Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਯਾਮਦੇਵ ਰਾਏ ਚੌਧਰੀ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੀਨੀਅਰ ਨੇਤਾ ਸ਼੍ਰੀ ਸ਼ਯਾਮਦੇਵ ਰਾਏ ਚੌਧਰੀ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ । ਉਨ੍ਹਾਂ ਨੇ ਕਿਹਾ  ਕਿ ਸ਼੍ਰੀ ਚੌਧਰੀ ਜੀਵਨ ਭਰ ਜਨ ਸੇਵਾ ਲਈ  ਸਮਰਪਿਤ ਰਹੇ ਅਤੇ ਉਨ੍ਹਾਂ ਨੇ ਕਾਸ਼ੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। 

ਸ਼੍ਰੀ ਮੋਦੀ ਨੇ ਐਕਸ (X )‘ਤੇ ਆਪਣੀ ਇੱਕ ਪੋਸਟ ਵਿੱਚ ਕਿਹਾ:

ਜਨਸੇਵਾ ਵਿੱਚ ਜੀਵਨ ਭਰ ਸਮਰਪਿਤ ਰਹੇ ਭਾਜਪਾ ਦੇ ਸੀਨੀਅਰ ਨੇਤਾ ਸ਼ਯਾਮਦੇਵ ਰਾਏ ਚੌਧਰੀ ਜੀ ਦੇ ਦੇਹਾਂਤ ਤੋਂ ਅਤਿਅੰਤ ਦੁਖ ਹੋਇਆ ਹੈ। ਸਨੇਹ ਭਾਵ ਨਾਲ ਅਸੀਂ ਸਾਰੇ ਉਨ੍ਹਾਂ ਨੂੰ ‘ਦਾਦਾ’ ਕਹਿੰਦੇ ਸੀ। ਉਨ੍ਹਾਂ ਨੇ ਨਾ ਕੇਵਲ ਸੰਗਠਨ ਨੂੰ ਸਿੰਚਣ ਅਤੇ ਸੰਵਾਰਣ ਵਿੱਚ ਅਹਿਮ ਯੋਗਦਾਨ ਦਿੱਤਾ, ਬਲਕਿ ਕਾਸ਼ੀ ਦੇ ਵਿਕਾਸ ਦੇ ਲਈ ਵੀ ਉਹ ਪੂਰੇ ਸਮਰਪਣ ਭਾਵ ਨਾਲ ਜੁਟੇ ਰਹੇ। ਉਨ੍ਹਾਂ ਦਾ ਜਾਣਾ ਕਾਸ਼ੀ ਦੇ ਨਾਲ-ਨਾਲ ਪੂਰੇ ਰਾਜਨੀਤਕ ਜਗਤ ਲਈ ਇੱਕ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸੋਗ ਦੀ ਇਸ ਘੜੀ ਵਿੱਚ ਈਸ਼ਵਰ ਉਨ੍ਹਾਂ ਦੇ ਪਰਿਜਨਾਂ ਅਤੇ ਸਮਰਥਕਾਂ ਨੂੰ ਸੰਬਲ ਪ੍ਰਦਾਨ ਕਰੇ। ਓਮ ਸ਼ਾਂਤੀ!”

 

 *** *** *** ***

ਐੱਮਜੇਪੀਐੱਸ/ਐੱਸਆਰ