ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਰਾਸ਼ਟਰਪਤੀ, ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਭਾਰਤੀ ਲੋਕਤੰਤਰ ਦੀ ਮਜ਼ਬੂਤ ਨੀਂਹ ਰੱਖਣ ਵਿੱਚ ਡਾ. ਪ੍ਰਸਾਦ ਜੀ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਐਕਸ ’ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਦੇਸ਼ ਦੇ ਪਹਿਲੇ ਰਾਸ਼ਟਰਪਤੀ ਭਾਰਤ ਰਤਨ ਡਾ. ਰਾਜੇਂਦਰ ਪ੍ਰਸਾਦ ਜੀ ਨੂੰ ਉਨ੍ਹਾਂ ਦੀ ਜਨਮ-ਜਯੰਤੀ ‘ਤੇ ਆਦਰਪੂਰਨ ਸ਼ਰਧਾਂਜਲੀ। ਸੰਵਿਧਾਨ ਸਭਾ ਦੇ ਪ੍ਰਧਾਨ ਦੇ ਰੂਪ ਵਿੱਚ ਭਾਰਤੀ ਲੋਕਤੰਤਰ ਦੀ ਸਸ਼ਕਤ ਨੀਂਹ ਰੱਖਣ ਵਿੱਚ ਉਨ੍ਹਾਂ ਨੇ ਵਡਮੁੱਲਾ ਯੋਗਦਾਨ ਦਿੱਤਾ। ਅੱਜ ਜਦੋਂ ਅਸੀਂ ਸਾਰੇ ਦੇਸ਼ਵਾਸੀ ਸੰਵਿਧਾਨ ਦੇ 75 ਵਰ੍ਹੇ ਦਾ ਉਤਸਵ ਮਨਾ ਰਹੇ ਹਾਂ, ਤਦ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਕਿਤੇ ਜ਼ਿਆਦਾ ਪ੍ਰੇਰਣਾਦਾਈ ਹੋ ਜਾਂਦੇ ਹਨ।”
देश के प्रथम राष्ट्रपति भारत रत्न डॉ. राजेन्द्र प्रसाद जी को उनकी जन्म-जयंती पर आदरपूर्ण श्रद्धांजलि। संविधान सभा के अध्यक्ष के रूप में भारतीय लोकतंत्र की सशक्त नींव रखने में उन्होंने अमूल्य योगदान दिया। आज जब हम सभी देशवासी संविधान के 75 वर्ष का उत्सव मना रहे हैं, तब उनका जीवन… pic.twitter.com/ZFyYucqFgv
— Narendra Modi (@narendramodi) December 3, 2024
***
ਐੱਮਜੇਪੀਐੱਸ/ਐੱਸਆਰ