Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ “ਮਨ ਕੀ ਬਾਤ” ਦੇ ਲਈ ਸੁਝਾਅ ਮੰਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 28 ਜੁਲਾਈ, 2024 ਨੂੰ ਹੋਣ ਵਾਲੇ “ਮਨ ਕੀ ਬਾਤ” (Mann Ki Baat) ਪ੍ਰੋਗਰਾਮ ਦੇ ਲਈ ਨਾਗਰਿਕਾਂ ਤੋਂ ਸੁਝਾਅ (ਇਨਪੁਟਸ-inputs) ਮੰਗੇ ਹਨ।

ਉਨ੍ਹਾਂ ਨੇ ਇਸ ‘ਤੇ ਭੀ ਪ੍ਰਸੰਨਤਾ ਵਿਅਕਤ ਕੀਤੀ ਕਿ ਵਿਸ਼ੇਸ਼ ਤੌਰ ‘ਤੇ ਕਈ ਯੁਵਾ ਸਮਾਜ ਵਿੱਚ ਪਰਿਵਰਤਨ ਲਿਆਉਣ ਦੇ ਲਕਸ਼ ਨਾਲ ਕੀਤੇ ਜਾ ਰਹੇ ਸਮੂਹਿਕ ਪ੍ਰਯਾਸਾਂ (collective efforts) ਨੂੰ ਉਜਾਗਰ (highlight) ਕਰਦੇ ਹਨ।

ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣੇ ਵਿਚਾਰ (ਇਨਪੁਟਸ- inputs) ਮਾਈ ਗੌਵ (MyGov) ਜਾਂ ਨਮੋ ਐਪ (NaMo App) ‘ਤੇ ਸਾਂਝੇ ਨਹੀਂ ਕੀਤੇ ਹਨ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭੀ ਤਾਕੀਦ ਕੀਤੀ ਹੈ ਕਿ ਉਹ ਭੀ ਆਪਣੇ ਵਿਚਾਰ ਸਾਂਝੇ ਕਰਨ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮੈਨੂੰ ਇਸ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਦੇ ਲਈ ਬਹੁਤ ਸਾਰੇ ਇਨਪੁਟਸ ਮਿਲ ਰਹੇ ਹਨ, ਜੋ ਐਤਵਾਰ 28 ਤਾਰੀਖ ਨੂੰ ਹੋਵੇਗਾ। ਇਹ ਦੇਖ ਕੇ ਖੁਸ਼ੀ ਹੋਈ ਕਿ ਕਈ ਯੁਵਾ ਵਿਸ਼ੇਸ਼ ਤੌਰ ‘ਤੇ ਸਾਡੇ ਸਮਾਜ ਨੂੰ ਬਦਲਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਸਮੂਹਿਕ ਪ੍ਰਯਾਸਾਂ ਨੂੰ ਉਜਾਗਰ (highlight)  ਕਰਦੇ ਹਨ। ਤੁਸੀਂ ਮਾਈ ਗੌਵ (MyGov) , ਨਮੋ ਐਪ (NaMo App) ‘ਤੇ ਇਨਪੁਟਸ ਸਾਂਝੇ ਕਰ ਸਕਦੇ ਹੋ ਜਾਂ 1800-11-7800 ‘ਤੇ ਆਪਣਾ ਸੰਦੇਸ਼ ਰਿਕਾਰਡ ਕਰ ਸਕਦੇ ਹੋ।

https://www.mygov.in/group-issue/inviting-ideas-mann-ki-baat-prime-minister-narendra-modi-28th-july-2024/

 

***

ਡੀਐੱਸ/ਐੱਸਟੀ