Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੋਬਲ ਪੁਰਸਕਾਰ ਜੇਤੂ ਸ਼੍ਰੀ ਐਂਟੋਨ ਜ਼ੀਲਿੰਗਰ (Anton Zeilinger) ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਨੋਬਲ ਪੁਰਸਕਾਰ ਜੇਤੂ ਸ਼੍ਰੀ ਐਂਟੋਨ ਜ਼ੀਲਿੰਗਰ (Anton Zeilinger) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੀਆ ਦੇ ਪ੍ਰਸਿੱਧ ਭੌਤਿਕ ਵਿਗਿਆਨੀ (Austrian physicist) ਨੋਬਲ ਪੁਰਸਕਾਰ ਜੇਤੂ ਸ਼੍ਰੀ ਐਂਟੋਨ ਜ਼ੀਲਿੰਗਰ (Anton Zeilinger) ਨਾਲ ਮੁਲਾਕਾਤ ਕੀਤੀ। ਸ਼੍ਰੀ ਜ਼ੀਲਿੰਗਰ ਕੁਆਂਟਮ ਮਕੈਨਿਕਸ ‘ਤੇ ਆਪਣੇ ਕੰਮ ਲਈ ਪ੍ਰਸਿੱਧ ਹਨ ਅਤੇ ਉਨ੍ਹਾਂ ਨੂੰ ਸਾਲ 2022 ਵਿੱਚ ਫਿਜ਼ਿਕਸ ਦੇ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

 ਪ੍ਰਧਾਨ ਮੰਤਰੀ ਨੇ ਭੌਤਿਕ ਵਿਗਿਆਨਿਕ ਦੇ ਨਾਲ ਭਾਰਤ ਦੇ ਨੈਸ਼ਨਲ ਕੁਆਂਟਮ ਮਿਸ਼ਨ ‘ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਅਤੇ ਸ਼੍ਰੀ ਜ਼ੀਲਿੰਗਰ ਨੇ ਸਮਕਾਲੀ ਸਮਾਜ ਵਿੱਚ ਕੁਆਂਟਮ ਕੰਪਿਊਟਰਿੰਗ ਅਤੇ ਕੁਆਂਟਮ ਟੈਕਨੀਕ ਦੀ ਭੂਮਿਕਾ ਸਮੇਤ ਭਵਿੱਖ ਦੇ ਲਈ ਇਸ ਦੀਆਂ ਸੰਭਾਵਨਾਵਾਂ ‘ਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

 

***

ਡੀਐੱਸ/ਐੱਸਟੀ/ਏਕੇ