Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਲਾਈਨ 3 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈ ਦਿੱਤੀ ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ਜੀਵਨ ਸੁਗਮ ਹੋਇਆ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਲਾਈਨ 3 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈ ਦਿੱਤੀ ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ਜੀਵਨ ਸੁਗਮ ਹੋਇਆ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਅੱਜ ਮੁੰਬਈ ਮੈਟਰੋ ਲਾਈਨ 3, ਫੇਜ਼-1 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ‘ਜੀਵਨ ਸੁਗਮ’  ਹੋਵੇਗਾ।

ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਮੁੰਬਈ ਦੇ ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਲੋਕਾਂ ਦਾ ‘ਜੀਵਨ ਸੁਗਮ’  ਹੋਇਆ। ਮੁੰਬਈ ਮੈਟਰੋ ਲਾਈਨ 3, ਫੇਜ਼-1 ਦੇ ਆਰੇ ਜੇਵੀਐੱਲਆਰ ਤੋਂ ਬੀਕੇਸੀ ਸੈਕਸ਼ਨ ਦੇ ਉਦਘਾਟਨ ‘ਤੇ ਮੁੰਬਈ ਦੇ ਲੋਕਾਂ ਨੂੰ ਵਧਾਈਆਂ।”

ਸ਼੍ਰੀ ਮੋਦੀ ਨੇ ਮੈਟਰੋ ਦੀ ਸਵਾਰੀ ਵੀ ਕੀਤੀ ਅਤੇ ਵਿਦਿਆਰਥੀਆਂ, ਨੌਜਵਾਨਾਂ, ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਾਰਥੀਆਂ ਅਤੇ ਮੈਟਰੋ ਦਾ ਨਿਰਮਾਣ ਕਰਨ ਵਾਲੇ ਸ਼੍ਰਮਿਕਾਂ ਨਾਲ ਗੱਲਬਾਤ ਕੀਤੀ।

ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਵਿਦਿਆਰਥੀਆਂ, ਨੌਜਵਾਨਾਂ, ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਦੇ ਲਾਭਾਰਥੀਆਂ ਅਤੇ ਮੈਟਰੋ ਦਾ ਨਿਰਮਾਣ ਕਰਨ ਵਾਲੇ ਸ਼੍ਰਮਿਕਾਂ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ।”

***

ਐੱਮਜੇਪੀਐੱਸ/ਐੱਸਆਰ