ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਸ਼ਾ ਗੌਰਵ ਸਪਤਾਹ (#BhashaGauravSaptah) ਦੇ ਮਹੱਤਵ ‘ਤੇ ਚਾਨਣਾ ਪਾਇਆ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਹਾਲ ਹੀ ਵਿੱਚ ਅਸਮੀਆ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ਦਾ ਜਸ਼ਨ ਮਨਾਇਆ, ਜੋ ਇਸ ਖੇਤਰ ਦੀ ਸਮ੍ਰਿੱਧ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਨੂੰ ਇੱਕ ਮਹੱਤਵਪੂਰਨ ਮਾਨਤਾ ਪ੍ਰਦਾਨ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਅਸਾਮ ਦੀ ਸਮ੍ਰਿੱਧ ਭਾਸ਼ਾਈ ਵਿਰਾਸਤ ਦੇ ਇੱਕ ਸਪਤਾਹ ਤੱਕ ਚਲਣ ਵਾਲੇ ਉਤਸਵ- ਭਾਸ਼ਾ ਗੌਰਵ ਸਪਤਾਹ – ਦੀ ਸ਼ੁਰੂਆਤ ਦਾ ਐਲਾਨ ਕਰਨ ਵਾਲੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਅੱਜ ਟਵੀਟ ਕੀਤਾ:
“#ਭਾਸ਼ਾ ਗੌਰਵ ਸਪਤਾਹ (#BhashaGauravSaptah) ਇੱਕ ਜ਼ਿਕਰਯੋਗ ਪ੍ਰਯਾਸ ਹੈ, ਜੋ ਅਸਮੀਆ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ‘ਤੇ ਲੋਕਾਂ ਦੇ ਉਤਸਾਹ ਨੂੰ ਦਰਸਾਉਂਦਾ ਹੈ। ਮੇਰੀਆਂ ਸ਼ੁਭਕਾਮਨਾਵਾਂ। ਸਪਤਾਹ ਭਰ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਲੋਕਾਂ ਅਤੇ ਅਸਮੀਆ ਸੱਭਿਆਚਾਰ ਦੇ ਦਰਮਿਆਨ ਜੁੜਾਅ ਨੂੰ ਹੋਰ ਮਜ਼ਬੂਤ ਕਰਨਗੇ। ਮੈਂ ਅਸਾਮ ਤੋਂ ਬਾਹਰ ਰਹਿਣ ਵਾਲੇ ਅਸਮੀਆ ਲੋਕਾਂ ਨੂੰ ਵੀ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।”
#BhashaGauravSaptah is a noteworthy effort, highlighting people’s enthusiasm on Assamese being conferred Classical Language status. My best wishes. May the programmes planned over the week deepen the connect between people and Assamese culture. I also urge Assamese people outside… https://t.co/94Ba6UlMor
— Narendra Modi (@narendramodi) November 3, 2024
*********
ਐੱਮਜੇਪੀਐੱਸ/ਐੱਸਐੱਸ