Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਆਪ ਸਭ ਨੂੰ ਨਮਸਕਾਰ! (Namaskar to all of you!)

 

100 ਸਾਲ ਪਹਿਲੇ ਹਿੰਦੁਸਤਾਨ ਟਾਇਮਸ ਦਾ ਉਦਘਾਟਨ ਪੂਜਯ ਬਾਪੂ ਨੇ ਕੀਤਾ ਸੀ…ਉਹ ਗੁਜਰਾਤੀ ਭਾਸ਼ੀ ਸਨ  ਅਤੇ 100 ਸਾਲ ਦੇ ਬਾਅਦ ਇੱਕ ਦੂਸਰੇ ਗੁਜਰਾਤੀ ਨੂੰ ਤੁਸੀਂ ਬੁਲਾ (ਸੱਦ) ਲਿਆ।  ਇਸ ਇਤਿਹਾਸਿਕ ਯਾਤਰਾ ਲਈ ਮੈਂ ਹਿੰਦੁਸਤਾਨ ਟਾਇਮਸ ਨੂੰ ਅਤੇ 100 ਸਾਲ ਦੀ ਯਾਤਰਾ ਵਿੱਚ ਜੋ-ਜੋ ਲੋਕ ਇਸ ਦੇ ਨਾਲ ਜੁੜੇ ਹਨ  ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਖਾਦ-ਪਾਣੀ ਦਾ ਕੰਮ ਕੀਤਾ ਹੈ,  ਸੰਘਰਸ਼ ਕੀਤਾ ਹੈ,  ਸੰਕਟ ਝੱਲੇ ਹਨ,  ਲੇਕਿਨ ਟਿਕੇ ਰਹੇ ਹਨ… ਉਹ ਸਭ ਅੱਜ ਵਧਾਈ  ਦੇ ਪਾਤਰ ਹਨ, ਅਭਿਨੰਦਨ  ਦੇ ਅਧਿਕਾਰੀ ਹਨ।  ਮੈਂ ਆਪ ਸਭ ਨੂੰ 100 ਸਾਲ ਦੀ ਯਾਤਰਾ ਬਹੁਤ ਬੜੀ ਹੁੰਦੀ ਹੈ ਜੀ। ਆਪ (ਤੁਸੀਂ ) ਸਭ ਇਸ ਅਭਿਨੰਦਨ  ਦੇ ਹੱਕਦਾਰ ਹੋ,  ਅਤੇ ਮੇਰੇ ਤਰਫ਼ੋਂ ਭਵਿੱਖ ਦੇ  ਲਈ ਭੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਹੁਣੇ ਜਦੋਂ ਮੈਂ ਆਇਆ ਤਾਂ ਫੈਮਿਲੀ  ਦੇ ਲੋਕਾਂ ਨਾਲ ਮਿਲਣਾ ਤਾਂ ਹੋਇਆ ਹੀ ਹੋਇਆ,  ਲੇਕਿਨ ਮੈਨੂੰ 100 ਸਾਲ ਦੀ ਯਾਤਰਾ ਇੱਕ ਸ਼ਾਨਦਾਰ ਐਗਜ਼ੀਬਿਸ਼ਨ  ਦੇਖਣ ਦਾ ਅਵਸਰ ਮਿਲਿਆ। ਮੈਂ ਭੀ ਆਪ ਸਭ ਨੂੰ ਕਹਾਂਗਾ ਕਿ ਅਗਰ ਸਮਾਂ ਹੈ ਤਾਂ ਕੁਝ ਸਮਾਂ ਉੱਥੇ ਬਿਤਾ ਕੇ ਹੀ ਜਾਣਾ।  ਇਹ ਸਿਰਫ਼ ਇੱਕ ਐਗਜ਼ੀਬਿਸ਼ਨ  ਨਹੀਂ ਹੈ  ਮੈਂ ਕਹਿੰਦਾ ਹਾਂ ਇਹ ਇੱਕ ਐਕਸਪੀਰਿਐਂਸ ਹੈ। ਐਸਾ ਲਗਿਆ ਜਿਵੇਂ 100 ਸਾਲ ਦਾ ਇਤਹਾਸ ਅੱਖਾਂ ਦੇ ਸਾਹਮਣੇ ਤੋਂ ਗੁਜਰ ਗਿਆ। ਮੈਂ ਉਸ ਦਿਨ  ਦੇ ਅਖ਼ਬਾਰ  ਦੇਖੋ ਜੋ ਦੇਸ਼ ਦੀ ਸੁਤੰਤਰਤਾ ਅਤੇ ਸੰਵਿਧਾਨ ਲਾਗੂ ਹੋਣ  ਦੇ ਦਿਨ ਛਪੇ ਸਨ। ਇੱਕ ਤੋਂ ਵਧਕੇ ਇੱਕ ਦਿੱਗਜ, ਮਹਾਨੁਭਾਵ ਹਿੰਦੁਸਤਾਨ ਟਾਇਮਸ ਲਈ ਲਿਖਿਆ ਕਰਦੇ ਸਨ। ਮਾਰਟਿਨ ਲੂਥਰ ਕਿੰਗ, ਨੇਤਾਜੀ ਸੁਭਾਸ਼ ਬਾਬੂ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਡਾਕਟਰ ਐੱਮ.ਐੱਸ.  ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan)। ਇਨ੍ਹਾਂ ਦੇ ਲੇਖਾਂ ਨੇ ਤੁਹਾਡੇ ਅਖ਼ਬਾਰ  ਨੂੰ ਚਾਰ ਚੰਦ ਲਗਾ ਦਿੱਤੇ। ਅਸਲ ਵਿੱਚ ਅਸੀਂ ਬਹੁਤ ਲੰਬੀ ਯਾਤਰਾ ਕਰਕੇ ਇੱਥੇ ਤੱਕ ਪੁੱਜੇ ਹਨ। ਸੁਤੰਤਰਤਾ ਦੀ ਲੜਾਈ ਲੜਨ ਤੋਂ ਲੈ ਕੇ ਆਜ਼ਾਦੀ  ਦੇ ਬਾਅਦ ਆਸਾਂ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਅਸੀਂ ਅੱਗੇ ਵਧੇ ਹਾਂ। ਇਹ ਯਾਤਰਾ ਆਪਣੇ ਆਪ ਵਿੱਚ ਅਭੂਤਪੂਰਵ ਹੈ, ਅਦਭੁਤ ਹੈ।  ਮੈਂ ਤੁਹਾਡੇ ਅਖ਼ਬਾਰ  ਦੀ ਖ਼ਬਰ ਵਿੱਚ ਉਸ ਉਤਸ਼ਾਹ ਨੂੰ ਮਹਿਸੂਸ ਕੀਤਾ ਜੋ ਅਕਤੂਬਰ 1947 ਵਿੱਚ ਕਸ਼ਮੀਰ  ਦੇ ਰਲੇਵੇਂ ਦੇ ਬਾਅਦ ਹਰ ਦੇਸ਼ਵਾਸੀ ਵਿੱਚ ਸੀ। ਹਾਲਾਂਕਿ ਉਸ ਪਲ ਮੈਨੂੰ ਇਸ ਦਾ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਦੀਆਂ ਸਥਿਤੀਆਂ ਨੇ 7 ਦਹਾਕਿਆਂ ਤੱਕ ਕਸ਼ਮੀਰ  ਨੂੰ ਹਿੰਸਾ ਵਿੱਚ ਘੇਰ ਕੇ ਰੱਖਿਆ। ਅੱਜ ਤੁਹਾਡੇ ਅਖ਼ਬਾਰ  ਵਿੱਚ ਜੰਮੂ-ਕਸ਼ਮੀਰ  ਵਿੱਚ ਹੋਈ ਰਿਕਾਰਡ ਵੋਟਿੰਗ ਜਿਹੀਆਂ ਖ਼ਬਰਾਂ ਛਪਦੀਆਂ ਹਨ ਇਹ ਕੰਟ੍ਰਾਸਟ ਹੈ। ਇੱਕ ਹੋਰ ਨਿਊਜ਼ ਪੇਪਰ ਪ੍ਰਿੰਟ ਇੱਕ ਪ੍ਰਕਾਰ ਨਾਲ ਨਜ਼ਰ  ਹਰ ਇੱਕ ਦੀ ਜਾਵੇਗੀ ਉੱਥੇ, ਤੁਹਾਡੀ ਨਜ਼ਰ ਟਿਕੇਗੀ।  ਉਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦੀ ਖ਼ਬਰ ਸੀ, ਤਾਂ ਦੂਸਰੀ ਤਰਫ਼ ਅਟਲ ਜੀ ਦੁਆਰਾ ਬੀਜੇਪੀ ਦੀ ਨੀਂਹ ਰੱਖੇ ਜਾਣ ਦਾ ਸਮਾਚਾਰ ਸੀ। ਅਤੇ ਇਹ ਕਿਤਨਾ ਸੁਖਦ ਸੰਜੋਗ ਹੈ ਕਿ ਬੀਜੇਪੀ ਅੱਜ ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।

 

ਹੁਣੇ ਕੱਲ੍ਹ ਹੀ,  ਮੈਂ ਬੋਡੋ ਖੇਤਰ  ਦੇ ਲੋਕਾਂ  ਦੇ ਨਾਲ ਇੱਕ ਸ਼ਾਮ ਸ਼ਾਨਦਾਰ ਕਾਰਜਕ੍ਰਮ ਵਿੱਚ ਮੌਜੂਦ ਸਾਂ, ਅਤੇ ਮੈਂ ਹੈਰਾਨ ਹਾਂ ਕਿ ਦਿੱਲੀ ਦੇ ਮੀਡੀਆ ਨੇ ਇਸ ਬੜੀ ਘਟਨਾ (significant event) ਨੂੰ ਮਿਸ ਕੀਤਾ ਹੈ।  ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੈ ਕਿ 5 ਦਹਾਕਿਆਂ ਦੇ ਬਾਅਦ ਬੰਬ, ਬੰਦੂਕ ਅਤੇ ਪਿਸਟਲ  ਛੱਡ ਕੇ ਹਿੰਸਾ ਦਾ ਰਸਤਾ ਛੱਡ ਕੇ ਦਿੱਲੀ ਦੀ ਛਾਤੀ ‘ਤੇ ਬੋਡੋ  ਦੇ ਨੌਜਵਾਨ ਬੋਡੋ ਕਲਚਰਲ ਫੈਸਟੀਵਲ ਬਣਾ ਰਹੇ ਹਨ।  ਇਤਹਾਸ ਦੀ ਬਹੁਤ ਬੜੀ ਘਟਨਾ ਹੈ।  ਮੈਂ ਕੱਲ੍ਹ  ਉੱਥੇ ਸਾਂ,  ਮੈਂ ਹਿਰਦੇ ਤੋਂ ਫੀਲ ਕਰ ਰਿਹਾ ਸਾਂ। ਬੋਡੋ ਸ਼ਾਂਤੀ ਸਮਝੌਤੇ ਦੇ ਕਾਰਨ ਇਨ੍ਹਾਂ ਲੋਕਾਂ ਦਾ ਜੀਵਨ ਬਦਲ ਗਿਆ ਹੈ। ਐਗਜ਼ੀਬਿਸ਼ਨ  ਦੇ ਦੌਰਾਨ 26/11   ਦੇ ਮੁੰਬਈ ਹਮਲੇ ਦੀਆਂ ਰਿਪੋਰਟਸ ‘ਤੇ ਭੀ ਮੇਰੀ ਨਜ਼ਰ  ਗਈ।  ਇਹ ਉਹ ਸਮਾਂ ਸੀ ਜਦੋਂ ਪੜੌਸੀ (ਗੁਆਂਢੀ) ਦੇਸ਼ ਦੀਆਂ ਆਤੰਕਵਾਦੀ ਹਰਕਤਾਂ ਦੀ ਵਜ੍ਹਾ ਨਾਲ ਸਾਡੇ ਲੋਕ ਆਪਣੇ ਘਰ ਅਤੇ ਸ਼ਹਿਰਾਂ ਵਿੱਚ ਭੀ ਅਸੁਰੱਖਿਅਤ ਰਹਿੰਦੇ ਸਨ। ਲੇਕਿਨ ਹੁਣ ਸਥਿਤੀਆਂ ਬਦਲ ਗਈਆਂ ਹਨ, ਹੁਣ ਉੱਥੋਂ ਦੇ ਆਤੰਕਵਾਦੀ ਹੀ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹਨ।

 

ਸਾਥੀਓ,

ਹਿੰਦੁਸਤਾਨ ਟਾਇਮਸ ਨੇ ਆਪਣੇ 100 ਸਾਲ ਵਿੱਚ 25 ਸਾਲ ਗ਼ੁਲਾਮੀ ਦੇ ਦੇਖੇ ਹਨ, ਅਤੇ 75 ਸਾਲ ਆਜ਼ਾਦੀ ਦੇ ਦੇਖੇ ਹਨ। ਇਨ੍ਹਾਂ 100 ਵਰ੍ਹਿਆਂ ਵਿੱਚ ਜਿਸ ਸ਼ਕਤੀ ਨੇ ਭਾਰਤ ਦਾ ਭਾਗ ਬਣਾਇਆ ਹੈ,  ਭਾਰਤ ਨੂੰ ਦਿਸ਼ਾ ਦਿਖਾਈ ਹੈ,  ਉਹ ਹੈ – ਭਾਰਤ  ਦੇ ਸਾਧਾਰਣ ਮਾਨਵੀ ਦੀ ਸੂਝਬੂਝ,  ਭਾਰਤ ਦੇ ਸਾਧਾਰਣ ਮਾਨਵੀ ਦੀ ਸਮਰੱਥਾ।  ਭਾਰਤ  ਦੇ ਸਾਧਾਰਣ ਨਾਗਰਿਕ  ਦੀ ਇਸ ਸਮਰੱਥਾ ਨੂੰ ਪਹਿਚਾਣਨ ਵਿੱਚ ਬੜੇ-ਬੜੇ ਜਾਣਕਾਰਾਂ ਤੋਂ ਅਕਸਰ ਗਲਤੀਆਂ ਹੋਈਆਂ ਹੈ।  ਅੰਗ੍ਰੇਜ਼ ਜਦੋਂ ਭਾਰਤ ਛੱਡ ਕੇ ਜਾ ਰਹੇ ਸਨ ਤਾਂ ਇਹ ਕਿਹਾ ਗਿਆ ਕਿ ਇਹ ਦੇਸ਼ ਬਿਖਰ ਜਾਵੇਗਾ,  ਟੁੱਟ ਜਾਵੇਗਾ…ਇਸ ਦਾ ਕੋਈ ਭਵਿੱਖ ਨਹੀਂ ਹੈ।  ਜਦੋਂ ਐਮਰਜੈਂਸੀ ਲਗੀ ਤਾਂ ਕੁਝ ਲੋਕਾਂ ਨੇ ਮੰਨ ਲਿਆ ਸੀ ਕਿ ਹੁਣ ਤਾਂ ਐਮਰਜੈਂਸੀ ਹਮੇਸ਼ਾ ਹੀ ਲਗੀ ਰਹੇਗੀ, ਹੁਣ ਲੋਕਤੰਤਰ ਗਿਆ। ਕੁਝ ਲੋਕਾਂ ਨੇ, ਕੁਝ ਸੰਸਥਾਨਾਂ ਨੇ ਐਮਰਜੈਂਸੀ ਥੋਪਣ ਵਾਲਿਆਂ ਦੀ ਹੀ ਸ਼ਰਨ ਲੈ ਲਈ ਸੀ। ਲੇਕਿਨ ਤਦ ਭੀ ਭਾਰਤ ਦਾ ਨਾਗਰਿਕ ਉੱਠ ਖੜ੍ਹਾ ਹੋਇਆ, ਅਤੇ ਐਮਰਜੈਂਸੀ ਨੂੰ ਉਖਾੜ ਫੈਂਕਣ (ਸੁੱਟਣ) ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲਗਿਆ ਸੀ।  ਆਪ (ਤੁਸੀਂ) ਯਾਦ ਕਰੋ ਜਦੋਂ ਕੋਰੋਨਾ ਦਾ ਮੁਸ਼ਕਿਲ ਸਮਾਂ ਆਇਆ ਤਾਂ ਦੁਨੀਆ ਨੂੰ ਲਗਦਾ ਸੀ ਕਿ ਭਾਰਤ ਪੂਰੇ ਵਿਸ਼ਵ ਸਮੁਦਾਇ ਦੇ ਲਈ ਬਹੁਤ ਬੜਾ ਬੋਝ ਬਣ ਜਾਵੇਗਾ। ਲੇਕਿਨ ਭਾਰਤ  ਦੇ ਨਾਗਰਿਕਾਂ ਨੇ ਕੋਰੋਨਾ ਦੇ ਖ਼ਿਲਾਫ਼ ਇੱਕ ਮਜ਼ਬੂਤ ਲੜਾਈ ਲੜ ਕੇ ਦਿਖਾਈ।

 

ਸਾਥੀਓ,

ਤੁਹਾਨੂੰ  90 ਦੇ ਦਹਾਕੇ (1990s ) ਦਾ ਉਹ ਦੌਰ ਭੀ ਯਾਦ ਹੋਵੇਗਾ ਜਦੋਂ ਭਾਰਤ ਵਿੱਚ 10 ਸਾਲ ਵਿੱਚ 5 ਚੋਣਾਂ ਹੋਈਆਂ ਸਨ।  ਇਤਨੇ ਬੜੇ ਦੇਸ਼ ਵਿੱਚ 10 ਸਾਲ ਵਿੱਚ 5 ਚੋਣਾਂ ਦੇਸ਼ ਵਿੱਚ ਕਿਤਨੀ ਅਸਥਿਰਤਾ ਸੀ। ਜਾਣਕਾਰਾਂ ਨੇ  ਅਖ਼ਬਾਰਾਂ  ਵਿੱਚ ਲਿਖਣ ਵਾਲਿਆਂ ਨੇ ਭਵਿੱਖਵਾਣੀ ਕਰ ਦਿੱਤੀ ਸੀ ਕਿ ਹੁਣ ਭਾਰਤ ਨੂੰ ਐਸੇ ਹੀ ਗੁਜਾਰਾ ਕਰਨਾ ਹੈ, ਹਿੰਦੁਸਤਾਨ ਵਿੱਚ ਸਭ ਐਸੇ ਹੀ(ਇਸੇ ਤਰ੍ਹਾਂ ਹੀ) ਚਲਣ ਵਾਲਾ ਹੈ।  ਲੇਕਿਨ ਭਾਰਤ  ਦੇ ਨਾਗਰਿਕਾਂ ਨੇ ਫਿਰ ਤੋਂ ਐਸੇ ਜਾਣਕਾਰਾਂ ਨੂੰ ਗਲਤ ਸਿੱਧ ਕੀਤਾ। ਅੱਜ ਦੁਨੀਆ ਵਿੱਚ ਚਾਰੋਂ ਤਰਫ਼ ਅਨਸਰਟਨਟੀ ਦੀ,  ਇੰਸਟੇਬਿਲਿਟੀ ਦੀ ਚਰਚਾ ਭੀ ਹੈ ਅਤੇ ਦਿਖਦਾ ਭੀ ਹੈ।  ਦੁਨੀਆ  ਦੇ ਅਨੇਕ ਦੇਸ਼ ਐਸੇ ਹਨ ਜਿੱਥੇ ‘ਤੇ ਹਰ ਚੋਣ ਵਿੱਚ ਸਰਕਾਰਾਂ ਬਦਲ ਰਹੀਆਂ ਹਨ,  ਉੱਥੇ ਹੀ ਭਾਰਤ ਵਿੱਚ ਲੋਕਾਂ ਨੇ ਤੀਸਰੀ ਵਾਰ ਸਾਡੀ ਸਰਕਾਰ ਨੂੰ ਚੁਣਿਆ ਹੈ।

 

ਸਾਥੀਓ,

ਤੁਹਾਡੇ ਵਿੱਚੋਂ ਅਨੇਕ ਸਾਥੀਆਂ ਨੇ ਲੰਬੇ ਸਮੇਂ ਤੱਕ ਭਾਰਤ ਦੀ ਪਾਲਿਟਿਕਸ ਅਤੇ ਪਾਲਿਸੀਜ਼(politics and policies) ਨੂੰ ਟ੍ਰੈਕ ਕੀਤਾ ਹੈ। ਪਹਿਲੇ ਅਸੀਂ ਇੱਕ ਫ੍ਰੇਜ਼ ਅਕਸਰ ਸੁਣਿਆ ਕਰਦੇ ਸਾਂ – ਗੁੱਡ ਇਕਨੌਮਿਕਸ ਇਜ਼ ਬੈਡ ਪਾਲਿਟਿਕਸ (“Good economics is bad politics.”)।  ਐਕਸਪਰਟ ਕਿਹੇ ਜਾਣ ਵਾਲੇ ਲੋਕ ਇਸ ਨੂੰ ਖੂਬ ਹੁਲਾਰਾ ਦਿੰਦੇ ਸਨ। ਲੇਕਿਨ ਇਸ ਤੋਂ ਪਹਿਲੇ ਦੀਆਂ ਸਰਕਾਰਾਂ ਨੂੰ ਹੱਥ ‘ਤੇ ਹੱਥ ਰੱਖ ਕੇ ਬੈਠੇ ਰਹਿਣ ਦਾ ਬਹਾਨਾ ਮਿਲ ਜਾਂਦਾ ਸੀ।  ਇਹ ਇੱਕ ਤਰ੍ਹਾਂ ਨਾਲ bad governance ਨੂੰ ,  inefficiency ਨੂੰ ਕਵਰ ਕਰਨ ਦਾ ਮਾਧਿਅਮ ਬਣ ਗਿਆ ਸੀ। ਪਹਿਲੇ ਸਰਕਾਰ ਇਸ ਲਈ ਚਲਾਈ ਜਾਂਦੀ ਸੀ ਕਿ ਬੱਸ ਅਗਲੀ ਚੋਣ ਜਿੱਤ ਲਈ ਜਾਵੇ।  ਚੋਣ ਜਿੱਤਣ ਦੇ  ਲਈ ਇੱਕ ਵੋਟ ਬੈਂਕ ਬਣਾਇਆ ਜਾਂਦਾ ਸੀ ਅਤੇ ਫਿਰ ਉਸ ਵੋਟ ਬੈਂਕ ਨੂੰ ਖੁਸ਼ ਕਰਨ ਦੇ ਲਈ ਯੋਜਨਾਵਾਂ ਬਣਦੀਆਂ ਸਨ। ਇਸ ਪ੍ਰਕਾਰ ਦੀ ਪਾਲਿਟਿਕਸ  ਨੇ ਸਭ ਤੋਂ ਬੜਾ ਨੁਕਸਾਨ ਇਹ ਕੀਤਾ ਕਿ ਦੇਸ਼ ਵਿੱਚ ਅਸੰਤੁਲਿਤ ਅਸਮਾਨਤਾ ਇਸ ਦਾ ਦਾਇਰਾ ਬਹੁਤ ਵਧਦਾ ਗਿਆ।  ਕਹਿਣ ਨੂੰ ਵਿਕਾਸ ਬੋਰਡ ਲਗ ਜਾਂਦਾ ਸੀ ਦਿਖਦਾ ਨਹੀਂ ਸੀ।  ਅਸੰਤੁਲਿਤ ਅਵਸਥਾ ਨੇ,  ਇਸ ਮਾਡਲ ਨੇ ਜਨਤਾ ਦਾ ਸਰਕਾਰਾਂ ਦੇ ਪ੍ਰਤੀ ਵਿਸ਼ਵਾਸ ਤੋੜ ਦਿੱਤਾ।  ਅਸੀਂ ਅੱਜ ਇਸ ਵਿਸ਼ਵਾਸ ਨੂੰ ਵਾਪਸ ਲਿਆਏ ਹਾਂ। ਅਸੀਂ ਸਰਕਾਰ ਦਾ ਇੱਕ purpose ਤੈ ਕੀਤਾ ਹੈ।  ਇਹ purpose ਵੋਟਬੈਂਕ ਵਾਲੀ ਜੋ ਪਾਲਿਟਿਕਸ  ਹੁੰਦੀ ਹੈ ਨਾ ਉਸ ਤੋਂ ਹਜ਼ਾਰਾਂ ਮੀਲ  ਦੂਰ ਹੈ।  ਸਾਡੀ ਸਰਕਾਰ ਦਾ purpose ,  ਉਸ ਦਾ ਉਦੇਸ਼ ਇੱਕ ਬੜਾ ਹੈ,  ਵਿਰਾਟ ਹੈ, ਵਿਆਪਕ ਹੈ। ਅਸੀਂ Progress of the people…Progress by the People…Progress for the People  ਦੇ ਮੰਤਰ ਨੂੰ ਲੈ ਕੇ ਚਲ ਰਹੇ ਹਾਂ। ਸਾਡਾ ਉਦੇਸ਼ ਨਵਾਂ ਭਾਰਤ ਬਣਾਉਣ ਦਾ ਹੈ,  ਭਾਰਤ ਨੂੰ ਵਿਕਸਿਤ ਬਣਾਉਣ ਦਾ ਹੈ।  ਅਤੇ ਜਦੋਂ ਅਸੀਂ ਇਸ ਵਿਰਾਟ ਲਕਸ਼ ਨੂੰ ਲੈ ਕੇ ਨਿਕਲ ਪਏ ਹਾਂ ਤਾਂ ਭਾਰਤ ਦੀ ਜਨਤਾ ਨੇ ਭੀ ਸਾਨੂੰ ਆਪਣੇ ਵਿਸ਼ਵਾਸ ਦੀ ਪੂੰਜੀ ਸੌਂਪੀ ਹੈ।  ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਸੋਸ਼ਲ ਮੀਡੀਆ  ਦੇ ਇਸ ਜ਼ਮਾਨੇ ਵਿੱਚ misinformation ,  disinformation ਸਭ ਕੁਝ ਚਾਰੋਂ ਤਰਫ਼ ਆਪਣੇ ਪੈਰ ਜਮਾ ਕੇ ਬੈਠਾ ਹੈ।  ਇਤਨੇ ਸਾਰੇ ਅਖ਼ਬਾਰ  ਹਨ,  ਇਤਨੇ ਸਾਰੇ ਚੈਨਲਸ ਹਨ, ਉਸ ਦੌਰ ਵਿੱਚ ਭਾਰਤ ਦੇ ਨਾਗਰਿਕ ਦਾ ਵਿਸ਼ਵਾਸ ਸਾਡੇ ‘ਤੇ ਹੈ,  ਸਾਡੀ ਸਰਕਾਰ ‘ਤੇ  ਹੈ।

 

ਸਾਥੀਓ,

 

ਜਦੋਂ ਜਨਤਾ ਦਾ ਵਿਸ਼ਵਾਸ ਵਧਦਾ ਹੈ , ‍ਆਤਮਵਿਸ਼ਵਾਸ ਵਧਦਾ ਹੈ ਤਾਂ ਦੇਸ਼  ਦੇ ਵਿਕਾਸ ‘ਤੇ ਇੱਕ ਅਲੱਗ ਹੀ ਪ੍ਰਭਾਵ ਦਿਖਦਾ ਹੈ। ਆਪ (ਤੁਸੀਂ) ਜਾਣਦੇ ਹੋ ਪੁਰਾਣੀਆਂ ਵਿਕਸਿਤ ਸੱਭਿਅਤਾਵਾਂ ਨੂੰ ਲੈ ਕੇ ਅੱਜ ਦੇ ਵਿਕਸਿਤ ਦੇਸ਼ਾਂ ਤੱਕ ਇੱਕ ਚੀਜ਼ ਹਮੇਸ਼ਾ ਤੋਂ ਕੌਮਨ ਰਹੀ ਹੈ ਇਹ ਕੌਮਨ ਚੀਜ਼ ਹੈ Risk taking ਦਾ ਕਲਚਰ ।  ਇੱਕ ਸਮਾਂ ਸੀ ਜਦੋਂ ਸਾਡਾ ਦੇਸ਼ ਪੂਰੇ ਵਿਸ਼ਵ  ਦੇ ਕਮਰਸ ਅਤੇ ਕਲਚਰ ਦਾ ਹੌਟਸਪੌਟ ਸੀ।  ਸਾਡੇ ਮਰਚੈਂਟਸ ਅਤੇ ਸੇਲਰਸ ਇੱਕ ਤਰਫ਼ ਸਾਊਥ ਈਸਟ ਏਸ਼ੀਆ  ਦੇ ਨਾਲ ਕੰਮ ਕਰ ਰਹੇ ਸਨ, ਤਾਂ ਦੂਸਰੀ ਤਰਫ਼ ਅਰਬ,  ਅਫਰੀਕਾ ਅਤੇ Roman Empire ਨਾਲ ਭੀ ਉਨ੍ਹਾਂ ਦਾ ਗਹਿਰਾ ਨਾਤਾ ਜੁੜਦਾ ਸੀ।ਉਸ ਸਮੇਂ  ਦੇ ਲੋਕਾਂ ਨੇ ਰਿਸਕ ਲਿਆ ਅਤੇ ਇਸ ਲਈ ਭਾਰਤ  ਦੇ products ਅਤੇ services ਸਾਗਰ  ਦੇ ਦੂਸਰੇ ਕਿਨਾਰੇ ਤੱਕ ਪਹੁੰਚ ਪਾਏ।  ਆਜ਼ਾਦੀ  ਦੇ ਬਾਅਦ ਸਾਨੂੰ ਰਿਸਕ ਟੇਕਿੰਗ  ਦੇ ਇਸ ਕਲਚਰ ਨੂੰ ਹੋਰ ਅੱਗੇ ਵਧਾਉਣਾ ਸੀ। ਲੇਕਿਨ ਆਜ਼ਾਦੀ  ਦੇ ਬਾਅਦ ਦੀਆਂ ਸਰਕਾਰਾਂ ਨੇ ਤਦ  ਦੇ ਨਾਗਰਿਕਾਂ ਨੂੰ ਉਹ ਹੌਸਲਾ ਹੀ ਨਹੀਂ ਦਿੱਤਾ, ਇਸ ਦਾ ਪਰਿਣਾਮ ਇਹ ਹੋਇਆ ਕਿ ਕਈ ਪੀੜ੍ਹੀਆਂ ਇੱਕ ਕਦਮ  ਅੱਗੇ ਵਧਾਉਣ ਅਤੇ ਦੋ ਕਦਮ  ਪਿੱਛੇ ਖਿੱਚਣ ਵਿੱਚ ਹੀ ਗੁਜਰ ਗਈਆਂ। ਹੁਣ ਬੀਤੇ 10 ਸਾਲਾਂ ਵਿੱਚ ਦੇਸ਼ ਵਿੱਚ ਜੋ ਪਰਿਵਰਤਨ ਆਏ ਹਨ ਉਨ੍ਹਾਂ ਨੇ ਭਾਰਤ  ਦੇ ਨਾਗਰਿਕਾਂ ਵਿੱਚ ਰਿਸਕ ਟੇਕਿੰਗ ਕਲਚਰ ਨੂੰ ਫਿਰ ਤੋਂ ਨਵੀਂ ਊਰਜਾ ਦਿੱਤੀ ਹੈ। ਅੱਜ ਸਾਡਾ ਯੁਵਾ ਹਰ ਖੇਤਰ ਵਿੱਚ ਰਿਸਕ ਟੇਕਰ ਬਣਕੇ ਉੱਭਰ ਰਿਹਾ ਹੈ।  ਕਦੇ ਇੱਕ ਕੰਪਨੀ ਸ਼ੁਰੂ ਕਰਨਾ ਰਿਸਕ ਮੰਨਿਆ ਜਾਂਦਾ ਸੀ, 10 ਸਾਲ ਪਹਿਲੇ ਤੱਕ ਮੁਸ਼ਕਿਲ ਨਾਲ ਕਿਸੇ ਸਟਾਰਟਅਪ ਦਾ ਨਾਮ ਸੁਣਦੇ ਸਾਂ …ਅੱਜ ਦੇਸ਼ ਵਿੱਚ ਰਜਿਸਟਰਡ ਸਟਾਰਟਅਪਸ ਦੀ ਸੰਖਿਆ ਸਵਾ ਲੱਖ (125,000) ਤੋਂ ਜ਼ਿਆਦਾ ਹੋ ਗਈ ਹੈ।  ਇੱਕ ਜ਼ਮਾਨਾ ਸੀ ਕਿ ਖੇਡਾਂ ਵਿੱਚ ਅਤੇ ਖੇਡਾਂ ਨੂੰ ਪ੍ਰੋਫੈਸ਼ਨ ਦੇ ਰੂਪ ਵਿੱਚ ਅਪਣਾਉਣ ਵਿੱਚ ਭੀ ਰਿਸਕ ਸੀ,  ਲੇਕਿਨ ਅੱਜ ਸਾਡੇ ਛੋਟੇ ਸ਼ਹਿਰਾਂ ਦੇ ਨੌਜਵਾਨ ਭੀ ਇਹ ਰਿਸਕ ਉਠਾ ਕੇ ਦੁਨੀਆ ਵਿੱਚ ਦੇਸ਼ ਦਾ ਨਾਮ ਰੋਸ਼ਨ  ਕਰ ਰਹੇ ਹਨ। ਆਪ (ਤੁਸੀਂ) ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਮਹਿਲਾਵਾਂ ਦਾ ਭੀ ਉਦਾਹਰਣ ਲਓ, ਅੱਜ ਦੇਸ਼ ਵਿੱਚ ਕਰੀਬ ਇੱਕ ਕਰੋੜ ਲੱਖਪਤੀ ਦੀਦੀਆਂ (‘LakhpatiDidis’) ਬਣੀਆਂ ਹਨ। ਇਹ ਪਿੰਡ-ਪਿੰਡ ਵਿੱਚ ਉੱਦਮੀ ਬਣ ਕੇ ਆਪਣਾ ਕੁਝ ਬਿਜ਼ਨਸ ਚਲਾ ਰਹੀਆਂ ਹਨ। ਮੈਨੂੰ ਕੁਝ ਸਮਾਂ ਪਹਿਲੇ ਇੱਕ ਗ੍ਰਾਮੀਣ ਮਹਿਲਾ ਨਾਲ ਸੰਵਾਦ ਕਰਨ ਦਾ ਅਵਸਰ ਆਇਆ (ਮਿਲਿਆ) ਉਸ ਮਹਿਲਾ ਨੇ ਮੈਨੂੰ ਦੱਸਿਆ ਸੀ ਕਿ ਕਿਵੇਂ ਉਸ ਨੇ ਇੱਕ ਟਰੈਕਟਰ ਖਰੀਦਿਆ ਅਤੇ ਆਪਣੀ ਕਮਾਈ ਨਾਲ ਪੂਰੇ ਪਰਿਵਾਰ ਦੀ ਆਮਦਨ ਵਧਾ ਦਿੱਤੀ।  ਇੱਕ ਮਹਿਲਾ ਨੇ ਇੱਕ ਰਿਸਕ ਲਿਆ ਅਤੇ ਆਪਣੇ ਪੂਰੇ ਪਰਿਵਾਰ ਦਾ ਜੀਵਨ ਬਦਲ ਦਿੱਤਾ।  ਜਦੋਂ ਦੇਸ਼  ਦੇ ਗ਼ਰੀਬ ਅਤੇ ਮਿਡਲ ਕਲਾਸ  ਦੇ ਲੋਕ ਰਿਸਕ ਲੈਣਾ ਸ਼ੁਰੂ ਕਰ ਦੇਣ ਤਦ ਬਦਲਾਅ ਠੀਕ ਮਾਅਨੇ ਵਿੱਚ ਦਿਖਣ ਲਗਦਾ ਹੈ।  ਇਹੀ ਅਸੀਂ ਭਾਰਤ ਵਿੱਚ ਅੱਜ ਹੁੰਦੇ ਦੇਖ ਰਹੇ ਹਾਂ ।

ਸਾਥੀਓ,

ਅੱਜ ਭਾਰਤ ਦਾ ਸਮਾਜ ਅਭੂਤਪੂਰਵ aspirations ਨਾਲ ਭਰਿਆ ਹੋਇਆ ਹੈ। ਇਨ੍ਹਾਂ aspirations ਨੂੰ ਅਸੀਂ ਆਪਣੀ ਪਾਲਿਸੀਜ਼ ਦਾ ਬੜਾ ਅਧਾਰ ਬਣਾਇਆ ਹੈ। ਸਾਡੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਇੱਕ ਬਹੁਤ unique combination ਦਿੱਤਾ ਹੈ … ਇਹ combo ,  investment ਨਾਲ employment ,  development ਨਾਲ  dignity ਦਾ ਹੈ ।  ਅਸੀਂ ਵਿਕਾਸ ਦਾ ਐਸਾ ਮਾਡਲ ਲੈ ਕੇ ਚਲ ਰਹੇ ਹਾਂ ਜਿੱਥੇ ਇਨਵੈਸਟਮੈਂਟ ਹੋਵੇ,  ਇਨਵੈਸਟਮੈਂਟ ਨਾਲ ਇੰਪਲਾਇਮੈਂਟ ਜਨਰੇਟ ਹੋਵੇ,  ਡਿਵੈਲਪਮੈਂਟ ਹੋਵੇ ਅਤੇ ਉਹ ਡਿਵੈਲਪਮੈਂਟ ਭਾਰਤ  ਦੇ ਨਾਗਰਿਕਾਂ ਦੀ dignity ਵਧਾਉਣ,  dignity ਸੁਨਿਸ਼ਚਿਤ ਕਰਨ।   ਹੁਣ ਜਿਵੇਂ ਦੇਸ਼ ਵਿੱਚ ਟਾਇਲਟਸ (toilets) ਬਣਾਉਣ ਦੀ ਇੱਕ example ਹੈ। ਮੈਂ ਛੋਟੀਆਂ ਚੀਜ਼ਾਂ ਇਸ ਲਈ ਹੱਥ ਪਕੜਾ ਰਿਹਾ ਹਾਂ ਕਿ ਕਦੇ-ਕਦੇ ਸਾਨੂੰ ਲਗਦਾ ਹੈ ਇਸ ਦਾ ਕੋਈ ਮੁੱਲ ਹੀ ਨਹੀਂ ਹੈ … ਲੇਕਿਨ ਇਸ ਦੀ ਕਿਤਨੀ ਬੜੀ ਤਾਕਤ ਹੁੰਦੀ ਹੈ ਮੈਂ ਤੁਹਾਨੂੰ ਉਦਾਹਰਣ ਨਾਲ ਦੱਸਣਾ ਚਾਹੁੰਦਾ ਹਾਂ।  ਸਾਡੇ ਦੇਸ਼ ਵਿੱਚ ਅਸੀਂ ਇੱਕ ਮਿਸ਼ਨ ਲਿਆ ਟਾਇਲਟਸ ਬਣਾਉਣ ਦਾ  ਦੇਸ਼ ਦੀ ਬਹੁਤ ਬੜੀ ਆਬਾਦੀ ਦੇ  ਲਈ ਇਹ ਸੁਵਿਧਾ  ਦੇ ਨਾਲ-ਨਾਲ ਸਕਿਉਰਿਟੀ ਅਤੇ ਡਿਗਨਿਟੀ ਦਾ ਭੀ ਮਾਧਿਅਮ ਹੈ। ਇਸ ਯੋਜਨਾ ਦੀ ਜਦੋਂ ਬਾਤ ਹੁੰਦੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਇਤਨੇ ਕਰੋੜ ਸ਼ੌਚਾਲਯ(ਪਖਾਨੇ) ਬਣੇ ਹਨ… ਠੀਕ ਹੈ ਬਣ ਗਏ ਹੋਣਗੇ। ਲੇਕਿਨ ਇਹ ਜੋ ਸ਼ੌਚਾਲਯ (ਪਖਾਨੇ)  ਬਣੇ ਹਨ ਨਾ ਉਨ੍ਹਾਂ ਨੂੰ ਬਣਾਉਣ ਵਿੱਚ ਇੱਟਾਂ ਲਗੀਆਂ ਹਨ,  ਲੋਹਾ ਲਗਿਆ ਹੈ, ਸੀਮਿੰਟ ਲਗਿਆ ਹੈ, ਕੰਮ ਕਰਨ ਵਾਲੇ ਲੋਕ ਹਨ। ਅਤੇ ਇਹ ਸਾਰਾ ਸਮਾਨ ਕਿਸੇ ਦੁਕਾਨ ਤੋਂ ਗਿਆ ਹੈ, ਕਿਸੇ ਇੰਡਸਟ੍ਰੀ ਤੋਂ ਬਣਿਆ ਹੈ।  ਕਿਸੇ ਨਾ ਕਿਸੇ ਟ੍ਰਾਂਸਪੋਰਟਰਸ ਨੇ ਕਿਸੇ  ਦੇ ਘਰ ਤੱਕ ਪਹੁੰਚਾਇਆ ਹੈ।  ਯਾਨੀ ਇਸ ਨਾਲ ਇਕੌਨਮੀ ਨੂੰ ਭੀ ਗਤੀ ਮਿਲੀ ਹੈ, ਬੜੀ ਸੰਖਿਆ ਵਿੱਚ jobs create ਹੋਈਆਂ ਹਨ। ਜਦੋਂ ਟਾਇਲਟ ਬਣਿਆ ਤਾਂ ਲੋਕਾਂ ਦਾ ਜੀਵਨ ਅਸਾਨ ਹੋਇਆ।  ਲੋਕਾਂ ਵਿੱਚ ਸਨਮਾਨ ਅਤੇ ਆਤਮ-ਸਨਮਾਨ ਦਾ ਇੱਕ ਭਾਵ ਪੈਦਾ ਹੋਇਆ। ਅਤੇ ਨਾਲ ਹੀ ਇਸ ਨੇ ਡਿਵੈਲਪਮੈਂਟ ਨੂੰ ਭੀ ਗਤੀ ਦਿੱਤੀ। ਯਾਨੀ Investment ਨਾਲ Employment ,  Development ਨਾਲ Dignity ਇਸ ਮੰਤਰ ਦੀ ਸਫ਼ਲਤਾ ਜ਼ਮੀਨ ‘ਤੇ ਦਿਖ ਰਹੀ ਹੈ।

 

 

ਸਾਥੀਓ,

ਇੱਕ ਹੋਰ ਉਦਾਹਰਣ, ਐੱਲਪੀਜੀ ਗੈਸ ਸਿਲੰਡਰ (LPG gas cylinders) ਦੀ ਹੈ। ਪਹਿਲੇ ਜਦੋਂ ਕਿਸੇ ਦੇ ਘਰ ਵਿੱਚ ਗੈਸ ਹੁੰਦੀ ਸੀ ਤਾਂ ਅੜੌਸ-ਪੜੌਸ (ਆਂਢ-ਗੁਆਂਢ) ਦੇ ਲੋਕ ਇਹ ਸੋਚਦੇ ਸਨ ਕਿ ਕੋਈ ਬੜਾ ਵਿਅਕਤੀ ਹੈ, ਉਸ ਦਾ ਬੜਾ ਰੁਤਬਾ ਮੰਨਿਆ ਜਾਂਦਾ, ਉਨ੍ਹਾਂ ਦੇ ਪਾਸ ਗੈਸ ਚੁੱਲ੍ਹਾ ਹੈ। ਜਿਸ ਦੇ ਪਾਸ ਗੈਸ ਕਨੈਕਸ਼ਨ ਨਹੀਂ ਹੁੰਦਾ ਸੀ, ਉਹ ਸੋਚਦਾ ਸੀ ਕਿ ਕਾਸ਼ ਉਸ ਦਾ ਖਾਣਾ ਭੀ ਗੈਸ ਦੇ ਚੁੱਲ੍ਹੇ ’ਤੇ ਬਣਦਾ। ਹਾਲਤ ਇਹ ਸੀ ਕਿ ਗੈਸ ਕਨੈਕਸ਼ਨ ਦੇ ਲਈ ਸਾਂਸਦਾਂ ਤੋਂ, ਪਾਰਲੀਮੈਂਟ ਮੈਂਬਰਸ ਤੋਂ ਚਿੱਠੀਆਂ ਲਿਖਵਾਉਣੀਆਂ ਪੈਂਦੀਆਂ ਸਨ, ਅਤੇ ਮੈਂ 21ਵੀਂ ਸਦੀ ਦੀ ਸ਼ੁਰੂ ਦੀ ਬਾਤ ਕਰ ਰਿਹਾ ਹਾਂ, ਇਹ ਕੋਈ 18ਵੀਂ ਸ਼ਤਾਬਦੀ ਦੀ ਬਾਤ ਨਹੀਂ ਕਰ ਰਿਹਾ ਹਾਂ। 2014 ਤੋਂ ਪਹਿਲੇ ਸਰਕਾਰ ਡਿਬੇਟ ਕਰਦੀ ਸੀ ਅਤੇ ਡਿਬੇਟ ਕੀ ਕਰਦੀ ਸੀ? ਡਿਬੇਟ ਇਹ ਹੁੰਦੀ ਸੀ ਕਿ ਸਾਲ ਵਿੱਚ 6 ਸਿਲੰਡਰ ਦੇਣੇ ਹਨ। ਜਾਂ ਫਿਰ 9 ਸਿਲੰਡਰ ਦੇਣੇ ਹਨ… ਇਸ ’ਤੇ ਡਿਬੇਟ ਹੁੰਦੀ ਸੀ। ਅਸੀਂ ਸਿਲੰਡਰ ਕਿਤਨੇ ਦੇਣੇ ਹਨ, ਇਸ ਡਿਬੇਟ ਦੀ ਬਜਾਏ ਹਰ ਘਰ ਗੈਸ ਦੇ ਚੁੱਲ੍ਹੇ ਦਾ ਕਨੈਕਸ਼ਨ ਪਹੁੰਚਾਉਣ ਨੂੰ ਪ੍ਰਾਥਮਿਕਤਾ ਬਣਾਇਆ। ਜਿਤਨੇ ਗੈਸ ਕਨੈਕਸ਼ਨ ਆਜ਼ਾਦੀ ਦੇ ਬਾਅਦ ਦੇ 70 ਸਾਲ ਵਿੱਚ ਦਿੱਤੇ ਗਏ, ਉਸ ਤੋਂ ਜ਼ਿਆਦਾ ਅਸੀਂ ਪਿਛਲੇ 10 ਸਾਲ ਵਿੱਚ ਦਿੱਤੇ ਹਨ। 2014 ਵਿੱਚ ਦੇਸ਼ ਵਿੱਚ 14 ਕਰੋੜ ਗੈਸ ਕਨੈਕਸ਼ਨ ਸਨ, ਅੱਜ 30 ਕਰੋੜ ਤੋਂ ਜ਼ਿਆਦਾ ਹਨ। 10 ਸਾਲ ਵਿੱਚ ਇਤਨੇ ਕੰਜ਼ਿਊਮਰ ਵਧ ਗਏ, ਲੇਕਿਨ ਕੀ ਤੁਸੀਂ ਕਦੇ ਸੁਣਿਆ ਹੈ ਕਿ ਗੈਸ ਦੀ ਕਿੱਲਤ ਹੈ? ਨਹੀਂ ਸੁਣਿਆ ਹੈ, ਹਿੰਦੁਸਤਾਨ ਟਾਇਮਸ ਵਿੱਚ ਛਪਿਆ ਹੈ ਕਦੇ….. ਕਦੇ ਛਪਿਆ ਹੈ…. ਹੋਇਆ ਹੀ ਨਹੀਂ ਤਾਂ ਛਪੇਗਾ ਕਿਵੇਂ। ਇਹ ਇਸ ਲਈ ਨਹੀਂ ਸੁਣਾਈ ਦਿੰਦਾ ਕਿਉਂਕਿ ਅਸੀਂ ਇੱਕ ਸਪੋਰਟਿੰਗ ਇਨਫ੍ਰਾਸਟ੍ਰਕਚਰ ਬਣਾਇਆ, ਉਸ ’ਤੇ Invest ਕੀਤਾ। ਅਸੀਂ ਜਗ੍ਹਾ-ਜਗ੍ਹਾ ਬੌਟਲਿੰਗ ਪਲਾਂਟ ਲਗਾਏ, ਡਿਸਟ੍ਰੀਬਿਊਸ਼ਨ ਸੈਂਟਰ ਬਣਾਏ। ਬੌਟਲਿੰਗ ਤੋਂ ਲੈ ਕੇ ਸਿਲੰਡਰ ਦੀ ਡਿਲਿਵਰੀ ਤੱਕ ਇਸ ਨਾਲ ਹਰ ਜਗ੍ਹਾ ਰੋਜ਼ਗਾਰ ਦਾ ਨਿਰਮਾਣ ਹੋਇਆ।

 

ਸਾਥੀਓ,

ਮੈਂ ਤੁਹਾਨੂੰ ਅਜਿਹੀਆਂ ਕਿਤਨੀਆਂ ਹੀ ਉਦਾਹਰਣਾਂ ਦੇ ਸਕਦਾ ਹਾਂ। ਮੋਬਾਈਲ ਫੋਨਸ ਦੀ ਉਦਾਹਰਣ ਹੈ…. ਰੁਪੇ ਕਾਰਡ (RuPay card) ਦੀ ਉਦਾਹਰਣ ਹੈ….ਪਹਿਲੇ ਡੈਬਿਟ-ਕ੍ਰੈਡਿਟ ਕਾਰਡ ਰੱਖਣਾ, ਕੁਝ ਲੋਕਾਂ ਨੂੰ ਇੱਕ ਅਲੱਗ ਗਰਵ (ਮਾਣ) ਮਹਿਸੂਸ ਕਰਵਾਉਂਦਾ ਸੀ, ਜੇਬ ਵਿੱਚੋਂ ਇਸ ਤਰ੍ਹਾਂ ਨਿਕਾਲਦਾ (ਕੱਢਦਾ) ਸੀ ਅਤੇ ਲੋਕ ਦੇਖਦੇ ਸਨ। ਅਤੇ ਗ਼ਰੀਬ ਉਸੇ ਕਾਰਡ ਨੂੰ ਦੇਖ ਕੇ ਸੋਚਦਾ ਸੀ… ਕਾਸ਼ ਕਦੇ ਮੇਰੀ ਜੇਬ ਵਿੱਚ ਭੀ। ਲੇਕਿਨ ਰੁਪੇ ਕਾਰਡ (RuPay card) ਆਇਆ ਅਤੇ ਅੱਜ ਮੇਰੇ ਦੇਸ਼ ਦੇ ਗ਼ਰੀਬ ਦੀ ਜੇਬ ਵਿੱਚ ਭੀ ਕ੍ਰੈਡਿਟ-ਡੈਬਿਟ ਕਾਰਡ ਮੌਜੂਦ ਹਨ ਦੋਸਤੋ। ਹੁਣ ਉਸੇ ਪਲ ਉਹ ਉਸ ਨੂੰ (ਦੀ) ਬਰਾਬਰੀ ਮਹਿਸੂਸ ਕਰਦਾ ਹੈ, ਉਸ ਦੀ self respect ਵਧ ਜਾਂਦੀ ਹੈ।  ਅੱਜ ਗ਼ਰੀਬ ਤੋਂ ਗ਼ਰੀਬ ਔਨਲਾਇਨ ਟ੍ਰਾਂਜੈਕਸ਼ਨ ਕਰਦਾ ਹੈ। ਬੜੇ ਸ਼ਾਪਿੰਗ ਮਾਲ ਵਿੱਚ ਕੋਈ ਮਹਿੰਗੀ ਕਾਰ ਤੋਂ ਉਤਰ ਕੇ ਭੀ ਉਹੀ UPI ਇਸਤੇਮਾਲ ਕਰਦਾ ਹੈ, ਜੋ ਮੇਰੇ ਦੇਸ਼ ਦਾ ਰੇਹੜੀ-ਪਟੜੀ ’ਤੇ ਬੈਠਾ ਹੋਇਆ ਇੱਕ ਸਾਧਾਰਣ ਇਨਸਾਨ ਭੀ ਉਸੇ UPI ਦਾ ਉਪਯੋਗ ਕਰਦਾ ਹੈ। ਇਹ ਭੀ Investment ਨਾਲ Employment, Development ਨਾਲ Dignity ਦੀ ਬਿਹਤਰੀਨ ਉਦਾਹਰਣ ਹੈ।

 

 

ਸਾਥੀਓ,

ਭਾਰਤ ਅੱਜ ਜਿਸ ਗ੍ਰੋਥ ਟ੍ਰੈਜੈਕਟਰੀ ’ਤੇ ਹੈ… ਉਸ ਨੂੰ ਸਮਝਣ ਦੇ ਲਈ ਸਾਡੀ ਸਰਕਾਰ ਦੀ ਇੱਕ ਹੋਰ ਅਪ੍ਰੋਚ ’ਤੇ ਗੌਰ ਕਰਨਾ ਜ਼ਰੂਰੀ ਹੈ। ਇਹ ਅਪ੍ਰੋਚ ਹੈ – ‘Spending Big for the People’, ਲੇਕਿਨ ਨਾਲ-ਨਾਲ ਦੂਸਰੀ ਭੀ ਇੱਕ ਅਪ੍ਰੋਚ ਹੈ – ‘Saving Big for the People.’ ਅਸੀਂ ਇਹ ਕਿਵੇਂ ਕਰ ਰਹੇ ਹਾਂ, ਇਹ ਜਾਣਨਾ ਸ਼ਾਇਦ ਤੁਹਾਡੇ ਲਈ ਦਿਲਚਸਪ ਹੋਵੇਗਾ। 2014 ਵਿੱਚ ਸਾਡਾ ਯੂਨੀਅਨ ਬਜਟ 16 ਲੱਖ ਕਰੋੜ ਰੁਪਏ ਦੇ ਆਸਪਾਸ ਸੀ। ਅੱਜ ਇਹ ਬਜਟ 48 lakh crore ਰੁਪਏ ਦਾ ਹੈ। 2013-14 ਵਿੱਚ ਅਸੀਂ Capital Expenditure ਵਿੱਚ ਕਰੀਬ ਸਵਾ ਦੋ ਲੱਖ ਕਰੋੜ ਰੁਪਏ ਖਰਚ ਕਰਦੇ ਸਾਂ। ਲੇਕਿਨ ਅੱਜ ਦਾ Capital Expenditure 11 ਲੱਖ ਕਰੋੜ ਤੋਂ ਜ਼ਿਆਦਾ ਹੈ। ਇਹ 11 ਲੱਖ ਕਰੋੜ ਰੁਪਏ ਅੱਜ ਨਵੇਂ ਹਸਪਤਾਲ, ਨਵੇਂ ਸਕੂਲ, ਸੜਕਾਂ, ਰੇਲ, ਰਿਸਰਚ ਫੈਸਿਲਿਟੀ, ਐਸੇ ਕਈ ਪਬਲਿਕ ਇਨਫ੍ਰਾਸਟ੍ਰਕਚਰ ’ਤੇ ਖਰਚ ਕਰ ਰਹੇ ਹਾਂ। ਪਬਲਿਕ ’ਤੇ ਖਰਚ ਵਧਾਉਣ ਦੇ ਨਾਲ ਹੀ ਅਸੀਂ ਪਬਲਿਕ ਦਾ ਪੈਸਾ ਭੀ ਬਚਾ ਰਹੇ ਹਾਂ। ਮੈਂ ਤੁਹਾਡੇ ਸਾਹਮਣੇ ਕੁਝ ਅੰਕੜੇ ਰੱਖ ਰਿਹਾ ਹਾਂ ਅਤੇ ਮੈਂ ਪੱਕਾ ਮੰਨਦਾ ਹਾਂ ਕਿ ਇਹ ਅੰਕੜੇ ਸੁਣ ਕੇ ਤੁਹਾਨੂੰ ਲਗੇਗਾ ਅੱਛਾ ਐਸਾ ਭੀ ਹੋ ਸਕਦਾ ਹੈ।

 

 

ਹੁਣ ਜਿਵੇਂ Direct Benefit Transfer (DBT) ਤੋਂ ਜੋ ਲੀਕੇਜ ਰੁਕੀ ਹੈ, ਉਸ ਨਾਲ ਦੇਸ਼ ਦੇ ਸਾਢੇ 3 ਲੱਖ ਕਰੋੜ ਰੁਪਏ ਬਚੇ ਹਨ। ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦੇ ਤਹਿਤ ਮੁਫ਼ਤ ਇਲਾਜ ਨਾਲ ਗ਼ਰੀਬਾਂ ਦੇ ਇੱਕ ਲੱਖ 10 ਹਜ਼ਾਰ ਕਰੋੜ ਰੁਪਏ ਬਚੇ ਹਨ। ਜਨ ਔਸ਼ਧੀ ਕੇਂਦਰਾਂ (Jan Aushadhi centres) ਵਿੱਚ 80 ਪਰਸੈਂਟ ਡਿਸਕਾਊਂਟ ‘ਤੇ ਮਿਲ ਰਹੀਆਂ ਦਵਾਈਆਂ ਨਾਲ ਨਾਗਰਿਕਾਂ ਦੇ 30 ਹਜ਼ਾਰ ਕਰੋੜ ਰੁਪਏ ਬਚੇ ਹਨ। ਸਟੈਂਟ ਅਤੇ Knee ਇੰਪਲਾਂਟ ਦੀਆਂ ਕੀਮਤਾਂ ਨੂੰ ਨਿਯੰਤ੍ਰਿਤ ਕਰਨ ਨਾਲ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਬਚੇ ਹਨ। ਉਜਾਲਾ ਸਕੀਮ (UJALA scheme) ਨਾਲ ਲੋਕਾਂ ਨੂੰ LED ਬਲਬ (LED bulbs) ਦੁਆਰਾ ਬਿਜਲੀ ਬਿਲ  ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਸਵੱਛ ਭਾਰਤ ਅਭਿਯਾਨ, ਸਵੱਛ ਭਾਰਤ ਮਿਸ਼ਨ (Swachh Bharat Mission) ਦੇ ਕਾਰਨ ਬਿਮਾਰੀਆਂ ਘੱਟ ਹੋਈਆਂ ਹਨ, ਅਤੇ ਇਸ ਨਾਲ ਪਿੰਡਾਂ ਵਿੱਚ ਹਰ ਪਰਿਵਾਰ ਦੇ ਕਰੀਬ 50 ਹਜ਼ਾਰ ਰੁਪਏ ਬਚੇ ਹਨ। ਯੂਨੀਸੈੱਫ (UNICEF) ਦਾ ਕਹਿਣਾ ਹੈ ਕਿ ਜਿਸ ਪਰਿਵਾਰ ਦੇ ਪਾਸ ਆਪਣਾ ਟਾਇਲਟ  ਹੈ, ਉਸ ਦੇ ਭੀ ਕਰੀਬ 70 ਹਜ਼ਾਰ ਰੁਪਏ ਬਚ ਰਹੇ ਹਨ।

 

 

ਸਾਥੀਓ,

ਜਿਨ੍ਹਾਂ 12 ਕਰੋੜ ਲੋਕਾਂ ਦੇ ਘਰ ਪਹਿਲੀ ਵਾਰ ਨਲ ਸੇ ਜਲ (tap water) ਆਇਆ ਹੈ, WHO ਨੇ ਉਨ੍ਹਾਂ ‘ਤੇ ਭੀ ਇੱਕ ਸਟਡੀ ਕਰਵਾਈ ਹੈ। ਹੁਣ ਸਾਫ਼ ਪਾਣੀ (clean water) ਮਿਲਣ ਨਾਲ ਐਸੇ ਪਰਿਵਾਰਾਂ ਨੂੰ ਹਰ ਸਾਲ 80 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋਈ ਹੈ।

 

ਸਾਥੀਓ,

10 ਸਾਲ ਪਹਿਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਭਾਰਤ ਵਿੱਚ ਇਤਨਾ ਬੜਾ ਬਦਲਾਅ (transformation) ਹੋਵੇਗਾ। ਭਾਰਤ ਦੀ ਸਫ਼ਲਤਾ ਨੇ ਸਾਨੂੰ ਹੋਰ ਬੜਾ ਸੁਪਨਾ ਦੇਖਣ ਅਤੇ ਉਸ ਨੂੰ ਪੂਰਾ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੱਜ ਇੱਕ ਉਮੀਦ ਹੈ, ਇੱਕ ਸੋਚ ਹੈ ਕਿ ਇਹ Century, India ਦੀ Century ਹੋਵੇਗੀ। ਲੇਕਿਨ ਐਸਾ ਕਰਨ ਦੇ ਲਈ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਲਈ ਸਾਨੂੰ ਕਈ ਸਾਰੇ ਪ੍ਰਯਾਸ ਭੀ ਕਰਨੇ ਹੋਣਗੇ। ਅਸੀਂ ਉਸ ਦਿਸ਼ਾ ਵਿੱਚ ਭੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਸਾਨੂੰ ਹਰ ਸੈਕਟਰ ਵਿੱਚ best ਕਰਨ ਦੇ ਲਈ ਅੱਗੇ ਵਧਣਾ ਹੋਵੇਗਾ। ਪੂਰੇ ਸਮਾਜ ਦੀ ਇਹ ਸੋਚ ਬਣਾਉਣੀ ਹੋਵੇਗੀ ਕਿ ਅਸੀਂ best ਤੋਂ ਘੱਟ ਕੁਝ ਭੀ ਸਵੀਕਾਰ ਨਹੀਂ ਕਰਨਾ ਹੈ। ਸਾਨੂੰ ਆਪਣੇ ਪ੍ਰੋਸੈੱਸ ਨੂੰ ਐਸਾ ਬਣਾਉਣਾ ਹੋਵੇਗਾ, ਕਿ ਭਾਰਤ ਦਾ ਸਟੈਂਡਰਡ World Class ਕਿਹਾ ਜਾਵੇ। ਸਾਨੂੰ ਐਸੇ ਪ੍ਰੋਡਕਟਸ ਬਣਾਉਣੇ ਹੋਣਗੇ, ਕਿ ਭਾਰਤ ਦੀਆਂ ਚੀਜ਼ਾਂ ਦੁਨੀਆ ਵਿੱਚ World Class ਕਹੀਆਂ ਜਾਣ। ਸਾਡੇ constructions ‘ਤੇ ਐਸੇ ਕੰਮ ਹੋਵੇ ਕਿ ਭਾਰਤ ਦਾ ਇਨਫ੍ਰਾਸਟ੍ਰਕਚਰ World Class ਕਿਹਾ ਜਾਵੇ। ਸਿੱਖਿਆ ਦੇ ਖੇਤਰ ਵਿੱਚ ਸਾਡਾ ਕੰਮ ਐਸਾ ਹੋਵੇ ਕਿ ਭਾਰਤ ਦੀ Education ਨੂੰ World Class ਸਵੀਕ੍ਰਿਤੀ ਮਿਲੇ। Entertainment ਦੇ ਖੇਤਰ ਵਿੱਚ ਐਸੇ ਕੰਮ ਹੋਵੇ ਕਿ ਸਾਡੀਆਂ ਫਿਲਮਾਂ ਅਤੇ ਥੀਏਟਰਾਂ ਨੂੰ ਦੁਨੀਆ ਵਿੱਚ World Class ਕਿਹਾ ਜਾਵੇ। ਅਤੇ ਇਸ ਬਾਤ ਨੂੰ, ਇਸ ਅਪ੍ਰੋਚ ਨੂੰ ਲਗਾਤਾਰ ਜਨਮਾਨਸ ਵਿੱਚ ਬਣਾਈ ਰੱਖਣ ਦੇ  ਲਈ ਹਿੰਦੁਸਤਾਨ ਟਾਇਮਸ (Hindustan Times) ਦੀ ਭੀ ਬਹੁਤ ਬੜੀ ਭੂਮਿਕਾ ਹੈ। ਤੁਹਾਡਾ 100 ਸਾਲ ਦਾ ਅਨੁਭਵ, ਵਿਕਸਿਤ ਭਾਰਤ(‘Viksit Bharat’) ਦੀ ਯਾਤਰਾ ਵਿੱਚ ਬਹੁਤ ਕੰਮ ਆਵੇਗਾ।

 

 

ਸਾਥੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ Development ਦੀ ਇਸ Pace ਨੂੰ ਬਰਕਰਾਰ ਰੱਖਾਂਗੇ। ਬਹੁਤ ਜਲਦੀ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਇਕੌਨਮੀ ਬਣਾਂਗੇ।  ਅਤੇ ਭਾਰਤ (Bharat) ਜਦੋਂ ਸ਼ਤਾਬਦੀ ਮਨਾਵੇਗਾ ਆਜ਼ਾਦੀ ਦੀ, ਭਾਰਤ ਦੀ ਆਜ਼ਾਦੀ ਦੇ 100 ਸਾਲ ਹੋਣਗੇ ਤਦ ਆਪ (ਤੁਸੀਂ) ਭੀ ਕਰੀਬ-ਕਰੀਬ ਸਵਾ ਸੌ ਸਾਲ ਦੇ ਹੋ ਜਾਓਂਗੇ (Hindustan Times will also be around 125 years old), ਅਤੇ ਤਦ ਹਿੰਦੁਸਤਾਨ ਟਾਇਮਸ ਲਿਖਦਾ ਹੋਵੇਗਾ ਕਿ ਵਿਕਸਿਤ ਭਾਰਤ (‘Viksit Bharat’) ਦਾ ਇਹ ਸ਼ਾਨਦਾਰ ਅਖ਼ਬਾਰ  ਹੈ। ਇਸ ਯਾਤਰਾ ਦੇ ਤੁਸੀਂ ਭੀ ਸਾਖੀ ਬਣੋਂਗੇ। ਲੇਕਿਨ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਕੁਝ ਕੰਮ ਭੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅਤੇ ਇਹ ਭਰਤੀਆ ਜੀ (Shobhana) Bhartia ji) ਤੁਹਾਡੀ ਜ਼ਿੰਮੇਵਾਰੀ ਰਹੇਗੀ।

 

 

ਦੇਖੋ ਸਾਡੇ ਇੱਥੇ ਬੜੇ-ਬੜੇ ਸਾਹਿਤਕਾਰਾਂ ਦੀਆਂ ਰਚਨਾਵਾਂ ’ਤੇ ਪੀਐੱਚਡੀ  ਹੁੰਦੀ ਹੈ। ਅਲੱਗ-ਅਲੱਗ ਖੋਜਾਂ ’ਤੇ ਪੀਐੱਚਡੀਜ਼ (PhDs) ਹੁੰਦੀਆਂ ਹਨ। ਸ਼ਸ਼ੀ ਜੀ ਕੋਈ ਹਿੰਦੁਸਤਾਨ ਟਾਇਮਸ ਦੇ 100 ਸਾਲ (100-year journey of Hindustan Times) ਉਸ ’ਤੇ ਹੀ ਪੀਐੱਚਡੀ (PhD) ਕਰਨ। ਇਹ ਬੁਹਤ ਬੜੀ ਸੇਵਾ ਹੋਵੇਗੀ। ਉਸ ਨਾਲ ਰਿਸਰਚ ਹੋਵੇਗੀ ਯਾਨੀ ਇੱਕ ਐਸੀ ਚੀਜ਼ ਨਿਕਲ ਕੇ ਆਏਗੀ ਜੋ ਸਾਡੇ ਦੇਸ਼ ਦੀ ਪੱਤਰਕਾਰੀ ਦੀ ਜੋ ਜਰਨੀ ਹੈ, ਅਤੇ ਉਸ ਨੇ ਦੋਨੋਂ ਕਾਲਖੰਡ ਦੇਖੇ ਹਨ, ਗ਼ੁਲਾਮੀ ਦਾ ਕਾਲਖੰਡ ਭੀ ਦੇਖਿਆ ਹੈ, ਆਜ਼ਾਦੀ ਦਾ ਭੀ ਦੇਖਿਆ ਹੈ। ਉਸ ਨੇ ਅਭਾਵ ਦੇ ਦਿਨ ਭੀ ਦੇਖੇ ਹਨ ਅਤੇ ਪ੍ਰਭਾਵ ਦੇ ਦਿਨ ਭੀ ਦੇਖੇ ਹਨ। ਮੈਂ ਸਮਝਦਾ ਹਾਂ ਇੱਕ ਬਹੁਤ ਬੜੀ ਸੇਵਾ ਹੋ ਸਕਦੀ ਹੈ। ਅਤੇ ਬਿਰਲਾ ਪਰਿਵਾਰ ਤਾਂ ਪਹਿਲੇ ਤੋਂ ਚੈਰਿਟੀ ਵਿੱਚ ਵਿਸ਼ਵਾਸ ਕਰਨ ਵਾਲਾ ਪਰਿਵਾਰ ਰਿਹਾ ਹੈ। ਕਿਉਂ ਨਾ ਕਿਸੇ ਯੂਨੀਵਰਸਿਟੀਜ਼ ਵਿੱਚ ਹਿੰਦੁਸਤਾਨ ਵਿੱਚ ਭੀ ਅਤੇ ਹਿੰਦੁਸਤਾਨ ਦੇ ਬਾਹਰ ਭੀ ਹਿੰਦੁਸਤਾਨ ਟਾਇਮਸ ਦੀ ਚੇਅਰ (Hindustan Times Chair) ਹੋਵੇ, ਅਤੇ ਜੋ ਭਾਰਤ ਨੂੰ ਆਲਮੀ ਸੰਦਰਭ ਵਿੱਚ ਉਸ ਦੀ ਸਹੀ ਪਹਿਚਾਣ ਦੇ ਲਈ ਰਿਸਰਚ ਦੇ ਕੰਮ ਕਰਵਾਉਂਦੀ ਹੋਵੇ। ਇੱਕ ਅਖ਼ਬਾਰ  ਆਪਣੇ ਆਪ ਵਿੱਚ ਬਹੁਤ ਬੜਾ ਕੰਮ ਹੈ ਜੋ ਤੁਸੀਂ ਕੀਤਾ ਹੈ। ਲੇਕਿਨ ਤੁਹਾਡੇ ਪਾਸ ਇਤਨੀ ਬੜੀ ਪੂੰਜੀ ਹੈ 100 ਸਾਲ ਵਿੱਚ ਤੁਸੀਂ ਜੋ ਇੱਜ਼ਤ ਕਮਾਈ ਹੈ, ਜੋ ਵਿਸ਼ਵਾਸ ਕਮਾਇਆ ਹੈ, ਉਹ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਿੰਦੁਸਤਾਨ ਟਾਇਮਸ ਦੇ ਦਾਇਰੇ ਤੋਂ ਬਾਹਰ ਨਿਕਾਲ (ਕੱਢ) ਕੇ ਭੀ ਉਪਯੋਗੀ ਹੋ ਸਕਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ (ਤੁਸੀਂ) ਇਸ 100 ਵਰ੍ਹੇ ਸੈਮੀਨਾਰ ਤੱਕ ਸੀਮਿਤ ਨਹੀਂ ਰਹੋਂਗੇ, ਇਸ ਨੂੰ ਅੱਗੇ ਵਧਾਓਂਗੇ। ਦੂਸਰਾ ਮੈਂ ਜੋ ਐਗਜ਼ੀਬਿਸ਼ਨ ਦੇਖੀ, ਵਾਕਈ ਉਹ ਪ੍ਰਭਾਵਿਤ ਕਰਨ ਵਾਲੀ ਹੈ। ਕੀ ਆਪ (ਤੁਸੀਂ) ਇਸ ਦਾ ਇੱਕ ਡਿਜੀਟਲ ਵਰਜ਼ਨ ਅਤੇ ਬਹੁਤ ਅੱਛੀ commentary ਦੇ ਨਾਲ, ਅਤੇ ਉਸ ਨੂੰ ਸਾਡੇ ਦੇਸ਼ ਦੇ ਸਾਰੇ ਸਕੂਲਾਂ ਦੇ ਬੱਚਿਆਂ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਪਤਾ ਚਲੇਗਾ ਕਿ ਭਾਰਤ ਵਿੱਚ ਇਹ ਖੇਤਰ ਕੈਸਾ ਹੈ, ਕਿਵੇਂ-ਕਿਵੇਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਤਰਾਅ-ਚੜ੍ਹਾਅ ਆਏ ਹਨ, ਕਿਹੜੀਆਂ-ਕਿਹੜੀਆਂ ਪਰਿਸਥਿਤੀਆਂ ਤੋਂ ਭਾਰਤ ਗੁਜਰਿਆ ਹੈ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਮੈਂ ਮੰਨਦਾ ਹਾਂ ਕਿ ਤੁਸੀਂ ਇਤਨੀ ਮਿਹਨਤ ਤਾਂ ਕੀਤੀ ਹੈ ਇਸ ਦਾ ਇੱਕ ਡਿਜੀਟਲ ਵਰਜ਼ਨ ਬਣਾ ਕੇ ਆਪ (ਤੁਸੀਂ) ਦੇਸ਼ ਦੇ ਹਰ ਸਕੂਲ ਵਿੱਚ ਪਹੁੰਚਾ ਸਕਦੇ ਹੋ, ਜੋ ਬੱਚਿਆਂ ਦੇ ਲਈ ਭੀ ਇੱਕ ਬੜਾ ਆਕਰਸ਼ਣ ਦਾ ਕੇਂਦਰ ਬਣੇਗਾ।

 

 

ਸਾਥੀਓ,

100 ਸਾਲ ਬਹੁਤ ਬੜੀ ਬਾਤ ਹੁੰਦੀ ਹੈ। ਮੈਂ ਇਨ੍ਹੀਂ ਦਿਨੀਂ ਥੋੜ੍ਹੇ ਅਲੱਗ ਕੰਮਾਂ ਵਿੱਚ ਜ਼ਰਾ ਜ਼ਿਆਦਾ ਵਿਅਸਤ ਹਾਂ। ਲੇਕਿਨ ਇਹ ਇੱਕ ਐਸਾ ਅਵਸਰ ਸੀ ਕਿ ਮੈਂ ਛੱਡਣਾ ਨਹੀਂ ਚਾਹੁੰਦਾ ਸਾਂ ਤੁਹਾਨੂੰ, ਮੈਂ ਖ਼ੁਦ ਆਉਣਾ ਚਾਹੁੰਦਾ ਸਾਂ। ਕਿਉਂਕਿ 100 ਸਾਲ ਦੀ ਯਾਤਰਾ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਉਪਲਬਧੀ ਹੁੰਦੀ ਹੈ। ਅਤੇ ਇਸ ਲਈ ਮੈਂ ਤੁਹਾਨੂੰ, ਤੁਹਾਡੇ ਪੂਰੇ ਸਾਥੀਆਂ ਨੂੰ ਸਭ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ!

************

 

ਐੱਮਜੇਪੀਐੱਸ/ਐੱਸਟੀ/ਆਰਕੇ