ਪ੍ਰਧਾਨ ਮੰਤਰੀ-ਸਾਥੀਓ! ਤੁਹਾਡਾ ਸਭ ਦਾ ਸੁਆਗਤ ਹੈ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਨੂੰ ਉਤਸ਼ਾਹ ਨਾਲ ਵੀ ਅਤੇ ਉਤਸਵ ਨਾਲ ਵੀ ਭਰ ਦਿੱਤਾ ਹੈ। ਅਤੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸ਼ਾਵਾਂ-ਇੱਛਾਵਾਂ ਨੂੰ ਤੁਸੀਂ ਜਿੱਤ ਲਿਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਆਮਤੌਰ ‘ਤੇ ਮੈਂ ਦੇਰ ਰਾਤ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਹਾਂ। ਲੇਕਿਨ ਇਸ ਵਾਰ ਟੀਵੀ ਵੀ ਚਲ ਰਿਹਾ ਸੀ ਅਤੇ ਫਾਈਲ ਵੀ ਚਲ ਰਹੀ ਸੀ, ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਸੀ ਫਾਈਲ ਵਿੱਚ। ਲੇਕਿਨ ਤੁਸੀਂ ਲੋਕਾਂ ਨੇ ਸ਼ਾਨਦਾਰ ਆਪਣੀ ਟੀਮ ਸਿਪਰਿਟ ਨੂੰ ਵੀ ਦਿਖਾਇਆ ਹੈ, ਆਪਣੇ ਟੈਲੇਂਟ ਨੂੰ ਵੀ ਦਿਖਾਇਆ ਹੈ ਅਤੇ patience ਨਜ਼ਰ ਆ ਰਹੀ ਸੀ। ਮੈਂ ਦੇਖ ਰਿਹਾ ਸੀ ਕਿ patience ਸੀ, ਹੜਬੜੀ ਨਹੀਂ ਸੀ। ਬੜੇ ਹੀ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਤੁਸੀਂ ਲੋਕ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ, ਸਾਥੀਓ।
ਰਾਹੁਲ ਦ੍ਰਾਵਿੜ- ਪਹਿਲਾਂ ਤਾਂ ਮੈਂ ਧੰਨਵਾਦ ਕਹਿਣਾ ਚਾਹਾਂਗਾ ਕਿ ਤੁਹਾਨੂੰ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਨਾਲ ਮਿਲਣ ਦਾ ਅਤੇ ਤੁਸੀਂ ਜਦੋਂ ਅਸੀਂ ਨਵੰਬਰ ਵਿੱਚ ਅਹਿਮਦਾਬਾਦ ਵਿੱਚ ਉਹ ਮੈਚ ਹਾਰੇ ਸਾਂ,ਤਾਂ ਉੱਥੇ ਵੀ ਤੁਸੀਂ ਆਏ ਸੀ ਜਦੋਂ ਸਾਡਾ ਥੋੜ੍ਹਾ ਸਮਾਂ ਇੰਨਾ ਚੰਗਾ ਨਹੀਂ ਸੀ। ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਅਸੀਂ ਤੁਹਾਨੂੰ ਇਸ ਖੁਸ਼ੀ ਦੇ ਮੌਕੇ ‘ਤੇ ਵੀ ਮਿਲ ਸਕਦੇ ਹਾਂ। ਮੈਂ ਸਿਰਫ਼ ਇਹ ਕਹਾਂਗਾ ਕਿ ਜੋ ਰੋਹਿਤ ਅਤੇ ਇਨ੍ਹਾਂ ਸਭ ਲੜਕਿਆਂ ਨੇ ਬਹੁਤ ਜੋ fighting spirit ਦਿਖਾਈ ਹੈ, ਜੋ never say die attitude ਦਿਖਾਇਆ ਹੈ, ਬਹੁਤ matches ਵਿੱਚ।
ਫਾਈਨਲ ਵਿੱਚ ਜਾ ਕੇ ਵੀ ਉਹ ਬਹੁਤ ਮਤਲਬ ਲੜਕਿਆਂ ਦਾ ਬਹੁਤ ਕ੍ਰੈਡਿਟ ਹੈ ਇਸ ਵਿੱਚ। ਬਹੁਤ ਮਿਹਨਤ ਕੀਤੀ ਹੈ ਲੜਕਿਆਂ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਇਨ੍ਹਾਂ ਲੜਕਿਆਂ ਨੇ inspire ਕੀਤਾ ਹੈ, ਜੋ ਯੰਗ ਜਨਰੇਸ਼ਨ ਆਵੇਗੀ, ਇਹ ਲੜਕੇ ਵੀ inspire ਹੋਏ ਹਨ। 2011 ਦੀ ਜੋ victory ਸੀ, ਉਸ ਨੂੰ ਦੇਖ ਕੇ ਵੱਡੇ ਹੋਏ ਹਨ ਕਾਫੀ ਇਹ ਲੜਕੇ ਤਾਂ ਹੁਣ ਇਨ੍ਹਾਂ ਲੜਕਿਆਂ ਦੀ ਇਹ performance ਦੇਖ ਕੇ I am sure ਲੜਕੇ-ਲੜਕੀਆਂ ਸਾਡੇ ਦੇਸ਼ ਵਿੱਚ ਇਨ੍ਹਾਂ ਲੋਕਾਂ ਨੂੰ ਹਰ sports ਵਿੱਚ ਬਹੁਤ inspire ਕੀਤਾ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਹਾਡਾ ਅਤੇ ਮੈਂ ਸਿਰਫ਼ ਇਨ੍ਹਾਂ ਲੜਕਿਆਂ ਨੂੰ congratulate ਕਰਨਾ ਚਾਹੁੰਦਾ ਹਾਂ।
ਪ੍ਰਧਾਨ ਮੰਤਰੀ- ਵਧਾਈ ਤਾਂ ਆਪ ਲੋਕਾਂ ਨੂੰ ਹੈ ਭਾਈ। ਦੇਸ਼ ਦੇ ਨੌਜਵਾਨਾਂ ਨੂੰ ਤੁਸੀਂ ਬਹੁਤ ਕੁਝ ਅੱਗੇ ਆਉਣ ਵਾਲੇ ਸਮੇਂ ਵਿੱਚ ਦੇ ਸਕਦੇ ਹੋ। Victory ਤਾਂ ਦੇ ਦਿੱਤੀ ਹੈ, ਲੇਕਿਨ ਤੁਸੀਂ ਉਨ੍ਹਾਂ ਨੂੰ ਬਹੁਤ inspire ਕਰ ਸਕਦੇ ਹੋ। ਹਰ ਛੋਟੀ-ਛੋਟੀ ਚੀਜ਼ ਵਿੱਚ ਤੁਸੀਂ ਲੋਕਾਂ ਨੂੰ ਗਾਈਡ ਕਰ ਸਕਦੇ ਹੋ। ਆਪਣੇ-ਆਪ ਵਿੱਚ ਤੁਹਾਡੇ ਕੋਲ ਇੱਕ authority ਹੈ ਨਾ ਹੁਣ । ਚਹਲ ਕਿਉਂ ਸੀਰੀਅਸ ਹੈ ? ਮੈਂ ਸਹੀ ਪਕੜਿਆ ਹੈ ਨਾ। ਹਰਿਆਣਾ ਦਾ ਕੋਈ ਵੀ ਵਿਅਕਤੀ ਹੋਵੇ ਉਹ ਹਰ ਹਾਲਤ ਵਿੱਚ ਖੁਸ਼ ਰਹਿੰਦਾ ਹੈ, ਉਹ ਹਰ ਚੀਜ਼ ਵਿੱਚ ਖੁਸ਼ੀ ਲੱਭਦਾ ਹੈ ।
ਰੋਹਿਤ ਮੈਂ ਇਸ ਪਲ ਦੇ ਪਿੱਛੇ ਤੁਹਾਡੇ ਮਨ ਨੂੰ ਜਾਣਨਾ ਚਾਹੁੰਦਾ ਹਾਂ। ਜ਼ਮੀਨ ਕੋਈ ਵੀ ਹੋਵੇ, ਮਿੱਟੀ ਕਿੱਥੇ ਦੀ ਵੀ ਹੋਵੇ, ਲੇਕਿਨ ਕ੍ਰਿਕਟ ਦੀ ਜ਼ਿੰਦਗੀ ਹੀ ਪਿਚ ‘ਤੇ ਹੁੰਦੀ ਹੈ। ਅਤੇ ਤੁਸੀਂ ਕ੍ਰਿਕਟ ਦੀ ਜੋ ਜ਼ਿੰਦਗੀ ਹੈ ਉਸ ਨੂੰ ਚੁੰਮਿਆ। ਇਹ ਕੋਈ ਹਿੰਦੁਸਤਾਨੀ ਹੀ ਕਰ ਸਕਦਾ ਹੈ।
ਰੋਹਿਤ ਸ਼ਰਮਾ- ਜਿੱਥੇ ਸਾਨੂੰ ਉਹ victory ਮਿਲੀ, ਉਸ ਦਾ ਮੈਨੂੰ ਬਸ ਇੱਕ ਪਲ ਜੋ ਸੀ ਉਹ ਹਮੇਸ਼ਾ ਯਾਦ ਰੱਖਣਾ ਸੀ ਅਤੇ ਉਹ ਚੱਖਣਾ ਸੀ, ਬਸ। ਕਿਉਂਕਿ ਉਸ ਪਿਚ ‘ਤੇ ਅਸੀਂ ਖੇਡ ਕੇ ਉਸ ਪਿਚ ‘ਤੇ ਅਸੀਂ ਜਿੱਤੇ। ਕਿਉਂਕਿ ਅਸੀਂ ਸਭ ਲੋਕਾਂ ਨੇ ਉਸ ਚੀਜ਼ ਦਾ ਇੰਨਾ wait ਕੀਤਾ, ਇੰਨੀ ਮਿਹਨਤ ਕੀਤੀ। ਬਹੁਤ ਵਾਰ ਸਾਡੇ ਕੋਲ, ਬਿਲਕੁਲ ਕੋਲ ਆਇਆ ਸੀ ਵਰਲਡ ਕੱਪ, ਪਰ ਅਸੀਂ ਅੱਗੇ ਨਹੀਂ ਜਾ ਸਕੇ। ਲੇਕਿਨ ਇਸ ਵਾਰ ਸਭ ਲੋਕਾਂ ਦੀ ਵਜ੍ਹਾ ਨਾਲ ਅਸੀਂ ਉਸ ਚੀਜ਼ ਨੂੰ ਹਾਸਲ ਕਰ ਸਕੇ, ਤਾਂ ਉਹ ਪਿਚ ਮੇਰੇ ਲਈ ਬਹੁਤ ਮਤਲਬ ਇਹ ਸੀ ਕਿ ਉਸ ਪਿਚ ‘ਤੇ ਅਸੀਂ ਉਹ ਜੋ ਵੀ ਅਸੀਂ ਕੀਤਾ ਉਸ ਪਿਚ ‘ਤੇ ਕੀਤਾ ਤਾਂ ਇਸ ਲਈ ਉਹ ਬਸ ਉਸ movement ‘ਤੇ ਉਹ ਹੋ ਗਿਆ ਮੇਰੇ ਨਾਲ। ਅਸੀਂ ਲੋਕਾਂ ਨੇ, ਪੂਰੀ ਟੀਮ ਨੇ ਇਸ ਚੀਜ਼ ਦੇ ਲਈ ਇੰਨੀ ਮਿਹਨਤ ਕੀਤੀ ਸੀ ਅਤੇ ਉਹ ਮਿਹਨਤ ਸਾਡੀ ਰੰਗ ਲਿਆਈ ਉਸ ਦਿਨ।
ਪ੍ਰਧਾਨ ਮੰਤਰੀ- ਹਰ ਦੇਸ਼ਵਾਸੀ ਨੇ ਮਾਰਕ ਕੀਤਾ ਹੋਵੇਗਾ, ਲੇਕਿਨ ਰੋਹਿਤ ਮੈਂ ਦੋ extreme ਚੀਜ਼ਾਂ ਦੇਖੀਆਂ । ਇਸ ਵਿੱਚ ਮੈਨੂੰ emotions ਨਜ਼ਰ ਆ ਰਹੇ ਸਨ। ਅਤੇ ਜਦੋਂ ਤੁਸੀਂ ਟ੍ਰਾਫੀ ਲੈਣ ਜਾ ਰਹੇ ਸਾਂ, ਜੋ ਡਾਂਸ ਹੁੰਦਾ ਹੈ।
ਰੋਹਿਤ ਸ਼ਰਮਾ- ਸਰ, ਉਸ ਦੇ ਪਿੱਛੇ ਇਹ ਸੀ ਕਿ ਜਿਵੇਂ ਸਾਡੇ ਸਭ ਦੇ ਲਈ ਇੰਨਾ ਵੱਡਾ moment ਸੀ, ਉਹ, ਤਾਂ ਅਸੀਂ ਸਭ ਲੋਕ ਇਸ ਚੀਜ਼ ਦਾ ਇੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਾਂ। ਤਾਂ ਮੈਨੂੰ ਲੜਕਿਆਂ ਨੇ ਕਿਹਾ ਕਿ ਤੁਸੀਂ ਸਿਰਫ਼ ਐਵੇ ਹੀ ਨਾ ਜਾਣਾ ਚਲ ਕੇ, ਕੁਝ ਅਲਗ ਕਰਨਾ।
ਪ੍ਰਧਾਨ ਮੰਤਰੀ- ਤਾਂ ਇਹ ਚਹਲ ਦਾ ਆਇਡੀਆ ਸੀ ਕੀ ?
ਰੋਹਿਤ ਸ਼ਰਮਾ- ਚਹਲ ਅਤੇ ਕੁਲਦੀਪ…
ਪ੍ਰਧਾਨ ਮੰਤਰੀ- ਅੱਛਾ! ਤੁਹਾਡੀ ਇਹ ਰਿਕਵਰੀ ਦੀ ਯਾਤਰਾ ਮੁਸ਼ਕਲ ਹੈ। ਪਲੇਅਰ ਦੇ ਨਾਤੇ ਤਾਂ ਸ਼ਾਇਦ ਪੁਰਾਣੀ ਤੁਹਾਡੀ ਅਮਾਨਤ ਸੀ, ਉਸਨੂੰ ਤੁਸੀਂ ਅੱਗੇ ਕਰ ਲਿਆ। ਲੇਕਿਨ ਅਜਿਹੇ ਸਮੇਂ ਕੋਈ ਵਿਅਕਤੀ ਰਿਕਵਰੀ ਕਰੇ, ਇਹ ਕਿਉਂਕਿ ਉਸ ਸਮੇਂ ਤੁਸੀਂ ਕਾਫੀ ਪੋਸਟਸ ਵੀ ਕੀਤੇ ਸਨ, ਮੈਂ ਤੁਹਾਡੇ ਪੋਸਟਸ ਦੇਖਦਾ ਰਹਿੰਦਾ ਸੀ ਕਿ ਅੱਜ ਤੁਸੀਂ ਇੰਨਾ ਕਰ ਲਿਆ, ਅੱਜ ਇੰਨਾ ਕਰ ਲਿਆ, ਮੈਨੂੰ ਮੇਰੇ ਸਾਥੀ ਦੱਸਦੇ ਸਨ।
ਰਿਸ਼ਭ ਪੰਤ- ਥੈਂਕਯੂ ਪਹਿਲੇ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਇਸ ਦੇ ਪਿੱਛੇ ਸਰ normal thought ਸੀ ਇਹ ਕਿਉਂਕਿ ਇੱਕ-ਡੇਢ ਸਾਲ ਪਹਿਲੇ ਮੈਰਾ ਐਕਸੀਡੈਂਟ ਹੋ ਗਿਆ ਸੀ ਤਾਂ ਕਾਫੀ tough time ਚਲ ਰਿਹਾ ਸੀ। ਉਹ ਮੈਨੂੰ ਯਾਦ ਹੈ ਬਹੁਤ ਜ਼ਿਆਦਾ ਕਿਉਕਿ ਤੁਹਾਡਾ ਕਾਲ ਆਇਆ ਸੀ, ਸਰ, ਮੇਰੀ ਮੰਮੀ ਨੂੰ। ਤਾਂ ਬਹੁਤ ਜ਼ਿਆਦਾ ਦਿਮਾਗ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਲ ਰਹੀਆਂ ਸਨ। But ਜਦੋਂ ਤੁਹਾਡਾ ਕਾਲ ਆਇਆ, ਮੰਮੀ ਨੇ ਮੈਨੂੰ ਦੱਸਿਆ ਕਿ ਸਰ ਨੇ ਬੋਲਿਆ ਕੋਈ problem ਨਹੀਂ ਹੈ।
ਤਦ ਥੋੜ੍ਹਾ mentally relax ਹੋਇਆ ਕਾਫੀ। ਉਸ ਦੇ ਬਾਅਦ ਫਿਰ ਰਿਕਵਰੀ ਦੇ ਟਾਈਮ ‘ਤੇ ਆਸਪਾਸ ਸੁਣਨ ਦੇ ਲਈ ਮਿਲਦਾ ਸੀ ਸਰ, ਕਿ ਕ੍ਰਿਕਟ ਕਦੇ ਖੇਡੇਗਾ ਕਿ ਨਹੀਂ ਖੇਡਾਂਗਾ। ਤਾਂ ਮੈਨੂੰ ਸਪੈਸ਼ਲੀ ਵਿਕੇਟ ਕੀਪਿੰਗ ਦੇ ਲਈ ਮੇਰੇ ਨੂੰ ਬੋਲਦੇ ਸੀ ਕਿ ਯਾਰ batsman ਤਾਂ ਫਿਰ ਵੀ ਕਰ ਲੇਗਾ, ਬੈਟਿੰਗ ਕਰ ਲੇਗਾ, ਲੇਕਿਨ ਵਿਕੇਟ ਕੀਪਿੰਗ ਕਰੇਗਾ ਜਾਂ ਨਹੀਂ ਕਰੇਗਾ। ਤਾਂ ਪਿਛਲੇ ਡੇਢ-ਦੋ ਸਾਲ ਤੋਂ ਸਰ ਇਹੀ ਸੋਚ ਰਿਹਾ ਸੀ ਕਿ ਯਾਰ ਵਾਪਸ ਫੀਲਡ ਵਿੱਚ ਆ ਕੇ ਜੋ ਕਰ ਰਿਹਾ ਸੀ ਉਸ ਤੋਂ better ਕਰਨ ਦੀ try ਕਰਨੀ ਹੈ ਅਤੇ ਕਿਸੇ ਹੋਰ ਲਈ ਨਹੀਂ but ਆਪਣੇ-ਆਪ ਨੂੰ ਪਰੂਫ ਕਰਨਾ ਹੈ, ਨਹੀਂ, ਉੱਥੇ ਹੀ dedicate ਕਰਕੇ ਕਿ ਯਾਰ ਨਹੀਂ ਵਾਪਸ ਇੰਟਰਨੈਸ਼ਨਲ ਕ੍ਰਿਕਟ ਖੇਡਣਾ ਹੈ ਅਤੇ ਇੰਡੀਆ ਨੂੰ ਜਿਤਾਉਣ ਨੂੰ ਦੇਖਣਾ ਹੈ।
ਪ੍ਰਧਾਨ ਮੰਤਰੀ- ਰਿਸ਼ਭ ਜਦੋਂ ਤੁਹਾਡੀ ਰਿਕਵਰੀ ਚਲ ਰਹੀ ਸੀ। ਮੈਂ ਤੁਹਾਡੀ ਮਾਂ ਨਾਲ ਗੱਲ ਕੀਤੀ ਤਾਂ ਮੈਂ ਦੋ ਗੱਲਾਂ ਕਹੀਆਂ ਸਨ, ਇੱਕ ਤਾਂ ਪਹਿਲੇ ਮੈਂ ਡਾਕਟਰਸ ਨਾਲ ਚਰਚਾ ਕੀਤੀ ਸੀ। Doctors ਤੋਂ ਮੈਂ opinion ਲਿਆ ਤਾਂ ਮੈਂ ਕਿਹਾ ਕਿ ਭਈ ਕਿੱਥੇ ਇਸ ਨੂੰ ਅਗਰ ਬਾਹਰ ਲੈ ਜਾਣਾ ਹੈ ਤਾਂ ਇਹ ਮੈਨੂੰ ਦੱਸੋ। ਬੋਲੇ ਅਸੀਂ ਚਿੰਤਾ ਕਰਾਂਗੇ। ਲੇਕਿਨ ਮੈਨੂੰ ਹੈਰਾਨੀ ਸੀ ਤੁਹਾਡੀ ਮਾਂ ਦੇ ਹੱਥ ‘ਤੇ ਵਿਸ਼ਵਾਸ ਸੀ। ਅਜਿਹਾ ਲੱਗ ਰਿਹਾ ਸੀ ਕਿ ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ, ਮੇਰਾ ਪਰਿਚੈ ਤਾਂ ਨਹੀਂ ਸੀ, ਕਦੇ ਮਿਲਿਆ ਤਾਂ ਨਹੀਂ ਸੀ, ਲੇਕਿਨ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਭਰੋਸਾ ਦੇ ਰਹੀ ਸੀ ।
ਇਹ ਬੜਾ ਗਜ਼ਬ ਦਾ ਸੀ ਜੀ। ਤਾਂ ਮੈਨੂੰ ਲੱਗਿਆ ਕਿ ਜਿਸ ਨੂੰ ਅਜਿਹੀ ਮਾਂ ਮਿਲੀ ਹੈ ਉਹ ਕਦੇ ਹਾਰ ਨਹੀਂ ਸਕਦਾ। ਇਹ ਮੇਰੇ ਮਨ ਵਿੱਚ ਵਿਚਾਰ ਆਇਆ ਸੀ, ਉਸੇ ਸਮੇਂ ਆਇਆ ਸੀ ਜੀ। ਅਤੇ ਤੁਸੀਂ ਕਰਕੇ ਦਿਖਾਇਆ ਹੈ ਇਹ। ਅਤੇ ਸਭ ਤੋਂ ਬੜਾ ਮੈਨੂੰ ਤਦ ਲੱਗਿਆ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ, ਕਿਸੇ ਨੂੰ ਦੋਸ਼ ਨਹੀਂ ਇਹ ਮੇਰਾ ਦੋਸ਼ ਹੈ। ਇਹ ਬਹੁਤ ਵੱਡੀ ਗੱਲ ਹੈ, ਜੀ, ਵਰਨਾ ਕੋਈ ਵੀ ਬਹਾਨਾ ਨਿਕਾਲਦਾ, ਟੋਆ ਸੀ, ਢਿਕਣਾ ਸੀ, ਫਲਾਣਾ ਸੀ; ਤੁਸੀਂ ਅਜਿਹਾ ਨਹੀਂ ਕੀਤਾ। ਇਹ ਮੇਰੀ ਗਲਤੀ ਸੀ, ਸ਼ਾਇਦ ਇਹ ਤੁਹਾਡੇ ਜੀਵਨ ਦੇ ਪ੍ਰਤੀ ਜੋ openness ਹੈ ਅਤੇ ਮੈਂ ਛੋਟੀ-ਛੋਟੀ ਚੀਜ਼ਾਂ ਨੂੰ observe ਕਰਦਾ ਹਾਂ ਦੋਸਤੋਂ ਅਤੇ ਹਰ ਕਿਸੇ ਤੋਂ ਸਿੱਖਦਾ ਹਾਂ।
ਤਾਂ ਮੈਂ ਸੱਚ ਦੱਸਦਾ ਹਾਂ ਤੁਹਾਡਾ ਜੀਵਨ ਦੇਸ਼ ਦੇ patience in general ਅਤੇ players in particular ਉਹ ਪੱਕਾ ਬੜੀ ਈਸ਼ਵਰੀਯ ਲਿੰਕੇਜ਼ ਹੈ ਜੀ। ਅਤੇ ਮੈਂ ਜਾਣਦਾ ਹਾਂ ਜੋ ਵਿਕੇਟ ਕੀਪਰ ਹੁੰਦੇ ਹਨ ਉਨ੍ਹਾਂ ਦੀ ਜੋ ਕੋਚਿੰਗ ਹੁੰਦੀ ਹੈ, ਕਿੰਨੀ ਔਖੀ ਹੁੰਦੀ ਹੈ। ਘੰਟਿਆਂ ਤੱਕ ਅੰਗੂਠਾ ਫੜ੍ਹਾ ਕੇ ਖੜ੍ਹਾ ਰੱਖਦੇ ਹਨ। ਲੇਕਿਨ ਤੁਸੀਂ ਉਸ ਲੜਾਈ ਨੂੰ ਜਿੱਤਿਆ ਹੈ ਤਾਂ ਬਹੁਤ ਵੱਡਾ ਕੰਮ ਕੀਤਾ ਹੈ ਜੀ। ਵਧਾਈ ਹੋਵੇ ਤੁਹਾਨੂੰ ।
ਰਿਸ਼ਭ ਪੰਤ- Thank You Sir.
ਪ੍ਰਧਾਨ ਮੰਤਰੀ- ਉਤਰਾਅ-ਚੜ੍ਹਾਅ ਆਉਂਦੇ ਹਨ, ਲੇਕਿਨ ਇੱਕ ਜੋ ਲੰਬੀ ਤਪੱਸਿਆ ਹੁੰਦੀ ਹੈ ਉਹ ਸਮੇਂ ‘ਤੇ ਕੰਮ ਆਉਂਦੀ ਹੈ। ਤੁਸੀਂ ਖੇਡ ਵਿੱਚ ਜੋ ਤਪੱਸਿਆ ਕੀਤੀ ਹੈ ਉਹ ਜ਼ਰੂਰਤ ਪੈਣ ‘ਤੇ ਉਸ ਨੇ ਆਪਣਾ ਰੰਗ ਬਿਖੇਰਿਆ। ਵਿਰਾਟ ਦੱਸੋ, ਇਸ ਵਾਰ ਦੀ ਲੜਾਈ ਤਾਂ ਬਹੁਤ ਉਤਰਾਅ-ਚੜ੍ਹਾਅ ਦੀ ਰਹੀ ਤੁਹਾਡੀ।
ਵਿਰਾਟ ਕੋਹਲੀ- ਪਹਿਲੇ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ। ਅਤੇ ਇਹ ਦਿਨ ਮੇਰੇ ਲਈ ਬਹੁਤ ਹਮੇਸਾ ਮੇਰੇ ਜ਼ਹਨ ਵਿੱਚ ਰਹੇਗਾ। ਕਿਉਂਕਿ ਇਹ ਪੂਰੇ ਟੂਰਨਾਮੈਂਟ ਵਿੱਚ ਮੈਂ ਉਹ contribution ਨਹੀਂ ਕਰ ਪਾਇਆ ਜੋ ਮੈਂ ਕਰਨਾ ਚਾਹੁੰਦਾ ਸੀ ਅਤੇ ਇੱਕ ਸਮੇਂ ਵਿੱਚ ਮੈਂ ਰਾਹੁਲ ਭਾਈ ਨੂੰ ਵੀ ਬੋਲਿਆ ਕਿ ਮੈਂ -ਆਪਣੇ-ਆਪ ਨੂੰ ਅਤੇ ਟੀਮ ਨੂੰ, ਦੋਹਾਂ ਨੂੰ ਨਿਆਂ ਨਹੀਂ ਦਿੱਤਾ ਹੁਣ ਤੱਕ। ਤਾਂ ਇਨ੍ਹਾਂ ਨੇ ਮੈਨੂੰ ਬੋਲਿਆ ਕਿ ਜਦੋਂ ਸਿਚੁਏਸ਼ਨ ਆਵੇਗੀ ਤਾਂ ਮੈਨੂੰ ਭਰੋਸਾ ਹੈ ਕਿ ਤੁਸੀਂ perform ਕਰੋਗੇ। ਤਾਂ ਇਹ conversation ਸਾਡੀ ਹੋਈ ਸੀ ਅਤੇ ਜਦੋਂ ਅਸੀਂ ਖੇਡਣ ਵੀ ਗਏ ਤਾਂ ਮੈਂ ਪਹਿਲੇ ਰੋਹਿਤ ਨੂੰ ਬੋਲਿਆ ਕਿਉਂਕਿ ਮੇਰਾ ਜੈਸਾ ਟੂਰਨਾਮੈਂਟ ਗਿਆ ਸੀ,
ਮੈਨੂੰ ਇੰਨਾ confidence ਨਹੀਂ ਸੀ ਅੰਦਰ ਜਦੋਂ ਮੈਂ ਖੇਡਣ ਜਾ ਰਿਹਾ ਸੀ ਕਿ ਵੈਸੀ ਬੈਟਿੰਗ ਹੋ ਸਕੇਗੀ ਜੈਸੀ ਮੈਂ ਕਰਨਾ ਚਾਹੁੰਦਾ ਹਾਂ। ਤਾਂ ਜਦੋਂ ਅਸੀਂ ਖੇਡਣ ਗਏ, ਮੈਨੂੰ ਪਹਿਲੇ ਚਾਰ ਬਾਲ ਵਿੱਚ ਤਿੰਨ ਚੌਕੇ ਮਿਲੇ ਤਾਂ ਮੈਂ ਇਸ ਨੂੰ ਜਾ ਕੇ ਬੋਲਿਆ, ਮੈਂ ਕਿਹਾ, ਯਾਰ ਕੀ ਗੇਮ ਹੈ ਇਹ, ਇੱਕ ਦਿਨ ਲੱਗਦਾ ਹੈ ਇੱਕ ਰਨ ਨਹੀਂ ਬਣੇਗਾ ਅਤੇ ਇੱਕ ਦਿਨ ਤੁਸੀਂ ਜਾਂਦੇ ਹੋ ਅਤੇ ਸਭ ਕੁਝ ਹੋਣ ਲੱਗਦਾ ਹੈ। ਤਾਂ ਉੱਥੇ ਮੈਨੂੰ ਫੀਲ ਹੋਇਆ ਕਿ ਅਤੇ especially ਜਦੋਂ ਸਾਡੀ ਵਿਕਟਾਂ ਗਿਰ ਗਈਆਂ ਕਿ ਉਹ ਸਿਚੁਏਸ਼ਨ ਮੈਨੂੰ ਆਪਣੇ-ਆਪ ਨੂੰ ਸਰੰਡਰ ਕਰਨਾ ਹੈ।
ਟੀਮ ਦੇ ਲਈ ਕੀ ਜ਼ਰੂਰੀ ਹੈ ਇਸ ਸਮੇਂ ‘ਤੇ ਸਿਰਫ਼ ਉਹ ਹੀ ਮੇਰੇ ਫੋਕਸ ਵਿੱਚ ਸੀ ਅਤੇ ਮੈਨੂੰ ਅਜਿਹਾ ਫੀਲ ਹੋਇਆ ਕਿ ਉਹ ਮੈਨੂੰ ਉਸ zone ਵਿੱਚ ਪਾਇਆ ਗਿਆ, ਹੁਣ ਉਹ ਮੈਨੂੰ ਕਿਸ ਵਜ੍ਹਾ ਨਾਲ ਪਾਇਆ ਗਿਆ ਉਹ explain ਕਰਨਾ ਮੁਸ਼ਕਲ ਹੈ। But ਮੈਨੂੰ ਅਜਿਹਾ ਫੀਲ ਹੋਇਆ ਕਿ ਬਿਲਕੁਲ ਮੈਂ ਉਸ moment ਵਿੱਚ ਬੰਨ ਗਿਆ। ਅਤੇ ਬਾਅਦ ਵਿੱਚ ਮੈਨੂੰ ਸਮਝ ਆਇਆ ਕਿ ਜੋ ਚੀਜ਼ ਹੋਣੀ ਹੁੰਦੀ ਹੈ ਉਹ ਕਿਸੇ ਵੀ ਤਰੀਕੇ ਨਾਲ ਹੁੰਦੀ ਹੈ। ਤਾਂ ਇਹ ਹੋਣਾ ਹੀ ਸੀ ਮੇਰੇ ਨਾਲ, ਟੀਮ ਦੇ ਨਾਲ। ਅਗਰ ਤੁਸੀਂ ਮੈਚ ਵੀ ਦੇਖੋਗੇ, ਜਿਸ ਤਰੀਕੇ ਨਾਲ ਅਸੀਂ ਮੈਚ ਜਿੱਤੇ end ਵਿੱਚ, ਜੋ situation ਸੀ, ਅਸੀਂ ਲੋਕਾਂ ਨੇ ਇੱਕ-ਇੱਕ ਬਾਲ ਨੂੰ ਜੀਏ, end ਮੈਂ, ਜਿੱਥੋਂ ਦੀ ਮੈਚ ਪਲਟਿਆ ਅਤੇ ਸਾਡੇ ਅੰਦਰ ਕੀ ਚਲ ਰਿਹਾ ਸੀ ਉਹ ਅਸੀਂ explain ਨਹੀਂ ਕਰ ਸਕਦੇ।
ਇੱਕ-ਇੱਕ ਬਾਲ ਵਿੱਚ ਮੈਚ ਇੱਥੇ ਜਾ ਰਿਹਾ ਹਾਂ,ਉੱਥੇ ਜਾ ਰਿਹਾ ਹਾਂ। ਇੱਕ ਸਮਾਂ ਉਮੀਦ ਛੁੱਟ ਚੁੱਕੀ ਸੀ, ਉਸ ਦੇ ਬਾਅਂਦ ਹਾਰਦਿਕ ਨੇ ਵਿਕੇਟ ਲਿਆ। ਉਸ ਦੇ ਬਾਅਦ ਇੱਕ-ਇੱਕ ਗੇਂਦ ਕਰਕੇ, ਇੱਕ-ਇੱਕ ਗੇਂਦ ਕਰਕੇ ਉਹ ਐਨਰਜੀ ਫਿਰ ਬਣੀ। ਤਾਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਇੰਨੇ ਬੜੇ ਦਿਨ ਵਿੱਚ contribute ਕਰ ਪਾਇਆ ਟੀਮ ਦੇ ਲਈ ਇੱਕ ਮੁਸ਼ਕਲ ਸਮੇਂ ਦੇ ਬਾਅਦ। ਅਤੇ ਉਹ ਪੂਰਾ ਦਿਨ ਜਿਵੇਂ ਗਿਆ ਸਾਡਾ ਅਤੇ ਜਿਸ ਤਰੀਕੇ ਨਾਲ ਅਸੀਂ ਜਿੱਤੇ, ਜਿਵੇਂ ਮੈਂ ਬੋਲਿਆ, ਉਹ ਮੈਂ ਕਦੇ ਨਹੀਂ ਭੁੱਲ ਪਾਵਾਂਗਾ ਆਪਣੀ ਜ਼ਿੰਦਗੀ ਵਿੱਚ। ਤਾਂ ਮੈਨੂੰ ਬਸ ਖੁਸ਼ੀ ਸੀ ਕਿ ਮੈਂ ਟੀਮ ਨੂੰ ਉਸ ਜਗ੍ਹਾ ਤੱਕ ਲਿਜਾ ਪਾਇਆ, ਜਿੱਥੋਂ ਦੀ ਅਸੀਂ ਮੈਚ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਾਂ।
ਪ੍ਰਧਾਨ ਮੰਤਰੀ- ਇਹ ਸਭ ਨੂੰ ਲੱਗ ਰਿਹਾ ਸੀ ਵਿਰਾਟ, ਕਿਉਂਕਿ ਟੋਟਲ ਤੁਹਾਡਾ 75 ਅਤੇ ਬਾਅਦ ਵਿੱਚ ਇਕਦਮ 76, ਤਾਂ ਕਦੇ-ਕਦਾਰ ਇਹ ਪਲ ਹੁੰਦਾ ਹੈ ਜੀ। ਸਭ ਲੋਕ ਕਹਿੰਦੇ ਹਨ ਯਾਰ ਤੁਸੀਂ ਕਰ ਲੋਗੇ। ਉਹ ਵੀ ਇੱਕ ਤਰੀਕੇ ਨਾਲ driving force ਬਣ ਜਾਂਦਾ ਹੈ ਜੀ। ਲੇਕਿਨ ਪਰਿਵਾਰ ਤੋਂ immediate ਕੀ reaction ਆਇਆ ਹੋਵੇਗਾ, ਜਦੋਂ 75 ਵਿੱਚ ਦਬੇ ਰਹਿੰਦੇ ਸੀ ਤਾਂ।
ਵਿਰਾਟ ਕੋਹਲੀ- ਚੰਗੀ ਗੱਲ ਸੀ ਕਿ ਸਰ, ਇੱਥੇ ਟਾਈਮ ਦਾ difference ਜ਼ਿਆਦਾ ਸੀ ਤਾਂ ਪਰਿਵਾਰ ਨਾਲ ਮੇਰੀ ਗੱਲ ਨਹੀਂ ਹੋਈ ਜ਼ਿਆਦਾ, ਮੰਮੀ ਜ਼ਿਆਦਾ ਟੈਨਸ਼ਨ ਲੈ ਲੈਂਦੇ ਹਨ। ਪਰ ਇੱਕ ਹੀ ਮਤਲਬ ਜੋ ਵੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਹੋ ਹੀ ਨਹੀ ਰਿਹਾ ਸੀ। ਤਾਂ ਮੈਨੂੰ ਇਹੀ ਲੱਗਿਆ ਕਿ ਜਦੋਂ ਤੁਸੀਂ ਆਪਣੇ ਵੱਲੋਂ ਇੰਨੀ ਕੋਸ਼ਿਸ਼ ਕਰਦੇ ਹੋ, ਤਦ ਤੁਹਾਨੂੰ ਲੱਗਦਾ ਹੈ ਕਿ ਮੈਂ ਕਰ ਦਵਾਂਗਾ ਤਾਂ ਕਿੱਥੇ ਨਾ ਕਿੱਥੇ ਤੁਹਾਡਾ ਹੰਕਾਰ ਉਪਰ ਆ ਜਾਂਦਾ ਹੈ।
ਤਾਂ ਫਿਰ ਖੇਡ ਤੁਹਾਡੇ ਤੋਂ ਦੂਰ ਚਲਾ ਜਾਂਦਾ ਹੈ। ਤਾਂ ਉਹ ਹੀ ਛੱਡਣ ਦੀ ਜ਼ਰੂਰਤ ਸੀ ਅਤੇ ਜਿਵੇਂ ਮੈਂ ਕਿਹਾ ਕਿ ਗੇਮ ਦੀ ਸਿਚੁਏਸ਼ਨ ਹੀ ਅਜਿਹੀ ਬਣ ਗਈ ਕਿ ਮੇਰੇ ਲਈ ਜਗ੍ਹਾ ਹੀ ਨਹੀਂ ਆਪਣੇ ਹੰਕਾਰ ਨੂੰ ਉਪਰ ਰੱਖਣ ਦੀ। ਉਹ ਪਿੱਛੇ ਰੱਖਣਾ ਹੀ ਪਿਆ ਟੀਮ ਦੇ ਲਈ। ਅਤੇ ਫਿਰ ਗੇਮ ਵਿੱਚ ਫਿਰ ਜਦੋਂ ਗੇਮ ਨੂੰ ਇੱਜ਼ਤ ਦਿੱਤੀ ਤਾਂ ਗੇਮ ਨੇ ਵਾਪਸ ਉਸ ਦਿਨ ਇੱਜ਼ਤ ਦਿੱਤਾ ਤਾਂ ਮੈਨੂੰ ਇਹ experience ਹੋਇਆ ਸਰ ।
ਪ੍ਰਧਾਨ ਮੰਤਰੀ- ਬਹੁਤ-ਬਹੁਤ ਵਧਾਈ ਹੋ ਤੁਹਾਨੂੰ।
ਪ੍ਰਧਾਨ ਮੰਤਰੀ- ਪਾਜੀ
ਜਸਪ੍ਰੀਤ ਬੁਮਰਾਹ- ਨਹੀਂ ਸਰ, ਮੈਂ ਜਦੋਂ ਵੀ ਇੰਡੀਆ ਦੇ ਲਈ ਗੇਂਦਬਾਜ਼ੀ ਕਰਦਾ ਹਾਂ ਤਾਂ ਬਹੁਤ crucial stages ‘ਤੇ ਗੇਂਦਬਾਜ਼ੀ ਕਰਦਾ ਹਾਂ, ਚਾਹੇ ਨਵੀਂ ਗੇਂਦ ਹੋ ਜਾਂ
ਪ੍ਰਧਾਨ ਮੰਤਰੀ- ਇਡਲੀ ਖਾ ਕੇ ਜੀਂਦੇ ਹੋ ਕੀ ਮੈਦਾਨ ਵਿੱਚ।
ਜਸਪ੍ਰੀਤ ਬੁਮਰਾਹ- ਨਹੀਂ, ਨਹੀਂ, ਕਦੇ ਵੀ ਸਿਚੁਏਸ਼ਨ ਟਫ ਹੁੰਦੀ ਹੈ ਤਾਂ ਮੈਨੂੰ ਉਸ ਸਿਚੁਏਸ਼ਨ ਵਿੱਚ ਗੇਂਦਬਾਜ਼ੀ ਕਰਨੀ ਹੁੰਦੀ ਹੈ। ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਂ ਟੀਮ ਦੀ ਮਦਦ ਕਰ ਪਾਉਂਦਾ ਹਾਂ ਕੋਈ ਵੀ ਟਫ ਸਿਚੁਏਸ਼ਨ ਨਾਲ ਮੈਚ ਅਗਰ ਨਿਕਾਲ ਪਾਉਂਦਾ ਹਾਂ ਤਾਂ ਮੈਨੂੰ ਬਹੁਤ confidence ਮਿਲਦਾ ਹੈ ਅੱਗੇ ਜਾਂਦੇ ਹੋਏ ਵੀ ਮੈਂ ਉਸ confidence ਨੂੰ carry ਕਰਦਾ ਹਾਂ। ਅਤੇ especially ਇਹ ਟੂਰਨਾਮੈਂਟ ਵਿੱਚ ਬਹੁਤ ਸਾਰੀਆਂ situations ਅਜਿਹੀਆਂ ਆਈਆਂ ਜਦੋਂ ਮੈਨੂੰ tough ਓਵਰਸ ਪਾਉਣੇ ਸਨ ਅਤੇ ਮੈਂ ਟੀਮ ਨੂੰ ਹੈਲਪ ਕਰ ਪਾਇ ਅਤੇ ਮੈਚ ਜਿੱਤ ਪਾਇਆ।
ਪ੍ਰਧਾਨ ਮੰਤਰੀ- ਜਿੰਨਾ ਮੈਂ ਕ੍ਰਿਕਟ ਨੂੰ ਦੇਖਿਆ ਹੈ, ਹਮੇਸ਼ਾ ਜਿਵੇਂ ਕਿ 90 ਦੇ ਬਾਅਦ ਕਿੰਨਾ ਹੀ victory ਦਾ ਮੂਡ ਹੋਵੇ, ਸਭ ਕੁਝ ਹੋਵੇ ਫਿਰ ਵੀ ਜੋ ਬੈਟਸਮੈਨ ਹੁੰਦਾ ਹੈ ਉਹ ਥੋੜ੍ਹਾ ਸੀਰੀਅਸ ਹੋ ਜਾਂਦਾ ਹੈ 90 ਦੇ ਬਾਅਦ ਉਹ। ਜੇਕਰ ਲਾਸਟ ਓਵਰ ਹੋਵੇ, ਹਾਰ-ਜਿੱਤ ਇੱਕ ਗੇਂਦ ਦੇ ਸਹਾਰੇ ਹੋਵੇ, ਤਾਂ ਕਿੰਨਾ ਵੱਡਾ ਤਣਾਅ ਹੁੰਦਾ ਹੋਵੇਗਾ। ਅਜਿਹੇ ਵਿੱਚ ਉਸ ਸਮੇਂ ਕਿਵੇਂ ਤੁਸੀਂ ਸੰਭਾਲਦੇ ਹੋ ਆਪਣੇ-ਆਪ ਨੂੰ।
ਜਸਪ੍ਰੀਤ ਬੁਮਰਾਹ- ਅਗਰ ਮੈਂ ਸੋਚਾਂਗਾ ਕਿ ਹਾਰ ਜਾਵਾਂਗੇ ਜਾਂ ਮੈਨੂੰ ਮੈਚ ਵਿੱਚ ਕੁਝ extra ਕਰਨਾ ਹੈ ਤਾਂ ਮੈਂ ਸ਼ਾਇਦ ਗਲਤੀ ਕਰ ਦੇਵਾਂਗਾ, ਨਰਵਸ ਹੋ ਜਾਵਾਂਗਾ, crowd ਨੂੰ ਦੇਖਾਂ ਜਾਂ ਨਰਵਸ ਹੋ ਕੇ ਦੂਸਰੇ ਲੋਕਾਂ ਨੂੰ ਦੇਖਾਂਗਾ ਤਾਂ ਸ਼ਾਇਦ ਮੇਰੇ ਤੋਂ ਗਲਤੀ ਹੋ ਸਕਦੀ ਹੈ। ਤਾਂ ਮੈਂ ਉਸ ਟਾਈਮ ਫੋਕਸ ਕਰਦਾ ਹਾਂ, ਆਪਣੇ-ਆਪ ਦੇ ਬਾਰੇ ਵਿੱਚ ਸੋਚਾਂਗਾ ਕਿ ਮੈਂ ਕੀ ਕਰ ਸਕਦਾ ਹਾਂ। ਅਤੇ ਜਦੋਂ ਮੈਂ ਪਹਿਲੇ ਚੰਗਾ ਕੀਤਾ ਹੈ ਤਾਂ ਮੈਂ ਕੀ ਕੀਤਾ ਹੈ ਜਦੋਂ ਮੈਂ ਟੀਮ ਨੂੰ ਹੈਲਪ ਕਰ ਪਾਇਆ ਹਾਂ। ਤਾਂ ਉਹ ਸਭ ਚੀਜ਼ਾਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਚੰਗੇ ਦਿਨ ਵਿੱਚ ਮੈਂ ਕਿਵੇਂ ਟੀਮ ਨੂੰ ਹੈਲਪ ਕੀਤਾ ਹੈ। ਤਾਂ ਉਹ ਸਭ ਚੀਜ਼ਾਂ ਯਾਦ ਕਰਕੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹਾਂ।
ਪ੍ਰਧਾਨ ਮੰਤਰੀ-ਲੇਕਿਨ ਇਹ ਤਾਂ ਬੜਾ ਤਣਾਅ ਰਹਿੰਦਾ ਹੋਵੇਗਾ ਯਾਰ, ਪਰਾਂਠੇ ਦੇ ਬਿਨਾਂ ਦਿਨ ਨਿਕਲਦਾ ਨਹੀਂ ਹੈ ।
ਜਸਪ੍ਰੀਤ ਬੁਮਰਾਹ- ਨਹੀਂ ਸਰ ਵੈਸਟ ਇੰਡੀਜ਼ ਵਿੱਚ ਤਾਂ ਇਡਲੀ-ਪਰਾਂਠੇ ਕੁਝ ਵੀ ਨਹੀਂ ਮਿਲ ਰਹੇ ਸਨ। ਜੋ ਮਿਲ ਰਿਹਾ ਸੀ ਉਸ ਤੋਂ ਹੀ ਕੰਮ ਚਲਾ ਰਹੇ ਸਾਂ ਅਸੀਂ ਲੋਕ। ਪਰ ਬਹੁਤ ਚੰਗਾ scenario ਰਿਹਾ, ਬਹੁਤ ਚੰਗਾ back-to-back ਅਸੀਂ ਟ੍ਰੈਵਲ ਵੀ ਕਰ ਰਹੇ ਸਾਂ ਤਾਂ as a team ਬਹੁਤ ਚੰਗਾ ਟੂਰਨਾਮੈਂਟ ਗਿਆ। ਫਸਟ ਟਾਈਮ ਵਰਲਡ ਕੱਪ ਜਿੱਤੇ, ਇੰਨ੍ਹਾ emotions ਕਦੇ experience ਨਹੀਂ ਕੀਤਾ ਸੀ ਤਾਂ ਬਹੁਤ proud feeling ਹੈ ਅਤੇ ਇਸ ਤੋਂ better filling ਮੈਂ ਅੱਜ ਤੱਕ experience ਨਹੀਂ ਕੀਤੀ।
ਪ੍ਰਧਾਨ ਮੰਤਰੀ-ਬਹੁਤ ਵਧੀਆ ਕੀਤਾ ਤੁਸੀਂ, ਦੇਸ਼ pride ਕਰਦਾ ਹੈ ਤੁਹਾਡੇ ‘ਤੇ ਮਾਣ ਹੁੰਦਾ ਹੈ ਇਸ ਨਾਲ।
ਪ੍ਰਧਾਨ ਮੰਤਰੀ- ਹਾਂ, ਹਾਰਦਿਕ ਦੱਸੋ।
ਹਾਰਦਿਕ ਪੰਡਯਾ
ਪ੍ਰਧਾਨ ਮੰਤਰੀ- ਨਹੀਂ ਉਹ ਓਵਰ ਤਾਂ ਤੁਹਾਡੇ ਹਿਸਟੌਰਿਕਲ ਤਾਂ ਹੋ ਗਈ ਲੇਕਿਨ ਸੂਰਯਾ ਨੂੰ ਕੀ ਕਿਹਾ ਤੁਸੀਂ। ਪ੍ਰਧਾਨ ਮੰਤਰੀ- ਕੀ ਇਹ ਵੀ ਪ੍ਰੈਕਟਿਸ ਹੋ ਜਾਂਦੀ ਹੈ ਤੁਹਾਡੀ ਜਿਸ ਵਿੱਚ ਮਾਰਿਆ ਗਿਆ ਬੌਲ ਨੂੰ ਫਿਰ ਤੋਂ ਦੋਬਾਰਾ ਕੈਚ ਕਰਨਾ। |
ਪ੍ਰਧਾਨ ਮੰਤਰੀ- ਨਹੀਂ ਉਹ ਓਵਰ ਤਾਂ ਤੁਹਾਡੇ ਹਿਸਟੌਰਿਕਲ ਤਾਂ ਹੋ ਗਈ ਲੇਕਿਨ ਸੂਰਯਾ ਨੂੰ ਕੀ ਕਿਹਾ ਤੁਸੀਂ। ਹਾਰਦਿਕ ਪਾਂਡਯਾ- ਸੂਰਯਾ ਨੇ ਜਦੋਂ ਕੈਚ ਪਕੜਿਆ ਤਾਂ ਸਾਡਾ ਸਭ ਦਾ ਫਰਸਟ ਰਿਐਕਸ਼ਨ, ਸਾਨੂੰ ਸਭ ਨੂੰ ਸੈਲੀਬ੍ਰੇਟ ਕਰ ਦਿੱਤਾ। ਫਿਰ realize ਹੋਇਆ ਕਿ ਸੂਰਯਾ ਨੂੰ ਪੁੱਛ ਤਾਂ ਲਵੋ ਕਿ ਭਈ ਸੂਰਯ ਪਰਫੈਕਟ ਹੈ ਨਾ ਤਾਂ ਪਹਿਲਾਂ confirmation ਲਈ ਕਿ ਭਾਈ ਸਾਨੂੰ ਸੈਲੀਬ੍ਰੇਟ ਤਾਂ ਕਰ ਲਿਆ, ਲੇਕਿਨ, ਤਾਂ ਉਸ ਨੇ ਬੋਲਿਆ ਕਿ ਨਹੀਂ-ਨਹੀਂ। ਬੋਲਾ ਗੇਮ ਚੇਂਜਿੰਗ ਕੈਚ ਪਕੜ ਲਿਆ ਜਿਥੋਂ ਪੂਰੀ, ਅਸੀਂ ਜਿੱਥੇ ਟੈਂਸ਼ਨ ਵਿੱਚ ਸਨ ਉੱਥੋਂ ਸਾਰੇ ਖੁਸ਼ੀ ਵਿੱਚ ਚਲੇ ਗਏ। ਪ੍ਰਧਾਨ ਮੰਤਰੀ- ਹਾਂ ਸੂਰਯਾ। ਸੂਰਯਕੁਮਾਰ ਯਾਦਵ- ਖੋਅ ਗਿਆ ਸਰ! ਸਰ ਉਹ moment ਵਿੱਚ ਬਸ ਇਹੀ ਸੀ ਕਿ ਕਿਵੇਂ ਵੀ ਕਰਕੇ ਬੌਲ, ਮਤਲਬ ਪਹਿਲਾਂ ਇਹ ਨਹੀਂ ਸੋਚਿਆ ਸੀ ਕਿ ਕੈਚ ਪਕੜ ਲਵਾਂਗਾ ਜਾਂ ਨਹੀਂ ਪਕੜ ਲਵਾਂਗਾ। ਇਹ ਸੀ ਕਿ ਬੌਲ ਢਕੇਲ ਦਵਾਂਗਾ ਅੰਦਰ। ਇੱਕ ਰਨ ਹੋਵੇ, ਦੋ ਰਨ ਹੋਵੇ, ਜ਼ਿਆਦਾ ਤੋਂ ਜ਼ਿਆਦਾ ਕਿ ਕਿਉਂਕਿ ਹਵਾ ਵੀ ਓਵੇਂ ਚਲ ਰਹੀ ਸੀ। ਅਤੇ ਇੱਕ ਵਾਰ ਜਦੋਂ ਆ ਗਿਆ ਹੱਥ ਵਿੱਚ ਤਾਂ ਫਿਰ ਇਹੀ ਸੀ ਚੁੱਕ ਕੇ ਦੂਸਰੀ ਸਾਈਡ ਦੇ ਦਵਾਂ, ਫਿਰ ਦੇਖਿਆ ਰੋਹਿਤ ਵੀ ਬਹੁਤ ਦੂਰ ਸੀ ਉਸ ਟਾਈਮ ‘ਤੇ। ਅਤੇ ਉੜਾਇਆ ਅਤੇ ਆ ਗਿਆ ਹੱਥ ਵਿੱਚ। But ਇਹ ਚੀਜ਼ ਅਸੀਂ ਬਹੁਤ ਪ੍ਰੈਕਟਿਸ ਕਰੀ ਹੋਈ ਹੈ ਪਹਿਲਾਂ ਤੋਂ। ਇੱਕ ਚੀਜ਼ ਬਾਰੇ ਮੈਂ ਸੋਚਿਆ ਸੀ ਕਿ ਬੈਟਿੰਗ ਤਾਂ ਮੈਂ ਕਰਦਾ ਹੀ ਹਾਂ ਖਾਲੀ ਲੇਕਿਨ ਓਵਰ ਖਤਮ ਹੋਣ ਦੇ ਬਾਅਦ ਹੋਰ ਕਿਸ ਚੀਜ਼ ਵਿੱਚ ਮੈਂ contribute ਕਰ ਸਕਦਾ ਹਾਂ ਟੀਮ ਨੂੰ, ਫਿਲਡਿੰਗ ਵਿੱਚ ਜਾਂ ਹੋਰ ਕਿਸੀ। ਪ੍ਰਧਾਨ ਮੰਤਰੀ- ਕੀ ਇਹ ਵੀ ਪ੍ਰੈਕਟਿਸ ਹੋ ਜਾਂਦੀ ਹੈ ਤੁਹਾਡੀ ਜਿਸ ਵਿੱਚ ਮਾਰਿਆ ਗਿਆ ਬੌਲ ਨੂੰ ਫਿਰ ਤੋਂ ਦੋਬਾਰਾ ਕੈਚ ਕਰਨਾ। |
---|
Our World T20 Champions enthralled everyone with their outstanding performances. Had a wonderful conversation with them. Do watch! https://t.co/1UPGbCmx6F
— Narendra Modi (@narendramodi) July 5, 2024