Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰ ਨੂੰ 3 ਪਰਮ ਰੁਦਰ ਸੁਪਰਕੰਪਿਊਟਰ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਸਿਸਟਮ ਦੇ ਸਮਰਪਣ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਸ਼ਟਰ ਨੂੰ 3 ਪਰਮ ਰੁਦਰ ਸੁਪਰਕੰਪਿਊਟਰ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਸਿਸਟਮ ਦੇ ਸਮਰਪਣ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ…

 ਇਲੈਕਟ੍ਰੌਨਿਕਸ ਅਤੇ ਆਈਟੀ ਮਿਨਿਸਟਰ….ਅਸ਼ਵਿਨੀ ਵੈਸ਼ਣਵ ਜੀਦੇਸ਼ ਦੀਆਂ ਵਿਭਿੰਨ ਰਿਸਰਚ ਸੰਸਥਾਵਾਂ ਦੇ ਡਾਇਰੈਕਟਰ…. ਦੇਸ਼ ਦੇ ਸੀਨੀਅਰ ਵਿਗਿਆਨਿਕ…ਇੰਜੀਨੀਅਰਸ….ਰਿਸਰਚਰਸ…ਸਟੂਡੈਂਟਸਹੋਰ ਮਹਾਨੁਭਾਵਅਤੇ ਦੇਵੀਓ ਅਤੇ ਸੱਜਣੋਂ!

ਅੱਜ ਸਾਇੰਸ ਅਤੇ ਟੈਕਨੋਲੋਜੀ ਦੀ ਦੁਨੀਆ ਵਿੱਚ ਭਾਰਤ ਲਈ ਇੱਕ ਵੱਡੀ ਉਪਲਬਧੀ ਦਾ ਦਿਨ ਹੈ। 21ਵੀਂ ਸਦੀ ਦਾ ਭਾਰਤਕਿਵੇਂ ਸਾਇੰਸ ਅਤੇ ਟੈਕਨੋਲੋਜੀ ਅਤੇ ਰਿਸਰਚ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਅੱਗੇ ਵਧ ਰਿਹਾ ਹੈ….. ਅੱਜ ਦਾ ਦਿਨ ਇਸ ਦਾ ਵੀ ਪ੍ਰਤੀਬਿੰਬ ਹੈ। ਅੱਜ ਦਾ ਭਾਰਤਸੰਭਾਵਨਾਵਾਂ ਦੇ ਅਨੰਤ ਆਕਾਸ਼ ਵਿੱਚ ਨਵੇਂ ਅਵਸਰਾਂ ਨੂੰ ਖੋਜ ਰਿਹਾ ਹੈ। ਸਾਡੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੇ ਤਿੰਨ ‘ਪਰਮ ਰੁਦਰ ਸੁਪਰਕੰਪਿਊਟਰ’ ਬਣਾਏ ਹਨ।

 ਇਹ ਤਿੰਨ ਸੁਪਰਕੰਪਿਊਟਰ ਦਿੱਲੀਪੁਣੇ ਅਤੇ ਕੋਲਕਾਤਾ ਵਿੱਚ ਇਨਸਾਟਲ ਕੀਤੇ ਗਏ ਹਨ। ਅੱਜ ਹੀ ਦੇਸ਼ ਦੇ ਲਈ ਅਰਕਾ ਅਤੇ ਅਰੁਣਿਕਦੋ High-Performance Computing Systems  ਦਾ ਉਦਘਾਟਨ ਵੀ ਕੀਤਾ ਗਿਆ ਹੈ। ਮੈਂ ਇਸ ਅਵਸਰ ‘ਤੇ ਦੇਸ਼ ਦੇ ਵਿਗਿਆਨਿਕ ਭਾਈਚਾਰੇ ਨੂੰਇੰਜੀਨੀਅਰਸ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਭਾਈਓ ਭੈਣੋ,

 ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਮੈਂ ਨੌਜਵਾਨਾਂ ਲਈ 100 ਦਿਨ ਦੇ ਇਲਾਵਾ 25 ਵਾਧੂ ਦਿਨ ਦੇਣ ਦਾ ਵਾਅਦਾ ਕੀਤਾ ਸੀ। ਉਸੇ ਕ੍ਰਮ ਵਿੱਚਅੱਜ ਮੈਂ ਇਹ ਸੁਪਰਕੰਪਿਊਟਰਸ ਦੇਸ਼ ਦੇ ਮੇਰੇ ਨੌਜਵਾਨਾਂ ਨੂੰ dedicate ਕਰਨਾ ਚਾਹੁੰਗਾ। ਭਾਰਤ ਦੇ ਯੁਵਾ ਵਿਗਿਆਨਿਕਾਂ ਨੂੰ ਅਜਿਹੀ state of art technology  ਭਾਰਤ ਵਿੱਚ ਹੀ ਮਿਲੇਇਸ ਦਿਸ਼ਾ ਵਿੱਚ ਇਹ ਸੁਪਰਕੰਪਿਊਟਰਸ ਅਹਿਮ ਭੂਮਿਕਾ ਨਿਭਾਉਣਗੇ। ਅੱਜ ਜਿਨ੍ਹਾਂ ਤਿੰਨ ਸੁਪਰਕੰਪਿਊਟਰਸ ਦਾ ਲਾਂਚ ਹੋਇਆ ਹੈ.. ਫਿਜ਼ਿਕਸ ਤੋਂ ਲੈ ਕੇ ਅਰਥ ਸਾਇੰਸ ਅਤੇ cosmology ਤੱਕ ਇਹ advanced  ਰਿਸਰਚ ਵਿੱਚ ਮਦਦ ਕਰਨਗੇ। ਇਹ ਉਹ ਖੇਤਰ ਹਨਜਿਨ੍ਹਾਂ ਵਿੱਚ ਅੱਜ ਦਾ ਸਾਇੰਸ ਐਂਡ ਟੈਕਨੋਲੋਜੀ ਵਰਲਡਭਵਿੱਖ ਦੀ ਦੁਨੀਆ ਨੂੰ ਦੇਖ ਰਿਹਾ ਹੈ।

ਸਾਥੀਓ,

 ਅੱਜ ਡਿਜੀਟਲ revolution  ਦੇ ਇਸ ਦੌਰ ਵਿੱਚ computing capacity, national capability ਦਾ ਸਮਾਨਾਰਥੀ ਬਣਦੀ ਜਾ ਰਹੀ ਹੈ। है।Science and technology  ਦੇ ਖੇਤਰ ਵਿੱਚ ਰਿਸਰਚ ਦੇ ਅਵਸਰ, Economy ਦੇ ਲਈ ਗ੍ਰੋਥ ਦੇ ਅਵਸਰ….ਰਾਸ਼ਟਰ ਦੀ ਸਾਮਰਿਕ ਸਮਰੱਥਾ….ਡਿਜ਼ਾਸਟਰ ਮੈਨੇਜਮੈਂਟ ਦੀ ਕਪੈਸਿਟੀ…. .Ease of living, Ease of Doing Business ਅਜਿਹਾ ਕੋਈ ਖੇਤਰ ਨਹੀਂ ਹੈ ਜੋ ਸਿੱਧੇ ਤੌਰ ‘ਤੇ ਟੈਕਨੋਲੋਜੀ ਅਤੇ computing capability  ‘ਤੇ ਨਿਰਭਰ ਨਹੀਂ ਹੈ! ਇਹ ਇੰਡਸਟਰੀ 4.0 ਵਿੱਚ ਭਾਰਤ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਅਧਾਰ ਹੈ….ਇਸ revolution ਵਿੱਚ ਸਾਡਾ ਸ਼ੇਅਰ ਬਿਟਸ ਅਤੇ ਬਾਈਟਸ ਵਿੱਚ ਨਹੀਂਬਲਕਿ ਟੇਰਾ-ਬਾਈਟਸ ਅਤੇ ਪੇਟਾ- ਬਾਈਟਸ ਵਿੱਚ ਹੋਣਾ ਚਾਹੀਦਾ ਹੈ। ਅਤੇ ਇਸ ਲਈਅੱਜ ਦੀ ਇਹ ਉਪਲਬਧੀ ਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਸਹੀ ਗਤੀ ਨਾਲ ਅੱਗੇ ਵਧ ਰਹੇ ਹਾਂ।

ਸਾਥੀਓ,

ਅੱਜ ਦਾ ਨਵਾਂ ਭਾਰਤ ਵਿਕਾਸ ਅਤੇ ਟੈਕਨੋਲੋਜੀ ਵਿੱਚ ਕੇਵਲ ਬਾਕੀ ਦੁਨੀਆ ਦੀ ਬਰਾਬਰੀ ਕਰਕੇ ਸੰਤੁਸ਼ਟ ਨਹੀਂ ਹੋ ਸਕਦਾ। ਨਵਾਂ ਭਾਰਤ ਆਪਣੀ ਵਿਗਿਆਨਿਕ ਖੋਜਾਂ ਤੋਂ ਮਨੁੱਖਤਾ ਦੀ ਸੇਵਾ ਨੂੰ ਆਪਣੀ Responsibility ਮੰਨਦਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ‘ਖੋਜ ਤੋਂ ਆਤਮਨਿਰਭਰਤਾ,’ Science for Self-Reliance,  ਅੱਜ ਇਹ ਸਾਡਾ ਮੰਤਰ ਬਣ ਚੁੱਕਿਆ ਹੈ। ਇਸ ਦੇ ਲਈ ਸਾਡੇ ਡਿਜੀਟਲ ਇੰਡੀਆਸਟਾਰਟਅੱਪ ਇੰਡੀਆਮੇਕ-ਇਨ ਇੰਡੀਆ ਜਿਹੇ ਕਈ ਇਤਿਹਾਸਿਕ ਅਭਿਯਾਨ ਸ਼ੁਰੂ ਕੀਤੇ ਹਨ। ਭਾਰਤ ਦੀ ਫਿਊਚਰ ਜਨਰੇਸ਼ਨ ਵਿੱਚ ਸਾਇੰਟੀਫਿਕ ਟੈਂਪਰ ਮਜ਼ਬੂਤ ਹੋਵੇ….ਇਸ ਦੇ ਲਈ ਸਕੂਲਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ ਵੀ ਬਣਵਾਈਆਂ ਗਈਆਂ ਹਨ।

 STEM ਸਬਜੈਕਟਸ ਦੀ ਐਜੂਕੇਸ਼ਨ ਲਈ ਸਕੌਲਰਸ਼ਿਪ ਵੀ ਵਧਾਈ ਗਈ ਹੈ। ਇਸ ਸਾਲ ਦੇ ਬਜਟ ਵਿੱਚ ਇੱਕ ਲੱਖ ਕਰੋੜ ਰੁਪਏ ਦੇ ਰਿਸਰਚ ਫੰਡ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਯਾਸ ਇਹੀ ਹੈ ਕਿ ਭਾਰਤ 21ਵੀਂ ਸਦੀ ਦੀ ਦੁਨੀਆ ਨੂੰ ਆਪਣੇ ਇਨੋਵੇਸ਼ਨਸ ਤੋਂ ਇੰਮਪਾਵਰ ਕਰੇਦੁਨੀਆ ਨੂੰ ਮਜ਼ਬੂਤ ਬਣਾਏ।

ਸਾਥੀਓ,

ਅੱਜ ਅਜਿਹਾ ਕੋਈ ਸੈਕਟਰ ਨਹੀਂਜਿਸ ਵਿੱਚ ਭਾਰਤ ਨਵੇਂ ਫ਼ੈਸਲੇ ਨਹੀਂ ਲੈ ਰਿਹਾਨਵੀਆਂ ਨੀਤੀਆਂ ਨਹੀਂ ਬਣਾ ਰਿਹਾ। ਇੱਕ ਉਦਾਹਰਣ ਸਪੇਸ ਸੈਕਟਰ ਦਾ ਹੈ। ਅੱਜ ਸਪੇਸ ਸੈਕਟਰ ਵਿੱਚ ਭਾਰਤ ਇੱਕ ਵੱਡੀ ਪਾਵਰ ਬਣ ਚੁੱਕਾ ਹੈ। ਦੂਸਰੇ ਦੇਸ਼ਾਂ ਨੇ ਕਈ ਬਿਲੀਅਨ ਡਾਲਰ ਖਰਚ ਕਰਕੇ ਜੋ ਸਕਸੈਸ ਹਾਸਲ ਕੀਤੀਸਾਡੇ ਵਿਗਿਆਨਿਕਾਂ ਨੇ ਉਹੀ ਕੰਮ ਸੀਮਿਤ ਸੰਸਾਧਨਾਂ ਵਿੱਚ ਕਰਕੇ ਦਿਖਾਇਆ ਹੈ। ਆਪਣੇ ਇਸੇ ਜਜ਼ਬੇ ਨੂੰ ਲੈ ਕੇ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣਿਆ ਹੈ।

 

 ਇਸੇ ਸੰਕਲਪ ਨੂੰ ਲੈ ਕੇ ਭਾਰਤ ਹੁਣ ਮਿਸ਼ਨ ਗਗਨਯਾਨ ਦੀ ਤਿਆਰੀ ਕਰ ਰਿਹਾ ਹੈ। “ਭਾਰਤ ਦਾ ਮਿਸ਼ਨ ਗਗਨਯਾਨ ਕੇਵਲ ਪੁਲਾੜ ਤੱਕ ਪਹੁੰਚਣ ਦਾ ਨਹੀਂਬਲਕਿ ਸਾਡੇ ਵਿਗਿਆਨਿਕ ਸੁਪਨਿਆਂ ਦੀ ਅਸੀਮ ਉਚਾਈਆਂ ਨੂੰ ਛੂਹਣ ਦਾ ਮਿਸ਼ਨ ਹੈ।” ਤੁਸੀਂ ਦੇਖਿਆ ਹੈ, 2035 ਤੱਕ ਭਾਰਤ ਨੇ ਆਪਣੇ ਸਪੇਸ ਸਟੇਸ਼ਨ ਨੂੰ ਬਣਾਉਣ ਦਾ ਲਕਸ਼ ਰੱਖਿਆ ਹੈ। ਅਜੇ ਕੁਝ ਹੀ ਦਿਨ ਪਹਿਲਾਂ ਸਰਕਾਰ ਨੇ ਇਸ ਦੇ ਪਹਿਲੇ ਪੜਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਾਥੀਓ,

ਅੱਜ ਸੈਮੀ-ਕੰਡਕਟਰਸ ਵੀ development ਦਾ essential element ਬਣ ਚੁੱਕੇ ਹਨ। ਭਾਰਤ ਸਰਕਾਰ ਨੇ ਇਸ ਦਿਸ਼ਾ ਵਿੱਚ ਵੀ ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਜਿਹਾ ਮਹੱਤਵਪੂਰਨ ਅਭਿਯਾਨ ਲਾਂਚ ਕੀਤਾ ਹੈ। ਇੰਨੇ ਘੱਟ ਸਮੇਂ ਵਿਚ ਸਾਨੂੰ ਇਸ ਦੇ ਪੌਜਿਟਿਵ ਰਿਜ਼ਲਟ ਦਿਖਣ ਲੱਗੇ ਹਨ। ਭਾਰਤ ਆਪਣਾ ਖੁਦ ਦਾ ਸੈਮੀਕੰਡਕਟਰ eco-system  ਤਿਆਰ ਕਰ ਰਿਹਾ ਹੈਜੋ ਗਲੋਬਲ ਸਪਲਾਈ ਚੇਨ ਦਾ ਅਹਿਮ ਹਿੱਸਾ ਹੋਵੇਗਾ। ਅੱਜ ਤਿੰਨ ਪਰਮ ਰੁਦਰ ਸੁਪਰ-ਕੰਪਿਊਟਰਸ ਦੇ ਜ਼ਰੀਏ ਭਾਰਤ ਦੇ ਇਸ ਬਹੁ-ਆਯਾਮੀ ਵਿਗਿਆਨਿਕ ਵਿਕਾਸ ਨੂੰ ਹੋਰ ਮਜ਼ਬੂਤੀ ਮਿਲੇਗੀ।

 ਸਾਥੀਓ,

ਕੋਈ ਵੀ ਦੇਸ਼ ਵੱਡੀਆਂ ਉਪਲਬਧੀਆਂ ਤਦ ਹਾਸਲ ਕਰਦਾ ਹੈ, ਜਦੋਂ ਉਸ ਦਾ ਵਿਜ਼ਨ ਵੱਡਾ ਹੁੰਦਾ ਹੈ। ਭਾਰਤ ਦਾ ਸੁਪਰ-ਕੰਪਿਊਟਰ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ ਦਾ ਸਫਰ, ਇਸੇ ਵੱਡੇ ਵਿਜ਼ਨ ਦਾ ਪਰਿਣਾਮ ਹੈ। ਇੱਕ ਸਮਾਂ ਸੁਪਰ-ਕੰਪਿਊਟਰ ਗਿਣੇ-ਚੁਣੇ ਦੇਸ਼ਾਂ ਦੀ ਮਹਾਰਤ ਮੰਨੇ ਜਾਂਦੇ ਸੀ। ਲੇਕਿਨ, ਅਸੀਂ 2015 ਵਿੱਚ National Supercomputing Mission ਸ਼ੁਰੂ ਕੀਤਾ। ਅਤੇ ਅੱਜ, ਭਾਰਤ ਸੁਪਰ-ਕੰਪਿਊਟਰਸ ਦੀ ਦਿਸ਼ਾ ਵਿੱਚ ਵੱਡੇ ਦੇਸ਼ਾਂ ਦੀ ਬਰਾਬਰੀ ਕਰ ਰਿਹਾ ਹੈ। ਅਤੇ ਅਸੀਂ ਇੱਥੇ ਰੁਕਣ ਵਾਲੇ ਨਹੀਂ ਹਾਂ। ਕੁਆਂਟਮ ਕੰਪਿਊਟਿੰਗ ਜਿਹੀ ਟੈਕਨੋਲੋਜੀ ਵਿੱਚ ਭਾਰਤ ਹੁਣ ਤੋਂ ਲੀਡ ਲੈ ਰਿਹਾ ਹੈ। ਕੁਆਂਟਮ ਕੰਪਿਊਟਿੰਗ ਦੇ ਖੇਤਰ ਵਿੱਚ ਭਾਰਤ ਨੂੰ ਅੱਗੇ ਲੈ ਜਾਣ ਵਿੱਚ ਸਾਡੇ ਨੈਸ਼ਨਲ ਕੁਆਂਟਮ ਮਿਸ਼ਨ ਦੀ ਵੱਡੀ ਭੂਮਿਕਾ ਹੋਵੇਗੀ। ਇਹ ਨਵੀਂ ਟੈਕਨੋਲੋਜੀ ਆਉਣ ਵਾਲੇ ਸਮੇਂ ਵਿੱਚ ਸਾਡੀ ਦੁਨੀਆ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਵੇਗੀ। ਇਸ ਨਾਲ IT ਸੈਕਟਰ, ਮੈਨੂਫੈਕਚਰਿੰਗ ਇੰਡਸਟਰੀ, MSME ਅਤੇ ਸਟਾਰਟਅੱਪ ਸੈਕਟਰ ਵਿੱਚ ਬੇਮਿਸਾਲ ਬਦਲਾਅ ਆਉਣਗੇ, ਨਵੇਂ ਅਵਸਰ ਬਣਨਗੇ। ਅਤੇ ਇਸ ਵਿੱਚ ਭਾਰਤ, ਪੂਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ। ਸਾਥੀਓ, “ਵਿਗਿਆਨ ਦੀ ਸਾਰਥਕਤਾ ਕੇਵਲ ਕਾਢ ਅਤੇ ਵਿਕਾਸ ਵਿੱਚ ਨਹੀਂ, ਬਲਕਿ ਸਭ ਤੋਂ ਆਖਰੀ ਵਿਅਕਤੀ ਦੀਆਂ ਆਸ਼ਾ ਆਕਾਂਖਿਆਵਾਂ ਨੂੰ… ਉਸ ਦੀ  Aspirations ਨੂੰ ਪੂਰਾ ਕਰਨ ਵਿੱਚ ਹੈ।”

ਅੱਜ ਅਗਰ ਅਸੀਂ ਹਾਈ-ਟੈੱਕ ਹੋ ਰਹੇ ਹਾਂ, ਤਾਂ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਸਾਡੀ ਹਾਈ-ਟੈੱਕ ਟੈਕਨੋਲੋਜੀ ਗ਼ਰੀਬਾਂ ਦੀ ਤਾਕਤ ਬਣੇ। ਭਾਰਤ ਦੀ ਡਿਜੀਟਲ ਇਕੌਨਮੀ, ਸਾਡਾ UPI ਇਸ ਦਾ ਇੱਕ ਵੱਡਾ ਉਦਾਹਰਣ ਹੈ। ਹਾਲ ਹੀ ਵਿੱਚ ਅਸੀਂ ‘ਮਿਸ਼ਨ ਮੌਸਮ’ ਵੀ ਲਾਂਚ ਕੀਤਾ ਹੈ, ਜਿਸ ਨਾਲ weather ready ਅਤੇ climate smart ਭਾਰਤ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਵੇਗਾ। ਅੱਜ ਵੀ, ਸੁਪਰਕੰਪਿਊਟਰਸ ਅਤੇ High-Performance Computing System ਜਿਹੀਆਂ ਜੋ ਉਪਲਬਧੀਆਂ ਦੇਸ਼ ਨੇ ਹਾਸਲ ਕੀਤੀਆਂ ਹਨ… ਇਨ੍ਹਾਂ ਦੇ ਪਰਿਣਾਮ ਦੇਸ਼ ਦੇ ਪਿੰਡ-ਗ਼ਰੀਬ ਦੀ ਸੇਵਾ ਦਾ ਮਾਧਿਅਮ ਬਣਨਗੇ। HPC ਸਿਸਟਮ ਦੇ ਆਉਣ ਦੇ ਬਾਅਦ ਮੌਸਮ ਨਾਲ ਜੁੜੀ ਭਵਿੱਖਵਾਣੀ ਕਰਨ ਵਿੱਚ ਦੇਸ਼ ਦੀ ਵਿਗਿਆਨਿਕ ਸਮਰੱਥਾ ਵਧੇਗੀ। ਹੁਣ ਅਸੀਂ ਹਾਈਪਰ ਲੋਕਲ, ਯਾਨੀ ਬਿਲਕੁਲ ਸਥਾਨਕ ਪੱਧਰ ‘ਤੇ ਮੌਸਮ ਨਾਲ ਜੁੜੀ ਜ਼ਿਆਦਾ ਸਟੀਕ ਜਾਣਕਾਰੀ ਦੇ ਪਾਵਾਂਗੇ। ਯਾਨੀ ਇੱਕ ਪਿੰਡ ਉਸ ਪਿੰਡ ਦੇ ਯੁਵਾ ਤੱਕ ਦੱਸ ਪਾਉਣਗੇ। ਸੁਪਰਕੰਪਿਊਟਰ ਜਦੋਂ ਇੱਕ ਦੂਰ-ਦੁਰਾਡੇ ਦੇ ਪਿੰਡ ਵਿੱਚ ਮੌਸਮ ਅਤੇ ਮਿੱਟੀ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਇਹ ਸਿਰਫ਼ ਵਿਗਿਆਨ ਦੀ ਉਪਲਬਧੀ ਭਰ ਨਹੀਂ ਹੈ ਬਲਕਿ ਇਹ ਹਜ਼ਾਰਾਂ ਲੱਖਾਂ ਜ਼ਿੰਦਗੀਆਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਹੈ। ਸੁਪਰਕੰਪਿਊਟਰ ਤੈਅ ਕਰੇਗਾ ਕਿ ਮੇਰੇ ਛੋਟੇ ਤੋਂ ਛੋਟੇ ਇਲਾਕੇ ਦੇ ਕਿਸਾਨ ਦੇ ਕੋਲ ਦੁਨੀਆ ਦੀ best knowledge ਉਪਲਬਧ ਹੋਵੇਗੀ।

ਇਸ ਦਾ ਬਹੁਤ ਵੱਡਾ ਲਾਭ ਹੁਣ ਛੋਟੇ ਤੋਂ ਛੋਟੇ ਪਿੰਡ ਵਿੱਚ ਖੇਤੀ ਕਰ ਰਹੇ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਇਸ ਨਾਲ ਹੁਣ ਕਿਸਾਨ ਆਪਣੀ ਫਸਲ ਦੇ ਲਈ ਸਹੀ ਫ਼ੈਸਲੇ ਲੈ ਪਾਵੇਗਾ। ਇਸ ਦਾ ਲਾਭ ਸਮੁੰਦਰ ਵਿੱਚ ਮੱਛੀ ਪਕੜਣ ਜਾਣ ਵਾਲੇ ਮਛੇਰਿਆਂ ਨੂੰ ਹੋਵੇਗਾ। ਅਸੀਂ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਲਈ ਨਵੇਂ ਤੌਰ-ਤਰੀਕੇ ਨਿਕਲ ਪਾਉਣਗੇ। ਇਸ ਨਾਲ insurance ਯੋਜਨਾਵਾਂ ਦੀ ਸੁਵਿਧਾ ਪਾਉਣ ਵਿੱਚ ਵੀ ਮਦਦ ਮਿਲੇਗੀ। ਅਸੀਂ ਇਸ ਦੀ ਮਦਦ ਨਾਲ AI ਅਤੇ ਮਸ਼ੀਨ ਲਰਨਿੰਗ ਨਾਲ ਜੁੜੇ ਮੌਡਲਸ ਬਣਾ ਪਾਉਣਗੇ, ਜਿਸ ਦਾ ਫਾਇਦਾ ਤਮਾਮ stake-holders ਨੂੰ ਹੋਵੇਗਾ। ਦੇਸ਼ ਦੇ ਅੰਦਰ ਸੁਪਰ ਕੰਪਿਊਟਰਸ ਬਣਾਉਣ ਦੀ ਸਾਡੀ ਕਾਬਲੀਅਤ, ਇਹ ਉਪਲਬਧੀ ਦੇਸ਼ ਦੇ ਸਧਾਰਣ ਮਨੁੱਖ ਦੇ ਲਈ ਇੱਕ ਮਾਣ ਦੀ ਗੱਲ ਤਾਂ ਹੈ ਹੀ, ਇਸ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ਵਾਸੀਆਂ ਦੇ, ਸਧਾਰਣ ਵਰਗ ਦੇ ਜੀਵਨ ਵਿੱਚ ਵੱਡੇ ਬਦਲਾਅ ਦੇ ਰਸਤੇ ਵੀ ਨਿਕਲਣਗੇ।

AI ਅਤੇ ਮਸ਼ੀਨ ਲਰਨਿੰਗ ਦੇ ਇਸ ਦੌਰ ਵਿੱਚ ਸੁਪਰ ਕੰਪਿਊਟਰਸ ਬਹੁਤ ਵੱਡੀ ਭੂਮਿਕਾ ਨਿਭਾਉਣਗੇ। ਜਿਵੇਂ ਅੱਜ ਭਾਰਤ ਨੇ ਆਪਣੇ ਸਵਦੇਸ਼ੀ ਤਕਨੀਕ ਨਾਲ 5G network ਬਣਾਇਆ ਹੈ, ਜਿਵੇਂ ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮੋਬਾਇਲ ਫੋਨਸ ਭਾਰਤ ਵਿੱਚ ਬਣ ਰਹੇ ਹਨ, ਇਸ ਨਾਲ ਦੇਸ਼ ਦੀ ਡਿਜੀਟਲ ਕ੍ਰਾਂਤੀ ਨੂੰ ਨਵੇਂ ਪੰਖ ਲਗੇ ਹਨ। ਇਸ ਨਾਲ ਸਾਡੀ ਟੈਕਨੋਲੋਜੀ ਅਤੇ ਉਸ ਦੇ ਫਾਇਦਿਆਂ ਨੂੰ ਹਰ ਦੇਸ਼ਵਾਸੀ ਤੱਕ ਪਹੁੰਚਾ ਪਾਏ ਹਾਂ। ਇਸੇ ਤਰ੍ਹਾਂ, ਭਵਿੱਖ ਦੀ ਤਕਨੀਕ ਵਿਕਸਿਤ ਕਰਨ ਵਿੱਚ ਸਾਡੀ ਸਮਰੱਥਾ, ਮੇਕ ਇਨ ਇੰਡੀਆ ਦੀ ਸਾਡੀ ਸਫਲਤਾ… ਇਹ ਦੇਸ਼ ਦੇ ਸਧਾਰਣ ਮਨੁੱਖ ਨੂੰ ਆਉਣ ਵਾਲੇ ਕੱਲ੍ਹ ਦੇ ਲਈ ਤਿਆਰ ਕਰੇਗੀ। ਸੁਪਰ ਕੰਪਿਊਟਰਸ ਨਾਲ ਹਰ ਖੇਤਰ ਵਿੱਚ ਨਵੇਂ ਰਿਸਰਚ ਹੋਣਗੇ। ਇਨ੍ਹਾਂ ਨਾਲ ਨਵੀਆਂ ਸੰਭਾਵਨਾਵਾਂ ਦਾ ਜਨਮ ਹੋਵੇਗਾ। ਇਸ ਦਾ ਲਾਭ ਦੇਸ਼ ਦੇ ਆਮ ਲੋਕਾਂ ਨੂੰ ਮਿਲੇਗਾ। ਉਹ ਬਾਕੀ ਦੁਨੀਆ ਤੋਂ ਪਿੱਛੇ ਨਹੀਂ ਹੋਣਗੇ, ਬਲਕਿ ਕਦਮ ਨਾਲ ਕਦਮ ਮਿਲਾ ਕੇ ਚਲਣਗੇ। ਅਤੇ ਮੇਰੇ ਨੌਜਵਾਨਾਂ ਦੇ ਲਈ ਤਾਂ,ਮੇਰੇ ਦੇਸ਼ ਦੀ ਯੁਵਾ ਸ਼ਕਤੀ ਦੇ ਲਈ, ਅਤੇ ਭਾਰਤ ਜਦੋਂ ਦੁਨੀਆ ਦਾ ਯੁਵਾ ਦੇਸ਼ ਹੈ ਤਦ, ਆਉਣ ਵਾਲਾ ਯੁਗ ਜਦੋਂ ਵਿਗਿਆਨ ਅਤੇ ਟੈਕਨੋਲੋਜੀ ਨਾਲ ਹੀ ਚਲਣ ਵਾਲਾ ਹੈ ਤਾਂ ਇਹ ਨਵੇਂ ਅਵਸਰਾਂ ਨੂੰ ਜਨਮ ਦੇਣ ਵਾਲੀ ਘਟਨਾ ਵੀ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਨ੍ਹਾਂ ਸਭ ਦੇ ਲਈ ਵਿਸ਼ੇਸ਼ ਵਧਾਈ ਦਿੰਦਾ ਹਾਂ, ਇਨ੍ਹਾਂ ਉਪਲਬਧੀਆਂ ਦੇ ਲਈ ਮੈਂ ਦੇਸ਼ਵਾਸੀਆਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਹਾਂ।

ਮੈਂ ਆਸ਼ਾ ਕਰਦਾ ਹਾਂ, ਸਾਡੇ ਯੁਵਾ, ਸਾਡੇ ਜੋ researchers ਇਨ੍ਹਾਂ advanced facilities ਦਾ ਲਾਭ ਉਠਾਉਣਗੇ, ਸਾਇੰਸ ਦੇ ਫੀਲਡ ਵਿੱਚ ਨਵੇਂ domains ਨੂੰ ਖੋਲ੍ਹਣਗੇ। ਇੱਕ ਵਾਰ ਫਿਰ ਆਪ ਸਭ ਨੂੰ ਸ਼ੁਭਕਾਮਨਾਵਾਂ।

 

ਧੰਨਵਾਦ

*****

ਐੱਮਜੇਪੀਐੱਸ /ਵੀਜੇ/ਬੀਐੱਮ/ਏਕੇ