Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤੀ ਮਿਟਿਰਯੋਲੌਜਿਕਲ ਵਿਭਾਗ ਨੇ 150ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਭਾਰਤੀ ਮਿਟਿਰਯੋਲੌਜਿਕਲ ਵਿਭਾਗ ਨੇ 150ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਡਾ. ਜਿਤੇਂਦਰ ਸਿੰਘ ਜੀ, WMO ਦੀ ਸੈਕਟਰੀ ਜਨਰਲ ਪ੍ਰੋਫੈਸਰ ਸੇਲੇਸਤੇ ਸਾਉਲੋ ਜੀ, ਵਿਦੇਸ਼ਾਂ ਤੋਂ ਆਏ ਸਾਡੇ ਮਹਿਮਾਨ, Ministry of Earth Sciences  ਦੇ ਸੈਕਟਰੀ ਡਾ. ਐੱਮ ਰਵਿਚੰਦਰਨ ਜੀ, IMD ਦੇ Director General ਡਾ. ਮ੍ਰਿਤੂਜੈ ਮੋਹਪਾਤਰਾ ਜੀ, ਹੋਰ ਮਹਾਨੁਭਾਵ, ਸਾਰੇ ਵਿਗਿਆਨੀ ਅਤੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਅਧਿਕਾਰੀਦੇਵੀਓ ਅਤੇ ਸੱਜਣੋਂ। 

ਅੱਜ ਅਸੀਂ ਭਾਰਤੀ ਮੌਸਮ ਵਿਭਾਗ, IMD ਦੇ 150 ਸਾਲ ਸੈਲੀਬ੍ਰੇਟ ਕਰ ਰਹੇ ਹਾਂ। IMD ਦੇ ਇਹ 150 ਸਾਲ, ਇਹ ਕੇਵਲ ਭਾਰਤੀ ਮੌਸਮ ਵਿਭਾਗ ਦੀ ਯਾਤਰਾ ਹੈ, ਅਜਿਹਾ ਨਹੀਂ ਹੈ। ਇਹ ਸਾਡੇ ਭਾਰਤ ਵਿੱਚ ਆਧੁਨਿਕ ਸਾਇੰਸ ਅਤੇ ਟੈਕਨੋਲੋਜੀ ਦੀ ਵੀ ਇੱਕ ਗੌਰਵਸ਼ਾਲੀ ਯਾਤਰਾ ਹੈ। IMD ਨੇ ਇਸ ਡੇਢ ਸੌ ਸਾਲਾਂ ਵਿੱਚ ਨਾ ਕੇਵਲ ਕਰੋੜਾਂ ਭਾਰਤੀਆਂ ਦੀ ਸੇਵਾ ਕੀਤੀ ਹੈ, ਬਲਕਿ ਭਾਰਤ ਦੀ ਵਿਗਿਆਨਕ ਯਾਤਰਾ ਦਾ ਵੀ ਪ੍ਰਤੀਕ ਬਣਿਆ ਹੈ। ਇਨ੍ਹਾਂ ਉਪਲੱਬਧੀਆਂ ’ਤੇ ਅੱਜ ਡਾਕ ਟਿਕਟ ਅਤੇ ਵਿਸ਼ੇਸ਼ coin ਵੀ ਰਿਲੀਜ਼ ਕੀਤਾ ਗਿਆ ਹੈ। 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਭਾਰਤੀ ਮੌਸਮ ਵਿਭਾਗ ਦਾ ਸਵਰੂਪ ਕੀ ਹੋਵੇਗਾ, ਇਸ ਦੇ ਲਈ ਵਿਜ਼ਨ document ਵੀ ਜਾਰੀ ਹੋਇਆ ਹੈ। 

ਮੈਂ ਤੁਹਾਨੂੰ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਸ ਗੌਰਵਪੂਰਵ ਅਵਸਰ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। IMD ਨੇ 150 ਸਾਲਾਂ ਦੀ ਇਸ ਯਾਤਰਾ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ, ਨੈਸ਼ਨਲ ਮਿਟਿਰਯੋ-ਲੌਜੀਕਲ ਓਲੰਪਿਆਡ ਦਾ ਆਯੋਜਨ ਵੀ ਕੀਤਾ ਸੀ। ਇਸ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਮੌਸਮ ਵਿਗਿਆਨ ਵਿੱਚ ਉਨ੍ਹਾਂ ਦੀ ਰੁਚੀ ਹੋਰ ਵਧੇਗੀ। ਮੈਨੂੰ ਹੁਣ ਇਸ ਵਿੱਚ ਕੁਝ ਯੁਵਾਂ ਦੋਸਤਾਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ, ਅਤੇ ਅੱਜ ਵੀ ਮੈਨੂੰ ਦੱਸਿਆ ਗਿਆ ਕਿ ਇੱਥੇ ਦੇਸ਼ ਦੇ ਸਾਰੇ ਰਾਜਾਂ ਦੇ ਸਾਡੇ ਯੁਵਾ ਇੱਥੇ ਮੌਜੂਦ ਹਨਮੈਂ ਉਨ੍ਹਾਂ ਨੂੰ ਵਿਸ਼ੇਸ਼ ਰੂਪ ਤੋਂ ਵਧਾਈ ਦਿੰਦਾ ਹਾਂ, ਇਸ ਪ੍ਰੋਗਰਾਮ ਵਿੱਚ ਰੁਚੀ ਲੈਣ ਦੇ ਲਈ। ਇਨ੍ਹਾਂ ਸਾਰੇ ਪ੍ਰਤੀਭਾਗੀ ਨੌਜਵਾਨਾਂ, ਅਤੇ ਵਿਜੇਤਾ ਵਿਦਿਆਰਥੀਆਂ ਨੂੰ ਵੀ ਬਹੁਤ-ਬਹੁਤ ਵਧਾਈ। 

ਸਾਥਿਓ,

1875 ਵਿੱਚ ਭਾਰਤੀ ਮੌਸਮ ਵਿਭਾਗ ਦੀ ਸਥਾਪਨਾ ਮਕਰ ਸੰਕ੍ਰਾਂਤੀ ਦੇ ਹੀ ਕਰੀਬ 15 ਜਨਵਰੀ ਨੂੰ ਹੋਈ ਸੀ। ਭਾਰਤੀ ਪਰੰਪਰਾ ਵਿੱਚ ਮਕਰ ਸੰਕ੍ਰਾਂਤੀ ਦਾ ਕਿੰਨਾ ਮਹੱਤਵ ਹੈ, ਇਹ ਅਸੀਂ ਸਭ ਜਾਣਦੇ ਹਾਂਅਤੇ ਮੈਂ ਤਾਂ ਗੁਜਰਾਤ ਦਾ ਰਹਿਣ ਵਾਲਾ ਹਾਂ, ਤਾਂ ਮੇਰਾ ਪਿਆਰਾ ਤਿਉਹਾਰ ਮਕਰ ਸੰਕ੍ਰਾਂਤੀ ਹੋਇਆ ਕਰਦਾ ਸੀ, ਕਿਉਂਕਿ ਅੱਜ ਗੁਜਰਾਤ ਦੇ ਲੋਕ ਸਭ ਛੱਤ ’ਤੇ ਹੀ ਹੁੰਦੇ ਹਨ ਅਤੇ ਪੂਰਾ ਦਿਨ ਪਤੰਗ ਦਾ ਮਜਾ ਲੈਂਦੇ ਹਨ ਮੈਂ ਵੀ ਕਦੇ ਜਦੋਂ ਉੱਥੇ ਰਹਿੰਦਾ ਸੀਤੱਦ ਬਹੁਤ ਸ਼ੌਕ ਸੀ ਮੇਰਾ‘ਤੇ ਅੱਜ ਤੁਹਾਡੇ ਦਰਮਿਆਨ ਹਾਂ। 

ਸਾਥੀਓ,

ਅੱਜ ਸੂਰਜ ਧਨੂ ਤੋਂ ਮਕਰ ਰਾਸ਼ੀ ਵਿੱਚ,  capricorn ਵਿੱਚ ਪ੍ਰਵੇਸ਼ ਕਰਦੇ ਹਨ। ਸੂਰਜ ਹੌਲੀ-ਹੌਲੀ ਉੱਤਰ ਦੇ ਵੱਲ,  northwards ਸ਼ਿਫ਼ਟ ਹੁੰਦਾ ਹੈ। ਸਾਡੇ ਇੱਥੇ ਭਾਰਤੀ ਪਰੰਪਰਾ ਵਿੱਚ ਇਸ ਨੂੰ ਉਤਰਾਯਣ ਕਿਹਾ ਜਾਂਦਾ ਹੈ।  ਨਾਦੰਹੇਮਿਸਫਿਅਰ ਵਿੱਚ ਅਸੀਂ ਹੌਲੀ-ਹੌਲੀ ਵਧਦੀ ਹੋਈ sunlight ਨੂੰ ਮਹਿਸੂਸ ਕਰਨ ਲਗਦੇ ਹਨਖੇਤੀਬਾੜੀ  ਦੇ ਲਈਫ਼ਾਰਮਿੰਗ ਲਈ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਤੇ ਇਸ ਲਈ, ਇਹ ਦਿਨ ਭਾਰਤੀ ਪਰੰਪਰਾ ਵਿੱਚ ਇੰਨਾ ਅਹਿਮ ਮੰਨਿਆ ਗਿਆ ਹੈ।  ਉੱਤਰ ਤੋਂ ਦੱਖਣਪੂਰਬ ਤੋਂ ਪੱਛਮ ਭਿੰਨ-ਭਿੰਨ ਸੱਭਿਆਚਾਰਕ ਰੰਗਾਂ ਵਿੱਚ ਇਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ।  ਮੈਂ ਇਸ ਮੌਕੇ ‘ਤੇ ਸਾਰੇ ਦੇਸ਼ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੇ ਨਾਲ ਜੁੜੇ ਅਨੇਕ ਵੱਖ-ਵੱਖ ਪੁਰਬਾਂ ਦੀ ਵੀ ਬਹੁਤ- ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕਿਸੇ ਵੀ ਦੇਸ਼ ਦੇ ਵਿਗਿਆਨਕ ਸੰਸਥਾਨਾਂ ਦੀ ਪ੍ਰਗਤੀ ਸਾਇੰਸ ਦੇ ਪ੍ਰਤੀ ਉਸ ਦੀ ਜਾਗਰੂਕਤਾ ਨੂੰ ਦਿਖਾਉਂਦੀ ਹੈ। ਵਿਗਿਆਨਕ ਸੰਸਥਾਵਾਂ ਵਿੱਚ ਰਿਸਰਚ ਅਤੇ ਇਨੋਵੇਸ਼ਨ ਨਵੇਂ ਭਾਰਤ ਦੇ temperament ਦਾ ਹਿੱਸਾ ਹੈ। ਇਸ ਲਈਪਿਛਲੇ 10 ਸਾਲਾਂ ਵਿੱਚ IMD  ਦੇ ਇਨਫ੍ਰਾਸਟ੍ਰਕਚਰ ਅਤੇ ਟੈਕਨੋਲੋਜੀ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ ਹੈ। Doppler Weather Radar,  Automatic Weather Stations ,  Runway weather monitoring systems ,  District – wise Rainfall Monitoring stations , ਅਜਿਹੇ ਅਨੇਕ ਆਧੁਨਿਕ ਇਨਫ੍ਰਾਸਟ੍ਰਕਚਰ ਦੀ ਸੰਖਿਆ ਵਿੱਚ ਕਈ ਗੁਣਾ ਦਾ ਵਾਧਾ ਹੋਇਆ ਹੈਇਨ੍ਹਾਂ ਨੂੰ upgrade ਵੀ ਕੀਤਾ ਗਿਆ ਹੈ ਅਤੇ ਹੁਣ ਡਾ. ਜਿਤੇਂਦਰ ਸਿੰਘ  ਜੀ ਨੇ ਅੰਕੜਿਆਂ ਵਿੱਚ ਵੀ ਤੁਹਾਨੂੰ ਦੱਸਿਆ ਕਿ ਪਹਿਲਾਂ ਕਿੱਥੇ ਸਨਅੱਜ ਕਿੱਥੇ ਪੁੱਜੇ ਹਾਂਮੌਸਮ ਵਿਗਿਆਨ ਨੂੰ ਭਾਰਤ ਦੀ ਸਪੇਸ ਟੈਕਨੋਲੋਜੀ ਅਤੇ ਡਿਜੀਟਲ ਟੈਕਨੋਲੋਜੀ ਦਾ ਵੀ ਪੂਰਾ ਫਾਇਦਾ ਮਿਲ ਰਿਹਾ ਹੈ। ਅੱਜ ਦੇਸ਼  ਦੇ ਕੋਲ ਅੰਟਾਰਟਿਕਾ ਵਿੱਚ ਮੈਤ੍ਰੀ ਅਤੇ ਭਾਰਤੀ ਨਾਮ  ਦੇ 2 ਮਿਟਿਰਯੋਲੌਜਿਕਲ observatories ਹਨ।

ਪਿਛਲੇ ਸਾਲ ਅਰਕ ਅਤੇ ਅਰੁਣਿਕਾ ਸੁਪਰ ਕੰਪਿਊਟਰਸ ਸ਼ੁਰੂ ਕੀਤੇ ਗਏ ਹਨ। ਇਸ ਤੋਂ ਮੌਸਮ ਵਿਭਾਗ ਦੀ ਭਰੋਸੇਯੋਗਤਾ ਵੀ ਪਹਿਲਾਂ ਤੋਂ ਕੀਤੇ ਜ਼ਿਆਦਾ ਵਧੀ ਹੈ। ਭਵਿੱਖ ਵਿੱਚ ਭਾਰਤਮੌਸਮ ਦੀ ਹਰ ਪਰਿਸਥਿਤੀ ਲਈ ਤਿਆਰ ਰਹੇਭਾਰਤ ਇੱਕ ਕਲਾਈਮੈਟ ਸਮਾਰਟ ਰਾਸ਼ਟਰ ਬਣੇਇਸ ਦੇ ਲਈ ਅਸੀਂ ਮਿਸ਼ਨ ਮੌਸਮਵੀ ਲਾਂਚ  ਕੀਤਾ ਹੈ।  ਮਿਸ਼ਨ ਮੌਸਮ sustainable future ,  ਅਤੇ future readiness ਨੂੰ ਲੈ ਕੇ ਭਾਰਤ ਦੀ ਪ੍ਰਤਿਬਧਤਾ ਦਾ ਵੀ ਪ੍ਰਤੀਕ ਹੈ।

ਸਾਥੀਓ,

ਸਾਇੰਸ ਦੀ ਪ੍ਰਾਸੰਗਿਕਤਾ ਕੇਵਲ ਨਵੀਆਂ ਉਚਾਈਆਂ ਨੂੰ ਛੂਹਣ ਵਿੱਚ ਨਹੀਂ ਹੈ। ਵਿਗਿਆਨ ਉਦੋਂ ਪ੍ਰਾਸੰਗਿਕ ਹੁੰਦਾ ਹੈ, ਜਦੋਂ ਉਹ ਆਮ ਤੋਂ ਆਮ ਮਾਨਵੀ ਦੇ ਜੀਵਨ ਦਾਅਤੇ ਉਸਦੇ ਜੀਵਨ ਵਿੱਚ ਬਿਹਤਰੀ ਦਾ,  ease of living ਦਾ ਮਾਧਿਅਮ ਬਣੇ।  ਭਾਰਤ ਦਾ ਮੌਸਮ ਵਿਭਾਗ ਇਸ ਕਸੌਟੀ ‘ਤੇ ਅੱਗੇ ਹੈ। ਮੌਸਮ ਦੀ ਜਾਣਕਾਰੀ ਸਟੀਕ ਹੋਵੇਅਤੇ ਉਹ ਹਰ ਵਿਅਕਤੀ ਤੱਕ ਪੁੱਜੇ ਵੀਭਾਰਤ ਵਿੱਚ ਇਸ ਦੇ ਲਈ IMD ਨੇ ਵਿਸ਼ੇਸ਼ ਅਭਿਯਾਨ ਚਲਾਏ,  Early Warning for All ਸੁਵਿਧਾ ਦੀ ਪਹੁੰਚ ਅੱਜ ਦੇਸ਼ ਦੀ 90 ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਤੱਕ ਹੋ ਰਹੀ ਹੈ। 

ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪਿਛਲੇ 10 ਦਿਨ ਅਤੇ ਆਉਣ ਵਾਲੇ 10 ਦਿਨ ਦੇ ਮੌਸਮ ਦੀ ਜਾਣਕਾਰੀ ਲੈ ਸਕਦਾ ਹੈ।  ਮੌਸਮ ਨਾਲ ਜੁੜੀਆਂ ਭਵਿੱਖਵਾਣੀ ਸਿੱਧੇ ਵੱਟਸਐਪ ‘ਤੇ ਵੀ ਪਹੁੰਚ ਜਾਂਦੀ ਹੈ।  ਅਸੀਂ ਮੇਘਦੂਤ ਮੋਬਾਇਲ ਐਪ ਵਰਗੀਆਂ ਸੇਵਾਵਾਂ ਲਾਂਚ ਕੀਤੀਆਂਜਿੱਥੇ ਦੇਸ਼ ਦੀ ਸਾਰੇ ਸਥਾਨਿਕ ਭਾਸ਼ਾਵਾਂ ਵਿੱਚ ਜਾਣਕਾਰੀ ਉਪਲੱਬਧ ਹੁੰਦੀ ਹੈ।  ਤੁਸੀਂ ਇਸ ਦਾ ਅਸਰ ਦੇਖੋ,  10 ਸਾਲ ਪਹਿਲਾਂ ਤੱਕ ਦੇਸ਼ ਦੇ ਕੇਵਲ 10 ਪ੍ਰਤੀਸ਼ਤ ਕਿਸਾਨ ਅਤੇ ਪਸ਼ੂਪਾਲਕ ਮੌਸਮ ਸਬੰਧੀ ਸੁਝਾਵਾਂ ਦਾ ਇਸਤੇਮਾਲ ਕਰ ਪਾਉਂਦੇ ਸਨ।

ਅੱਜ ਇਹ ਸੰਖਿਆ 50 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਤੱਕ ਕਿਬਿਜਲੀ ਡਿੱਗਣ ਜਿਹੀਆਂ ਚਿਤਾਵਨੀਆਂ ਵੀ ਲੋਕਾਂ ਨੂੰ ਮੋਬਾਇਲ ‘ਤੇ ਮਿਲਣੀਆਂ ਸੰਭਵ ਹੋਈਆਂ ਹਨਪਹਿਲਾਂ ਦੇਸ਼ ਦੇ ਲੱਖਾਂ ਸਮੁੰਦਰੀ ਮਛੇਰੇ ਜਦੋਂ ਸਮੁੰਦਰ ਵਿੱਚ ਜਾਂਦੇ ਸਨਤਾਂ ਉਨ੍ਹਾਂ  ਦੇ  ਪਰਿਵਾਰਜਨਾਂ ਦੀ ਚਿੰਤਾ ਹਮੇਸ਼ਾ ਵਧੀ ਰਹਿੰਦੀ ਸੀ। ਅਨਹੋਣੀ ਦਾ ਸੰਦੇਹ ਬਣਿਆ ਰਹਿੰਦਾ ਸੀ।  ਲੇਕਿਨ ਹੁਣ,  IMD  ਦੇ ਸਹਿਯੋਗ ਨਾਲ ਮਛੇਰਿਆਂ ਨੂੰ ਵੀ ਸਮਾਂ ਰਹਿੰਦੇ ਚਿਤਾਵਨੀ ਮਿਲ ਜਾਂਦੀ ਹੈ।  ਇਸ ਰੀਅਲ ਟਾਇਮ ਅਪਡੇਟਸ ਤੋਂ ਲੋਕਾਂ ਦੀ ਸੁਰੱਖਿਆ ਵੀ ਹੋ ਰਹੀ ਹੈ, ਨਾਲ ਹੀ ਐਗ੍ਰੀਕਲਚਰ ਅਤੇ ਬਲੂ ਇਕੋਨੌਮੀ ਜਿਵੇਂ ਸੈਕਟਰਸ ਨੂੰ ਤਾਕਤ ਵੀ ਮਿਲ ਰਹੀ ਹੈ।

ਸਾਥੀਓ,

ਮੌਸਮ ਵਿਗਿਆਨਕਿਸੇ ਵੀ ਦੇਸ਼ ਦੀ disaster management ਸਮਰੱਥਾ ਦਾ ਸਭ ਤੋਂ ਜ਼ਰੂਰੀ ਸਮੱਰਥ ਹੁੰਦਾ ਹੈ। ਇੱਥੇ ਬਹੁਤ ਵੱਡੀ ਮਾਤਰਾ ਵਿੱਚ disaster management ਨਾਲ ਜੁੜੇ ਹੋਏ ਲੋਕ ਇੱਥੇ ਬੈਠੇ ਹਨ।  ਕੁਦਰਤੀ ਆਪਦਾਵਾਂ ਦੇ ਪ੍ਰਭਾਵ ਨੂੰ minimize ਕਰਨ ਦੇ ਲਈਸਾਨੂੰ ਮੌਸਮ ਵਿਗਿਆਨ ਦੀ efficiency ਨੂੰ maximize ਕਰਨ ਦੀ ਜ਼ਰੂਰਤ ਹੁੰਦੀ ਹੈ। ਭਾਰਤ ਨੇ ਲਗਾਤਾਰ ਇਸ ਦੀ ਅਹਮਿਅਤ ਨੂੰ ਸਮਝਿਆ ਹੈ। ਅੱਜ ਅਸੀਂ ਉਨ੍ਹਾਂ ਆਪਦਾਵਾਂ ਦੀ ਦਿਸ਼ਾ ਨੂੰ ਮੋੜਨੇ ਵਿੱਚ ਕਾਮਯਾਬ ਹੋ ਰਹੇ ਹਨਜਿਨ੍ਹਾਂ ਨੂੰ ਪਹਿਲਾਂ ਨਿਯਤੀ ਕਹਿ ਕੇ ਛੱਡ ਦਿੱਤਾ ਜਾਂਦਾ ਸੀ।

ਤੁਹਾਨੂੰ ਯਾਦ ਹੋਵੇਗਾ,  1998 ਵਿੱਚ ਕੱਛ ਦੇ ਕਾਂਡਲਾ ਵਿੱਚ ਚੱਕਰਵਾਤੀ ਤੂਫਾਨ ਨੇ ਕਿੰਨੀ ਤਬਾਹੀ ਮਚਾਈ ਸੀ। ਉਸ ਸਮੇਂ ਵੱਡੀ ਸੰਖਿਆ ਵਿੱਚ ਲੋਕ ਮਾਰੇ ਗਏ ਸਨਇਸੇ ਤਰ੍ਹਾਂ 1999 ਵਿੱਚ ਓਡੀਸ਼ਾ  ਦੇ ਸੁਪਰ ਸਾਇਕਲੋਨ ਦੀ ਵਜ੍ਹਾ ਨਾਲ ਹਜ਼ਾਰਾਂ ਲੋਕਾਂ ਨੂੰ ਜਾਨ ਗਵਾਉਣੀ ਪਈ ਸੀ। ਬੀਤੇ ਸਾਲਾਂ ਵਿੱਚ ਦੇਸ਼ ਵਿੱਚ ਕਿੰਨੇ ਹੀ ਵੱਡੇ-ਵੱਡੇ cyclone ਆਏ , ਆਪਦਾਵਾਂ ਆਈਆਂ।  ਲੇਕਿਨ,  ਜ਼ਿਆਦਾਤਰ ਅਸੀਂ ਜਨਹਾਨੀ ਨੂੰ ਜ਼ੀਰੋ ਜਾਂ ਮਿਨੀਮਲ ਕਰਨ ਵਿੱਚ ਸਫਲ ਹੋਏ। ਇਨ੍ਹਾਂ ਸਫਲਤਾਵਾਂ ਵਿੱਚ ਮੌਸਮ ਵਿਭਾਗ ਦੀ ਬਹੁਤ ਵੱਡੀ ਭੂਮਿਕਾ ਹੈ। ਵਿਗਿਆਨ ਅਤੇ ਤਿਆਰੀਆਂ ਦੀ ਇਸ ਇੱਕਜੁਟਤਾ ਨਾਲ ਲੱਖਾਂ ਕਰੋੜ ਰੁਪਏ ਦੇ ਆਰਥਿਕ ਨੁਕਸਾਨ ਵੀਉਸ ਵਿੱਚ ਵੀ ਕਮੀ ਆਉਂਦੀ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ resilience ਪੈਦਾ ਹੁੰਦਾ ਹੈਇੰਵੇਸਟਰਸ ਦਾ ਭਰੋਸਾ ਵੀ ਵਧਦਾ ਹੈਅਤੇ ਮੇਰੇ ਦੇਸ਼ ਵਿੱਚ ਤਾਂ ਬਹੁਤ ਫਾਇਦਾ ਹੁੰਦਾ ਹੈ।

ਕੱਲ੍ਹ ਮੈਂ ਸੋਨਮਰਗ ਵਿੱਚ ਸੀਪਹਿਲਾਂ ਉਹ ਪ੍ਰੋਗਰਾਮ ਜਲਦੀ ਬਣਿਆ ਸੀਲੇਕਿਨ ਮੌਸਮ ਵਿਭਾਗ ਦੀਆਂ ਸਾਰੀਆਂ ਜਾਣਕਾਰੀਆਂ ਤੋਂ ਪਤਾ ਚਲਿਆ ਕਿ ਮੇਰੇ ਲਈ ਉਹ ਸਮਾਂ ਉਚਿਤ ਨਹੀਂ ਹੈਫਿਰ ਮੌਸਮ ਵਿਭਾਗ ਨੇ ਮੈਨੂੰ ਦੱਸਿਆ ਕਿ ਸਾਹਿਬ 13 ਤਾਰੀਖ ਠੀਕ ਹੈਤਦ ਕੱਲ੍ਹ ਮੈਂ ਉੱਥੇ ਗਿਆਮਾਇਨਸ 6 ਡਿਗਰੀ ਟੈਂਪਰੇਚਰ ਸੀਲੇਕਿਨ ਪੂਰਾ ਸਮਾਂਜਿੰਨਾ ਸਮਾਂ ਮੈਂ ਉੱਥੇ ਰਿਹਾਇੱਕ ਵੀ ਬੱਦਲ ਨਹੀਂ ਸੀਸਾਰੀ ਧੁੱਪ ਖਿੜੀ ਹੋਈ ਸੀਇਸ ਮੌਸਮ ਵਿਭਾਗ ਦੀ ਸੂਚਨਾ ਦੇ ਕਾਰਨ ਇੰਨੀ ਸਰਲਤਾ ਨਾਲ ਮੈਂ ਪ੍ਰੋਗਰਾਮ ਕਰਕੇ ਪਰਤਿਆ। 

ਸਾਥੀਓ,

ਸਾਇੰਸ ਦੇ ਖੇਤਰ ਵਿੱਚ ਪ੍ਰਗਤੀ ਅਤੇ ਉਸ ਦੇ ਪੂਰੇ potential ਦਾ ਇਸਤੇਮਾਲਇਹ ਕਿਸੇ ਵੀ ਦੇਸ਼ ਦੀ ਗਲੋਬਲ ਇਮੇਜ ਦਾ ਸਭ ਤੋਂ ਬਹੁਤ ਆਧਾਰ ਹੁੰਦੇ ਹਨਅੱਜ ਤੁਸੀਂ ਦੇਖੋ, ਸਾਡੀ ਮਿਟਿਰਿਯੋਲੌਜਿਕਲ advancement ਦੇ ਚਲਦੇ ਸਾਡੀ disaster management capacity build ਹੋਈ ਹੈ। ਇਸ ਦਾ ਲਾਭ ਪੂਰੇ ਸੰਸਾਰ ਨੂੰ ਮਿਲਿਆ ਰਿਹਾ ਹੈਅੱਜ ਸਾਡਾ Flash Flood Guidance system ਨੇਪਾਲਭੂਟਾਨਬਾਂਗਲਾਦੇਸ਼ ਅਤੇ ਸ਼੍ਰੀਲੰਕਾ ਨੂੰ ਵੀ ਸੂਚਨਾਵਾਂ  ਦੇ ਰਿਹਾ ਹੈ।

ਸਾਡੇ ਗੁਆਂਢ ਵਿੱਚ ਕੀਤੇ ਕੋਈ ਆਪਦਾ ਆਉਂਦੀ ਹੈਤਾਂ ਭਾਰਤ ਸਭ ਤੋਂ ਪਹਿਲਾਂ ਮਦਦ ਲਈ ਮੌਜੂਦ ਹੁੰਦਾ ਹੈਇਸ ਤੋਂ ਸੰਸਾਰ ਵਿੱਚ ਭਾਰਤ ਨੂੰ ਲੈ ਕੇ ਭਰੋਸਾ ਵੀ ਵਧਿਆ ਹੈਦੁਨੀਆ ਵਿੱਚ ਵਿਸ਼ਵ ਬੰਧੂ ਦੇ ਰੂਪ ਵਿੱਚ ਭਾਰਤ ਦੀ ਛਵੀ ਹੋਰ ਮਜ਼ਬੂਤ ਹੋਈ ਹੈ। ਇਸ ਦੇ ਲਈ ਮੈਂ IMD  ਦੇ ਵਿਗਿਆਨੀਆਂ ਦੀ ਵਿਸ਼ੇਸ਼ ਤੌਰ ‘ਤੇ ਸਰਾਹਨਾ ਕਰਦਾ ਹਾਂ।

ਸਾਥੀਓ,

ਅੱਜ IMD  ਦੇ 150 ਸਾਲ ‘ਤੇ, ਮੈਂ ਮੌਸਮ ਵਿਗਿਆਨ ਨੂੰ ਲੈ ਕੇ ਭਾਰਤ ਦੇ ਹਜ਼ਾਰਾਂ ਸਾਲਾਂ ਦੇ ਅਨੁਭਵਉਸ ਦੀ ਮੁਹਾਰਤ ਦਾ ਵੀ ਚਰਚਾ ਕਰਾਂਗਾ। ਵਿਸ਼ੇਸ਼ ਤੌਰ ‘ਤੇਅਤੇ ਮੈਂ ਇਹ ਸਾਫ਼ ਕਰਾਂਗਾ ਕਿ ਡੇਢ ਸੌ ਸਾਲ ਇਸ ਸਟ੍ਰਕਚਰਲ ਵਿਵਸਥਾ ਦੇ ਹੋਏ ਹਨਲੇਕਿਨ ਉਸ ਦੇ ਪਹਿਲਾਂ ਵੀ ਸਾਡੇ ਕੋਲ ਗਿਆਨ ਵੀ ਸੀਅਤੇ ਇਸ ਦੀ ਪਰੰਪਰਾ ਵੀ ਸੀ।  ਵਿਸ਼ੇਸ਼ ਤੌਰ ‘ਤੇ ਸਾਡੇ ਜੋ ਅੰਤਰਰਾਸ਼ਟਰੀ ਮਹਿਮਾਨ ਹਨਉਨ੍ਹਾਂ ਨੂੰ ਇਸ ਬਾਰੇ ਜਾਨਣਾ ਬਹੁਤ ਦਿਲਚਸਪ ਹੋਵੇਗਾ। ਤੁਸੀਂ ਜਾਣਦੇ ਹੋ,  Human evolution ਵਿੱਚ ਅਸੀਂ ਜਿਨ੍ਹਾਂ ਫੈਕਟਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਦੇ ਹਾਂ,  ਉਨ੍ਹਾਂ ਵਿਚੋਂ ਮੌਸਮ ਵੀ ਇੱਕ ਪ੍ਰਾਇਮਰੀ ਫੈਕਟਰ ਹੈ। ਦੁਨੀਆ ਦੇ ਹਰ ਭੂ-ਭਾਗ ਵਿੱਚ ਇਨਸਾਨਾਂ ਨੇ ਮੌਸਮ ਅਤੇ ਵਾਤਾਵਰਣ ਨੂੰ ਜਾਣਨ ਸਮਝਣ ਦੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨਇਸ ਦਿਸ਼ਾ ਵਿੱਚ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਜ਼ਾਰਾਂ ਸਾਲ ਪੂਰਵ ਵੀ ਮੌਸਮ ਵਿਗਿਆਨ ਦੇ ਖੇਤਰ ਵਿੱਚ ਵਿਵਸਥਿਤ ਸਟੱਡੀ ਅਤੇ ਰਿਸਰਚ ਹੋਈ। ਸਾਡੇ ਇੱਥੇ ਪਾਰੰਪਰਿਕ ਗਿਆਨ ਨੂੰ ਲਿਪੀਬੱਧ ਕੀਤਾ ਗਿਆ, ਰਿਫ਼ਾਇਨ ਕੀਤਾ ਗਿਆ। ਸਾਡੇ ਇੱਥੇ ਵੇਦਾਂ, ਸੰਹਿਤਾਵਾਂ ਅਤੇ ਸੂਰਜ ਸਿਧਾਂਤ ਜਿਵੇਂ ਜੋਤੀਸ਼ੀਏ ਗ੍ਰੰਥਾਂ ਵਿੱਚ ਮੌਸਮ ਵਿਗਿਆਨ ’ਤੇ ਬਹੁਤ ਕੰਮ ਹੋਇਆ ਸੀ। 

ਤਮਿਲਨਾਡੂ ਦੇ ਸੰਗਮ ਸਾਹਿਤ ਅਤੇ ਉਤਰ ਵਿੱਚ ਘਾਘ ਭੱਡਰੀ ਦੇ ਲੋਕ ਸਾਹਿਤ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਅਤੇ, ਇਹ ਮੌਸਮ ਵਿਗਿਆਨ ਕੇਵਲ ਇੱਕ separate ਬ੍ਰਾਂਚ ਨਹੀਂ ਸੀਇਨ੍ਹਾਂ ਵਿੱਚ astronomical calculations ਵੀ ਸਨ, climate studies ਵੀ ਸੀ, animal behaviour ਵੀ ਸੀਅਤੇ ਸਮਾਜਿਕ ਅਨੁਭਵ ਵੀ ਸਨ। ਸਾਡੇ ਇੱਥੇ planetary positions ’ਤੇ ਜਿਨ੍ਹਾਂ ਗਣਿਤੀ ਕੰਮ,  mathmetical work ਹੋਇਆ, ਉਹ ਪੂਰੀ ਦੁਨੀਆ ਜਾਣਦੀ ਹੈ। ਸਾਡੇ ਰਿਸ਼ੀਆਂ ਨੇ ਗ੍ਰਹਿ ਦੀਆਂ ਸਥਿਤੀਆਂ ਨੂੰ ਸਮਝਿਆ। ਅਸੀਂ ਰਾਸ਼ੀਆਂ, ਨਛੱਤਰਾਂ ਅਤੇ ਮੌਸਮ ਨਾਲ ਜੁੜੀ ਗਣਨਾਵਾਂ ਕੀਤੀਆਂਖੇਤੀਬਾੜੀ ਪਰਾਸ਼ਰ,ਪਰਾਸ਼ਰ ਰੁਚੀ ਅਤੇ ਬਿਹਤਰ ਸੰਹਿਤਾ ਜਿਵੇਂ ਗ੍ਰੰਥਾਂ ਵਿੱਚ ਬੱਦਲਾਂ ਦੇ ਨਿਰਮਾਣ ਅਤੇ ਉਨ੍ਹਾਂ ਦੇ ਪ੍ਰਕਾਰ ਤੱਕਉਸ ’ਤੇ ਗਹਿਰਾ ਅਧਿਐਨ ਮਿਲਦਾ ਹੈ।  ਖੇਤੀਬਾੜੀ ਪਰਾਸ਼ਰ ਵਿੱਚ ਕਿਹਾ ਗਿਆ ਹੈ- 

ਅਤੀਵਾਤਮ੍ ਚ ਨਿਰਵਾਤਮ੍ ਅਤਿ ਉਸ਼ਣਮ੍ ਚਾਤੀ ਸ਼ੀਤਲਮ੍ ਅਤਿਅ – ਭਰੰਚ ਨਿਰਭਰੰਚ ਸ਼ਡ ਵਿਧਮ੍ ਮੇਘ ਲਕਸ਼ਣਮ੍

(अतिवातम् च निर्वातम् अति उष्णम् चाति शीतलम् अत्य-भ्रंच निर्भ्रंच षड विधम् मेघ लक्षणम्॥)

ਅਰਥਾਤ, higher or lower atmospheric pressure, higher or lower temperature ਇਨ੍ਹਾਂ ਤੋਂ ਬੱਦਲਾਂ ਦੇ ਲੱਛਣ ਅਤੇ ਵਰਖਾ ਪ੍ਰਭਾਵਿਤ ਹੁੰਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋਸੈਕੜਿਆਂ-ਹਜ਼ਾਰਾਂ ਸਾਲ ਪੂਰਵ, ਬਿਨਾਂ ਆਧੁਨਿਕ ਮਸ਼ੀਨਰੀ ਦੇ, ਉਨ੍ਹਾਂ ਰਿਸ਼ੀਆਂ ਨੇ, ਉਨ੍ਹਾਂ ਵਿਦਵਾਨਾਂ ਨੇ ਕਿੰਨਾ ਰਿਸਰਚ ਕੀਤਾ ਹੋਵੇਗਾ। ਕੁਝ ਸਾਲ ਪਹਿਲਾਂ ਮੈਂ ਇਸ ਵਿਸ਼ੇ ਨਾਲ ਜੁੜੀ ਇੱਕ ਕਿਤਾਬ, Pre-Modern Kutchi Navigation Techniques and Voyages, ਇਹ ਕਿਤਾਬ ਲਾਂਚ ਕੀਤੀ ਸੀ।

ਇਹ ਕਿਤਾਬ ਗੁਜਰਾਤ ਦੇ ਨਾਵਿਕਾਂ ਦੇ ਸਮੁੰਦਰ ਅਤੇ ਮੌਸਮ ਨਾਲ ਜੁੜੇ ਕਈ ਸੌ ਸਾਲ ਪੁਰਾਣੇ ਗਿਆਨ ਦੀ transcript ਹੈ। ਇਸ ਤਰ੍ਹਾਂ ਦੇ ਗਿਆਨ ਦੀ ਇੱਕ ਬਹੁਤ ਸਮ੍ਰਿੱਧ ਵਿਰਾਸਤ ਸਾਡੇ ਆਦਿਵਾਸੀ ਸਮਾਜ ਦੇ ਕੋਲ ਵੀ ਹੈ। ਇਸ ਦੇ ਪਿੱਛੇ nature ਦੀ ਸਮਝ ਅਤੇ animal behaviour ਦਾ ਬਹੁਤ ਬਰੀਕ ਅਧਿਐਨ ਸ਼ਾਮਿਲ ਹੈ। 

ਮੈਨੂੰ ਯਾਦ ਹੈ ਬਹੁਤ ਕਰੀਬ 50 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੋਵੇਗਾਮੈਂ ਉਸ ਸਮੇਂ ਗਿਰ ਫੋਰੇਸਟ ਵਿੱਚ ਸਮਾਂ ਗੁਜ਼ਾਰਨ ਗਿਆ ਸੀ। ਤਾਂ ਉੱਥੇ ਸਰਕਾਰ ਦੇ ਲੋਕ ਇੱਕ ਆਦਿਵਾਸੀ ਬੱਚੇ ਨੂੰ ਹਰ ਮਹੀਨੇ 30 ਰੁਪਏ ਦਿੰਦੇ ਸਨ ਮਾਨਦੰਡ, ਤਾਂ ਮੈਂ ਪੁੱਛਿਆ ਇਹ ਕੀ ਹੈ? ਇਸ ਬੱਚੇ ਨੂੰ ਕਿਉਂ ਇਹ ਪੈਸਾ ਦਿੱਤਾ ਜਾ ਰਿਹਾ ਹੈਬੋਲੇ ਇਸ ਬੱਚੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਸਮਰੱਥ ਹੈ,

ਜੇਕਰ ਜੰਗਲ ਵਿੱਚ ਦੂਰ-ਦੂਰ ਵੀ ਕਿਤੇ ਅੱਗ ਲੱਗੀ ਹੋਵੇ,  ਤਾਂ ਪ੍ਰਾਰੰਭ ਵਿੱਚ ਇਸ ਨੂੰ ਪਤਾ ਚੱਲਦਾ ਹੈ ਕਿ ਕਿਤੇ ਅੱਗ ਲੱਗੀ ਹੈਉਸ ਵਿੱਚ ਉਹ ਸੈਸੇਸ਼ਨ ਸੀਅਤੇ ਉਹ ਤੁਰੰਤ ਸਿਸਟਮ ਨੂੰ ਦੱਸਦਾ ਸੀ ਅਤੇ ਇਸ ਲਈ ਉਸ ਨੂੰ ਅਸੀਂ 30 ਰੁਪਏ ਦਿੰਦੇ ਸਨਯਾਨੀ ਉਸ ਆਦਿਵਾਸੀ ਬੱਚਿਆਂ ਵਿੱਚ ਜੋ ਵੀ ਉਸ ਦੀ ਸਮਰੱਥਾ ਰਹੀ ਹੋਵੇਗੀ, ਉਹ ਦੱਸ ਦਿੰਦਾ ਕਿ ਸਾਹਿਬ ਇਸ ਦਿਸ਼ਾ ਵਿੱਚੋਂ ਕਿਤੇ ਮੈਨੂੰ ਸਮੈੱਲ ਆ ਰਹੀ ਹੈ । 

ਸਾਥੀਓ,

ਅੱਜ ਸਮਾਂ ਹੈਅਸੀ ਇਸ ਦਿਸ਼ਾ ਵਿੱਚ ਹੋਰ ਜ਼ਿਆਦਾ ਰਿਸਰਚ ਕਰੀਏਜੋ ਗਿਆਨ ਪ੍ਰਮਾਣਿਤ  ਹੋਵੇਉਸ ਨੂੰ ਆਧੁਨਿਕ ਸਾਇੰਸ ਨਾਲ ਲਿੰਕ ਕਰਨ ਦੇ ਤਰੀਕਿਆਂ ਨੂੰ ਤਲਾਸ਼ੀਏ।

ਸਾਥੀਓ,

ਮੌਸਮ ਵਿਭਾਗ ਦੇ ਅਨੁਮਾਨ ਜਿੰਨੇ ਜ਼ਿਆਦਾ ਸਟੀਕ ਹੁੰਦੇ ਜਾਣਗੇ, ਉਸ ਦੀਆਂ ਸੂਚਨਾਵਾਂ ਦਾ ਮਹੱਤਵ ਵਧਦਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ IMD ਦੇ ਡਾਟਾ ਦੀ ਮੰਗ ਵਧੇਗੀ। ਵੱਖ-ਵੱਖ ਸੈਕਟਰਸ, ਇੰਡਸਟ੍ਰੀ, ਇੱਥੇ ਤੱਕ ਦੀ ਆਮ ਮਾਨਵੀ ਦੇ ਜੀਵਨ ਵਿੱਚ ਇਸ ਡਾਟਾ ਦੀ ਉਪਯੋਗਿਤਾ ਵਧੇਗੀ।  ਇਸ ਲਈ, ਸਾਨੂੰ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨਾ ਹੈ। 

ਭੂਚਾਲ ਜਿਹੀਆਂ ਕੁਦਰਤੀ ਆਪਦਾਵਾਂ ਦੀਆਂ ਚੁਣੌਤੀਆਂ ਵੀ ਹਨ, ਜਿੱਥੇ ਸਾਨੂੰ warning system ਨੂੰ develop ਕਰਨ ਦੀ ਜ਼ਰੂਰਤ ਹੈ। ਮੈਂ ਚਾਹਾਂਗਾ, ਸਾਡੇ ਵਿਗਿਆਨੀ, ਰਿਸਰਚ ਸਕਾਲਰਸ ਅਤੇ IMD ਜਿਹੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਨਵੇਂ breakthroughs ਦੀ ਦਿਸ਼ਾ ਵਿੱਚ ਕੰਮ ਕਰਨਭਾਰਤ ਸੰਸਾਰ ਦੀ ਸੇਵਾ ਦੇ ਨਾਲ-ਨਾਲ ਸੰਸਾਰ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਇਸ ਭਾਵਨਾ ਦੇ ਨਾਲ, ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ IMD ਨਵੀਆਂ ਉਚਾਈਆਂ ਨੂੰ ਛੂਹੇਗਾ।

ਮੈਂ ਇੱਕ ਵਾਰ ਫਿਰ IMD ਅਤੇ ਮੌਸਮ ਵਿਗਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ 150 ਸਾਲਾਂ ਦੀ ਇਸ ਗੌਰਵਸ਼ਾਲੀ ਯਾਤਰਾ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਨ੍ਹਾਂ ਡੇਢ ਸੌ ਸਾਲ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਇਸ ਤਰੱਕੀ ਨੂੰ ਗਤੀ ਦਿੱਤੀ ਹੈ, ਉਹ ਵੀ ਉਨੇ ਹੀ ਅਭਿਨੰਦਨ ਦੇ ਅਧਿਕਾਰੀ ਹੈ  ਮੈਂ ਉਨ੍ਹਾਂ ਦਾ ਵੀ ਜੋ ਇੱਥੇ ਹਨਉਨ੍ਹਾਂ ਦਾ ਅਭਿਨੰਦਨ ਕਰਦਾ ਹਾਂਜੋ ਸਾਡੇ ਦਰਮਿਆਨ ਨਹੀਂ ਹੈ ਉਨ੍ਹਾਂ ਦਾ ਪੁਨਯ ਸਮਰਣ ਕਰਦਾ ਹਾਂਮੈਂ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ। 

***

ਐੱਮਜੇਪੀਐੱਸ/ਵੀਜੇ/ਆਰਕੇ