Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੋਲੈਂਡ ਗਣਰਾਜ ਅਤੇ ਯੂਕ੍ਰੇਨ ਦੀ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਅੱਜ, ਮੈਂ ਪੋਲੈਂਡ ਗਣਰਾਜ ਅਤੇ ਯੂਕ੍ਰੇਨ ਦੀ ਅਧਿਕਾਰਤ ਯਾਤਰਾ ‘ਤੇ ਜਾ ਰਿਹਾ ਹਾਂ।

ਮੇਰੀ ਪੋਲੈਂਡ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ 70 ਵਰ੍ਹੇ ਪੂਰੇ ਕਰ ਰਹੇ ਹਾਂ। ਪੋਲੈਂਡ ਮੱਧ ਯੂਰੋਪ ਵਿੱਚ ਇੱਕ ਪ੍ਰਮੁੱਖ ਆਰਥਿਕ ਭਾਗੀਦਾਰ ਹੈ। ਲੋਕਤੰਤਰ ਅਤੇ ਬਹੁਲਤਾਵਾਦ ਦੇ ਪ੍ਰਤੀ ਸਾਡੀ ਆਪਸੀ ਪ੍ਰਤੀਬੱਧਤਾ ਸਾਡੇ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਬਣਾਉਂਦੀ ਹੈ। ਮੈਂ ਸਾਡੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਆਪਣੇ ਮਿੱਤਰ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਰਾਸ਼ਟਰਪਤੀ ਆਂਦ੍ਰੇਜ ਡੁਡਾ ਨਾਲ ਮਿਲਣ ਲਈ ਉਤਸੁਕ ਹਾਂ। ਮੈਂ ਪੋਲੈਂਡ ਵਿੱਚ ਜੀਵੰਤ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗਾ।

ਪੋਲੈਂਡ ਤੋਂ, ਮੈਂ ਰਾਸ਼ਟਰਪਤੀ ਵਲਾਡੀਮਿਰ ਜ਼ੇਲੇਂਸਕੀ ਦੇ ਸੱਦੇ ‘ਤੇ ਯੂਕ੍ਰੇਨ ਦਾ ਦੌਰਾ ਕਰਾਂਗਾ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕ੍ਰੇਨ ਦੀ ਪਹਿਲੀ ਯਾਤਰਾ ਹੈ। ਮੈਂ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਰਤਮਾਨ ਵਿੱਚ ਜਾਰੀ ਯੂਕ੍ਰੇਨ ਸੰਘਰਸ਼ ਦੇ ਸ਼ਾਂਤੀਪੂਰਣ ਸਮਾਧਾਨ ਬਾਰੇ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਰਾਸ਼ਟਰਪਤੀ ਜ਼ੇਲੇਂਸਕੀ ਦੇ ਨਾਲ ਪਹਿਲੇ ਦੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਅਵਸਰ ਦੇ ਪ੍ਰਤੀ ਉਤਸੁਕ ਹਾਂ। ਇੱਕ ਮਿੱਤਰ ਅਤੇ ਭਾਗੀਦਾਰ ਦੇ ਰੂਪ ਵਿੱਚ, ਅਸੀਂ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਵਾਪਸੀ ਦੀ ਆਸ਼ਾ ਕਰਦੇ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਆਪਕ ਸੰਪਰਕਾਂ ਦੀ ਸੁਭਾਵਿਕ ਨਿਰੰਤਰਤਾ ਦੇ ਰੂਪ ਵਿੱਚ ਕੰਮ ਕਰੇਗੀ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਮਜ਼ਬੂਤ ਅਤੇ ਅਧਿਕ ਜੀਵੰਤ ਸਬੰਧਾਂ ਦੀ ਨੀਂਹ ਰੱਖਣ ਵਿੱਚ ਮਦਦ ਕਰੇਗੀ।

 

***

ਐੱਮਜੇਪੀਐੱਸ/ਐੱਸਟੀ