Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੈਂ ਟਨਲ ਦੇ ਉਦਘਾਟਨ ਲਈ ਜੰਮੂ-ਕਸਮੀਰ ਦੇ ਸੋਨਮਰਗ ਦੀ ਆਪਣੀ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਜ਼ੈੱਡ-ਮੋੜ ਟਨਲ ਦੇ ਉਦਘਾਟਨ ਦੇ ਲਈ ਜੰਮੂ-ਕਸ਼ਮੀਰ ਦੇ ਸੋਨਮਰਗ  ਦੀ ਆਪਣੀ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।  

ਉਪਰੋਕਤ ਟਨਲ ਦੀਆਂ ਤਿਆਰੀਆਂ ਬਾਰੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਓਮਰ ਅਬਦੁੱਲਾ ਦੇ ਐਕਸ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ;

 “ਮੈਂ ਟਨਲ ਦੇ ਉਦਘਾਟਨ ਲਈ ਜੰਮੂ-ਕਸ਼ਮੀਰ ਦੇ ਸੋਨਮਰਗ ਦੀ ਆਪਣੀ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਆਪਣੇ ਟੂਰਿਜ਼ਮ ਅਤੇ ਸਥਾਨਕ ਅਰਥਵਿਵਸਥਾ ਦੇ ਲਈ ਫਾਇਦਿਆਂ ਦਾ ਸਹੀ ਢੰਗ ਨਾਲ ਉਲੇਖ ਕੀਤਾ ਹੈ। ਇਸ ਵਿੱਚ 6.4 ਕਿਲੋਮੀਟਰ ਲੰਬੀ ਸੋਨਮਰਗ ਮੇਨ ਟਨਲ, ਇੱਕ ਨਿਕਾਸ ਟਨਲ ਅਤੇ ਪਹੁੰਚ ਸੜਕਾਂ ਸ਼ਾਮਲ ਹਨ।

ਇਸ ਤੋਂ ਇਲਾਵਾ, ਤਸਵੀਰਾਂ ਅਤੇ ਵੀਡੀਓ ਵੀ ਬਹੁਤ ਪਸੰਦ ਆਏ!”

 

************

ਐੱਮਜੇਪੀਐੱਸ/ਐੱਸਟੀ