Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਦੌਰ ਅਤੇ ਉਦੈਪੁਰ ਨੂੰ ਦੁਨੀਆ ਦੇ 31 ਵੈੱਟਲੈਂਡ ਮਾਨਤਾ ਪ੍ਰਾਪਤ ਸ਼ਹਿਰਾਂ (Wetland Accredited Cities) ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦੌਰ ਅਤੇ ਉਦੈਪੁਰ ਨੂੰ ਦੁਨੀਆ ਦੇ 31 ਵੈੱਟਲੈਂਡ ਮਾਨਤਾ ਪ੍ਰਾਪਤ ਸ਼ਹਿਰਾਂ (Wetland Accredited Cities) ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮਾਨਤਾ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ  ਤੇ ਸ਼ਹਿਰੀ ਵਿਕਾਸ ਦੇ ਦਰਮਿਆਨ ਤਾਲਮੇਲ ਦੇ ਪੋਸ਼ਣ ਦੇ ਪ੍ਰਤੀ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

 ਐਕਸ (X) ‘ਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:

ਇੰਦੌਰ ਅਤੇ ਉਦੈਪੁਰ ਨੂੰ ਵਧਾਈਆਂ! ਇਹ ਮਾਨਤਾ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ  ਤੇ ਸ਼ਹਿਰੀ ਵਿਕਾਸ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ ਦੇ ਪ੍ਰਤੀ ਸਾਡੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਹ ਉਪਲਬਧੀ ਹਰ ਕਿਸੇ ਨੂੰ ਸਾਡੇ ਰਾਸ਼ਟਰ ਭਰ ਵਿੱਚ ਹਰਿਤ, ਸਵੱਛ ਅਤੇ ਅਧਿਕ ਵਾਤਾਵਰਣ-ਅਨੁਕੂਲ ਸ਼ਹਿਰੀ ਸਥਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੇਰਿਤ ਕਰੇ।

******

 

ਐੱਮਜੇਪੀਐੱਸ/ਐੱਸਆਰ