Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਰਯਕਰ ਸੁਵਰਣ ਮਹੋਤਸਵ (Karyakar Suvarna Mahotsav) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਕਾਰਯਕਰ ਸੁਵਰਣ ਮਹੋਤਸਵ  (Karyakar Suvarna Mahotsav) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਜੈ ਸਵਾਮੀਨਾਰਾਇਣ।

ਪਰਮ ਪੂਜਯ  ਗੁਰੂ ਹਰੀ ਮਹੰਤ ਸਵਾਮੀ ਮਹਾਰਾਜ, ਸ਼੍ਰਧੇਯ ਸੰਤ ਗਣ, ਸਤਸੰਗੀ ਪਰਿਵਾਰ ਦੇ ਸਾਰੇ ਮੈਂਬਰਜ਼, ਹੋਰ ਮਹਾਨੁਭਾਵ, ਅਤੇ ਵਿਸ਼ਾਲ ਸਟੇਡੀਅਮ ਵਿੱਚ ਆਏ (ਪਧਾਰੇ) ਦੇਵੀਓ ਅਤੇ ਸੱਜਣੋਂ।

ਕਾਰਯਕਰ ਸੁਵਰਣ ਮਹੋਤਸਵ  ਦੇ ਇਸ ਅਵਸਰ ’ਤੇ ਮੈਂ ਭਗਵਾਨ ਸਵਾਮੀ ਨਾਰਾਇਣ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅੱਜ ਪ੍ਰਮੁੱਖ ਸਵਾਮੀ ਮਹਾਰਾਜ ਦੀ 103ਵੀਂ ਜਨਮ ਜਯੰਤੀ ਦਾ ਮਹੋਤਸਵ ਵੀ ਹੈ। ਮੈਂ ਗੁਰੂਹਰਿ ਪ੍ਰਗਟ ਬ੍ਰਹਮ ਸਰੂਪ ਪ੍ਰਮੁੱਖ ਸਵਾਮੀ ਮਹਾਰਾਜ ਨੂੰ ਵੀ ਨਮਨ ਕਰਦਾ ਹਾਂ। ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ … ਅੱਜ ਪਰਮ ਪੂਜਯ  ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਮਿਹਨਤ ਅਤੇ ਸਮਰਪਣ ਨਾਲ ਪ੍ਰਫੁੱਲਿਤ (ਫਲਿਤ) ਹੋ ਰਹੇ ਹਨ। ਇਹ ਇੰਨਾ ਵੱਡਾ ਪ੍ਰੋਗਰਾਮ, ਇੱਕ ਲੱਖ ਕਾਰਜਕਰਤਾ, ਨੌਜਵਾਨਾਂ ਅਤੇ ਬੱਚਿਆਂ ਦੁਆਰਾ ਬੀਜ, ਰੁੱਖ ਅਤੇ ਫਲ ਦੇ ਭਾਵ ਨੂੰ ਅਭਿਵਿਅਕਤ ਕਰਦੇ ਹੋਏ ਸੱਭਿਆਚਾਰਕ ਪ੍ਰੋਗਰਾਮ… ਮੈਂ ਤੁਹਾਡੇ ਦਰਮਿਆਨ ਭਾਵੇਂ ਹੀ ਸਾਖਿਆਤ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੈਂ ਇਸ ਆਯੋਜਨ ਦੀ ਊਰਜਾ ਨੂੰ ਹਿਰਦੈ ਤੋਂ ਮਹਿਸੂਸ ਕਰ ਰਿਹਾ ਹਾਂ। ਇਸ ਸ਼ਾਨਦਾਰ ਦਿਵਯ (ਦਿੱਬ) ਸਮਾਰੋਹ ਦੇ ਲਈ ਮੈਂ ਪਰਮ ਪੂਜਯ  ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦਾ, ਸਾਰੇ ਸੰਤ ਜਨਾਂ ਦਾ ਅਭਿਨੰਦਨ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ।

ਸਾਥੀਓ,

ਕਾਰਯਕਰ ਸੁਵਰਣ ਮਹੋਤਸਵ , ਸੇਵਾ ਦੇ 50 ਵਰ੍ਹੇ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। 50 ਵਰ੍ਹੇ ਪਹਿਲੇ, ਸਵੈ-ਸੇਵਕਾਂ ਦਾ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਸੇਵਾ ਕਾਰਜਾਂ ਨਾਲ ਜੋੜਨ ਦੀ ਸ਼ੁਰੂਆਤ ਹੋਈ। ਉਸ ਸਮੇਂ ਕਾਰਜਕਰਤਾਵਾਂ ਦਾ ਰਜਿਸਟ੍ਰੇਸ਼ਨ ਕਰਵਾਉਣ ਦੇ ਬਾਰੇ ਕੋਈ ਸੋਚਦਾ ਵੀ ਨਹੀਂ ਸੀ। ਅੱਜ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ BAPS ਦੇ ਲੱਖਾਂ ਕਾਰਜ ਕਰਕੇ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਸੇਵਾ ਕਾਰਜਾਂ ਵਿੱਚ ਜੁਟੇ ਹਨ। ਕਿਸੇ ਸੰਸਥਾ ਦੇ ਲਈ ਇਹ ਬਹੁਤ ਵੱਡੀ ਉਪਲਬਧੀ ਹੈ। ਇਸ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। 

ਸਾਥੀਓ,

ਕਾਰਯਕਰ ਸੁਵਰਣ ਮਹੋਤਸਵ , ਭਗਵਾਨ ਸਵਾਮੀ ਨਾਰਾਇਣ ਦੀਆਂ ਮਾਨਵੀ ਸਿੱਖਿਆਵਾਂ ਦਾ ਉਤਸਵ ਹੈ। ਇਹ ਸੇਵਾ ਦੇ ਉਨ੍ਹਾਂ ਦਹਾਕਿਆਂ ਦੀ ਗੌਰਵ ਗਾਥਾ ਹੈ, ਜਿਸ ਨੇ ਲੱਖਾਂ-ਕਰੋੜਾਂ ਲੋਕਾਂ ਦਾ ਜੀਵਨ ਬਦਲਿਆ। ਇਹ ਮੇਰਾ ਸੁਭਾਗ ਹੈ ਕਿ, ਮੈਂ BAPS ਦੇ ਸੇਵਾ ਅਭਿਯਾਨਾਂ ਨੂੰ ਇੰਨੇ ਕਰੀਬ ਤੋਂ ਦੇਖਿਆ ਹੈ, ਮੈਨੂੰ ਉਨ੍ਹਾਂ ਨਾਲ ਜੁੜਨ ਦਾ ਅਵਸਰ ਮਿਲਿਆ ਹੈ। ਭੁਜ ਵਿੱਚ ਭੂਚਾਲ ਨਾਲ ਹੋਈ ਤਬਾਹੀ ਦੇ ਬਾਅਦ ਦੇ ਹਾਲਾਤ ਹੋਣ, ਨਰਨਾਰਾਇਣ ਨਗਰ ਗਾਂਓ ਦਾ ਪੁਨਰਨਿਰਮਾਣ ਹੋਵੇ, ਭਾਵੇਂ ਕੇਰਲਾ ਦੇ ਹੜ੍ਹ ਹੋਣ, ਜਾਂ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੀ ਪੀੜ੍ਹ  ਹੋਵੇ… ਜਾਂ ਫਿਰ ਹਾਲ ਹੀ ਵਿੱਚ ਕੋਰੋਨਾ ਜਿਹੀ ਆਲਮੀ ਮਹਾਮਾਰੀ ਦੀ ਆਪਦਾ… ਸਾਡੇ ਵਰਕਰ ਸਾਥੀ ਹਰ ਥਾਂ ਪਰਿਵਾਰ ਭਾਵ ਨਾਲ ਖੜ੍ਹੇ ਹੁੰਦੇ ਹਨ, ਕਰੁਣਾ ਭਾਵ ਨਾਲ ਸਾਰਿਆਂ ਦੀ ਸੇਵਾ ਕਰਦੇ ਹਨ। ਹਰ ਕਿਸੇ ਨੇ ਦੇਖਿਆ ਹੈ, ਕੋਵਿਡ ਕਾਲ ਵਿੱਚ ਕਿਸ ਤਰ੍ਹਾਂ BAPS ਮੰਦਿਰ… ਸੇਵਾ ਕੇਂਦਰਾਂ ਵਿੱਚ ਬਦਲ ਗਏ ਸਨ। 

ਮੈਂ ਇੱਕ ਹੋਰ ਪ੍ਰਸੰਗ ਵੀ ਅੱਜ ਯਾਦ ਕਰਨਾ ਚਾਹਾਂਗਾ। ਲੋਕਾਂ ਨੂੰ ਇਸ ਦੇ ਬਾਰੇ ਬਹੁਤ ਘੱਟ ਪਤਾ ਹੈ। ਜਦੋਂ ਯੂਕ੍ਰੇਨ ਦਾ ਯੁੱਧ ਵਧਣ ਲਗ ਗਿਆ ਤਾਂ ਭਾਰਤ ਸਰਕਾਰ ਨੇ ਤੁਰੰਤ ਇਹ ਤੈਅ ਕੀਤਾ ਕਿ ਉੱਥੇ ਫਸੇ ਭਾਰਤੀਆਂ ਨੂੰ ਤੁਰੰਤ ਸੁਰੱਖਿਅਤ ਕੱਢਣਾ ਹੈ। ਇਸ ਦੇ ਬਾਅਦ ਬਹੁਤ ਵੱਡੀ ਸੰਖਿਆ ਵਿੱਚ ਭਾਰਤੀ ਪੋਲੈਂਡ ਪਹੁੰਚਣ ਵਿੱਚ ਲਗ ਗਏ ਸਨ। ਲੇਕਿਨ ਇੱਕ ਚੁਣੌਤੀ ਸੀ ਕਿ ਪੋਲੈਂਡ ਪਹੁੰਚੇ ਭਾਰਤੀਆਂ ਨੂੰ ਯੁੱਧ ਦੇ ਉਸ ਮਾਹੌਲ ਵਿੱਚ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਮਦਦ ਪਹੁੰਚਾਈ ਜਾਵੇ। ਉਸ ਸਮੇਂ ਮੈਂ BAPS ਦੇ ਇੱਕ ਸੰਤ ਦੇ ਨਾਲ ਗੱਲ ਕੀਤੀ.. ਅਤੇ ਇਹ ਗੱਲ, ਮੈਨੂੰ ਲੱਗਦਾ ਹੈ ਸ਼ਾਇਦ ਅੱਧੀ ਰਾਤ ਬੀਤ ਚੁੱਕੀ ਸੀ, 12 ਜਾਂ 1 ਵਜਿਆ ਸੀ ਰਾਤ ਨੂੰ, ਤਦ ਮੈਂ ਗੱਲ ਕੀਤੀ ਸੀ। ਉਨ੍ਹਾਂ ਨੂੰ ਮੈਂ ਤਾਕੀਦ ਕੀਤੀ ਕਿ ਵੱਡੀ ਸੰਖਿਆ ਵਿੱਚ ਜੋ ਭਾਰਤੀ ਪੋਲੈਂਡ ਪਹੁੰਚ ਰਹੇ ਹਨ, ਉਨ੍ਹਾਂ ਦੀ ਮਦਦ ਦੇ ਲਈ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ। ਅਤੇ ਮੈਂ ਦੇਖਿਆ ਕਿ ਕਿਵੇਂ ਪੂਰੇ ਯੂਰੋਪ ਤੋਂ ਰਾਤੋ-ਰਾਤ BAPS ਦੇ ਵਰਕਰਸ ਨੂੰ ਤੁਹਾਡੀ ਸੰਸਥਾ ਨੇ ਇਕਜੁੱਟ ਕਰ ਦਿੱਤਾ। ਤੁਸੀਂ ਲੋਕਾਂ ਨੇ ਯੁੱਧ ਦੇ ਮਾਹੌਲ ਵਿੱਚ ਪੋਲੈਂਡ ਪਹੁੰਚੇ ਲੋਕਾਂ ਦੀ ਬਹੁਤ ਵੱਡੀ ਮਦਦ ਕੀਤੀ। BAPS ਦੀ ਇਹ ਤਾਕਤ, ਆਲਮੀ ਪੱਧਰ ’ਤੇ ਮਾਨਵਤਾ ਦੇ ਹਿਤ ਵਿੱਚ ਤੁਹਾਡਾ ਇਹ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ। ਅਤੇ ਇਸ ਲਈ ਅੱਜ ਕਾਰਯਕਰ ਸੁਵਰਣ ਮਹੋਤਸਵ  ਵਿੱਚ, ਮੈਂ ਆਪ ਸਾਰਿਆਂ ਦਾ ਆਭਾਰ ਵਿਅਕਤ ਕਰਦਾ ਹਾਂ। ਅੱਜ BAPS ਦੇ ਵਰਕਰ ਦੁਨੀਆ ਭਰ ਵਿੱਚ ਸੇਵਾ ਦੇ ਜ਼ਰੀਏ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਲਿਆ ਰਹੇ ਹਨ। ਆਪਣੀ ਸੇਵਾ ਨਾਲ ਕਰੋੜਾਂ ਆਤਮਾਵਾਂ ਨੂੰ ਸਪਰਸ਼ ਕਰ (ਛੋਹ) ਰਹੇ ਹਨ, ਅਤੇ ਸਮਾਜ ਦੇ ਅੰਤਿਮ ਸਿਰ੍ਹੇ ’ਤੇ ਖੜ੍ਹੇ ਵਿਅਕਤੀ ਨੂੰ ਸਸ਼ਕਤ ਕਰ ਰਹੇ ਹਨ। ਅਤੇ ਇਸ ਲਈ ਤੁਸੀਂ ਪ੍ਰੇਰਣਾ ਹੋ, ਪੂਜਯ  ਹੋ, ਵੰਦਨੀਯ ਹੋ।

ਸਾਥੀਓ,

BAPS ਦੇ ਕੰਮ, (ਕਾਰਯ) ਪੂਰੇ ਵਿਸ਼ਵ ਵਿੱਚ ਭਾਰਤ ਦੀ ਸਮਰੱਥਾ, ਭਾਰਤ ਦੇ ਪ੍ਰਭਾਵ ਨੂੰ ਤਾਕਤ ਦਿੰਦੇ ਹਨ। ਵਿਸ਼ਵ ਦੇ 28 ਦੇਸ਼ਾਂ ਵਿੱਚ ਭਗਵਾਨ ਸਵਾਮੀ ਨਾਰਾਇਣ ਦੇ 1800 ਮੰਦਿਰ, ਦੁਨੀਆ ਭਰ ਵਿੱਚ 21 ਹਜ਼ਾਰ ਤੋਂ ਜ਼ਿਆਦਾ ਅਧਿਆਤਮਿਕ ਕੇਂਦਰ, ਸੇਵਾ ਦੇ ਅਲੱਗ-ਅਲੱਗ ਪ੍ਰਕਲਪਾਂ ਦਾ ਕੰਮ … ਦੁਨੀਆ ਜਦੋਂ ਇਹ ਦੇਖਦੀ ਹੈ, ਤਾਂ ਉਹ ਇਸ ਵਿੱਚ ਭਾਰਤ ਦੀ ਅਧਿਆਤਮਿਕ ਵਿਰਾਸਤ, ਅਧਿਆਤਮਿਕ ਪਹਿਚਾਣ ਦੇ ਦਰਸ਼ਨ ਕਰਦੀ ਹੈ। ਇਹ ਮੰਦਿਰ ਭਾਰਤ ਦੇ ਸੱਭਿਆਚਾਰਕ ਪ੍ਰਤੀਬਿੰਬ ਹਨ। ਵਿਸ਼ਵ ਦੀ ਸਭ ਤੋਂ ਪ੍ਰਾਚੀਨ ਜੀਵਨ ਸੰਸਕ੍ਰਿਤੀ ਦੇ ਕੇਂਦਰ ਹਨ। ਕੋਈ ਵੀ ਵਿਅਕਤੀ ਜਦੋਂ ਇਨ੍ਹਾਂ ਨਾਲ ਜੁੜਦਾ ਹੈ, ਤਾਂ ਉਹ ਭਾਰਤ ਦੇ ਪ੍ਰਤੀ ਆਕਰਸ਼ਿਤ ਹੋਏ ਬਿਨਾ ਨਹੀਂ ਰਹਿੰਦਾ। ਹੁਣੇ ਹੀ ਕੁਝ ਮਹੀਨੇ ਪਹਿਲੇ ਅਬੂ ਧਾਬੀ ਵਿੱਚ ਭਗਵਾਨ ਸਵਾਮੀ ਨਾਰਾਇਣ ਮੰਦਿਰ ਦੀ ਪ੍ਰਤੀਸ਼ਠਾ ਹੋਈ ਹੈ। ਸੁਭਾਗ ਨਾਲ ਮੈਂ ਵੀ ਉਸ ਕਾਰਜਕ੍ਰਮ ਵਿੱਚ ਸ਼ਾਮਲ ਹੋਇਆ। ਉਸ ਕਾਰਜਕ੍ਰਮ ਦੀ, ਉਸ ਮੰਦਿਰ ਦੀ ਪੂਰੀ ਦੁਨੀਆ ਵਿੱਚ ਕਿੰਨੀ ਚਰਚਾ ਹੋ ਰਹੀ ਹੈ। ਦੁਨੀਆ ਨੇ ਭਾਰਤ ਦੀ ਅਧਿਆਤਮਿਕ ਵਿਰਾਸਤ ਦੇ ਦਰਸ਼ਨ ਕੀਤੇ, ਦੁਨੀਆ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦੇਖਿਆ… ਅਜਿਹੇ ਪ੍ਰਯਾਸਾਂ ਨਾਲ ਦੁਨੀਆ ਨੂੰ ਭਾਰਤ ਦੇ ਸੱਭਿਆਚਾਰਕ ਗੌਰਵ ਅਤੇ ਮਾਨਵੀ ਉਦਾਰਤਾ ਬਾਰੇ ਪਤਾ ਚਲਦਾ ਹੈ। ਅਤੇ ਇਸ ਦੇ ਲਈ ਸਾਰੇ ਵਰਕਰ ਸਾਥੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਤੁਹਾਡੇ ਸਾਰਿਆਂ ਦੇ ਵੱਡੇ-ਵੱਡੇ ਸੰਕਲਪਾਂ ਦਾ ਇੰਨੀ ਸਹਿਜਤਾ ਨਾਲ ਸਿੱਧ ਹੋ ਜਾਣਾ, ਇਹ ਭਗਵਾਨ ਸਵਾਮੀ ਨਾਰਾਇਣ, ਸਹਿਜਾਨੰਦ ਸਵਾਮੀ ਦੀ ਤਪੱਸਿਆ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਹਰ ਜੀਵ ਦੀ, ਹਰ ਪੀੜ੍ਹਤ ਦੀ ਚਿੰਤਾ ਕੀਤੀ। ਉਨ੍ਹਾਂ ਦੇ ਜੀਵਨ ਦਾ ਹਰ ਪਲ ਮਾਨਵ ਭਲਾਈ ਵਿੱਚ ਸਮਰਪਿਤ ਰਿਹਾ। ਉਨ੍ਹਾਂ ਨੇ ਜਿਨ੍ਹਾਂ ਕਦਰਾਂ ਕੀਮਤਾਂ ਦੀ ਸਥਾਪਨਾ ਕੀਤੀ ਹੈ, ਅੱਜ BAPS ਉਸੇ ਪ੍ਰਕਾਸ਼ ਨੂੰ ਵਿਸ਼ਵ ਵਿੱਚ ਫੈਲਾ ਰਿਹਾ ਹੈ। 

BAPS ਦੇ ਇਨ੍ਹਾਂ ਕਾਰਜਾਂ ਨੂੰ ਇੱਕ ਗੀਤ ਦੀਆਂ ਕੁਝ ਪੰਕਤੀਆਂ (ਲਾਈਨਾਂ) ਦੇ ਜ਼ਰੀਏ ਸਮਝਾਇਆ ਜਾ ਸਕਦਾ ਹੈ, ਤੁਸੀਂ ਵੀ ਸੁਣਿਆ ਹੋਵੇਗਾ, ਘਰ –ਘਰ ਗਾਇਆ ਜਾ ਸਕਦਾ ਹੈ- 

“नदिया न पिये कभी अपना जल

 वृक्ष न खाये कभी अपने फल नदिया न पिये कभी अपना जल

 वृक्ष न खाये कभी अपने फल,

अपने तन का मन का धन का दूजो को दे जो दान है वो सच्चा इंसान अरे…इस धरती का भगवान है।’

ਸਾਥੀਓ,

ਇਹ ਵੀ ਮੇਰਾ ਸੁਭਾਗ ਰਿਹਾ ਕਿ ਮੈਨੂੰ ਬਚਪਨ ਤੋਂ ਹੀ BAPS ਅਤੇ ਭਗਵਾਨ ਸਵਾਮੀ ਨਾਰਾਇਣ ਨਾਲ ਜੁੜਨ ਦਾ ਅਵਸਰ ਮਿਲਿਆ, ਇਸ ਮਹਾਨ ਪ੍ਰਵਿਰਤੀ ਨਾਲ ਜੁੜਨ ਦਾ ਅਵਸਰ ਮਿਲਿਆ। ਮੈਨੂੰ ਪ੍ਰਮੁੱਖ ਸਵਾਮੀ ਮਹਾਰਾਜ ਦਾ ਜੋ ਪ੍ਰੇਮ ਅਤੇ ਸਨੇਹ ਮਿਲਿਆ, ਉਹ ਮੇਰੇ ਜੀਵਨ ਦੀ ਪੂੰਜੀ ਹੈ। ਉਨ੍ਹਾਂ ਦੇ ਨਾਲ ਕਿੰਨੇ ਹੀ ਨਿਜੀ ਪ੍ਰਸੰਗ ਹਨ, ਜੋ ਮੇਰੇ ਜੀਵਨ ਦਾ ਅਣਿਖੱੜਵਾਂ ਹਿੱਸਾ ਬਣ ਗਏ ਹਨ। ਜਦੋਂ ਮੈਂ ਜਨਤਕ ਜੀਵਨ ਵਿੱਚ ਨਹੀਂ ਸੀ, ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ, ਅਤੇ ਜਦੋਂ ਮੁੱਖ ਮੰਤਰੀ ਬਣਿਆ, ਜਦੋਂ ਪ੍ਰਧਾਨ ਮੰਤਰੀ ਬਣਿਆ… ਹਰ ਪਲ, ਉਨ੍ਹਾਂ ਦਾ ਮਾਰਗਦਰਸ਼ਨ ਰਿਹਾ। ਜਦੋਂ ਸਾਬਰਮਤੀ ਵਿੱਚ ਨਦੀ ਦਾ ਪਾਣੀ ਆਇਆ… ਤਾਂ ਉਸ ਇਤਿਹਾਸਿਕ ਅਵਸਰ ਨੂੰ ਆਸ਼ੀਰਵਾਦ ਦੇਣ ਪਰਮ ਪੂਜਯ  ਸਵਾਮੀ ਜੀ ਖੁਦ ਆਏ ਸਨ। ਵਰ੍ਹਿਆਂ ਪਹਿਲੇ ਇੱਕ ਵਾਰ ਸਵਾਮੀ ਜੀ ਦੇ ਮਾਰਗਦਰਸ਼ਨ ਵਿੱਚ ਸਵਾਮੀ ਨਾਰਾਇਣ ਮਹਾਮੰਤਰ ਮਹੋਤਸਵ ਹੋਇਆ ਸੀ….ਜਾਂ ਉਸ ਦੇ ਅਗਲੇ ਵਰ੍ਹੇ ਸਵਾਮੀ ਨਾਰਾਇਣ ਮੰਤਰ ਲੇਖਨ ਮਹੋਤਸਵ ਹੋਇਆ। ਮੈਂ ਉਹ ਪਲ ਕਦੇ ਭੁੱਲਦਾ ਨਹੀਂ ਹਾਂ। ਮੰਤਰ ਲੇਖਨ ਦਾ ਉਹ ਵਿਚਾਰ, ਆਪਣੇ ਆਪ ਵਿੱਚ ਅਦਭੁਤ ਸੀ। ਮੇਰੇ ’ਤੇ ਉਨ੍ਹਾਂ ਦਾ ਜੋ ਆਤਮਿਕ ਸਨੇਹ ਸੀ, ਜੋ ਪੁੱਤਰ ਵਾਲਾ ਭਾਵ ਸੀ…ਉਹ ਸ਼ਬਦਾਂ ਵਿੱਚ ਕਹਿਣਾ ਮੁਸ਼ਕਲ ਹੈ। ਜਨ ਕਲਿਆਣ ਦੇ ਕਾਰਜਾਂ ਵਿੱਚ ਪ੍ਰਮੁੱਖ ਸਵਾਮੀ ਮਹਾਰਾਜ ਦਾ ਆਸ਼ੀਰਵਾਦ ਹਮੇਸ਼ਾ ਮੈਨੂੰ ਮਿਲਦਾ ਰਿਹਾ। ਅੱਜ ਇੰਨੇ ਵਿਸ਼ਾਲ ਆਯੋਜਨ ਵਿੱਚ, ਮੈਂ ਪ੍ਰਮੁੱਖ ਸਵਾਮੀ ਮਹਾਰਾਜ ਦੀਆਂ ਉਨ੍ਹਾਂ ਸਮ੍ਰਿਤੀਆਂ (ਯਾਦਾਂ) ਨੂੰ, ਉਨ੍ਹਾਂ ਦੀ ਅਧਿਆਤਮਿਕ ਉਪਸਥਿਤੀ ਨੂੰ ਇੱਕ ਵਰਕਰ ਦੇ ਰੂਪ ਵਿੱਚ ਮਹਿਸੂਸ ਕਰ ਰਿਹਾ ਹਾਂ।

ਸਾਥੀਓ,

ਸਾਡੇ ਸੱਭਿਆਚਾਰ ਵਿੱਚ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਿਆ ਗਿਆ ਹੈ। ਸੇਵਾ ਪਰਮੋ ਧਰਮ (सेवा परमो धर्म:) ਇਹ ਸਿਰਫ਼ ਸ਼ਬਦ ਨਹੀਂ, ਇਹ ਸਾਡੇ ਜੀਵਨ ਦੀਆਂ ਕਦਰਾਂ ਕੀਮਤਾਂ ਹਨ। ਸੇਵਾ ਨੂੰ ਸ਼ਰਧਾ, ਆਸਥਾ ਅਤੇ ਉਪਾਸਨਾ ਤੋਂ ਵੀ ਉੱਚਾ ਸਥਾਨ ਦਿੱਤਾ ਗਿਆ ਹੈ। ਕਿਹਾ ਵੀ ਗਿਆ ਹੈ, ਜਨ ਸੇਵਾ ਤਾਂ ਜਨਾਰਦਨ ਸੇਵਾ ਦੇ ਹੀ ਬਰਾਬਰ ਹੈ। ਸੇਵਾ ਉਹ ਹੈ, ਜਿਸ ਵਿੱਚ ਸਵੈ ਦਾ ਭਾਵ ਨਹੀਂ ਰਹਿ ਜਾਂਦਾ ਹੈ। ਜਦੋਂ ਤੁਸੀਂ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦੀ ਸੇਵਾ ਕਰਦੇ ਹੋ, ਜਦੋਂ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਖਾਣਾ ਖਿਲਾਉਂਦੇ ਹੋ, ਜਦੋਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਂਦੇ ਹੋ, ਤਾਂ ਤੁਸੀਂ ਸਿਰਫ਼ ਦੂਸਰਿਆਂ ਦੀ ਹੀ ਮਦਦ ਨਹੀਂ ਕਰ ਰਹੇ ਹੁੰਦੇ… ਇਸ ਦੌਰਾਨ ਤੁਹਾਡੇ ਅੰਦਰ ਪਰਿਵਰਤਨ ਦੀ ਇੱਕ ਅਦਭੁਤ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਤੁਹਾਡੀ ਅਧਿਆਤਮਿਕ ਯਾਤਰਾ ਨੂੰ  ਦਿਸ਼ਾ ਮਿਲਦੀ ਹੈ, ਮਜ਼ਬੂਤੀ ਮਿਲਦੀ ਹੈ। ਅਤੇ ਇਹ ਸੇਵਾ ਜਦੋਂ ਹਜ਼ਾਰਾਂ –ਲੱਖਾਂ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਇੱਕ ਆਰਗੇਨਾਈਜ਼ਡ ਤੌਰ ֹ’ਤੇ, ਸੰਗਠਿਤ ਰੂਪ ਵਿੱਚ ਕੀਤੀ ਜਾਂਦੀ ਹੈ, ਇੱਕ ਸੰਸਥਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ, ਇੱਕ ਅੰਦੋਲਨ ਸਰੂਪ ਕੀਤਾ ਜਾਂਦਾ ਹੈ… ਤਾਂ ਅਦਭੁਤ ਨਤੀਜੇ ਮਿਲਦੇ ਹਨ। ਇਸ ਤਰ੍ਹਾਂ ਦੀ ਸੰਸਥਾਗਤ ਸੇਵਾ ਵਿੱਚ ਸਮਾਜ ਦੀ , ਦੇਸ਼ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਸਮਰੱਥਾ ਹੁੰਦੀ ਹੈ। ਇਸ ਨਾਲ ਕਈ ਬੁਰਾਈਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇੱਕ ਕੌਮਨ ਪਰਪਜ਼ ਨਾਲ ਜੁੜੇ ਲੱਖਾਂ ਵਰਕਰਤਾ (ਕਾਰਜਕਰਤਾ), ਦੇਸ਼ ਦੀ, ਸਮਾਜ ਦੀ ਵੱਡੀ ਤਾਕਤ ਬਣਦੇ ਹਨ। 

ਅਤੇ ਇਸ ਲਈ, ਅੱਜ ਜਦੋਂ ਦੇਸ਼, ਵਿਕਸਿਤ ਭਾਰਤ ਦਾ ਲਕਸ਼ ਲੈ ਕੇ ਚੱਲ ਰਿਹਾ ਹੈ, ਤਦ ਸੁਭਾਵਿਕ ਤੌਰ ’ਤੇ ਜਨ-ਜਨ ਦਾ ਇੱਕ ਨਾਲ ਆਉਣਾ… ਅਤੇ ਕੁਝ ਵੱਡਾ ਕਰ ਕੇ ਦਿਖਾਉਣ ਦੀ ਭਾਵਨਾ.. ਅਸੀਂ ਹਰ ਖੇਤਰ ਵਿੱਚ ਦੇਖ ਰਹੇ ਹਾਂ। ਸਵੱਛ ਭਾਰਤ ਮਿਸ਼ਨ ਹੋਵੇ, ਨੈਚੂਰਲ ਫਾਰਮਿੰਗ ਹੋਵੇ, ਜਾਂ ਵਾਤਾਵਰਣ ਨੂੰ ਲੈ ਕੇ ਜਾਗਰੂਕਤਾ ਦੀ ਗੱਲ ਹੋਵੇ, ਬੇਟੀਆਂ ਦੀ ਸਿੱਖਿਆ ਹੋਵੇ, ਜਾਂ ਕਬਾਇਲੀ ਭਲਾਈ ਦਾ ਵਿਸ਼ਾ ਹੋਵੇ… ਦੇਸ਼ ਦੇ ਲੋਕ ਅੱਗੇ ਵਧ ਕੇ ਰਾਸ਼ਟਰ ਨਿਰਮਾਣ ਦੀ ਇਸ ਯਾਤਰਾ ਦੀ ਅਗਵਾਈ ਕਰ ਰਹੇ ਹਨ। ਤੁਹਾਡੇ ਤੋਂ ਵੀ ਉਨ੍ਹਾਂ ਨੂੰ ਬਹੁਤ ਪ੍ਰੇਰਣਾ ਮਿਲਦੀ ਹੈ। ਇਸ ਲਈ ਅੱਜ ਮੇਰੀ ਇੱਛਾ ਹੈ, ਮੇਰਾ ਮੋਹ ਹੈ ਕਿ ਤੁਹਾਨੂੰ ਕੁਝ ਤਾਕੀਦ ਵੀ ਕਰਾਂ।

ਮੈਂ ਚਾਹਾਂਗਾ, ਤੁਸੀਂ ਸਾਰੇ ਇੱਥੇ ਤੋਂ ਕੁਝ ਸੰਕਲਪ ਲੈ ਕੇ ਜਾਓ। ਤੁਸੀਂ ਹਰ ਵਰ੍ਹੇ ਇੱਕ ਨਵਾਂ ਸੰਕਲਪ ਲੈ ਕੇ ਉਸ ਵਰ੍ਹੇ ਨੂੰ ਵਿਸ਼ੇਸ਼ ਬਣਾ ਕੇ, ਉਸ ਸੰਕਲਪ ਦੇ ਲਈ ਸਮਰਪਿਤ ਕਰ ਦਿਓ। ਜਿਵੇਂ ਕੋਈ ਇੱਕ ਸਾਲ ਕੈਮੀਕਲ ਫ੍ਰੀ ਖੇਤੀ ਨੂੰ ਸਮਰਪਿਤ ਕਰੋ, ਕੋਈ ਇੱਕ ਸਾਲ ਦੀ ਵਿਭਿੰਨਤਾ ਵਿੱਚ ਏਕਤਾ ਦੇ ਪਰਵਾਂ (ਉਤਸਵਾਂ) ਨੂੰ ਸਮਰਪਿਤ ਕਰੋ। ਸਾਨੂੰ ਯੁਵਾ ਸਮਰੱਥਾ ਦੇ ਲਈ ਨਸ਼ੇ ਦੇ ਖਿਲਾਫ ਲੜਾਈ ਦਾ ਵੀ ਸੰਕਲਪ ਲੈਣਾ ਹੋਵੇਗਾ। ਅੱਜਕੱਲ੍ਹ ਬਹੁਤ ਸਾਰੀਆਂ ਥਾਵਾਂ ’ਤੇ ਲੋਕ ਨਦੀਆਂ ਨੂੰ ਪੁਨਰ ਜੀਵਤ ਕਰ ਰਹੇ ਹਨ, ਤਾਂ ਇਸ ਤਰ੍ਹਾਂ ਦੇ ਕੰਮ ਨੂੰ ਤੁਸੀਂ ਵੀ ਅੱਗੇ ਵਧਾ ਸਕਦੇ ਹੋ। ਸਾਨੂੰ ਧਰਤੀ ਦਾ ਭਵਿੱਖ ਬਚਾਉਣ ਦੇ ਲਈ sustainable lifestyle ਦਾ ਸੰਕਲਪ ਲੈਣਾ ਹੋਵੇਗਾ। ਭਾਰਤ ਨੇ ਪੂਰੀ ਦੁਨੀਆ ਨੂੰ ਮਿਸ਼ਨ LiFE ਦਾ ਜੋ ਵਿਜ਼ਨ ਦਿੱਤਾ ਹੈ, ਉਸ ਦੀ ਪ੍ਰਮਾਣਿਕਤਾ, ਉਸ ਦਾ ਪ੍ਰਭਾਵ ਅਸੀਂ ਸਿੱਧ ਕਰਕੇ ਦਿਖਾਉਣਾ ਹੈ।

ਅੱਜਕੱਲ੍ਹ ਏਕ ਪੇੜ ਮਾਂ ਕੇ ਨਾਮ ਅਭਿਯਾਨ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੈ। ਇਸ ਦਿਸ਼ਾ ਵਿੱਚ ਵੀ ਤੁਹਾਡੇ ਪ੍ਰਯਾਸ ਬਹੁਤ ਅਹਿਮ ਹਨ। ਭਾਰਤ ਦੇ ਵਿਕਾਸ ਨੂੰ ਗਤੀ ਦੇਣ ਵਾਲੇ ਅਭਿਯਾਨ ਜਿਵੇਂ –ਫਿਟ ਇੰਡੀਆ. ਵੋਕਲ ਫਾਰ ਲੋਕਲ, ਮਿਲਟਸ ਨੂੰ ਹੁਲਾਰਾ ਦੇਣਾ, ਅਜਿਹੀਆਂ ਕਈ ਗੱਲਾਂ ਤੁਸੀਂ ਕਰ ਸਕਦੇ ਹੋ। ਯੁਵਾ ਵਿਚਾਰਾਂ ਨੂੰ ਨਵੇਂ ਅਵਸਰ ਦੇਣ ਦੇ ਲਈ ਕੁਝ ਹੀ ਸਪਤਾਹ ਬਾਅਦ ਜਨਵਰੀ ਵਿੱਚ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ’ ਉਸ ਦਾ ਵੀ ਆਯੋਜਨ ਹੋਵੇਗਾ। ਇਸ ਵਿੱਚ ਸਾਡੇ ਯੁਵਾ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਆਪਣੇ ideas ਦੇਣਗੇ, ਆਪਣੇ ਯੋਗਦਾਨ ਦੀ ਰੂਪਰੇਖਾ ਤਿਆਰ ਕਰਨਗੇ। ਆਪ ਸਾਰੇ ਯੁਵਾ ਵਰਕਰ ਇਸ ਨਾਲ ਵੀ ਜੁੜ ਸਕਦੇ ਹੋ। 

 

ਸਾਥੀਓ,

ਸ਼੍ਰਧੇਯ ਪ੍ਰਮੁੱਖ ਸਵਾਮੀ ਮਹਾਰਾਜ ਦਾ ਵਿਸ਼ੇਸ਼ ਜ਼ੋਰ ਭਾਰਤ ਦੀ ਪਰਿਵਾਰ ਸੰਸਕ੍ਰਿਤੀ ’ਤੇ ਰਹਿੰਦਾ ਸੀ। ਉਨ੍ਹਾਂ ਨੇ  ‘ਘਰਸਭਾ’ ਦੇ ਜ਼ਰੀਏ ਸਮਾਜ ਵਿੱਚ ਸੰਯੁਕਤ ਪਰਿਵਾਰ ਦੀ ਧਾਰਨਾ ਨੂੰ ਮਜ਼ਬੂਤ ਕੀਤਾ। ਸਾਨੂੰ ਇਨ੍ਹਾਂ ਅਭਿਯਾਨਾਂ ਨੂੰ ਅੱਗੇ ਵਧਾਉਣਾ ਹੈ। ਅੱਜ ਭਾਰਤ 2047 ਤੱਕ ਵਿਕਸਿਤ ਹੋਣ ਦੇ ਲਕਸ਼ ’ਤੇ ਕੰਮ ਕਰ ਰਿਹਾ ਹੈ। ਅਗਲੇ 25 ਵਰ੍ਹਿਆਂ ਦੀ ਦੇਸ਼ ਦੀ ਯਾਤਰਾ, ਜਿੰਨੀ ਭਾਰਤ ਦੇ ਲਈ ਮਹੱਤਵਪੂਰਨ ਹੈ, ਉੰਨੀ ਹੀ BAPS ਦੇ ਹਰ ਵਲੰਟੀਅਰ ਦੇ ਲਈ ਵੀ ਅਹਿਮ ਹੈ। ਮੈਨੂੰ ਵਿਸ਼ਵਾਸ ਹੈ, ਭਗਵਾਨ ਸਵਾਮੀ ਨਾਰਾਇਣ ਦੇ ਆਸ਼ੀਰਵਾਦ ਨਾਲ BAPS ਵਰਕਰਸ ਦਾ ਇਹ ਸੇਵਾ ਅਭਿਯਾਨ ਇਸੇ ਤਰ੍ਹਾਂ ਨਿਰਵਿਘਨ ਗਤੀ ਨਾਲ ਅੱਗੇ ਵਧਦਾ ਰਹੇਗਾ। ਮੈਂ ਇੱਕ ਵਾਰ ਫਿਰ, ਆਪ ਸਾਰਿਆਂ ਨੂੰ ਕਾਰਯਕਾਰ ਸੁਵਰਣ ਮਹੋਤਸਵ ਦੀ ਵਧਾਈ ਦਿੰਦਾ ਹਾਂ। 

ਜੈ ਸਵਾਮੀ ਨਾਰਾਇਣ।

 

*********

ਐੱਮਜੇਪੀਐੱਸ/ਵੀਜੇ/ਆਰਕੇ