Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਾਪਰਟੀ ਕਾਰਡ ਵੰਡਣ ਸਮੇਂ ਪ੍ਰਧਾਨ ਮੰਤਰੀ ਦੀ ਲਾਭਾਰਥੀਆਂ ਨਾਲ ਗੱਲਬਾਤ ਅਤੇ ਭਾਸ਼ਣ ਦਾ ਮੂਲ-ਪਾਠ

ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ ਪ੍ਰਾਪਰਟੀ ਕਾਰਡ ਵੰਡਣ ਸਮੇਂ ਪ੍ਰਧਾਨ ਮੰਤਰੀ ਦੀ ਲਾਭਾਰਥੀਆਂ ਨਾਲ ਗੱਲਬਾਤ ਅਤੇ ਭਾਸ਼ਣ ਦਾ ਮੂਲ-ਪਾਠ


ਕਾਰਜਕ੍ਰਮ ਸੰਯੋਜਕ– ਇਸ ਗੌਰਵਸ਼ਾਲੀ ਅਵਸਰ ਤੇ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਵਾਮਿਤਵ ਦੇ ਲਾਭਾਰਥੀ  ਪ੍ਰਾਪਰਟੀ ਕਾਰਡ ਧਾਰਕਾਂ ਦੇ ਨਾਲ ਪਰਮ ਆਦਰਯੋਗ ਪ੍ਰਧਾਨ ਮੰਤਰੀ ਜੀ ਦੇ ਸੰਵਾਦ ਕਾਰਜਕ੍ਰਮ ਦੀ ਸ਼ੁਰੂਆਤ ਦੇ ਲਈ ਮੈਂ ਸਰਬਪ੍ਰਥਮ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਲਾਭਾਰਥੀ  ਪ੍ਰਾਪਰਟੀ ਕਾਰਡ ਧਾਰਕ ਮਨੋਹਰ ਮੇਵਾੜਾ ਜੀ ਨੂੰ ਸੱਦਾ ਦਿੰਦਾ ਹਾਂ।

ਮਨੋਹਰ ਮੇਵਾੜਾ– ਨਮਸਕਾਰ ਸਰ।

ਪ੍ਰਧਾਨ ਮੰਤਰੀ– ਨਮਸਕਾਰ ਮਨੋਹਰ ਜੀ, ਨਮਸਕਾਰ ।

ਮਨੋਹਰ ਮੇਵਾੜਾ– ਨਮਸਕਾਰ ਸਰ। ਮੇਰਾ ਨਾਮ ਮਨੋਹਰ ਮੇਵਾੜਾ ਹੈ।

ਪ੍ਰਧਾਨ ਮੰਤਰੀ– ਆਪ ਕੈਸੇ ਹੈਂ,

ਮਨੋਹਰ ਮੇਵਾੜਾ– ਬਹੁਤ ਅੱਛੇ ਹੈਂ ਸਰ।

ਪ੍ਰਧਾਨ ਮੰਤਰੀ  ਅੱਛਾ ਪਰਿਵਾਰ ਵਿੱਚ ਕੌਣ-ਕੌਣ ਹਨ।

ਮਨੋਹਰ ਮੇਵਾੜਾ ਮੇਰੇ ਪਰਿਵਾਰ ਵਿੱਚ ਮੈਂ ਹਾਂ, ਮੇਰੀ ਪਤਨੀ ਹੈ ਅਤੇ ਦੋ ਬੇਟੇ ਹਨ। ਮੇਰੇ ਇੱਕ ਬੇਟੇ ਦੀ ਸ਼ਾਦੀ ਹੋ ਗਈ ਹੈ, ਉਸ ਦੀ ਬਹੂ ਭੀ ਹੈ ਅਤੇ ਮੇਰਾ ਪੋਤਾ ਭੀ ਹੈ। 

ਪ੍ਰਧਾਨ ਮੰਤਰੀ ਮਨੋਹਰ ਜੀ, ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਪ੍ਰਾਪਰਟੀ ਦੇ ਪੇਪਰ ਤੇ ਲੋਨ ਲਿਆ ਹੈ। ਇਸ ਲੋਨ ਨਾਲ ਕਿਤਨੀ ਮਦਦ ਮਿਲੀ ਤੁਹਾਨੂੰ? ਇਸ ਨਾਲ ਤੁਹਾਡੇ ਜੀਵਨ ਵਿੱਚ ਕੀ ਬਦਲਾਅ ਆਇਆ ਹੈ? ਦੇਸ਼ ਭਰ ਦੇ ਲੋਕ ਸੁਣ ਰਹੇ ਹਨ ਤੁਹਾਨੂੰ, ਤਾਂ ਮਨੋਹਰ ਜੀ ਆਪਣਾ ਅਨੁਭਵ ਦੱਸੋ।

ਮਨੋਹਰ ਮੇਵਾੜਾ– ਮੈਨੂੰ ਸਵਾਮਿਤਵ ਯੋਜਨਾ ਦਾ ਪੱਟਾ ਮਿਲਿਆ ਸਰ ਮੈਨੂੰ। ਮੈਂ ਭੀ ਖੁਸ਼ ਹਾਂ, ਮੇਰਾ ਪਰਿਵਾਰ ਭੀ ਖੁਸ਼ ਹੈ, ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ, ਧੰਨਵਾਦ ਕਰਦਾ ਹਾਂ ਮੈਂ, ਤੁਹਾਡਾ।

ਪ੍ਰਧਾਨ ਮੰਤਰੀ ਤੁਹਾਡਾ ਭੀ ਬਹੁਤ-ਬਹੁਤ ਧੰਨਵਾਦ। ਮੈਂ ਜਾਣਦਾ ਚਾਹਾਂਗਾ ਮਨੋਹਰ ਜੀ, ਜ਼ਰਾ ਡਿਟੇਲ ਵਿੱਚ ਦੱਸੋ ਕੀ-ਕੀ ਹੋਇਆ?

ਮਨੋਹਰ ਮੇਵਾੜਾ– ਡਿਟੇਲ ਵਿੱਚ ਸਰ ਮਤਲਬ ਮੈਨੂੰ ਪੱਟਾ ਮਿਲਿਆ ਸੀ, ਪੱਟੇ ਤੇ ਲੋਨ ਲਿਆ ਸੀ ਸਰ ਮੈਂ, ਸਰ ਲੋਨ ਲਿਆ ਸੀ ਡੇਅਰੀ ਫਾਰਮ ਦੇ ਲਈ, ਮੈਂ ਦਸ ਲੱਖ ਦਾ ਲੋਨ ਲਿਆ ਹੈ।

ਪ੍ਰਧਾਨ ਮੰਤਰੀ– ਦਸ ਲੱਖ।

ਮਨੋਹਰ ਮੇਵਾੜਾ– ਹਾਂ ਦਸ ਲੱਖ ਦਾ ਲੋਨ ਲਿਆ ਹੈ ਸਰ ਮੈਂ।

ਪ੍ਰਧਾਨ ਮੰਤਰੀ– ਫਿਰ ਕੀ ਕੀਤਾ ਉਸ ਦਾ?

ਮਨੋਹਰ ਮੇਵਾੜਾ ਸਾਹਬ ਮੈਂ ਡੇਅਰੀ ਫਾਰਮ ਖੋਲ੍ਹਿਆ ਹੋਇਆ ਹੈ। ਮੈਂ ਡੇਅਰੀ ਫਾਰਮ ਵਿੱਚ ਮਤਲਬ ਮੈਂ ਭੀ ਕਰਦਾ ਹਾਂ, ਮੇਰੇ ਬੱਚੇ ਭੀ ਕਰਦੇ ਹਨ ਅਤੇ ਉਸ ਦੀ ਵਜ੍ਹਾ ਨਾਲ ਮੈਂ ਖੇਤੀਬਾੜੀ ਦਾ ਭੀ ਕੰਮ ਕਰਦਾ ਹਾਂ ਅਤੇ ਡੇਅਰੀ ਫਾਰਮ ਨੂੰ ਭੀ ਦੇਖਦਾ ਹਾਂ।

ਪ੍ਰਧਾਨ ਮੰਤਰੀ– ਕਿਤਨੇ ਪਸ਼ੂ ਹਨ ਤੁਹਾਡੇ ਪਾਸ?

ਮਨੋਹਰ ਮੇਵਾੜਾ ਪੰਜ ਗਊਆਂ ਹਨ ਸਾਹਬ ਅਤੇ ਇੱਕ ਮੱਝ ਹੈ ਉਸ ਵਿੱਚ ਛੇ ਮਵੇਸ਼ੀ ਹਨ ਮੇਰੇ ਪਾਸ। ਉਸ ਦਾ ਹੀ ਬਿਜ਼ਨਸ ਚਲਦਾ ਹੈ ਮੇਰਾ। ਉਸ ਵਿੱਚ ਕਾਫੀ ਪਰੌਫ਼ਿਟ ਹੁੰਦਾ ਹੈ ਮੈਨੂੰ।

ਪ੍ਰਧਾਨ ਮੰਤਰੀ ਅੱਛਾ ਪਹਿਲੇ ਲੋਨ ਮਿਲਣ ਦਾ ਕੋਈ ਕਾਰਨ ਨਹੀਂ ਸੀ ਹੁਣ ਮਕਾਨ ਦਾ ਤੁਹਾਡੇ ਪਾਸ ਪਰਚਾ ਹੋਣ ਦੇ ਕਾਰਨ ਤੁਹਾਨੂੰ ਲੋਨ ਮਿਲਿਆ।

ਮਨੋਹਰ ਮੇਵਾੜਾ– ਸਾਹਬ ਪਹਿਲੇ ਮੈਂ ਕੀ ਹੈ, ਮੈਨੂੰ ਮੇਰੇ ਪਾਸ ਕਾਗ਼ਜ਼ ਨਹੀਂ ਸਨ ਮਕਾਨ ਦੇ, ਤਾਂ ਮੈਨੂੰ ਲੋਨ ਲੈਣ ਵਿੱਚ ਸਹੂਲਤ ਨਹੀਂ ਸੀ। ਅੱਜ ਮੇਰੇ ਪਾਸ ਮਤਲਬ ਮਕਾਨ ਦੇ ਕਾਗ਼ਜ਼ ਹਨ ਤਾਂ ਮੈਨੂੰ ਲੋਨ ਲੈਣ ਵਿੱਚ ਫਾਇਦਾ ਹੁੰਦਾ ਹੈ, ਕਿਉਂਕਿ ਕਿਸੇ ਬੈਂਕ ਤੇ ਜਾਂਦਾ ਹਾਂ, ਤਾਂ ਮੈਨੂੰ ਲੋਨ ਮਿਲ ਜਾਂਦਾ ਹੈ।

ਪ੍ਰਧਾਨ ਮੰਤਰੀ  ਅੱਛਾ ਐਸਾ ਤਾਂ ਨਹੀਂ ਹੋਵੇਗਾ ਨਾ ਕਿ ਹੁਣ ਲੋਨ ਭੀ ਖਰਚਾ ਹੋ ਜਾਵੇ ਅਤੇ ਕਰਜ਼ਦਾਰ ਬਣ ਜਾਣ ਬੱਚੇ, ਐਸਾ ਤਾਂ ਨਹੀਂ ਹੋਵੇਗਾ ਨਾ।

ਮਨੋਹਰ ਮੇਵਾੜਾ– ਨਹੀਂ ਬੱਚੇ ਐਸੇ ਨਹੀਂ ਹਨ ਸਾਹਬ ਆਪਣੇ ਮਤਲਬ ਕਿਉਂਕਿ ਮੈਂ ਜੋ ਚਲ ਰਹੀ ਹੈ ਉਹੀ ਮੇਰੇ ਬੱਚੇ ਚਲਦੇ ਹਨ।

ਪ੍ਰਧਾਨ ਮੰਤਰੀ– ਨਹੀਂ ਤਾਂ ਤੁਹਾਨੂੰ ਅੱਛੀ ਕਮਾਈ ਹੋ ਰਹੀ ਹੈ। 

ਮਨੋਹਰ ਮੇਵਾੜਾ– ਸਾਹਬ ਅੱਛੀ ਕਮਾਈ ਹੋ ਰਹੀ ਹੈ ਮਤਲਬ।

ਪ੍ਰਧਾਨ ਮੰਤਰੀ– ਲੋਨ ਵਾਪਸ ਕਰ ਰਹੇ ਹੋ,

ਮਨੋਹਰ ਮੇਵਾੜਾ– ਜੀ

ਪ੍ਰਧਾਨ ਮੰਤਰੀ–  ਲੋਨ ਭੀ ਵਾਪਸ ਕਰਦੇ ਹੋਵੋਗੇ।

ਮਨੋਹਰ ਮੇਵਾੜਾ– ਨਹੀਂ ਸਾਹਬ ਮਤਲਬ 16000 ਦੇ ਆਸਪਾਸ ਦੀ ਮੇਰੀ ਕਿਸ਼ਤ ਆਉਂਦੀ ਹੈ, ਤਾਂ ਮੈਂ ਮਤਲਬ ਕੀ ਹੈ ਕਿ 30 ਹਜ਼ਾਰ ਦੀ ਮੇਰੀ ਆਮਦਨੀ ਹੈ ਮਹੀਨੇ ਦੀ ਤਾਂ ਉਸ ਵਿੱਚ ਮੈਂ ਕਿਸ਼ਤ ਭੀ ਚੜ੍ਹਾ ਦਿੰਦਾ ਹਾਂ ਅਤੇ ਬਾਕੀ ਦਾ ਮੇਰਾ ਘਰ ਦਾ ਖਰਚਾ ਭੀ ਚਲਾ ਲੈਂਦਾ ਹਾਂ ਉਸ ਵਿੱਚ

ਪ੍ਰਧਾਨ ਮੰਤਰੀ– ਚਲੋ ਮਨੋਹਰ ਜੀ ਬਹੁਤ ਅੱਛਾ ਲਗਿਆ, ਤੁਹਾਡੀ ਕੇਂਦਰ ਸਰਕਾਰ ਦੀ ਯੋਜਨਾ ਨਾਲ ਤੁਹਾਡੀਆਂ ਜੀਵਨ ਦੀਆਂ ਮੁਸ਼ਕਿਲਾਂ ਘੱਟ ਹੋਈਆਂ, ਇਹ ਮੇਰੇ ਲਈ ਬਹੁਤ ਹੀ ਸੁਖਦ ਹੈ ਅਤੇ ਇਹ ਦੇਖ ਕੇ ਬਹੁਤ ਅੱਛਾ ਲਗਿਆ ਕਿ ਸਵਾਮਿਤਵ ਯੋਜਨਾ ਦੇ ਮਧਿਆਮ ਨਾਲ ਤੁਹਾਡੇ ਜਿਹੇ ਲੱਖਾਂ ਪਰਿਵਾਰਾਂ ਦੀ ਆਮਦਨੀ ਭੀ ਵਧ ਰਹੀ ਹੈ।

ਮਨੋਹਰ ਮੇਵਾੜਾ– ਜੀ ਸਰ।

ਪ੍ਰਧਾਨ ਮੰਤਰੀ– ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਦੇਸ਼ ਦੇ ਹਰ ਨਾਗਰਿਕ ਦਾ ਸਿਰ ਮਾਣ ਨਾਲ ਉੱਚਾ ਰਹੇ, ਉਸ ਦੇ ਜੀਵਨ ਵਿੱਚ ਸੁਗਮਤਾ ਆਵੇ, ਸਵਾਮਿਤਵ ਯੋਜਨਾ ਇਸੇ ਸੋਚ ਦਾ ਵਿਸਤਾਰ ਹੈ। ਮਨੋਹਰ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਪਿੰਡ ਵਿੱਚ ਭੀ ਦੱਸੋ ਸਭ ਨੂੰ ਕਿ ਸਭ ਆਪਣਾ ਕਾਰਡ ਬਣਵਾ ਦੇਣ ਅਤੇ ਉਸ ਨਾਲ ਅੱਗੇ ਲੋਨ ਭੀ ਲੈਣ, ਕੋਈ ਨਾ ਕੋਈ ਕਾਰੋਬਾਰ ਕਰਨ, ਇਹ ਜ਼ਰੂਰ ਦੱਸੋ ਸਭ ਨੂੰ, ਚਲੋ ਬਹੁਤ-ਬਹੁਤ ਧੰਨਵਾਦ ਤੁਹਾਡਾ ਮਨੋਹਰ ਜੀ।

ਮਨੋਹਰ ਮੇਵਾੜਾ– ਮੇਰੀ ਤਰਫ਼ੋਂ ਭੀ ਸਾਹਬ ਮੇਰੇ ਪਰਿਵਾਰ ਦੀ ਤਰਫ਼ੋਂ ਭੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਨਮਸਕਾਰ ਸਰ।

ਪ੍ਰਧਾਨ ਮੰਤਰੀ– ਥੈਂਕ ਯੂ।

ਕਾਰਜਕ੍ਰਮ ਸੰਯੋਜਕ- ਹੁਣ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੀ ਸਵਾਮਿਤਵ ਦੀ ਲਾਭਾਰਥੀ  ਪ੍ਰਾਪਰਟੀ ਕਾਰਡ ਧਾਰਕ ਸ਼੍ਰੀਮਤੀ ਰਚਨਾ ਜੀ ਸੰਵਾਦ ਦੇ ਲਈ ਜੁੜ ਰਹੇ ਹਨ।

ਰਚਨਾ– ਮਾਣਯੋਗ ਪ੍ਰਧਾਨ ਮੰਤਰੀ ਜੀ ਮੇਰੀ ਨਮਸਕਾਰ।

ਪ੍ਰਧਾਨ ਮੰਤਰੀ– ਨਮਸਕਾਰ ਰਚਨਾ ਜੀ ਨਮਸਕਾਰ। ਰਚਨਾ ਜੀ ਦੱਸੋ ਆਪ (ਤੁਸੀਂ) ਕੀ ਕੰਮ ਕਰਦੇ ਹੋ, ਪਰਿਵਾਰ ਵਿੱਚ ਕੌਣ-ਕੌਣ ਹਨ, ਇਸ ਸਵਾਮਿਤਵ ਯੋਜਨਾ ਨਾਲ ਕਿਵੇਂ ਸੰਪਰਕ ਹੋਇਆ। 

ਰਚਨਾ– ਸਰ ਮੇਰੇ ਪਰਿਵਾਰ ਵਿੱਚ ਮੇਰੇ ਪਤੀ ਹਨ ਨਰੇਸ਼ ਕੁਮਾਰ ਬਿਸ਼ਨੋਈ ਅਤੇ ਮੇਰਾ ਇੱਕ ਬੇਟਾ ਹੈ ਸਰ ਅਤੇ ਇੱਕ ਬੇਟੀ ਹੈ।

ਪ੍ਰਧਾਨ ਮੰਤਰੀ– ਅਤੇ ਇਸ ਯੋਜਨਾ ਦੇ ਸਬੰਧ ਵਿੱਚ ਦੱਸੋ।

ਰਚਨਾ–  ਸਰ ਮੇਰੇ ਪਾਸ 20 ਸਾਲਾਂ ਤੋਂ ਰਹਿ ਰਹੀ ਹਾਂ ਮੈਂ ਮਕਾਨ ਹੈ ਮੇਰਾ ਛੋਟਾ ਜਿਹਾ ਉਸ ਦਾ ਕੋਈ ਦਸਤਾਵੇਜ਼ ਨਹੀਂ ਸੀ ਅਤੇ ਹੁਣ ਭੀ ਮੈਨੂੰ ਭੀ ਮੈਨੂੰ ਸਵਾਮਿਤਵ ਯੋਜਨਾ ਵਿੱਚ ਇਹ ਕਾਰਡ ਮਿਲਿਆ ਤਾਂ ਸਰ ਮੈਂ 7 ਲੱਖ 45 ਹਜ਼ਾਰ ਦਾ ਲੋਨ ਉਠਾਇਆ ਹੈ ਅਤੇ ਮੈਂ ਦੁਕਾਨ ਭੀ ਕਰੀ ਹੈ, ਦੁਕਾਨ ਵਿੱਚ ਸਮਾਨ ਭੀ ਪਾਇਆ ਅਤੇ ਮੇਰੇ ਬੱਚਿਆਂ ਦਾ ਉੱਚ ਸਿੱਖਿਆ ਦਾ ਸੁਪਨਾ ਪੂਰਾ ਕੀਤਾ ਹੈ ਮੈਂ। 

ਪ੍ਰਧਾਨ ਮੰਤਰੀ– ਤਾਂ ਤੁਹਾਨੂੰ ਪਹਿਲੇ ਕਾਰਡ ਤੁਹਾਡੇ ਪਾਸ ਕੋਈ ਪ੍ਰਾਪਰਟੀ ਦੀ ਕੋਈ ਜਾਣਕਾਰੀ ਨਹੀਂ ਸੀ ਕੁਝ ਨਹੀਂ ਸੀ ਤੁਹਾਡੇ ਪਾਸ ।

ਰਚਨਾ– ਨਹੀਂ ਸਰ ਮੇਰੇ ਪਾਸ ਕੁਝ ਨਹੀਂ ਸੀ।

ਪ੍ਰਧਾਨ ਮੰਤਰੀ: ਤਾਂ ਫਿਰ ਪਰੇਸ਼ਾਨੀ ਭੀ ਆਉਂਦੀ ਹੋਵੇਗੀ ਲੋਕ ਭੀ ਪਰੇਸ਼ਾਨ।

ਰਚਨਾ– ਬਹੁਤ ਜ਼ਿਆਦਾ ਪਰੇਸ਼ਾਨ ਸੀ ਸਰ, ਇਹ ਮੈਨੂੰ ਸਵਾਮਿਤਵ ਯੋਜਨਾ ਦਾ ਕਾਰਡ ਮਿਲਿਆ ਸਰ, ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਹਨ।

ਪ੍ਰਧਾਨ ਮੰਤਰੀ– ਅੱਛਾ ਕਦੇ ਤੁਸੀਂ ਸੋਚਿਆ ਸੀ ਕਿ 20 ਸਾਲ ਜਦੋਂ ਹੋ ਗਏ ਤੁਹਾਡੇ ਪਾਸ ਕੁਝ ਸੀ ਹੀ ਨਹੀਂ ਤਾਂ ਤੁਸੀਂ ਤਾਂ ਆਸ਼ਾ ਛੱਡ ਦਿੱਤੀ ਹੋਵੇਗੀ, ਤੁਸੀਂ ਕਦੇ ਸੋਚਿਆ ਸੀ ਐਸਾ ਕਦੇ ਹੋਵੇਗਾ।

ਰਚਨਾ– ਸਰ ਮੈਂ ਕਦੇ ਨਹੀਂ ਸੋਚਿਆ ਸੀ ਇਹ ਕਦੇ ਹੋਵੇਗਾ ਕੀ, 20 ਸਾਲਾਂ ਤੋਂ ਰਹਿ ਰਹੀ ਹਾਂ ਸਰ ਉਸੇ ਮਕਾਨ ਵਿੱਚ।

ਪ੍ਰਧਾਨ ਮੰਤਰੀ– ਅੱਛਾ ਤੁਹਾਨੂੰ ਸਵਾਮਿਤਵ ਯੋਜਨਾ ਤੋਂ ਹੋਰ ਕੀ ਕੀ ਲਾਭ ਹੋਇਆ ਆਪ (ਤੁਸੀਂ) ਦੱਸ ਸਕਦੇ ਹੋ।

ਰਚਨਾ– ਜੀ ਸਰ ਦੱਸਾਂਗੀ, ਇਸ ਨਾਲ ਮੈਨੂੰ ਇਕ ਤਾਂ ਐੱਸਬੀਐੱਮ (MBM) ਯੋਜਨਾ ਮਿਲੀ ਅਤੇ ਸਰ ਮੈਂ ਮੁਦਰਾ ਲੋਨ ਭੀ ਉਠਾਇਆ ਹੈ 8 ਲੱਖ ਰੁਪਏ ਅਤੇ ਮੈਂ ਰਾਜੀਵਕਾ ਵਿੱਚ ਜੁੜੀ ਹੋਈ ਹਾਂ ਅਤੇ ਮੇਰੇ ਪਰਿਵਾਰ ਦਾ ਆਯੁਸ਼ਮਾਨ ਕਾਰਡ ਭੀ ਬਣਿਆ ਹੋਇਆ ਹੈ ਸਰ।

ਪ੍ਰਧਾਨ ਮੰਤਰੀ– ਕਾਰੋਬਾਰ ਚਲ ਰਿਹਾ ਹੈ ਠੀਕ ਤਰ੍ਹਾਂ।

ਰਚਨਾ– ਬਿਲਕੁਲ ਸਹੀ ਚਲ ਰਿਹਾ ਹੈ ਸਰ, ਮਨਰੇਗਾ ਵਿੱਚ ਕੰਮ ਭੀ ਕਰਦੀ ਹਾਂ।

ਪ੍ਰਧਾਨ ਮੰਤਰੀ– ਤਾਂ ਆਪ (ਤੁਸੀਂ) 15 ਲੱਖ ਰੁਪਏ ਦਾ ਲੋਨ ਭੀ ਲਿਆ ਹੈ, ਦੁਕਾਨ ਭੀ ਚਲਾਉਂਦੇ ਹੋ, ਮਨਰੇਗਾ ਭੀ ਕਰਦੇ ਹੋ, ਪਤੀ ਦੇਵ ਭੀ ਕੁਝ ਕਰਦੇ ਹੋਣਗੇ।

ਰਚਨਾ– ਸਰ ਕਰਦੇ ਹਨ ਡਰਾਇਵਰੀ ਹੀ ਕਰਦੇ ਹਨ ਉਹ।

ਪ੍ਰਧਾਨ ਮੰਤਰੀ– ਅੱਛਾ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਬੇਟੀ ਵਿਦੇਸ਼ ਪੜ੍ਹਨ ਜਾਣਾ ਚਾਹੁੰਦੀ ਹੈ ਆਪ (ਤੁਸੀਂ)  ਇਸ ਦਾ ਕ੍ਰੈਡਿਟ ਸਵਾਮਿਤਵ ਯੋਜਨਾ ਨੂੰ ਦੇਵੋਗੇ ਕੀ?

ਰਚਨਾ- ਸਰ ਇਸ ਨੂੰ ਵਿਦੇਸ਼ ਭੇਜਣਾ ਚਾਹੁੰਦੀ ਹਾਂ ਮੈਂ, ਇਹ ਜਾਣਾ ਚਾਹੁੰਦੀ ਹੈ।

ਪ੍ਰਧਾਨ ਮੰਤਰੀ– ਜ਼ਰਾ ਦੱਸੋ ਜ਼ਰਾ ਮੈਨੂੰ ਦੱਸੋ

ਰਚਨਾ–  ਅਜੇ AILET ਕਰ ਰਹੀ ਹੈ ਨਾਲ ਹੀ ਹੈ ਮੇਰੇ ਬੱਚੀ ਮੇਰੀ।

ਪ੍ਰਧਾਨ ਮੰਤਰੀ– ਅਤੇ ਕਿੱਥੇ ਭੇਜਣਾ ਚਾਹੁੰਦੇ ਹੋ।

ਰਚਨਾ– ਆਸਟ੍ਰੇਲੀਆ।

ਪ੍ਰਧਾਨ ਮੰਤਰੀ– ਆਸਟ੍ਰੇਲੀਆ, ਤਾਂ ਸਵਾਮਿਤਵ ਯੋਜਨਾ ਦੇ ਕਾਰਨ ਇਹ ਸੰਭਵ ਹੋਵੇਗਾ ਤੁਹਾਡੇ ਵਾਸਤੇ।

ਰਚਨਾ– ਜੀ ਸਰ।

ਪ੍ਰਧਾਨ ਮੰਤਰੀ– ਚਲੋ ਰਚਨਾ ਜੀ ਮੇਰੀ ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਤੁਹਾਡਾ ਅਤੇ ਤੁਹਾਡੀ ਬੇਟੀ ਦਾ ਇਹ ਸੁਪਨਾ ਬਹੁਤ ਜਲਦੀ ਪੂਰਾ ਹੋਵੇ। ਇਹ ਬਹੁਤ ਹੀ ਪ੍ਰਸੰਨਤਾ ਦੀ ਬਾਤ ਹੈ ਕਿ ਸਵਾਮਿਤਵ ਯੋਜਨਾ ਸਿਰਫ਼ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰ ਰਹੀ ਬਲਕਿ  ਇਸ ਨਾਲ ਸਾਡੇ ਨਾਗਰਿਕਾਂ ਦੀਆਂ ਆਕਾਂਖਿਆਵਾਂ ਦੇ ਖੰਭ ਨੂੰ ਭੀ ਤਾਕਤ ਮਿਲ ਰਹੀ ਹੈ। ਸੱਚੇ ਅਰਥ ਵਿੱਚ ਕਿਸੇ ਭੀ ਯੋਜਨਾ ਦੀ ਸਾਰਥਕਤਾ ਇਹੀ ਹੈ ਕਿ ਲੋਕ ਉਸ ਨਾਲ ਜੁੜਨ ਅਤੇ ਸਸ਼ਕਤ ਹੋਣ। ਰਚਨਾ ਜੀ ਆਪ (ਤੁਸੀਂ) ਕੁਝ ਕਹਿਣਾ ਚਾਹੁੰਦੇ ਸੀ ਵਿੱਚ-ਵਿਚਾਲ਼ੇ।

 

ਰਚਨਾ– ਸਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਜਿਹੇ ਨੇਤਾ ਹੋਣ ਸਰ ਤਾਂ ਇੱਕ ਗ਼ਰੀਬ  ਕਲਿਆਣ ਜੋ ਯੋਜਨਾ ਚਲਾ ਰਖੀ ਸਰ ਤੁਸੀਂ ਤੁਹਾਡਾ ਮੇਰੇ ਅਤੇ ਮੇਰੇ ਪਰਿਵਾਰ ਦੀ ਤਰਫ਼ੋਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਸਰ।

ਪ੍ਰਧਾਨ ਮੰਤਰੀ– ਬਹੁਤ-ਬਹੁਤ ਧੰਨਵਾਦ, ਪਿੰਡ ਦੇ ਸਭ ਜਿਤਨੇ ਭੀ ਲੋਕ ਦਿਖਾਈ ਦੇ ਰਹੇ ਹਨ ਮੈਨੂੰ, ਉਨ੍ਹਾਂ ਨੂੰ ਭੀ ਮੇਰਾ ਨਮਸਕਾਰ ਕਹਿ ਦਿਉ। ਚਲੋ ਆਉ ਦੇਖੀਏ ਹੁਣ ਕੌਣ ਸਾਡੇ ਨਾਲ ਜੁੜ ਰਿਹਾ ਹੈ।

 

ਕਾਰਜਕ੍ਰਮ ਸੰਯੋਜਕ– ਹੁਣ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਸਵਾਮਿਤਵ ਦੇ ਲਾਭਾਰਥੀ ਪ੍ਰਾਪਰਟੀ ਕਾਰਡ ਧਾਰਕ ਸ਼੍ਰੀ ਰੋਸ਼ਨ ਸਾਂਭਾ ਜੀ ਪਾਟਿਲ ਸੰਵਾਦ ਦੇ ਲਈ ਜੁੜ ਰਹੇ ਹਨ।

ਪ੍ਰਧਾਨ ਮੰਤਰੀ–  ਰੋਸ਼ਨ ਜੀ ਨਮਸਕਾਰ।

ਰੋਸ਼ਨ ਨਮਸਤੇ ਸਰ।

ਪ੍ਰਧਾਨ ਮੰਤਰੀ– ਰੋਸ਼ਨ ਜੀ ਬੋਲੋ।

ਰੋਸ਼ਨ– ਹਾਂ ਸਰ, ਸਰ ਸੰਤਾਂ ਅਤੇ ਮਹਾਪੁਰਸ਼ਾਂ ਦੇ ਮਹਾਰਾਸ਼ਟਰ ਤੋਂ ਅਤੇ ਪਾਵਨ ਦੀਕਸ਼ਾ ਭੂਮੀ ਨਾਗਪੁਰ ਤੋਂ ਮੈਂ ਰੋਸ਼ਨ ਪਾਟਿਲ ਤੁਹਾਨੂੰ ਨਮਸਤੇ ਕਰਦਾ ਹਾਂ ਸਰ।

 

ਪ੍ਰਧਾਨ ਮੰਤਰੀ ਨਮਸਕਾਰ।

ਰੋਸ਼ਨ – ਨਮਸਕਾਰ ਸਰ।

ਪ੍ਰਧਾਨ ਮੰਤਰੀ– ਤੁਹਾਡੇ ਬੇਟੇ ਦਾ ਨਾਮ ਕੀ ਹੈ?

ਰੋਸ਼ਨ ਪਾਟਿਲ– ਸਰ, ਮੇਰੇ ਬੇਟੇ ਦਾ ਨਾਮ ਸ਼ਰਵਿਲ ਹੈ, ਅੱਜ ਉਸ ਦਾ ਜਨਮ ਦਿਨ ਭੀ ਹੈ।

ਪ੍ਰਧਾਨ ਮੰਤਰੀ- ਅੱਜ ਉਨ੍ਹਾਂ ਦਾ ਜਨਮ ਦਿਨ ਹੈ….

ਰੋਸ਼ਨ ਪਾਟਿਲ– ਹਾਂ ਸਰ, ਉਸ ਦਾ ਜਨਮ ਦਿਨ ਹੈ….

ਪ੍ਰਧਾਨ ਮੰਤਰੀ– ਮੇਰਾ ਅਸ਼ੀਰਵਾਦ ਦਿਉ।

ਰੋਸ਼ਨ ਪਾਟਿਲ- ਤੁਹਾਡਾ ਅਸ਼ੀਰਵਾਦ ਉਸ ਦੇ ਨਾਲ ਹੈ।

ਪ੍ਰਧਾਨ ਮੰਤਰੀ– ਅੱਛਾ ਰੋਸ਼ਨ ਜੀ ਆਪ (ਤੁਸੀਂ) ਕੀ ਕਰਦੇ ਹੋ ਅਤੇ ਪਰਿਵਾਰ ਵਿੱਚ ਕਿਤਨੇ ਲੋਕ ਹਨ।

ਰੋਸ਼ਨ-  ਸਰ ਮੈਂ ਇੱਕ ਕਿਸਾਨ ਹਾਂ ਸਰ ਖੇਤੀ ਭੀ ਕਰਦਾ ਹਾਂ ਅਤੇ ਨਾਲ-ਨਾਲ ਇੱਕ ਪ੍ਰਾਈਵੇਟ ਜੌਬ ਭੀ ਕਰਦਾ ਹਾਂ ਸਰ। ਮੇਰੇ ਪਰਿਵਾਰ ਵਿੱਚ ਟੋਟਲ ਛੇ ਲੋਕ ਹਨ ਮੇਰੀ ਪਤਨੀ ਹੈ, ਮੇਰੇ ਮੰਮੀ ਪਾਪਾ ਹਨ, ਮੇਰੇ ਦੋ ਭਾਈ ਹਨ, ਅਤੇ ਹੁਣ ਮੇਰਾ ਛੋਟਾ ਬੇਟਾ ਹੈ ਸਰ।

ਪ੍ਰਧਾਨ ਮੰਤਰੀ– ਤਾਂ ਇਹ ਸਵਾਮਿਤਵ ਯੋਜਨਾ ਦਾ ਕਾਰਡ ਮਾਲਮੱਟਾ ਪੱਤ੍ਰਕ ਇਹ ਸਾਰੀ ਗਤੀਵਿਧੀ ਦਾ ਤੁਹਾਡੇ ਨਾਲ ਸਬੰਧ ਕਿਵੇਂ ਆਇਆ ਕਿਵੇਂ ਮਿਲਿਆ ਅਤੇ ਇਸ ਨਾਲ ਕੀ ਅੱਗੇ ਫਾਇਦਾ ਹੋਇਆ।

 

ਰੋਸ਼ਨ– ਸਰ ਮੈਨੂੰ ਸਵਾਮਿਤਵ ਕਾਰਡ ਜਦੋਂ ਤੋਂ ਮਿਲਿਆ ਤਦ ਮੈਂ ਉਸ ਤੇ ਲੋਨ ਲੈ ਪਾਇਆ। ਪਹਿਲੇ ਸਰ ਲੋਨ ਨਹੀਂ ਮਿਲਦਾ ਸੀ ਮੇਰੇ ਘਰ ਵਿੱਚ ਮਤਲਬ ਬੜਾ ਘਰ ਹੈ ਪੁਰਾਣਾ ਬੜਾ ਘਰ ਹੈ ਪਿੰਡ ਵਿੱਚ ਤਾਂ ਪ੍ਰਾਪਰਟੀ ਕਾਰਡ ਹੋਣ ਨਾਲ ਮੈਨੂੰ ਲੋਨ ਮਿਲ ਪਾਇਆ ਸਰ। ਮੈਂ ਬੈਂਕ ਤੋਂ 9 ਲੱਖ ਰੁਪਏ ਦਾ ਲੋਨ ਲਿਆ ਅਤੇ ਉਨ੍ਹਾਂ ਪੈਸਿਆਂ ਨਾਲ ਕੁਝ ਪੈਸਿਆਂ ਨਾਲ ਘਰ ਬਣਵਾਇਆ ਹੈ ਸਰ ਅਤੇ ਕੁਝ ਪੈਸਿਆਂ ਨਾਲ ਖੇਤੀ ਵਿੱਚ ਸਿੰਚਾਈ ਦਾ ਸਾਧਨ ਕੀਤਾ, ਉਸ ਨਾਲ ਸਰ ਮੇਰੀ ਫਸਲ ਵਧ ਗਈ ਅਤੇ ਆਮਦਨੀ ਭੀ ਵਧ ਗਈ, ਦੋ ਤਿੰਨ ਪਹਿਲੇ ਇੱਕ ਹੀ ਫਸਲ ਹੁੰਦੀ ਸੀ ਹੁਣ ਤਾਂ ਸਰ ਤਿੰਨ ਫਸਲਾਂ ਹੁੰਦੀਆਂ ਹਨ ਅਤੇ ਮੇਰੀ ਆਮਦਨੀ ਭੀ ਵਧ ਗਈ ਅਤੇ ਅੱਛਾ ਖਾਸਾ ਮਤਲਬ ਪਰੌਫ਼ਿਟ ਭੀ ਹੋ ਜਾਂਦਾ ਹੈ ਸਰ ਖੇਤੀ ਤੋਂ।

 

ਪ੍ਰਧਾਨ ਮੰਤਰੀ– ਅੱਛਾ ਲੋਨ ਲੈਣ ਵਿੱਚ ਜਦੋਂ ਤੁਹਾਡੇ ਪਾਸ ਇਤਨੇ ਮਜ਼ਬੂਤ ਦਸਤਾਵੇਜ਼ ਸਨ, ਕਾਗ਼ਜ਼ਾਤ ਸਨ, ਤਾਂ ਬੈਂਕ ਤੋਂ ਲੋਨ ਲੈਣ ਵਿੱਚ ਕੋਈ ਦਿੱਕਤ ਆਉਂਦੀ ਹੈ ਫਿਰ ਇਹ ਲਿਆਉ, ਉਹ ਲਿਆਉ, ਢਿਕਣਾ ਲਿਆਉ, ਫਲਾਣਾ ਲਿਆਉ, ਐਸਾ ਹੁੰਦਾ ਹੈ ਕੀ?

ਰੋਸ਼ਨ– ਜੀ ਸਰ ਪਹਿਲੇ ਦਿੱਕਤ ਤਾਂ ਬਹੁਤ ਆਉਂਦੀ ਸੀ ਸਰ ਡਾਕੂਮੈਂਟ ਮਤਲਬ ਇਹ ਲਿਆਉ ਉਹ ਲਿਆਉ ਬੈਂਕ ਵਾਲੇ ਤਾਂ ਬਹੁਤ ਇੱਕ ਇੱਕ ਕਾਗ਼ਜ਼ ਦੇ ਲਈ ਦੌੜਾਉਂਦੇ ਸਨ। ਲੇਕਿਨ ਜਦੋਂ ਤੋਂ ਸਵਾਮਿਤਵ ਕਾਰਡ ਮਿਲਿਆ ਹੈ ਸਰ ਤਦ ਤੋਂ ਕੋਈ ਡਾਕੂਮੈਂਟ ਦੀ ਜ਼ਰੂਰਤ ਹੀ ਨਹੀਂ ਹੈ, ਸਵਾਮੀ ਕਾਰਡ ਇਕੱਲਾ ਹੀ ਕਾਫੀ ਹੈ ਸਭ ਦੇ ਲਈ।

ਪ੍ਰਧਾਨ ਮੰਤਰੀ– ਤੈਨੂੰ ਭਰੋਸਾ ਹੁੰਦਾ ਹੈ।

ਰੋਸ਼ਨ– ਇਸ ਦੇ ਲਈ ਮੈਂ ਤੁਹਾਡਾ ਬਹੁਤ ਬੜਾ ਆਭਾਰੀ ਹਾਂ ਸਰ।

ਪ੍ਰਧਾਨ ਮੰਤਰੀ- ਬੈਂਕ ਵਾਲਿਆਂ ਨੂੰ ਪੂਰਾ ਭਰੋਸਾ ਹੁੰਦਾ ਹੈ।

ਰੋਸ਼ਨ- ਜੀ ਸਰ, ਬੈਂਕ ਵਾਲਿਆਂ ਨੂੰ ਬਹੁਤ ਇਸ ਤੇ ਭਰੋਸਾ ਹੈ ਅਤੇ ਉਸ ਤੇ ਅਸਾਨੀ ਨਾਲ ਲੋਨ ਭੀ ਮਿਲ ਜਾਂਦਾ ਹੈ।

ਪ੍ਰਧਾਨ ਮੰਤਰੀ– ਲੇਕਿਨ ਹੁਣ ਤੁਸੀਂ ਤਾਂ ਮਕਾਨ ਬਣਾ ਦਿੱਤਾ ਤਾਂ ਲੋਨ ਵਾਪਸ ਕਿਵੇਂ ਕਰੋਂਗੇ।

ਰੋਸ਼ਨ– ਜੀ ਸਰ ਮੈਂ ਖੇਤੀ ਵਿੱਚ ਸਬਜ਼ੀ ਉਗਾਉਂਦਾ ਹਾਂ ਉਸ ਤੋਂ ਭੀ ਪਰੌਫ਼ਿਟ ਹੁੰਦਾ ਹੈ। ਬਾਕੀ ਦੋ ਤਿੰਨ ਤਿੰਨ ਫਸਲਾਂ ਹੁੰਦੀਆਂ ਹਨ ਉਸ ਤੋਂ ਭੀ ਪਰੌਫ਼ਿਟ ਹੁੰਦਾ ਹੈ, ਸਿੰਚਾਈ ਦਾ ਸਾਧਨ ਹੋਣ ਦੀ ਵਜ੍ਹਾ ਨਾਲ ਹੋਰ ਭੀ ਫਸਲ ਨਿਕਲਦੀ ਹੈ ਸਰ ਅੱਛੀ ਤਰ੍ਹਾਂ, ਇਸ ਲਈ ਜ਼ਿਆਦਾ ਮੁਨਾਫ਼ਾ ਹੋ ਰਿਹਾ ਹੈ ਤਾਂ ਅਸਾਨੀ ਨਾਲ ਵਾਪਸ ਕਰ ਸਕਦਾ ਹਾਂ ਸਰ ਲੋਨ।

ਪ੍ਰਧਾਨ ਮੰਤਰੀ– ਅੱਛਾ ਰੋਸ਼ਨ ਜੀ ਤੁਹਾਨੂੰ ਕੇਂਦਰ ਸਰਕਾਰ ਦੀਆਂ ਹੋਰ ਕਿਹੜੀਆਂ-ਕਿਹੜੀਆਂ ਯੋਜਨਾਵਾਂ ਦਾ ਲਾਭ ਮਿਲਿਆ ਹੈ।

ਰੋਸ਼ਨ– ਜੀ ਸਰ, ਮੈਨੂੰ ਕੇਂਦਰ ਕੇਂਦਰ ਸਰਕਾਰ ਦੀ ਉੱਜਵਲਾ ਗੈਸ ਯੋਜਨਾ ਦਾ ਫਾਇਦਾ ਮਿਲ ਰਿਹਾ ਹੈ, ਪੀਐੱਮ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਮਿਲ ਰਿਹਾ ਹੈ, ਪੀਐੱਮ ਪਿਕ ਵਿਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ, ਐਸੇ ਆਦਿ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਸਰ ਮੈਨੂੰ।

ਪ੍ਰਧਾਨ ਮੰਤਰੀ– ਚਲੋ ਰੋਸ਼ਨ ਜੀ ਇਹ ਖੁਸ਼ੀ ਦੀ ਬਾਤ ਹੈ ਕਿ ਸਵਾਮਿਤਵ ਯੋਜਨਾ ਨਾਲ ਲੋਕਾਂ ਦੀ ਇਤਨੇ ਸਾਰੇ ਪ੍ਰਕਾਰ ਦੀ ਮਦਦ ਹੋ ਰਹੀ ਹੈ। ਜਦੋਂ ਸਵਾਮਿਤਵ ਯੋਜਨਾ ਲਿਆਏ, ਹਾਂ ਕੁਝ ਕਹਿ ਰਹੇ ਸਨ ਰੋਸ਼ਨ।

ਰੋਸ਼ਨ –  ਜੀ ਸਰ ਸਵਾਮਿਤਵ ਯੋਜਨਾ ਦੀ ਵਜ੍ਹਾ ਨਾਲ ਲੋਕਾਂ ਦਾ ਬਹੁਤ ਬੜਾ ਫਾਇਦਾ ਹੋ ਰਿਹਾ ਹੈ ਸਰ।  ਸਾਡੇ ਪਿੰਡ ਵਿੱਚ ਕਿਸੇ ਕਿਸੇ ਨੇ ਤਾਂ ਦੁਕਾਨ ‘ਤੇ ਦੁਕਾਨ ਪਾਉਣ ਦੇ ਲਈ ਲੋਨ ਲਿਆ ਹੈ। ਪਹਿਲੇ ਤਾਂ ਮਤਲਬ ਕੁਝ ਨਹੀਂ ਕਰ ਸਕਦੇ ਸੀ ਸਰ, ਖੇਤੀ ਦੇ ਭਰੋਸੇ ਲੋਨ ਭੀ ਨਹੀਂ ਮਿਲਦਾ ਸੀਘਰ ਦੇ ਭਰੋਸੇ ਭੀ ਲੋਨ ਨਹੀਂ ਮਿਲਦਾ ਸੀਲੇਕਿਨ ਸਵਾਮਿਤਵ ਕਾਰਡ ਆਉਣ ਦੀ ਵਜ੍ਹਾ ਨਾਲ ਸਭ ਨੂੰ ਅਸਾਨੀ ਨਾਲ ਲੋਨ ਮਿਲ ਰਿਹਾ ਹੈ, ਇਸ ਦੀ ਵਜ੍ਹਾ ਨਾਲ ਲੋਕ ਆਪਣਾ ਆਪਣਾ ਛੋਟਾ ਮੋਟਾ ਬਿਜ਼ਨਸ ਕਰ ਰਹੇ ਹਨ ਅਤੇ ਖੇਤੀ ਭੀ ਕਰ ਰਹੇ ਹਨ ਇਸ ਲਈ ਉਨ੍ਹਾਂ ਦੀ ਇਨਕਮ ਡਬਲ ਹੋ ਗਈ ਹੈ ਸਰ ਅਤੇ ਅਸਾਨੀ ਨਾਲ ਆਪਣਾ ਘਰ ਘਰ ਬਾਲ ਬੱਚੇ ਸਭ ਪਾਲ ਰਹੇ ਹਨ ਅਤੇ ਅਸਾਨੀ ਨਾਲ ਖੁਸ਼ਹਾਲੀ ਨਾਲ ਜੀਵਨ ਜੀ ਰਹੇ ਹਨ ਸਰ ਹੁਣ।

ਪ੍ਰਧਾਨ ਮੰਤਰੀ – ਚਲੋ ਰੋਸ਼ਨ ਜੀ ਤੁਹਾਡੇ ਆਪਣੇ ਪਿੰਡ ਦੇ ਭੀ ਹੋਰ ਲੋਕ ਲਾਭ ਲੈ ਰਹੇ ਹਨ ਇਸ ਦਾ ਵਰਣਨ ਕੀਤਾ ਅਤੇ ਮੈਂ ਭੀ ਚਾਹਾਂਗਾ ਪਿੰਡ ਦੇ ਸਭ ਲੋਕ ਇਨ੍ਹਾਂ ਵਿਵਸਥਾਵਾਂ ਦਾ ਫਾਇਦਾ ਉਠਾਉਣ ਅਤੇ ਤੁਸੀਂ ਤਾਂ ਘਰ ਭੀ ਬਣਾਇਆਖੇਤੀ ਵਿੱਚ ਭੀ ਸੁਧਾਰ ਕੀਤਾ ਅਤੇ ਤੁਹਾਡੀ ਇਨਕਮ ਭੀ ਡਬਲ ਹੋ ਗਈ ਅਤੇ ਜਦੋਂ ਘਰ ਬਣ ਜਾਂਦਾ ਹੈ ਪੱਕੀ ਛੱਤ ਹੁੰਦੀ ਹੈ ਤਾਂ ਰੁਤਬਾ ਭੀ ਜ਼ਰਾ ਪਿੰਡ ਵਿੱਚ ਵਧ ਜਾਂਦਾ ਹੈ ਤਾਂ ਤੁਹਾਡਾ ਭੀ।

ਰੋਸ਼ਨ – ਹਾਂ ਸਰ ਇਸ ਦਾ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਸਰਤੁਹਾਡਾ ਬਹੁਤ ਬੜਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਰ ਮੈਂ।

ਪ੍ਰਧਾਨ ਮੰਤਰੀ –  ਚਲੋ ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨਜੀ ਸਰਨਾਗਪੁਰ ਵਾਲਿਆਂ ਨੂੰ ਭੀ ਬਹੁਤ-ਬਹੁਤ ਸ਼ੁਭਕਾਮਨਾਵਾਂ ਸਭ ਨੂੰ।

ਰੋਸ਼ਨ –   ਥੈਂਕ ਯੂ ਸਰ ਥੈਂਕ ਯੂ ਧੰਨਵਾਦ ਸਰ।

ਪ੍ਰਧਾਨ ਮੰਤਰੀ – ਹੁਣ ਕੌਣ ਹੈ।

ਕਾਰਜਕ੍ਰਮ ਸੰਯੋਜਕ– ਹੁਣ ਉੜੀਸਾ ਦੇ ਰਾਏਗੜ੍ਹਾ ਜ਼ਿਲ੍ਹੇ ਦੀ ਇੱਕ ਹੋਰ ਲਾਭਾਰਥੀ ਸਵਾਮਿਤਵ ਪ੍ਰਾਪਰਟੀ ਕਾਰਡ ਧਾਰਕ ਸ਼੍ਰੀਮਤੀ ਗਜੇਂਦਰ ਸੰਗੀਤਾ ਜੀ ਦੇ ਨਾਲ ਪਰਮ ਆਦਰਯੋਗ ਪ੍ਰਧਾਨ ਮੰਤਰੀ ਜੀ ਸੰਵਾਦ ਕਰਨਗੇ।

ਸੰਗੀਤਾ  –  ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਮੇਰਾ ਪ੍ਰਣਾਮ।

ਪ੍ਰਧਾਨ ਮੰਤਰੀ– ਸੰਗੀਤਾ ਜੀ ਨਮਸਕਾਰ।

ਸੰਗੀਤਾ – ਨਮਸਕਾਰ।

ਪ੍ਰਧਾਨ ਮੰਤਰੀ –  ਸੰਗੀਤਾ ਜੀ ਦੱਸੋ ਆਪ (ਤੁਸੀਂ) ਕੀ ਕੰਮ ਕਰਦੇ ਹੋ।

ਸੰਗੀਤਾ  –  ਜੀ ਮੇਰਾ ਸਿਲਾਈ ਦਾ ਕੰਮ ਹੈਮੈਂ ਟੇਲਰਿੰਗ ਕਰਦੀ ਹਾਂ।

ਪ੍ਰਧਾਨ ਮੰਤਰੀ  –  ਹਾਂ ਅਤੇ ਪਰਿਵਾਰ ਵਿੱਚ ਕਿਤਨੇ ਲੋਕਾਂ ਦੀ ਜ਼ਿੰਮੇਵਾਰੀ ਹੈ ਕੀ ਹੈ।

ਸੰਗੀਤਾ  –  ਮੇਰੇ ਪਰਿਵਾਰ ਵਿੱਚ ਚਾਰ ਲੋਕ ਰਹਿੰਦੇ ਹਨ ਦੋ ਬੱਚੇ ਅਤੇ ਮੇਰੇ ਪਤੀ।  ਇੱਕ ਬੱਚੀ ਪੜ੍ਹਾਈ ਕਰ ਰਹੀ ਹੈ ਐੱਮਕੌਮ ਫਾਇਨਲ ਈਅਰ ਹੈਦੂਸਰਾ ਬੇਟਾ ਆਂਧਰ ਪ੍ਰਦੇਸ਼ ਵਿੱਚ ਨੌਕਰੀ ਕਰ ਰਿਹਾ ਹੈ ਕਡਪਾ ਵਿੱਚਅਤੇ ਮੇਰੇ ਪਤੀ ਭੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਰਹੇ ਹਨ।

 

ਪ੍ਰਧਾਨ ਮੰਤਰੀ ਅੱਛਾਸੰਗੀਤਾ ਜੀ ਇਹ ਘਰ ਦੇ ਪ੍ਰਾਪਰਟੀ ਰਾਇਟਸ ਮਿਲਣਾ ਇਹ ਕਾਗ਼ਜ਼ ਮਿਲਣਾ ਐਸਾ ਤਾਂ ਨਹੀਂ ਚਲੋ ਭਈ ਸਰਕਾਰੀ ਕਾਗ਼ਜ਼ ਆਉਂਦੇ ਇੱਕ ਹੋਰ ਕਾਗ਼ਜ਼ ਆ ਗਿਆ ਕੀ ਤੁਹਾਡੀ ਜਿੰਦਗੀ ਵਿੱਚ ਇਸ ਦਾ ਬਹੁਤ ਬੜਾ ਬਦਲਾਅ  ਆਇਆ ਕੀ?

ਸੰਗੀਤਾ  –  ਜੀ ਸਰ ਬਹੁਤ ਬੜਾ ਬਦਲਾਅ ਆਇਆ ਹੈ।  ਪਹਿਲਾਂ ਕੋਈ ਕਾਗ਼ਜ਼ ਨਹੀਂ ਸੀ ਪੱਕਾ ਕਾਗ਼ਜ਼ ਨਹੀਂ ਸੀ ਸਰ ਜੋ ਪੱਕਾ ਕਾਗ਼ਜ਼ ਮਿਲਿਆ ਸੀ ਸਾਡਾ ‍ਆਤਮਵਿਸ਼ਵਾਸ ਭੀ ਵਧਿਆ ਕਿ ਅਸੀਂ ਪਿੰਡ ਵਿੱਚ ਰਹਿ ਰਹੇ ਹਾਂ ਅਤੇ ਇਸ ਨਾਲ ਸਾਨੂੰ ਬਹੁਤ ਅੱਛਾ ਭੀ ਲਗ ਰਿਹਾ ਹੈ।

ਪ੍ਰਧਾਨ ਮੰਤਰੀ  –  ਕੀ ਕੀਤਾ ਤੁਸੀਂ ਹੁਣ ਕਾਗ਼ਜ਼ਾਤ ਮਿਲ ਗਏ ਤਾਂ।

ਸੰਗੀਤਾ – ਜੀ ਕਾਗ਼ਜ਼ ਤਾਂ ਹੁਣੇ ਹੁਣੇ ਸਾਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਅਪਲਾਈ ਕੀਤਾ ਹੈ ਪਰ ਨਹੀਂ ਹੋਇਆ।  ਮੈਂ ਛੋਟਾ ਮੋਟਾ ਕੰਮ ਭੀ ਕਰ ਲੈਂਦੀ ਹਾਂ ਘਰ ਵਿੱਚ ।

 

ਪ੍ਰਧਾਨ ਮੰਤਰੀ  –   ਹੁਣੇ ਤੁਸੀਂ ਕੋਈ ਲੋਨ ਵਗੈਰਾ ਲਿਆ ਕੀ ਬੈਂਕ ਤੋਂ।

ਸੰਗੀਤਾ  –   ਜੀ ਸਰ ਹੁਣ ਤੱਕ ਤਾਂ ਨਹੀਂ ਲਿਆ ਹੁਣ ਲੈਣ ਦੀ ਸੋਚ ਰਹੇ ਹਾਂ।

ਪ੍ਰਧਾਨ ਮੰਤਰੀ –  ਲੇਕਿਨ ਕੀ ਤੁਸੀਂ ਬੈਂਕ ਨਾਲ ਸੰਪਰਕ ਕੀਤਾ ਹੈ,  ਕੀ ਆਪ (ਤੁਸੀਂ) ਲੋਨ ਲੈਣਾ ਚਾਹੁੰਦੇ ਹੋ?

ਸੰਗੀਤਾ  –   ਜੀ ਸਰਹੁਣ ਲੋਨ ਲੈਣ ਦੀ ਸੋਚ ਰਹੇ ਹਾਂ।

 

ਪ੍ਰਧਾਨ ਮੰਤਰੀ  –  ਤਾਂ ਕੀ ਕਰੋਂਗੇ ਲੋਨ ਦਾ ?

ਸੰਗੀਤਾ  –  ਲੋਨ ਲੈ ਕੇ ਅੱਗੇ ਮੇਰਾ ਕਾਰੋਬਾਰ ਥੋੜ੍ਹਾ ਵਧਾਉਣਾ ਚਾਹੁੰਦੀ ਹਾਂਉਹ ਜੋ ਟੇਲਰਿੰਗ ਦਾ ਕਾਰੋਬਾਰ ਹੈ ਨਾ ਸਰਉਸ ਨੂੰ ਥੋੜ੍ਹਾ ਵਧਾਉਣਾ ਚਾਹੁੰਦੀ ਹਾਂ।

ਪ੍ਰਧਾਨ ਮੰਤਰੀ  –   ਤਾਂ ਆਪਣਾ ਕਾਰੋਬਾਰ ਵਿੱਚ ਧਿਆਨ ਜ਼ਿਆਦਾ ਜਾਵੇਗਾ।

ਸੰਗੀਤਾ  –   ਜੀ ਮੇਰੇ ਬੱਚਿਆਂ ਦੀ ਭੀ ਪੜ੍ਹਾਈ ਵਿੱਚ ਕੁਝ ਕੰਮ ਆ ਸਕਦਾ ਹੈ ਕੁਝ ਪੈਸਾ ਬਚੇਗਾ ਤਾਂ।

 

ਪ੍ਰਧਾਨ ਮੰਤਰੀ –  ਚਲੋ ਸੰਗੀਤਾ ਜੀ ਆਪ (ਤੁਸੀਂ) ਆਪਣੇ ਕੰਮ ਦਾ ਆਪਣੇ ਘਰ ਦਾ ਵਿਸਤਾਰ ਕਰੋਂਇਸ ਦੇ ਲਈ ਹੁਣੇ ਤੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਵਾਮਿਤਵ ਯੋਜਨਾ ਦੇ ਜ਼ਰੀਏ ਤੁਹਾਡੀ ਬੜੀ ਚਿੰਤਾ ਖ਼ਤਮ ਹੋ ਗਈ ਹੈ। ਤੁਹਾਨੂੰ ਆਪਣੇ ਘਰ ਦਾ ਕਾਗ਼ਜ਼ ਮਿਲ ਗਿਆ ਹੈ ਅਤੇ ਆਪ (ਤੁਸੀਂ) ਤਾਂ ਸੈਲਫ ਹੈਲਪ ਗਰੁੱਪ ਦੇ ਮੈਂਬਰ ਭੀ ਹੋ।  ਕੀ ਕਹਿ ਰਹੀ ਸੀ ਸੰਗੀਤਾ ਜੀਸੰਗੀਤਾ ਜੀ ਆਪ (ਤੁਸੀਂ)  ਕੁਝ ਕਹਿ ਰਹੇ ਸੀ।

ਸੰਗੀਤਾ  –  ਜੀ 60 ਸਾਲ ਹੋ ਗਏ ਸਨ। ਸਾਡਾ ਕੋਈ ਪੱਕਾ ਕਾਗ਼ਜ਼ ਨਹੀਂ ਸੀ ਸਰਹੁਣ ਮਿਲਿਆ ਹੁਣ ਸਵਾਮਿਤਵ ਯੋਜਨਾ ਨਾਲਤੁਹਾਡੀ ਬਹੁਤ-ਬਹੁਤ ਆਭਾਰੀ ਹਾਂ ਸਰ।

ਪ੍ਰਧਾਨ ਮੰਤਰੀ – ਚਲੋ ਤੁਹਾਡੇ ਸਭ ਦੇ ਅਸ਼ੀਰਵਾਦ ਹੀ ਮੇਰੀ ਬੜੀ ਤਾਕਤ ਹੈ। ਦੇਖੋ ਆਪ (ਤੁਸੀਂ) ਤਾਂ ਸੈਲਫ ਹੈਲਪ ਗਰੁੱਪ ਵਿੱਚ ਭੀ ਕੰਮ ਕਰਦੇ ਹੋ ਅਤੇ ਮਹਿਲਾ ਐੱਸਐੱਚਜੀ ਨੂੰ ਭੀ ਸਾਡੀ ਸਰਕਾਰ ਲਗਾਤਾਰ ਮਦਦ ਕਰ ਰਹੀ ਹੈ। ਦੇਖੋ ਸਵਾਮਿਤਵ ਯੋਜਨਾ ਪੂਰੇ ਪਿੰਡ ਦਾ ਕਾਇਆਕਲਪ ਕਰਨ ਵਾਲੀ ਹੈ। ਚਲੋ ਸਾਨੂੰ ਹੋਰ ਲੋਕ ਭੀ ਇੰਤਜਾਰ ਕਰ ਰਹੇ ਹਨ ਹੁਣ ਕੌਣ ਬਾਕੀ ਹੈ ਭਾਈ ਕਿਸ ਤਰਫ਼ ਜਾਣਾ ਹੈ।

 

ਕਾਰਜਕ੍ਰਮ ਸੰਯੋਜਕ – ਜੰਮੂ ਕਸ਼ਮੀਰ । ਹੁਣ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਇੱਕ ਹੋਰ ਸਵਾਮਿਤਵ ਲਾਭਾਰਥੀ ਅਤੇ ਪ੍ਰਾਪਰਟੀ ਕਾਰਡ ਧਾਰਕ ਸ਼੍ਰੀ ਵੀਰੇਂਦਰ ਕੁਮਾਰ ਜੀ ਦੇ ਨਾਲ ਪਰਮ ਆਦਰਯੋਗ ਪ੍ਰਧਾਨ ਮੰਤਰੀ ਜੀ ਸੰਵਾਦ ਕਰਨਗੇ।

ਪ੍ਰਧਾਨ ਮੰਤਰੀ – ਵੀਰੇਂਦਰ ਜੀ ਨਮਸਤੇ।

ਵੀਰੇਂਦਰ – ਜੀ ਨਮਸਕਾਰ।

ਪ੍ਰਧਾਨ ਮੰਤਰੀ– ਵੀਰੇਂਦਰ ਜੀ ਜ਼ਰਾ ਦੱਸੋ ਆਪਣੇ ਬਾਰੇ ਦੱਸੋ।

 

ਵੀਰੇਂਦਰ – ਪ੍ਰਧਾਨ ਮੰਤਰੀ ਜੀ ਮੈਂ ਇੱਕ ਕਿਸਾਨ ਹਾਂ ਅਤੇ ਜੋ ਮੈਨੂੰ ਪ੍ਰਾਪਰਟੀ ਕਾਰਡ ਮਿਲਿਆ ਮੈਂ ਅਤੇ ਮੇਰਾ ਪਰਿਵਾਰ ਬਹੁਤ ਖੁਸ਼ ਹੈ।  ਅਸੀਂ ਕਈ ਪੀੜ੍ਹੀਆਂ ਤੋਂ ਇਸ ਜ਼ਮੀਨ ‘ਤੇ ਰਹਿ ਰਹੇ ਸਾਂ ਹੁਣ ਇਸ ਦੇ ਕਾਗ਼ਜ਼ਾਤ ਮਿਲਣ ਨਾਲ ਦਿਲ ਨੂੰ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ।  ਪ੍ਰਧਾਨ ਮੰਤਰੀ ਜੀ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਆਭਾਰੀ ਹਾਂ।

ਪ੍ਰਧਾਨ ਮੰਤਰੀ  – ਅੱਛਾ ਪਹਿਲੇ ਕੋਈ ਕਾਰਡ ਕਾਗ਼ਜ਼ਾਤ ਨਹੀਂ ਸਨ ਅਤੇ ਪਿੰਡ ਵਾਲਿਆਂ ਦੇ ਅਤੇ ਲੋਕਾਂ ਦੇ ਪਾਸ ਭੀ ਨਹੀਂ ਹੋਣਗੇ।

ਵੀਰੇਂਦਰ –  ਸਰ ਸਾਡੇ ਪਿੰਡ ਦੇ ਕਿਸੇ ਭੀ ਲੋਕਾਂ ਦੇ ਪਾਸ ਕੋਈ ਭੀ ਕਾਗ਼ਜ਼ਾਤ ਨਹੀਂ ਸਨ। ਕਈ ਪੀੜ੍ਹੀਆਂ ਤੋਂ 100 ਸਾਲ ਤੋਂ ਭੀ ਜ਼ਿਆਦਾ ਇਸ ਪਿੰਡ ਵਿੱਚ ਰਹਿ ਰਹੇ ਸਨ ਕੋਈ ਭੀ ਕਾਗ਼ਜ਼ਾਤ ਦਸਤਾਵੇਜ਼ ਨਹੀਂ ਸਨ।  ਹੁਣ ਸਵਾਮਿਤਵ ਯੋਜਨਾ ਦੇ ਤਹਿਤ ਜੋ ਕਾਗ਼ਜ਼ਾਤ ਮਿਲੇ ਹਨਇਸ ਨਾਲ ਪਿੰਡ ਵਿੱਚ ਸਾਰੇ ਲੋਕ ਖੁਸ਼ ਹਨ। 

ਪ੍ਰਧਾਨ ਮੰਤਰੀ  –  ਅੱਛਾ ਪ੍ਰਾਪਰਟੀ ਕਾਰਡ ਮਿਲਿਆ ਹੈਇਸ ਨਾਲ ਆਪ  ਤੁਹਾਡੇ ਜੀਵਨ ਵਿੱਚ ਕੀ ਫਰਕ ਪਿਆ ?

ਵੀਰੇਂਦਰ  –  ਜੋ ਮੈਨੂੰ ਪ੍ਰਾਪਰਟੀ ਕਾਰਡ ਮਿਲਿਆ ਹੈ ਇਸ ਨਾਲ ਮੇਰਾ ਇੱਕ ਜ਼ਮੀਨ ਦਾ ਵਿਵਾਦ ਸੀਇਹ ਪ੍ਰਾਪਰਟੀ ਕਾਰਡ ਆਉਣ ਦੀ ਵਜ੍ਹਾ ਨਾਲ ਉਹ ਮੇਰਾ ਇੱਕ ਜ਼ਮੀਨ ਦਾ ਵਿਵਾਦ ਭੀ ਉਹ ਖ਼ਤਮ ਹੋ ਚੁੱਕਿਆ ਹੈਹੁਣ ਇਸ ਪ੍ਰਾਪਰਟੀ ਕਾਰਡ ਦੀ ਵਜ੍ਹਾ ਨਾਲ ਮੈਂ ਬੈਂਕ ਤੋਂ ਲੋਨ  ਆਪਣੀ ਜ਼ਮੀਨ ਗਿਰਵੀ ਰੱਖ ਕੇ ਲੈ ਸਕਦਾ ਹਾਂ ਅਤੇ ਮੇਰੇ ਘਰ ਦੀ ਮੁਰੰਮਤ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤੀ ਮਿਲ ਸਕਦੀ ਹੈ।

ਪ੍ਰਧਾਨ ਮੰਤਰੀ  –  ਅੱਛਾ ਤੁਹਾਡੇ ਪਿੰਡ ਵਿੱਚ ਸਵਾਮਿਤਵ ਯੋਜਨਾ ਦੀ ਵਜ੍ਹਾ ਨਾਲ ਹੋਰਾਂ ਨੇ ਭੀ ਕੋਈ ਲਾਭ ਲਿਆ ਹੈ ਕੀ ਉੱਥੇ ਭੀ ਕੋਈ ਬਦਲਾਅ  ਆਇਆ ਹੈ ਕੀ।

 

ਵੀਰੇਂਦਰ –  ਹਾਂ ਸਰ ਬਿਲਕੁਲ ਬਦਲਾਅ ਆਇਆ ਪ੍ਰਧਾਨ ਮੰਤਰੀ ਜੀ। ਸਾਡੇ ਪਿੰਡ ਵਿੱਚ ਸਵਾਮਿਤਵ ਯੋਜਨਾ ਦੇ ਤਹਿਤ ਜੋ ਭੀ ਪ੍ਰਾਪਰਟੀ ਕਾਰਡ ਮਿਲੇ ਹਨਹੁਣ ਹਰ ਪਿੰਡ ਦੇ ਲੋਕਾਂ ਨੂੰ ਆਪਣਾ ਮਾਲਕੀ ਹੱਕ ਜੋ ਹੈ ਉਹ ਬਿਲਕੁਲ ਸਾਫ਼-ਸਾਫ਼ ਤੈ ਹੋ ਗਿਆ ਹੈ। ਜਿਵੇਂ ਕਿ ਜ਼ਮੀਨ ਅਤੇ ਸੰਪਤੀ ਨਾਲ ਜੁੜੇ ਜਿਤਨੇ ਭੀ ਝਗੜੇ ਸਨ ਉਹ ਕਾਫੀ ਹੱਦ ਤੱਕ ਤੈ ਹੋ ਗਏ ਹਨਇਸ ਲਈ ਪਿੰਡਵਾਸੀਆਂ ਦੇ ਲੋਕ ਜੋ ਹਨਉਹ ਆਪਣੀ ਜ਼ਮੀਨ ਸੰਪਤੀ ਬੈਂਕ ਵਿੱਚ ਗਿਰਵੀ ਰੱਖ ਕੇ ਲੋਨ ਭੀ ਲੈ ਸਕਦੇ ਹਨ ਅਤੇ ਕਈ ਪ੍ਰਕਾਰ ਦੀਆਂ ਹੋਰ ਪ੍ਰਕਾਰ ਦੀਆਂ ਯੋਜਨਾਵਾਂ ਭੀ ਅਪਣਾ ਰਹੇ ਹਨਇਸ ਲਈ ਪਿੰਡਵਾਸੀਆਂ ਦੀ ਤਰਫ਼ੋਂ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ  ਵੀਰੇਂਦਰ ਜੀ ਆਪ ਸਭ ਨਾਲ ਬਾਤ ਕਰਕੇ ਅੱਛਾ ਲਗਿਆ ਖੁਸ਼ੀ ਹੈ। ਜੀ ਸਰਅਤੇ ਮੇਰੇ ਲਈ ਬਹੁਤ ਖੁਸ਼ੀ ਦੀ ਬਾਤ ਹੈ ਕਿ ਸਵਾਮਿਤਵ ਯੋਜਨਾ ਤੋਂ ਮਿਲੇ ਕਾਰਡ ਨੂੰ ਸਿਰਫ਼ ਘਰ ਦਾ ਕਾਗ਼ਜ਼ ਮੰਨ ਕੇ ਨਹੀਂ ਬੈਠ ਗਏ ਹੋਇਸ ਨੂੰ ਆਪ (ਤੁਸੀਂ) ਆਪਣੀ ਪ੍ਰਗਤੀ ਦਾ ਰਸਤਾ ਭੀ ਬਣਾ ਰਹੇ ਹੋ।  ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।  ਠੰਢ ਦਾ ਮੌਸਮ ਹੈ,  ਸਿਹਤ ਸੰਭਾਲ਼ੋ ਸਭ ਜੰਮੂ ਕਸ਼ਮੀਰ ਦੇ ਲੋਕਬਹੁਤ-ਬਹੁਤ ਵਧਾਈ ਤੁਹਾਨੂੰ।

 

ਵੀਰੇਂਦਰ– ਸਰ ਧੰਨਵਾਦ ਤੁਹਾਡਾ।

ਕਾਰਜਕ੍ਰਮ ਸੰਯੋਜਕ–  ਹੁਣ ਮੈਂ ਪਰਮ ਆਦਰਯੋਗ ਪ੍ਰਧਾਨ ਮੰਤਰੀ ਜੀ ਨੂੰ ਉਨ੍ਹਾਂ ਦੇ ਸੰਬੋਧਨ ਦੇ ਲਈ ਸਨਿਮਰ  ਬੇਨਤੀ ਕਰਨਾ ਚਾਹਾਂਗਾ।

ਨਮਸਕਾਰ!

ਅੱਜ ਦਾ ਦਿਨ, ਦੇਸ਼ ਦੇ ਪਿੰਡਾਂ ਦੇ ਲਈਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਦੇ ਲਈ ਬਹੁਤ ਹੀ ਇਤਿਹਾਸਿਕ ਹੈ। ਇਸ ਕਾਰਜਕ੍ਰਮ ਨਾਲ ਕਈ ਰਾਜਾਂ ਦੇ ਮਾਣਯੋਗ ਰਾਜਪਾਲ ਜੁੜੇ ਹਨ। ਓਡੀਸ਼ਾਛੱਤੀਸਗੜ੍ਹ, ਮੱਧ ਪ੍ਰਦੇਸ਼ਰਾਜਸਥਾਨਯੂਪੀ ਮਹਾਰਾਸ਼ਟਰ ਅਤੇ ਗੁਜਰਾਤ  ਦੇ ਮੁੱਖ ਮੰਤਰੀ ਜੀ ਭੀ ਸਾਡੇ ਨਾਲ ਜੁੜੇ ਹਨ।

 

ਜੰਮੂ ਕਸ਼ਮੀਰ  ਦੇ ਲੈਫਟੀਨੈਂਟ ਗਵਰਨਰਲੱਦਾਖ ਦੇ ਲੈਫਟੀਨੈਂਟ ਗਵਰਨਰ ਉਹ ਭੀ ਸਾਡੇ ਨਾਲ ਹਨ। ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀਦੇਸ਼ ਦੇ ਅਲੱਗ-ਅਲੱਗ ਕੋਣੇ ਵਿੱਚ, ਅਲੱਗ-ਅਲੱਗ ਕਾਰਜਕ੍ਰਮਾਂ ਵਿੱਚ ਮੌਜੂਦ ਹਨ। ਰਾਜ ਸਰਕਾਰਾਂ ਦੇ ਮੰਤਰੀਗਣ ਭੀ ਹਨ, ਸਾਂਸਦ  ਹਨ ਅਤੇ ਵਿਧਾਇਕਗਣ ਭੀ ਹਨਹੋਰ ਸਾਰੇ ਜਨਪ੍ਰਤੀਨਿਧੀ ਭੀ ਮੌਜੂਦ ਹਨ।

ਹਜ਼ਾਰਾਂ ਗ੍ਰਾਮ ਪੰਚਾਇਤਾਂ ਨਾਲ ਜੁੜੇ ਸਾਰੇ ਸਾਥੀਸਵਾਮਿਤਵ ਯੋਜਨਾ ਦੇ ਲੱਖਾਂ ਲਾਭਾਰਥੀਗਣਇਹ ਆਪਣੇ ਆਪ ਵਿੱਚ ਇਤਨਾ ਵਿਆਪਕ ਅਤੇ ਵਿਰਾਟ ਕਾਰਜਕ੍ਰਮ ਹੈ ਅਤੇ ਆਪ (ਤੁਸੀਂ) ਇਸ ਵਿੱਚ ਬੜੇ ਉਤਸ਼ਾਹ ਦੇ ਨਾਲ ਆਪ (ਤੁਸੀਂ)  ਸਭ ਜੁੜੇ ਹੋ, ਮੈਂ ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ,

ਪੰਜ ਸਾਲ ਪਹਿਲੇ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਗਈ ਸੀਤਾਕਿ ਪਿੰਡ ਵਿੱਚ ਰਹਿਣ ਵਾਲਿਆਂ ਨੂੰ ਉਨ੍ਹਾਂ ਦੇ ਘਰ ਦਾ ਕਾਨੂੰਨੀ ਪ੍ਰਮਾਣ ਦਿੱਤਾ ਜਾ ਸਕੇ। ਕਿਤੇ ਇਨ੍ਹਾਂ ਨੂੰ ਘਰੌਨੀ ਕਹਿੰਦੇ ਹਨਕਿਤੇ ਅਧਿਕਾਰ ਅਭਿਲੇਖ ਕਹਿੰਦੇ ਹਨਕਿਤੇ ਪ੍ਰਾਪਰਟੀ ਕਾਰਡ ਕਹਿੰਦੇ ਹਨਕਿਤੇ ਮਾਲਮੱਟਾ ਪੱਤ੍ਰਕ ਕਹਿੰਦੇ ਹਨਕਿਤੇ ਰਿਹਾਇਸ਼ੀ ਭੂਮੀ ਪੱਟਾ ਕਹਿੰਦੇ ਹਨ। ਅਲੱਗ-ਅਲੱਗ ਰਾਜਾਂ ਵਿੱਚ ਨਾਮ ਅਲੱਗ-ਅਲੱਗ ਹਨਲੇਕਿਨ ਇਹ ਸਵਾਮਿਤਵ ਦੇ ਪ੍ਰਮਾਣ ਪੱਤਰ ਹੀ ਹਨ। ਬੀਤੇ 5 ਸਾਲ ਵਿੱਚ ਲਗਭਗ ਡੇਢ  ਕਰੋੜ ਲੋਕਾਂ ਨੂੰ ਇਹ ਸਵਾਮਿਤਵ ਕਾਰਡ ਦਿੱਤੇ ਗਏ ਹਨ। ਹੁਣ ਅੱਜ ਇਸ ਕਾਰਜਕ੍ਰਮ ਵਿੱਚ 65 ਲੱਖ ਤੋਂ ਜ਼ਿਆਦਾ ਪਰਿਵਾਰਾਂ  ਨੂੰ ਇਹ ਸਵਾਮਿਤਵ ਕਾਰਡ ਮਿਲੇ ਹਨ।  ਯਾਨੀ ਸਵਾਮਿਤਵ ਯੋਜਨਾ  ਦੇ ਤਹਿਤ ਪਿੰਡ ਦੇ ਕਰੀਬ ਸਵਾ 2 ਕਰੋੜ ਲੋਕਾਂ ਨੂੰ ਆਪਣੇ ਘਰ ਦਾ ਪੱਕਾ ਕਾਨੂੰਨੀ ਡਾਕੂਮੈਂਟ ਮਿਲਿਆ ਹੈ।  ਮੈਂ ਇਨ੍ਹਾਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ।  ਅਤੇ ਅੱਜ ਇਸ ਕਾਰਜਕ੍ਰਮ ਦੇ ਕਾਰਨ ਇਹ ਜਿਨ੍ਹਾਂ ਦੇ ਪਾਸ ਹੁਣ ਇਹ ਜ਼ਮੀਨ ਨਾਲ ਜੁੜੇ ਆਪਣੇ ਸਰਕਾਰੀ ਪੱਤਰ ਆ ਗਏ ਹਨ ਤਾਂ ਉਹ ਕਿਵੇਂ ਇਸ ਦਾ ਲਾਭ ਲੈ ਸਕਦੇ ਹਨਹੁਣੇ ਮੇਰੀ ਗੱਲਬਾਤ ਹੋਈ ਉਸ ਵਿੱਚੋਂ ਜ਼ਰੂਰ ਤੁਹਾਨੂੰ ਆਇਡਿਆਜ਼ ਮਿਲਣਗੇ।

ਸਾਥੀਓ,

21ਵੀਂ ਸਦੀ ਦੀ ਦੁਨੀਆ ਵਿੱਚ, ਕਲਾਇਮੇਟ ਚੇਂਜ, ਪਾਣੀ ਦੀ ਕਮੀ ਸਿਹਤ ਦਾ ਸੰਕਟਮਹਾਮਾਰੀ ਐਸੀਆਂ ਕਿਤਨੀਆਂ ਹੀ ਚੁਣੌਤੀਆਂ ਹਨ। ਲੇਕਿਨ ਵਿਸ਼ਵ ਦੇ ਸਾਹਮਣੇ ਇੱਕ ਹੋਰ ਬਹੁਤ ਬੜੀ ਚੁਣੌਤੀ ਰਹੀ ਹੈ। ਇਹ ਚੁਣੌਤੀ ਹੈ- ਪ੍ਰਾਪਰਟੀ ਰਾਇਟਸ ਦੀ, ਸੰਪਤੀ ਦੇ ਅਧਿਕ੍ਰਿਤ ਕਾਗ਼ਜ਼ ਦੀ। ਕਈ ਸਾਲ ਪਹਿਲੇ ਸੰਯੁਕਤ ਰਾਸ਼ਟਰ ਨੇ ਦੁਨੀਆ ਦੇ ਅਨੇਕ ਅਨੇਕ ਦੇਸ਼ਾਂ ਵਿੱਚ ਭੂ-ਸੰਪਤੀ ਨੂੰ ਲੈ ਕੇ ਇੱਕ ਸਟਡੀ ਕੀਤੀ ਸੀ।  ਇਸ ਸਟਡੀ ਵਿੱਚ ਸਾਹਮਣੇ ਆਇਆ ਕਿ ਦੁਨੀਆ  ਦੇ ਅਨੇਕ ਦੇਸ਼ਾਂ ਵਿੱਚ ਲੋਕਾਂ  ਦੇ ਪਾਸ ਪ੍ਰਾਪਰਟੀ  ਦੇ ਪੱਕੇ ਕਾਨੂੰਨੀ ਦਸਤਾਵੇਜ਼ ਹੈ ਹੀ ਨਹੀਂ।  ਸੰਯੁਕਤ ਰਾਸ਼ਟਰ ਨੇ ਸਾਫ਼ ਕਿਹਾ ਕਿ ਅਗਰ ਗ਼ਰੀਬੀ ਘੱਟ ਕਰਨੀ ਹੈਤਾਂ ਇਸ ਦੇ ਲਈ ਲੋਕਾਂ ਦੇ ਪਾਸਪ੍ਰਾਪਰਟੀ ਰਾਇਟਸ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਇੱਕ ਬੜੇ ਅਰਥਸ਼ਾਸਤਰੀ ਨੇ economist ਨੇ ਉਨ੍ਹਾਂ ਨੇ ਤਾਂ ਪ੍ਰਾਪਰਟੀ ਰਾਇਟਸ ਦੀ ਚੁਣੌਤੀ ‘ਤੇ ਇੱਕ ਕਿਤਾਬ ਪੂਰੀ ਲਿਖੀ ਹੈ। ਅਤੇ ਇਸ ਕਿਤਾਬ ਵਿੱਚ ਉਹ ਕਹਿੰਦੇ ਹੈ ਕਿ ਪਿੰਡਾਂ ਵਿੱਚ ਲੋਕਾਂ ਦੇ ਪਾਸ ਜੋ ਥੋੜ੍ਹੀ-ਬਹੁਤ ਸੰਪਤੀ ਹੁੰਦੀ ਹੈ, ਉਹ dead capital ਹੁੰਦੀ ਹੈ।  ਯਾਨੀ ਇਹ ਪ੍ਰਾਪਰਟੀ, ਇੱਕ ਪ੍ਰਕਾਰ ਨਾਲ ਮ੍ਰਿਤ ਸੰਪਤੀ ਹੁੰਦੀ ਹੈ। ਕਿਉਂਕਿ ਪਿੰਡ ਵਾਲੇਗ਼ਰੀਬ ਲੋਕਉਸ ਸੰਪਤੀ ਦੇ ਬਦਲੇ ਵਿੱਚ ਕੋਈ ਲੈਣਦੇਣ ਨਹੀਂ ਕਰ ਸਕਦੇ।  ਇਹ ਪਰਿਵਾਰ ਦੀ ਇਨਕਮ ਵਧਾਉਣ ਵਿੱਚ ਮਦਦ ਨਹੀਂ ਕਰ ਸਕਦੀ ।

ਸਾਥੀਓ,

ਦੁਨੀਆ ਦੇ ਸਾਹਮਣੇ ਮੌਜੂਦ ਇਸ ਬੜੀ ਚੁਣੌਤੀ ਤੋਂ ਭਾਰਤ ਭੀ ਅਛੂਤਾ ਨਹੀਂ ਸੀ।  ਸਾਡਾ ਭੀ ਹਾਲ ਵੈਸਾ ਹੀ ਸੀ।  ਆਪ (ਤੁਸੀਂ)  ਭੀ ਜਾਣਦੇ ਹੋ ਕਿ ਭਾਰਤ ਦੇ ਪਿੰਡਾਂ ਵਿੱਚ ਲੋਕਾਂ  ਦੇ ਪਾਸ ਲੱਖਾਂ-ਲੱਖ ਕਰੋੜ ਰੁਪਏ ਦੀ ਸੰਪਤੀ ਹੋਣ  ਦੇ ਬਾਵਜੂਦ ਭੀ ਉਸ ਦੀ ਉਤਨੀ ਕੀਮਤ ਨਹੀਂ ਸੀ।  ਵਜ੍ਹਾ ਇਹ ਕਿਉਂਕਿ ਲੋਕਾਂ ਦੇ ਪਾਸ ਅਕਸਰ ਘਰਾਂ ਦੇ ਕਾਨੂੰਨੀ ਦਸਤਾਵੇਜ਼ ਹੁੰਦੇ ਨਹੀਂ ਸਨਇਸ ਲਈ ਘਰ ਦੀ ਮਲਕੀਅਤ ਨੂੰ ਲੈ ਕੇ ਭੀ ਵਿਵਾਦ ਹੁੰਦੇ ਰਹਿੰਦੇ ਸਨ। ਕਈ ਜਗ੍ਹਾਂ ‘ਤੇ ਤਾਂ ਦਬੰਗ ਲੋਕ ਘਰਾਂ ‘ਤੇ ਹੀ ਕਬਜ਼ਾ ਕਰ ਲੈਂਦੇ ਸਨ। ਬਿਨਾ ਕਾਨੂੰਨੀ ਦਸਤਾਵੇਜ਼ ਦੇ ਬੈਂਕ ਭੀ ਐਸੀ ਸੰਪਤੀ ਤੋਂ ਚਾਰ ਕਦਮ ਦੂਰ ਹੀ ਰਹਿੰਦੇ ਸਨ।  ਦਹਾਕਿਆਂ-ਦਹਾਕਿਆਂ ਤੋਂ ਐਸਾ ਹੀ ਚਲ ਰਿਹਾ ਸੀ। ਅੱਛਾ ਹੁੰਦਾ ਪਹਿਲੇ ਦੀਆਂ ਸਰਕਾਰਾਂ ਨੇ ਇਸ ਦਿਸ਼ਾ ਵਿੱਚ ਕੁਝ ਠੋਸ ਕਦਮ ਉਠਾਏ ਹੁੰਦੇਲੇਕਿਨ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਖਾਸ ਕੁਝ ਕੀਤਾ ਨਹੀਂ।  ਇਸ ਲਈ 2014 ਵਿੱਚ ਜਦੋਂ ਸਾਡੀ ਸਰਕਾਰ ਬਣੀਤਾਂ ਅਸੀਂ ਪ੍ਰਾਪਰਟੀ ਦੇ ਕਾਗ਼ਜ਼ ਦੀ ਇਸ ਚੁਣੌਤੀ ਨਾਲ ਨਿਪਟਣ ਦੀ ਠਾਣੀਕੋਈ ਭੀ ਸੰਵੇਦਨਸ਼ੀਲ ਸਰਕਾਰਆਪਣੇ ਪਿੰਡ ਦੇ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨੀ ਵਿੱਚ ਨਹੀਂ ਛੱਡ ਸਕਦੀ ਸੀ।  ਅਤੇ ਅਸੀਂ ਤਾਂ ਸਬਕਾ ਵਿਕਾਸ ਚਾਹੁੰਦੇ ਹਾਂਸਬਕਾ ਵਿਸ਼ਵਾਸ ਭੀ ਚਾਹੁੰਦੇ ਹਾਂ ਹੁਣੇ ਸਾਡੇ ਮੰਤਰੀ  ਜੀ ਰਾਜੀਵ ਰੰਜਨ ਜੀ  ਨੇ ਬੜੇ ਅੱਛੇ ਢੰਗ ਨਾਲ ਦੱਸਿਆ। ਇਸ ਲਈ ਅਸੀਂ ਸਵਾਮਿਤਵ ਯੋਜਨਾ ਸ਼ੁਰੂ ਕੀਤੀ।  ਅਸੀਂ ਤੈ ਕੀਤਾ ਕਿ ਡ੍ਰੋਨ ਦੀ ਮਦਦ ਨਾਲ ਦੇਸ਼  ਦੇ ਪਿੰਡ-ਪਿੰਡ ਵਿੱਚ ਘਰਾਂ ਦੀਆਂ ਜ਼ਮੀਨਾਂ ਦੀ ਮੈਪਿੰਗ ਕਰਵਾਈ ਜਾਵੇਗੀਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸੰਪਤੀ  ਦੇ ਕਾਗ਼ਜ਼ ਦਿੱਤੇ ਜਾਣਗੇ।  ਅੱਜ ਅਸੀਂ ਇਸ ਯੋਜਨਾ ਦੇ ਲਾਭ ਮਿਲਦੇ ਜਦੋਂ ਦੇਖ ਰਹੇ ਹਾਂ।  ਤਾਂ ਮਨ ਨੂੰ ਇੱਕ ਸੰਤੋਸ਼ ਮਿਲਦਾ ਹੈ ਕਿ ਚਲੋ ਪਿੰਡ ਦਾ ਗ਼ਰੀਬਾਂ ਦਾ ਅਸੀਂ ਕੰਮ ਕਰ ਪਾਏ।  ਮੈਂ ਹੁਣ ਸਵਾਮਿਤਵ ਯੋਜਨਾ ਦੇ ਲਾਭਾਰਥੀਆਂ ਨਾਲ ਬਾਤ ਕਰ ਰਿਹਾ ਸਾਂ।  ਇਸ ਯੋਜਨਾ ਨੇ ਕਿਵੇਂ ਉਨ੍ਹਾਂ ਦਾ ਜੀਵਨ ਬਦਲ ਦਿੱਤਾ ਹੈ, ਕਿਵੇਂ ਹੁਣ ਉਨ੍ਹਾਂ ਦੀ ਸੰਪਤੀ ‘ਤੇ ਉਨ੍ਹਾਂ ਨੂੰ ਬੈਂਕਾਂ ਤੋਂ ਮਦਦ ਮਿਲਣ ਲਗੀ ਹੈ। ਸੰਪਤੀ ਤਾਂ ਸੀ ਆਪ (ਤੁਸੀਂ) ਰਹਿੰਦੇ ਭੀ ਸੀ ਕਾਗ਼ਜ਼ ਨਹੀਂ ਸੀ ਉਸ ਸਮੱਸਿਆ ਦਾ ਸਮਾਧਾਨ ਸਰਕਾਰ ਨੂੰ ਕਰਨਾ ਚਾਹੀਦਾ ਸੀ ਅਤੇ ਇਸ ਲਈ ਅਸੀਂ ਕੰਮ ਉਠਾਇਆ ਅਤੇ ਕਰ ਰਹੇ ਹਾਂ ਅਤੇ ਉਨ੍ਹਾਂ ਦੀਆਂ ਉਨ੍ਹਾਂ ਦੀਆਂ ਬਾਤਾਂ ਵਿੱਚ ਮੈਂ ਦੇਖ ਰਿਹਾ ਸਾਂ ਉਨ੍ਹਾਂ ਦੇ ਚਿਹਰੇ ‘ਤੇ ਜੋ ਸੰਤੋਸ਼ ਸੀ ਜੋ ਖੁਸ਼ੀ ਸੀਜੋ ‍ਆਤਮਵਿਸ਼ਵਾਸ ਸੀਕੁਝ ਨਵੇਂ ਕਰਨ  ਦੇ ਜੋ ਸੁਪਨੇ ਸਨਕਿਤਨਾ ਆਨੰਦਦਾਇਕ ਇਹ ਸੰਵਾਦ ਲਗਿਆ ਮੈਨੂੰਇਸ ਨੂੰ ਮੈਂ ਬਹੁਤ-ਬੜਾ ਅਸ਼ੀਰਵਾਦ ਮੰਨਦਾ ਹਾਂ।

ਭਾਈਓ ਅਤੇ ਭੈਣੋਂ,

ਸਾਡੇ ਦੇਸ਼ ਵਿੱਚ 6 ਲੱਖ ਤੋਂ ਅਧਿਕ ਪਿੰਡ ਹਨ। ਇਨ੍ਹਾਂ ਵਿੱਚੋਂ ਕਰੀਬ-ਕਰੀਬ ਅੱਧੇ ਪਿੰਡਾਂ ਵਿੱਚ ਡ੍ਰੋਨ ਨਾਲ ਸਰਵੇ ਹੋ ਚੁੱਕਿਆ ਹੈ। ਕਾਨੂੰਨੀ ਦਸਤਾਵੇਜ਼ ਮਿਲਣ ਤੋਂ ਬਾਅਦ ਲੱਖਾਂ ਲੋਕਾਂ ਨੇ ਆਪਣੇ ਘਰ, ਆਪਣੀ ਸੰਪਤੀ ਦੇ ਅਧਾਰ ‘ਤੇ ਬੈਂਕਾਂ ਤੋਂ ਲੋਨ ਲਿਆ ਹੈ। ਇਸ ਪੈਸੇ ਨਾਲ ਇਨ੍ਹਾਂ ਨੇ ਪਿੰਡ ਵਿੱਚ ਆਪਣਾ ਛੋਟਾ-ਮੋਟਾ ਵਪਾਰ ਸ਼ੁਰੂ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਛੋਟੇ ਅਤੇ ਮਝੋਲੇ ਕਿਸਾਨ ਪਰਿਵਾਰ ਹਨ। ਇਨ੍ਹਾਂ ਦੇ ਲਈ ਇਹ ਪ੍ਰਾਪਰਟੀ ਕਾਰਡ, ਆਰਥਿਕ ਸੁਰੱਖਿਆ ਦੀ ਬੜੀ ਗਰੰਟੀ ਬਣ ਚੁੱਕੇ ਹਨ। ਅਵੈਧ ਕਬਜ਼ਿਆਂ ਤੋਂ, ਕੋਰਟ ਵਿੱਚ ਲੰਬੇ ਵਿਵਾਦਾਂ ਤੋਂ, ਸਾਡੇ ਦਲਿਤ, ਪਿਛੜੇ ਅਤੇ ਆਦਿਵਾਸੀ ਪਰਿਵਾਰ ਹੀ ਸਭ ਤੋਂ ਵੱਧ ਪਰੇਸ਼ਾਨ ਸਨ, ਉਸ ਤੋਂ ਉਹੀ ਪ੍ਰਭਾਵਿਤ ਸਨ। ਹੁਣ ਕਾਨੂੰਨੀ ਪ੍ਰਮਾਣ ਮਿਲਣ ਨਾਲ, ਉਨ੍ਹਾਂ ਨੂੰ ਇਸ ਸੰਕਟ ਤੋਂ ਮੁਕਤੀ ਮਿਲ ਰਹੀ ਹੈ। ਇੱਕ ਮੁੱਲਾਂਕਣ ਹੈ ਕਿ ਸਾਰੇ ਪਿੰਡਾਂ ਵਿੱਚ ਪ੍ਰਾਪਰਟੀ ਕਾਰਡ ਬਣਨ ਦੇ ਬਾਅਦ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਆਰਥਿਕ ਗਤੀਵਿਧੀ ਦਾ ਰਸਤਾ ਖੁੱਲ੍ਹ ਜਾਵੇਗਾ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਕਿਤਨੀ ਬੜੀ ਪੂੰਜੀ, ਦੇਸ਼ ਦੀ ਅਰਥਵਿਵਸਥਾ ਵਿੱਚ ਜੁੜਨ ਜਾ ਰਹੀ ਹੈ।

ਸਾਥੀਓ,

ਅੱਜ ਸਾਡੀ ਸਰਕਾਰ ਪੂਰੀ ਇਮਾਨਦਾਰੀ ਨਾਲ ਗ੍ਰਾਮ ਸਵਰਾਜ ਨੂੰ ਜ਼ਮੀਨ ‘ਤੇ ਉਤਾਰਨ ਦਾ ਪ੍ਰਯਾਸ ਕਰ ਰਹੀ ਹੈ। ਸਵਾਮਿਤਵ ਯੋਜਨਾ ਨਾਲ ਪਿੰਡ ਦੇ ਵਿਕਾਸ ਦੀ ਪਲਾਨਿੰਗ ਅਤੇ ਉਸ ‘ਤੇ ਅਮਲ ਹੁਣ ਕਾਫੀ ਬਿਹਤਰ ਹੋ ਰਹੇ ਹਨ। ਅੱਜ ਸਾਡੇ ਪਾਸ ਸਪਸ਼ਟ ਨਕਸ਼ੇ ਹੋਣਗੇ, ਆਬਾਦੀ ਦੇ ਇਲਾਕਿਆਂ ਦਾ ਸਾਨੂੰ ਪਤਾ ਹੋਵੇਗਾ, ਤਾਂ ਵਿਕਾਸ ਦੇ ਕੰਮ ਦੀ ਪਲਾਨਿੰਗ ਭੀ ਸਟੀਕ ਹੋਵੇਗੀ ਅਤੇ ਗਲਤ ਪਲਾਨਿੰਗ ਦੇ ਕਾਰਨ ਜੋ ਬਰਬਾਦੀ ਹੁੰਦੀ ਸੀ, ਜੋ ਰੁਕਾਵਟਾਂ ਆਉਂਦੀਆਂ ਸਨ, ਉਸ ਤੋਂ ਭੀ ਮੁਕਤੀ ਮਿਲੇਗੀ। ਕਿਹੜੀ ਜ਼ਮੀਨ ਪੰਚਾਇਤ ਦੀ ਹੈ, ਕਿਹੜੀ ਜ਼ਮੀਨ ਚਾਰਾਗਾਹ ਹੈ, ਐਸੇ ਕਈ ਵਿਵਾਦ ਰਹਿੰਦੇ ਹਨ। ਹੁਣ ਪ੍ਰਾਪਰਟੀ ਰਾਇਟਸ ਮਿਲਣ ਨਾਲ ਗ੍ਰਾਮ ਪੰਚਾਇਤਾਂ ਦੀਆਂ ਮੁਸ਼ਕਿਲਾਂ ਵੀ ਦੂਰ ਹੋਣਗੀਆਂ, ਉਹ ਭੀ ਆਰਥਿਕ ਤੌਰ ਤੇ ਸਸ਼ਕਤ ਹੋ ਪਾਉਣਗੀਆਂ। ਪਿੰਡ ਵਿੱਚ ਅੱਗ ਲਗਣ ਦੀਆਂ ਘਟਨਾਵਾਂ ਹੁੰਦੀਆਂ ਹਨ, ਹੜ੍ਹ ਆਉਂਦਾ ਹੈ, ਢਿੱਗਾਂ ਡਿੱਗਦੀਆਂ (Landslide) ਹੁੰਦੇ ਹਨ, ਅਜਿਹੀਆਂ ਅਨੇਕ ਆਫ਼ਤਾਂ ਆਉਂਦੀਆਂ ਹਨ। ਪ੍ਰਾਪਰਟੀ ਕਾਰਡ ਮਿਲਣ ਨਾਲ ਡਿਜ਼ਾਸਟਰ ਮੈਨੇਜਮੈਂਟ ਬਿਹਤਰ ਹੋ ਪਾਵੇਗਾ, ਆਪਦਾ ਦੀ ਸਥਿਤੀ ਵਿੱਚ ਉਚਿਤ ਕਲੇਮ ਮਿਲਣਾ ਅਸਾਨ ਹੋਵੇਗਾ।

ਸਾਥੀਓ,

ਅਸੀਂ ਇਹ ਭੀ ਜਾਣਦੇ ਹਾਂ ਕਿ ਜੋ ਕਿਸਾਨਾਂ ਦੀ ਜ਼ਮੀਨ ਹੁੰਦੀ ਹੈ, ਉਸ ਨੂੰ ਲੈ ਕੇ ਭੀ ਕਿਤਨੇ ਵਿਵਾਦ ਹੁੰਦੇ ਹਨ। ਜ਼ਮੀਨ ਦੇ ਡਾਕੂਮੈਂਟ ਪਾਉਣ (ਪ੍ਰਾਪਤ ਕਰਨ) ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਵਾਰ-ਵਾਰ ਪਟਵਾਰੀ ਦੇ ਪਾਸ ਜਾਣਾ ਪੈਂਦਾ ਹੈ, ਤਹਿਸੀਲ ਦੇ ਚੱਕਰ ਕੱਟਣੇ ਪੈਂਦੇ ਹਨ। ਇਸ ਨਾਲ ਭ੍ਰਿਸ਼ਟਾਚਾਰ ਦੇ ਰਸਤੇ ਭੀ ਖੁੱਲ੍ਹਦੇ ਹਨ। ਇਹ ਪਰੇਸ਼ਾਨੀਆਂ ਘੱਟ ਹੋਣ, ਇਸ ਦੇ ਲਈ ਲੈਂਡ ਰਿਕਾਡਰਸ ਦਾ ਡਿਜਿਟਲੀਕਰਣ ਕੀਤਾ ਜਾ ਰਿਹਾ ਹੈ।  ਸਵਾਮਿਤਵ ਅਤੇ ਭੂ-ਆਧਾਰ- ਇਹ ਦੋ ਵਿਵਸਥਾਵਾਂ ਪਿੰਡਾਂ ਦੇ ਵਿਕਾਸ ਦਾ ਅਧਾਰ ਬਣਨ ਵਾਲੀਆਂ ਹਨ। ਭੂ-ਆਧਾਰ ਦੇ ਜ਼ਰੀਏ ਜ਼ਮੀਨ ਨੂੰ ਭੀ ਇੱਕ ਖਾਸ ਪਹਿਚਾਣ ਦਿੱਤੀ ਗਈ ਹੈ। ਕਰੀਬ 23 ਕਰੋੜ ਭੂ-ਆਧਾਰ ਨੰਬਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਨਾਲ ਅੱਜ ਅਸਾਨੀ ਨਾਲ ਪਤਾ ਲਗ ਜਾਂਦਾ ਹੈ ਕਿ ਕਿਹੜਾ ਪਲਾਟ ਕਿਸ ਦਾ ਹੈ। ਬੀਤੇ 7-8 ਸਾਲ ਵਿੱਚ ਹੀ ਕਰੀਬ 98 ਪਰਸੈਂਟ ਲੈਂਡ ਰਿਕਾਰਡਸ ਦਾ ਡਿਜਿਟਲੀਕਰਣ ਕੀਤਾ ਗਿਆ ਹੈ। ਅਧਿਕਤਰ ਜ਼ਮੀਨਾਂ ਦੇ ਨਕਸ਼ੇ ਹੁਣ ਡਿਜੀਟਲੀ ਉਪਲਬਧ ਹਨ।

 

ਸਾਥੀਓ,

ਮਹਾਤਮਾ ਗਾਂਧੀ ਕਹਿੰਦੇ ਸਨ- ਭਾਰਤ ਪਿੰਡਾਂ ਵਿੱਚ ਵਸਦਾ ਹੈ, ਭਾਰਤ ਦੀ ਆਤਮਾ ਪਿੰਡਾਂ ਵਿੱਚ ਹੈ। ਪੂਜਯ ਬਾਪੂ ਦੇ ਇਸ ਭਾਵ ਨੂੰ ਸਹੀ ਮਾਅਨੇ ਵਿੱਚ ਜ਼ਮੀਨ ‘ਤੇ ਉਤਾਰਨ ਦਾ ਕੰਮ ਬੀਤੇ ਦਹਾਕੇ ਵਿੱਚ ਹੋਇਆ ਹੈ। ਜਿਨ੍ਹਾਂ ਢਾਈ ਕਰੋੜ ਤੋਂ ਅਧਿਕ ਪਰਿਵਾਰਾਂ ਤੱਕ ਬੀਤੇ 10 ਵਰ੍ਹਿਆਂ ਵਿੱਚ ਬਿਜਲੀ ਪਹੁੰਚੀ ਹੈ, ਉਹ ਅਧਿਕਤਰ ਪਿੰਡਾਂ ਦੇ ਹੀ ਹਨ। ਜਿਨ੍ਹਾਂ 10 ਕਰੋੜ ਤੋਂ ਅਧਿਕ ਪਰਿਵਾਰਾਂ ਤੱਕ ਬੀਤੇ 10 ਵਰ੍ਹਿਆਂ ਵਿੱਚ ਪਖਾਨੇ (ਟਾਇਲਟਸ) ਪਹੁੰਚੇ, ਉਹ ਭੀ ਜ਼ਿਆਦਾਤਰ ਪਿੰਡਾਂ ਦੇ ਹੀ ਹਨ। ਜਿਨ੍ਹਾਂ 10 ਕਰੋੜ ਭੈਣਾਂ ਨੂੰ ਉੱਜਵਲਾ ਦਾ ਗੈਸ ਕਨੈਕਸ਼ਨ ਮਿਲਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਭੈਣਾਂ ਪਿੰਡਾਂ ਵਿੱਚ ਹੀ ਰਹਿੰਦੀਆਂ ਹਨ। ਜਿਨ੍ਹਾਂ 12 ਕਰੋੜ ਤੋਂ ਅਧਿਕ ਪਰਿਵਾਰਾਂ ਤੱਕ ਪੰਜ ਸਾਲਾਂ ਵਿੱਚ ਨਲ ਸੇ ਜਲ ਪਹੁੰਚਿਆ ਹੈ, ਉਹ ਵੀ ਪਿੰਡਾਂ ਦੇ ਹੀ ਹਨ। ਜਿਨ੍ਹਾਂ 50 ਕਰੋੜ ਤੋਂ ਅਧਿਕ ਲੋਕਾਂ ਦੇ ਬੈਂਕ ਵਿੱਚ ਖਾਤੇ ਖੁੱਲ੍ਹੇ, ਉਹ ਭੀ ਜ਼ਿਆਦਾਤਰ ਪਿੰਡਾਂ ਤੋਂ ਹੀ ਹਨ। ਬੀਤੇ ਦਹਾਕੇ ਵਿੱਚ ਡੇਢ ਲੱਖ ਤੋਂ ਅਧਿਕ ਆਯੁਸ਼ਮਾਨ ਆਰੋਗਯ ਮੰਦਰ ਬਣੇ, ਉਹ ਭੀ ਜ਼ਿਆਦਾਤਰ ਪਿੰਡਾਂ ਵਿੱਚ ਹੀ, ਪਿੰਡ ਦੇ ਲੋਕਾਂ ਦੀ ਸਿਹਤ ਦੀ ਸੇਵਾ ਕਰਦੇ ਹਨ। ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ ਸਾਡੇ ਪਿੰਡ, ਪਿੰਡ ਦੇ ਕਰੋੜਾਂ ਲੋਕ, ਅਜਿਹੀਆਂ ਮੂਲਭੂਤ ਸੁਵਿਧਾਵਾਂ ਤੋਂ ਵੰਚਿਤ ਸਨ। ਸਾਡੇ ਦਲਿਤ, ਪਿਛੜੇ, ਆਦਿਵਾਸੀ ਸਮਾਜ ਦੇ ਪਰਿਵਾਰ ਸਭ ਤੋਂ ਜ਼ਿਆਦਾ ਅਭਾਵ ਵਿੱਚ ਸਨ। ਹੁਣ ਇਨ੍ਹਾਂ ਸਾਰੀਆਂ ਸੁਵਿਧਾਵਾਂ ਦਾ ਸਭ ਤੋਂ  ਅਧਿਕ ਲਾਭ ਭੀ ਇਨ੍ਹਾਂ ਪਰਿਵਾਰਾਂ ਨੂੰ ਹੀ ਹੋਇਆ ਹੈ।

 ਸਾਥੀਓ,

ਪਿੰਡਾਂ ਵਿੱਚ ਅੱਛੀਆਂ ਸੜਕਾਂ ਹੋਣ, ਇਸ ਦੇ ਲਈ ਭੀ ਬੀਤੇ ਦਹਾਕੇ ਵਿੱਚ ਅਭੂਤਪੂਰਵ ਪ੍ਰਯਾਸ ਕੀਤੇ ਗਏ ਹਨ। ਸਾਲ 2000 ਵਿੱਚ, ਜਦੋਂ ਅਟਲ ਬਿਹਾਰੀ ਵਾਜਪੇਈ ਜੀ ਪ੍ਰਧਾਨ ਮੰਤਰੀ ਸਨ, ਤਦ ਇੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸ਼ੁਰੂ ਕੀਤੀ ਸੀ।ਤਦ ਤੋਂ ਲੈ ਕੇ ਅੱਜ ਤੱਕ ਕਰੀਬ ਸਵਾ 8 ਲੱਖ ਕਿਲੋਮੀਟਰ ਸੜਕਾਂ ਪਿੰਡਾਂ ਵਿੱਚ ਬਣਾਈਆਂ ਗਈਆਂ ਹਨ। ਇਤਨੇ ਸਾਲਾਂ ਵਿੱਚ ਸਵਾ 8….. ਹੁਣ ਆਪ (ਤੁਸੀਂ) ਦੇਖੋ 10 ਸਾਲ ਵਿੱਚ ਅਸੀਂ ਪੌਣੇ ਚਾਰ ਲੱਖ ਕਿਲੋਮੀਟਰ, ਯਾਨੀ ਲਗਭਗ ਅੱਧੀਆਂ ਸੜਕਾਂ ਬੀਤੇ 10 ਸਾਲ ਵਿੱਚ ਹੀ ਬਣਾ ਦਿੱਤੀਆਂ ਹਨ। ਹੁਣ ਅਸੀਂ ਸੀਮਾ ‘ਤੇ ਸਥਿਤ ਦੁਰਗਮ ਪਿੰਡਾਂ ਤੱਕ ਕਨੈਕਟਿਵਿਟੀ ਵਧਾਉਣ ਦੇ ਲਈ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਭੀ ਚਲਾ ਰਹੇ ਹਾਂ।

ਅਤੇ ਸਾਥੀਓ,

ਸੜਕ ਹੀ ਨਹੀਂ, ਪਿੰਡ ਵਿੱਚ ਇੰਟਰਨੈੱਟ ਪਹੁੰਚਾਉਣਾ ਵੀ ਸਾਡੀ ਪ੍ਰਾਥਮਿਕਤਾ ਰਹੀ ਹੈ। ਸਾਲ 2014 ਤੋਂ ਪਹਿਲੇ ਦੇਸ਼ ਦੀਆਂ 100 ਤੋਂ  ਭੀ ਘੱਟ ਪੰਚਾਇਤਾਂ ਬ੍ਰਾਡਬੈਂਡ ਫਾਇਬਰ ਕਨੈਕਸ਼ਨ ਨਾਲ ਜੁੜੀਆਂ ਸਨ। ਬੀਤੇ 10 ਸਾਲ ਵਿੱਚ ਅਸੀ 2 ਲੱਖ ਤੋਂ ਜ਼ਿਆਦਾ ਪੰਚਾਇਤਾਂ ਨੂੰ ਬ੍ਰਾਡਬੈਂਡ ਫਾਇਬਰ ਕਨੈਕਸ਼ਨ ਨਾਲ ਜੋੜਿਆ ਹੈ। 2014 ਤੋਂ ਪਹਿਲੇ ਦੇਸ਼ ਦੇ ਪਿੰਡਾਂ ਵਿੱਚ ਇੱਕ ਲੱਖ ਤੋਂ ਭੀ ਘੱਟ, ਕੌਮਨ ਸਰਵਿਸ ਸੈਂਟਰ ਸਨ। ਬੀਤੇ 10 ਸਾਲ ਵਿੱਚ ਸਾਡੀ ਸਰਕਾਰ ਨੇ 5 ਲੱਖ ਤੋਂ ਜ਼ਿਆਦਾ ਨਵੇਂ ਕੌਮਨ ਸਰਵਿਸ ਸੈਂਟਰ ਬਣਾਏ ਹਨ। ਅਤੇ ਇਹ ਸਿਰਫ਼ ਅੰਕੜੇ ਨਹੀਂ ਹਨ, ਇਨ੍ਹਾਂ ਅੰਕੜਿਆਂ ਦੇ ਨਾਲ ਪਿੰਡਾਂ ਵਿੱਚ ਸੁਵਿਧਾਵਾਂ ਪਹੁੰਚੀਆਂ ਹਨ, ਆਧੁਨਿਕਤਾ ਪਹੁੰਚੀ ਹੈ। ਪਹਿਲੇ ਜਿਨ੍ਹਾਂ ਸੁਵਿਧਾਵਾਂ ਨੂੰ ਲੋਕ ਸ਼ਹਿਰਾਂ ਵਿੱਚ ਦੇਖਦੇ ਸਨ, ਹੁਣ ਉਹ ਪਿੰਡਾਂ ਵਿੱਚ ਮਿਲਣ ਲਗੀਆਂ ਹਨ। ਇਸ ਨਾਲ ਪਿੰਡ ਵਿੱਚ ਸੁਵਿਧਾ ਹੀ ਨਹੀਂ, ਬਲਕਿ ਆਰਥਿਕ ਸਮਰੱਥਾ ਭੀ ਵਧ ਰਹੀ ਹੈ।

ਸਾਥੀਓ,

2025 ਦੀ ਸ਼ੁਰੂਆਤ ਭੀ ਪਿੰਡਾਂ ਦੇ ਲਈ, ਕਿਸਾਨਾਂ ਦੇ ਲਈ ਬੜੇ ਫ਼ੈਸਲਿਆਂ ਦੇ ਨਾਲ ਹੋਈ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਹੁਣ ਤੱਕ, ਕਰੀਬ ਪੌਣੇ 2 ਲੱਖ ਕਰੋੜ ਰੁਪਏ ਦੀ ਕਲੇਮ ਰਾਸ਼ੀ ਕਿਸਾਨਾਂ ਨੂੰ ਮਿਲ ਚੁੱਕੀ ਹੈ, ਬੀਮਾ ਦਾ ਪੈਸਾ ਮਿਲਿਆ ਹੈ। ਇੱਕ ਹੋਰ ਫ਼ੈਸਲਾ, DAP ਖਾਦ ਨੂੰ ਲੈ ਕੇ ਭੀ ਕੀਤਾ ਗਿਆ ਹੈ, ਜਿਸ ਦੇ ਦਾਮ ਦੁਨੀਆ ਵਿੱਚ ਕਾਫੀ ਵਧ ਗਏ ਹਨ। ਸਰਕਾਰ ਨੇ ਫਿਰ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਤਾਕਿ ਕਿਸਾਨਾਂ ਨੂੰ ਸਸਤੀ ਖਾਦ ਮਿਲਦੀ ਰਹੇ। ਬੀਤੇ ਦਹਾਕੇ ਵਿੱਚ ਕਿਸਾਨਾਂ ਨੂੰ ਸਸਤੀ ਖਾਦ ਦੇਣ ਦੇ ਲਈ ਕਰੀਬ 12 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ 2014 ਤੋਂ ਪਹਿਲੇ ਦੇ ਦਹਾਕੇ ਦੀ ਤੁਲਨਾ ਵਿੱਚ ਕਰੀਬ ਦੁੱਗਣੀ ਰਾਸ਼ੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ, ਉਸ ਦੇ ਤਹਿਤ ਭੀ ਹੁਣ ਤੱਕ ਕਰੀਬ ਸਾਢੇ ਤਿੰਨ ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਚੁੱਕੇ ਹਨ। ਇਹ ਕਿਸਾਨ ਕਲਿਆਣ ਦੇ ਪ੍ਰਤੀ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਾਰੀਸ਼ਕਤੀ ਦੀ ਬਹੁਤ ਬੜੀ ਭੂਮਿਕਾ ਹੈ। ਇਸ ਲਈ ਬੀਤੇ ਦਹਾਕੇ ਵਿੱਚ ਅਸੀਂ ਮਾਤਾਵਾਂ-ਬੇਟੀਆਂ ਦੇ ਸਸ਼ਕਤੀਕਰਣ ਨੂੰ, ਹਰ ਬੜੀ ਯੋਜਨਾ ਦੇ ਕੇਂਦਰ ਵਿੱਚ ਰੱਖਿਆ ਹੈ। ਬੈਂਕ ਸਖੀ ਅਤੇ ਬੀਮਾ ਸਖੀ ਜਿਹੀਆਂ ਯੋਜਨਾਵਾਂ ਨੇ ਪਿੰਡਾਂ ਵਿੱਚ ਮਹਿਲਾਵਾਂ ਨੂੰ ਨਵੇਂ ਅਵਸਰ ਦਿੱਤੇ ਹਨ। ਲੱਖਪਤੀ ਦੀਦੀ ਯੋਜਨਾ ਨੇ ਦੇਸ਼ ਵਿੱਚ ਸਵਾ ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾ ਦਿੱਤਾ ਹੈ। ਸਵਾਮਿਤਵ ਯੋਜਨਾ ਨੇ ਭੀ ਮਹਿਲਾਵਾਂ ਦੇ ਪ੍ਰਾਪਰਟੀ ਰਾਇਟਸ ਨੂੰ ਹੋਰ ਮਜ਼ਬੂਤ ਕੀਤਾ ਹੈ। ਕਈ ਰਾਜਾਂ ਵਿੱਚ ਪ੍ਰਾਪਰਟੀ ਕਾਰਡਸ ਵਿੱਚ ਪਤੀ ਦੇ ਨਾਲ-ਨਾਲ ਪਤਨੀਆਂ ਦੇ ਨਾਮ ਭੀ ਸ਼ਾਮਲ ਕੀਤੇ ਹਨ। ਕਿਤੇ ਪਹਿਲਾ ਨਾਮ ਪਤਨੀ ਹੈ, ਤਾਂ ਕਿਤੇ ਦੂਸਰਾ ਨਾਮ ਹੈ,ਲੇਕਿਨ ਦੋਨਾਂ ਦੀ ਭਾਗੀਦਾਰੀ ਨਾਲ ਕੀਤਾ ਹੈ। ਪੀਐੱਮ ਆਵਾਸ ਯੋਜਨਾ ਦੇ ਤਹਿਤ ਗ਼ਰੀਬਾਂ ਨੂੰ ਜੋ ਘਰ ਮਿਲਦੇ ਹਨ, ਉਨ੍ਹਾਂ ਵਿੱਚ ਭੀ ਅਧਿਕਤਰ ਆਵਾਸ, ਮਹਿਲਾਵਾਂ ਦੇ ਨਾਮ ‘ਤੇ ਰਜਿਸਟਰ ਕੀਤੇ ਗਏ ਹਨ। ਅਤੇ ਇਹ ਕਿਤਨਾ ਸੁਖਦ ਸੰਯੋਗ ਹੈ ਕਿ ਸਵਾਮਿਤਵ ਯੋਜਨਾ ਦੇ ਡ੍ਰੋਨ ਭੀ ਅੱਜ ਮਹਿਲਾਵਾਂ  ਨੂੰ ਪ੍ਰਾਪਰਟੀ ਰਾਇਟਸ ਦੇਣ ਵਿੱਚ ਮਦਦ ਕਰ ਰਹੇ ਹਨ। ਸਵਾਮਿਤਵ ਯੋਜਨਾ ਵਿੱਚ ਮੈਪਿੰਗ ਦਾ ਕੰਮ ਡ੍ਰੋਨ ਕਰ ਰਹੇ ਹਨ।  ਉੱਥੇ ਹੀ ਨਮੋ ਡ੍ਰੋਨ ਦੀਦੀ ਯੋਜਨਾ ਨਾਲ ਪਿੰਡ ਦੀਆਂ ਭੈਣਾਂ, ਡ੍ਰੋਨ ਪਾਇਲਟ ਬਣ ਰਹੀਆਂ ਹਨ। ਉਹ ਡ੍ਰੋਨ ਨਾਲ ਖੇਤੀ ਵਿੱਚ ਮਦਦ ਕਰ ਰਹੀਆਂ ਹਨ ਇਸ ਨਾਲ ਉਨ੍ਹਾਂ ਨੂੰ ਅਤਿਰਿਕਤ ਕਮਾਈ ਹੋ ਰਹੀ ਹੈ।

ਸਾਥੀਓ,

ਸਵਾਮਿਤਵ ਯੋਜਨਾ ਦੇ ਨਾਲ ਸਾਡੀ ਸਰਕਾਰ ਨੇ ਪਿੰਡ ਦੇ ਲੋਕਾਂ ਨੂੰ ਇੱਕ ਐਸੀ ਸਮਰੱਥਾ ਦਿੱਤੀ ਹੈ, ਜੋ ਭਾਰਤ ਦੇ ਗ੍ਰਾਮੀਣ ਜੀਵਨ ਦਾ ਪੂਰੀ ਤਰ੍ਹਾਂ ਕਾਇਆਕਲਪ ਕਰ ਸਕਦੀ ਹੈ। ਸਾਡੇ ਪਿੰਡ, ਸਾਡੇ ਗ਼ਰੀਬ , ਸਸ਼ਕਤ ਹੋਣਗੇ, ਤਾਂ ਵਿਕਸਿਤ ਭਾਰਤ ਦਾ ਸਾਡਾ ਸਫ਼ਰ ਵੀ ਸੁਹਾਉਣਾ ਹੋਵੇਗਾ। ਬੀਤੇ ਦਹਾਕੇ ਵਿੱਚ ਜੋ ਭੀ ਕਦਮ ਪਿੰਡ ਅਤੇ ਗ਼ਰੀਬ  ਦੇ ਹਿਤ ਵਿੱਚ ਉਠਾਏ ਗਏ ਹਨ, ਉਸ ਦੇ ਕਾਰਨ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਪਰਾਸਤ ਕੀਤਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਵਾਮਿਤਵ ਜਿਹੀਆਂ ਯੋਜਨਾਵਾਂ ਨਾਲ, ਅਸੀ ਪਿੰਡਾਂ ਨੂੰ ਵਿਕਾਸ ਦੇ ਮਜ਼ਬੂਤ ਕੇਂਦਰ ਬਣਾ ਪਾਵਾਂਗੇ। ਇੱਕ ਵਾਰ ਫਿਰ  ਆਪ ਸਭ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ !

 ***************

ਐੱਮਜੇਪੀਐੱਸ/ਐੱਸਟੀ/ਡੀਕੇ