Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬ੍ਰਿਟੇਨ ਦੇ ਰਾਜਾ ਮਹਾਮਹਿਮ ਚਾਰਲਸ III ਨਾਲ ਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ  ਅੱਜ ਬ੍ਰਿਟੇਨ ਦੇ ਰਾਜਾ ਮਹਾਮਹਿਮ ਚਾਰਲਸ III ਨਾਲ ਬਾਤ ਕੀਤੀ ।

ਦੋਹਾਂ ਦੇਸ਼ਾਂ ਦੇ ਇਤਿਹਾਸਿਕ ਸਬੰਧਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਭਾਰਤ ਅਤੇ ਬ੍ਰਿਟੇਨ ਦੇ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਸੁਦ੍ਰਿੜ੍ਹ ਕਰਨ ਦੀ ਪ੍ਰਤੀਬੱਧਤਾ ਦੁਹਰਾਈ।

ਰਾਸ਼ਟਰਮੰਡਲ ਦੇਸ਼ਾਂ ਅਤੇ ਸਮੋਆ (Samoa) ਵਿੱਚ ਹਾਲ ਹੀ ਵਿੱਚ ਸੰਪੰਨ ਰਾਸ਼ਟਰਮੰਡਲ ਸ਼ਾਸਨ ਮੁਖੀਆਂ ਦੀ ਬੈਠਕ (Commonwealth Heads of Government Meeting) ਬਾਰੇ ਆਪਸ ਵਿੱਚ ਉਨ੍ਹਾਂ ਨੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਬਾਤਚੀਤ ਵਿੱਚ ਜਲਵਾਯੂ ਕਾਰਵਾਈ ਅਤੇ ਸਥਿਰਤਾ ਸਹਿਤ ਆਪਸੀ ਹਿਤ ਦੇ ਕਈ ਮੁੱਦਿਆਂ ‘ਤੇ ਭੀ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਮੁੱਦਿਆਂ ‘ਤੇ ਮਹਾਮਹਿਮ ਚਾਰਲਸ III ਦੇ ਨਿਰੰਤਰ ਸਮਰਥਨ (sustained advocacy) ਅਤੇ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੁਆਰਾ ਕੀਤੀਆਂ ਜਾ ਰਹੀਆਂ ਕਈ ਪਹਿਲਾਂ ਤੋਂ ਜਾਣੂ ਕਰਵਾਇਆ।

ਪ੍ਰਧਾਨ ਮੰਤਰੀ ਅਤੇ ਮਹਾਮਹਿਮ ਚਾਰਲਸ III ਨੇ ਆਗਾਮੀ ਕ੍ਰਿਸਮਸ ਅਤੇ ਨਵੇਂ ਵਰ੍ਹੇ ਦੇ ਤਿਉਹਾਰਾਂ ਦੇ ਲਈ ਇੱਕ-ਦੂਸਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਹਾਮਹਿਮ ਚਾਰਲਸ III ਨੂੰ ਉਨ੍ਹਾਂ ਦੀ ਅੱਛੀ ਸਿਹਤ ਅਤੇ ਤੰਦਰੁਸਤੀ (good health and well being) ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

**********

ਐੱਮਜੇਪੀਐੱਸ