Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 26 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਵੀਰ ਬਾਲ ਦਿਵਸ (Veer Baal Diwas) ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ 2024 ਨੂੰ ਦੁਪਹਿਰ ਕਰੀਬ 12 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ (Bharat Mandapam) ਵਿੱਚ ਬੱਚਿਆਂ ਨੂੰ ਦੇਸ਼ ਦੇ ਭਵਿੱਖ ਦੀ ਨੀਂਹ ਦੇ ਰੂਪ ਵਿੱਚ ਸਨਮਾਨਿਤ ਕਰਨ ਵਾਲੇ ਇੱਕ ਰਾਸ਼ਟਰਵਿਆਪੀ ਸਮਾਰੋਹ, ਵੀਰ ਬਾਲ ਦਿਵਸ(Veer Baal Diwas) ਵਿੱਚ ਸ਼ਾਮਲ ਹੋਣਗੇ। ਇਸ ਅਵਸਰ ‘ਤੇ, ਉਹ ਇਕੱਠ ਨੂੰ ਸੰਬੋਧਨ ਭੀ ਕਰਨਗੇ।

 

ਪ੍ਰਧਾਨ ਮੰਤਰੀ ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਯਾਨ (‘Suposhit Gram Panchayat Abhiyan’) ਲਾਂਚ ਕਰਨਗੇ । ਇਸ ਅਭਿਯਾਨ ਦਾ ਉਦੇਸ਼ ਪੋਸ਼ਣ ਸਬੰਧੀ ਸੇਵਾਵਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਕੇ ਅਤੇ ਸਰਗਰਮ ਸਮੁਦਾਇਕ ਭਾਗੀਦਾਰੀ ਸੁਨਿਸ਼ਿਚਤ ਕਰਕੇ ਪੋਸ਼ਣ ਸਬੰਧੀ ਪਰਿਣਾਮਾਂ ਅਤੇ ਕਲਿਆਣ (nutritional outcomes and well-being) ਵਿੱਚ ਸੁਧਾਰ ਕਰਨਾ ਹੈ।

 

ਯੁਵਾਂ ਲੋਕਾਂ ਨੂੰ ਜੋੜਨ, ਇਸ ਦਿਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਅਤੇ ਰਾਸ਼ਟਰ ਦੇ ਪ੍ਰਤੀ ਸਾਹਸ ਅਤੇ ਸਮਰਪਣ ਦੀ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰ ਭਰ ਵਿੱਚ ਕਈ ਪਹਿਲਾਂ ਭੀ ਸ਼ੁਰੂ ਕੀਤੀਆਂ ਜਾਣਗੀਆਂ। ਮਾਈਗੌਵ ਅਤੇ ਮਾਈ ਭਾਰਤ ਪੋਰਟਲਸ (MyGov and MyBharat Portals) ਦੇ ਜ਼ਰੀਏ ਇੰਟਰੈਕਟਿਵ ਕੁਇਜ਼ ਸਹਿਤ ਔਨਲਾਇਨ ਮੁਕਾਬਲੇ ਦੀ ਇੱਕ ਸੀਰੀਜ਼ ਆਯੋਜਿਤ ਕੀਤੀ ਜਾਵੇਗੀ। ਸਕੂਲਾਂ, ਬਾਲ ਦੇਖਭਾਲ਼ ਸੰਸਥਾਵਾਂ(Child Care Institutions) ਅਤੇ ਆਂਗਣਵਾੜੀ ਕੇਂਦਰਾਂ ਵਿੱਚ ਕਹਾਣੀਆਂ ਸੁਣਾਉਣਾ, ਰਚਨਾਤਮਕ ਲੇਖਨ, ਪੋਸਟਰ ਬਣਾਉਣਾ ਜਿਹੀਆਂ ਦਿਲਚਪਸ ਗਤੀਵਿਧੀਆਂ ਆਯੋਜਿਤ ਕੀਤੀਆ ਜਾਣਗੀਆਂ।

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ-PMRBP) ਦੇ ਪੁਰਸਕਾਰ ਵਿਜੇਤਾ ਭੀ ਮੌਜੂਦ ਰਹਿਣਗੇ।

***

ਐੱਮਜੇਪੀਐੱਸ/ਵੀਜੇ