ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਆਂਧਰ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਦੇ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਤੀਸਰੇ ਲਾਂਚ ਪੈਡ (ਟੀਐੱਲਪੀ-TLP) ਨੂੰ ਮਨਜ਼ੂਰੀ ਦਿੱਤੀ।
ਤੀਸਰੇ ਲਾਂਚ ਪੈਡ ਪ੍ਰੋਜੈਕਟ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਨੇ ਅਗਲੀ ਪੀੜ੍ਹੀ ਦੇ ਲਾਂਚ ਵਾਹਨਾਂ (Next Generation Launch Vehicles) ਦੇ ਲਈ ਆਂਧਰ ਪ੍ਰਦੇਸ਼ ਵਿੱਚ ਸ੍ਰੀਹਰਿਕੋਟਾ ਲਾਂਚ ਇਨਫ੍ਰਾਸਟ੍ਰਕਚਰ ਦੀ ਸਥਾਪਨਾ ਅਤੇ ਨਾਲ ਹੀ ਸ੍ਰੀਹਰਿਕੋਟਾ ਵਿੱਚ ਦੂਸਰੇ ਲਾਂਚ ਪੈਡ ਦੇ ਲਈ ਸਟੈਂਡ ਬਾਏ ਲਾਂਚ ਪੈਡ (standby launch pad) ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਨਾਲ ਭਵਿੱਖ ਵਿੱਚ ਚਲਾਏ ਜਾਣ ਵਾਲੇ ਭਾਰਤੀ ਮਾਨਵ ਸਪੇਸ ਫਲਾਇਟ ਮਿਸ਼ਨਾਂ ਦੇ ਲਈ ਲਾਂਚ ਸਮਰੱਥਾ ਵਿੱਚ ਭੀ ਵਾਧਾ ਹੋਵੇਗਾ।
ਇਹ ਪ੍ਰੋਜੈਕਟ ਰਾਸ਼ਟਰੀ ਮਹੱਤਵ ਦਾ ਹੈ।
ਲਾਗੂਕਰਨ ਰਣਨੀਤੀ ਅਤੇ ਲਕਸ਼:
ਤੀਸਰੇ ਲਾਂਚ ਪੈਡ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸੰਭਵ ਤੌਰ ‘ਤੇ ਨਾ ਸਿਰਫ਼ ਸਾਡੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਅਨੁਕੂਲ ਹੋਵੇ, ਨਾਲ ਹੀ ਨਾ ਕੇਵਲ ਐੱਨਜੀਐੱਲਵੀ (NGLV) ਨੂੰ ਬਲਕਿ ਸੈਮੀਕ੍ਰਾਇਓਜੈਨਿਕ ਸਟੇਜ (Semicryogenic stage) ਦੇ ਨਾਲ ਐੱਲਵੀਐੱਮ3 ਵਾਹਨਾਂ (LVM3 vehicles) ਦੇ ਨਾਲ-ਨਾਲ ਐੱਨਜੀਐੱਲਵੀ (NGLV) ਦੇ ਸਕੇਲਡ ਅੱਪ ਕਨਫਿਗਰੇਸ਼ਨਸ (scaled up configurations) ਨੂੰ ਭੀ ਸਪੋਰਟ ਕਰ ਸਕੇ। ਇਸ ਨੂੰ ਤਿਆਰ ਕਰਨ ਦਾ ਕੰਮ ਵੱਧ ਤੋਂ ਵੱਧ ਉਦਯੋਗ ਭਾਗੀਦਾਰੀ ਨੇ ਨਾਲ ਪੂਰਾ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਦੁਆਰਾ ਪਹਿਲੇ ਲਾਂਚ ਪੈਡ ਸਥਾਪਿਤ ਕਰਨ ਦੇ ਅਨੁਭਵ ਦਾ ਪੂਰਾ ਲਾਭ ਉਠਾਇਆ ਜਾਵੇਗਾ ਅਤੇ ਮੌਜੂਦਾ ਲਾਂਚ ਕੰਪਲੈਕਸ ਸੁਵਿਧਾਵਾਂ ਨੂੰ ਅਧਿਕਤਮ ਸਾਂਝਾ ਕੀਤਾ ਜਾਵੇਗਾ।
ਟੀਐੱਲਪੀ (TLP) ਨੂੰ 48 ਮਹੀਨੇ ਜਾਂ 4 ਵਰ੍ਹੇ ਦੀ ਅਵਧੀ ਦੇ ਅੰਦਰ ਸਥਾਪਿਤ ਕਰਨ ਦਾ ਲਕਸ਼ ਰੱਖਿਆ ਗਿਆ ਹੈ।
ਕੁੱਲ ਖਰਚ:
ਇਸ ਦੇ ਲਈ ਕੁੱਲ 3984.86 ਕਰੋੜ ਰੁਪਏ ਦੀ ਜ਼ਰੂਰਤ ਹੈ ਅਤੇ ਇਸ ਵਿੱਚ ਲਾਂਚ ਪੈਡ ਅਤੇ ਸਬੰਧਿਤ ਸੁਵਿਧਾਵਾਂ ਦੀ ਸਥਾਪਨਾ ਭੀ ਸ਼ਾਮਲ ਹੈ।
ਲਾਭਾਰਥੀਆਂ ਦੀ ਸੰਖਿਆ:
ਇਹ ਪ੍ਰੋਜੈਕਟ ਉਚੇਰੀਆਂ ਲਾਂਚ ਫ੍ਰੀਕੁਐਂਸੀਜ਼ ਨੂੰ ਸਮਰੱਥ ਕਰਕੇ ਅਤੇ ਮਾਨਵ ਸਪੇਸਫਲਾਇਟ ਅਤੇ ਪੁਲਾੜ ਖੋਜ ਮਿਸ਼ਨਾਂ ਨੂੰ ਸ਼ੁਰੂ ਕਰਨ ਦੀ ਰਾਸ਼ਟਰੀ ਸਮਰੱਥਾ ਨੂੰ ਸਮਰੱਥ ਕਰਕੇ ਭਾਰਤੀ ਸਪੇਸ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।
ਪਿਛੋਕੜ:
ਅੱਜ ਤੱਕ, ਇੰਡੀਅਨ ਸਪੇਸ ਟ੍ਰਾਂਸਪੋਰਟੇਸ਼ਨ ਸਿਸਟਮਸ ਹੁਣ ਤੱਕ ਪੂਰੀ ਤਰ੍ਹਾਂ ਨਾਲ ਦੋ ਲਾਂਚ ਪੈਡ ‘ਤੇ ਨਿਰਭਰ ਹੈ- ਫਸਟ ਲਾਂਚ ਪੈਡ (ਐੱਫਐੱਲਪੀ- FLP) ਅਤੇ ਸੈਕੰਡ ਲਾਂਚ ਪੈਡ (ਐੱਸਐੱਲਪੀ-SLP)। ਐੱਫਐੱਲਪੀ (FLP) ਨੂੰ ਪੀਐੱਸਐੱਲਵੀ (PSLV) ਦੇ ਲਈ 30 ਸਾਲ ਪਹਿਲੇ ਬਣਾਇਆ ਗਿਆ ਸੀ ਅਤੇ ਇਹ ਪੀਐੱਸਐੱਲਵੀ (PSLV) ਅਤੇ ਐੱਸਐੱਸਐੱਲਵੀ (SSLV) ਨੂੰ ਲਾਂਚ ਕਰਨ ਵਿੱਚ ਭੂਮਿਕਾ ਨਿਭਾਉਂਦਾ ਰਿਹਾ ਹੈ। ਐੱਸਐੱਲਪੀ (SLP) ਦੀ ਸਥਾਪਨਾ ਮੁੱਖ ਤੌਰ ‘ਤੇ ਜੀਐੱਸਐੱਲਵੀ(GSLV) ਅਤੇ ਐੱਲਵੀਐੱਮ3 (LVM3) ਦੇ ਲਈ ਕੀਤੀ ਗਈ ਸੀ ਅਤੇ ਇਹ ਪੀਐੱਸਐੱਲਵੀ (PSLV) ਦੇ ਲਈ ਸਟੈਂਡਬਾਏ (standby) ਦੇ ਰੂਪ ਵਿੱਚ ਭੀ ਕੰਮ ਕਰਦਾ ਹੈ। ਐੱਸਐੱਲਪੀ (SLP) ਲਗਭਗ 20 ਵਰ੍ਹਿਆਂ ਤੋਂ ਕੰਮ ਕਰ ਰਿਹਾ ਹੈ ਅਤੇ ਇਸ ਨੇ ਚੰਦ੍ਰਯਾਨ-3 ਮਿਸ਼ਨ (Chandrayaan-3 mission) ਸਹਿਤ ਰਾਸ਼ਟਰੀ ਮਿਸ਼ਨਾਂ ਦੇ ਨਾਲ-ਨਾਲ ਪੀਐੱਸਐੱਲਵੀ/ਐੱਲਵੀਐੱਮ3 (PSLV/LVM3) ਦੇ ਕੁਝ ਕਮਰਸ਼ੀਅਲ ਮਿਸ਼ਨਾਂ ਨੂੰ ਪੂਰਾ ਕਰਨਾ ਦੀ ਦਿਸ਼ਾ ਵਿੱਚ ਲਾਂਚ ਸਮਰੱਥਾ ਵਿੱਚ ਵਾਧਾ ਕੀਤਾ ਹੈ। ਐੱਸਐੱਲਪੀ (SLP) ਗਗਨਯਾਨ ਮਿਸ਼ਨਾਂ (Gaganyaan missions) ਦੇ ਲਈ ਮਾਨਵ ਰੇਟੇਡ ਐੱਲਵੀਐੱਮ3 (human rated LVM3) ਨੂੰ ਲਾਂਚ ਕਰਨ ਦੀ ਭੀ ਤਿਆਰੀ ਕਰ ਰਿਹਾ ਹੈ।
ਅੰਮ੍ਰਿਤ ਕਾਲ (Amrit Kaal) ਦੇ ਦੌਰਾਨ ਇੰਡੀਅਨ ਸਪੇਸ ਪ੍ਰੋਗਰਾਮ ਦੇ ਵਿਸਤਾਰਿਤ ਦ੍ਰਿਸ਼ਟੀਕੋਣ ਵਿੱਚ ਸੰਨ 2035 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ- BAS) ਅਤੇ ਸੰਨ 2040 ਤੱਕ ਭਾਰਤੀ ਚਾਲਕ ਦਲ ਦੇ ਨਾਲ ਚੰਦ ‘ਤੇ ਪਹੁੰਚਣਾ ਸ਼ਾਮਲ ਹੈ। ਇਸ ਦੇ ਲਈ ਨਵੀਆਂ ਪ੍ਰਣਾਲੀਆਂ ਦੇ ਨਾਲ ਨਵੀਂ ਪੀੜ੍ਹੀ ਦੇ ਭਾਰੀ ਲਾਂਚ ਵਾਹਨਾਂ ਦੀ ਜ਼ਰੂਰਤ ਹੈ, ਜੋ ਮੌਜੂਦਾ ਲਾਂਚ ਪੈਡਸ ਨਾਲ ਸੰਭਵ ਨਹੀਂ ਹੈ। ਅਗਲੇ 25-30 ਵਰ੍ਹਿਆਂ ਦੇ ਲਈ ਵਿਕਸਿਤ ਹੋ ਰਹੀਆਂ ਸਪੇਸ ਟ੍ਰਾਂਸਪੋਰਟੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਗਲੀ ਪੀੜ੍ਹੀ ਦੇ ਲਾਂਚ ਵਾਹਨਾਂ (Next Generation Launch Vehicles) ਦੇ ਭਾਰੀ ਵਰਗ ਦੀਆਂ ਲਾਂਚ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਐੱਸਐੱਲਪੀ (SLP) ਦੇ ਲਈ ਸਟੈਂਡ ਬਾਈ ਦੇ ਰੂਪ ਵਿੱਚ ਤੀਸਰੇ ਲਾਂਚ ਪੈਡ (Third Launch Pad) ਦੀ ਜਲਦੀ ਸਥਾਪਨਾ ਅਤਿਅੰਤ ਜ਼ਰੂਰੀ ਹੈ।
*******
ਐੱਮਜੇਪੀਐੱਸ/ਐੱਸਕੇਐੱਸ
Today's Cabinet decision on establishing the Third Launch Pad at Sriharikota, Andhra Pradesh will strengthen our space sector and encourage our scientists. https://t.co/lS20yZXPJ5
— Narendra Modi (@narendramodi) January 16, 2025