Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਪਲੇਬੈਕ ਸਿੰਗਰ ਸ਼੍ਰੀ ਪੀ. ਜੈਚੰਦ੍ਰਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਪਲੇਬੈਕ ਸਿੰਗਰ ਸ਼੍ਰੀ ਪੀ. ਜੈਚੰਦ੍ਰਨ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਭਿੰਨ ਭਾਸ਼ਾਵਾਂ ਵਿੱਚ ਉਨ੍ਹਾਂ ਦੀਆਂ ਭਾਵਪੂਰਨ ਪੇਸ਼ਕਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਨੂੰ ਛੂਹਦੀਆਂ ਰਹਿਣਗੀਆਂ।

ਪ੍ਰਧਾਨ ਮੰਤਰੀ ਨੇ ‘ਐਕਸ’ (X) ‘ਤੇ ਪੋਸਟ ਕੀਤਾ:

 “ਸ਼੍ਰੀ ਪੀ.ਜੈਚੰਦਰਨ ਜੀ ਨੂੰ ਸੁਰੀਲੀ ਆਵਾਜ਼ ਦਾ ਵਰਦਾਨ ਪ੍ਰਾਪਤ ਸੀ, ਜੋ ਵਿਭਿੰਨ ਭਾਵਨਾਵਾਂ ਦੀ ਵਿਸਤ੍ਰਿਤ ਲੜੀ ਨੂੰ ਵਿਅਕਤ ਕਰਦਾ ਸੀ। ਅਨੇਕ ਭਾਸ਼ਾਵਾਂ ਵਿੱਚ ਉਨ੍ਹਾਂ ਦੀਆਂ ਭਾਵਪੂਰਨ ਪੇਸ਼ਕਾਰੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਨੂੰ ਛੂਹਦੀਆਂ ਰਹਿਣਗੀਆਂ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਮੈਨੂੰ ਅਤਿਅੰਤ ਦੁਖ ਹੋਇਆ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ।”

 

*****

ਐੱਮਜੇਪੀਐੱਸ/ਐੱਸਟੀ