Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਕੁਵੈਤ ਯਾਤਰਾ (21-22 ਦਸੰਬਰ, 2024)

ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਕੁਵੈਤ ਯਾਤਰਾ (21-22 ਦਸੰਬਰ, 2024)


ਸੀਰੀਅਲ ਨੰਬਰ

ਸਹਿਮਤੀ ਪੱਤਰ/ਸਮਝੌਤਾ

ਉਦੇਸ਼

1

ਭਾਰਤ ਅਤੇ ਕੁਵੈਤ ਦੇ ਦਰਮਿਆਨ ਰੱਖਿਆ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।

ਇਹ ਸਹਿਮਤੀ ਪੱਤਰ ਰੱਖਿਆ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਸੰਸਥਾਗਤ ਰੂਪ ਦੇਵੇਗਾ। ਸਹਿਯੋਗ ਦੇ ਪ੍ਰਮੁਖ ਖੇਤਰਾਂ ਵਿੱਚ ਟ੍ਰੇਨਿੰਗ, ਕਰਮੀਆਂ ਅਤੇ ਮਾਹਰਾਂ ਦਾ ਅਦਾਨ-ਪ੍ਰਦਾਨ, ਸੰਯੁਕਤ ਅਭਿਆਸ, ਰੱਖਿਆ ਉਦਯੋਗ ਵਿੱਚ ਸਹਿਯੋਗ, ਰੱਖਿਆ ਉਪਕਰਣਾਂ ਦੀ ਸਪਲਾਈ ਅਤੇ ਖੋਜ ਤੇ ਵਿਕਾਸ ਵਿੱਚ ਸਹਿਯੋਗ ਆਦਿ ਸ਼ਾਮਲ ਹਨ।

2.

ਭਾਰਤ ਅਤੇ ਕੁਵੈਤ ਦੇ ਦਰਮਿਆਨ ਅਵਧੀ 2025-2029 ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ- CEP)।

ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ- CEP) ਕਲਾ, ਸੰਗੀਤ, ਨ੍ਰਿਤ, ਸਾਹਿਤ ਅਤੇ ਰੰਗਮੰਚ ਵਿੱਚ ਜ਼ਿਆਦਾ ਸੱਭਿਆਚਾਰਕ ਅਦਾਨ-ਪ੍ਰਦਾਨ, ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਵਿੱਚ ਸਹਿਯੋਗ, ਸੱਭਿਆਚਾਰ ਦੇ ਖੇਤਰ ਵਿੱਚ ਖੋਜ ਤੇ ਵਿਕਾਸ ਅਤੇ ਉਤਸਵਾਂ ਦੇ ਆਯੋਜਨ ਵਿੱਚ ਮਦਦ ਕਰੇਗਾ।

3.

ਖੇਡਾਂ ਦੇ ਖੇਤਰ ਵਿੱਚ ਅਵਧੀ (2025-2028) ਹਿਤ ਸਹਿਯੋਗ ਦੇ ਲਈ ਕਾਰਜਕਾਰੀ ਪ੍ਰੋਗਰਾਮ (ਈਪੀ-EP)

ਕਾਰਜਕਾਰੀ ਪ੍ਰੋਗਰਾਮ ਭਾਰਤ ਅਤੇ ਕੁਵੈਤ ਦੇ ਦਰਮਿਆਨ ਖੇਡਾਂ ਦੇ  ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰੇਗਾ, ਜਿਸ ਵਿੱਚ ਅਨੁਭਵ ਸਾਂਝੇ ਕਰਨ ਦੇ ਲਈ ਸਪੋਰਟਸ ਲੀਡਰਸ ਦੀਆਂ ਯਾਤਰਾਵਾਂ ਨੂੰ ਹੁਲਾਰਾ ਦੇਣਾ, ਖੇਡਾਂ ਦੇ ਖੇਤਰ ਵਿੱਚ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਵਿੱਚ ਭਾਗੀਦਾਰੀ, ਸਪੋਰਟਸ ਮੈਡੀਸਿਨ, ਸਪੋਰਟਸ ਮੈਨੇਜਮੈਂਟ, ਸਪੋਰਟਸ ਮੀਡੀਆ, ਸਪੋਰਟਸ ਸਾਇੰਸ ਆਦਿ ਵਿੱਚ ਮੁਹਾਰਤ ਦਾ ਅਦਾਨ-ਪ੍ਰਦਾਨ ਸ਼ਾਮਲ ਹਨ।

4.

ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ- ISA) ਵਿੱਚ ਕੁਵੈਤ ਦੀ ਮੈਂਬਰਸ਼ਿਪ।

 

ਇੰਟਰਨੈਸ਼ਨਲ ਸੋਲਰ ਅਲਾਇੰਸ ਸਮੂਹਿਕ ਤੌਰ ‘ਤੇ ਸੌਰ ਊਰਜਾ  ਦੇ ਉਪਯੋਗ ਨੂੰ ਕਵਰ ਕਰਦਾ ਹੈ ਅਤੇ ਮੈਂਬਰ ਦੇਸ਼ਾਂ ਨੂੰ ਘੱਟ ਕਾਰਬਨ ਵਿਕਾਸ ਪਥ ਵਿਕਸਿਤ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਸੌਰ ਊਰਜਾ  ਦੇ ਉਪਯੋਗ ਨੂੰ ਵਧਾਉਣ ਵਿੱਚ ਆਉਣ ਵਾਲੀਆਂ ਪ੍ਰਮੁੱਖ ਆਮ ਚੁਣੌਤੀਆਂ ਦਾ ਸਮਾਧਾਨ ਕਰਦਾ ਹੈ।

 *********

 

 

ਐੱਮਜੇਪੀਐੱਸ/ਐੱਸਟੀ/ਐੱਸਕੇਐੱਸ