Excellency,
ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਹਾਂ। ਤੁਹਾਡੇ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ਦੇ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਹਾਰਦਿਕ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ 4G ਦੀ ਅਗਵਾਈ ਵਿੱਚ, ਸਿੰਗਾਪੁਰ ਹੋਰ ਅਧਿਕ ਤੇਜ਼ੀ ਨਾਲ ਪ੍ਰਗਤੀ ਕਰੇਗਾ।
Excellency,
ਸਿੰਗਾਪੁਰ ਕੇਵਲ ਇੱਕ ਪਾਰਟਨਰ-ਦੇਸ਼ ਨਹੀਂ ਹੈ। ਸਿੰਗਾਪੁਰ, ਹਰ ਵਿਕਾਸਸ਼ੀਲ ਦੇਸ਼ ਦੇ ਲਈ ਇੱਕ ਪ੍ਰੇਰਣਾ ਹੈ। ਅਸੀਂ ਭੀ ਭਾਰਤ ਵਿੱਚ ਅਨੇਕਾਂ ਸਿੰਗਾਪੁਰ ਬਣਾਉਣਾ ਚਾਹੁੰਦੇ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਮਿਲ ਕੇ ਪ੍ਰਯਾਸ ਕਰ ਰਹੇ ਹਾਂ। ਸਾਡੇ ਦਰਮਿਆਨ ਜੋ ਮਿਨਿਸਟੀਰੀਅਲ roundtable ਬਣੀ ਹੈ, ਉਹ ਇੱਕ ਪਾਥ-ਬ੍ਰੇਕਿੰਗ ਮੈਕੇਨਿਜ਼ਮ ਹੈ। Skilling, ਡਿਜੀਟਲਾਇਜੇਸ਼ਨ, ਮੋਬਿਲਿਟੀ, ਅਡਵਾਂਸਡ ਮੈਨੂਫੈਕਚਰਿੰਗ ਜਿਹੇ, semiconductor ਅਤੇ AI, healthcare, ਸਸਟੇਨੇਬਿਲਿਟੀ, ਅਤੇ ਸਾਇਬਰ ਸਕਿਉਰਿਟੀ ਜਿਹੇ ਖੇਤਰਾਂ ਵਿੱਚ ਸਹਿਯੋਗ ਦੀ ਦਿਸ਼ਾ ਵਿੱਚ Initiatives ਦੀ ਪਹਿਚਾਣ ਕੀਤੀ ਗਈ ਹੈ।
Excellency,
ਸਿੰਗਾਪੁਰ ਸਾਡੀ Act East ਪਾਲਿਸੀ ਦਾ ਅਹਿਮ ਸੂਤਰਧਾਰ ਭੀ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਸਾਂਝਾ ਵਿਸ਼ਵਾਸ ਸਾਨੂੰ ਇੱਕ ਦੂਸਰੇ ਨਾਲ ਜੋੜਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਮੈਨੂੰ ਸਿੰਗਾਪੁਰ ਆਉਣ ਦਾ ਅਵਸਰ ਮਿਲਿਆ ਹੈ। ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਇੱਕ ਦਹਾਕਾ ਪੂਰਾ ਹੋ ਰਿਹਾ ਹੈ। ਪਿਛਲੇ ਦਸ ਵਰ੍ਹਿਆਂ ਵਿੱਚ ਸਾਡਾ ਵਪਾਰ ਲਗਭਗ ਦੁੱਗਣੇ ਤੋਂ ਭੀ ਅਧਿਕ ਹੋ ਗਿਆ ਹੈ। ਆਪਸੀ ਨਿਵੇਸ਼ ਲਗਭਗ ਤਿੰਨ ਗੁਣਾ ਵਧ ਕੇ 150 ਬਿਲੀਅਨ ਡਾਲਰ ਪਾਰ ਕਰ ਗਿਆ ਹੈ। ਸਿੰਗਾਪੁਰ ਪਹਿਲਾ ਦੇਸ਼ ਸੀ ਜਿਸ ਦੇ ਨਾਲ ਅਸੀਂ UPI ਦੀ Person to Person ਪੇਮੈਂਟ ਫੈਸਿਲਿਟੀ ਲਾਂਚ ਕੀਤੀ ਸੀ। ਪਿਛਲੇ ਦਸ ਵਰ੍ਹਿਆਂ ਵਿੱਚ ਸਿੰਗਾਪੁਰ ਦੇ 17 ਸੈਟੇਲਾਇਟ, ਭਾਰਤ ਤੋਂ launch ਕੀਤੇ ਗਏ ਹਨ। Skilling ਤੋਂ ਲੈ ਕੇ ਰੱਖਿਆ ਖੇਤਰ ਤੱਕ ਸਾਡੇ ਸਹਿਯੋਗ ਵਿੱਚ ਗਤੀ ਆਈ ਹੈ। ਸਿੰਗਾਪੁਰ ਏਅਰਲਾਇਨਸ ਅਤੇ ਏਅਰ ਇੰਡੀਆ ਦੇ ਦਰਮਿਆਨ ਹੋਏ ਸਮਝੌਤੇ ਨਾਲ ਕਨੈਕਟਿਵਿਟੀ ਨੂੰ ਬਲ ਮਿਲਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸੀਂ ਮਿਲ ਕੇ, ਆਪਣੇ ਸਬੰਧਾਂ ਨੂੰ Comprehensive Strategic Partnership ਦਾ ਰੂਪ ਦੇ ਰਹੇ ਹਾਂ।
Excellency,
ਸਿੰਗਾਪੁਰ ਵਿੱਚ ਰਹਿਣ ਵਾਲੇ 3.5 ਲੱਖ ਭਾਰਤੀ ਮੂਲ ਦੇ ਲੋਕ ਸਾਡੇ ਸਬੰਧਾਂ ਦੀ ਮਜ਼ਬੂਤ ਨੀਂਹ ਹਨ। ਸੁਭਾਸ਼ ਚੰਦਰ ਬੋਸ, ਆਜ਼ਾਦ ਹਿੰਦ ਫ਼ੌਜ ਅਤੇ little ਇੰਡੀਆ ਨੂੰ ਸਿੰਗਾਪੁਰ ਵਿੱਚ ਜੋ ਸਥਾਨ ਅਤੇ ਸਨਮਾਨ ਮਿਲਿਆ ਹੈ ਉਸ ਦੇ ਲ਼ਈ ਅਸੀਂ ਪੂਰੇ ਸਿੰਗਾਪੁਰ ਦੇ ਸਦਾ ਆਭਾਰੀ ਹਾਂ। 2025 ਵਿੱਚ ਸਾਡੇ ਸਬੰਧਾਂ ਦੇ 60 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਨੂੰ ਧੂਮਧਾਮ ਨਾਲ ਮਨਾਉਣ ਦੇ ਲਈ ਦੋਨਾਂ ਦੇਸ਼ਾਂ ਵਿੱਚ ਇੱਕ Action Plan ਬਣਾਉਣ ਦੇ ਲਈ ਕੰਮ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਦਾ ਪਹਿਲਾ ਥਿਰੁਵਲੁਵਰ ਸੱਭਿਆਚਾਰਕ ਕੇਂਦਰ ਜਲਦੀ ਹੀ ਸਿੰਗਾਪੁਰ ਵਿੱਚ ਖੋਲ੍ਹਿਆ ਜਾਵੇਗਾ। ਮਹਾਨ ਸੰਤ ਥਿਰੁਵਲੁਵਰ ਨੇ ਸਭ ਤੋਂ ਪ੍ਰਾਚੀਨ ਭਾਸ਼ਾ ਤਮਿਲ ਵਿੱਚ, ਦੁਨੀਆ ਨੂੰ ਰਸਤਾ ਦਿਖਾਉਣ ਵਾਲੇ ਵਿਚਾਰ ਦਿੱਤੇ ਹਨ। ਉਨ੍ਹਾਂ ਦੀ ਰਚਨਾ ਤਿਰੁੱਕੁਰਲ ਲਗਭਗ 2 ਹਜ਼ਾਰ ਸਾਲ ਪਹਿਲੇ ਦੀ ਹੈ, ਲੇਕਿਨ ਇਸ ਵਿੱਚ ਜੋ ਵਿਚਾਰ ਦਿੱਤੇ ਗਏ ਹਨ, ਉਹ ਅੱਜ ਭੀ ਪ੍ਰਾਸਗਿੰਕ ਹਨ। ਉਨ੍ਹਾਂ ਨੇ ਕਿਹਾ ਹੈ, नयनोडु नऩ्ऱि पुरिन्द पयऩुडैयार् पण्बु पाराट्टुम् उलगु। ਅਰਥਾਤ , ਦੁਨੀਆ ਵਿੱਚ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਹੁੰਦੀ ਹੈ, ਜੋ ਨਿਆਂ ਅਤੇ ਦੂਸਰਿਆਂ ਦੀ ਸੇਵਾ ਕਰਨ ਦੇ ਲਈ ਜਾਣੇ ਜਾਂਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਸਿੰਗਾਪੁਰ ਵਿੱਚ ਰਹਿਣ ਵਾਲੇ ਲੱਖਾਂ ਭਾਰਤੀ ਭੀ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ, ਦੋਨਾਂ ਦੇਸ਼ਾਂ ਦੇ ਸਬੰਧ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।
Excellency,
ਮੈਂ ਭਾਰਤ ਦਾ ਇੰਡੋ-ਪੈਸਿਫਿਕ ਵਿਜ਼ਨ, ਸਿੰਗਾਪੁਰ ਵਿੱਚ, ਸ਼ਾਂਗ੍ਰੀਲਾ ਡਾਇਲਾਗ ਤੋਂ ਹੀ ਪ੍ਰਸਤੁਤ ਕੀਤਾ ਸੀ। ਅਸੀਂ ਸਿੰਗਾਪੁਰ ਦੇ ਨਾਲ ਮਿਲ ਕੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਕੰਮ ਕਰਦੇ ਰਹਾਂਗੇ। ਇੱਕ ਵਾਰ ਫਿਰ ਮੈਨੂੰ ਦਿੱਤੇ ਗਏ ਸਨਮਾਨ ਅਤੇ ਪ੍ਰਾਹੁਣਾਚਾਰੀ ਦੇ ਲਈ ਬਹੁਤ-ਬਹੁਤ ਆਭਾਰ।
*********
ਐੱਮਜੇਪੀਐੱਸ/ਐੱਸਟੀ
Sharing my remarks during meeting with PM @LawrenceWongST.https://t.co/ipc5WmnY6x
— Narendra Modi (@narendramodi) September 5, 2024