Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਬਰਾਮਣੀਆ ਭਾਰਤੀ (Subramania Bharati) ਨੂੰ ਸ਼ਰਧਾਂਜਲੀ ਅਰਪਿਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਵੀ ਅਤੇ ਲੇਖਕ ਸੁਬਰਾਮਣੀਆ ਭਾਰਤੀ (Subramania Bharati) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। 

ਸ਼੍ਰੀ ਮੋਦੀ ਨੇ ਅੱਜ ਦੁਪਹਿਰ ਇੱਕ ਵਜੇ ਆਪਣੇ ਆਵਾਸ 7, ਲੋਕ ਕਲਿਆਣ ਮਾਰਗ ‘ਤੇ ਆਯੋਜਿਤ ਇੱਕ ਪ੍ਰੋਗਰਾਮ ਦੇ ਅਵਸਰ ‘ਤੇ ਉਨ੍ਹਾਂ ਦੇ ਕਾਰਜਾਂ ਦੇ ਸੰਕਲਨ ਨੂੰ ਰਿਲੀਜ਼ ਕਰਨ ਦਾ ਵੀ ਐਲਾਨ ਕੀਤਾ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮੈਂ ਮਹਾਨ ਸੁਬਰਾਮਣੀਆ ਭਾਰਤੀ (Subramania Bharati) ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਇੱਕ ਦੂਰਦਰਸ਼ੀ ਕਵੀ, ਲੇਖਕ, ਵਿਚਾਰਕ, ਸੁਤੰਤਰਤਾ ਸੈਨਾਨੀ ਅਤੇ ਸਮਾਜ ਸੁਧਾਰਕ ਦੇ ਰੂਪ ਵਿੱਚ ਉਨ੍ਹਾਂ ਦੇ ਸਸ਼ਕਤ ਵਿਚਾਰਾਂ ਨੇ ਅਣਗਿਣਤ ਲੋਕਾਂ ਵਿੱਚ ਦੇਸ਼ਭਗਤੀ ਅਤੇ ਕ੍ਰਾਂਤੀ ਦੀ ਜਵਾਲਾ ਜਗਾਈ। ਸਮਾਨਤਾ ਅਤੇ ਮਹਿਲਾ ਸਸ਼ਕਤੀਕਰਣ ‘ਤੇ ਉਨ੍ਹਾਂ ਦੇ ਪ੍ਰਗਤੀਸ਼ੀਲ ਆਦਰਸ਼ ਵੀ ਓਨੇ ਹੀ ਪ੍ਰੇਰਣਾਦਾਇਕ ਹਨ।”

 

ਮੈਂ ਅੱਜ ਦੁਪਹਿਰ 1 ਵਜੇ 7, ਲੋਕ ਕਲਿਆਣ ਮਾਰਗ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਦੇ ਸੰਕਲਨ ਨੂੰ ਰਿਲੀਜ਼ ਕਰਾਂਗਾ। ਮੈਂ ਇਸ ਪ੍ਰਯਾਸ ਦੇ ਲਈ ਸ਼੍ਰੀ ਸੀਨੀ ਵਿਸ਼ਵਨਾਥਨ (Seeni Viswanathan) ਜੀ ਨੂੰ ਵਧਾਈ ਦਿੰਦਾ ਹਾਂ।”

*********

ਐੱਮਜੇਪੀਐੱਸ/ਆਰਟੀ