Your Highness,
Excellencies,
Namaskar!
140 ਕਰੋੜ ਭਾਰਤੀਆਂ ਦੀ ਤਰਫ ਤੋਂ, ਤੀਸਰੀ Voice of Global South ਸਮਿਟ ਵਿੱਚ ਆਪ ਸਾਰਿਆਂ ਦਾ ਹਾਰਦਿਕ ਸੁਆਗਤ ਹੈ।
ਪਿਛਲੀਆਂ ਦੋ ਸਮਿਟ ਵਿੱਚ, ਮੈਨੂੰ ਆਪ ਵਿੱਚੋਂ ਕਈ ਸਾਥੀਆਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਅਵਸਰ ਮਿਲਿਆ।
ਮੈਨੂੰ ਅਤਿਅੰਤ ਖੁਸ਼ੀ ਹੈ ਕਿ ਇਸ ਵਰ੍ਹੇ, ਭਾਰਤ ਵਿੱਚ ਆਮ ਚੋਣਾਂ ਦੇ ਬਾਅਦ, ਇੱਕ ਵਾਰ ਫਿਰ ਆਪ ਸਭ ਨਾਲ ਇਸ ਮੰਚ ‘ਤੇ ਜੁੜਨ ਦਾ ਅਵਸਰ ਮਿਲ ਰਿਹਾ ਹੈ।
Friends,
2022 ਵਿੱਚ, ਜਦੋਂ ਭਾਰਤ ਨੇ G-20 ਪ੍ਰਧਾਨਗੀ ਸੰਭਾਲੀ, ਤਾਂ ਅਸੀਂ ਸੰਕਲਪ ਲਿਆ ਸੀ ਕਿ ਅਸੀਂ G-20 ਨੂੰ ਇੱਕ ਨਵਾਂ ਸਰੂਪ ਦਿਆਂਗੇ।
Voice of Global South Summit ਇੱਕ ਅਜਿਹਾ ਮੰਚ ਬਣਿਆ, ਜਿੱਥੇ ਅਸੀਂ ਵਿਕਾਸ ਨਾਲ ਸਬੰਧਿਤ ਸਮੱਸਿਆਵਾਂ ਅਤੇ ਪ੍ਰਾਥਮਿਕਤਾਵਾਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਅਤੇ ਭਾਰਤ ਨੇ ਗਲੋਬਲ ਸਾਊਥ ਦੀਆਂ ਉਮੀਦਾਂ, ਅਕਾਂਖਿਆਵਾਂ ਅਤੇ ਪ੍ਰਾਥਮਿਕਤਾਵਾਂ ‘ਤੇ ਅਧਾਰਿਤ G-20 ਏਜੰਡਾ ਤਿਆਰ ਕੀਤਾ।
ਇੱਕ ਸਮਾਵੇਸ਼ੀ ਅਤੇ ਵਿਕਾਸ-ਕੇਂਦ੍ਰਿਤ approach ਨਾਲ G-20 ਨੂੰ ਅੱਗੇ ਵਧਾਇਆ।
ਇਸ ਦੀ ਸਭ ਤੋਂ ਵੱਡੀ ਉਦਾਹਰਣ ਉਹ ਇਤਿਹਾਸਿਕ ਪਲ ਸਨ, ਜਦੋਂ ਅਫਰੀਕਨ ਯੂਨਿਅਨ ਨੇ G-20 ਵਿੱਚ ਸਥਾਈ ਮੈਂਬਰਸ਼ਿਪ ਗ੍ਰਹਿਣ ਕੀਤੀ।
Friends,
ਅੱਜ ਅਸੀਂ ਅਜਿਹੇ ਸਮੇਂ ਵਿੱਚ ਮਿਲ ਰਹੇ ਹਾਂ, ਜਦੋਂ ਚਾਰੇ ਪਾਸੇ ਅਨਿਸ਼ਚਿਤਤਾ ਦਾ ਮਾਹੌਲ ਹੈ।
ਦੁਨੀਆ ਹੁਣ ਤੱਕ ਕੋਵਿਡ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੀ ਹੈ।
ਦੂਸਰੀ ਤਰਫ ਯੁੱਧ ਦੀ ਸਥਿਤੀ ਨੇ ਸਾਡੀ ਵਿਕਾਸ ਯਾਤਰਾ ਦੇ ਲਈ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ।
ਅਸੀਂ Climate change ਦੀਆਂ ਚੁਣੌਤੀਆਂ ਦਾ ਸਾਹਮਣਾ ਤਾਂ ਕਰ ਹੀ ਰਹੇ ਹਾਂ, ਅਤੇ ਹੁਣ ਹੈਲਥ ਸਕਿਓਰਿਟੀ, ਫੂਡ ਸਕਿਓਰਿਟੀ, ਅਤੇ energy ਸਕਿਓਰਿਟੀ ਦੀਆਂ ਚਿੰਤਾਵਾਂ ਵੀ ਹਨ।
ਆਤੰਕਵਾਦ, ਅੱਤਵਾਦ, ਅਤੇ ਅਲਗਾਵਵਾਦ ਸਾਡੇ ਸਮਾਜਾਂ ਦੇ ਲਈ ਗੰਭੀਰ ਖ਼ਤਰਾ ਬਣੇ ਹੋਏ ਹਨ।
ਟੈਕਨੋਲੌਜੀ divide ਅਤੇ ਟੈਕਨੋਲੌਜੀ ਨਾਲ ਜੁੜੀਆਂ ਨਵੀਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ।
ਪਿਛਲੀ ਸਦੀ ਵਿੱਚ ਬਣੇ ਗਲੋਬਲ ਗਵਰਨੈਂਸ ਅਤੇ ਫਾਈਨੈਂਸ਼ਿਅਲ institutions ਇਸ ਸਦੀ ਦੀਆਂ ਚੁਣੌਤੀਆਂ ਨਾਲ ਲੜਨ ਵਿੱਚ ਅਸਮਰੱਥ ਰਹੇ ਹਨ।
Friends,
ਇਹ ਸਮੇਂ ਦੀ ਮੰਗ ਹੈ, ਕਿ ਗਲੋਬਲ ਸਾਊਥ ਦੇ ਦੇਸ਼ ਇਕਜੁੱਟ ਹੋ ਕੇ, ਇੱਕ ਸੁਰ ਵਿੱਚ, ਇੱਕ ਨਾਲ (ਇਕੱਠੇ) ਖੜ੍ਹੇ ਰਹਿ ਕੇ, ਇੱਕ –ਦੂਸਰੇ ਦੀ ਤਾਕਤ ਬਣੀਏ।
ਅਸੀਂ ਇੱਕ ਦੂਸਰੇ ਦੇ ਅਨੁਭਵਾਂ ਤੋਂ ਸਿੱਖੀਏ।
ਆਪਣੀਆਂ ਸਮਰੱਥਾਵਾਂ ਨੂੰ ਸਾਂਝਾ ਕਰੀਏ।
ਮਿਲ ਕੇ ਆਪਣੇ ਸੰਕਲਪਾਂ ਨੂੰ ਸਿੱਧੀ ਤੱਕ ਲੈ ਕੇ ਜਾਈਏ।
ਮਿਲ ਕੇ ਦੋ-ਤਿਹਾਈ ਮਾਨਵਤਾ ਨੂੰ ਮਾਨਤਾ ਦਿਲਾਈਏ।
ਅਤੇ ਭਾਰਤ, ਗਲੋਬਲ ਸਾਊਥ ਦੇ ਸਾਰੇ ਦੇਸ਼ਾਂ ਦੇ ਨਾਲ ਆਪਣੇ ਅਨੁਭਵ, ਆਪਣੀਆਂ ਸਮਰੱਥਾਵਾਂ ਸ਼ਾਂਝਾ ਕਰਨ ਦੇ ਲਈ ਪ੍ਰਤੀਬੱਧ ਹੈ।
ਅਸੀਂ ਆਪਸੀ ਵਪਾਰ, ਸਮਾਵੇਸ਼ੀ ਵਿਕਾਸ, ਸਸਟੇਨੇਬਲ ਡਿਵੈਲਪਮੈਂਟ ਗੋਲਸ ਦੀ ਪ੍ਰਗਤੀ, ਅਤੇ women-led development ਨੂੰ ਪ੍ਰੋਤਸਾਹਨ ਦੇਣਾ ਚਾਹੁੰਦੇ ਹਾਂ।
ਪਿਛਲੇ ਕੁਝ ਵਰ੍ਹਿਆਂ ਵਿੱਚ, ਇਨਫ੍ਰਾਸਟ੍ਰਕਚਰ, ਡਿਜੀਟਲ ਅਤੇ ਐਨਰਜੀ connectivity ਨਾਲ ਸਾਡੇ ਆਪਸੀ ਸਹਿਯੋਗ ਨੂੰ ਪ੍ਰੋਤਸਾਹਨ ਮਿਲਿਆ ਹੈ।
Mission LiFE ਦੇ ਤਹਿਤ, ਅਸੀਂ ਨਾ ਕੇਵਲ ਭਾਰਤ ਵਿੱਚ, ਬਲਕਿ ਪਾਰਟਨਰ ਦੇਸ਼ਾਂ ਵਿੱਚ ਵੀ roof-top ਸੋਲਰ ਅਤੇ ਰਿਨਿਊਏਬਲ ਪਾਵਰ ਜੈਨਰੇਸ਼ਨ ਨੂੰ ਪ੍ਰਾਥਮਿਕਤਾ ਦੇ ਰਹੇ ਹਾਂ।
ਅਸੀਂ Financial inclusion, ਅਤੇ last mile delivery ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਹੈ।
ਗਲੋਬਲ ਸਾਊਥ ਦੇ ਵਿਭਿੰਨ ਦੇਸ਼ਾਂ ਨੂੰ Unified Payments Interface, ਯਾਨੀ UPI, ਨਾਲ ਜੋੜਨ ਦੀ ਪਹਿਲ ਕੀਤੀ ਹੈ।
Education, Capacity Building ਅਤੇ Skilling ਦੇ ਖੇਤਰਾਂ ਵਿੱਚ ਸਾਡੀ ਪਾਰਟਨਰਸ਼ਿਪ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ।
ਪਿਛਲੇ ਸਾਲ Global South Young Diplomat Forum ਦੀ ਵੀ ਸ਼ੁਰੂਆਤ ਕੀਤੀ ਗਈ।
ਅਤੇ, ‘ਦੱਖਣ’ ਯਾਨੀ Global South Excellence Centre, ਸਾਡੇ ਵਿਚਕਾਰ Capacity Building, Skilling ਅਤੇ ਨਾਲੇਜ਼ ਸ਼ੇਅਰਿੰਗ ‘ਤੇ ਕੰਮ ਕਰ ਰਿਹਾ ਹੈ।
Friends,
ਸਮਾਵੇਸ਼ੀ ਵਿਕਾਸ ਵਿੱਚ Digital Public Infrastructure, ਯਾਨੀ DPI ਦਾ ਯੋਗਦਾਨ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ।
ਸਾਡੀ G-20 ਪ੍ਰਧਾਨਗੀ ਵਿੱਚ ਬਣਿਆ Global DPI Repository, DPI ‘ਤੇ ਇਹ ਹੁਣ ਤੱਕ ਦਾ ਪਹਿਲਾ multilateral consensus ਸੀ।
ਸਾਨੂੰ ਖੁਸ਼ੀ ਹੈ ਕਿ ਗਲੋਬਲ ਸਾਊਥ ਦੇ 12 ਪਾਰਟਨਰਸ ਦੇ ਨਾਲ “ਇੰਡੀਆ ਸਟੈਕ” ਸਾਂਝਾ ਕਰਨ ਸਬੰਧੀ ਸਮਝੌਤੇ ਹੋ ਚੁੱਕੇ ਹਨ।
ਗਲੋਬਲ ਸਾਊਥ ਵਿੱਚ DPI ਵਿੱਚ ਤੇਜ਼ੀ ਲਿਆਉਣ ਦੇ ਲਈ, ਅਸੀਂ Social Impact Fund ਬਣਾਇਆ ਹੈ।
ਭਾਰਤ ਇਸ ਵਿੱਚ 25 ਮਿਲੀਅਨ ਡਾਲਰ ਦਾ ਸ਼ੁਰੂਆਤੀ ਯੋਗਦਾਨ ਕਰੇਗਾ।
Friends,
ਹੈਲਥ ਸਕਿਓਰਿਟੀ ਦੇ ਲਈ ਸਾਡਾ ਮਿਸ਼ਨ ਹੈ- One World-One Health.
ਅਤੇ ਸਾਡਾ ਵਿਜ਼ਨ ਹੈ- “ਆਰੋਗਯ ਮੈਤ੍ਰੀ” ਯਾਨੀ “Friendship for Health”.
ਅਸੀਂ ਅਫਰੀਕਾ ਅਤੇ ਪੈਸਿਫਿਕ ਆਈਲੈਂਡ ਦੇਸ਼ਾਂ ਵਿੱਚ ਹਸਪਤਾਲ, ਡਾਇਲਿਸਿਸ ਮਸ਼ੀਨਾਂ, ਜੀਵਨ-ਰੱਖਿਅਕ ਦਵਾਈਆਂ ਅਤੇ ਜਨ ਔਸ਼ਧੀ ਕੇਂਦਰਾਂ ਦੇ ਸਹਿਯੋਗ ਨਾਲ ਇਸ ਮਿੱਤਰਤਾ ਨੂੰ ਨਿਭਾਇਆ ਹੈ।
ਮਾਨਵੀ ਸੰਕਟ ਦੇ ਸਮੇਂ, ਭਾਰਤ ਇੱਕ first responder ਦੀ ਤਰ੍ਹਾਂ ਆਪਣੇ ਮਿੱਤਰ ਦੇਸ਼ਾਂ ਦੀ ਸਹਾਇਤਾ ਕਰ ਰਿਹਾ ਹੈ।
ਚਾਹੇ ਪਾਪੁਆ ਨਿਊ ਗਿਨੀ ਵਿੱਚ ਜਵਾਲਾਮੁਖੀ ਫਟਣ ਦੀ ਘਟਨਾ ਹੋਵੇ, ਜਾਂ ਕੀਨੀਆ ਵਿੱਚ ਹੜ੍ਹ ਦੀ ਘਟਨਾ।
ਅਸੀਂ Gaza ਅਤੇ ਯੂਕ੍ਰੇਨ ਵਰਗੇ conflict ਖੇਤਰਾਂ ਵਿੱਚ ਵੀ ਮਾਨਵੀ ਸਹਾਇਤਾ ਪ੍ਰਦਾਨ ਕੀਤੀ ਹੈ।
Friends,
Voice of Global South Summit ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਅਸੀਂ ਉਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਅਤੇ ਅਕਾਂਖਿਆਵਾਂ ਨੂੰ ਆਵਾਜ਼ ਦੇ ਰਹੇ ਹਾਂ, ਜਿਨ੍ਹਾਂ ਨੂੰ ਹੁਣ ਤੱਕ ਅਨਸੁਣਾ ਕੀਤਾ ਗਿਆ ਹੈ।
ਮੇਰਾ ਮੰਨਣਾ ਹੈ ਕਿ ਸਾਡੀ ਤਾਕਤ ਏਕਤਾ ਵਿੱਚ ਹੈ, ਅਤੇ ਇਸ ਏਕਤਾ ਦੇ ਬਲ ‘ਤੇ ਅਸੀਂ ਇੱਕ ਨਵੀਂ ਦਿਸ਼ਾ ਦੇ ਵੱਲ ਵਧਾਂਗੇ।
ਅਗਲੇ ਮਹੀਨੇ UN ਵਿੱਚ Summit of the Future ਹੋ ਰਹੀ ਹੈ। ਇਸ ਵਿੱਚ Pact for the Future ‘ਤੇ ਗੱਲ ਚੱਲ ਰਹੀ ਹੈ।
ਕੀ ਅਸੀਂ ਸਾਰੇ ਮਿਲ ਕੇ, ਇੱਕ ਸਕਾਰਾਤਮਕ approach ਲਿਆ ਸਕਦੇ ਹਾਂ, ਜਿਸ ਨਾਲ ਇਸ pact ਵਿੱਚ ਗਲੋਬਲ ਸਾਊਥ ਦੀ ਆਵਾਜ਼ ਬੁਲੰਦ ਹੋਵੇ?
ਇਨ੍ਹਾਂ ਵਿਚਾਰਾਂ ਦੇ ਨਾਲ, ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।
ਹੁਣ ਮੈਂ ਆਪ ਸਾਰਿਆਂ ਦੇ ਵਿਚਾਰ ਸੁਣਨ ਦੇ ਲਈ ਉਤਸੁਕ ਹਾਂ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਟੀਐੱਸ
Sharing my opening remarks at the Voice of Global South Summit. https://t.co/NZgAbuR7ym
— Narendra Modi (@narendramodi) August 17, 2024