Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਧਾਰਾਵਾਂ 370 ਅਤੇ 35(ਏ) ਨੂੰ ਰੱਦ ਕੀਤੇ ਜਾਣ ਦੇ 5 ਵਰ੍ਹੇ ਪੂਰੇ ਹੋਣ ਨੂੰ ਰੇਖਾਂਕਿਤ ਕੀਤਾ


ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਨੇ ਅੱਜ ਧਾਰਾਵਾਂ 370 ਅਤੇ 35 (ਏ) ਨੂੰ ਰੱਦ ਕਰਨ ਦੇ ਸੰਸਦ ਦੇ 5 ਵਰ੍ਹੇ ਪੁਰਾਣੇ ਨਿਰਣੇ ਨੂੰ ਯਾਦ ਕਰਦੇ ਹੋਏ, ਇਸ ਨੂੰ ਇੱਕ ਇਤਿਹਾਸਿਕ ਪਲ ਦੱਸਿਆ, ਜਿਸ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਪ੍ਰਗਤੀ ਅਤੇ ਸਮ੍ਰਿੱਧੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ।

 ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

ਅੱਜ ਸਾਡੇ ਦੇਸ਼ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਦੇ 5 ਸਾਲ ਪੂਰੇ ਹੋ ਰਹੇ ਹਨ, ਜਦੋਂ ਭਾਰਤੀ ਸੰਸਦ ਨੇ ਧਾਰਾਵਾਂ 370 ਅਤੇ 35 (ਏ) ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਪ੍ਰਗਤੀ ਅਤੇ ਸਮ੍ਰਿੱਧੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਸੀ। ਇਸ ਦਾ ਮਤਲਬ ਸੀ ਕਿ ਭਾਰਤ ਦੇ ਸੰਵਿਧਾਨ ਨੂੰ ਇਨ੍ਹਾਂ ਥਾਵਾਂ ਤੇ ਇੰਨਬਿੰਨ (in letter and spirit) ਲਾਗੂ ਕੀਤਾ ਜਾਵੇਗਾ, ਜੋ ਮਹਾਨ ਸੰਵਿਧਾਨ ਨਿਰਮਾਤਾਵਾਂ ਦੀ ਦ੍ਰਿਸ਼ਟੀ ਦੇ ਅਨੁਰੂਪ ਹੈ। ਇਹ ਧਾਰਾਵਾਂ ਰੱਦ ਕਰਨ ਦੇ ਨਾਲ ਮਹਿਲਾਵਾਂ, ਨੌਜਵਾਨਾਂ, ਪਿਛੜੇ, ਕਬਾਇਲੀ ਅਤੇ ਵੰਚਿਤ ਭਾਈਚਾਰਿਆਂ ਦੇ ਲਈ ਸੁਰੱਖਿਆ, ਸਨਮਾਨ ਅਤੇ ਅਵਸਰ ਆਏ, ਜੋ ਵਿਕਾਸ ਦੇ ਲਾਭ ਤੋਂ ਵੰਚਿਤ ਸਨ। ਨਾਲ ਹੀ ਇਸ ਨੇ ਦਹਾਕਿਆਂ ਤੋਂ ਜੰਮੂ-ਕਸ਼ਮੀਰ ਵਿੱਚ ਵਿਆਪਤ ਭ੍ਰਿਸ਼ਟਾਚਾਰ ਨੂੰ ਦੂਰ ਰੱਖਣਾ ਭੀ ਸੁਨਿਸ਼ਚਿਤ ਕੀਤਾ ਹੈ।

 ਮੈਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਕਿ ਸਾਡੀ ਸਰਕਾਰ ਉਨ੍ਹਾਂ ਦੇ ਲਈ ਕੰਮ ਕਰਦੀ ਰਹੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰੇਗੀ।

***

ਡੀਐੱਸ/ਆਰਟੀ