ਪ੍ਰਧਾਨ ਮੰਤਰੀ: 2047 ਤੱਕ ਦਾ ਕੀ ਲਕਸ਼ ਹੈ ਦੇਸ਼ ਦਾ?
ਵਿਦਿਆਰਥੀ: ਵਿਕਸਿਤ ਬਣਾਉਣਾ ਹੈ ਆਪਣੇ ਦੇਸ਼ ਨੂੰ।
ਪ੍ਰਧਾਨ ਮੰਤਰੀ:ਪੱਕਾ?
ਵਿਦਿਆਰਥੀ: ਯੈੱਸ ਸਰ।
ਪ੍ਰਧਾਨ ਮੰਤਰੀ: 2047 ਕਿਉਂ ਤੈ ਕੀਤਾ?
ਵਿਦਿਆਰਥੀ: ਤਦ ਤੱਕ ਸਾਡੀ ਜੋ ਪੀੜ੍ਹੀ ਹੈ ਉਹ ਤਿਆਰ ਹੋ ਜਾਏਗੀ।
ਪ੍ਰਧਾਨ ਮੰਤਰੀ: ਇੱਕ, ਦੂਸਰਾ?
ਵਿਦਿਆਰਥੀ: ਆਜ਼ਾਦੀ ਨੂੰ 100 ਸਾਲ ਹੋ ਜਾਣਗੇ।
ਪ੍ਰਧਾਨ ਮੰਤਰੀ: ਸ਼ਾਬਾਸ਼!
ਪ੍ਰਧਾਨ ਮੰਤਰੀ: ਨਾਰਮਲੀ ਕਿਤਨੇ ਵਜੇ ਘਰ ਤੋਂ ਨਿਕਲਦੇ ਹੋ?
ਵਿਦਿਆਰਥੀ: 7.00 ਵਜੇ।
ਪ੍ਰਧਾਨ ਮੰਤਰੀ: ਤਾਂ ਕੀ ਖਾਣੇ ਦਾ ਡੱਬਾ ਨਾਲ ਰੱਖਦੇ ਹੋ?
ਵਿਦਿਆਰਥੀ: ਨਹੀਂ ਸਰ, ਨਹੀਂ ਸਰ।
ਪ੍ਰਧਾਨ ਮੰਤਰੀ: ਅਰੇ ਮੈਂ ਖਾਊਂਗਾ ਨਹੀਂ, ਦੱਸੋ ਤਾਂ ਸਹੀ।
ਵਿਦਿਆਰਥੀ: ਸਰ ਖਾ ਕੇ ਆਏ ਹਾਂ।
ਪ੍ਰਧਾਨ ਮੰਤਰੀ : ਖਾ ਕੇ ਆ ਗਏ, ਲੈਕੇ ਨਹੀਂ ਆਏ? ਅੱਛਾ ਤੁਹਾਨੂੰ ਲਗਿਆ ਹੋਵੇਗਾ ਪ੍ਰਧਾਨ ਮੰਤਰੀ ਉਹ ਹੀ ਖਾ ਲੈਣਗੇ।
ਵਿਦਿਆਰਥੀ: ਨਹੀਂ ਸਰ।
ਪ੍ਰਧਾਨ ਮੰਤਰੀ: ਅੱਛਾ ਅੱਜ ਦਾ ਕੀ ਦਿਵਸ ਹੈ?
ਵਿਦਿਆਰਥੀ: ਸਰ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੈ।
ਪ੍ਰਧਾਨ ਮੰਤਰੀ: ਹਾਂ।
ਪ੍ਰਧਾਨ ਮੰਤਰੀ: ਉਨ੍ਹਾਂ ਦਾ ਜਨਮ ਕਿੱਥੇ ਹੋਇਆ ਸੀ?
ਵਿਦਿਆਰਥੀ: ਓਡੀਸ਼ਾ।
ਪ੍ਰਧਾਨ ਮੰਤਰੀ: ਓਡੀਸ਼ਾ ਵਿੱਚ ਕਿੱਥੇ?
ਵਿਦਿਆਰਥੀ: ਕਟਕ।
ਪ੍ਰਧਾਨ ਮੰਤਰੀ: ਤਾਂ ਅੱਜ ਕਟਕ ਵਿੱਚ ਬਹੁਤ ਬੜਾ ਸਮਾਰੋਹ ਹੈ।
ਪ੍ਰਧਾਨ ਮੰਤਰੀ: ਨੇਤਾਜੀ ਦਾ ਉਹ ਕਿਹੜਾ ਨਾਅਰਾ ਹੈ, ਜੋ ਤੁਹਾਨੂੰ ਮੋਟੀਵੇਟ ਕਰਦਾ ਹੈ?
ਵਿਦਿਆਰਥੀ: ਮੈਂ ਤੁਮਹੇਂ ਆਜ਼ਾਦੀ ਦੂੰਗਾ। (मैं तुम्हें आजादी दूंगा।)
ਪ੍ਰਧਾਨ ਮੰਤਰੀ: ਦੇਖੋ ਆਜ਼ਾਦੀ ਮਿਲ ਗਈ ਹੁਣ ਤਾਂ ਖੂਨ ਦੇਣਾ ਨਹੀਂ, ਤਾਂ ਕੀ ਦੇਵਾਂਗੇ?
ਵਿਦਿਆਰਥੀ: ਸਰ ਫਿਰ ਭੀ ਉਹ ਦਿਖਾਉਂਦਾ ਹੈ ਕੈਸੇ ਉਹ ਲੀਡਰ ਸਨ, ਅਤੇ ਕੈਸੇ ਉਹ ਆਪਣੇ ਦੇਸ਼ ਨੂੰ ਆਪਣੇ ਉੱਪਰ ਸਭ ਤੋਂ ਉਨ੍ਹਾਂ ਦੀ ਪ੍ਰਿਔਰਿਟੀ ਸੀ, ਤਾਂ ਉਸ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ ਸਾਨੂੰ।(सर फिर भी वह दिखाता है कैसे वो लीडर थे, और कैसे वो अपने देश को अपने ऊपर सबसे उनकी प्रायोरिटी थी, तो उससे बहुत प्रेरणा मिलती है हमें।)
ਪ੍ਰਧਾਨ ਮੰਤਰੀ: ਪ੍ਰੇਰਣਾ ਮਿਲਦੀ ਹੈ ਲੇਕਿਨ ਕੀ-ਕੀ?
ਵਿਦਿਆਰਥੀ: ਸਰ ਅਸੀਂ SDG ਕੋਰਸ ਜੋ ਹਨ ਸਾਡੇ, ਅਸੀਂ ਉਨ੍ਹਾਂ ਦੇ ਮਾਧਿਆਮ ਨਾਲ ਜੋ ਕਾਰਬਨ ਫੁਟਪ੍ਰਿੰਟ ਹੈ ਅਸੀਂ ਉਸ ਨੂੰ ਰਿਡਿਊਸ ਕਰਨਾ ਚਾਹੁੰਦੇ ਹਾਂ।
ਪ੍ਰਧਾਨ ਮੰਤਰੀ: ਅੱਛਾ ਕੀ-ਕੀ, ਭਾਰਤ ਵਿੱਚ ਕੀ-ਕੀ ਹੁੰਦਾ ਹੈ…… ਕਾਰਬਨ ਫੁਟਪ੍ਰਿੰਟ ਘੱਟ ਕਰਨ ਦੇ ਲਈ ਕੀ-ਕੀ ਹੁੰਦਾ ਹੈ?
ਵਿਦਿਆਰਥੀ: ਸਰ ਇਲੈਕਟ੍ਰਿਕ ਵ੍ਹੀਕਲਸ ਤਾਂ ਆ ਹੀ ਗਏ ਹਨ।
ਪ੍ਰਧਾਨ ਮੰਤਰੀ: ਇਲੈਕਟ੍ਰਿਕ ਵ੍ਹੀਕਲਸ, ਸ਼ਾਬਾਸ਼! ਫਿਰ?
ਵਿਦਿਆਰਥੀ: ਸਰ buses ਭੀ ਹੁਣ ਇਲੈਕਟ੍ਰਿਕ ਹੀ ਹਨ।
ਪ੍ਰਧਾਨ ਮੰਤਰੀ: ਇਲੈਕਟ੍ਰਿਕ ਬੱਸ ਆ ਗਈ ਹੈ ਫਿਰ?
ਵਿਦਿਆਰਥੀ: ਹਾਂ ਜੀ ਸਰ ਅਤੇ ਹੁਣ…
ਪ੍ਰਧਾਨ ਮੰਤਰੀ: ਤੁਹਾਨੂੰ ਮਾਲੂਮ ਹੈ ਦਿੱਲੀ ਵਿੱਚ ਭਾਰਤ ਸਰਕਾਰ ਨੇ ਕਿਤਨੀਆਂ ਇਲੈਕਟ੍ਰਿਕ ਬੱਸਾਂ ਦਿੱਤੀਆਂ ਹਨ?
ਵਿਦਿਆਰਥੀ: ਸਰ ਹੈ ਬਹੁਤ।(सर है बहुत।)
ਪ੍ਰਧਾਨ ਮੰਤਰੀ: 1200, ਹੋਰ ਭੀ ਦੇਣ ਵਾਲੇ ਹਾਂ। ਦੇਸ਼ ਭਰ ਵਿੱਚ ਕਰੀਬ 10 ਹਜ਼ਾਰ ਬੱਸਾਂ, ਅਲੱਗ-ਅਲੱਗ ਸ਼ਹਿਰਾਂ ਵਿੱਚ।
ਪ੍ਰਧਾਨ ਮੰਤਰੀ: ਅੱਛਾ ਪੀਐੱਮ ਸੂਰਜ ਘਰ ਯੋਜਨਾ ਮਾਲੂਮ ਹੈ? ਕਾਰਬਨ ਫੁਟਪ੍ਰਿੰਟ ਘੱਟ ਕਰਨ ਦੀ ਦਿਸ਼ਾ ਵਿੱਚ। ਆਪ ਸਭ ਨੂੰ ਦੱਸੋਗੇ, ਮੈਂ ਦੱਸਾਂ ਤੁਹਾਨੂੰ?
ਵਿਦਿਆਰਥੀ: ਹਾਂ ਜੀ, ਅਰਾਮ ਨਾਲ। (हां जी, आराम से।)
ਪ੍ਰਧਾਨ ਮੰਤਰੀ: ਦੇਖੋ ਪੀਐੱਮ ਸੂਰਯਘਰ ਯੋਜਨਾ (पीएम सूर्यघर योजना) ਐਸੀ ਹੈ ਕਿ ਇਹ ਕਲਾਇਮੇਟ ਚੇਂਜ ਦੇ ਖ਼ਿਲਾਫ਼ ਜੋ ਲੜਾਈ ਹੈ, ਉਸ ਦਾ ਇੱਕ ਹਿੱਸਾ ਹੈ, ਤਾਂ ਹਰ ਘਰ ‘ਤੇ ਸੋਲਰ ਪੈਨਲ ਹੈ।
ਵਿਦਿਆਰਥੀ: ਯੈੱਸ ਸਰ, ਯੈੱਸ ਸਰ।
ਪ੍ਰਧਾਨ ਮੰਤਰੀ: ਅਤੇ ਸੂਰਜ ਦੀ ਤਾਕਤ ਨਾਲ ਜੋ ਬਿਜਲੀ ਮਿਲਦੀ ਹੈ ਘਰ ‘ਤੇ, ਉਸ ਦੇ ਕਾਰਨ ਕੀ ਹੋਵੇਗਾ? ਪਰਿਵਾਰ ਵਿੱਚ ਬਿਜਲੀ ਬਿਲ ਜ਼ੀਰੋ ਆਏਗਾ। ਅਗਰ ਤੁਸੀਂ ਚਾਰਜਰ ਲਗਾ ਦਿੱਤਾ ਹੈ ਤਾਂ ਇਲੈਕਟ੍ਰਿਕ ਵ੍ਹੀਕਲ ਹੋਵੇਗਾ, ਚਾਰਜਿੰਗ ਉੱਥੋਂ ਹੀ ਹੋ ਜਾਏਗਾ ਸੋਲਰ ਨਾਲ, ਤਾਂ ਉਹ ਇਲੈਕਟ੍ਰਿਕ ਵ੍ਹੀਕਲ ਦਾ ਖਰਚਾ ਭੀ, ਪੈਟਰੋਲ-ਡੀਜ਼ਲ ਦਾ ਜੋ ਖਰਚਾ ਹੁੰਦਾ ਹੈ ਉਹ ਨਹੀਂ ਹੋਵੇਗਾ, ਪਾਲਿਊਸ਼ਨ (ਪ੍ਰਦੂਸ਼ਣ) ਨਹੀਂ ਹੋਵੇਗਾ।
ਵਿਦਿਆਰਥੀ: ਯੈੱਸ ਸਰ, ਯੈੱਸ ਸਰ।
ਪ੍ਰਧਾਨ ਮੰਤਰੀ: ਅਤੇ ਅਗਰ ਉਪਯੋਗ ਕਰਨ ਦੇ ਬਾਅਦ ਭੀ ਬਿਜਲੀ ਬਚੀ, ਤਾਂ ਸਰਕਾਰ ਖਰੀਦ ਕੇ ਤੁਹਾਨੂੰ ਪੈਸੇ ਦੇਵੇਗੀ। ਮਤਲਬ ਆਪ (ਤੁਸੀਂ) ਘਰ ਵਿੱਚ ਬਿਜਲੀ ਬਣਾ ਕੇ ਆਪਣੀ ਕਮਾਈ ਭੀ ਕਰ ਸਕਦੇ ਹੋ।
ਪ੍ਰਧਾਨ ਮੰਤਰੀ: ਜੈ ਹਿੰਦ।
ਵਿਦਿਆਰਥੀ: ਜੈ ਹਿੰਦ।
ਪ੍ਰਧਾਨ ਮੰਤਰੀ: ਜੈ ਹਿੰਦ।
ਵਿਦਿਆਰਥੀ: ਜੈ ਹਿੰਦ।
ਪ੍ਰਧਾਨ ਮੰਤਰੀ: ਜੈ ਹਿੰਦ।
ਵਿਦਿਆਰਥੀ: ਜੈ ਹਿੰਦ।
***
ਐੱਮਜੇਪੀਐੱਸ/ਐੱਸਟੀ/ਆਰਕੇ
Paid homage to Netaji Subhas Chandra Bose. Don’t miss the special interaction with my young friends! pic.twitter.com/M6Fg3Npp1r
— Narendra Modi (@narendramodi) January 23, 2025