ਜੈ ਸਵਾਮੀਨਾਰਾਇਣ!
ਭਗਵਾਨ ਸ਼੍ਰੀ ਸਵਾਮੀਨਾਰਾਇਣ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਭਗਵਾਨ ਸ਼੍ਰੀ ਸਵਾਮੀਨਾਰਾਇਣ ਦੀ ਕਿਰਪਾ ਨਾਲ ਵੜਤਾਲ ਧਾਮ ਵਿਖੇ ਦੋ-ਸ਼ਤਾਬਦੀ ਸਮਾਰੋਹ ਦਾ ਸ਼ਾਨਦਾਰ ਆਯੋਜਨ ਚਲ ਰਿਹਾ ਹੈ। ਉੱਥੇ ਦੇਸ਼-ਵਿਦੇਸ਼ ਤੋਂ ਸਾਰੇ ਹਰਿ ਭਗਤ ਆਏ ਹੋਏ ਹਨ ਅਤੇ ਸਵਾਮੀਨਾਰਾਇਣ ਦੀ ਤਾਂ ਪਰੰਪਰਾ ਰਹੀ ਹੈ ਸੇਵਾ ਦੇ ਬਿਨਾਂ ਉਨ੍ਹਾਂ ਦਾ ਕੋਈ ਕੰਮ ਅੱਗੇ ਨਹੀਂ ਹੁੰਦਾ ਹੈ। ਅੱਜ ਲੋਕ ਵੀ ਵਧ-ਚੜ੍ਹ ਕੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਮੈਂ ਪਿਛਲੇ ਕੁਝ ਦਿਨਾਂ ਵਿੱਚ ਟੀਵੀ ‘ਤੇ ਇਸ ਸਮਾਰੋਹ ਦੀਆਂ ਜੋ ਤਸਵੀਰਾਂ ਦੇਖੀਆਂ, ਮੀਡੀਆ ਵਿੱਚ, ਸੋਸ਼ਲ ਮੀਡੀਆ ਵਿੱਚ ਜੋ ਵੀਡਿਓ ਦੇਖੀਆਂ, ਉਹ ਦੇਖ ਕੇ ਮੇਰਾ ਆਨੰਦ ਅਨੇਕ ਗੁਣਾ ਵਧ ਗਿਆ।
ਸਾਥੀਓ,
ਵੜਤਾਲ ਧਾਮ ਦੀ ਸਥਾਪਨਾ ਦੇ 200ਵੇਂ ਵਰ੍ਹਿਆਂ ਦੀ ਇਹ ਦੋ-ਸ਼ਤਾਬਦੀ ਸਮਾਰੋਹ, ਇਹ ਕੇਵਲ ਇੱਕ ਆਯੋਜਨ ਜਾਂ ਇਤਿਹਾਸ ਦੀ ਤਾਰੀਖ ਨਹੀਂ ਹੈ। ਇਹ ਮੇਰੇ ਜਿਹੇ ਹਰ ਵਿਅਕਤੀ ਲਈ, ਜੋ ਵੜਤਾਲ ਧਾਮ ਵਿੱਚ ਵਿਲੱਖਣ ਆਸਥਾ ਦੇ ਨਾਲ ਬੜਾ ਹੋਇਆ ਹੈ, ਉਸ ਦੇ ਲਈ ਬਹੁਤ ਵੱਡਾ ਅਵਸਰ ਹੈ। ਮੈਂ ਮੰਨਦਾ ਹਾਂ, ਸਾਡੇ ਲਈ ਇਹ ਅਵਸਰ ਭਾਰਤੀ ਸੱਭਿਆਚਾਰ ਦੇ ਸਦੀਵੀ ਪ੍ਰਵਾਹ ਦਾ ਪ੍ਰਮਾਣ ਹੈ। 200 ਸਾਲ ਪਹਿਲਾਂ, ਜਿਸ ਵੜਤਾਲ ਧਾਮ ਦੀ ਸਥਾਪਨਾ ਭਗਵਾਨ ਸ਼੍ਰੀ ਸਵਾਮੀਨਾਰਾਇਣ ਨੇ ਕੀਤੀ ਸੀ, ਅਸੀਂ ਅੱਜ ਵੀ ਉਸ ਦੀ ਅਧਿਆਤਮਿਕ ਚੇਤਨਾ ਨੂੰ ਜਾਗ੍ਰਿਤ ਰੱਖਿਆ ਹੈ। ਅਸੀਂ ਅੱਜ ਵੀ ਇੱਥੇ ਭਗਵਾਨ ਸ਼੍ਰੀ ਸਵਾਮੀਨਾਰਾਇਣ ਦੀਆਂ ਸਿੱਖਿਆਵਾਂ ਨੂੰ, ਉਨ੍ਹਾਂ ਦੀ ਊਰਜਾ ਨੂੰ ਅਨੁਭਵ ਕਰ ਸਕਦੇ ਹਾਂ। ਮੈਂ ਸਾਰੇ ਸੰਤਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਆਪ ਸਭ ਅਤੇ ਸਾਰੇ ਦੇਸ਼ਵਾਸੀਆਂ ਨੂੰ ਦੋ-ਸ਼ਤਾਬਦੀ ਸਮਾਰੋਹ ਦੀ ਵਧਾਈ ਦਿੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਇਸ ਮੌਕੇ ‘ਤੇ 200 ਰੁਪਏ ਦਾ ਚਾਂਦੀ ਦਾ ਇੱਕ ਸਿੱਕਾ ਅਤੇ ਸਮਾਰਕ ਡਾਕ ਟਿਕਟ ਵੀ ਜਾਰੀ ਕੀਤਾ ਹੈ। ਇਹ ਪ੍ਰਤੀਕ ਚਿੰਨ੍ਹ ਆਉਣ ਵਾਲੀਆਂ ਪੀੜ੍ਹੀਆਂ ਦੇ ਮਨ ਵਿੱਚ ਇਸ ਮਹਾਨ ਅਵਸਰ ਦੀਆਂ ਯਾਦਾਂ ਨੂੰ ਜੀਵੰਤ ਕਰਦੇ ਰਹਿਣਗੇ।
ਸਾਥੀਓ,
ਭਗਵਾਨ ਸਵਾਮੀਨਾਰਾਇਣ ਨਾਲ ਜੁੜਿਆ ਹਰ ਵਿਅਕਤੀ ਜਾਣਦਾ ਹੈ ਕਿ ਇਸ ਪਰੰਪਰਾ ਨਾਲ ਮੇਰਾ ਸਬੰਧ ਕਿੰਨਾ ਗਹਿਰਾ ਹੈ। ਸਾਡੇ ਰਾਕੇਸ਼ ਜੀ ਬੈਠੇ ਹਨ, ਉੱਥੇ ਹੀ, ਉਨ੍ਹਾਂ ਨਾਲ ਮੇਰਾ ਨਾਤਾ ਕਿਵੇਂ ਹੈ, ਕਿੰਨਾ ਪੁਰਾਣਾ ਹੈ, ਉਹ ਕਦੇ ਤੁਹਾਨੂੰ ਦੱਸਣਗੇ। ਇਹ ਰਿਸ਼ਤਾ ਆਤਮਿਕ ਵੀ ਹੈ, ਅਧਿਆਤਮਿਕ ਵੀ ਹੈ ਅਤੇ ਸਮਾਜਿਕ ਵੀ ਹੈ। ਜਦੋਂ ਮੈਂ ਗੁਜਰਾਤ ਵਿੱਚ ਸੀ ਤਦ ਸੰਤਾਂ ਦੀ ਸੰਗਤ ਅਤੇ ਸਤਿਸੰਗ ਮੇਰੇ ਲਈ ਸਹਿਜ ਉਪਲਬਧ ਰਹਿੰਦਾ ਸੀ। ਉਹ ਮੇਰੇ ਲਈ ਇੱਕ ਸੁਭਾਗ ਦਾ ਪਲ ਹੁੰਦੇ ਸਨ ਅਤੇ ਮੈਂ ਵੀ ਉਸ ਪਲ ਨੂੰ ਜੀ ਭਰ ਕੇ ਜਿੱਤਿਆ ਸੀ। ਸਵਾਮੀਨਾਰਾਇਣ ਭਗਵਾਨ ਦੀ ਕਿਰਪਾ ਨਾਲ ਅੱਜ ਵੀ ਕਿਸੇ ਨਾ ਕਿਸੇ ਦੇ ਰੂਪ ਵਿੱਚ ਪ੍ਰਤੱਖ ਨਹੀਂ ਤਾਂ ਅਪ੍ਰਤੱਖ ਤੌਰ ‘ਤੇ ਉਹ ਕ੍ਰਮ ਤਾਂ ਚਲਦਾ ਹੀ ਰਹਿੰਦਾ ਹੈ। ਕਈ ਅਵਸਰਾਂ ‘ਤੇ ਮੈਨੂੰ ਸੰਤਾਂ ਦੇ ਅਸ਼ੀਰਵਾਦ ਦਾ ਸੁਭਾਗ ਮਿਲਦਾ ਰਿਹਾ ਹੈ। ਰਾਸ਼ਟਰ ਲਈ ਸਾਰਥਕ ਚਿੰਤਨ ਦਾ ਅਵਸਰ ਮਿਲਦਾ ਰਿਹਾ ਹੈ। ਮੇਰੀ ਇੱਛਾ ਸੀ ਕਿ ਮੈਂ ਅੱਜ ਖੁਦ ਵੜਤਾਲ ਧਾਮ ਇਸ ਪਵਿੱਤਰ ਉਤਸਵ ਵਿੱਚ ਮੌਜੂਦ ਹੁੰਦਾ। ਮੇਰੀ ਇੱਛਾ ਤਾਂ ਬਹੁਤ ਸੀ ਕਿ ਤੁਹਾਡੇ ਦਰਮਿਆਨ ਬੈਠਾ ਅਤੇ ਕਾਫੀ ਪੁਰਾਣੀਆਂ ਗੱਲਾਂ ਯਾਦ ਕਰਾਂ ਅਤੇ ਸੁਭਾਵਿਕ ਹੈ ਕਿ ਤੁਹਾਨੂੰ ਵੀ ਚੰਗਾ ਲੱਗੇ ਅਤੇ ਮੈਨੂੰ ਵੀ ਚੰਗਾ ਲੱਗੇ। ਲੇਕਿਨ ਜ਼ਿੰਮੇਵਾਰਾਂ ਅਤੇ ਰੁਝੇਵੀਆਂ ਦੇ ਚਲਦੇ ਇਹ ਸੰਭਵ ਨਹੀਂ ਹੋ ਸੱਕਿਆ। ਲੇਕਿਨ ਮੈਂ ਦਿਲ ਤੋਂ ਆਪ ਸਭ ਦੇ ਵਿੱਚ ਹੀ ਹਾਂ। ਮੇਰਾ ਮਨ ਅਜੇ ਪੂਰੀ ਤਰ੍ਹਾਂ ਨਾਲ ਵੜਤਾਲ ਧਾਮ ਵਿੱਚ ਹੀ ਹੈ।
ਸਾਥੀਓ,
ਸ਼ਰਧੇਯ ਸੰਤ ਗਣ, ਸਾਡੇ ਭਾਰਤ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇੱਥੇ ਜਦੋਂ-ਜਦੋਂ ਵੀ ਮੁਸ਼ਕਲ ਸਮਾਂ ਆਇਆ ਹੈ, ਕਿਸੇ ਨਾ ਕਿਸੇ ਰਿਸ਼ੀ, ਮਹਾਰਿਸ਼ੀ, ਸੰਤ, ਮਹਾਤਮਾ ਉਸੇ ਕਾਲ ਵਿੱਚ ਅਵਤਾਰ ਹੋਇਆ ਹੈ। ਭਗਵਾਨ ਸਵਾਮੀਨਾਰਾਇਣ ਦਾ ਆਗਮਨ ਵੀ ਇੱਕ ਅਜਿਹੇ ਸਮੇਂ ਵਿੱਚ ਹੋਇਆ ਸੀ ਜਦੋਂ ਦੇਸ਼ ਸੈਕੜਿਆਂ ਵਰ੍ਹਿਆਂ ਦੀ ਗ਼ੁਲਾਮੀ ਦੇ ਬਾਅਦ ਕਮਜ਼ੋਰ ਹੋ ਚੁੱਕਿਆ ਸੀ। ਆਪਣੇ ਆਪ ਵਿੱਚ ਵਿਸ਼ਵਾਸ ਗੁਆ ਚੁੱਕਿਆ ਸੀ। ਖੁਦ ਨੂੰ ਹੀ ਕੋਸਣ ਵਿੱਚ ਡੁੱਬਿਆ ਹੋਇਆ ਸੀ। ਤਦ ਭਗਵਾਨ ਸਵਾਮੀਨਾਰਾਇਣ ਨੇ ਸਾਨੂੰ ਉਸ ਕਾਲਖੰਡ ਦੇ ਸਾਰੇ ਸੰਤਾਂ ਨੇ ਸਾਨੂੰ ਨਵੀਂ ਅਧਿਆਤਮਿਕ ਊਰਜਾ ਤਾਂ ਦਿੱਤਾ ਹੈ। ਉਨ੍ਹਾ ਨੇ ਸਾਡੇ ਸਵੈ-ਮਾਣ ਨੂੰ ਜਗਾਇਆ ਸਾਡੀ ਪਹਿਚਾਣ ਨੂੰ ਪੁਨਰ ਜੀਵਿਤ ਕੀਤਾ। ਇਸ ਦਿਸ਼ਾ ਵਿੱਚ ਸਿੱਖਿਆ ਪੱਤਰੀ ਅਤੇ ਵਚਨਾਮ੍ਰਿਤ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਦੀ ਸਿੱਖਿਆ ਨੂੰ ਆਤਮਸਾਤ ਕਰਨਾ, ਉਸ ਨੂੰ ਅੱਗੇ ਵਧਾਉਣਾ, ਇਹ ਸਾਡੇ ਸਭ ਦਾ ਕਰੱਤਵ ਹੈ।
ਮੈਨੂੰ ਖੁਸ਼ੀ ਹੈ ਕਿ ਵੜਤਾਲ ਧਾਮ ਅੱਜ ਇਸੇ ਪ੍ਰੇਰਣਾ ਨਾਲ ਮਨੁੱਖਤਾ ਦੀ ਸੇਵਾ ਅਤੇ ਯੁਗ ਨਿਰਮਾਣ ਦਾ ਬਹੁਤ ਵੱਡਾ ਅਧਿਸ਼ਠਾਨ ਬਣ ਚੁੱਕਿਆ ਹੈ। ਇਸੇ ਵੜਤਾਲ ਧਾਮ ਨੇ ਸਾਨੂੰ ਵੰਚਿਤ ਸਮਾਜ ਤੋਂ ਸਗਰਾਮ ਜੀ ਜਿਹੇ ਭਗਤ ਦਿੱਤੇ ਹਨ। ਅੱਜ ਇੱਥੇ ਕਿੰਨੇ ਹੀ ਬੱਚਿਆਂ ਦੇ ਭੋਜਨ ਦਾ, ਆਵਾਸ ਦਾ, ਸਿੱਖਿਆ ਦਾ ਅਤੇ ਇੰਨਾ ਹੀ ਨਹੀਂ ਦੂਰ-ਦੁਰਾਡੇ ਜੰਗਲਾਂ ਵਿੱਚ ਵੀ ਸੇਵਾ ਦੇ ਕਈ ਪ੍ਰੋਜੈਕਟ ਆਪ ਸਭ ਦੇ ਰਾਹੀਂ ਚਲ ਰਹੇ ਹਨ। ਆਦਿਵਾਸੀ ਕੇਤਰਾਂ ਵਿੱਚ ਬੇਟੀਆਂ ਦੀ ਸਿੱਖਿਆ ਜਿਹੇ ਮਹੱਤਵਪੂਰਨ ਅਭਿਯਾਨ ਤੁਸੀਂ ਲੋਕ ਚਲਾ ਰਹੇ ਹੋ। ਗ਼ਰੀਬਾਂ ਦੀ ਸੇਵਾ, ਨਵੀਂ ਪੀੜ੍ਹੀ ਦਾ ਨਿਰਮਾਣ, ਆਧੁਨਿਕਤਾ ਅਤੇ ਅਧਿਆਮਤਕ ਨੂੰ ਜੋੜ ਕੇ ਭਾਰਤ ਦੇ ਸੱਭਿਆਚਾਰ ਦੀ ਸੰਭਾਲ਼, ਅੱਜ ਬਿਹਤਰ ਭਵਿੱਖ ਲਈ ਅਭਿਯਾਨ ਚਲ ਰਿਹਾ ਹੈ, ਸਵੱਛਤਾ ਤੋਂ ਲੈ ਕੇ ਵਾਤਾਵਰਣ ਤੱਕ ਮੈਂ ਜਿੰਨੇ ਵੀ ਸੱਦੇ ਦਿੱਤੇ ਹਨ, ਮੈਨੂੰ ਖੁਸ਼ੀ ਹੈ ਕਿ ਆਪ ਸਭ ਸੰਤਾਂ ਨੇ, ਭਗਤਾਂ ਨੇ ਮੈਨੂੰ ਕਦੇ ਨਿਰਾਸ਼ ਨਹੀਂ ਕੀਤਾ। ਮੇਰੀ ਹਰ ਗੱਲ ਦਾ ਤੁਸੀਂ ਆਪਣੀ ਖੁਦ ਦੀ ਗੱਲ ਮੰਨ ਲਈ। ਤੁਸੀਂ ਖੁਦ ਦੀ ਜ਼ਿੰਮੇਵਾਰੀ ਮੰਨ ਲਈ ਅਤੇ ਤੁਸੀਂ ਜੀ ਜਾਨ ਨਾਲ ਉਸ ਨੂੰ ਪੂਰਾ ਕਰਨ ਵਿੱਚ ਲੱਗੇ ਰਹੇ।
ਮੈਨੂੰ ਦੱਸਿਆ ਗਿਆ ਹੈ, ਜੋ ਮੈਂ ਪਿਛਲੇ ਦਿਨੀਂ ਇੱਕ ਸੱਦਾ ਦਿੱਤਾ ਸੀ। ਇੱਕ ਪੇੜ ਮਾਂ ਕੇ ਨਾਮ…ਆਪਣੀ ਖੁਦ ਦੀ ਮਾਂ ਦੇ ਨਾਮ ਇੱਕ ਪੇੜ ਰੋਪੋ-ਏਕ ਪੇੜ ਮਾਂ ਕੇ ਨਾਮ….ਇਸ ਅਭਿਯਾਨ ਵਿੱਚ ਸਵਾਮੀਨਾਰਾਇਣ ਪਰਿਵਾਰ ਨੇ ਇੱਕ ਲੱਖ ਤੋਂ ਜ਼ਿਆਦਾ ਰੁੱਖ ਲਗਾਏ ਹਨ।
ਸਾਥੀਓ,
ਹਰ ਵਿਅਕਤੀ ਦੇ ਜੀਵਨ ਦਾ ਇੱਕ ਉਦੇਸ਼ ਹੁੰਦਾ ਹੈ, ਲਾਈਫ ਦਾ ਕੋਈ ਪਰਪਜ਼ ਹੁੰਦਾ ਹੈ। ਇਹ ਉਦੇਸ਼ ਹੀ ਸਾਡੇ ਜੀਵਨ ਨੂੰ ਨਿਰਧਾਰਿਤ ਕਰਦਾ ਹੈ। ਸਾਡੇ ਮਨ, ਕਰਮ, ਵਚਨ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਸਾਨੂੰ ਸਾਡੇ ਜੀਵਨ ਦਾ ਉਦੇਸ਼ ਮਿਲ ਜਾਂਦਾ ਹੈ, ਤਦ ਪੂਰਾ ਜੀਵਨ ਬਦਲ ਜਾਂਦਾ ਹੈ। ਸਾਡੇ ਸੰਤਾਂ ਅਤੇ ਮਹਾਤਮਾਵਾਂ ਨੇ ਹਰ ਯੁੱਗ ਵਿੱਚ ਮਨੁੱਖ ਨੂੰ ਆਪਣੇ ਜੀਵਨ ਦੇ ਉਦੇਸ਼ਾਂ ਦਾ ਅਹਿਸਾਸ ਕਰਵਾਇਆ ਹੈ । ਇਹ ਸੰਤ ਮਹਾਤਮਾਵਾਂ ਦਾ ਸਾਡੇ ਸਮਾਜ ਨੂੰ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਦੋਂ ਕਿਸੇ ਉਦੇਸ ਦੀ ਪੂਰਤੀ ਲਈ ਪੂਰਾ ਸਮਾਜ, ਪੂਰਾ ਦੇਸ਼ ਇੱਕਜੁਟ ਹੋ ਜਾਂਦਾ ਹੈ, ਤਾਂ ਉਹ ਜ਼ਰੂਰ ਪੂਰਾ ਹੁੰਦਾ ਹੈ ਅਤੇ ਪਹਿਲਾਂ ਕਈ ਉਦਹਾਰਣਾਂ ਹਨ। ਅਸੀਂ ਇਹ ਕਰਕੇ ਦਿਖਾਇਆ ਹੈ। ਸਾਡੇ ਸੰਤਾਂ ਨੇ ਕਰਕੇ ਦਿਖਾਇਆ ਹੈ। ਸਾਡੇ ਸਮਾਜ ਨੇ ਕਰਕੇ ਦਿਖਾਇਆ ਹੈ। ਸਾਡੇ ਧਾਰਮਿਕ ਸੰਸਥਾਨਾਂ ਨੇ ਕਰਕੇ ਦਿਖਾਇਆ ਹੈ।
ਅੱਜ ਸਾਡੇ ਨੌਜਵਾਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਉਦੇਸ਼ ਉਭਰ ਕੇ ਆਇਆ ਹੈ। ਪੂਰਾ ਦੇਸ਼ ਇੱਕ ਨਿਸ਼ਚਿਤ ਲਕਸ਼ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਇਹ ਲਕਸ਼ ਹੈ –ਵਿਕਸਿਤ ਭਾਰਤ ਦਾ—ਵੜਤਾਲ ਦੇ ਅਤੇ ਸਮੁੱਚੇ ਸਵਾਮੀਨਾਰਾਇਣ ਪਰਿਵਾਰ ਦੇ ਸੰਤ-ਮਹਾਤਮਾਵਾਂ ਨੂੰ ਮੇਰੀ ਅਪੀਲ ਹੈ ਕਿ ਉਹ ਵਿਕਸਿਤ ਭਾਰਤ ਦੇ ਇਸ ਪਵਿੱਤਰ ਉਦੇਸ਼, ਮਹਾਨ ਉਦੇਸ਼, ਉਸ ਦੇ ਨਾਲ ਜਨ-ਜਨ ਨੂੰ ਜੋੜਨ, ਜਿਸ ਤਰ੍ਹਾਂ ਆਜ਼ਾਦੀ ਦੇ ਅੰਦੋਲਨ ਵਿੱਚ ਇੱਕ ਸ਼ਤਾਬਦੀ ਤੱਕ ਸਮਾਜ ਦੇ ਵੱਖ-ਵੱਖ ਕੋਨੇ ਤੋਂ ਆਜ਼ਾਦੀ ਦੀ ਲਲਕ, ਆਜ਼ਾਦੀ ਦੀਆਂ ਚਿੰਗਾਰੀਆਂ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ। ਇੱਕ ਵੀ ਦਿਨ, ਇੱਕ ਵੀ ਪਲ ਅਜਿਹਾ ਨਹੀਂ ਗਿਆ ਕਿ ਜਦੋਂ ਲੋਕਾਂ ਨੇ ਆਜ਼ਾਦੀ ਦੇ ਇਰਾਦਿਆਂ ਨੂੰ ਛੱਡਿਆ, ਸੁਪਨਿਆਂ ਨੂੰ ਛੱਡਿਆ, ਸੰਕਲਪਾਂ ਨੂੰ ਛੱਡਿਆ, ਅਜਿਹਾ ਕਦੇ ਨਹੀਂ ਹੋਇਆ। ਜਿਵੇਂ ਲਲਕ ਆਜ਼ਾਦੀ ਦੇ ਅੰਦੋਲਨ ਵਿੱਚ ਸੀ, ਵੈਸੀ ਹੀ ਲਲਕ, ਵੈਸੀ ਹੀ ਚੇਤਨਾ, ਵਿਕਸਿਤ ਭਾਰਤ ਲਈ 140 ਕਰੋੜ ਦੇਸ਼ਵਾਸੀਆਂ ਵਿੱਚ ਹਰ ਪਲ ਹੋਣਾ ਜ਼ਰੂਰੀ ਹੈ।
ਤੁਸੀਂ ਸਾਰੇ ਅਤੇ ਅਸੀਂ ਸਾਰੇ ਮਿਲ ਕੇ ਲੋਕਾਂ ਨੂੰ ਪ੍ਰੇਰਿਤ ਕਰੀਏ ਕਿ ਆਉਣ ਵਾਲੇ 25 ਸਾਲਾਂ ਤੱਕ ਸਾਡੇ ਸਾਰਿਆਂ ਨੂੰ ਅਤੇ ਵਿਸ਼ੇਸ਼ ਕਰਕੇ ਸਾਡੇ ਨੌਜਵਾਨ ਸਾਥੀਆਂ ਨੂੰ ਵਿਕਸਿਤ ਭਾਰਤ ਦੇ ਉਦੇਸ਼ ਨੂੰ ਜੀਣਾ ਹੈ। ਪਲ-ਪਲ ਜੀਣਾ ਹੈ। ਹਰ ਪਲ ਉਸ ਦੇ ਲਈ ਆਪਣੇ ਆਪ ਨੂੰ ਜੋੜ ਕੇ ਰੱਖਣਾ ਹੈ। ਇਸ ਦੇ ਲਈ ਜੋ ਜਿੱਥੇ ਹੈ, ਉੱਥੇ ਹੀ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਈਏ। ਜਦੋਂ ਉਹ ਵਿਕਸਿਤ ਭਾਰਤ ਲਈ ਯੋਗਦਾਨ ਦੇਵੇਗਾ। ਉਹ ਜਿੱਥੇ ਹੋਵੇਗਾ ਉੱਥੇ ਹੀ ਉਸ ਦਾ ਲਾਭ ਮਿਲੇਗਾ ਹੀ। ਹੁਣ ਜਿਵੇਂ ਅਸੀਂ ਲਗਾਤਾਰ ਕਹਿੰਦੇ ਹਾਂ ਕਿ ਵਿਕਸਿਤ ਭਾਰਤ ਬਣਨ ਦੀ ਪਹਿਲੀ ਸ਼ਰਤ ਹੈ ਅਸੀਂ ਆਤਮਨਿਰਭਰ ਭਾਰਤ ਬਣਾਉਣਾ। ਹੁਣ ਆਤਮਨਿਰਭਰ ਭਾਰਤ ਬਣਾਉਣ ਲਈ ਕੋਈ ਬਾਹਰ ਵਾਲਾ ਕੰਮ ਨਹੀਂ ਆਵੇਗਾ, ਸਾਨੂੰ ਹੀ ਕਰਨਾ ਪਵੇਗਾ। 140 ਕਰੋੜ ਦੇਸ਼ਵਾਸੀਆਂ ਨੂੰ ਹੀ ਕਰਨਾ ਪਵੇਗਾ। ਇੱਥੇ ਬੈਠੇ ਹੋਏ ਸਾਰੇ ਹਰੀ ਭਗਤਾਂ ਨੂੰ ਹੀ ਕਰਨਾ ਪਵੇਗਾ ਅਤੇ ਇਸ ਦੀ ਸ਼ੁਰੂਆਤ ਕਿੱਥੇ ਤੋਂ ਕਰੋਗੇ, ਸ਼ੁਰੂਆਤ ਹੁੰਦੀ ਹੈ ਵੋਕਲ ਫੋਰ ਲੋਕਲ, ਵੋਕਲ ਫੋਰ ਲੋਕਲ ਨੂੰ ਹੁਲਾਰਾ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਵਿਕਸਿਤ ਭਾਰਤ ਲਈ ਸਾਡੀ ਏਕਤਾ, ਦੇਸ਼ ਦੀ ਅਖੰਡਤਾ ਉਹ ਵੀ ਬਹੁਤ ਜ਼ਰੂਰੀ ਹੈ। ਅੱਜ ਇਸ ਬਦਕਿਸਮਤੀ ਨਾਲ ਨਿਹਿਤ ਸੁਆਰਥ ਲਈ ਛੋਟੀ ਸਮਝ ਦੇ ਕਾਰਨ ਭਾਰਤ ਦੇ ਉੱਜਵਲ ਭਵਿੱਖ ਦੇ ਮਹੱਤਵਆਕਾਂਖੀ ਉਦੇਸ਼ਾਂ ਨੂੰ ਭੁੱਲ ਕੇ ਕੁਝ ਲੋਕ ਸਮਾਜ ਨੂੰ ਜਾਤੀ ਵਿੱਚ, ਧਰਮ ਵਿੱਚ, ਭਾਸ਼ਾ ਵਿੱਚ, ਉਚ ਅਤੇ ਨੀਚ ਵਿੱਚ, ਇਸਤਰੀ ਅਤੇ ਪੁਰਸ਼ ਵਿੱਚ, ਪਿੰਡ ਅਤੇ ਸ਼ਹਿਰ ਵਿੱਚ, ਨਾ ਜਾਣੇ ਕਿਸ ਪ੍ਰਕਾਰ ਨਾਲ ਟੁਕੜਿਆਂ-ਟੁਕੜਿਆਂ ਵਿੱਚ ਵੰਡਣ ਦੀ ਸਾਜਿਸ਼ ਚੱਲ ਰਹੀ ਹੈ। ਜ਼ਰੂਰੀ ਹੈ ਕਿ ਦੇਸ਼ ਵਿਰੋਧੀਆਂ ਦੀ ਇਸ ਚੇਸ਼ਠਾ ਨੂੰ, ਅਸੀਂ ਇਸ ਦੀ ਗੰਭੀਰਤਾ ਨੂੰ ਸਮਝੀਏ। ਉਸ ਸੰਕਟ ਨੂੰ ਸਮਝੀਏ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਅਜਿਹੇ ਕਾਰਨਾਮਿਆਂ ਨੂੰ ਹਰਾਉਣਾ ਹੀ ਹੋਵੇਗਾ। ਅਸੀਂ ਮਿਲ ਕੇ ਨਾਕਾਮ ਕਰਨਾ ਹੋਵੇਗਾ।
ਸਾਥੀਓ,
ਭਗਵਾਨ ਸ਼੍ਰੀ ਸਵਾਮੀਨਾਰਾਇਣ ਵਿੱਚ ਦੱਸਿਆ ਹੈ ਕਿ ਵੱਡੇ ਲਕਸ਼ ਕਠੋਰ ਤਪ ਨਾਲ ਹਾਸਲ ਹੁੰਦੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ ਰਾਸ਼ਟਰ ਨੂੰ ਨਿਰਣਾਇਕ ਦਿਸ਼ਾ ਦਿਖਾਉਣ ਦੀ ਸਮਰੱਥਾ ਯੁਵਾ ਮਨ ਵਿੱਚ ਹੁੰਦੀ ਹੈ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਯੁਵਾ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ ਅਤੇ ਕਰਾਂਗੇ। ਇਸ ਲਈ ਸਾਨੂੰ ਸਸ਼ਕਤ, ਸਮਰੱਥ ਅਤੇ ਸਿੱਖਿਅਤ ਨੌਜਵਾਨਾਂ ਦਾ ਨਿਰਮਾਣ ਕਰਨਾ ਹੋਵੇਗਾ। ਵਿਕਸਿਤ ਭਾਰਤ ਲਈ ਸਾਡੇ ਯੁਵਾ ਸਸ਼ਕਤ ਹੋਣੇ ਚਾਹੀਦੇ ਹਨ। Skilled ਯੁਵਾ ਸਾਡੀ ਸਭ ਤੋਂ ਵੱਡੀ ਤਾਕਤ ਬਣਨਗੇ। ਸਾਡੇ ਨੌਜਵਾਨਾਂ ਦੀ ਗਲੋਬਲ ਡਿਮਾਂਡ ਹੋਰ ਵਧਣ ਵਾਲੀ ਹੈ। ਅੱਜ ਮੈਂ ਵਿਸ਼ਵ ਦੇ ਜਿਹੜੇ-ਜਿਹੜੇ ਨੇਤਾਵਾਂ ਨਾਲ ਮਿਲਦਾ ਹਾਂ, ਜ਼ਿਆਦਾਤਰ ਨੇਤਾਵਾਂ ਦੀ ਉਪੇਖਿਆ ਰਹਿੰਦੀ ਹੈ ਕਿ ਭਾਰਤ ਦੇ ਯੁਵਾ, ਭਾਰਤ ਦੀ Skilled Manpower, ਭਾਰਤ ਦੇ ਆਈਟੀ ਸੈਕਟਰ ਦੇ ਨੌਜਵਾਨ ਉਨ੍ਹਾਂ ਦੇ ਦੇਸ਼ ਜਾਣ, ਉਨ੍ਹਾਂ ਦੇ ਦੇਸ਼ ਵਿੱਚ ਕੰਮ ਪੂਰਾ ਕਰਨ। ਪੂਰਾ ਵਿਸ਼ਵ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਤੋਂ ਆਕਰਸ਼ਿਤ ਹੈ। ਇਹ ਯੁਵਾ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਲਈ ਤਿਆਰ ਹੋਣਗੇ। ਇਸ ਦਿਸ਼ਾ ਵਿੱਚ ਵੀ ਸਾਡੇ ਪ੍ਰਯਾਸ ਰਾਸ਼ਟਰ ਨਿਰਮਾਣ ਵਿੱਚ ਬਹੁਤ ਸਹਾਇਕ ਹੋਣਗੇ। ਮੈਂ ਇੱਕ ਹੋਰ ਤਾਕੀਦ ਵੀ ਤੁਹਾਨੂੰ ਕਰਨਾ ਚਾਹੁੰਦਾ ਹਾਂ। ਸਵਾਮੀਨਾਰਾਇਣ ਭਾਈਚਾਰਾ ਹਮੇਸ਼ਾ ਨਸ਼ਾ ਮੁਕਤੀ ‘ਤੇ ਬਹੁਤ ਕੰਮ ਕਰਦਾ ਰਿਹਾ ਹੈ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ, ਉਨ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਾਡੇ ਸੰਤ, ਮਹਾਤਮਾ, ਹਰੀ ਭਗਤ ਬਹੁਤ ਵੱਡਾ ਯੋਗਦਾਨ ਕਰ ਸਕਦੇ ਹਨ। ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਜਿਹੇ ਅਭਿਯਾਨ ਅਤੇ ਅਜਿਹੇ ਪ੍ਰਯਾਸ ਹਮੇਸ਼ਾ ਜ਼ਰੂਰੀ ਹੁੰਦੇ ਹਨ, ਹਰ ਸਮਾਜ ਵਿੱਚ ਜ਼ਰੂਰੀ ਹੁੰਦੇ ਹਨ। ਦੇਸ਼ ਦੇ ਹਰ ਕੋਨੇ ਵਿੱਚ ਜ਼ਰੂਰੀ ਹੁੰਦੇ ਹਨ ਅਤੇ ਇਹ ਸਾਨੂੰ ਨਿਰੰਤਰ ਕਰਨਾ ਹੋਵੇਗਾ।
ਸਾਥੀਓ,
ਕੋਈ ਵੀ ਦੇਸ਼ ਆਪਣੀ ਵਿਰਾਸਤ ’ਤੇ ਮਾਣ ਕਰਦੇ ਹੋਏ, ਉਸ ਦੀ ਸੰਭਾਲ ਕਰਦੇ ਹੋਏ ਹੀ ਅੱਗੇ ਵਧ ਸਕਦੇ ਹਨ ਅਤੇ ਇਸ ਲਈ ਸਾਡਾ ਤਾਂ ਮੰਤਰ ਹੈ ਵਿਕਾਸ ਵੀ, ਵਿਰਾਸਤ ਵੀ। ਸਾਨੂੰ ਖੁਸ਼ੀ ਹੈ ਕਿ ਅੱਜ ਸਾਡੀ ਵਿਰਾਸਤ ਦੇ ਹਜ਼ਾਰਾਂ ਸਾਲ ਪੁਰਾਣੇ ਕੇਂਦਰਾਂ ਦਾ ਮਾਣ ਵਾਪਸ ਆ ਰਿਹਾ ਹੈ, ਜਿਸ ਨੂੰ ਨਸ਼ਟ ਮੰਨ ਲਿਆ ਗਿਆ ਸੀ ਉਹ ਫਿਰ ਤੋਂ ਪ੍ਰਗਟ ਹੋ ਰਿਹਾ ਹੈ। ਹੁਣ ਅਯੁੱਧਿਆ ਦੀ ਉਦਾਹਰਣ ਸਭ ਦੇ ਸਾਹਮਣੇ ਹੈ। 500 ਸਾਲ ਦੇ ਬਾਅਦ ਇੱਕ ਸੁਪਨਾ ਪੂਰਾ ਹੋਣਾ ਮਤਲਬ 500 ਸਾਲ ਤੱਕ ਕਿੰਨੀਆਂ ਹੀ ਪੀੜ੍ਹੀਆਂ ਨੇ ਉਸ ਸੁਪਨੇ ਨੂੰ ਜੀਆ ਹੈ। ਉਸ ਸੁਪਨੇ ਲਈ ਜੂਝਦੇ ਰਹੇ ਹਨ, ਜ਼ਰੂਰਤ ਪਵੇ ਬਲੀਦਾਨ ਦਿੰਦੇ ਰਹੇ ਹਨ, ਤਾਂ ਜਾ ਕੇ ਹੋਇਆ ਹੈ। ਅੱਜ ਕਾਸ਼ੀ ਦਾ ਅਤੇ ਕੇਦਾਰ ਦਾ ਜੋ ਕਾਇਆਕਲਪ ਹੋਇਆ ਹੈ, ਇਹ ਉਦਾਹਰਣ ਸਾਡੇ ਸਾਹਮਣੇ ਹਨ। ਸਾਡੇ ਪਾਵਾਗੜ੍ਹ ਵਿੱਚ 500 ਸਾਲ ਬਾਅਦ ਧਰਮ-ਝੰਡਾ ਲਹਿਰਾਇਆ, 500 ਸਾਲ ਬਾਅਦ…. ਸਾਡਾ ਮੋਢੇਰਾ ਦਾ ਸੂਰਯ ਮੰਦਿਰ ਦੇਖ ਲਓ, ਅੱਜ ਸਾਡਾ ਸੋਮਨਾਥ ਹੈ, ਦੇਖ ਲਓ। ਚਾਰੇ ਪਾਸੇ, ਇੱਕ ਨਵੀਂ ਚੇਤਨਾ, ਨਵੀਂ ਕ੍ਰਾਂਤੀ ਦੇ ਦਰਸ਼ਨ ਹੋ ਰਹੇ ਹਨ।
ਇੰਨਾ ਹੀ ਨਹੀਂ ਸਾਡੇ ਦੇਸ਼ ਤੋਂ ਚੋਰੀ ਹੋਈਆਂ ਸੈਂਕੜੇ ਸਾਲ ਪੁਰਾਣੀਆਂ ਮੂਰਤੀਆਂ, ਕੋਈ ਪੁੱਛਣ ਵਾਲਾ ਨਹੀਂ ਸੀ, ਅੱਜ ਲੱਭ-ਲੱਭ ਕੇ ਦੁਨੀਆ ਤੋਂ ਸਾਡੇ ਜੋ ਮੂਰਤੀਆਂ ਚੋਰੀ ਕੀਤੀਆਂ ਗਈਆਂ, ਸਾਡੇ ਦੇਵੀ-ਦੇਵਤਿਆਂ ਦੇ ਰੂਪਾਂ ਨੂੰ ਚੋਰੀ ਕਰ ਲਿਆ ਗਿਆ ਸੀ। ਉਹ ਵਾਪਸ ਆ ਰਹੀਆਂ ਹਨ, ਸਾਡੇ ਮੰਦਿਰਾਂ ਵਿੱਚ ਵਾਪਸ ਆ ਰਹੀਆਂ ਹਨ। ਅਤੇ ਅਸੀਂ ਗੁਜਰਾਤ ਦੇ ਲੋਕ ਤਾਂ ਧੋਲਾਵੀਰਾ ਨੂੰ ਲੈ ਕੇ ਕਿੰਨਾ ਮਾਣ ਕਰਦੇ ਹਾਂ। ਲੋਥਲ ਨੂੰ ਲੈ ਕੇ ਕਿੰਨਾ ਮਾਣ ਕਰਦੇ ਹਾਂ ਕਿ ਇਹ ਸਾਡੇ ਪ੍ਰਾਚੀਨ ਗੌਰਵ ਦੀ ਵਿਰਾਸਤ ਹੈ। ਹੁਣ ਉਸ ਨੂੰ ਮੁੜ ਤੋਂ ਸਥਾਪਿਤ ਕਰਨ ਦਾ ਕੰਮ ਹੋ ਰਿਹਾ ਹੈ ਅਤੇ ਭਾਰਤ ਦੀ ਸੱਭਿਆਚਾਰਕ ਚੇਤਨਾ ਦਾ ਇਹ ਅਭਿਯਾਨ, ਇਹ ਕੇਵਲ ਸਰਕਾਰ ਦਾ ਅਭਿਯਾਨ ਨਹੀਂ ਹੈ । ਇਸ ਵਿੱਚ ਇਸ ਧਰਤੀ ਨੂੰ, ਇਸ ਦੇਸ਼ ਨੂੰ ਪਿਆਰ ਕਰਨ ਵਾਲੇ, ਇੱਥੇ ਦੀ ਪਰੰਪਰਾ ਨੂੰ ਪਿਆਰ ਕਰਨ ਵਾਲੇ, ਇੱਥੇ ਦੇ ਸੱਭਿਆਚਾਰ ਦਾ ਮਾਣ ਕਰਨ ਵਾਲੇ, ਸਾਡੀ ਵਿਰਾਸਤ ਦਾ ਗੁਣਗਾਨ ਕਰਨ ਵਾਲੇ, ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ। ਸਾਡੀ ਸਾਰਿਆਂ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਤੁਸੀਂ ਤਾਂ ਬਹੁਤ ਬੜੀ ਪ੍ਰੇਰਣਾ ਦੇ ਸਕਦੇ ਹੋ। ਵੜਤਾਲ ਧਾਮ ਵਿੱਚ ਭਗਵਾਨ ਸਵਾਮੀਨਾਰਾਇਣ ਦੀਆਂ ਜ਼ਿਆਦਾਤਰ ਵਸਤੂਆਂ ਦਾ ਮਿਊਜ਼ੀਅਮ ਅੱਖਰ ਭੁਵਨ, ਇਹ ਵੀ ਇਸੇ ਅਭਿਯਾਨ ਦਾ ਇੱਕ ਹਿੱਸਾ ਹੈ ਅਤੇ ਮੈਂ ਇਸ ਲਈ ਆਪ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਮਿਊਜ਼ੀਅਮ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਜਾਣੂ ਕਰਵਾਉਂਦਾ ਹੈ। ਮੈਨੂੰ ਵਿਸ਼ਵਾਸ ਹੈ ਅੱਖਰ ਭੁਵਨ ਭਾਰਤ ਦੇ ਅਮਰ ਅਧਿਆਤਮਿਕ ਵਿਰਾਸਤ ਦਾ ਇੱਕ ਭਵਯ ਮੰਦਿਰ ਬਣੇਗਾ।
ਸਾਥੀਓ,
ਮੈਂ ਮੰਨਦਾ ਹਾਂ ਕਿ ਇਨ੍ਹਾਂ ਪ੍ਰਯਾਸਾਂ ਨਾਲ ਹੀ ਵਿਕਸਿਤ ਭਾਰਤ ਦਾ ਉਦੇਸ਼ ਪੂਰਾ ਹੋਵੇਗਾ। ਜਦੋਂ 140 ਕਰੋੜ ਭਾਰਤੀ ਇੱਕ ਬਰਾਬਰ ਉਦੇਸ਼ ਨੂੰ ਪੂਰਾ ਕਰਨ ਲਈ ਜੁੜ ਜਾਣਗੇ, ਤਾਂ ਇਸ ਨੂੰ ਅਸਾਨੀ ਨਾਲ ਹਾਸਲ ਕਰ ਸਕਾਂਗੇ। ਇਸ ਯਾਤਰਾ ਨੂੰ ਪੂਰਾ ਕਰਨ ਵਿੱਚ ਸਾਡੇ ਸੰਤਾਂ ਦਾ ਮਾਰਗਦਰਸ਼ਨ ਬਹੁਤ ਮਹੱਤਵਪੂਰਨ ਹੈ ਅਤੇ ਜਦੋਂ ਇੰਨੀ ਵੱਡੀ ਮਾਤਰਾ ਵਿੱਚ ਹਜ਼ਾਰਾਂ ਸੰਤ ਇੱਥੇ ਬੈਠੇ ਹਨ, ਦੇਸ਼-ਵਿਦੇਸ਼ ਤੋਂ ਆਏ ਹੋਏ ਹਰੀ ਭਗਤ ਇੱਥੇ ਬੈਠੇ ਹੋਏ ਹਨ ਅਤੇ ਜਦੋਂ ਮੈਂ ਆਪਣੇ ਹੀ ਘਰ ਵਿੱਚ ਇੱਕ ਪ੍ਰਕਾਰ ਦੀਆਂ ਜਦੋਂ ਗੱਲਾਂ ਕਰ ਰਿਹਾ ਹਾਂ ਤਾਂ ਮੈਂ ਇੱਕ ਹੋਰ ਕੰਮ ਦੇ ਲਈ ਵੀ ਤੁਹਾਨੂੰ ਜੋੜਨਾ ਚਾਹੁੰਦਾ ਹਾਂ। ਇਸ ਵਾਰ ਪ੍ਰਯਾਗਰਾਜ ਵਿੱਚ ਪੂਰਨ ਕੁੰਭ ਹੋ ਰਿਹਾ ਹੈ। 12 ਸਾਲ ਬਾਅਦ ਇੱਕ ਪੂਰਨ ਕੁੰਭ ਆਉਂਦਾ ਹੈ। ਸਾਡੇ ਭਾਰਤ ਦੀ ਮਹਾਨ ਵਿਰਾਸਤ ਹੈ। ਹੁਣ ਤਾਂ ਵਿਸ਼ਵ ਨੇ ਵੀ ਇਸ ਵਿਰਾਸਤ ਨੂੰ ਸਵੀਕਾਰ ਕੀਤਾ ਹੋਇਆ ਹੈ। 13 ਜਨਵਰੀ ਤੋਂ ਕਰੀਬ 45 ਦਿਨਾਂ ਤੱਕ 40-50 ਕਰੋੜ ਇਸ ਕੁੰਭ ਮੇਲੇ ਵਿੱਚ ਆਉਂਦੇ ਹਨ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕੀ ਤੁਸੀਂ ਇਹ ਕੰਮ ਕਰ ਸਕਦੇ ਹੋ? ਵਿਸ਼ਵ ਭਰ ਵਿੱਚ ਤੁਹਾਡਾ ਕੰਮ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿੱਚ ਤੁਹਾਡੇ ਮੰਦਿਰ ਹਨ। ਕੀ ਤੁਸੀਂ ਤੈਅ ਕਰ ਸਕਦੇ ਹੋ ਕਿ ਇਸ ਵਾਰ ਇਹ ਕੁੰਭ ਦਾ ਮੇਲਾ ਕੀ ਹੁੰਦਾ ਹੈ, ਕਿਉਂ ਹੁੰਦਾ ਹੈ। ਇਸ ਦੇ ਪਿੱਛੇ ਕੀ ਸਮਾਜਿਕ ਸੋਚ ਰਹੀ ਹੋਈ ਹੈ। ਉੱਥੇ ਲੋਕਾਂ ਨੂੰ ਸਿੱਖਿਅਤ ਕਰੋ ਅਤੇ ਜੋ ਭਾਰਤੀ ਮੂਲ ਦੇ ਨਹੀਂ ਹਨ, ਵਿਦੇਸ਼ੀ ਲੋਕ ਹਨ, ਉਨ੍ਹਾਂ ਨੂੰ ਸਮਝਾਓ ਇਹ ਕੀ ਹੈ ਅਤੇ ਕੋਸ਼ਿਸ਼ ਕਰੋ ਕਿ ਵਿਦੇਸ਼ ਵਿੱਚ ਤੁਹਾਡੀ ਇੱਕ-ਇੱਕ ਬ੍ਰਾਂਚ ਘੱਟ ਤੋਂ ਘੱਟ 100 ਵਿਦੇਸ਼ੀ ਲੋਕਾਂ ਨੂੰ ਬੜੀ ਸ਼ਰਧਾ ਪੂਰਵਕ ਇਹ ਪ੍ਰਯਾਗਰਾਜ ਦਾ ਕੁੰਭ ਮੇਲਾ ਦੇ ਦਰਸ਼ਨ ਕਰਨ ਲਈ ਲੈ ਆਓ। ਪੂਰੇ ਵਿਸ਼ਵ ਵਿੱਚ ਇੱਕ ਚੇਤਨਾ ਪਾਟਨ ਦਾ ਕੰਮ ਹੋਵੇਗਾ ਅਤੇ ਇਹ ਤੁਸੀਂ ਅਸਾਨੀ ਨਾਲ ਕਰ ਸਕਦੇ ਹੋ।
ਮੈਂ ਫਿਰ ਇੱਕ ਵਾਰ ਇੱਥੇ ਖੁਦ ਨਹੀਂ ਆ ਪਾਇਆ ਹਾਂ ਇਸ ਦੇ ਲਈ ਮੁਆਫੀ ਮੰਗਦੇ ਹੋਏ, ਆਪਣੇ video conferencing ਨਾਲ ਵੀ ਆਪ ਸਾਰਿਆਂ ਦੇ ਦਰਸ਼ਨ ਮੈਂ ਕੀਤੇ। ਮੈਨੂੰ ਸਾਰੇ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਾਰੇ ਜਾਣੇ-ਪਹਿਚਾਣੇ ਚਿਹਰੇ ਮੇਰੇ ਸਾਹਮਣੇ ਹਨ। ਮੇਰੇ ਲਈ ਬਹੁਤ ਖੁਸ਼ੀ ਦਾ ਪਲ ਹੈ ਕਿ ਅੱਜ ਮੈਂ ਦੂਰ ਤੋਂ ਹੀ ਸਾਰਿਆਂ ਦੇ ਦਰਸ਼ਨ ਕਰ ਪਾ ਰਿਹਾ ਹਾਂ। ਇਹ ਦੋ-ਸ਼ਤਾਬਦੀ ਸਮਾਰੋਹ ਦੇ ਲਈ ਮੇਰੀ ਤਰਫ ਤੋਂ ਆਪ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਬਹੁਤ-ਬਹੁਤ ਵਧਾਈ! ਆਪ ਸਭ ਦਾ ਧੰਨਵਾਦ!
ਜੈ ਸਵਾਮੀਨਾਰਾਇਣ।
*********
ਐੱਮਜੇਪੀਐੱਸ/ਵੀਜੇ/ਏਵੀ
Addressing a programme marking the 200th anniversary celebrations of Shree Swaminarayan Mandir in Vadtal.https://t.co/5pDPQLPpgj
— Narendra Modi (@narendramodi) November 11, 2024