ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਪ੍ਰਮੁੱਖ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੇ ਤਹਿਤ ਆਮਦਨ ਦੀ ਪਰਵਾਹ ਕੀਤੇ ਬਿਨਾ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਹੈਲਥ ਕਵਰੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦਾ ਲਕਸ਼ ਛੇ (6) ਕਰੋੜ ਸੀਨੀਅਰ ਸਿਟੀਜ਼ਨਾਂ ਵਾਲੇ ਕਰੀਬ 4.5 ਕਰੋੜ ਪਰਿਵਾਰਾਂ ਨੂੰ ਪਰਿਵਾਰਿਕ ਅਧਾਰ ‘ਤੇ 5 ਲੱਖ ਰੁਪਏ ਦੇ ਮੁਫ਼ਤ ਹੈਲਥ ਬੀਮਾ ਕਵਰ ਨਾਲ ਲਾਭ ਪਹੁੰਚਾਉਣਾ ਹੈ।
ਇਸ ਮਨਜ਼ੂਰੀ ਦੇ ਨਾਲ, 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਸਿਟੀਜ਼ਨਾਂ, ਚਾਹੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੁਝ ਭੀ ਹੋਵੇ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦਾ ਲਾਭ ਲੈਣ ਦੇ ਪਾਤਰ ਹੋਣਗੇ। ਪਾਤਰ ਸੀਨੀਅਰ ਸਿਟੀਜ਼ਨਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੇ ਤਹਿਤ ਨਵਾਂ ਵਿਸ਼ਿਸ਼ਟ ਕਾਰਡ (a new distinct card) ਜਾਰੀ ਕੀਤਾ ਜਾਵੇਗਾ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੇ ਤਹਿਤ ਪਹਿਲੇ ਤੋਂ ਹੀ ਕਵਰ ਕੀਤੇ ਗਏ ਪਰਿਵਾਰਾਂ ਦੇ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਾਂ ਨੂੰ ਆਪਣੇ ਲਈ ਹਰ ਵਰ੍ਹੇ 5 ਲੱਖ ਰੁਪਏ ਤੱਕ ਦਾ ਐਡੀਸ਼ਨਲ ਟੌਪ-ਅੱਪ ਕਵਰ ਮਿਲੇਗਾ। (ਜਿਸ ਨੂੰ ਉਨ੍ਹਾਂ ਦੇ ਪਰਿਵਾਰ ਦੇ ਅਜਿਹੇ ਹੋਰ ਮੈਂਬਰਾਂ ਨਾਲ ਸਾਂਝਾ ਨਹੀਂ ਕਰਨਾ ਹੋਵੇਗਾ ਜੋ 70 ਵਰ੍ਹੇ ਤੋਂ ਘੱਟ ਉਮਰ ਦੇ ਹਨ)।
70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਹੋਰ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਪਰਿਵਾਰਿਕ ਅਧਾਰ ‘ਤੇ ਹਰ ਵਰ੍ਹੇ 5 ਲੱਖ ਰੁਪਏ ਤੱਕ ਦਾ ਕਵਰ ਮਿਲੇਗਾ। 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨ ਜੋ ਪਹਿਲੇ ਤੋਂ ਹੀ ਕੇਂਦਰ ਸਰਕਾਰ ਹੈਲਥ ਸਕੀਮ (ਸੀਜੀਐੱਚਐੱਸ-CGHS), ਐਕਸ-ਸਰਵਿਸਮੈੱਨ ਕੰਟ੍ਰੀਬਿਊਟ੍ਰੀ ਹੈਲਥ ਸਕੀਮ (ਈਸੀਐੱਚਐੱਸ-ECHS), ਆਯੁਸ਼ਮਾਨ ਸੈਂਟਰਲ ਆਰਮਡ ਪੁਲਿਸ ਫੋਰਸ (ਸੀਏਪੀਐੱਫ-CAPF) ਜਿਹੀਆਂ ਹੋਰ ਪਬਲਿਕ ਹੈਲਥ ਬੀਮਾ ਪਾਲਿਸੀ ਸਕੀਮਾਂ ਦਾ ਲਾਭ ਲੈ ਰਹੇ ਹਨ, ਉਹ ਆਪਣੀ ਮੌਜੂਦਾ ਯੋਜਨਾ ਚੁਣ ਸਕਦੇ ਹਨ ਜਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੇ ਵਿਕਲਪ ਚੁਣ ਸਕਦੇ ਹਨ। ਇਹ ਸਪਸ਼ਟ ਕੀਤਾ ਗਿਆ ਹੈ ਕਿ 70 ਵਰ੍ਹੇ ਅਤੇ ਉਸ ਤੋਂ ਅਧਿਕ ਦੇ ਸੀਨੀਅਰ ਸਿਟੀਜ਼ਨ ਜੋ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਪਾਲਿਸੀਜ਼ ਜਾਂ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਤਹਿਤ ਹਨ, ਉਹ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੇ ਤਹਿਤ ਲਾਭ ਲੈਣ ਦੇ ਪਾਤਰ ਹੋਣਗੇ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Ayushman Bharat Pradhan Mantri Jan Arogya Yojana) (ਏਬੀ ਪੀਐੱਮ-ਜੇਏਵਾਈ AB PM-JAY) ਦੁਨੀਆ ਦੀ ਸਭ ਤੋਂ ਬੜੀ ਜਨਤਕ ਤੌਰ ‘ਤੇ ਵਿੱਤ ਪੋਸ਼ਿਤ ਹੈਲਥ ਐਸ਼ਿਉਰੈਂਸ ਯੋਜਨਾ ਹੈ ਜੋ 12.34 ਕਰੋੜ ਪਰਿਵਾਰਾਂ ਦੇ 55 ਕਰੋੜ ਵਿਅਕਤੀਆਂ ਨੂੰ ਸੈਕੰਡਰੀ ਅਤੇ ਤੀਜੇ ਦਰਜੇ ਦੀ ਕੇਅਰ(ਦੇਖਭਾਲ਼) ਵਾਸਤੇ ਹਸਪਤਾਲ ਵਿੱਚ ਭਰਤੀ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ ਹਰ ਵਰ੍ਹੇ ਹੈਲਥ ਕਵਰ ਪ੍ਰਦਾਨ ਕਰਦੀ ਹੈ। ਪਾਤਰ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ, ਚਾਹੇ ਉਨ੍ਹਾਂ ਦੀ ਉਮਰ ਕੁਝ ਭੀ ਹੋਵੇ, ਯੋਜਨਾ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਵਿੱਚ 49 ਪ੍ਰਤੀਸ਼ਤ ਮਹਿਲਾ ਲਾਭਾਰਥੀਆਂ ਸਣੇ 7.37 ਕਰੋੜ ਲਾਭਾਰਥੀਆਂ ਨੇ ਹਸਪਤਾਲ ਵਿੱਚ ਭਰਤੀ ਹੋ ਕੇ ਇਲਾਜ ਕਰਵਾਇਆ ਹੈ। ਜਨਤਾ ਨੂੰ ਇਸ ਯੋਜਨਾ ਦੇ ਤਹਿਤ 1 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲਾਭ ਹੋਇਆ ਹੈ।
70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਾਂ ਦੇ ਲਈ ਕਵਰ ਦੇ ਵਿਸਤਾਰ ਦਾ ਐਲਾਨ ਪਹਿਲੇ ਅਪ੍ਰੈਲ 2024 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤੀ ਸੀ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ AB PM-JAY) ਵਿੱਚ ਲਾਭਾਰਥੀ ਅਧਾਰ ਦਾ ਨਿਰੰਤਰ ਵਿਸਤਾਰ ਦੇਖਿਆ ਗਿਆ ਹੈ। ਪ੍ਰਾਰੰਭ ਵਿੱਚ, ਇਸ ਯੋਜਨਾ ਦੇ ਤਹਿਤ ਭਾਰਤ ਦੀ ਹੇਠਲੀ 40% ਆਬਾਦੀ ਵਾਲੇ 10.74 ਕਰੋੜ ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿੱਚ, ਭਾਰਤ ਸਰਕਾਰ ਨੇ 2011 ਦੀ ਜਨਸੰਖਿਆ ਦੀ ਤੁਲਨਾ ਵਿੱਚ ਭਾਰਤ ਦੀ ਦਹਾਕੇ ਦੀ ਆਬਾਦੀ ਵਿੱਚ ਵਾਧੇ 11.7 ਫੀਸਦੀ ਨੂੰ ਦੇਖਦੇ ਹੋਏ ਜਨਵਰੀ 2022 ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ AB PM-JAY) ਦੇ ਤਹਿਤ ਲਾਭਾਰਥੀ ਅਧਾਰ ਨੂੰ 10.74 ਕਰੋੜ ਤੋਂ ਸੋਧ ਕੇ 12 ਕਰੋੜ ਪਰਿਵਾਰਾਂ ਤੱਕ ਕਰ ਦਿੱਤਾ।
ਦੇਸ਼ ਭਰ ਵਿੱਚ ਕੰਮ ਕਰਨ ਵਾਲੀਆਂ 37 ਲੱਖ ਆਸ਼ਾ/ਆਂਗਣਵਾੜੀ ਵਰਕਰਾਂ/ਆਂਗਣਵਾੜੀ ਵਰਕਰਾਂ ਅਤੇ/ਉਨ੍ਹਾਂ ਦੇ ਪਰਿਵਾਰਾਂ (ASHAs/AWWs/AWHs) ਨੂੰ ਮੁਫ਼ਤ ਹੈਲਥ ਕੇਅਰ ਲਾਭ ਪ੍ਰਦਾਨ ਕਰਨ ਦੇ ਲਈ ਇਸ ਯੋਜਨਾ ਦਾ ਹੋਰ ਵਿਸਤਾਰ ਕੀਤਾ ਗਿਆ। ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ AB PM-JAY) ਹੁਣ ਦੇਸ਼ ਭਰ ਵਿੱਚ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਵਰਗ ਦੇ ਸਾਰੇ ਨਾਗਰਿਕਾਂ ਨੂੰ 5 ਲੱਖ ਰੁਪਏ ਦੀ ਮੁਫ਼ਤ ਹੈਲਥ ਕੇਅਰ ਕਵਰੇਜ ਪ੍ਰਦਾਨ ਕਰੇਗੀ।
**********
ਐੱਮਜੇਪੀਐੱਸ/ਬੀਐੱਮ