Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੁੰਬਈ ਵਿੱਚ RBI@90 ਦੇ ਉਦਘਾਟਨੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਭਾਗਵਤ ਕਰਾੜ ਜੀ, ਪੰਕਜ ਚੌਧਰੀ ਜੀ,ਮਹਾਰਾਸ਼ਟਰ ਸਰਕਾਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਜੀ, ਅਜੀਤ ਜੀ, ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਜੀ, ਰਿਜ਼ਰਵ ਬੈਂਕ ਆਵ੍ ਇੰਡੀਆ ਦੇ ਅਧਿਕਾਰੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ,

ਅੱਜ ਭਾਰਤ ਦਾ ਰਿਜ਼ਰਵ ਬੈਂਕ ਇੱਕ ਇਤਿਹਾਸਿਕ ਪੜਾਅ ‘ਤੇ ਪਹੁੰਚਿਆ ਹੈ। RBI ਨੇ ਆਪਣੇ 90 years ਪੂਰੇ ਕੀਤੇ ਹਨ। ਇੱਕ ਸੰਸਥਾਨ ਦੇ ਰੂਪ ਵਿੱਚ RBI, ਆਜ਼ਾਦੀ ਦੇ ਪਹਿਲੇ ਅਤੇ ਆਜ਼ਾਦੀ ਦੇ ਬਾਅਦ, ਦੋਨਾਂ ਹੀ ਕਾਲਖੰਡ ਦਾ ਗਵਾਹ ਰਿਹਾ ਹੈ। ਅੱਜ ਪੂਰੀ ਦੁਨੀਆ ਵਿੱਚ RBI ਦੀ ਪਹਿਚਾਣ ਉਸ ਦੇ Professionalism ਅਤੇ Commitment ਦੀ ਵਜ੍ਹਾ ਨਾਲ ਬਣੀ ਹੈ। ਮੈਂ ਆਪ ਸਭ ਨੂੰ, ਰਿਜ਼ਰਵ ਬੈਂਕ ਆਵ੍ ਇੰਡੀਆ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ RBI ਦੀ ਸਥਾਪਨਾ ਦੇ 90 years ਦੀ ਵਧਾਈ ਦਿੰਦਾ ਹਾਂ।

ਅਤੇ, ਇਸ ਸਮੇਂ ਜੋ ਲੋਕ RBI ਨਾਲ ਜੁੜੇ ਹਨ ਉਨ੍ਹਾਂ ਨੂੰ ਮੈਂ ਬਹੁਤ ਸੁਭਾਗਸ਼ਾਲੀ ਮੰਨਦਾ ਹਾਂ। ਅੱਜ ਆਪ (ਤੁਸੀਂ) ਜੋ ਨੀਤੀਆਂ ਬਣਾਓਗੇ, ਜੋ ਕੰਮ ਕਰੋਗੇ, ਉਨ੍ਹਾਂ ਨਾਲ RBI ਦੇ ਅਗਲੇ ਦਹਾਕੇ ਦੀ ਦਿਸ਼ਾ ਤੈਅ ਹੋਵੇਗੀ। ਇਹ ਦਹਾਕਾ ਇਸ ਸੰਸਥਾਨ ਨੂੰ ਉਸ ਦੇ ਸ਼ਤਾਬਦੀ ਵਰ੍ਹੇ ਤੱਕ ਲੈ ਜਾਣ ਵਾਲਾ ਦਹਾਕਾ ਹੈ। ਅਤੇ ਇਹ ਦਹਾਕਾ ਵਿਕਸਿਤ ਭਾਰਤ ਦੀ ਸੰਕਲਪ ਯਾਤਰਾ ਦੇ ਲਈ ਭੀ ਉਤਨਾ ਹੀ ਅਹਿਮ ਹੈ। ਅਤੇ ਇਸ ਦੇ ਲਈ ਜਿਹਾ ਆਪ (ਤੁਸੀਂ)  ਲੋਕਾਂ ਦਾ ਮੰਤਰ ਹੈ- RBI ਨੂੰ ਤੇਜ਼ Growth ਨੂੰ ਸਰਬਉੱਚ ਪ੍ਰਾਥਮਿਕਤਾ ਦਿੰਦੇ ਹੋਏ trust ਅਤੇ stability ‘ਤੇ ਭੀ ਉਤਨਾ ਹੀ ਫੋਕਸ ਕਰਨਾ ਹੈ। ਮੈਂ RBI ਨੂੰ ਉਸ ਦੇ ਲਕਸ਼ਾਂ ਅਤੇ ਸੰਕਲਪਾਂ ਦੇ ਲਈ ਭੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਆਪ ਸਭ ਆਪਣੇ ਫੀਲਡ ਦੇ ਐਕਸਪਰਟਸ ਹੋ। ਆਪ (ਤੁਸੀਂ)  ਜਾਣਦੇ ਹੋ ਕਿ ਦੇਸ਼ ਦੀ ਅਰਥਵਿਵਸਥਾ , ਸਾਡੀ GDP ਕਾਫੀ ਹੱਦ ਤੱਕ Monetary ਅਤੇ Fiscal ਪਾਲਿਸੀਜ਼ ਦੇ coordination ‘ਤੇ ਨਿਰਭਰ ਕਰਦੀ ਹੈ। ਮੈਨੂੰ ਯਾਦ ਹੈ, ਮੈਂ ਜਦੋਂ 2014 ਵਿੱਚ ਰਿਜ਼ਰਵ ਬੈਂਕ ਦੇ ‘80ਵੇਂ’ ਵਰ੍ਹੇ ਦੇ ਕਾਰਜਕ੍ਰਮ ਵਿੱਚ ਆਇਆ ਸਾਂ, ਤਦ ਹਾਲਾਤ ਇੱਕਦਮ ਅਲੱਗ ਸਨ। ਭਾਰਤ ਦਾ ਪੂਰਾ ਬੈਂਕਿੰਗ ਸੈਕਟਰ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਜੂਝ ਰਿਹਾ ਸੀ। NPA ਨੂੰ ਲੈ ਕੇ ਭਾਰਤ ਦੇ ਬੈਂਕਿੰਗ ਸਿਸਟਮ ਦੀ stability ਅਤੇ ਉਸ ਦੇ ਭਵਿੱਖ ਨੂੰ ਲੈਕੇ ਹਰ ਕੋਈ ਆਸ਼ੰਕਾ(ਖ਼ਦਸ਼ੇ) ਨਾਲ ਭਰਿਆ ਹੋਇਆ ਸੀ। ਹਾਲਤ ਇਤਨੇ ਖਰਾਬ ਸਨ ਕਿ ਪਬਲਿਕ ਸੈਕਟਰ ਬੈਂਕਸ ਦੇਸ਼ ਦੀ ਆਰਥਿਕ ਪ੍ਰਗਤੀ ਨੰ ਜ਼ਰੂਰੀ ਗਤੀ ਨਹੀਂ ਦੇ ਪਾ ਰਹੇ ਸਨ। ਅਸੀਂ ਸਾਰਿਆਂ ਨੇ ਉੱਥੇ ਤੋਂ ਸ਼ੁਰੂਆਤ ਕੀਤੀ। ਅਤੇ ਅੱਜ ਦੇਖੋ, ਅੱਜ ਭਾਰਤ ਦੇ ਬੈਂਕਿੰਗ ਸਿਸਟਮ ਨੂੰ ਦੁਨੀਆ ਵਿੱਚ ਇੱਕ strong ਅਤੇ sustainable system ਮੰਨਿਆ ਜਾ ਰਿਹਾ ਹੈ। ਜੋ ਬੈਂਕਿੰਗ ਸਿਸਟਮ ਕਦੇ ਡੁੱਬਣ ਦੀ ਕਗਾਰ ‘ਤੇ ਸੀ, ਉਹ ਬੈਂਕਿੰਗ ਸਿਸਟਮ ਹੁਣ ਪ੍ਰੌਫਿਟ ਵਿੱਚ ਆ ਗਿਆ ਹੈ ਅਤੇ credit ਵਿੱਚ ਰਿਕਾਰਡ ਵਾਧਾ ਦਿਖਾ ਰਿਹਾ ਹੈ।

Friends,

ਆਪ (ਤੁਸੀਂ) ਭੀ ਜਾਣਦੇ ਹੋ ਕਿ ਸਿਰਫ਼ 10 ਸਾਲ ਵਿੱਚ ਇਤਨਾ ਬੜਾ ਪਰਿਵਰਤਨ ਆਉਣਾ ਅਸਾਨ ਨਹੀਂ ਸੀ। ਇਹ ਬਦਲਾਅ ਇਸ ਲਈ , ਕਿਉਂਕਿ ਸਾਡੀ ਨੀਤੀ, ਨੀਅਤ ਅਤੇ ਨਿਰਣਿਆਂ ਵਿੱਚ ਸਪਸ਼ਟਤਾ ਸੀ। ਇਹ ਬਦਲਾਅ ਇਸ ਲਈ ਆਇਆ ਕਿਉਂਕਿ ਸਾਡੇ ਪ੍ਰਯਾਸਾਂ ਵਿੱਚ ਦ੍ਰਿੜ੍ਹਤਾ ਸੀ, ਇਮਾਨਦਾਰੀ ਸੀ। ਅੱਜ ਦੇਸ਼ ਦੇਖ ਰਿਹਾ ਹੈ, ਜਦੋਂ ਨੀਅਤ ਸਹੀ ਹੁੰਦੀ ਹੈ ਤਾਂ ਨੀਤੀ ਸਹੀ ਹੁੰਦੀ ਹੈ। ਜਦੋਂ ਨੀਤੀ ਸਹੀ ਹੁੰਦੀ ਹੈ, ਤਾਂ ਨਿਰਣੇ ਸਹੀ ਹੁੰਦੇ ਹਨ। ਅਤੇ ਜਦੋਂ ਨਿਰਣੇ ਸਹੀ ਹੁੰਦੇ ਹਨ, ਤਾਂ ਨਤੀਜੇ ਸਹੀ ਮਿਲਦੇ ਹਨ। In-Short ਮੈਂ ਇਹੀ ਕਹਿਣਾ ਚਾਹੁੰਦਾ ਹਾਂ-ਨੀਅਤ ਸਹੀ, ਤਾਂ ਨਤੀਜੇ ਸਹੀ।

ਕਿਵੇਂ ਦੇਸ਼ ਦਾ ਬੈਂਕਿੰਗ ਸਿਸਟਮ ਟ੍ਰਾਂਸਫਾਰਮ ਹੋਇਆ, ਇਹ ਆਪਣੇ ਆਪ ਵਿੱਚ ਇੱਕ ਸਟਡੀ ਦਾ ਵਿਸ਼ਾ ਹੈ। ਅਸੀਂ ਕੋਈ ਭੀ ਸਿਰਾ ਐਸਾ ਨਹੀਂ ਸੀ, ਜਿਸ ਨੂੰ ਐਸੇ  ਹੀ ਛੱਡ ਦਿੱਤਾ ਹੋਵੇ। ਸਾਡੀ ਸਰਕਾਰ ਨੇ ‘ਰਿਕਗਨਿਸ਼ਨ’, ‘ਰਿਜੌਲਿਊਸ਼ਨ’ ਅਤੇ ‘ਰਿ-ਕੈਪਿਟਲਾਇਜੇਸ਼ਨ’ ਦੀ ਰਣਨੀਤੀ ‘ਤੇ ਕੰਮ ਕੀਤਾ। ਪਬਲਿਕ ਸੈਕਟਰ ਬੈਂਕਸ ਦੀ ਹਾਲਤ ਸੁਧਾਰਨ ਦੇ ਲਈ ਸਰਕਾਰ ਨੇ ਕਰੀਬ ਸਾਢੇ 3 ਲੱਖ ਕਰੋੜ ਦਾ Capital Infusion ਕੀਤਾ ਅਤੇ ਨਾਲ ਹੀ governance ਸਬੰਧੀ ਕਈ Reforms ਭੀ ਕੀਤੇ। ਇਕੱਲੇ Insolvency and Bankruptcy Code ਦੀ ਨਵੀਂ ਵਿਵਸਥਾ ਨਾਲ ਹੀ ਕਰੀਬ ਸਵਾ ਤਿੰਨ ਲੱਖ ਕਰੋੜ ਦੇ Loans, Resolve ਹੋਏ।

ਅਤੇ ਇੱਕ ਅੰਕੜਾ ਦੇਸ਼ਵਾਸੀਆਂ ਨੂੰ ਜ਼ਰੂਰ ਜਾਣਨਾ ਜ਼ਰੂਰੀ ਹੈ। 27 ਹਜ਼ਾਰ ਤੋਂ ਜ਼ਿਆਦਾ ਅਜਿਹੀਆਂ ਐਪਲੀਕੇਸ਼ਨਸ,  ਜਿਨ੍ਹਾਂ ਵਿੱਚ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Underlying Default ਸੀ, ਉਹ IBC ਵਿੱਚ Admission ਤੋਂ ਪਹਿਲੇ ਹੀ Resolve ਹੋ ਗਈਆਂ। ਇਹ ਦਿਖਾਉਂਦਾ  ਹੈ ਕਿ ਇਸ ਨਵੀਂ ਵਿਵਸਥਾ ਦੀ ਸਮਰੱਥਾ ਕਿਤਨੀ ਜ਼ਿਆਦਾ ਹੈ। ਬੈਂਕਾਂ ਦਾ ਜੋ Gross NPA, 2018 ਵਿੱਚ ਸਵਾ 11 ਪ੍ਰਤੀਸ਼ਤ ਦੇ ਆਸਪਾਸ ਸੀ। ਉਹ ਸਤੰਬਰ 2023 ਆਉਂਦੇ-ਆਉਂਦੇ 3 ਪ੍ਰਤੀਸ਼ਤ ਤੋਂ ਭੀ ਘੱਟ ਹੋ ਗਿਆ।

ਅੱਜ Twin Balance Sheet ਦੀ ਸਮੱਸਿਆ ਅਤੀਤ ਦਾ ਹਿੱਸਾ ਹੋ ਚੁੱਕੀ ਹੈ। ਅੱਜ ਬੈਂਕਸ ਦੀ Credit Growth 15 ਪਰਸੈਂਟ ਤੱਕ ਹੋ ਗਈ ਹੈ। ਅਤੇ ਇਨ੍ਹਾਂ ਸਾਰੀਆਂ ਉਪਲਬਧੀਆਂ ਵਿੱਚ RBI ਦੀ ਸਹਿ ਭਾਗੀਦਾਰੀ ਅਤੇ ਪ੍ਰਯਾਸਾਂ ਦੀ ਭੀ ਬੜੀ ਭੂਮਿਕਾ ਰਹੀ ਹੈ ਅਤੇ ਉਹ ਵਧਾਈ ਦੇ ਪਾਤਰ ਹਨ।

ਸਾਥੀਓ,

RBI ਜਿਹੇ ਸੰਸਥਾਨ ਦੇ ਬਾਰੇ ਵਿੱਚ ਚਰਚਾ ਅਕਸਰ financial definitions ਅਤੇ ਕਠਿਨ terminologies ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਤੁਹਾਡਾ ਕਾਰਜ ਜਿਤਨਾ ਜਟਿਲ ਹੈ, ਉਸ ਵਿੱਚ ਇਹ ਸੁਭਾਵਿਕ ਭੀ ਹੈ। ਲੇਕਿਨ, ਆਪ (ਤੁਸੀਂ) ਜੋ ਕੰਮ ਕਰਦੇ ਹੋ, ਉਸ ਨਾਲ ਦੇਸ਼ ਦੇ ਸਾਧਾਰਣ ਮਾਨਵੀ ਦਾ ਜੀਵਨ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਅਸੀਂ ਸੈਂਟਰਲ ਬੈਂਕ, ਬੈਂਕਿੰਗ ਸਿਸਟਮ ਅਤੇ ਅੰਤਿਮ ਪਾਇਦਾਨ ‘ਤੇ ਖੜ੍ਹੇ ਵਿਅਕਤੀ ਦੇ ਦਰਮਿਆਨ ਇਸ connect ਨੂੰ highlight ਕੀਤਾ ਹੈ। ਗ਼ਰੀਬਾਂ ਦਾ financial inclusion ਅੱਜ ਇਸ ਦੀ ਬਹੁਤ ਬੜੀ ਉਦਾਹਰਣ ਹੈ। ਅੱਜ ਦੇਸ਼ ਵਿੱਚ 52 ਕਰੋੜ ਜਨਧਨ ਖਾਤੇ ਹਨ। ਇਨ੍ਹਾਂ ਵਿੱਚ ਭੀ 55 ਪਰਸੈਂਟ ਤੋਂ ਜ਼ਿਆਦਾ ਖਾਤੇ ਮਹਿਲਾਵਾਂ ਦੇ ਨਾਮ ‘ਤੇ ਹਨ। ਇਸੇ financial inclusion ਦਾ ਪ੍ਰਭਾਵ ਆਪ (ਤੁਸੀਂ) agriculture ਅਤੇ  fisheries ਸੈਕਟਰਸ ਵਿੱਚ ਵੀ ਦੇਖ ਸਕਦੇ ਹੋ।

ਅੱਜ 7 ਕਰੋੜ ਤੋਂ ਜ਼ਿਆਦਾ farmers, fishermen ਅਤੇ ਪਸ਼ੂਪਾਲਕਾਂ ਦੇ ਪਾਸ ਕਿਸਾਨ  ਕ੍ਰੈਡਿਟ ਕਾਰਡਸ ਹਨ।  ਇਸ ਨਾਲ ਸਾਡੀ rural economy ਨੂੰ  ਇੱਕ ਬਹੁਤ ਬੜਾ push ਮਿਲਿਆ ਹੈ। Cooperative sector ਨੂੰ ਭੀ ਪਿਛਲੇ 10 ਵਰ੍ਹਿਆਂ ਵਿੱਚ ਬੜਾ ਬੂਸਟ ਮਿਲਿਆ ਹੈ। ਸਹਿਕਾਰਤਾ ਵਿੱਚ Cooperative Banks ਦੀ ਇੱਕ ਬਹੁਤ ਬੜੀ ਭੂਮਿਕਾ ਹੁੰਦੀ ਹੈ ਅਤੇ ਇਹ ਰਿਜ਼ਰਵ ਬੈਂਕ ਦੇ ਰੇਗੂਲੇਸ਼ਨ ਅਤੇ ਸੁਪਰਵਿਜ਼ਨ ਦਾ ਇੱਕ ਮਹੱਤਵਪੂਰਨ ਖੇਤਰ ਭੀ ਹੈ। ਯੂਪੀਆਈ ਅੱਜ ਇੱਕ Globally Recognised Platform ਬਣ ਚੁੱਕਿਆ ਹੈ। ਇਸ ‘ਤੇ ਹਰ ਮਹੀਨੇ 1200 ਕਰੋੜ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਹੋ ਰਹੇ ਹਨ।

ਅਜੇ ਆਪ (ਤੁਸੀਂ) ਲੋਕ Central Bank Digital Currency ‘ਤੇ ਭੀ ਕੰਮ ਕਰ ਰਹੇ ਹੋ। ਯਾਨੀ ਪਿਛਲੇ 10 ਵਰ੍ਹਿਆਂ ਵਿੱਚ ਹੋਏ Transformation ਦੀ ਇੱਕ ਤਸਵੀਰ ਇਹ ਭੀ ਹੈ। ਇੱਕ ਦਹਾਕੇ ਦੇ ਅੰਦਰ ਹੀ ਅਸੀਂ ਪੂਰੀ ਤਰ੍ਹਾਂ  ਨਾਲ ਨਵੀਂ ਬੈਂਕਿੰਗ ਵਿਵਸਥਾ, ਇੱਕ ਨਵੀਂ ਅਰਥਵਿਵਸਥਾ ਅਤੇ ਨਵੇਂ currency experience ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਅਤੇ ਜਿਹਾ ਕਿ ਮੈਂ ਪਹਿਲੇ ਕਿਹਾ ਹੈ, ਪਿਛਲੇ 10 ਸਾਲ ਵਿੱਚ ਜੋ  ਹੋਇਆ ,ਉਹ ਤਾਂ ਸਿਰਫ ਇੱਕ ਟ੍ਰੇਲਰ ਹੈ। ਅਜੇ ਵੀ ਬਹੁਤ ਕੁਝ ਕਰਨਾ  ਹੈ, ਅਜੇ ਤਾਂ ਸਾਨੂੰ ਦੇਸ਼ ਨੂੰ ਬਹਤ ਅੱਗੇ ਲੈਕੇ  ਜਾਣਾ ਹੈ।

ਸਾਥੀਓ,

ਬਹੁਤ ਜ਼ਰੂਰੀ ਹੈ ਕਿ ਸਾਡੇ ਪਾਸ ਅਗਲੇ 10 ਸਾਲ ਦੇ ਲਕਸ਼ ਬਿਲਕੁਲ ਸਪਸ਼ਟ ਹੋਣ। ਸਾਨੂੰ ਮਿਲ ਕੇ ਅਗਲੇ  10  ਸਾਲ ਵਿੱਚ ਡਿਜੀਟਲ ਟ੍ਰਾਂਸਜੈਕਸ਼ਨ ਦੀਆਂ ਸੰਭਾਵਨਾਵਾਂ ਨੂੰ ਵਿਸਤਾਰ ਦੇਣਾ ਹੋਵੇਗਾ। ਸਾਨੂੰ cashless economy ਨਾਲ ਆ ਰਹੇ ਇਨ੍ਹਾਂ ਬਦਲਾਵਾਂ ‘ਤੇ ਨਜ਼ਰ ਭੀ ਰੱਖਣੀ ਹੋਵੇਗੀ। ਸਾਨੂੰ Financial Inclusion ਅਤੇ Empowering Efforts ਨੂੰ ਭੀ ਹੋਰ ਬਿਹਤਰ ਕਰਨਾ ਹੋਵੇਗਾ।

ਸਾਥੀਓ,

ਇਤਨੀ ਬੜੀ ਜਨਸੰਖਿਆ ਦੀਆਂ  Banking Needs ਭੀ ਅਲੱਗ-ਅਲੱਗ ਹੋ ਸਕਦੀਆਂ ਹਨ। ਕਈ ਲੋਕ Physical Branch Model ਨੂੰ ਪਸੰਦ ਕਰਦੇ ਹਨ, ਕਈ ਲੋਕਾਂ ਨੂੰ Digital Delivery ਪਸੰਦ ਹੁੰਦੀ ਹੈ। ਦੇਸ਼ ਨੂੰ  ਅਜਿਹੀਆਂ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ Ease of Doing Banking ਬਿਹਤਰ ਹੋਵੇ ਅਤੇ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ Credit Access ਮਿਲ ਸਕੇ। DPI ਦੇ ਖੇਤਰ ਵਿੱਚ ਭਾਰਤ ਨੂੰ ਮੋਹਰੀ ਬਣਾਉਣ ਦੇ ਲਈ ਸਾਨੂੰ Artificial Intelligence, Machine Learning ਦੀ ਨਿਰੰਤਰ ਮਦਦ ਲੈਣੀ ਚਾਹੀਦੀ ਹੈ। ਭਾਰਤ ਦੀ ਪ੍ਰਗਤੀ ਤੇਜ਼ ਗਤੀ ਨਾਲ ਹੋਵੇ, Inclusive ਹੋਵੇ, Sustainable ਹੋਵੇ, ਇਸ ਦੇ ਲਈ ਰਿਜ਼ਰਵ ਬੈਂਕ ਨੂੰ ਲਗਾਤਾਰ ਕਦਮ ਉਠਾਉਂਦੇ ਰਹਿਣਾ ਹੋਵੇਗਾ। ਇੱਕ regulator ਦੇ ਤੌਰ ‘ਤੇ RBI ਨੇ ਬੈਂਕਿੰਗ ਸੈਕਟਰ ਵਿੱਚ rule based discipline ਅਤੇ financially prudential practices ਨੂੰ ਸੁਨਿਸ਼ਚਿਤ ਕਰਵਾਇਆ ਹੈ।

ਲੇਕਿਨ ਇਸ ਦੇ ਨਾਲ ਹੀ, ਇਹ ਭੀ ਜ਼ਰੂਰੀ ਹੈ ਕਿ RBI, ਵਿਭਿੰਨ ਸੈਕਟਰਸ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਦਾ ਆਕਲਨ ਕਰਦੇ ਹੋਏ, ਹੁਣੇ ਤੋਂ ਤਿਆਰੀ ਕਰਨ, ਬੈਂਕਾਂ ਨੂੰ ਪ੍ਰੋਤਸਾਹਿਤ ਕਰੇ, Proactive ਕਦਮ ਉਠਾਏ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਹੈ। ਤੁਹਾਨੂੰ ਯਾਦ ਹੋਵੇਗਾ, 10 ਸਾਲ ਪਹਿਲੇ ਡਬਲ ਡਿਜਿਟ ਦੀ ਮਹਿੰਗਾਈ ਨਾਲ ਨਜਿੱਠਣ ਦਾ reflection, ਤਦ ਦੀਆਂ Financial policies ਵਿੱਚ ਨਹੀਂ ਦਿਖਦਾ ਸੀ। ਇਸ ਨਾਲ ਨਜਿੱਠਣ ਦੇ ਲਈ ਸਾਡੀ ਸਰਕਾਰ ਨੇ ਰਿਜ਼ਰਵ ਬੈਂਕ ਆਵ੍ ਇੰਡੀਆ ਨੂੰ Inflation Targeting ਦਾ ਅਧਿਕਾਰ ਦਿੱਤਾ। Monetary Policy Committee ਨੇ ਇਸ Mandate ‘ਤੇ ਬਹੁਤ ਅੱਛੇ ਢੰਗ ਨਾਲ ਕੰਮ ਭੀ ਕੀਤਾ। ਨਾਲ ਹੀ ਨਾਲ, ਸਰਕਾਰ ਨੇ Active Price Monitoring ਅਤੇ Fiscal Consolidation ਜਿਹੇ ਕਦਮ ਉਠਾਏ। ਇਸ ਲਈ ਕੋਰੋਨਾ ਸੰਕਟ ਹੋਵੇ, ਅਲੱਗ-ਅਲੱਗ ਦੇਸ਼ਾਂ ਵਿੱਚ ਯੁੱਧ ਦੀ ਸਥਿਤੀ ਹੋਵੇ, ਤਣਾਅ ਹੋਵੇ, ਭਾਰਤ ਵਿੱਚ Inflation, Moderate Level ‘ਤੇ ਹੀ ਰਹੀ।

ਸਾਥੀਓ,

ਜਿਸ ਦੇਸ਼ ਦੀਆਂ priorities ਸਪਸ਼ਟ ਹੋਣ, ਉਸ ਨੂੰ Progress ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਸੀਂ ਕੋਰੋਨਾ ਦੇ ਦੌਰਾਨ Financial prudence ਦੀ ਚਿੰਤਾ ਭੀ ਕੀਤੀ ਅਤੇ ਸਾਧਾਰਣ ਨਾਗਰਿਕ ਦੇ ਜੀਵਨ ਨੂੰ ਭੀ ਸਰਬਉੱਚ ਪ੍ਰਾਥਮਿਕਤਾ ਦਿੱਤੀ। ਇਹੀ ਵਜ੍ਹਾ ਹੈ ਕਿ ਭਾਰਤ ਦਾ ਗ਼ਰੀਬ, ਭਾਰਤ ਦਾ ਮਿਡਲ ਕਲਾਸ ਉਸ ਆਪਦਾ ਤੋਂ ਉਬਰ ਕੇ ਹੁਣ ਅਰਥਵਿਵਸਥਾ ਨੂੰ ਗਤੀ ਦੇ ਰਿਹਾ ਹੈ। ਦੁਨੀਆ ਦੇ ਬੜੇ-ਬੜੇ ਦੇਸ਼ ਜਿੱਥੇ ਹੁਣ ਤੱਕ ਉਸ ਝਟਕੇ ਤੋਂ ਉਬਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਇੰਡੀਅਨ Economy ਨਵੇਂ ਰਿਕਾਰਡ ਬਣਾ ਰਹੀ ਹੈ। ਭਾਰਤ ਦੀ ਇਸ ਸਫ਼ਲਤਾ ਨੂੰ RBI ਆਲਮੀ ਪੱਧਰ ‘ਤੇ ਲੈ ਜਾ ਸਕਦਾ ਹੈ।

Inflation control ਅਤੇ growth ਵਿੱਚ ਇੱਕ ਬੈਲੰਸ ਬਣਾਉਣਾ, ਕਿਸੇ ਭੀ developing country ਦੀ ਬਹੁਤ unique ਜ਼ਰੂਰਤ ਹੁੰਦੀ ਹੈ। ਇਸ ਨਾਲ ਨਜਿੱਠਣ ਦੇ ਕਿਹੜੇ Monetary Tools ਹੋ ਸਕਦੇ ਹਨ, ਇਸ ਦੇ ਬਾਰੇ ਵਿੱਚ ਸੋਚਣਾ ਬਹੁਤ ਜ਼ਰੂਰੀ ਹੈ। RBI ਇਸ ਦੇ ਲਈ ਇੱਕ ਮਾਡਲ ਬਣ ਕੇ Global Leadership ਦੀ ਭੂਮਿਕਾ ਨਿਭਾ ਸਕਦਾ ਹੈ। ਅਤੇ ਇਹ ਬਾਤ ਮੈਂ ਦਸ ਸਾਲ ਦੇ ਅਨੁਭਵ ਦੇ ਬਾਅਦ ਕਹਿੰਦਾ ਹਾਂ। ਅਤੇ ਇਹ ਬਾਤ ਦੁਨੀਆ ਨੂੰ ਨਿਕਟ ਤੋਂ ਜਾਣਨ-ਸਮਝਣ ਦੇ ਬਾਅਦ ਕਹਿ ਰਿਹਾ ਹਾਂ। ਅਤੇ ਇਸ ਨਾਲ ਪੂਰੇ ਗਲੋਬਲ ਸਾਊਥ ਨੂੰ ਬਹੁਤ ਬੜੀ ਮਦਦ ਮਿਲ ਸਕਦੀ ਹੈ।

Friends,

ਅਗਲੇ 10 ਸਾਲ ਦੇ ਟਾਰਗੇਟ ਨੂੰ ਤੈਅ ਕਰਦੇ ਹੋਏ ਸਾਨੂੰ ਇੱਕ ਬਾਤ ਹੋਰ ਧਿਆਨ ਰੱਖਣੀ ਹੈ। ਉਹ ਹੈ-ਭਾਰਤ ਦੇ ਨੌਜਵਾਨਾਂ ਦੀਆਂ Aspirations. ਭਾਰਤ ਅੱਜ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ। ਇਸ ਯੁਵਾ Aspiration ਨੂੰ ਪੂਰਾ ਕਰਨ ਵਿੱਚ RBI ਦਾ ਅਹਿਮ ਰੋਲ ਹੈ। ਬੀਤੇ 10 ਸਾਲ ਵਿੱਚ ਸਰਕਾਰ ਦੀਆਂ ਪਾਲਿਸੀਜ਼ ਦੀ ਵਜ੍ਹਾ ਨਾਲ ਨਵੇਂ-ਨਵੇਂ ਸੈਕਟਰਸ ਬਣੇ ਹਨ। ਇਨ੍ਹਾਂ ਸੈਕਟਰਸ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਨਵੇਂ ਅਵਸਰ ਮਿਲ ਰਹੇ ਹਨ। ਆਪ (ਤੁਸੀਂ) ਦੇਖੋ, ਅੱਜ ਗ੍ਰੀਨ ਐਨਰਜੀ ਜਿਹੇ ਉੱਭਰਦੇ ਹੋਏ ਖੇਤਰਾਂ ਦਾ ਵਿਸਤਾਰ ਹੋ ਰਿਹਾ ਹੈ।

ਸਰਕਾਰ Solar Energy ਅਤੇ Green Hydrogen ਜਿਹੇ ਸੈਕਟਰਸ ਨੂੰ ਪ੍ਰਮੋਟ ਕਰ ਰਹੀ ਹੈ। ਅੱਜ ਦੇਸ਼ ਵਿੱਚ Ethanol blending ਨੂੰ ਲਗਾਤਾਰ ਵਧਾਇਆ ਗਿਆ ਹੈ। ਡਿਜੀਟਲ ਟੈਕਨੋਲੋਜੀ ਵਿੱਚ ਅੱਜ ਭਾਰਤ ਇੱਕ prime player ਬਣ ਕੇ ਉੱਭਰਿਆ ਹੈ। ਅਸੀਂ ਸਵਦੇਸ਼ੀ 5G technology ‘ਤੇ ਕੰਮ ਕੀਤਾ ਹੈ। ਡਿਫੈਂਸ ਸੈਕਟਰ ਵਿੱਚ ਅਸੀਂ ਬੜੇ  exporter ਦੀ ਭੂਮਿਕਾ ਵਿੱਚ ਆ ਰਹੇ ਹਾਂ।

MSMEs ਪੂਰੀ ਭਾਰਤੀ ਅਰਥਵਿਵਸਥਾ ਅਤੇ Manufacturing Sector ਦੀ Backbone ਜਿਹੇ ਹਨ। ਅਜਿਹੇ ਸਾਰੇ ਸੈਕਟਰਸ ਵਿੱਚ ਅਲੱਗ-ਅਲੱਗ ਤਰੀਕੇ ਦੇ ਕਰਜ਼ ਦੀ ਜ਼ਰੂਰਤ ਹੁੰਦੀ ਹੈ। ਕੋਰੋਨਾ ਦੇ ਸਮੇਂ ਅਸੀਂ MSME Sector ਦੇ ਲਈ ਜੋ Credit Guarantee Scheme ਬਣਾਈ, ਉਸ ਨੇ ਇਸ ਸੈਕਟਰ ਨੂੰ ਬਹੁਤ ਬੜੀ ਸ਼ਕਤੀ ਦਿੱਤੀ ਸੀ। ਰਿਜ਼ਰਵ ਬੈਂਕ ਨੂੰ ਭੀ ਅੱਗੇ Out of the Box Policies ਬਾਰੇ ਸੋਚਣਾ ਹੋਵੇਗਾ। ਮੈਂ ਦੇਖਿਆ ਹੈ ਕਿ ਸਾਡੇ ਸ਼ਕਤੀਕਾਂਤ ਜੀ Out of the Box ਸੋਚਣ ਵਿੱਚ ਮਾਹਰ ਹਨ। ਅਤੇ ਮੈਨੂੰ ਖੁਸ਼ੀ ਹੈ ਸਭ ਤੋਂ ਜ਼ਿਆਦਾ ਤਾਲੀਆਂ ਇਸ ਬਾਤ ‘ਤੇ ਪਈਆਂ। ਵਿਸ਼ੇਸ਼ ਕਰਕੇ ਨਵੇਂ ਸੈਕਟਰਸ ਵਿੱਚ ਸਾਡੇ ਨੌਜਵਾਨਾਂ ਨੂੰ ਉਚਿਤ Credit Availability ਮਿਲੇ, ਇਹ ਸੁਨਿਸ਼ਚਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਸਾਥੀਓ,

21ਵੀਂ ਸਦੀ ਵਿੱਚ Innovation ਦਾ ਬਹੁਤ ਮਹੱਤਵ ਰਹਿਣ ਵਾਲਾ ਹੈ। ਸਰਕਾਰ, Innovation ‘ਤੇ ਰਿਕਾਰਡ Invest ਕਰ ਰਹੀ ਹੈ। ਤੁਸੀਂ ਦੇਖਿਆ ਹੈ, ਹੁਣੇ-ਹੁਣੇ ਅਸੀਂ ਅੰਤਰਿਮ ਬਜਟ ਦਿੱਤਾ ਉਸ ਵਿੱਚ ਇਨੋਵੇਸ਼ਨ ਦੇ ਲਈ 1 ਲੱਖ ਕਰੋੜ ਰੁਪਏ ਦਾ ਰਿਸਰਚ ਫੰਡ ਭੀ ਬਣਾਇਆ ਹੈ। ‘ਕਟਿੰਗ ਐੱਜ ਟੈਕਨੋਲੋਜੀ ’ ‘ਤੇ ਪ੍ਰਪੋਜ਼ਲ ਆਉਣਗੇ, ਜੋ ਲੋਕ ਇਸ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਨ, ਅਸੀਂ ਉਨ੍ਹਾਂ ਦੇ ਲਈ ਕਿਵੇਂ prepare ਹੋਈਏ, ਇਹ ਸੋਚਣਾ ਬਹੁਤ ਜ਼ਰੂਰੀ ਹੈ। ਅਤੇ RBI ਨੂੰ ਹੁਣੇ ਤੋਂ ਸੋਚਣਾ ਚਾਹੀਦਾ ਹੈ ਕਿ ਉਹ ਕਿਵੇਂ ਉਨ੍ਹਾਂ ਦੀ ਮਦਦ ਕਰੇਗਾ। ਸਾਨੂੰ ਅਜਿਹੇ ਲੋਕ ਪਹਿਚਾਣਨੇ ਹੋਣਗੇ, ਸਾਨੂੰ ਅਜਿਹੀਆਂ ਟੀਮਸ ਬਣਾਉਣੀਆਂ ਹੋਣਗੀਆਂ। ਜੋ ਪਰੰਪਰਾਗਤ ਕਾਰੋਬਾਰ ਹਨ, ਜੋ ਆਉਣ ਵਾਲੇ ਵਿਸ਼ੇ ਹਨ, ਸਾਨੂੰ ਉਨ੍ਹਾਂ ਨੂੰ ਲੈ ਕੇ ਐਕਸਪਰਟੀਜ਼ ਡਿਵੈਲਪ ਕਰਨੀ ਚਾਹੀਦੀ ਹੈ।

ਇਸੇ ਤਰ੍ਹਾਂ ਸਪੇਸ ਸੈਕਟਰ ਓਪਨ ਹੋ ਰਿਹਾ ਹੈ, ਇਸ ਵਿੱਚ ਨਵੇਂ-ਨਵੇਂ ਸਟਾਰਟਅੱਪ ਆ ਰਹੇ ਹਨ। ਤਾਂ ਉਨ੍ਹਾਂ ਨੂੰ ਕ੍ਰੈਡਿਟ ਦੇ ਲਈ ਕਿਸ ਤਰ੍ਹਾਂ ਦਾ ਸਪੋਰਟ ਚਾਹੀਦਾ ਹੈ, ਇਹ ਸਾਨੂੰ ਦੇਖਣਾ ਹੋਵੇਗਾ। ਇਸੇ ਤਰ੍ਹਾਂ ਭਾਰਤ ਵਿੱਚ ਇੱਕ ਸਭ ਤੋਂ ਬੜਾ ਖੇਤਰ ਨਵਾਂ ਪੂਰੀ ਤਾਕਤ ਦੇ ਨਾਲ ਆ ਰਿਹਾ ਹੈ, ਉਹ ਹੈ ਟੂਰਿਜ਼ਮ ਸੈਕਟਰ। ਟੂਰਿਜ਼ਮ ਸੈਕਟਰ ਭੀ ਵਧ ਰਿਹਾ ਹੈ ਅਤੇ ਪੂਰੀ ਦੁਨੀਆ ਭਾਰਤ ਆਉਣਾ ਚਾਹੁੰਦੀ ਹੈ, ਭਾਰਤ ਦੇਖਣਾ ਚਾਹੁੰਦੀ ਹੈ, ਭਾਰਤ ਸਮਝਣਾ ਚਾਹੁੰਦੀ ਹੈ। ਹੁਣੇ ਮੈਂ ਕਿਤੇ ਪੜ੍ਹਿਆ ਸੀ, ਜੋ tourism ਦੇ ਐਕਸਪਰਟਸ ਹੁੰਦੇ ਹਨ ਉਨ੍ਹਾਂ ਨੇ ਕਿਹਾ ਹੈ, ਆਉਣ ਵਾਲੇ ਵਰ੍ਹਿਆਂ ਵਿੱਚ religious tourism ਵਿੱਚ ਦੁਨੀਆ ਦਾ ਸਭ ਤੋਂ ਬੜਾ ਕੈਪੀਟਲ ਅਯੁੱਧਿਆ ਬਣਨ ਵਾਲਾ ਹੈ। ਸਾਨੂੰ ਦੇਖਣਾ ਹੋਵੇਗਾ ਕਿ ਇਸ ਸੈਕਟਰ ਨੂੰ ਫਾਇਨੈਂਸ਼ਿਅਲੀ ਸਪੋਰਟ ਕਰਨ ਦੇ  ਲਈ ਸਾਡੀ ਕੀ ਤਿਆਰੀ ਹੈ? ਜੋ ਦੇਸ਼ ਵਿੱਚ ਨਵੇਂ-ਨਵੇਂ ਸੈਕਟਰਸ ਬਣ ਰਹੇ ਹਨ, ਸਾਨੂੰ ਉਨ੍ਹਾਂ ਵਿੱਚ ਹੁਣੇ ਤੋਂ ਐਕਸਪਰਟੀਜ਼ ਡਿਵੈਲਪ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਸੀਂ ਕਿਵੇਂ ਸਪੋਰਟ ਕਰਾਂਗੇ, ਇਸ ‘ਤੇ ਭੀ ਪਹਿਲੇ ਤੋਂ ਮੰਥਨ ਹੋਣਾ ਚਾਹੀਦਾ ਹੈ।

ਅਜੇ 100 ਦਿਨ ਮੈਂ ਚੋਣਾਂ ਵਿੱਚ ਬਿਜ਼ੀ ਹਾਂ, ਤਾਂ ਤੁਹਾਡੇ ਪਾਸ ਭਰਪੂਰ ਸਮਾਂ ਹੈ। ਆਪ (ਤੁਸੀਂ) ਸੋਚ ਕੇ ਰੱਖਿਓ, ਕਿਉਂਕਿ ਸਹੁੰ ਲੈਣ ਦੇ ਦੂਸਰੇ ਦਿਨ ਹੀ ਝਮਾਝਮ ਕੰਮ ਆਉਣ ਵਾਲਾ ਹੈ।

ਸਾਥੀਓ,

ਅਸੀਂ ਲੋਕਾਂ ਨੂੰ ਫਾਇਨੈਂਸ਼ਿਅਲ ਇੰਕਲੂਜ਼ਨ ‘ਤੇ ਬਹੁਤ ਕੰਮ ਕੀਤਾ ਹੈ, ਡਿਜੀਟਲ ਪੇਮੈਂਟ ‘ਤੇ ਬਹੁਤ ਕੰਮ ਕੀਤਾ ਹੈ। ਇਸ ਨਾਲ ਸਾਡੇ ਛੋਟੇ ਬਿਜ਼ਨਸ ਦੀ, ਰੇਹੜੀ-ਪਟੜੀ ਵਾਲਿਆਂ ਦੀ ਫਾਇਨੈਂਸ਼ਿਅਲ capacity ਹੁਣ transparently ਦਿਖਾਈ ਦੇਣ ਲਗੀ ਹੈ ਹੁਣ ਇਸ ਜਾਣਕਾਰੀ ਦਾ ਉਪਯੋਗ ਕਰਦੇ ਹੋਏ ਸਾਨੂੰ ਉਨ੍ਹਾਂ ਨੂੰ ਫਾਇਨੈਂਸ਼ਿਅਲੀ empower ਕਰਨਾ ਹੈ।

Friends,

ਸਾਨੂੰ ਮਿਲ ਕੇ ਅਗਲੇ 10 ਵਰ੍ਹਿਆਂ ਵਿੱਚ ਇੱਕ ਹੋਰ ਬੜਾ ਕੰਮ ਕਰਨਾ ਹੈ। ਸਾਨੂੰ ਭਾਰਤ ਦੀ ਆਰਥਿਕ ਆਤਮਨਿਰਭਰਤਾ ਨੂੰ ਵਧਾਉਣਾ ਹੈ। ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਸਾਡੀ Economy ਦੁਨੀਆ ਦੇ ਸੰਕਟਾਂ ਵਿੱਚ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ। ਅੱਜ ਭਾਰਤ, ਗਲੋਬਲ ਜੀਡੀਪੀ ਗ੍ਰੋਥ ਵਿੱਚ 15 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ Global Growth ਦਾ ਇੰਜਣ ਬਣ ਰਿਹਾ ਹੈ। ਇਨ੍ਹਾਂ ਸਥਿਤੀਆਂ ਵਿੱਚ ਇਹ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਸਾਡਾ ਰੁਪਇਆ ਪੂਰੀ ਦੁਨੀਆ ਵਿੱਚ ਜ਼ਿਆਦਾ Accessible ਭੀ ਹੋਵੇ, Acceptable ਭੀ ਹੋਵੇ।

ਇੱਕ ਹੋਰ Trend ਜੋ ਬੀਤੇ ਕੁਝ ਵਰ੍ਹਿਆਂ ਵਿੱਚ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲਿਆ ਹੈ, ਉਹ ਹੈ-ਬਹੁਤ ਜ਼ਿਆਦਾ ਆਰਥਿਕ ਵਿਸਤਾਰ ਅਤੇ ਵਧਦਾ ਹੋਇਆ ਕਰਜ਼। ਕਈ ਦੇਸ਼ਾਂ ਦਾ Private Sector Debt ਤਾਂ ਉਨ੍ਹਾਂ ਦੀ GDP  ਦੇ ਦੁੱਗਣੇ ਤੱਕ ਪਹੁੰਚ ਗਿਆ ਹੈ। ਕਈ ਦੇਸ਼ਾਂ ਦਾ Debt Level ਉਸ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ। ਰਿਜ਼ਰਵ ਬੈਂਕ ਨੂੰ ਇਸ ‘ਤੇ ਭੀ ਇੱਕ ਸਟਡੀ ਕਰਨੀ ਚਾਹੀਦੀ ਹੈ।

ਭਾਰਤ ਦੀ ਗ੍ਰੋਥ ਦੇ ਜਿਤਨੇ ਪ੍ਰੌਸਪੈਕਟਸ ਅਤੇ ਪ੍ਰੋਟੈਂਸ਼ਿਅਲ ਹਨ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰੈਡਿਟ ਦੀ ਕਿਤਨੀ ਉਪਲਬਧਤਾ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਕਿਵੇਂ ਸਸਟੇਨਬਲ ਤਰੀਕੇ ਨਾਲ ਮੈਨੇਜ ਕੀਤਾ ਜਾਣਾ ਚਾਹੀਦਾ ਹੈ, ਇਸ ਨੂੰ ਆਧੁਨਿਕ ਪਰਿਪੇਖ ਵਿੱਚ ਤੈਅ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਸਾਥੀਓ,

ਦੇਸ਼ ਦੇ ਲਈ ਜ਼ਰੂਰੀ ਪ੍ਰੋਜੈਕਟਸ ਨੂੰ ਫੰਡਿੰਗ ਦੇਣ ਦੇ ਲਈ ਸਾਡੀ ਬੈਂਕਿੰਗ ਇੰਡਸਟ੍ਰੀ ਦਾ ਅੱਗੇ ਵਧਣਾ ਭੀ ਉਤਨਾ ਹੀ ਜ਼ਰੂਰੀ ਹੋਵੇਗਾ। ਅਤੇ ਇਸ ਜ਼ਰੂਰਤ ਦੇ ਦਰਮਿਆਨ, ਅੱਜ ਕਈ ਮੋਰਚਿਆਂ ‘ਤੇ ਚੁਣੌਤੀਆਂ ਭੀ ਹਨ। AI ਅਤੇ Block Chain ਜਿਹੀਆਂ ਨਵੀਆਂ ਤਕਨੀਕਾਂ ਨੇ ਬੈਂਕਿੰਗ ਦੇ ਤਰੀਕਿਆਂ ਨੂੰ ਬਦਲਿਆ ਹੈ। ਪੂਰਾ ਤਰੀਕਾ ਬਦਲ ਗਿਆ ਹੈ। ਵਧਦੀ Digital Banking ਦੀ ਵਿਵਸਥਾ ਵਿੱਚ Cyber Security ਦੀ ਭੂਮਿਕਾ ਬਹੁਤ ਅਹਿਮ ਹੋ ਗਈ ਹੈ। Fintech ਵਿੱਚ ਹੋਣ ਵਾਲੇ ਨਵੇਂ ਇਨੋਵੇਸ਼ਨਸ ਬੈਂਕਿੰਗ ਦੇ ਨਵੇਂ ਤਰੀਕੇ ਬਣਾਉਣ ਜਾ ਰਹੇ ਹਨ। ਅਜਿਹੀਆਂ ਪਰਿਸਥਿਤੀਆਂ ਵਿੱਚ ਦੇਸ਼ ਦੇ Banking Sector ਦੇ ਸਟ੍ਰਕਚਰ ਵਿੱਚ ਕੀ ਬਦਲਾਅ ਜ਼ਰੂਰੀ ਹਨ, ਇਸ ‘ਤੇ ਸਾਨੂੰ ਸੋਚਣਾ ਹੋਵੇਗਾ। ਇਸ ਵਿੱਚ ਸਾਨੂੰ ਨਵੇਂ financing, operating and business models ਦੀ ਜ਼ਰੂਰਤ ਹੋ ਸਕਦੀ ਹੈ। ਗਲੋਬਲ ਚੈਂਪੀਅਨ ਦੀਆਂ ਕ੍ਰੈਡਿਟ ਜ਼ਰੂਰਤਾਂ ਤੋਂ ਲੈ ਕੇ ਰੇਹੜੀ ਪਟੜੀ ਵਾਲਿਆਂ ਤੱਕ ਦੀ ਜ਼ਰੂਰਤ ਨੂੰ, ਕਟਿੰਗ ਐੱਜ ਸੈਕਟਰਸ ਤੋਂ ਲੈ ਕੇ ਟ੍ਰੈਡਿਸ਼ਨਲ ਸੈਕਟਰਸ ਤੱਕ ਦੀਆਂ ਜ਼ਰੂਰਤਾਂ ਨੂੰ, ਅਸੀਂ ਪੂਰਾ ਕਰ ਸਕੀਏ, ਇਹ ਵਿਕਸਿਤ ਭਾਰਤ ਦੇ ਲਈ ਬਹੁਤ ਜ਼ਰੂਰੀ ਹੈ।

ਵਿਕਸਿਤ ਭਾਰਤ ਦੇ ਬੈਂਕਿੰਗ ਵਿਜ਼ਨ ਦੇ ਇਸ ਪੂਰੇ ਅਧਿਐਨ ਦੇ ਲਈ ਰਿਜ਼ਰਵ ਬੈਂਕ ਬਹੁਤ ਉਪਯੁਕਤ (ਉਚਿਤ) ਸੰਸਥਾ ਹੈ। ਤੁਹਾਡੇ ਇਹ ਪ੍ਰਯਾਸ 2047 ਦੇ ਵਿਕਸਿਤ ਭਾਰਤ ਦੇ ਨਿਰਮਾਣ ਦੇ  ਲਈ ਬਹੁਤ ਅਹਿਮ ਹੋਣਗੇ।

ਇੱਕ ਵਾਰ ਫਿਰ ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

 

*****

ਡੀਐੱਸ/ਐੱਸਟੀ/ਐੱਨਐੱਸ