Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੁਵੈਤ ਦੇ ਅਮੀਰ ਨਾਲ ਮੁਲਾਕਾਤ ਕੀਤੀ

PM meets the Amir of Kuwait


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਮੇਸ਼ਾਲ ਅਲ – ਅਹਿਮਦ ਅਲ-ਜਬਰ ਅਲ-ਸਬਾਹ (His Highness Sheikh Meshal Al-Ahmad Al-Jaber Al-Sabah) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।  ਬਾਯਨ ਪੈਲੇਸ (Bayan Palace) ਪਹੁੰਚਣ ‘ਤੇ,  ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਕੁਵੈਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਅਹਿਮਦ ਅਲ-ਅਬਦੁੱਲ੍ਹਾ ਅਲ-ਅਹਿਮਦ ਅਲ-ਸਬਾਹ (His Highness Ahmad Al-Abdullah Al-Ahmad Al-Sabah) ਨੇ ਉਨ੍ਹਾਂ ਦਾ ਸੁਆਗਤ ਕੀਤਾ।

 

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਇਤਿਹਾਸਿਕ ਅਤੇ ਦੋਸਤਾਨਾ ਸਬੰਧਾਂ ਨੂੰ ਯਾਦ ਕੀਤਾ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਅਤੇ ਡੂੰਘਾ ਕਰਨ ਦੇ ਪ੍ਰਤੀ ਆਪਣੀ ਪੂਰਨ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਸੰਦਰਭ ਵਿੱਚਉਹ ਦੁਵੱਲੇ ਸਬੰਧਾਂ ਨੂੰ ਵਧਾਕੇ ਰਣਨੀਤਕ ਸਾਂਝੇਦਾਰੀ’ (‘Strategic Partnership’) ਦੇ ਪੱਧਰ ਤੇ ਲੈ ਜਾਣ ‘ਤੇ ਸਹਿਮਤ ਹੋਏ।

 

ਪ੍ਰਧਾਨ ਮੰਤਰੀ ਨੇ ਕੁਵੈਤ ਵਿੱਚ ਦਸ ਲੱਖ ਤੋਂ ਅਧਿਕ ਭਾਰਤੀ ਸਮੁਦਾਇ ਦੇ ਲੋਕਾਂ ਦਾ ਕਲਿਆਣ (well-being) ਸੁਨਿਸ਼ਚਿਤ ਕਰਨ ਦੇ ਲਈ ਮਹਾਮਹਿਮ ਅਮੀਰ ਦਾ ਧੰਨਵਾਦ ਕੀਤਾ। ਮਹਾਮਹਿਮ ਅਮੀਰ ਨੇ ਕੁਵੈਤ  ਦੇ ਵਿਕਾਸ ਵਿੱਚ ਵਿਸ਼ਾਲ ਅਤੇ ਜੀਵੰਤ ਭਾਰਤੀ ਸਮੁਦਾਇ ਦੇ ਯੋਗਦਾਨ ਦੀ ਸ਼ਲਾਘਾ  ਕੀਤੀ

ਪ੍ਰਧਾਨ ਮੰਤਰੀ ਨੇ ਕੁਵੈਤ ਦੁਆਰਾ ਆਪਣੇ ਵਿਜ਼ਨ 2035 (Vision 2035) ਨੂੰ ਪੂਰਾ ਕਰਨ ਹਿਤ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜੀਸੀਸੀ ਸਮਿਟ (GCC Summit) ਦੇ ਸਫ਼ਲ  ਆਯੋਜਨ ਦੇ ਲਈ ਮਹਾਮਹਿਮ ਅਮੀਰ ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕੱਲ੍ਹ ਅਰੇਬੀਅਨ ਗਲਫ ਕੱਪ ਦੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਨੂੰ ਸਨਮਾਨਿਤ ਮਹਿਮਾਨ (‘Guest of Honour’) ਰੂਪ ਵਿੱਚ ਸੱਦਣ ਦੇ ਲਈ ਭੀ ਆਭਾਰ ਵਿਅਕਤ ਕੀਤਾ। ਮਹਾਮਹਿਮ ਅਮੀਰ ਨੇ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੇ ਲਈ ਆਭਾਰ ਜਤਾਇਆ ਅਤੇ ਕੁਵੈਤ ਅਤੇ ਖਾੜੀ ਖੇਤਰ ਵਿੱਚ ਇੱਕ ਮੁੱਲਵਾਨ ਭਾਗੀਦਾਰ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ  ਕੀਤੀ। ਮਹਾਮਹਿਮ ਅਮੀਰ ਨੇ ਕੁਵੈਤ ਵਿਜ਼ਨ 2035 (Kuwait Vision 2035) ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਭਾਰਤ ਦੀ ਬੜੀ ਭੂਮਿਕਾ ਅਤੇ ਯੋਗਦਾਨ ਦੇ ਲਈ ਆਸ਼ਾ ਵਿਅਕਤ ਕੀਤੀ।

 

ਪ੍ਰਧਾਨ ਮੰਤਰੀ ਨੇ ਮਹਾਮਹਿਮ ਅਮੀਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ।

***********

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ