ਬਰੂਨੇਈ ਦਾਰੁੱਸਲਾਮ ਦੇ ਸੁਲਤਾਨ ਅਤੇ ਯਾਂਗ ਡਿ–ਪਰਟੁਆਨ (Sultan and Yang Di-Pertuan of Brunei Darussalam) ਮਹਾਮਹਿਮ ਸੁਲਤਾਨ ਹਾਜੀ ਹਸਨਲ ਬੋਲਕੀਆ ਮੁਇੱਜ਼ਾਦਦੀਨ ਵੱਦੌਲਾ ਇਬਨੀ ਅਲ-ਮਰਹੁਮ ਸੁਲਤਾਨ ਹਾਜੀ ਉਮਰ ‘ਅਲੀ ਸੈਫ਼ਉਦਦੀਨ ਸਾ‘ਅਦੁਲ ਖੈਰੀ ਵਾਦਦੀਨ (His Majesty Sultan Haji Hassanal Bolkiah Mu’izzaddin Waddaulah ibni Al-Marhum Sultan Haji Omar ‘Ali Saifuddien Sa’adul Khairi Waddien) ਦੇ ਸੱਦੇ ‘ਤੇ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਤੋਂ 4 ਸਤੰਬਰ 2024 ਦੇ ਦੌਰਾਨ ਬਰੂਨੇਈ ਦਾਰੁੱਸਲਾਮ ਦਾ ਸਰਕਾਰੀ ਦੌਰਾ ਕੀਤਾ। ਬਰੂਨੇਈ ਦਾਰੁੱਸਲਾਮ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇਹ ਪਹਿਲੀ ਯਾਤਰਾ ਹੋਣ ਦੇ ਨਾਲ-ਨਾਲ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਸੀ।
ਬਰੂਨੇਈ ਦਾਰੁੱਸਲਾਮ ਪਹੁੰਚਣ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਰੂਨੇਈ ਦਾਰੁੱਸਲਾਮ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀਨੀਅਰ ਮੰਤਰੀ ਮਹਾਮਹਿਮ ਪ੍ਰਿੰਸ ਹਾਜੀ ਅਲ-ਮੁਹਤਾਦੀ ਬਿੱਲਾਹ (His Royal Highness Prince Haji Al-Muhtadee Billah, Crown Prince and Senior Minister in the Prime Minister’s Office of Brunei Darussalam) ਨੇ ਸੁਆਗਤ ਕੀਤਾ। ਮਹਾਮਹਿਮ ਨੇ ਪ੍ਰਧਾਨ ਮੰਤਰੀ ਦੇ ਨਾਲ ਦੁਵੱਲੀ ਬੈਠਕ ਕੀਤੀ ਅਤੇ ਇਸਤਾਨਾ ਨੂਰੁਲ ਇਮਾਨ ਵਿਖੇ ਉਨ੍ਹਾਂ ਦੇ ਲਈ ਸਰਕਾਰੀ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ।
ਦੋਹਾਂ ਨੇਤਾਵਾਂ ਨੇ ਇਸ ਬਾਤ ‘ਤੇ ਤਸੱਲੀ ਪ੍ਰਗਟਾਈ ਕਿ ਇਹ ਇਤਿਹਾਸਿਕ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਹੋਈ ਹੈ ਅਤੇ ਇਹ ਸਵੀਕਾਰ ਕੀਤਾ ਕਿ ਬਰੂਨੇਈ ਦਾਰੁੱਸਲਾਮ ਅਤੇ ਭਾਰਤ ਦੇ ਦਰਮਿਆਨ ਗਹਿਰੀ ਮਿੱਤਰਤਾ ਪਿਛਲੇ ਚਾਰ ਦਹਾਕਿਆਂ ਦੇ ਦੌਰਾਨ ਵਿਭਿੰਨ ਖੇਤਰਾਂ ਵਿੱਚ ਮਜ਼ਬੂਤ ਹੋਈ ਹੈ।
ਦੋਹਾਂ ਨੇਤਾਵਾਂ ਨੇ ਸਵੀਕਾਰ ਕੀਤਾ ਕਿ ਬਰੂਨੇਈ ਦਾਰੁੱਸਲਾਮ ਅਤੇ ਭਾਰਤ ਦੇ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਿਕ ਸਬੰਧ ਹਨ, ਜੋ ਸੱਭਿਆਚਰਕ ਅਦਾਨ-ਪ੍ਰਦਾਨ ਅਤੇ ਵਪਾਰ ਨਾਲ ਮਜ਼ਬੂਤ ਹੋਏ ਹਨ। 1984 ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੇ ਰਸਮੀਕਰਨ ਨੇ ਇੱਕ ਸਥਾਈ ਸਾਂਝੇਦਾਰੀ ਦੀ ਸ਼ੁਰੂਆਤ ਨੂੰ ਸੰਭਵ ਬਣਾਇਆ।
ਮਹਾਮਹਿਮ ਨੇ ਦੇਸ਼ ਦੇ ਸਮਾਜਿਕ-ਆਰਥਿਕ ਅਤੇ ਰਾਸ਼ਟਰੀ ਵਿਕਾਸ ਵਿੱਚ ਵਿਭਿੰਨ ਪੇਸ਼ਿਆਂ (various professions) ਵਿੱਚ ਲਗੇ ਭਾਰਤੀ ਸਮੁਦਾਇ ਦੇ ਬਹੁਮੁੱਲੇ ਯੋਗਦਾਨਾਂ ਦੀ ਸ਼ਲਾਘਾ ਕੀਤੀ।
ਪਿਛਲੇ ਕੁਝ ਵਰ੍ਹਿਆਂ ਵਿੱਚ ਦੁਵੱਲੇ ਸਬੰਧਾਂ ਵਿੱਚ ਉਤਕ੍ਰਿਸ਼ਟ ਪ੍ਰਗਤੀ (excellent progress) ਨੂੰ ਰੇਖਾਂਕਿਤ ਕਰਦੇ ਹੋਏ, ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਸਾਰੇ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਹੋਰ ਅਧਿਕ ਮਜ਼ਬੂਤ ਕਰਨ, ਗਹਿਰਾ ਕਰਨ ਅਤੇ ਅੱਗੇ ਵਧਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਦੋਹਾਂ ਨੇਤਾਵਾਂ ਨੇ ਰੱਖਿਆ, ਕਨੈਕਟਿਵਿਟੀ, ਵਪਾਰ ਅਤੇ ਨਿਵੇਸ਼, ਰੀਨਿਊਏਬਲਸ ਸਮੇਤ ਊਰਜਾ, ਪੁਲਾੜ, ਆਈਸੀਟੀ(ICT), ਸਿਹਤ ਅਤੇ ਫਾਰਮਾਸਿਊਟੀਕਲਸ, ਸਿੱਖਿਆ ਅਤੇ ਸਮੱਰਥਾ ਨਿਰਮਾਣ, ਸੱਭਿਆਚਾਰ, ਟੂਰਿਜ਼ਮ, ਯੁਵਾ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਪਰਸਪਰ ਅਦਾਨ-ਪ੍ਰਦਾਨ ਦੇ ਨਾਲ-ਨਾਲ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਹਿਤ ਵਿਭਿੰਨ ਮਸਲਿਆਂ ‘ਤੇ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ।
ਦੋਹਾਂ ਨੇਤਾਵਾਂ ਨੇ ਮੌਜੂਦਾ ਦੁਵੱਲੇ ਤੰਤਰ ਦੇ ਜ਼ਰੀਏ ਨਿਕਟ ਗੱਲਬਾਤ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਵਿਦੇਸ਼ ਦਫ਼ਤਰ ਸਲਾਹ-ਮਸ਼ਵਰਿਆਂ (Foreign Office Consultations) ਅਤੇ ਵਿਭਿੰਨ ਸੰਯੁਕਤ ਕਾਰਜ ਸਮੂਹ ਦੀਆਂ ਬੈਠਕਾਂ (various Joint Working Group meetings) ਦੇ ਨਿਯਮਿਤ ਆਯੋਜਨ ਸਹਿਤ ਆਪਸੀ ਹਿਤ ਦੇ ਦੁਵੱਲੇ ਅਤੇ ਬਹੁਪੱਖੀ ਮੁੱਦਿਆਂ ‘ਤੇ ਨਿਯਮਿਤ ਬੈਠਕਾਂ, ਅਦਾਨ-ਪ੍ਰਦਾਨ ਅਤੇ ਗੱਲਬਾਤ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।
ਦੋਨੋਂ ਨੇਤਾ ਆਪਸੀ ਹਿਤ ਦੇ ਖੇਤਰਾਂ ਵਿੱਚ ਦੁਵੱਲੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਹੋਰ ਵਿਸਤਾਰਿਤ ਕਰਨ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਨਿਯਮਿਤ ਅਦਾਨ-ਪ੍ਰਦਾਨ ਅਤੇ ਸੰਵਾਦ ਦੇ ਮਹੱਤਵ ਨੂੰ ਭੀ ਰੇਖਾਂਕਿਤ ਕੀਤਾ, ਜੋ ਸੰਯੁਕਤ ਵਪਾਰ ਕਮੇਟੀ (ਜੇਟੀਸੀ-JTC) ਜਿਹੇ ਪ੍ਰਮੁੱਖ ਪਲੈਟਫਾਰਮਾਂ ਦੇ ਨਾਲ-ਨਾਲ ਹੋਰ ਪ੍ਰਾਂਸਗਿਕ ਦੁਵੱਲੇ, ਖੇਤਰੀ ਅਤੇ ਬਹੁਪੱਖੀ ਮੰਚਾਂ (forums) ਦੇ ਮਾਧਿਅਮ ਨਾਲ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
ਦੋਹਾਂ ਨੇਤਾਵਾਂ ਨੇ ਟੈਕਨੋਲੋਜੀ, ਵਿੱਤ, ਮੈਨੂਫੈਕਚਰਿੰਗ ਅਤੇ ਪ੍ਰੋਸੈੱਸਿੰਗ ਸਹਿਤ ਵਿਭਿੰਨ ਖੇਤਰਾਂ ਵਿੱਚ ਸਬੰਧਿਤ ਸਮਰੱਥਾਵਾਂ ਦਾ ਲਾਭ ਉਠਾਉਣ ਅਤੇ ਪਰਸਪਰ ਤੌਰ ‘ਤੇ ਲਾਭਦਾਇਕ ਤਰੀਕੇ (mutually beneficial manner) ਨਾਲ ਪੂਰਕਤਾਵਾਂ(complementarities) ਦਾ ਪਤਾ ਲਗਾਉਣ ਦਾ ਸੱਦਾ ਦਿੱਤਾ।
ਦੋਹਾਂ ਨੇਤਾਵਾਂ ਨੇ ਖੁਰਾਕ ਸੁਰੱਖਿਆ ਦੇ ਮਹੱਤਵ ਨੂੰ ਪਹਿਚਾਣਿਆ ਅਤੇ ਗਿਆਨ, ਬਿਹਤਰੀਨ ਪਿਰਤਾਂ ਅਤੇ ਅਨੁਭਵ ਨੂੰ ਸਾਂਝਾ ਕਰਨ ਦੇ ਮਾਧਿਅਮ ਨਾਲ ਖੇਤੀਬਾੜੀ ਅਤੇ ਫੂਡ ਸਪਲਾਈ ਚੇਨ ਦੇ ਮਾਮਲੇ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ-ISRO) ਦੇ ਟੈਲੀਮੀਟਰੀ ਟ੍ਰੈਕਿੰਗ ਅਤੇ ਟੈਲੀਕਮਾਂਡ (ਟੀਟੀਸੀ-TTC) ਸਟੇਸ਼ਨ ਦੀ ਮੇਜ਼ਬਾਨੀ ਜਾਰੀ ਰੱਖਣ ਦੇ ਲਈ ਬਰੂਨੇਈ ਦਾਰੁੱਸਲਾਮ ਦੀ ਬੇਹੱਦ ਸ਼ਲਾਘਾ ਕੀਤੀ, ਜਿਸ ਨੇ ਪੁਲਾੜ ਦੇ ਖੇਤਰ ਵਿੱਚ ਵਰਤਮਾਨ ਵਿੱਚ ਜਾਰੀ ਭਾਰਤ ਦੇ ਪ੍ਰਯਾਸਾਂ ਵਿੱਚ ਯੋਗਦਾਨ ਦਿੱਤਾ ਹੈ। ਦੋਹਾਂ ਨੇਤਾਵਾਂ ਨੇ ਦੋਹਾਂ ਸਰਕਾਰਾਂ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ-MOU) ਦੇ ਤਹਿਤ ਲੰਬੇ ਸਮੇਂ ਤੋਂ ਚਲੀ ਆ ਰਹੀ ਵਿਵਸਥਾ ਅਤੇ ਸਹਿਮਤੀ ਪੱਤਰ (ਐੱਮਓਯੂ-MOU) ਦੇ ਤਹਿਤ ਆਪਸੀ ਹਿਤ ਦੇ ਖੇਤਰਾਂ ਵਿੱਚ ਅੱਗੇ ਸਹਿਯੋਗ ਦਾ ਸੁਆਗਤ ਕਰਦੇ ਹੋਏ ਨਵੀਨੀਕ੍ਰਿਤ ਸਹਿਮਤੀ ਪੱਤਰ (ਐੱਮਓਯੂ-MOU) ਦੇ ਸੰਪੰਨ ਹੋਣ ਦੀ ਸ਼ਲਾਘਾ ਕੀਤੀ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਯਾਤਰਾਵਾਂ, ਟ੍ਰੇਨਿੰਗ ਪ੍ਰੋਗਰਾਮਾਂ, ਸੰਯੁਕਤ ਅਭਿਆਸ ਅਤੇ ਜਲ ਸੈਨਾ ਅਤੇ ਤਟ ਰੱਖਿਅਕ ਜਹਾਜ਼ਾਂ ਦੇ ਨਿਯਮਿਤ ਅਦਾਨ-ਪ੍ਰਦਾਨ ਸਹਿਤ ਰੱਖਿਆ ਅਤੇ ਸਮੁੰਦਰੀ ਸਹਿਯੋਗ ਵਧਾਉਣ ਦੇ ਮਹੱਤਵ ਨੂੰ ਸਵੀਕਾਰ ਕੀਤਾ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਜਹਾਜ਼ਾਂ ਦੁਆਰਾ ਨਿਯਮਿਤ ਤੌਰ ‘ਤੇ ਪੋਰਟ-ਕਾਲਸ (port-calls) ‘ਤੇ ਤਸੱਲੀ ਪ੍ਰਗਟਾਈ।
ਦੋਹਾਂ ਨੇਤਾਵਾਂ ਨੇ ਬੰਦਰ ਸੇਰੀ ਬੇਗਵਾਨ ਅਤੇ ਚੇਨਈ ਦੇ ਦਰਮਿਆਨ ਯੋਜਨਾਬੱਧ ਸਿੱਧੀ ਉਡਾਣ ਕਨੈਕਟਿਵਿਟੀ ਦਾ ਸੁਆਗਤ ਕੀਤਾ, ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੁਲਾਰਾ ਦੇਵੇਗੀ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਟੂਰਿਜ਼ਮ ਗਤੀਵਿਧੀਆਂ ਨੂੰ ਵਧਾਉਣ ਵਿੱਚ ਮਦਦ ਕਰੇਗੀ।
ਦੋਹਾਂ ਨੇਤਾਵਾਂ ਨੇ ਰਾਸ਼ਟਰੀ ਵਿਕਾਸ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਨੌਜਵਾਨਾਂ ਦੇ ਅਧਿਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ‘ਤੇ ਸਹਿਮਤੀ ਵਿਅਕਤ ਕੀਤੀ।
ਮਹਾਮਹਿਮ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ-ITEC) ਅਤੇ ਈ-ਆਈਟੀਈਸੀ(e-ITEC) ਪ੍ਰੋਗਰਾਮਾਂ ਸਹਿਤ ਵਿਭਿੰਨ ਪ੍ਰੋਗਰਾਮਾਂ ਦੇ ਤਹਿਤ ਬਰੂਨੇਈ ਦੇ ਨਾਗਰਿਕਾਂ ਦੇ ਲਈ ਭਾਰਤ ਦੁਆਰਾ ਟ੍ਰੇਨਿੰਗ ਅਤੇ ਸਕਾਲਰਸ਼ਿਪ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਸੁਆਗਤ ਕਰਨਾ ਜਾਰੀ ਰੱਖਿਆ।
ਦੋਹਾਂ ਨੇਤਾਵਾਂ ਨੇ ਖੇਤਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ, ਸਮ੍ਰਿੱਧੀ ਅਤੇ ਮਜ਼ਬੂਤੀ ਨੂੰ ਬਣਾਈ ਰੱਖਣ ਦੇ ਪ੍ਰਤੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਵਿੱਚ ਦਰਜ ਸਿਧਾਂਤਾਂ ਦਾ ਪਾਲਨ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਦੋਨੋਂ ਨੇਤਾ ਆਸੀਆਨ-ਭਾਰਤ ਸੰਵਾਦ ਸਬੰਧ, ਪੂਰਬੀ ਏਸ਼ੀਆ ਸਮਿਟ, ਆਸੀਆਨ ਖੇਤਰੀ ਮੰਚ, ਏਸ਼ੀਆ-ਯੂਰੋਪ ਮੀਟਿੰਗ (ਏਐੱਸਈਐੱਮ), ਅਤੇ ਸੰਯੁਕਤ ਰਾਸ਼ਟਰ (ਯੂਐੱਨ) (ASEAN-India Dialogue Relations, East Asia Summit, ASEAN Regional Forum, Asia-Europe Meeting (ASEM), and United Nations (UN)) ਜਿਹੇ ਵਿਭਿੰਨ ਖੇਤਰੀ ਅਤੇ ਬਹੁਪੱਖੀ ਮੰਚਾਂ ‘ਤੇ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਮੰਨਿਆ ਕਿ ਸ਼ਾਂਤੀ ਅਤੇ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਨਿਯਮ-ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਦਾ ਪਾਲਨ ਲਾਜ਼ਮੀ ਹੈ।
ਦੋਨੋਂ ਨੇਤਾ ਸਮਕਾਲੀ ਹਕੀਕਤਾਂ (contemporary realities) ਨੂੰ ਪ੍ਰਤੀਬਿੰਬਿਤ ਕਰਦੇ ਹੋਏ ਉੱਨਤ ਬਹੁਪੱਖਵਾਦ (enhanced multilateralism) ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ।
ਦੋਹਾਂ ਨੇਤਾਵਾਂ ਨੇ ਆਸੀਆਨ-ਭਾਰਤ ਵਿਆਪਕ ਰਣਨੀਤੀ ਸਾਂਝੇਦਾਰੀ (ASEAN – India Comprehensive Strategic Partnership) ਨੂੰ ਹੋਰ ਅਧਿਕ ਮਜ਼ਬੂਤ ਕਰਨ ਦੇ ਲਈ ਪਰਸਪਰ ਤੌਰ ‘ਤੇ ਲਾਭਕਾਰੀ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਦੋਹਾਂ ਨੇਤਾਵਾਂ ਨੇ ਸ਼ਾਂਤੀ, ਸਥਿਰਤਾ, ਸਮੁੰਦਰੀ ਸੁਰੱਖਿਆ ਅਤੇ ਸੰਭਾਲ਼ ਨੂੰ ਬਣਾਈ ਰੱਖਣ ਅਤੇ ਹੁਲਾਰਾ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਤੌਰ ‘ਤੇ ਸਮੁੰਦਰ ਦੇ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂਐੱਨਸੀਐੱਲਓਐੱਸ) 1982(United Nations Convention on the Law of the Sea (UNCLOS) 1982) ਦੇ ਅਨੁਰੂਪ ਨੇਵੀਗੇਸ਼ਨ ਅਤੇ ਉਡਾਣ ਦੀ ਸੁਤੰਤਰਤਾ ਅਤੇ ਨਿਰਵਿਘਨ ਕਾਨੂੰਨੀ ਵਣਜ ਦਾ ਸਨਮਾਨ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਨੇਤਾਵਾਂ ਨੇ ਸਾਰੇ ਪੱਖਾਂ ਤੋਂ ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਕਰਕੇ ਯੂਐੱਨਸੀਐੱਲਓਐੱਸ 1982(UNCLOS 1982) ਦੇ ਅਨੁਸਾਰ ਸ਼ਾਂਤੀਪੂਰਨ ਤਰੀਕਿਆਂ ਨਾਲ ਵਿਵਾਦਾਂ ਨੂੰ ਸੁਲਝਾਉਣ ਦੀ ਭੀ ਤਾਕੀਦ ਕੀਤੀ।
ਦੋਹਾਂ ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਨਿੰਦਾ ਕੀਤੀ ਅਤੇ ਸਾਰੇ ਰਾਸ਼ਟਰਾਂ ਨੂੰ ਇਸ ਨੂੰ ਅਸਵੀਕਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਕਿਸੇ ਭੀ ਦੇਸ਼ ਨੂੰ ਆਪਣੇ ਕੰਟਰੋਲ ਵਾਲੇ ਖੇਤਰ ਦਾ ਉਪਯੋਗ ਆਤੰਕਵਾਦ ਦੇ ਲਈ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਹੈ: ਕਿਸੇ ਭੀ ਦੇਸ਼ ਨੂੰ ਆਤੰਕਵਾਦੀਆਂ ਨੂੰ ਪਨਾਹ ਨਹੀਂ ਦੇਣੀ ਚਾਹੀਦੀ ਹੈ ਅਤੇ ਆਤੰਕਵਾਦੀ ਕਾਰਵਾਈਆਂ ਦੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ। ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਦਰਮਿਆਨ ਦੇ ਸਬੰਧਾਂ ਨੂੰ ਪਹਿਚਾਣਦੇ ਹੋਏ, ਦੋਨੋਂ ਨੇਤਾ ਇਸ ਸਬੰਧ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤ ਹੋਏ। ਦੋਨੋਂ ਪੱਖ ਆਤੰਕਵਾਦ ਨਾਲ ਨਜਿੱਠਣ ਦੇ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ (UN and other multilateral fora) ‘ਤੇ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ।
ਦੋਨੋਂ ਨੇਤਾ ਪੈਰਿਸ ਸਮਝੌਤੇ (Paris Agreement) ਜਿਹੇ ਅੰਤਰਰਾਸ਼ਟਰੀ ਜਲਵਾਯੂ ਉਦੇਸ਼ਾਂ ਦੇ ਅਨੁਰੂਪ, ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਇਸ ਵਧਦੀ ਚੁਣੌਤੀ ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਘੱਟ ਕਰਨ ਦੇ ਪ੍ਰਯਾਸਾਂ ਨੂੰ ਵਧਾਉਣ ਦੀ ਤਤਕਾਲ ਜ਼ਰੂਰਤ ‘ਤੇ ਸਹਿਮਤ ਹੋਏ।
ਮਹਾਮਹਿਮ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ-ISA), ਕੁਲਿਸ਼ਨ ਫੌਰ ਡਿਜ਼ਾਸਟਰ ਰੈਜ਼ਿਲਿਐਂਟ ਇਨਫ੍ਰਾਸਟ੍ਰਕਚਰ (ਸੀਡੀਆਰਆਈ-CDRI) ਅਤੇ ਗਲੋਬਲ ਬਾਇਓ-ਫਿਊਲ ਅਲਾਇੰਸ (ਜੀਬੀਏ- GBA) ਦੀ ਸਥਾਪਨਾ ਵਿੱਚ ਭਾਰਤ ਦੀ ਪਹਿਲ ਦੀ ਸ਼ਲਾਘਾ ਕੀਤੀ। ਮਹਾਮਹਿਮ ਨੇ ਜਲਵਾਯੂ ਪਰਿਵਰਤਨ ਦੇ ਲਈ ਆਸੀਆਨ ਕੇਂਦਰ (ASEAN Centre for Climate Change) ਦੇ ਆਯੋਜਨ ਵਿੱਚ ਬਰੂਨੇਈ ਦਾਰੁੱਸਲਾਮ ਦੇ ਪ੍ਰਯਾਸਾਂ ਦੇ ਪ੍ਰਤੀ ਭਾਰਤ ਦੇ ਸਮਰਥਨ ਦੀ ਭੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਵੌਇਸ ਆਵ੍ ਦ ਗਲੋਬਲ ਸਾਊਥ ਸਮਿਟ (ਵੀਓਜੀਐੱਸਐੱਸ-VOGSS) ਵਿੱਚ ਬਰੂਨੇਈ ਦਾਰੁੱਸਲਾਮ ਦੀ ਨਿਰੰਤਰ ਭਾਗੀਦਾਰੀ ਦਾ ਸੁਆਗਤ ਕੀਤਾ। ਭਾਰਤ ਦੀ ਅਗਵਾਈ ਵਾਲੀ ਇਸ ਪਹਿਲ ਦਾ ਉਦੇਸ਼ ਗਲੋਬਲ ਸਾਊਥ (Global South) ਦੇ ਦੇਸ਼ਾਂ ਨੂੰ ਵਿਭਿੰਨ ਮੁੱਦਿਆਂ ‘ਤੇ ਆਪਣੇ ਦ੍ਰਿਸ਼ਟੀਕੋਣ ਅਤੇ ਪ੍ਰਾਥਮਿਕਾਤਾਵਾਂ ਨੂੰ ਸਾਂਝਾ ਕਰਨ ਦੇ ਲਈ ਇੱਕ ਸਾਂਝੇ ਮੰਚ (common platform)‘ਤੇ ਲਿਆਉਣਾ ਹੈ।
ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ ਨੂੰ ਦਿੱਤੇ ਗਏ ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ ਦੇ ਲਈ ਮਹਾਮਹਿਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਮਹਾਮਹਿਮ ਨੂੰ ਨਿਕਟ ਭਵਿੱਖ ਵਿੱਚ ਭਾਰਤ ਦੀ ਯਾਤਰਾ ਕਰਨ ਦਾ ਸੱਦਾ ਭੀ ਦਿੱਤਾ।
***
ਐੱਮਜੇਪੀਐੱਸ/ਐੱਸਟੀ