ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ (Bharat Mandapam) ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਹਰ ਸਾਲ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਜੁੜੇ ਸਾਰੇ ਮਾਮਲਿਆਂ ਦੇ ਪ੍ਰਬੰਧਨ ਤੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ਬਾਰੇ ਨਿਰਣੇ ਲੈਣ ਦੇ ਲਈ ਉੱਤਰਦਾਈ ਹੁੰਦੀ ਹੈ। ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪ੍ਰਦਰਸ਼ਿਤ ਵਿਭਿੰਨ ਪ੍ਰਦਰਸ਼ਨੀਆਂ ਦਾ ਅਵਲੋਕਨ ਭੀ ਕੀਤਾ।
ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਗੁਰੂ ਪੂਰਣਿਮਾ (Guru Purnima) ਦੇ ਪਾਵਨ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਅਜਿਹੇ ਪਾਵਨ ਦਿਨ ‘ਤੇ ਸ਼ੁਰੂ ਹੋ ਰਹੀ ਹੈ ਅਤੇ ਭਾਰਤ ਪਹਿਲੀ ਵਾਰ ਇਸ ਆਯੋਜਨ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਤੋਂ ਆਏ ਸਾਰੇ ਪਤਵੰਤਿਆਂ ਅਤੇ ਮਹਿਮਾਨਾਂ, ਵਿਸ਼ੇਸ਼ ਤੌਰ ‘ਤੇ ਯੂਨੈਸਕੋ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਔਡ੍ਰੇ ਅਜ਼ੌਲੇ (Ms Audrey Azoulay) ਦਾ ਹਾਰਦਿਕ ਸੁਆਗਤ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਭਾਰਤ ਵਿੱਚ ਹੋਣ ਵਾਲੀਆਂ ਹੋਰ ਆਲਮੀ ਮੀਟਿੰਗਾਂ ਦੀ ਤਰ੍ਹਾਂ ਇਤਿਹਾਸ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ।
ਵਿਦੇਸ਼ ਤੋਂ ਵਾਪਸ ਲਿਆਂਦੀਆਂ ਗਈਆਂ ਕਲਾਕ੍ਰਿਤੀਆਂ(artifacts) ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ 350 ਤੋਂ ਅਧਿਕ ਵਿਰਾਸਤ ਵਸਤੂਆਂ ਨੂੰ ਵਾਪਸ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਾਚੀਨ ਵਿਰਾਸਤ ਕਲਾਕ੍ਰਿਤੀਆਂ (artifacts) ਦੀ ਇਹ ਵਾਪਸੀ ਆਲਮੀ ਉਦਾਰਤਾ(global generosity) ਅਤੇ ਇਤਿਹਾਸ ਦੇ ਪ੍ਰਤੀ ਸਨਮਾਨ (respect for history)ਦਾ ਪ੍ਰਦਰਸ਼ਨ ਹੈ।” ਉਨ੍ਹਾਂ ਨੇ ਟੈਕਨੋਲੋਜੀ ਦੇ ਵਿਕਾਸ ਦੇ ਨਾਲ-ਨਾਲ ਇਸ ਖੇਤਰ ਵਿੱਚ ਵਧਦੇ ਰਿਸਰਚ ਅਤੇ ਟੂਰਿਜ਼ਮ ਦੇ ਅਵਸਰਾਂ ਬਾਰੇ ਭੀ ਦੱਸਿਆ।
ਵਿਸ਼ਵ ਵਿਰਾਸਤ ਕਮੇਟੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਾ ਭਾਰਤ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉੱਤਰ-ਪੂਰਬ ਭਾਰਤ ਦੇ ਲਈ ਇਤਿਹਾਸਿਕ ਮੋਇਦਮ (Maidam) ਨੂੰ ਯੂਨੈਸਕੋ ਦੀ ਮਕਬੂਲ ਵਿਸ਼ਵ ਵਿਰਾਸਤ ਸੂਚੀ (UNESCO’s popular World Heritage List) ਵਿੱਚ ਸ਼ਾਮਲ ਕਰਨ ਦੇ ਲਈ ਨਾਮਿਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਭਾਰਤ ਦਾ 43ਵਾਂ ਵਿਸ਼ਵ ਵਿਰਾਸਤ ਸਥਲ ਹੈ ਅਤੇ ਸੱਭਿਆਚਾਰਕ ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਕਰਨ ਵਾਲਾ ਉੱਤਰ-ਪੂਰਬ ਭਾਰਤ ਦੀ ਪਹਿਲੀ ਵਿਰਾਸਤ ਹੈ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਦੇ ਬਾਅਦ ਮੋਇਦਮ (Maidam) ਆਪਣੇ ਅਦੁੱਤੀ ਸੱਭਿਆਚਾਰਕ ਮਹੱਤਵ ਦੇ ਕਾਰਨ ਹੋਰ ਅਧਿਕ ਮਕਬੂਲ ਹੋ ਜਾਵੇਗਾ ਅਤੇ ਅਧਿਕ ਆਕਰਸ਼ਣ ਪ੍ਰਾਪਤ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰ ਤੋਂ ਆਏ ਮਾਹਿਰਾਂ ਦੀ ਮੌਜੂਦਗੀ ਇਸ ਸੰਮੇਲਨ (Summit) ਦੀਆਂ ਸੰਭਾਵਨਾਵਾਂ ਅਤੇ ਸਮਰੱਥਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਸੰਮੇਲਨ ਦਾ ਆਯੋਜਨ ਉਸ ਭੂਮੀ ‘ਤੇ ਹੋ ਰਿਹਾ ਹੈ ਜੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਵਿੱਚੋਂ ਇੱਕ ਹੈ। ਇਹ ਦੇਖਦੇ ਹੋਏ ਕਿ ਵਿਸ਼ਵ ਵਿੱਚ ਵਿਰਾਸਤ ਦੇ ਵਿਭਿੰਨ ਕੇਂਦਰ ਹਨ, ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਾਚੀਨ ਯੁਗਾਂ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ, “ਭਾਰਤ ਇਤਨਾ ਪ੍ਰਾਚੀਨ ਹੈ ਕਿ ਵਰਤਮਾਨ ਸਮੇਂ ਦਾ ਹਰ ਬਿੰਦੂ ਇਸ ਦੇ ਗੌਰਵਸ਼ਾਲੀ ਅਤੀਤ ਦਾ ਪ੍ਰਤੀਬਿੰਬ ਹੈ।” ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਦਾ ਕੇਂਦਰ ਹੈ ਅਤੇ ਇੱਥੇ ਹਰ ਕਦਮ ‘ਤੇ ਵਿਰਾਸਤ ਅਤੇ ਇਤਿਹਾਸ ਦੇਖਣ ਨੂੰ ਮਿਲਦੇ ਹਨ।
ਉਨ੍ਹਾਂ ਨੇ 2000 ਸਾਲ ਪੁਰਾਣੇ ਲੋਹ ਥੰਮ੍ਹ (Iron Pillar) ਦੀ ਉਦਾਹਰਣ ਦਿੱਤੀ ਜੋ ਜੰਗ ਰੋਧੀ ਹੈ ਅਤੇ ਅਤੀਤ ਵਿੱਚ ਭਾਰਤ ਦੀ ਧਾਤ ਕਰਮ ਸਮਰੱਥਾ (metallurgical prowess) ਦੀ ਝਲਕ ਦਿੰਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਵਿਰਾਸਤ ਕੇਵਲ ਇਤਿਹਾਸ ਹੀ ਨਹੀਂ, ਬਲਕਿ ਵਿਗਿਆਨ ਭੀ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤ ਦੀ ਵਿਰਾਸਤ ਅਦਭੁਤ ਇੰਜੀਨੀਅਰਿੰਗ (top-notch engineering) ਦੀ ਯਾਤਰਾ ਦੀ ਗਵਾਹ ਹੈ, ਕਿਉਂਕਿ ਉਨ੍ਹਾਂ ਨੇ 3500 ਮੀਟਰ ਦੀ ਉਚਾਈ ‘ਤੇ ਸਥਿਤ 8ਵੀਂ ਸ਼ਤਾਬਦੀ ਦੇ ਕੇਦਾਰਨਾਥ ਮੰਦਿਰ (Kedarnath temple) ਦਾ ਉਲੇਖ ਕੀਤਾ, ਜੋ ਸਰਦੀਆਂ ਦੇ ਦੌਰਾਨ ਲਗਾਤਾਰ ਬਰਫਬਾਰੀ ਦੇ ਕਾਰਨ ਅੱਜ ਭੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਇੱਕ ਚੁਣੌਤੀਪੂਰਨ ਸਥਾਨ ਬਣਿਆ ਹੋਇਆ ਹੈ। ਉਨ੍ਹਾਂ ਨੇ ਰਾਜਾ ਚੋਲ (Raja Chola) ਦੁਆਰਾ ਨਿਰਮਿਤ ਦੱਖਣ ਭਾਰਤ ਵਿੱਚ ਬ੍ਰਿਹਦੇਸ਼ਵਰ ਮੰਦਿਰ (Brihadeeswara Temple) ਅਤੇ ਉਸ ਦੀ ਸ਼ਾਨਦਾਰ ਆਰਕੀਟੈਕਚਰਲ ਲੇਆਊਟ ਅਤੇ ਮੂਰਤੀ (marvelous architectural layout and idol) ਦਾ ਭੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਗੁਜਰਾਤ ਦੋ ਧੋਲਾਵੀਰਾ ਅਤੇ ਲੋਥਲ (Dholavira and Lothal) ਦਾ ਭੀ ਉਲੇਖ ਕੀਤਾ। ਧੋਲਾਵੀਰਾ, 3000 ਈਸਾ ਪੂਰਵ ਤੋਂ 1500 ਈਸਾ ਪੂਰਵ ਤੱਕ ਪ੍ਰਾਚੀਨ ਸ਼ਹਿਰੀ ਨਿਯੋਜਨ ਅਤੇ ਜਲ ਪ੍ਰਬੰਧਨ ਪ੍ਰਣਾਲੀਆਂ ਦੇ ਲਈ ਪ੍ਰਸਿੱਧ ਹੈ। ਇਸੇ ਤਰ੍ਹਾਂ, ਲੋਥਲ ਵਿੱਚ ਦੁਰਗ ਤੇ ਲੋਅਰ ਪਲਾਨਿੰਗ ਦੇ ਲਈ ਅਦਭੁਤ ਯੋਜਨਾ ਸੀ ਅਤੇ ਗਲ਼ੀਆਂ ਅਤੇ ਨਾਲੀਆਂ ਦਾ ਇੱਕ ਵਿਸਤ੍ਰਿਤ ਨੈੱਟਵਰਕ(an elaborate network of streets and drainage) ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਦਾ ਇਤਿਹਾਸ ਅਤੇ ਇਤਿਹਾਸ ਦੀ ਸਮਝ ਸਾਧਾਰਣ ਬੋਧ ਤੋਂ ਅਧਿਕ ਪੁਰਾਣੀ ਅਤੇ ਵਿਸਤ੍ਰਿਤ ਹੈ, ਜਿਸ ਦੇ ਕਾਰਨ ਤਕਨੀਕੀ ਵਿਕਾਸ ਅਤੇ ਨਵੀਆਂ ਖੋਜਾਂ ਦੇ ਨਾਲ ਅਤੀਤ ਨੂੰ ਦੇਖਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।” ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸਿਨੌਲੀ (Sinauli ) ਵਿੱਚ ਖੋਜਾਂ ਦਾ ਉਲੇਖ ਕੀਤਾ, ਜਿੱਥੇ ਤਾਮਰ ਯੁਗ (copper age) ਦੀ ਖੋਜ ਸਿੰਧੂ ਘਾਟੀ ਸੱਭਿਅਤਾ (Indus Valley Civilization) ਦੀ ਬਜਾਏ ਵੈਦਿਕ ਯੁਗ (Vedic Age) ਦੇ ਅਧਿਕ ਨਿਕਟ ਹੈ। ਉਨ੍ਹਾਂ ਨੇ 4000 ਸਾਲ ਪੁਰਾਣੇ ਘੋੜੇ ਨਾਲ ਚਲਣ ਵਾਲੇ ਰਥ (horse-driven chariot) ਦੀ ਖੋਜ ਬਾਰੇ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਖੋਜਾਂ ਇਸ ਬਾਤ ‘ਤੇ ਜ਼ੋਰ ਦਿੰਦੀਆਂ ਹਨ ਕਿ ਭਾਰਤ ਨੂੰ ਜਾਣਨ ਦੇ ਲਈ ਪੱਖਪਾਤ-ਰਹਿਤ ਨਵੀਆਂ ਧਾਰਨਾਵਾਂ (prejudice-free new concepts) ਦੀ ਜ਼ਰੂਰਤ ਹੈ, ਉਨ੍ਹਾਂ ਨੇ ਇਕੱਠ ਨੂੰ ਇਸ ਨਵੀਂ ਸੋਚ (this new stream) ਦਾ ਹਿੱਸਾ ਬਣਨ ਦੇ ਲਈ ਸੱਦਾ ਦਿੱਤਾ।
ਵਿਰਾਸਤ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਵਿਰਾਸਤ ਕੇਵਲ ਇਤਿਹਾਸ ਨਹੀਂ ਹੈ। ਬਲਕਿ ਮਾਨਵਤਾ ਦੀ ਸਾਂਝੀ ਚੇਤਨਾ ਹੈ। ਜਦੋਂ ਭੀ ਅਸੀਂ ਇਤਿਹਾਸਿਕ ਸਥਲਾਂ ਨੂੰ ਦੇਖਦੇ ਹਾਂ, ਤਾਂ ਇਹ ਸਾਡੇ ਮਨ ਨੂੰ ਵਰਤਮਾਨ ਭੂ-ਰਾਜਨੀਤਕ ਕਾਰਕਾਂ ਤੋਂ ਉੱਪਰ ਉਠਾਉਂਦਾ ਹੈ।” ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵ ਦੇ ਕਲਿਆਣ ਦੇ ਲਈ ਵਿਰਾਸਤ ਦੀ ਇਸ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਤਾਕਿ ਦਿਲਾਂ ਨੂੰ ਜੋੜਿਆ ਜਾ ਸਕੇ। ਸ਼੍ਰੀ ਮੋਦੀ ਨੇ ਕਿਹਾ, “ਇਹ ਦੁਨੀਆ ਦੇ ਲਈ ਭਾਰਤ ਦਾ ਸਪਸ਼ਟ ਸੱਦਾ ਹੈ ਕਿ ਉਹ ਇੱਕ-ਦੂਸਰੇ ਦੀ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਮਾਨਵ ਕਲਿਆਣ ਦੀ ਭਾਵਨਾ ਦਾ ਵਿਸਤਾਰ ਤੇ ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨ ਅਤੇ 46ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੇ ਮਾਧਿਅਮ ਨਾਲ ਅਧਿਕ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਲਈ ਇਕਜੁੱਟ ਹੋਣ।”
ਵਿਕਾਸ ਦੀ ਦਿਸ਼ਾ ਵਿੱਚ ਵਿਰਾਸਤ ਦੀ ਅਣਦੇਖੀ ਕੀਤੇ ਜਾਣ ਦੇ ਸਮੇਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦਾ ਵਿਜ਼ਨ ਵਿਕਾਸ ਭੀ, ਵਿਰਾਸਤ ਭੀ (Vikas bhi Virasat bhi) ਹੈ। ਪਿਛਲੇ 10 ਵਰ੍ਹਿਆਂ ਦੇ ਦੌਰਾਨ ਵਿਰਾਸਤ ‘ਤੇ ਗਰਵ (ਮਾਣ) ਕਰਨ ਦੇ ਸੰਕਲਪ ‘ਤੇ ਵਿਸਤਾਰ ਨਾਲ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ, ਸ਼੍ਰੀ ਰਾਮ ਮੰਦਿਰ, ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਆਧੁਨਿਕ ਪਰਿਸਰ (Kashi Viswanath Corridor, Shri Ram Mandir, Modern Campus of ancient Nalanda University) ਜਿਹੇ ਅਭੂਤਪੂਰਵ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਵਿਰਾਸਤ ਨੂੰ ਲੈ ਕੇ ਭਾਰਤ ਦਾ ਇਹ ਸੰਕਲਪ ਪੂਰੀ ਮਾਨਵਤਾ ਦੀ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਭਾਰਤੀ ਸੱਭਿਆਚਾਰ ਸਿਰਫ਼ ਆਪਣੇ ਬਾਰੇ ਨਹੀਂ, ਬਲਕਿ ਸਾਡੇ ਸਭ ਬਾਰੇ ਬਾਤ ਕਰਦਾ ਹੈ।”
ਆਲਮੀ ਕਲਿਆਣ ਵਿੱਚ ਭਾਗੀਦਾਰ ਬਣਨ ਦੇ ਭਾਰਤ ਦੇ ਪ੍ਰਯਾਸ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਗਿਆਨਿਕ ਵਿਰਾਸਤ ਯੋਗ ਅਤੇ ਆਯੁਰਵੇਦ (Yoga and Ayurveda) ਨੂੰ ਆਲਮੀ ਪੱਧਰ ‘ਤੇ ਅਪਣਾਉਣ ਦਾ ਉਲੇਖ ਕੀਤਾ। ਉਨ੍ਹਾਂ ਨੇ ਭਾਰਤ ਦੁਆਰਾ ਆਯੋਜਿਤ ਜੀ-20 ਸਮਿਟ ਦੇ ਥੀਮ- ਵੰਨ ਵਰਲਡ, ਵੰਨ ਫੈਮਿਲੀ, ਵੰਨ ਫਿਊਚਰ (One World, One Family, One Future) ਨੂੰ ਭੀ ਯਾਦ ਕੀਤਾ। ਭਾਰਤ ਦੇ ‘ਵਸੁਧੈਵ ਕੁਟੁੰਬਕਮ’ (‘Vasudhaiva Kutumbakam’) ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ ਅਤੇ ਮਿਸ਼ਨ ਲਾਇਫ (the International Solar Alliance and Mission LiFE) ਜਿਹੀਆਂ ਪਹਿਲਾਂ ‘ਤੇ ਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਆਲਮੀ ਵਿਰਾਸਤਾਂ ਦੀ ਸਾਂਭ-ਸੰਭਾਲ਼ ਨੂੰ ਆਪਣੀ ਜ਼ਿੰਮੇਦਾਰੀ ਮੰਨਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਅਸੀਂ ਭਾਰਤੀ ਵਿਰਾਸਤ ਦੇ ਨਾਲ-ਨਾਲ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ ਵਿਰਾਸਤ ਸੰਭਾਲ਼ ਦੇ ਲਈ ਸਹਿਯੋਗ ਕਰ ਰਹੇ ਹਾਂ। ਉਨ੍ਹਾਂ ਨੇ ਕੰਬੋਡੀਆ ਵਿੱਚ ਅੰਕੋਰ ਵਾਟ, ਵੀਅਤਨਾਮ ਵਿੱਚ ਚਾਮ ਮੰਦਿਰ ਅਤੇ ਮਿਆਂਮਾਰ ਦੇ ਬਾਗਾਨ ਵਿੱਚ ਸਤੂਪ (Angkor Wat in Cambodia, Cham Temples in Vietnam, and Stupa in Bagan, Myanmar) ਜਿਹੇ ਵਿਰਾਸਤ ਸਥਲਾਂ ਦਾ ਉਲੇਖ ਕੀਤਾ ਅਤੇ ਐਲਾਨ ਕੀਤਾ ਕਿ ਭਾਰਤ ਯੂਨੈਸਕੋ ਵਿਸ਼ਵ ਵਿਰਾਸਤ ਕੇਂਦਰ (UNESCO World Heritage Centre) ਨੂੰ 1 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ ਜਿਸ ਦੀ ਉਪਯੋਗ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਸਥਲਾਂ ਦੀ ਸਾਂਭ-ਸੰਭਾਲ਼ ਦੇ ਲਈ ਕੀਤਾ ਜਾਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਧਨ ਗਲੋਬਲ ਸਾਊਥ ਦੇ ਦੇਸ਼ਾਂ ਦੇ ਲਈ ਉਪਯੋਗੀ ਹੋਵੇਗਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਭਾਰਤ ਵਿੱਚ ਯੁਵਾ ਪੇਸ਼ੇਵਰਾਂ ਦੇ ਲਈ ਵਿਸ਼ਵ ਵਿਰਾਸਤ ਪ੍ਰਬੰਧਨ (World Heritage Management) ਵਿੱਚ ਇੱਕ ਸਰਟੀਫਿਕੇਟ ਪ੍ਰੋਗਰਾਮ ਭੀ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦਾ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗ ਆਲਮੀ ਵਿਕਾਸ (global growth) ਵਿੱਚ ਇੱਕ ਬੜਾ ਕਾਰਕ ਬਣੇਗਾ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਵਿਦੇਸ਼ੀ ਮਹਿਮਾਨਾਂ ਅਤੇ ਪਤਵੰਤਿਆਂ ਨੂੰ ਭਾਰਤ ਦਾ ਦੌਰਾ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਦੀ ਸੁਵਿਧਾ ਦੇ ਲਈ ਪ੍ਰਤਿਸ਼ਠਿਤ ਵਿਰਾਸਤ ਸਥਲਾਂ ਦੀ ਇੱਕ ਟੂਰ ਸੀਰੀਜ਼ ਬਾਰੇ ਦੱਸਿਆ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਵਿੱਚ ਉਨ੍ਹਾਂ ਦੇ ਅਨੁਭਵ ਉਨ੍ਹਾਂ ਦੀ ਇਸ ਯਾਤਰਾ ਨੂੰ ਯਾਦਗਾਰੀ ਬਣਾਉਣਗੇ।
ਇਸ ਅਵਸਰ ‘ਤੇ ਕੇਂਦਰੀ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ, ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਯੂਨੈਸਕੋ ਦੇ ਡਾਇਰੈਕਟਰ ਜਨਰਲ, ਸੁਸ਼੍ਰੀ ਔਡ੍ਰੇ ਅਜ਼ੌਲੇ (Ms Audrey Azoulay) ਅਤੇ ਵਿਸ਼ਵ ਵਿਰਾਸਤ ਕਮੇਟੀ ਦੇ ਚੇਅਰਪਰਸਨ, ਸ਼੍ਰੀ ਵਿਸ਼ਾਲ ਸ਼ਰਮਾ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਮੀਟਿੰਗ 21 ਤੋਂ 31 ਜੁਲਾਈ 2024 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ ਹੋਵੇਗੀ। ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਸਾਲ ਵਿੱਚ ਇੱਕ ਵਾਰ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਸਬੰਧਿਤ ਸਾਰੇ ਮਾਮਲਿਆਂ ਦੇ ਪ੍ਰਬੰਧਨ ਅਤੇ ਵਿਸ਼ਵ ਵਿਰਾਸਤ ਸੂਚੀ (World Heritage list) ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ‘ਤੇ ਨਿਰਣੇ ਲੈਣ ਦੇ ਲਈ ਉੱਤਰਦਾਈ ਹੰਦੀ ਹੈ। ਇਸ ਮੀਟਿੰਗ ਦੇ ਦੌਰਾਨ ਵਿਸ਼ਵ ਵਿਰਾਸਤ ਸੂਚੀ ਵਿੱਚ ਨਵੇਂ ਸਥਲਾਂ ਨੂੰ ਨਾਮਾਂਕਿਤ ਕਰਨ ਦੇ ਪ੍ਰਸਤਾਵ, ਮੌਜੂਦਾ 124 ਵਿਸ਼ਵ ਵਿਰਾਸਤ ਸੰਪਤੀਆਂ (124 existing World Heritage properties) ਦੀਆਂ ਸਾਂਭ-ਸੰਭਾਲ਼ ਰਿਪੋਰਟਾਂ, ਅੰਤਰਰਾਸ਼ਟਰੀ ਸਹਾਇਤਾ ਅਤੇ ਵਿਸ਼ਵ ਵਿਰਾਸਤ ਫੰਡਾਂ (World Heritage Funds) ਦੇ ਉਪਯੋਗ ਆਦਿ ‘ਤੇ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ 150 ਤੋਂ ਅਧਿਕ ਦੇਸ਼ਾਂ ਦੇ 2000 ਤੋਂ ਅਧਿਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਤੀਨਿਧੀ ਹਿੱਸਾ ਲੈਣਗੇ।
ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੇ ਨਾਲ-ਨਾਲ ਵਿਸ਼ਵ ਵਿਰਾਸਤ ਯੁਵਾ ਪੇਸ਼ੇਵਰਾਂ ਦੀ ਫੋਰਮ (World Heritage Young Professionals’ Forum) ਅਤੇ ਵਿਸ਼ਵ ਵਿਰਾਸਤ ਸਥਲ ਪ੍ਰਬੰਧਕਾਂ ਦੀ ਫੋਰਮ (World Heritage Site Managers’ Forum) ਭੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਅਤਿਰਿਕਤ, ਭਾਰਤ ਮੰਡਪਮ (Bharat Mandapam) ਵਿੱਚ ਭਾਰਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵਿਭਿੰਨ ਪ੍ਰਦਰਸ਼ਨੀਆਂ ਭੀ ਲਗਾਈਆਂ ਜਾ ਰਹੀਆਂ ਹਨ। ਦ ਰਿਟਰਨ ਆਵ੍ ਟ੍ਰੈਯਅਰਸ ਪ੍ਰਦਰਸ਼ਨੀ ਵਿੱਚ ਦੇਸ਼ ਵਿੱਚ ਵਾਪਸ ਲਿਆਂਦੀਆਂ ਗਈਆਂ ਕੁਝ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਹੁਣ ਤੱਕ 350 ਤੋਂ ਅਧਿਕ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਜਾ ਚੁੱਕੀਆਂ ਹਨ। ਭਾਰਤੇ ਦੇ 3 ਵਿਸ਼ਵ ਵਿਰਾਸਤ ਸਥਲਾਂ- ਰਾਨੀ ਕੀ ਵਾਵ, ਪਾਟਨ, ਗੁਜਰਾਤ; ਕੈਲਾਸਾ ਮੰਦਿਰ, ਏਲੋਰਾ ਗੁਫਾਵਾਂ, ਮਹਾਰਾਸ਼ਟਰ; ਅਤੇ ਹੋਯਸਲਾ ਮੰਦਿਰ, ਹਲੇਬਿਡ, ਕਰਨਾਟਕ (Rani ki Vav, Patan, Gujarat; Kailasa Temple, Ellora Caves, Maharashtra; and Hoysala Temple, Halebidu, Karnataka) ਦੇ ਲਈ ਨਵੀਨਤਮ ਏਆਰ ਅਤੇ ਵੀਆਰ ਤਕਨੀਕਾਂ (AR & VR technologies) ਦਾ ਉਪਯੋਗ ਕਰਕੇ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕੀਤਾ ਜਾ ਰਿਹਾ ਹੈ। ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਸਦੀਆਂ ਪੁਰਾਣੀ ਸੱਭਿਅਤਾ, ਭੂਗੋਲਿਕ ਵਿਵਿਧਤਾ, ਟੂਰਿਜ਼ਮ ਡੈਸਟੀਨੇਸ਼ਨਾਂ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰਕ ਦੇ ਖੇਤਰ ਵਿੱਚ ਆਧੁਨਿਕ ਵਿਕਾਸ ਨੂੰ ਉਜਾਗਰ ਕਰਨ ਦੇ ਲਈ ਇੱਕ ‘ਅਤੁਲਯ ਭਾਰਤ’ (‘Incredible India’) ਪ੍ਰਦਰਸ਼ਨੀ ਭੀ ਲਗਾਈ ਜਾ ਰਹੀ ਹੈ।
Addressing the World Heritage Committee. India is committed to promoting global cooperation and engaging local communities towards heritage conservation efforts.https://t.co/hXFQ5pEqK4
— Narendra Modi (@narendramodi) July 21, 2024
भारत इतना प्राचीन है कि यहाँ वर्तमान का हर बिन्दु किसी न किसी गौरवशाली अतीत की गाथा कहता है: PM @narendramodi pic.twitter.com/m256iWtsPd
— PMO India (@PMOIndia) July 21, 2024
भारत की विरासत केवल एक इतिहास नहीं है।
भारत की विरासत एक विज्ञान भी है: PM @narendramodi pic.twitter.com/UDhWIY4SRC
— PMO India (@PMOIndia) July 21, 2024
भारत का इतिहास और भारतीय सभ्यता, ये सामान्य इतिहास बोध से कहीं ज्यादा प्राचीन और व्यापक हैं: PM @narendramodi pic.twitter.com/nnbmlGm8qj
— PMO India (@PMOIndia) July 21, 2024
भारत का तो विज़न है- विकास भी, विरासत भी: PM @narendramodi pic.twitter.com/SvPxww16JN
— PMO India (@PMOIndia) July 21, 2024
***
ਡੀਐੱਸ/ਟੀਐੱਸ/ਆਰਟੀ
Addressing the World Heritage Committee. India is committed to promoting global cooperation and engaging local communities towards heritage conservation efforts.https://t.co/hXFQ5pEqK4
— Narendra Modi (@narendramodi) July 21, 2024
भारत इतना प्राचीन है कि यहाँ वर्तमान का हर बिन्दु किसी न किसी गौरवशाली अतीत की गाथा कहता है: PM @narendramodi pic.twitter.com/m256iWtsPd
— PMO India (@PMOIndia) July 21, 2024
भारत की विरासत केवल एक इतिहास नहीं है।
— PMO India (@PMOIndia) July 21, 2024
भारत की विरासत एक विज्ञान भी है: PM @narendramodi pic.twitter.com/UDhWIY4SRC
भारत का इतिहास और भारतीय सभ्यता, ये सामान्य इतिहास बोध से कहीं ज्यादा प्राचीन और व्यापक हैं: PM @narendramodi pic.twitter.com/nnbmlGm8qj
— PMO India (@PMOIndia) July 21, 2024
भारत का तो विज़न है- विकास भी, विरासत भी: PM @narendramodi pic.twitter.com/SvPxww16JN
— PMO India (@PMOIndia) July 21, 2024
India is delighted to host the World Heritage Committee. Here are a few glimpses from the programme today. Glad that the DG of @UNESCO @AAzoulay also joined the programme. pic.twitter.com/VaBhyPCLdB
— Narendra Modi (@narendramodi) July 21, 2024
India’s heritage showcases top-notch engineering too! And there are several instances of it. pic.twitter.com/v6KlXtuHs0
— Narendra Modi (@narendramodi) July 21, 2024
The history of India and Indian civilisation is far more ancient and extensive than even conventional historical knowledge suggests.
— Narendra Modi (@narendramodi) July 21, 2024
Here is a request to the experts around the world... pic.twitter.com/swLP8VwMQS
Heritage is not just history. It is a shared consciousness of humanity. We must leverage it to enhance global well-being and forge deeper connections. pic.twitter.com/v50YJUFV0M
— Narendra Modi (@narendramodi) July 21, 2024
India considers the preservation of global heritage as its responsibility. We will contribute one million dollars to the UNESCO World Heritage Centre. pic.twitter.com/ZsihDM0mKH
— Narendra Modi (@narendramodi) July 21, 2024