ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਦੂਰਸੰਚਾਰ ਸੇਵਾ, ਗਰੁੱਪ ‘ਏ’ (ਇੰਡੀਅਨ ਟੈਲੀਕਮਿਊਨੀਕੇਸ਼ਨਜ਼ ਸਰਵਿਸ) ਦੀ ਕਾਡਰ ਸਮੀਖਿਆ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਤਜਵੀਜ਼ ਦੀਆਂ ਹੇਠ ਲਿਖੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
(ੳ) ਟੈਲੀਕਾਮ ਦੇ ਡਾਇਰੈਕਟਰ ਜਨਰਲ ਦੀ ਇੱਕ ਸਰਬਉੱਚ ਅਸਾਮੀ ਦਾ ਗਠਨ
(ਅ) ਡਿਊਟੀ ਪੋਸਟਾਂ ਦੀ ਗਿਣਤੀ 853 ਤੈਅ ਕੀਤੀ ਗਈ ਹੈ
(ੲ) ਭਾਰਤੀ ਦੂਰ ਸੰਚਾਰ ਸੇਵਾ ਅਤੇ ਹੋਰ ਵਿਭਾਗਾਂ/ਸੰਗਠਨਾਂ ਦੇ ਅਧਿਕਾਰੀਆਂ ਦੇ ਡੈਪੂਟੇਸ਼ਨ ਲਈ 310 ਅਸਾਮੀਆਂ ਦੇ ਇੱਕ ਡੈਪੂਟੇਸ਼ਨ ਰਿਜ਼ਰਵ ਦੀ ਵਿਵਸਥਾ ਦਿੱਤੀ ਗਈ ਹੈ
(ਸ) ਬੀ.ਐੱਸ.ਐੱਨ.ਐੱਲ./ਐੱਮ.ਟੀ.ਐੱਨ.ਐੱਲ. ਵਿੱਚ ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀਆਂ ਦੀ ਨਿਯੁਕਤੀ ਲਈ ਇੱਕ ਵਿਸ਼ੇਸ਼ ਘਟਦੇ ਰਿਜ਼ਰਵ ਦੀ ਵਿਵਸਥਾ ਕੀਤੀ ਗਈ ਹੈ
(ਹ) ਕਾਡਰ ਦੀ ਗਿਣਤੀ ਸਖ਼ਤੀ ਨਾਲ ਮੌਜੂਦਾ ਕਾਰਜਕਾਰੀ ਗਿਣਤੀ 1690 ਹੀ ਰੱਖੀ ਗਈ ਹੈ।
ਇਸ ਮਨਜ਼ੂਰੀ ਨਾਲ ਦੂਰਸੰਚਾਰ ਵਿਭਾਗ ਦੇ ਮੁੱਖ ਦਫ਼ਤਰ ਅਤੇ ਕੰਮ ਦੀ ਜ਼ਰੂਰਤ ਦੇ ਅਧਾਰ ਉੱਤੇ ਫ਼ੀਲਡ ਦੀਆਂ ਇਕਾਈਆਂ ਦੋਵੇਂ ਸਥਾਨਾਂ ਉੱਤੇ ਕਾਡਰ ਮਜ਼ਬੂਤ ਹੋਵੇਗਾ। ਇਸ ਰਾਹੀਂ ਬੀ.ਐੱਸ.ਐੱਨ.ਐੱਲ./ਐੱਮ.ਟੀ.ਐੱਨ.ਐੱਲ. ਵਿੱਚ ਹੁਨਰਮੰਦ ਮਾਨਵ-ਸ਼ਕਤੀ ਦੀ ਜ਼ਰੂਰਤ ਵੀ ਪੂਰੀ ਹੋਵੇਗੀ। ਇਸ ਨਾਲ ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀਆਂ ਦੀ ਮੌਜੂਦਾ ਖੜੋਤ ਘਟੇਗੀ।
ਪਿਛੋਕੜ:
ਭਾਰਤੀ ਦੂਰਸੰਚਾਰ ਸੇਵਾ ਗਰੁੱਪ ‘ਏ’ ਦਾ ਗਠਨ 1965 ਵਿੱਚ ਦੂਰਸੰਚਾਰ ਨਾਲ ਸਬੰਧਤ ਖੇਤਰਾਂ ਵਿੱਚ ਸਰਕਾਰ ਦੇ ਨੀਤੀਗਤ, ਤਕਨੀਕੀ ਤੇ ਪ੍ਰਬੰਧਕੀ ਕਾਰਜਾਂ ਲਈ ਕੀਤਾ ਗਿਆ ਸੀ। ਕੇਂਦਰੀ ਜਨ ਸੇਵਾ ਆਯੋਗ ਵੱਲੋਂ ਕਰਵਾਈ ਜਾਣ ਵਾਲੀ ਇੰਜੀਨਅਰਿੰਗ ਸੇਵਾਵਾਂ ਦੀ ਪ੍ਰੀਖਿਆ ਰਾਹੀਂ ਚੁਣੇ ਗਏ ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀ ਦੂਰਸੰਚਾਰ ਵਿਭਾਗ ਅਤੇ ਇਸ ਜਨਤਕ ਖੇਤਰ ਦੇ ਅਦਾਰਿਆਂ (ਬੀ.ਐੱਸ.ਐੱਨ.ਐੱਲ., ਐੱਮ.ਟੀ.ਐੱਨ.ਐੱਲ. ਅਤੇ ਟੀ.ਸੀ.ਆਈ.ਐੱਲ.), ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟੀ.ਆਰ.ਏ.ਆਈ.), ਟੈਲੀਕਾਮ ਡਿਸਪਿਊਟ ਸੈਟਲਮੈਂਟ ਐਡਮਿਨਿਸਟ੍ਰੇਟਿਵ ਟ੍ਰਿਊਬਨਲ (ਟੀ.ਡੀ.ਐੱਸ.ਏ.ਟੀ.) ਦੇ ਨਾਲ-ਨਾਲ ਹੋਰ ਕੇਂਦਰੀ ਮੰਤਰਾਲਿਆਂ/ਵਿਭਾਗਾਂ/ਖ਼ੁਦਮੁਖ਼ਤਿਆਰ ਇਕਾਈਆਂ ਤੇ ਸੂਬਾ ਸਰਕਾਰਾਂ ਵਿੱਚ ਡੈਪੂਟੇਸ਼ਨ ਉੱਤੇ ਵੀ ਪ੍ਰਬੰਧਕੀ ਅਤੇ ਪ੍ਰਸ਼ਾਸਕੀ ਅਹੁਦਿਆਂ ਉੱਤੇ ਕੰਮ ਕਰ ਰਹੇ ਹਨ।
ਭਾਰਤੀ ਦੂਰਸੰਚਾਰ ਸੇਵਾ ਦੀ ਕਾਡਰ ਸਮੀਖਿਆ 28 ਸਾਲਾਂ ਮਗਰੋਂ ਹੋ ਰਹੀ ਹੈ – ਪਿਛਲੀ ਵਾਰ ਕਾਡਰ ਸਮੀਖਿਆ 1988 ਵਿੱਚ ਹੋਈ ਸੀ। ਪਿਛਲੀ ਕਾਡਰ ਸਮੀਖਿਆ ਦੇ ਸਮੇਂ ਤੋਂ ਦੂਰਸੰਚਾਰ ਸੇਵਾ ਵਿਵਸਥਾ ਦੇ ਕਾਰਜ ਦੂਰਸੰਚਾਰ ਵਿਭਾਗ ਤੋਂ ਵੱਖ ਕਰ ਦਿੱਤੇ ਗਏ ਹਨ ਪਰ ਟੈਲੀਕਾਮ ਲਾਇਸੈਂਸਿੰਗ, ਮਾਨੀਟਰਿੰਗ, ਲਾਇਸੈਂਸ ਸ਼ਰਤਾਂ ਲਾਗੂ ਕਰਨਾ, ਨੈੱਟਵਰਕ ਸੁਰੱਖਿਆ, ਇੰਟਰਓਪਰੇਬਿਲਿਟੀ, ਮਿਆਰੀਕਰਨ, ਕਾਨੂੰਨੀ ਦਖ਼ਲ ਤੇ ਵਿਆਪਕ ਸੇਵਾ ਜ਼ਿੰਮੇਵਾਰੀ ਆਦਿ ਨਾਲ ਸਬੰਧਤ ਨਵੇਂ ਕੰਮ ਜੋੜੇ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਕਾਰਜਾਂ, ਜਿਹੜੇ ਪਹਿਲਾਂ ਓਪਰੇਸ਼ਨਜ਼ ਵਿੱਚ ਸ਼ਾਮਲ ਸਨ, ਦੀ ਮਾਤਰਾ ਤੇ ਅਹਿਮੀਅਤ ਨੂੰ ਵਰਣਨਯੋਗ ਹੱਦ ਤੱਕ ਵਧਾਇਆ ਗਿਆ ਹੈ। ਮਜ਼ਬੂਤ ਦੂਰਸੰਚਾਰ ਬੁਨਿਆਦੀ ਢਾਂਚਾ ਡਿਜੀਟਲ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਇਸ ਖੇਤਰ ਵਿੱਚ ਬਹੁਤ ਸਾਰੀਆਂ ਅਹਿਮ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ – ਰੈਗੂਲੇਸ਼ਨ, ਲਾਗੂ ਕੀਤੇ ਜਾਣ ਤੇ ਸੁਰੱਖਿਆ ਜਿਹੇ ਗੁੰਝਲਦਾਰ ਮਾਮਲਿਆਂ ਨੂੰ ਅੱਗੇ ਲਿਆਂਦਾ ਗਿਆ ਹੈ – ਜਿਨ੍ਹਾਂ ਲਈ ਦੂਰਸੰਚਾਰ ਵਿਭਾਗ ਵਿੱਚ ਤਕਨੀਕੀ ਨਿਗਰਾਨੀ ਦੇ ਉਚੇਰੇ ਪੱਧਰਾਂ ਦੀ ਜ਼ਰੂਰਤ ਹੈ। ਇਸੇ ਲਈ ਭਾਰਤੀ ਦੂਰਸੰਚਾਰ ਸੇਵਾ ਦੇ ਅਧਿਕਾਰੀਆਂ ਦੇ ਕਾਡਰ ਢਾਂਚੇ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਨੂੰ ਦੂਰਸੰਚਾਰ ਵਿਭਾਗ ਦੀ ਭੂਮਿਕਾ ਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੂੰ ਮੁੜ ਸੁਰਜੀਤ ਕਰਨ ਲਈ ਭਾਰਤੀ ਦੂਰਸੰਚਾਰ ਅਧਿਕਾਰੀਆਂ ਦੀ ਭੂਮਿਕਾ ਨੂੰ ਵੀ ਧਿਆਨ ‘ਚ ਰੱਖਿਆ ਗਿਆ ਹੈ।
ਸੇਵਾ ਦੇ ਵੱਖ-ਵੱਖ ਗ੍ਰੇਡਾਂ ਵਿੱਚ ਖੜੋਤ ਨਾਲ ਜੁੜੇ ਇਨ੍ਹਾਂ ਤੱਥਾਂ ਕਾਰਨ ਹੀ ਭਾਰਤੀ ਦੂਰਸੰਚਾਰ ਸੇਵਾ ਦੇ ਢਾਂਚੇ ਦੀ ਸਮੀਖਿਆ ਦੀ ਜ਼ਰੂਰਤ ਪਈ ਹੈ।
ਕਾਡਰ ਦੀ ਗਿਣਤੀ; ਇਸ ਕਾਡਰ ਦੀ ਮੌਜੂਦਾ ਕਾਰਜਕਾਰੀ ਗਿਣਤੀ ਤੱਕ ਹੀ ਰੱਖੀ ਜਾਣੀ ਹੁੰਦੀ ਹੈ; ਇਸੇ ਲਈ ਇਸ ਕਾਡਰ ਸਮੀਖਿਆ ਨਾਲ ਸਰਕਾਰ ਲਈ ਕੋਈ ਨਵੀਂ ਵਿੱਤੀ ਵਚਨਬੱਧਤਾ ਪੈਦਾ ਨਹੀਂ ਹੋਵੇਗੀ।
AD/SH