Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਲਈ ਨਵਾਂ ਮੁੜ-ਵਰਤਣਯੋਗ ਘੱਟ ਕੀਮਤ ਵਾਲਾ ਲਾਂਚ ਵਾਹਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨੈਕਸਟ ਜੈਨਰੇਸ਼ਨ ਲਾਂਚ ਵਹੀਕਲ (ਐੱਨਜੀਐੱਲਵੀ) ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਭਾਰਤੀ ਪੁਲਾੜ ਸਟੇਸ਼ਨ ਦੀ ਸਥਾਪਨਾ ਅਤੇ ਸੰਚਾਲਨ ਨੂੰ ਸਮਰੱਥ ਬਣਾਵੇਗਾ ਅਤੇ 2040 ਤੱਕ ਚੰਦਰਮਾ ‘ਤੇ ਭਾਰਤੀ ਚਾਲਕ ਦਲ ਦੇ ਉਤਰਨ ਦੀ ਸਮਰੱਥਾ ਨੂੰ ਵਿਕਸਿਤ ਕਰਨ ਦੇ ਸਰਕਾਰ ਦੇ ਵਿਜ਼ਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਐੱਨਜੀਐੱਲਵੀ ਕੋਲ ਐੱਲਵੀਐੱਮ3 ਦੇ ਮੁਕਾਬਲੇ 1.5 ਗੁਣਾ ਲਾਗਤ ਦੇ ਨਾਲ ਮੌਜੂਦਾ ਪੇਲੋਡ ਸਮਰੱਥਾ 3 ਗੁਣਾ ਹੋਵੇਗੀ ਅਤੇ ਮੁੜ-ਵਰਤਣਯੋਗਤਾ ਵੀ ਹੋਵੇਗੀ, ਜਿਸ ਦੇ ਨਤੀਜੇ ਵਜੋਂ ਪੁਲਾੜ ਅਤੇ ਮਾਡਿਊਲਰ ਗ੍ਰੀਨ ਪ੍ਰੋਪਲਸ਼ਨ ਪ੍ਰਣਾਲੀਆਂ ਦੀ ਲਾਗਤ ਘੱਟ ਹੋਵੇਗੀ।

ਅੰਮ੍ਰਿਤ ਕਾਲ ਦੌਰਾਨ ਭਾਰਤੀ ਪੁਲਾੜ ਪ੍ਰੋਗਰਾਮ ਦੇ ਟੀਚਿਆਂ ਲਈ ਉੱਚ ਪੇਲੋਡ ਸਮਰੱਥਾ ਅਤੇ ਮੁੜ ਵਰਤਣਯੋਗਤਾ ਵਾਲੇ ਮਨੁੱਖੀ ਦਰਜਾਬੰਦੀ ਵਾਲੇ ਲਾਂਚ ਵਾਹਨਾਂ ਦੀ ਨਵੀਂ ਪੀੜ੍ਹੀ ਦੀ ਜ਼ਰੂਰਤ ਹੈ। ਇਸ ਲਈ, ਨੈਕਸਟ ਜੈਨਰੇਸ਼ਨ ਲਾਂਚ ਵਹੀਕਲ (ਐੱਨਜੀਐੱਲਵੀ) ਦੇ ਵਿਕਾਸ ਨੂੰ ਲਿਆ ਗਿਆ ਹੈ ਜਿਸ ਨੂੰ ਲੋਅ ਅਰਥ ਔਰਬਿਟ ਤੱਕ 30 ਟਨ ਦੀ ਅਧਿਕਤਮ ਪੇਲੋਡ ਸਮਰੱਥਾ ਲਈ ਤਿਆਰ ਕੀਤਾ ਗਿਆ ਹੈ, ਜਿਸ ਦਾ ਪਹਿਲਾ ਪੜਾਅ ਵੀ ਮੁੜ ਵਰਤਣਯੋਗ ਹੈ। ਵਰਤਮਾਨ ਵਿੱਚ, ਭਾਰਤ ਨੇ ਵਰਤਮਾਨ ਵਿੱਚ ਕਾਰਜਸ਼ੀਲ ਪੀਐੱਸਐੱਲਵੀ, ਜੀਐੱਸਐੱਲਵੀ, ਐੱਲਵੀਐੱਮ3 ਅਤੇ ਐੱਸਐੱਸਐੱਲਵੀ ਲਾਂਚ ਦੁਆਰਾ 10 ਟਨ ਤੋਂ ਲੋਅ ਅਰਥ ਔਰਬਿਟ (ਐੱਲਈਓ) ਅਤੇ 4 ਟਨ ਤੱਕ ਜੀਓ-ਸਿੰਕਰੋਨਸ ਟ੍ਰਾਂਸਫਰ ਔਰਬਿਟ (ਜੀਟੀਓ) ਤੱਕ ਸੈਟੇਲਾਈਟ ਲਾਂਚ ਕਰਨ ਲਈ ਪੁਲਾੜ ਆਵਾਜਾਈ ਪ੍ਰਣਾਲੀਆਂ ਵਿੱਚ ਆਤਮਨਿਰਭਰਤਾ ਹਾਸਲ ਕੀਤੀ ਹੈ।

ਐੱਨਜੀਐੱਲਵੀ ਵਿਕਾਸ ਪ੍ਰੋਜੈਕਟ ਨੂੰ ਭਾਰਤੀ ਉਦਯੋਗ ਦੀ ਵੱਧ ਤੋਂ ਵੱਧ ਭਾਗੀਦਾਰੀ ਨਾਲ ਲਾਗੂ ਕੀਤਾ ਜਾਵੇਗਾ, ਜਿਸ ਤੋਂ ਸ਼ੁਰੂ ਵਿੱਚ ਹੀ ਨਿਰਮਾਣ ਸਮਰੱਥਾ ਵਿੱਚ ਨਿਵੇਸ਼ ਕਰਨ ਦੀ ਵੀ ਉਮੀਦ ਕੀਤੀ ਜਾਂਦੀ ਹੈ, ਜਿਸ ਨਾਲ ਵਿਕਾਸ ਦੇ ਬਾਅਦ ਦੇ ਸੰਚਾਲਨ ਪੜਾਅ ਵਿੱਚ ਇੱਕ ਸਹਿਜ ਤਬਦੀਲੀ ਦੀ ਆਗਿਆ ਦਿੱਤੀ ਜਾਂਦੀ ਹੈ। ਵਿਕਾਸ ਪੜਾਅ ਨੂੰ ਪੂਰਾ ਕਰਨ ਲਈ 96 ਮਹੀਨਿਆਂ (8 ਸਾਲ) ਦੇ ਟੀਚੇ ਦੇ ਨਾਲ ਐੱਨਜੀਐੱਲਵੀ ਨੂੰ ਤਿੰਨ ਵਿਕਾਸ ਉਡਾਣਾਂ (ਡੀ1, ਡੀ2 ਅਤੇ ਡੀ3) ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।

ਕੁੱਲ ਪ੍ਰਵਾਣਿਤ ਫੰਡ 8240.00 ਕਰੋੜ ਰੁਪਏ ਹੈ ਅਤੇ ਇਸ ਵਿੱਚ ਵਿਕਾਸ ਖਰਚੇ, ਤਿੰਨ ਵਿਕਾਸ ਸਬੰਧੀ ਉਡਾਣਾਂ, ਜ਼ਰੂਰੀ ਸਹੂਲਤ ਦੀ ਸਥਾਪਨਾ, ਪ੍ਰੋਗਰਾਮ ਪ੍ਰਬੰਧਨ ਅਤੇ ਲਾਂਚ ਮੁਹਿੰਮ ਸ਼ਾਮਲ ਹਨ।

ਭਾਰਤੀ ਅੰਤਰਿਕਸ਼ ਸਟੇਸ਼ਨ ਵੱਲ ਪੁਲਾਂਘ

ਐੱਨਜੀਐੱਲਵੀ ਦਾ ਵਿਕਾਸ ਰਾਸ਼ਟਰੀ ਅਤੇ ਵਪਾਰਕ ਮਿਸ਼ਨਾਂ ਨੂੰ ਸਮਰੱਥ ਕਰੇਗਾ, ਜਿਸ ਵਿੱਚ ਭਾਰਤੀ ਅੰਤਰਿਕਸ਼ ਸਟੇਸ਼ਨ, ਚੰਦਰ/ਅੰਤਰ-ਗ੍ਰਹਿ ਖੋਜ ਮਿਸ਼ਨਾਂ ਦੇ ਨਾਲ-ਨਾਲ ਲੋਅਰ ਅਰਥ ਆਰਬਿਟ ਤੱਕ ਸੰਚਾਰ ਅਤੇ ਪ੍ਰਿਥਵੀ ਨਿਰੀਖਣ ਉਪਗ੍ਰਹਿ ਤਾਰਾਮੰਡਲ ਲਈ ਮਨੁੱਖੀ ਪੁਲਾੜ ਉਡਾਣ ਮਿਸ਼ਨਾਂ ਦੀ ਸ਼ੁਰੂਆਤ ਸ਼ਾਮਲ ਹੈ, ਜੋ ਦੇਸ਼ ਵਿੱਚ ਪੂਰੇ ਪੁਲਾੜ ਈਕੋਸਿਸਟਮ ਨੂੰ ਲਾਭ ਪਹੁੰਚਾਏਗਾ। ਇਹ ਪ੍ਰੋਜੈਕਟ ਯੋਗਤਾ ਅਤੇ ਸਮਰੱਥਾ ਦੇ ਲਿਹਾਜ਼ ਨਾਲ ਭਾਰਤੀ ਪੁਲਾੜ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।

*****

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ