ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬ੍ਰਾਹਿਮ,
ਦੋਵੇਂ delegations ਦੇ ਮੈਂਬਰਸ,
Media ਦੇ ਸਾਡੇ ਸਾਥੀ,
ਨਮਸਕਾਰ !
ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਅਨਬਕ ਇਬ੍ਰਾਹਿਮ ਜੀ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲ ਰਿਹਾ ਹੈ।
Friends,
ਭਾਰਤ ਅਤੇ ਮਲੇਸ਼ੀਆ ਦਰਮਿਆਨ Enhanced Strategic Partnership ਦਾ ਇੱਕ ਦਹਾਕਾ ਪੂਰਾ ਹੋ ਰਿਹਾ ਹੈ। ਅਤੇ ਪਿਛਲੇ ਦੋ ਵਰ੍ਹਿਆਂ ਵਿੱਚ , ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਸਹਿਯੋਗ ਨਾਲ ਸਾਡੀ ਪਾਰਟਨਰਸ਼ਿਪ ਵਿੱਚ ਇੱਕ ਨਵੀਂ ਗਤੀ ਅਤੇ ਊਰਜਾ ਆਈ ਹੈ। ਅੱਜ ਅਸੀਂ ਆਪਸੀ ਸਹਿਯੋਗ ਦੇ ਸਾਰੇ ਖੇਤਰਾਂ ‘ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ। ਅਸੀਂ ਦੇਖਿਆ ਕਿ ਸਾਡੇ ਦੁਵੱਲੇ ਵਪਾਰ ਵਿੱਚ ਨਿਰੰਤਰ ਪ੍ਰਗਤੀ ਹੋ ਰਹੀ ਹੈ। ਹੁਣ ਸਾਡਾ ਵਪਾਰ ਰੁਪਏ ਅਤੇ ਰਿੰਗਿਟ ਵਿੱਚ ਵੀ ਹੋ ਰਿਹਾ ਹੈ। ਬੀਤੇ ਵਰ੍ਹੇ ਵਿੱਚ, ਮਲੇਸ਼ੀਆ ਤੋਂ ਭਾਰਤ ਵਿੱਚ 5 ਬਿਲੀਅਨ ਡਾਲਰ ਦੇ ਨਿਵੇਸ਼ ‘ਤੇ ਕੰਮ ਹੋਇਆ ਹੈ। ਅੱਜ ਅਸੀਂ ਫੈਸਲਾ ਲਿਆ ਹੈ ਕਿ ਸਾਡੀ ਸਾਂਝੇਦਾਰੀ ਨੂੰ “Comprehensive ਸਟ੍ਰੈਟੇਜਿਕ Partnership” ਦੇ ਰੂਪ ਵਿੱਚ elevate (ਐਲੀਵੇਟ) ਕੀਤਾ ਜਾਵੇਗਾ। ਸਾਡਾ ਮੰਨਣਾ ਹੈ ਕਿ ਆਰਥਿਕ ਸਹਿਯੋਗ ਵਿੱਚ ਹਾਲੇ ਹੋਰ ਬਹੁਤ potential ਹੈ। ਦੁਵੱਲੇ ਵਪਾਰ ਅਤੇ ਨਿਵੇਸ਼ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਨਵੇਂ ਤਕਨੀਕੀ ਖੇਤਰਾਂ, ਜਿਵੇਂ ਕਿ semiconductor, Fintech, ਰੱਖਿਆ ਉਦਯੋਗ, A.I. ਅਤੇ ਕੁਵਾਂਟਮ ਵਿੱਚ ਸਾਨੂੰ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ। ਅਸੀਂ ਭਾਰਤ ਅਤੇ ਮਲੇਸ਼ੀਆ ਦਰਮਿਆਨ Comprehensive Economic Cooperation Agreement ਦੇ ਰਿਵਿਊ ਵਿੱਚ ਗਤੀ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਡਿਜੀਟਲ ਟੈਕਨੋਲੋਜੀ ਵਿੱਚ ਸਹਿਯੋਗ ਲਈ ਡਿਜੀਟਲ Council ਦੀ ਸਥਾਪਨਾ ਕਰਨ ਦਾ, ਅਤੇ Start-up Alliance ਬਣਾਉਣ ਦਾ ਫੈਸਲਾ ਲਿਆ ਹੈ। ਭਾਰਤ ਦੇ UPI ਅਤੇ ਮਲੇਸ਼ੀਆ ਦੇ Paynet (ਪੇ-ਨੈੱਟ) ਨੂੰ ਜੋੜਨ ਦੇ ਲਈ ਵੀ ਕੰਮ ਕੀਤਾ ਜਾਵੇਗਾ। ਅੱਜ CEO ਫੋਰਮ ਦੀ ਮੀਟਿੰਗ ਨਾਲ ਨਵੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ। ਅਸੀਂ ਦੋਵਾਂ ਨੇ ਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ‘ਤੇ ਵੀ ਗੱਲ ਕੀਤੀ ਹੈ। ਆਤੰਕਵਾਦ ਅਤੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਵੀ ਅਸੀਂ ਇੱਕਮਤ ਹਾਂ।
Friends,
ਭਾਰਤ ਅਤੇ ਮਲੇਸ਼ੀਆ ਸਦੀਆਂ ਤੋਂ ਇੱਕ ਦੂਸਰੇ ਨਾਲ ਜੁੜੇ ਹਨ। ਮਲੇਸ਼ੀਆ ਵਿੱਚ ਰਹਿ ਰਹੇ ਲਗਭਗ 3 ਮਿਲੀਅਨ ਭਾਰਤੀ ਪ੍ਰਵਾਸੀ ਸਾਡੇ ਦਰਮਿਆਨ ਇੱਕ living bridge ਹਨ। ਭਾਰਤੀ ਸੰਗੀਤ, ਖਾਣ-ਪਾਣ ਅਤੇ festivals ਤੋਂ ਲੈ ਕੇ, ਮਲੇਸ਼ੀਆ ਵਿੱਚ “ਤੋਰਣ ਗੇਟ” ਤੱਕ ਸਾਡੇ ਲੋਕਾਂ ਨੇ ਇਸ ਮਿੱਤਰਤਾ ਨੂੰ ਸੰਜੋਇਆ ਹੈ। ਪਿਛਲੇ ਵਰ੍ਹੇ ਮਲੇਸ਼ੀਆ ਵਿੱਚ ਹੋਇਆ ‘P.I.O. Day’ ਇੱਕ ਬਹੁਤ ਸਫ਼ਲ ਅਤੇ ਲੋਕਪ੍ਰਿਯ ਪ੍ਰੋਗਰਾਮ ਸੀ। ਜਦੋਂ ਸਾਡੇ ਨਵੇਂ ਸੰਸਦ ਭਵਨ ਵਿੱਚ ਸੈਂਗੋਲ ਦੀ ਸਥਾਪਨਾ ਹੋਈ, ਤਾਂ ਉਸ ਇਤਿਹਾਸਿਕ ਪਲ ਦਾ ਜੋਸ਼ ਮਲੇਸ਼ੀਆ ਵਿੱਚ ਵੀ ਦੇਖਿਆ ਗਿਆ। ਅੱਜ workers ਦੇ employment ਸਬੰਧੀ ਸਮਝੌਤੇ ਨਾਲ, ਭਾਰਤ ਤੋਂ workers ਦੀ ਭਰਤੀ ਦੇ ਨਾਲ-ਨਾਲ ਉਨ੍ਹਾਂ ਦੇ ਹਿਤਾਂ ਦੀ ਸੰਭਾਲ਼ ਨੂੰ ਵੀ ਹੁਲਾਰਾ ਮਿਲੇਗਾ। ਲੋਕਾਂ ਦੀ ਆਵਾਜਾਈ ਨੂੰ ਸਰਲ ਬਣਾਉਣ ਦੇ ਲਈ ਅਸੀਂ ਵੀਜ਼ਾ procedures ਨੂੰ ਅਸਾਨ ਬਣਾਇਆ ਹੈ। ਵਿਦਿਆਰਥੀਆਂ ਦੇ ਲਈ scholarship ਅਤੇ ਸਰਕਾਰੀ ਅਧਿਕਾਰੀਆਂ ਦੀ ਟ੍ਰੇਨਿੰਗ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ITEC (ਆਈ -ਟੈੱਕ) Scholarships ਦੇ ਤਹਿਤ ਮਲੇਸ਼ੀਆ ਦੇ ਲਈ ਸਾਈਬਰ ਸੁਰੱਖਿਆ ਅਤੇ A.I. ਜਿਹੇ ਅਤਿਆਧੁਨਿਕ ਕੋਰਸ ਲਈ 100 ਸੀਟਾਂ ਵਿਸ਼ੇਸ਼ ਤੌਰ ‘ਤੇ ਵੰਡੀਆਂ ਜਾਣਗੀਆਂ। ਮਲੇਸ਼ੀਆ ਦੀ “ਯੂਨੀਵਰਸਿਟੀ ਤੁਨਕੁ ਅਬਦੁੱਲ ਰਹਿਮਾਨ” ਵਿੱਚ ਇੱਕ ਆਯੁਰਵੇਦ Chair ਸਥਾਪਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਮਲੇਯਾ ਯੂਨਿਵਰਸਿਟੀ ਵਿੱਚ ਤਿਰੂਵੱਲੁਵਰ ਚੇਅਰ ਸਥਾਪਿਤ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਨ੍ਹਾਂ ਸਾਰੇ ਵਿਸ਼ੇਸ਼ ਕਦਮਾਂ ‘ਤੇ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਅਨਵਰ ਦਾ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
Friends,
ASEAN (ਆਸਿਆਨ) ਅਤੇ ਇੰਡੋ-ਪੈਸਿਫਿਕ ਖੇਤਰ ਵਿੱਚ ਮਲੇਸ਼ੀਆ, ਭਾਰਤ ਦਾ ਅਹਿਮ ਪਾਰਟਨਰ ਹੈ। ਭਾਰਤ ਆਸਿਆਨ centrality ਨੂੰ ਪ੍ਰਾਥਮਿਕਤਾ ਦਿੰਦਾ ਹੈ। ਅਸੀਂ ਸਹਿਮਤ ਹਾਂ ਕਿ ਭਾਰਤ ਅਤੇ ਆਸਿਆਨ ਦੇ ਦਰਮਿਆਨ FTA ਦੀ ਸਮੀਖਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨਾ ਚਾਹੀਦਾ ਹੈ। 2025 ਵਿੱਚ, ਮਲੇਸ਼ੀਆ ਦੀ ਸਫਲ ਆਸਿਆਨ ਪ੍ਰਧਾਨਗੀ ਲਈ ਭਾਰਤ ਪੂਰਾ ਸਮਰਥਨ ਦੇਵੇਗਾ। ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਰੂਪ freedom of navigation ਅਤੇ over flight ਦੇ ਲਈ ਪ੍ਰਤੀਬੱਧ ਹਾਂ। ਅਤੇ, ਸਾਰੇ ਵਿਵਾਦਾਂ ਦੇ ਸ਼ਾਂਤੀਪੂਰਵਕ ਹੱਲ ਦਾ ਪੱਖ ਰੱਖਦੇ ਹਾਂ।
Excellency,
ਤੁਹਾਡੀ ਮਿੱਤਰਤਾ ਅਤੇ ਭਾਰਤ ਦੇ ਨਾਲ ਸਬੰਧਾਂ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਦੇ ਲਈ ਅਸੀਂ ਆਭਾਰੀ ਹਾਂ। ਤੁਹਾਡੀ ਇਸ ਯਾਤਰਾ ਨਾਲ ਆਉਣ ਵਾਲੇ ਦਹਾਕਿਆਂ ਲਈ ਸਾਡੇ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ। ਮੈਂ ਫਿਰ ਇੱਕ ਵਾਰ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
*********
ਐੱਮਜੇਪੀਐੱਸ/ਐੱਸਟੀ
Addressing the press meet with PM @anwaribrahim of Malaysia. https://t.co/7pr6RRm908
— Narendra Modi (@narendramodi) August 20, 2024
प्रधानमंत्री बनने के बाद, अनवर इब्राहिम जी का भारत का यह पहला दौरा है।
— PMO India (@PMOIndia) August 20, 2024
मुझे खुशी है कि मेरे तीसरे कार्यकाल की शुरुआत में ही भारत में आपका स्वागत करने का अवसर मिल रहा है: PM @narendramodi
भारत और मलेशिया के बीच Enhanced Strategic Partnership का एक दशक पूरा हो रहा है।
— PMO India (@PMOIndia) August 20, 2024
और पिछले दो सालों में, प्रधानमंत्री अनवर इब्राहिम के सहयोग से हमारी पार्ट्नर्शिप में एक नई गति और ऊर्जा आई है।
आज हमने आपसी सहयोग के सभी क्षेत्रों पर व्यापक रूप से चर्चा की: PM @narendramodi
आज हमने निर्णय लिया है कि हमारी साझेदारी को Comprehensive Strategic Partnership के रूप में elevate किया जाएगा।
— PMO India (@PMOIndia) August 20, 2024
हमारा मानना है कि आर्थिक सहयोग में अभी और बहुत potential है: PM @narendramodi
मलेशिया की “यूनिवर्सिटी तुन्कु अब्दुल रहमान” में एक आयुर्वेद Chair स्थापित की जा रही है।
— PMO India (@PMOIndia) August 20, 2024
इसके अलावा, मलेया यूनिवर्सिटी में तिरुवल्लुवर चेयर स्थापित करने का निर्णय भी लिया गया है: PM @narendramodi
ASEAN और इंडो-पेसिफिक क्षेत्र में मलेशिया, भारत का अहम पार्टनर है।
— PMO India (@PMOIndia) August 20, 2024
भारत आसियान centrality को प्राथमिकता देता है।
हम सहमत हैं कि भारत और आसियान के बीच FTA की समीक्षा को समयबद्द तरीके से पूरा करना चाहिए: PM @narendramodi