Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਨਿਤਿਨ ਗਡਕਰੀ ਜੀਜੀਤਨ ਰਾਮ ਮਾਂਝੀ ਜੀਮਨੋਹਰ ਲਾਲ ਜੀਐੱਚ.ਡੀ. ਕੁਮਾਰਸਵਾਮੀ ਜੀਪੀਯੂਸ਼ ਗੋਇਲ ਜੀਹਰਦੀਪ ਸਿੰਘ ਪੁਰੀ ਜੀਦੇਸ਼-ਵਿਦੇਸ਼ ਤੋਂ ਆਏ ਆਟੋ ਇੰਡਸਟ੍ਰੀ ਦੇ ਸਾਰੇ ਦਿੱਗਜਹੋਰ ਅਤਿਥੀਗਣਦੇਵੀਓ ਅਤੇ ਸੱਜਣੋਂ!

 

ਪਿਛਲੀ ਵਾਰ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸਾਂਤਦ ਲੋਕ ਸਭਾ ਦੀਆਂ ਚੋਣਾਂ ਜ਼ਿਆਦਾ ਦੂਰ ਨਹੀਂ ਸਨ। ਉਸ ਦੌਰਾਨ ਮੈਂ ਤੁਹਾਡੇ ਸਭ ਦੇ ਵਿਸ਼ਵਾਸ ਦੇ ਕਾਰਨ ਕਿਹਾ ਸੀ ਕਿ ਅਗਲੀ ਵਾਰ ਭੀ ਭਾਰਤ ਮੋਬਿਲਿਟੀ ਐਕਸਪੋ ਵਿੱਚ ਜ਼ਰੂਰ ਆਵਾਂਗਾ। ਦੇਸ਼ ਨੇ ਤੀਸਰੀ ਵਾਰ ਸਾਨੂੰ ਅਸ਼ੀਰਵਾਦ ਦਿੱਤਾਆਪ (ਤੁਸੀਂ) ਸਭ ਨੇ ਇੱਕ ਵਾਰ ਫਿਰ ਮੈਨੂੰ ਇੱਥੇ ਬੁਲਾਇਆਮੈਂ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਦਾ ਹਾਂ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇਭਾਰਤ ਮੋਬਿਲਿਟੀ ਐਕਸਪੋ ਦਾ ਦਾਇਰਾ ਕਾਫੀ ਵਧ ਗਿਆ ਹੈ। ਪਿਛਲੇ ਸਾਲ, 800 ਤੋਂ ਜ਼ਿਆਦਾ ਐਗਜ਼ਿਬਿਟਰਸ ਨੇ ਹਿੱਸਾ ਲਿਆਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੇ ਵਿਜ਼ਿਟ ਕੀਤਾਇਸ ਵਾਰ ਭਾਰਤ ਮੰਡਪਮ ਦੇ ਨਾਲ-ਨਾਲਦੁਆਰਕਾ ਦੇ ਯਸ਼ੋਭੂਮੀ ਅਤੇ ਗ੍ਰੇਟਰ-ਨੌਇਡਾ ਦੇ ਇੰਡੀਆ ਐਕਸਪੋ ਸੈਂਟਰ ਵਿੱਚ ਭੀ ਇਹ ਐਕਸਪੋ ਚਲ ਰਹੀ ਹੈ। ਆਉਣ ਵਾਲੇ 5-6 ਦਿਨਾਂ ਵਿੱਚ ਬਹੁਤ ਬੜੀ ਸੰਖਿਆ ਵਿੱਚ ਲੋਕ ਇੱਥੇ ਆਉਣਗੇ। ਅਨੇਕ ਨਵੀਆਂ ਗੱਡੀਆਂ ਭੀ ਇੱਥੇ ਲਾਂਚ ਹੋਣ ਵਾਲੀਆਂ ਹਨ। ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਮੋਬਿਲਿਟੀ ਦੇ ਫਿਊਚਰ ਨੂੰ ਲੈ ਕੇ ਕਿਤਨੀ ਪਾਜ਼ਿਟਿਵਿਟੀ ਹੈ। ਇੱਥੇ ਕੁਝ Exhibitions ਵਿੱਚ ਵਿਜ਼ਿਟ ਕਰਨਉਨ੍ਹਾ ਨੂੰ ਦੇਖਣ ਦਾ ਅਵਸਰ ਭੀ ਮੈਨੂੰ ਮਿਲਿਆ ਹੈ। ਭਾਰਤ ਦੀ Automotive Industry, Fantastic ਭੀ ਹੈ ਅਤੇ Future Ready ਭੀ ਹੈ। ਮੈਂ ਆਪ ਸਭ ਨੂੰ ਆਪਣੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਭਾਰਤ ਦੇ ਆਟੋ ਸੈਕਟਰ ਦੇ ਇਤਨੇ ਬੜੇ ਆਯੋਜਨ ਵਿੱਚਮੈਂ ਅੱਜ ਰਤਨ ਟਾਟਾ ਜੀ ਅਤੇ ਓਸਾਮੂ ਸੁਜ਼ੂਕੀ ਜੀ ਨੂੰ ਭੀ ਯਾਦ ਕਰਾਂਗਾ। ਭਾਰਤ ਦੇ ਆਟੋ ਸੈਕਟਰ ਦੀ ਗ੍ਰੋਥ ਵਿੱਚਮਿਡਲ ਕਲਾਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇਨ੍ਹਾਂ ਦੋਨਾਂ ਮਹਾਨੁਭਾਵਾਂ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਰਤਨ ਟਾਟਾ ਜੀ ਅਤੇ ਓਸਾਮੂ ਸੁਜ਼ੂਕੀ ਜੀ ਦੀ ਲਿਗੇਸੀ ਭਾਰਤ ਦੇ ਪੂਰੇ ਮੋਬਿਲਿਟੀ ਸੈਕਟਰ ਨੂੰ ਪ੍ਰੇਰਿਤ ਕਰਦੀ ਰਹੇਗੀ।

ਸਾਥੀਓ,

ਅੱਜ ਦਾ ਭਾਰਤ Aspirations ਨਾਲ ਭਰਿਆ ਹੋਇਆ ਹੈਯੁਵਾ ਊਰਜਾ ਨਾਲ ਭਰਿਆ ਹੋਇਆ ਹੈ। ਇਹੀ Aspirations ਸਾਨੂੰ ਭਾਰਤ ਦੀ Automotive Industry ਵਿੱਚ ਦਿਖਾਈ ਦਿੰਦੀਆਂ ਹਨ। ਬੀਤੇ ਸਾਲ ਵਿੱਚ ਭਾਰਤ ਦੀ ਆਟੋ ਇੰਡਸਟ੍ਰੀ ਕਰੀਬ 12 ਪਰਸੇਂਟ ਦੀ ਗ੍ਰੋਥ ਨਾਲ ਅੱਗੇ ਵਧੀ ਹੈ। ਮੇਕ ਇਨ ਇੰਡੀਆਮੇਕ ਫੌਰ ਦ ਵਰਲਡ ਦੇ ਮੰਤਰ ‘ਤੇ ਚਲਦੇ ਹੋਏ ਹੁਣ ਐਕਸਪੋਰਟ ਭੀ ਵਧ ਰਿਹਾ ਹੈ। ਇਤਨੀ ਤਾਂ ਦੁਨੀਆ ਦੇ ਕਈ ਦੇਸ਼ਾਂ ਦੀ ਪਾਪੂਲੇਸ਼ਨ ਨਹੀਂ ਹੈਜਿਤਨੀਆਂ ਹਰ ਸਾਲ ਭਾਰਤ ਵਿੱਚ ਗੱਡੀਆਂ ਵਿਕ ਰਹੀਆਂ ਹਨ। ਇੱਕ ਸਾਲ ਵਿੱਚ ਕਰੀਬ ਢਾਈ ਕਰੋੜ ਗੱਡੀਆਂ ਵਿਕਣਾਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਡਿਮਾਂਡ ਲਗਾਤਾਰ ਕਿਵੇਂ ਵਧ ਰਹੀ ਹੈ। ਇਹ ਦਿਖਾਉਂਦਾ ਹੈ ਕਿ ਜਦੋਂ ਮੋਬਿਲਿਟੀ ਦੇ ਫਿਊਚਰ ਦੀ ਬਾਤ ਆਉਂਦੀ ਹੈ ਤਾਂ ਭਾਰਤ ਨੂੰ ਕਿਉਂ ਇਤਨੀਆਂ ਉਮੀਦਾਂ ਦੇ ਨਾਲ ਦੇਖਿਆ ਜਾ ਰਿਹਾ ਹੈ।

 

ਸਾਥੀਓ,

ਭਾਰਤ ਅੱਜ ਦੁਨੀਆ ਦੀ ਪੰਜਵੀਂ ਬੜੀ ਇਕੌਨਮੀ ਹੈ। ਅਤੇ ਪੈਸੰਜਰ ਵ੍ਹੀਕਲ ਮਾਰਕਿਟ ਦੇ ਰੂਪ ਵਿੱਚ ਦੇਖੀਏਤਾਂ ਅਸੀਂ ਦੁਨੀਆ ਵਿੱਚ ਨੰਬਰ-3 ‘ਤੇ ਹਾਂ। ਆਪ (ਤੁਸੀਂ) ਕਲਪਨਾ ਕਰੋ ਕਿ ਜਦੋਂ ਭਾਰਤ ਦੁਨੀਆ ਦੀਆਂ ਟੌਪ ਥ੍ਰੀ ਇਕੌਨਮੀ ਵਿੱਚ ਸ਼ਾਮਲ ਹੋਵੇਗਾਤਾਂ ਸਾਡੀ ਆਟੋ ਮਾਰਕਿਟ ਕਿੱਥੇ ਹੋਵੇਗੀਵਿਕਸਿਤ ਭਾਰਤ ਦੀ ਯਾਤਰਾਮੋਬਿਲਿਟੀ ਸੈਕਟਰ ਦੇ ਭੀ ਅਭੂਤਪੂਰਵ ਟ੍ਰਾਂਸਫਾਰਮੇਸ਼ਨ ਦੀਕਈ ਗੁਣਾ ਵਿਸਤਾਰ ਦੀ ਯਾਤਰਾ ਹੋਣ ਵਾਲੀ ਹੈ। ਭਾਰਤ ਵਿੱਚ ਮੋਬਿਲਿਟੀ ਦੇ ਫਿਊਚਰ ਨੂੰ ਡ੍ਰਾਇਵ ਕਰਨ ਵਾਲੇ ਕਈ ਫੈਕਟਰਸ ਹਨ। ਜਿਵੇਂਭਾਰਤ ਦੀ ਸਭ ਤੋਂ ਬੜੀ ਯੁਵਾ ਆਬਾਦੀਮਿਡਲ ਕਲਾਸ ਦਾ ਲਗਾਤਾਰ ਵਧਦਾ ਦਾਇਰਾਤੇਜ਼ੀ ਨਾਲ ਹੁੰਦਾ ਅਰਬਨਾਇਜ਼ੇਸ਼ਨਭਾਰਤ ਵਿੱਚ ਬਣ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰਮੇਕ ਇਨ ਇੰਡੀਆ ਨਾਲ ਅਫੋਰਡਬਲ ਵ੍ਹੀਕਲਇਹ ਸਾਰੇ ਫੈਕਟਰਸਭਾਰਤ ਵਿੱਚ ਆਟੋ ਸੈਕਟਰ ਦਾ ਗ੍ਰੋਥ ਨੂੰ push ਕਰਨ ਵਾਲੇ ਹਨ,  ਨਵੀਂ ਤਾਕਤ ਦੇਣ ਵਾਲੇ ਹਨ।

 

ਸਾਥੀਓ,

ਆਟੋ ਇੰਡਸਟ੍ਰੀ ਦੇ ਵਿਕਾਸ ਦੇ ਲਈ Need ਅਤੇ Aspirations, ਇਹ ਦੋਨੋਂ ਬਹੁਤ ਜ਼ਰੂਰੀ ਹੁੰਦੇ ਹਨ। ਅਤੇ ਸਦਭਾਗ ਨਾਲ ਭਾਰਤ ਵਿੱਚ ਅੱਜ ਇਹ ਦੋਨੋਂ ਵਾਇਬ੍ਰੈਂਟ ਹਨ। ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਰਹਿਣ ਵਾਲਾ ਹੈ।  ਇਹੀ ਯੁਵਾਤੁਹਾਡਾ ਸਭ ਤੋਂ ਬੜਾ ਕਸਟਮਰ ਹੈ। ਇਤਨਾ ਬੜਾ ਯੁਵਾ ਵਰਗਕਿਤਨੀ ਬੜੀ ਡਿਮਾਂਡ ਕ੍ਰਿਏਟ ਕਰੇਗਾਇਸ ਦਾ ਅਨੁਮਾਨ ਆਪ (ਤੁਸੀਂ) ਭਲੀ-ਭਾਂਤ ਲਗਾ ਸਕਦੇ ਹੋ। ਤੁਹਾਡਾ ਇੱਕ ਹੋਰ ਬੜਾ ਕਸਟਮਰਭਾਰਤ ਦੀ ਮਿਡਲ ਕਲਾਸ ਹੈ। ਬੀਤੇ 10 ਵਰ੍ਹਿਆਂ ਵਿੱਚ, 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਨਿਓ-ਮਿਡਲ ਕਲਾਸ ਆਪਣਾ ਪਹਿਲਾ ਵ੍ਹੀਕਲ ਲੈ ਰਹੀ ਹੈ। ਜਿਵੇਂ-ਜਿਵੇਂ ਤਰੱਕੀ ਹੋਵੇਗੀਇਹ ਆਪਣੇ ਵ੍ਹੀਕਲ ਨੂੰ ਭੀ ਅਪਗ੍ਰੇਡ ਕਰਨਗੇ। ਅਤੇ ਇਸ ਦਾ ਬੈਨਿਫਿਟ ਆਟੋ ਸੈਕਟਰ ਨੂੰ ਮਿਲਣਾ ਪੱਕਾ ਹੈ।

ਸਾਥੀਓ,

ਕਦੇ ਭਾਰਤ ਵਿੱਚ ਗੱਡੀਆਂ ਨਾ ਖਰੀਦਣ ਦਾ ਇੱਕ ਕਾਰਨਅੱਛੀਆਂ ਸੜਕਾਂਚੌੜੀਆਂ ਸੜਕਾਂ ਦਾ ਅਭਾਵ ਭੀ ਸੀ। ਹੁਣ ਇਹ ਸਥਿਤੀ ਭੀ ਬਦਲ ਰਹੀ ਹੈ। ਈਜ਼ ਆਵ੍ ਟ੍ਰੈਵਲਅੱਜ ਭਾਰਤ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ। ਪਿਛਲੇ ਵਰ੍ਹੇ ਦੇ ਬਜਟ ਵਿੱਚ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ 11 ਲੱਖ ਕਰੋੜ ਰੁਪਏ ਤੋਂ ਅਧਿਕ ਰੱਖੇ ਗਏ ਸਨ। ਅੱਜ ਭਾਰਤ ਵਿੱਚ ਮਲਟੀਲੇਨ ਹਾਈਵੇ ਦਾਐਕਸਪ੍ਰੈਸ-ਵੇ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਨਾਲ ਮਲਟੀਮੋਡਲ ਕਨੈਕਟਿਵਿਟੀ ਨੂੰ ਗਤੀ ਮਿਲ ਰਹੀ ਹੈ। ਇਸ ਨਾਲ ਲੌਜਿਸਿਟਕਸ ਕੌਸਟ ਘੱਟ ਹੋ ਰਹੀ ਹੈ। ਨੈਸ਼ਨਲ ਲੌਜਿਸਿਟਕਸ ਪਾਲਿਸੀ ਦੀ ਵਜ੍ਹਾ ਨਾਲ ਭਾਰਤ ਦੁਨੀਆ ਵਿੱਚ ਸਭ ਤੋਂ ਕੰਪੀਟਿਟਿਵ ਲੌਜਿਸਿਟਕਸ ਕੌਸਟ ਵਾਲਾ ਦੇਸ਼ ਹੋਣ ਵਾਲਾ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਦੀ ਵਜ੍ਹਾ ਨਾਲ ਆਟੋ ਇੰਡਸਟ੍ਰੀ ਦੇ ਲਈ ਸੰਭਾਵਨਾਵਾਂ ਦੇ ਅਨੇਕ ਨਵੇਂ ਦੁਆਰ ਖੁੱਲ੍ਹ ਰਹੇ ਹਨ। ਦੇਸ਼ ਵਿੱਚ ਗੱਡੀਆਂ ਦੀ ਡਿਮਾਂਡ ਵਧਣ ਦੇ ਪਿੱਛੇਇਹ ਭੀ ਇੱਕ ਬੜੀ ਵਜ੍ਹਾ ਰਹੀ ਹੈ।

ਸਾਥੀਓ,

ਅੱਜ ਅੱਛੇ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਨਵੀਂ ਟੈਕਨੋਲੋਜੀ ਨੂੰ ਭੀ ਇੰਟੀਗ੍ਰੇਟ ਕੀਤਾ ਜਾ ਰਿਹਾ ਹੈ। ਫਾਸਟੈਗ ਨਾਲ ਭਾਰਤ ਵਿੱਚ ਡਰਾਇਵਿੰਗ ਐਕਸਪੀਰਿਐਂਸ ਬਹੁਤ ਅਸਾਨ ਹੋਇਆ ਹੈ। ਨੈਸ਼ਨਲ ਕੌਮਨ ਮੋਬਿਲਿਟੀ ਕਾਰਡ ਨਾਲ ਭਾਰਤ ਵਿੱਚ ਸੀਮਲੈੱਸ ਟ੍ਰੈਵਲ ਦੇ ਪ੍ਰਯਾਸਾਂ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਹੁਣ ਅਸੀਂ ਸਮਾਰਟ ਮੋਬਿਲਿਟੀ ਦੀ ਤਰਫ਼ ਵਧ ਰਹੇ ਹਾਂ। ਕਨੈਕਟਿਡ ਵ੍ਹੀਕਲਸਆਟੋਨੌਮਸ ਡਰਾਇਵਿੰਗ ਦੀ ਦਿਸ਼ਾ ਵਿੱਚ ਭੀ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। 

ਸਾਥੀਓ,

ਭਾਰਤ ਵਿੱਚ ਆਟੋ ਇੰਡਸਟ੍ਰੀ ਦੇ ਵਿਕਾਸ ਦੀਆਂ ਸੰਭਾਵਨਾਵਾਂ ਵਿੱਚਮੇਕ ਇਨ ਇੰਡੀਆ ਦੀ ਮਜ਼ਬੂਤੀ ਦਾ ਭੀ ਬੜਾ ਰੋਲ ਹੈ। ਮੇਕ ਇਨ ਇੰਡੀਆ ਅਭਿਯਾਨ ਨੂੰ PLI ਸਕੀਮਸ ਨਾਲ ਨਵੀਂ ਗਤੀ ਮਿਲੀ ਹੈ। PLI ਸਕੀਮ ਨੇ ਸਵਾ ਦੋ ਲੱਖ ਕਰੋੜ ਰੁਪਏ ਤੋਂ ਅਧਿਕ ਦੀ ਸੇਲ ਵਿੱਚ ਮਦਦ ਕੀਤੀ ਹੈ। ਇਸ ਸਕੀਮ ਨਾਲ ਹੀਇਸ ਸੈਕਟਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਡਾਇਰੈਕਟ ਜੌਬਸ ਕ੍ਰਿਏਟ ਹੋਏ ਹਨ। ਆਪ (ਤੁਸੀਂ) ਜਾਣਦੇ ਹੋਆਪ (ਤੁਸੀਂ)  ਆਪਣੇ ਸੈਕਟਰ ਵਿੱਚ ਤਾਂ ਜੌਬਸ ਕ੍ਰਿਏਟ ਕਰਦੇ ਹੀ ਹੋਇਸ ਦਾ ਦੂਸਰੇ ਸੈਕਟਰਾਂ ਵਿੱਚ ਭੀ ਮਲਟੀਪਲਾਇਰ ਇਫੈਕਟ ਹੁੰਦਾ ਹੈ। ਬੜੀ ਸੰਖਿਆ ਵਿੱਚ ਆਟੋ ਪਾਰਟਸਸਾਡਾ MSME ਸੈਕਟਰ ਬਣਾਉਂਦਾ ਹੈ। ਜਦੋਂ ਆਟੋ ਸੈਕਟਰ ਵਧਦਾ ਹੈਤਾਂ MSMEs ਲੌਜਿਸਟਿਕਸਟੂਰ ਅਤੇ ਟ੍ਰਾਂਸਪੋਰਟ ਇਨ੍ਹਾਂ ਸਾਰਿਆਂ ਸੈਕਟਰਾਂ ਵਿੱਚ ਭੀ ਨਵੀਆਂ ਜੌਬਸ ਆਪਣੇ ਆਪ ਵਧਣ ਲਗ ਜਾਂਦੀਆਂ ਹਨ।

ਸਾਥੀਓ,

ਭਾਰਤ ਸਰਕਾਰ ਆਟੋ ਸੈਕਟਰ ਨੂੰ ਹਰ ਲੈਵਲ ‘ਤੇ ਸਪੋਰਟ ਦੇ ਰਹੀ ਹੈ। ਬੀਤੇ ਇੱਕ ਦਹਾਕੇ ਵਿੱਚ ਇਸ ਇੰਡਸਟ੍ਰੀ ਵਿੱਚ FDI, ਟੈਕਨੋਲੋਜੀ ਟ੍ਰਾਂਸਫਰ ਅਤੇ ਗਲੋਬਲ ਪਾਰਟਨਰਸ਼ਿਪ ਦੇ ਨਵੇਂ ਰਸਤੇ ਬਣਾਏ ਗਏ ਹਨ। ਪਿਛਲੇ 4 ਸਾਲਾਂ ਵਿੱਚ ਇਸ ਸੈਕਟਰ ਵਿੱਚ Thirty Six Billion Dollar ਤੋਂ ਜ਼ਿਆਦਾ ਦਾ Foreign Direct Investment ਆਇਆ ਹੈ। ਆਉਣ ਵਾਲੇ ਸਾਲਾਂ ਵਿੱਚਇਹ ਕਈ ਗੁਣਾ ਹੋਰ ਵਧਣ ਵਾਲਾ ਹੈ। ਸਾਡਾ ਪ੍ਰਯਾਸ ਹੈ ਕਿ ਭਾਰਤ ਵਿੱਚ ਹੀ ਆਟੋ ਮੈਨੂਫੈਕਚਰਿੰਗ ਨਾਲ ਜੁੜਿਆ ਪੂਰਾ ਈਕੋਸਿਸਟਮ ਡਿਵੈਲਪ ਹੋਵੇ।

 

ਸਾਥੀਓ,

ਮੈਨੂੰ ਯਾਦ ਹੈਮੈਂ ਮੋਬਿਲਿਟੀ ਨਾਲ ਜੁੜੇ ਇੱਕ ਕਾਰਜਕ੍ਰਮ ਵਿੱਚ Seven-Cs ਦੇ ਵਿਜ਼ਨ ਦੀ ਚਰਚਾ ਕੀਤੀ ਸੀ। ਸਾਡੇ Mobility Solutions ਅਜਿਹੇ ਹੋਣ ਜੋ, Common ਹੋਣ, Connected ਹੋਣ, Convenient ਹੋਣ, Congestion-free ਹੋਣ, Charged ਹੋਣ, Clean ਹੋਣਅਤੇ Cutting-edge ਹੋਣ। ਗ੍ਰੀਨ ਮੋਬਿਲਿਟੀ ‘ਤੇ ਸਾਡਾ ਫੋਕਸਇਸੇ ਵਿਜ਼ਨ ਦਾ ਹਿੱਸਾ ਹੈ। ਅੱਜ ਅਸੀਂ ਇੱਕ ਅਜਿਹੇ Mobility System ਦੇ ਨਿਰਮਾਣ ਵਿੱਚ ਜੁਟੇ ਹਾਂਜੋ ਇਕੌਨਮੀ ਅਤੇ ਇਕੌਲੋਜੀਦੋਨਾਂ ਨੂੰ ਸਪੋਰਟ ਕਰੇ। ਇੱਕ ਐਸਾ ਸਿਸਟਮ ਜੋ ਫੌਸਿਲ ਫਿਊਲ ਦੇ ਸਾਡੇ ਇੰਪੋਰਟ ਬਿਲ ਨੂੰ ਘੱਟ ਕਰੇ। ਇਸ ਲਈਅੱਜ Green Technology, EVs, Hydrogen Fuel, Biofuels, ਅਜਿਹੀ ਟੈਕਨੋਲੋਜੀ ਦੇ ਡਿਵੈਲਪਮੈਂਟ ‘ਤੇ ਸਾਡਾ ਬਹੁਤ ਫੋਕਸ ਹੈ। ਨੈਸ਼ਨਲ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਜਿਹੇ ਅਭਿਯਾਨ ਇਸੇ ਵਿਜ਼ਨ ਦੇ ਨਾਲ ਸ਼ੁਰੂ ਕੀਤੇ ਗਏ ਹਨ।

ਸਾਥੀਓ,

ਬੀਤੇ ਕੁਝ ਸਾਲਾਂ ਤੋਂ ਇਲੈਕਟ੍ਰਿਕ ਮੋਬਿਲਿਟੀ ਨੂੰ ਲੈ ਕੇ ਭਾਰਤ ਵਿੱਚ ਬਹੁਤ ਤੇਜ਼ ਗ੍ਰੋਥ ਦੇਖੀ ਜਾ ਰਹੀ ਹੈ। ਬੀਤੇ ਦਹਾਕੇ ਵਿੱਚ ਇਲੈਕਟ੍ਰਿਕ ਵ੍ਹੀਕਲ ਦੀ ਵਿਕਰੀ ਵਿੱਚ six hundred forty ਗੁਣਾ ਦਾ ਵਾਧਾ ਹੋਇਆ ਹੈ, 640 ਗੁਣਾ। ਦਸ ਸਾਲ ਪਹਿਲੇ ਜਿੱਥੇ ਇੱਕ ਸਾਲ ਵਿੱਚ ਸਿਰਫ਼ 2600 ਦੇ ਆਸਪਾਸ ਇਲੈਕਟ੍ਰਿਕ ਵ੍ਹੀਕਲ ਵਿਕੇ ਸਨਵਰ੍ਹੇ 2024 ਵਿੱਚ, 16 ਲੱਖ 80 ਹਜ਼ਾਰ ਤੋਂ ਜ਼ਿਆਦਾ ਵ੍ਹੀਕਲ ਵਿਕੇ ਹਨ। ਯਾਨੀ 10 ਸਾਲ ਪਹਿਲਾਂ ਜਿਤਨੇ ਇਲੈਕਟ੍ਰਿਕ ਵ੍ਹੀਕਲ ਪੂਰੇ ਸਾਲ ਵਿੱਚ ਵਿਕਦੇ ਸਨਅੱਜ ਉਸ ਤੋਂ ਭੀ ਦੁੱਗਣੇ ਇਲੈਕਟ੍ਰਿਕ ਵ੍ਹੀਕਲ ਸਿਰਫ਼ ਇੱਕ ਦਿਨ ਵਿੱਚ ਵਿਕ ਰਹੇ ਹਨ। ਅਨੁਮਾਨ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਭਾਰਤ ਵਿੱਚ ਇਲੈਕਟ੍ਰਿਕ ਵ੍ਹੀਕਲਸ ਦੀ ਸੰਖਿਆ 8 ਗੁਣਾ ਤੱਕ ਵਧ ਸਕਦੀ ਹੈ। ਇਹ ਦਿਖਾਉਂਦਾ ਹੈ ਕਿ ਇਸ ਸੈੱਗਮੈਂਟ ਵਿੱਚ ਤੁਹਾਡੇ ਲਈ ਕਿਤਨੀਆਂ ਜ਼ਿਆਦਾ ਸੰਭਾਵਨਾਵਾਂ ਵਧ ਰਹੀਆਂ ਹਨ।

 

ਸਾਥੀਓ,

ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ ਦੇ ਵਿਸਤਾਰ ਦੇ ਲਈ ਸਰਕਾਰ ਲਗਾਤਾਰ ਪਾਲਿਸੀ ਡਿਸੀਜ਼ਨਸ ਲੈ ਰਹੀ ਹੈਇੰਡਸਟ੍ਰੀ ਨੂੰ ਸਪੋਰਟ ਕਰ ਰਹੀ ਹੈ। 5 ਸਾਲ ਪਹਿਲੇ ਫੇਮ-2 ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ 8 ਹਜ਼ਾਰ ਕਰੋੜ ਰੁਪਏ ਤੋਂ ਭੀ ਅਧਿਕ ਦਾ ਇੰਸੈਂਟਿਵ ਦਿੱਤਾ ਗਿਆ ਹੈ। ਇਸ ਰਾਸ਼ੀ ਨਾਲਇਲੈਕਟ੍ਰਿਕ ਵ੍ਹੀਕਲ ਖਰੀਦਣ ਵਿੱਚ ਸਬਸਿਡੀ ਦਿੱਤੀ ਗਈਚਾਰਜਿੰਗ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਗਿਆ। ਇਸ ਨਾਲ 16 ਲੱਖ ਤੋਂ ਅਧਿਕ EVs ਨੂੰ ਸਪੋਰਟ ਮਿਲਿਆਜਿਨ੍ਹਾਂ ਵਿੱਚੋਂ 5 ਹਜ਼ਾਰ ਤੋਂ ਅਧਿਕ ਤਾਂ ਇਲੈਕਟ੍ਰਿਕ ਬੱਸਾਂ ਹਨ। ਇੱਥੇ ਦਿੱਲੀ ਵਿੱਚ ਭੀ ਭਾਰਤ ਸਰਕਾਰ ਦੁਆਰਾ ਦਿੱਤੀਆਂ ਗਈਆਂ, 1200 ਤੋਂ ਅਧਿਕ ਇਲੈਕਟ੍ਰਿਕ ਬੱਸਾਂ ਚਲ ਰਹੀਆਂ ਹਨ। ਆਪਣੇ ਤੀਸਰੇ ਟਰਮ ਵਿੱਚ ਅਸੀਂ ਪੀਐੱਮ ਈ-ਡ੍ਰਾਇਵ ਸਕੀਮ ਲੈ ਕੇ ਆਏ ਹਾਂ।

 

ਇਸ ਦੇ ਤਹਿਤ ਟੂ ਵ੍ਹੀਲਰਥ੍ਰੀ-ਵ੍ਹੀਲਰਈ-ਐਂਬੂਲੈਂਸਈ-ਟਰੱਕਅਜਿਹੇ ਕਰੀਬ 28 ਲੱਖ EVs ਖਰੀਦਣ ਦੇ ਲਈ ਮਦਦ ਦਿੱਤੀ ਜਾਵੇਗੀ। ਕਰੀਬ 14 ਹਜ਼ਾਰ ਇਲੈਕਟ੍ਰਿਕ ਬੱਸਾਂ ਭੀ ਖਰੀਦੀਆਂ ਜਾਣਗੀਆਂ। ਦੇਸ਼ ਭਰ ਵਿੱਚ ਅਲੱਗ-ਅਲੱਗ ਵਾਹਨਾਂ ਦੇ ਲਈ 70 ਹਜ਼ਾਰ ਤੋਂ ਅਧਿਕ ਫਾਸਟ ਚਾਰਜਰ ਲਗਾਏ ਜਾਣਗੇ। ਤੀਸਰੇ ਟਰਮ ਵਿੱਚ ਹੀਪੀਐੱਮ ਈ-ਬੱਸ ਸੇਵਾ ਭੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਕਰੀਬ thirty eight thousand ਈ-ਬੱਸਾਂ ਚਲਾਉਣ ਦੇ ਲਈ ਕੇਂਦਰ ਸਰਕਾਰ ਮਦਦ ਦੇਵੇਗੀ। ਸਰਕਾਰ, EV ਮੈਨੂਫੈਕਚਰਿੰਗ ਦੇ ਲਈ ਇੰਡਸਟ੍ਰੀ ਨੂੰ ਲਗਾਤਾਰ ਸਪੋਰਟ ਕਰ ਰਹੀ ਹੈ। ਈਵੀ ਕਾਰ ਮੈਨੂਫੈਕਚਰਿੰਗ ਵਿੱਚ ਜੋ ਗਲੋਬਲ ਇਨਵੈਸਟਰ ਭਾਰਤ ਆਉਣਾ ਚਾਹੁੰਦੇ ਹਨਉਸ ਦੇ ਲਈ ਭੀ ਰਸਤੇ ਬਣਾਏ ਗਏ ਹਨ। ਭਾਰਤ ਵਿੱਚ ਕੁਆਲਿਟੀ ਈਵੀ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਸਤਾਰ ਵਿੱਚਵੈਲਿਊ ਚੇਨ ਦੇ ਨਿਰਮਾਣ ਵਿੱਚ ਮਦਦ ਮਿਲੇਗੀ।

 

ਸਾਥੀਓ,

ਗਲੋਬਲ ਵੌਰਮਿੰਗ ਦੀਕਲਾਇਮੇਟ ਦੀ ਚੁਣੌਤੀ ਨਾਲ ਨਿਪਟਣ ਦੇ ਲਈ ਸਾਨੂੰ ਸੋਲਰ ਪਾਵਰ ਨੂੰਅਲਟਰਨੇਟਿਵ ਫਿਊਲ ਨੂੰ ਲਗਾਤਾਰ ਪ੍ਰਮੋਟ ਕਰਦੇ ਰਹਿਣਾ ਹੈ। ਭਾਰਤ ਨੇ ਆਪਣੀ G-20 ਪ੍ਰੈਜ਼ੀਡੈਂਸੀ ਦੇ ਦੌਰਾਨ ਗ੍ਰੀਨ ਫਿਊਚਰ ‘ਤੇ ਬਹੁਤ ਜ਼ੋਰ ਦਿੱਤਾ ਹੈ। ਅੱਜ ਭਾਰਤ ਵਿੱਚ EV ਦੇ ਨਾਲ ਹੀ ਸੋਲਰ ਪਾਵਰ ਨੂੰ ਲੈ ਕੇ ਭੀ ਬਹੁਤ ਬੜੇ ਲੈਵਲ ‘ਤੇ ਕੰਮ ਚਲ ਰਿਹਾ ਹੈ। ਪੀਐੱਮ ਸੂਰਯਘਰ- ਮੁਫ਼ਤ ਬਿਜਲੀ ਸਕੀਮ ਨਾਲਰੂਫਟੌਪ ਸੋਲਰ ਦਾ ਇੱਕ ਬੜਾ ਮਿਸ਼ਨ ਚਲ ਰਿਹਾ ਹੈ। ਅਜਿਹੇ ਵਿੱਚ ਇਸ ਸੈਕਟਰ ਵਿੱਚ ਭੀ ਬੈਟਰੀ ਦੀਸਟੋਰੇਜ ਸਿਸਟਮ ਦੀ ਡਿਮਾਂਡ ਲਗਾਤਾਰ ਵਧਣ ਵਾਲੀ ਹੈ। ਸਰਕਾਰ ਨੇ ਅਡਵਾਂਸਡ ਕੈਮਿਸਟਰੀ ਸੈੱਲ ਬੈਟਰੀ ਸਟੋਰੇਜ ਨੂੰ ਹੁਲਾਰਾ ਦੇਣ ਦੇ ਲਈ 18 ਹਜ਼ਾਰ ਕਰੋੜ ਰੁਪਏ ਦੀ PLI ਸਕੀਮ ਸ਼ੁਰੂ ਕੀਤੀ ਹੈ। ਯਾਨੀ ਇਸ ਸੈਕਟਰ ਵਿੱਚ ਬੜੇ ਇਨਵੈਸਟਮੈਂਟਸ ਦਾ ਤੁਹਾਡੇ ਲਈ ਇਹ ਸਹੀ ਸਮਾਂ ਹੈ। ਮੈਂ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਭੀ ਐਨਰਜੀ ਸਟੋਰੇਜ ਸੈਕਟਰ ਵਿੱਚ ਸਟਾਰਟ ਅਪਸ ਦੇ ਲਈ invite ਕਰਾਂਗਾ। ਸਾਨੂੰ ਅਜਿਹੇ ਇਨੋਵੇਸ਼ਨਸ ‘ਤੇ ਕੰਮ ਕਰਨਾ ਹੈਜੋ ਭਾਰਤ ਵਿੱਚ ਹੀ ਮੌਜੂਦ ਮੈਟੇਰੀਅਲ ਨਾਲ ਬੈਟਰੀ ਬਣਾ ਸਕਣਸਟੋਰੇਜ ਸਿਸਟਮ ਬਣਾ ਸਕਣ। ਇਸ ਨੂੰ ਲੈ ਕੇ ਦੇਸ਼ ਵਿੱਚ ਕਾਫੀ ਕੰਮ ਹੋ ਭੀ ਰਿਹਾ ਹੈਲੇਕਿਨ ਇਸ ਨੂੰ ਮਿਸ਼ਨ ਮੋਡ ‘ਤੇ ਅੱਗੇ ਵਧਾਉਣਾ ਜ਼ਰੂਰੀ ਹੈ।

ਸਾਥੀਓ,

ਕੇਂਦਰ ਸਰਕਾਰ ਦਾ ਇੰਟੈਂਟ ਅਤੇ ਕਮਿਟਮੈਂਟ ਇੱਕਦਮ ਸਾਫ਼ ਹੈ। ਚਾਹੇ ਨਵੀਂ ਪਾਲਿਸੀ ਬਣਾਉਣੀ ਹੋਵੇ ਜਾਂ ਫਿਰ ਰਿਫਾਰਮਸ ਕਰਨੇ ਹੋਣਸਾਡੇ ਪ੍ਰਯਾਸ ਲਗਾਤਾਰ ਜਾਰੀ ਹਨ। ਹੁਣ ਤੁਹਾਨੂੰ ਇਨ੍ਹਾਂ ਨੂੰ ਅੱਗੇ ਵਧਾਉਣਾ ਹੈਇਨ੍ਹਾਂ ਦਾ ਫਾਇਦਾ ਉਠਾਉਣਾ ਹੈ। ਹੁਣ ਜਿਵੇਂ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਹੈ। ਜਿਤਨੇ ਭੀ manufacturers ਹਨਆਪ ਸਭ ਨੂੰ ਮੇਰਾ ਆਗਰਹਿ ਹੈ ਕਿ ਇਸ ਪਾਲਿਸੀ ਦਾ ਲਾਭ ਉਠਾਓ। ਆਪ (ਤੁਸੀਂ) ਆਪਣੀ ਕੰਪਨੀ ਵਿੱਚ ਭੀਆਪਣੀ ਭੀ ਇੱਕ incentive ਸਕੀਮ ਲੈ ਕੇ ਆ ਸਕਦੇ ਹੋ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੀਆਂ ਪੁਰਾਣੀਆਂ ਗੱਡੀਆਂ ਲੈ ਕੇ ਸਕ੍ਰੈਪ ਕਰਨ ਦੇ ਲਈ ਅੱਗੇ ਆਉਣਗੇ। ਇਹ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ। ਇਹ ਦੇਸ਼ ਦੇ environment ਦੇ ਲਈ ਭੀ ਤੁਹਾਡੀ ਤਰਫ਼ੋਂ ਬਹੁਤ ਬੜੀ ਸਰਵਿਸ ਹੋਵੇਗੀ।

 ਸਾਥੀਓ,

ਆਟੋਮੋਟਿਵ ਇੰਡਸਟ੍ਰੀਇਨੋਵੇਸ਼ਨ ਡ੍ਰਿਵਨ ਹੈਟੈਕਨੋਲੋਜੀ ਡ੍ਰਿਵਨ ਹੈ। ਇਨੋਵੇਸ਼ਨ ਹੋਵੇਟੈੱਕ ਹੋਵੇਸਕਿੱਲ ਹੋਵੇ ਜਾਂ ਫਿਰ ਡਿਮਾਂਡਆਉਣ ਵਾਲਾ ਸਮਾਂ East ਦਾ ਹੈਏਸ਼ੀਆ ਦਾ ਹੈਭਾਰਤ ਦਾ ਹੈ। ਮੋਬਿਲਿਟੀ ਵਿੱਚ ਆਪਣਾ ਫਿਊਚਰ ਦੇਖਣ ਵਾਲੇ ਹਰ ਸੈਕਟਰ ਦੇ ਲਈ ਭਾਰਤ ਇੱਕ ਸ਼ਾਨਦਾਰ ਇਨਵੈਸਟਰ ਦੇ ਲਈ ਭੀਸ਼ਾਨਦਾਰ ਡੈਸਟੀਨੇਸ਼ਨ ਹੈ। ਮੈਂ ਆਪ ਸਭ ਨੂੰ ਫਿਰ ਵਿਸ਼ਵਾਸ ਦਿਵਾਉਂਦਾ ਹਾਂਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਹੈ। ਤੁਸੀਂ ਮੇਕ ਇਨ ਇੰਡੀਆਮੇਕ ਫੌਰ ਦ ਵਰਲਡ ਮੰਤਰ ਦੇ ਨਾਲ ਇਸੇ ਤਰ੍ਹਾਂ ਅੱਗੇ ਵਧਦੇ ਰਹੋਂ। ਆਪ ਸਭ ਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

***************

ਐੱਮਜੇਪੀਐੱਸ/ਐੱਸਟੀ/ਆਰਕੇ