Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਖ਼ਾਹਿਸ਼ੀ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ


ਭਾਰਤ ਵਿੱਚ ਏਆਈ ਨਿਰਮਾਣ ਅਤੇ ਭਾਰਤ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਕਾਰਜ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ 10,371.92 ਕਰੋੜ ਰੁਪਏ ਦੇ ਬਜਟ ਖਰਚੇ ਦੇ ਨਾਲ ਰਾਸ਼ਟਰੀ ਪੱਧਰ ਦੇ ਵਿਆਪਕ ਇੰਡੀਆਏਆਈ (IndiaAI) ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ

ਇੰਡੀਆਏਆਈ (IndiaAI) ਮਿਸ਼ਨ ਪਬਲਿਕ ਅਤੇ ਪ੍ਰਾਈਵੇਟ ਖੇਤਰਾਂ ਵਿੱਚ ਰਣਨੀਤਕ ਪ੍ਰੋਗਰਾਮਾਂ ਅਤੇ ਭਾਈਵਾਲੀ ਰਾਹੀਂ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਨੋਵੇਸ਼ਨ ਨੂੰ ਉਤਪ੍ਰੇਰਿਤ ਕਰਨ ਵਾਲਾ ਇੱਕ ਵਿਆਪਕ ਈਕੋਸਿਸਟਮ ਸਥਾਪਿਤ ਕਰੇਗਾ ਕੰਪਿਊਟਿੰਗ ਪਹੁੰਚ ਦਾ ਲੋਕਤੰਤਰੀਕਰਣ ਕਰਕੇਡਾਟਾ ਗੁਣਵੱਤਾ ਵਿੱਚ ਸੁਧਾਰ ਕਰਕੇਸਵਦੇਸ਼ੀ ਏਆਈ ਸਮਰੱਥਾਵਾਂ ਨੂੰ ਵਿਕਸਤ ਕਰਕੇਚੋਟੀ ਦੀ ਏਆਈ ਪ੍ਰਤਿਭਾ ਨੂੰ ਆਕਰਸ਼ਿਤ ਕਰਕੇਉਦਯੋਗਿਕ ਸਹਿਯੋਗ ਨੂੰ ਸਮਰੱਥ ਬਣਾ ਕੇਸਟਾਰਟ ਅੱਪ ਜੋਖਮ ਪੂੰਜੀ ਪ੍ਰਦਾਨ ਕਰਕੇਸਮਾਜਿਕ ਤੌਰ ‘ਤੇ ਪ੍ਰਭਾਵਸ਼ਾਲੀ ਏਆਈ ਪ੍ਰੋਜੈਕਟਾਂ ਨੂੰ ਯਕੀਨੀ ਬਣਾ ਕੇ ਅਤੇ ਨੈਤਿਕ ਏਆਈ ਨੂੰ ਮਜ਼ਬੂਤ ਕਰਕੇਇਹ ਭਾਰਤ ਦੇ ਏਆਈ ਈਕੋਸਿਸਟਮ ਦੇ ਜ਼ਿੰਮੇਵਾਰਸੰਮਲਿਤ ਵਿਕਾਸ ਨੂੰ ਅੱਗੇ ਵਧਾਏਗਾ

ਇਸ ਮਿਸ਼ਨ ਨੂੰ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀਦੇ ਤਹਿਤ ‘ਇੰਡੀਆਏਆਈ‘ (IndiaAI) ਸੁਤੰਤਰ ਵਪਾਰ ਮੰਡਲ (ਆਈਬੀਡੀਦੁਆਰਾ ਲਾਗੂ ਕੀਤਾ ਜਾਵੇਗਾ ਅਤੇ ਇਸ ਵਿੱਚ ਹੇਠ ਲਿਖੇ ਭਾਗ ਹਨ:

1. ਇੰਡੀਆਏਆਈ (IndiaAI) ਕੰਪਿਊਟ ਸਮਰੱਥਾ ਇੰਡੀਆਏਆਈ (IndiaAI) ਕੰਪਿਊਟ ਪਿੱਲਰ ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਏਆਈ ਸਟਾਰਟਅੱਪਸ ਅਤੇ ਖੋਜ ਈਕੋਸਿਸਟਮ ਦੀਆਂ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਉੱਚ ਪੱਧਰੀ ਸਕੇਲੇਬਲ ਏਆਈ ਕੰਪਿਊਟਿੰਗ ਈਕੋਸਿਸਟਮ ਦਾ ਨਿਰਮਾਣ ਕਰੇਗਾ ਇਸ ਈਕੋਸਿਸਟਮ ਵਿੱਚ 10,000 ਜਾਂ ਇਸ ਤੋਂ ਵੱਧ ਗ੍ਰਾਫਿਕਸ ਪ੍ਰੋਸੈੱਸਿੰਗ ਯੂਨਿਟਾਂ (ਜੀਪੀਯੂਦਾ ਏਆਈ ਕੰਪਿਊਟ ਇਨਫ੍ਰਾਸਟ੍ਰਕਚਰ ਸ਼ਾਮਲ ਹੋਵੇਗਾਜੋ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੇ ਜ਼ਰੀਏ ਬਣਾਇਆ ਗਿਆ ਹੈ ਇਸ ਤੋਂ ਇਲਾਵਾਏਆਈ ਮਾਰਕਿਟਪਲੇਸ ਨੂੰ ਏਆਈ ਇਨੋਵੇਟਰਾਂ ਨੂੰ ਸੇਵਾ ਅਤੇ ਪ੍ਰੀਟ੍ਰੇਂਡ ਮਾਡਲਾਂ ਦੇ ਤੌਰ ‘ਤੇ ਪੇਸ਼ ਕਰਨ ਲਈ ਤਿਆਰ ਕੀਤਾ ਜਾਵੇਗਾ ਇਹ ਏਆਈ ਇਨੋਵੇਸ਼ਨ ਦੇ ਲਈ ਮਹੱਤਵਪੂਰਨ ਸਰੋਤਾਂ ਲਈ ਇੱਕਸਟਾਪ ਹੱਲ ਵਜੋਂ ਕੰਮ ਕਰੇਗਾ

2. ਇੰਡੀਆਏਆਈ (IndiaAI) ਇਨੋਵੇਸ਼ਨ ਸੈਂਟਰ  ਇੰਡੀਆਏਆਈ (IndiaAI) ਇਨੋਵੇਸ਼ਨ ਸੈਂਟਰ ਮਹੱਤਵਪੂਰਨ ਖੇਤਰਾਂ ਵਿੱਚ ਸਵਦੇਸ਼ੀ ਬੜੇ ਮਲਟੀਮੋਡਲ ਮਾਡਲਾਂ (ਐੱਲਐੱਮਐੱਮਜ਼ਅਤੇ ਡੋਮੇਨਵਿਸ਼ੇਸ਼ ਬੁਨਿਆਦ ਮਾਡਲਾਂ ਦੇ ਵਿਕਾਸ ਅਤੇ ਤੈਨਾਤੀ ਦਾ ਕੰਮ ਕਰੇਗਾ

3. ਇੰਡੀਆਏਆਈ (IndiaAI) ਡੇਟਾਸੇਟਸ ਪਲੈਟਫਾਰਮ – ਇੰਡੀਆਏਆਈ (IndiaAI) ਡੇਟਾਸੇਟਸ ਪਲੈਟਫਾਰਮ ਏਆਈ ਇਨੋਵੇਸ਼ਨ ਲਈ ਗੁਣਵੱਤਾ ਦੇ ਨੌਨਪਰਸਨਲ ਡੇਟਾਸੈਟਾਂ ਤੱਕ ਪਹੁੰਚ ਨੂੰ ਸੁਚਾਰੂ ਬਣਾਏਗਾ ਭਾਰਤੀ ਸਟਾਰਟਅੱਪਸ ਅਤੇ ਖੋਜਕਰਤਾਵਾਂ ਨੂੰ ਨੌਨਪਰਸਨਲ ਡੇਟਾਸੈਟਾਂ ਤੱਕ ਸਹਿਜ ਪਹੁੰਚ ਲਈ ਵੰਨਸਟਾਪ ਹੱਲ ਪ੍ਰਦਾਨ ਕਰਨ ਲਈ ਇੱਕ ਯੂਨੀਫਾਇਡ ਡੇਟਾ ਪਲੈਟਫਾਰਮ ਵਿਕਸਿਤ ਕੀਤਾ ਜਾਵੇਗਾ

4. ਇੰਡੀਆਏਆਈ (IndiaAI) ਐਪਲੀਕੇਸ਼ਨ ਡਿਵੈਲਪਮੈਂਟ ਇਨੀਸ਼ੀਏਟਿਵ – ਇੰਡੀਆਏਆਈ (IndiaAI) ਐਪਲੀਕੇਸ਼ਨ ਡਿਵੈਲਪਮੈਂਟ ਇਨਿਸ਼ਿਏਟਿਵ ਕੇਂਦਰੀ ਮੰਤਰਾਲਿਆਂਰਾਜ ਵਿਭਾਗਾਂ ਅਤੇ ਹੋਰ ਸੰਸਥਾਵਾਂ ਤੋਂ ਪ੍ਰਾਪਤ ਸਮੱਸਿਆ ਬਿਆਨਾਂ ਲਈ ਮਹੱਤਵਪੂਰਨ ਖੇਤਰਾਂ ਵਿੱਚ ਏਆਈ ਐਪਲੀਕੇਸ਼ਨਾਂ ਨੂੰ ਉਤਸ਼ਾਹਿਤ ਕਰੇਗੀ ਇਹ ਪਹਿਲ ਬੜੇ ਪੱਧਰ ‘ਤੇ ਸਮਾਜਿਕਆਰਥਿਕ ਪਰਿਵਰਤਨ ਨੂੰ ਉਤਪ੍ਰੇਰਿਤ ਕਰਨ ਦੀ ਸੰਭਾਵਨਾ ਦੇ ਨਾਲ ਪ੍ਰਭਾਵਸ਼ਾਲੀ ਏਆਈ ਹੱਲਾਂ ਨੂੰ ਅਪਣਾਉਣ/ਸਕੇਲਿੰਗ/ਪ੍ਰੋਤਸਾਹਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗੀ

5. ਇੰਡੀਆਏਆਈ (IndiaAI) ਫਿਊਚਰ ਸਕਿੱਲਸ – ਇੰਡੀਆਏਆਈ (IndiaAI) ਫਿਊਚਰ ਸਕਿੱਲਸ ਨੂੰ ਏਆਈ ਪ੍ਰੋਗਰਾਮਾਂ ਵਿੱਚ ਦਾਖਲੇ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਲਈ ਸੰਕਲਪਿਤ ਕੀਤਾ ਗਿਆ ਹੈ ਅਤੇ ਅੰਡਰਗ੍ਰੈਜੂਏਟਮਾਸਟਰਸਪੱਧਰ ਅਤੇ ਪੀਐੱਚਡੀ ਪ੍ਰੋਗਰਾਮ ਵਿੱਚ ਏਆਈ ਕੋਰਸਾਂ ਨੂੰ ਵਧਾਏਗਾ ਇਸ ਤੋਂ ਇਲਾਵਾਬੁਨਿਆਦ ਪੱਧਰ ਦੇ ਕੋਰਸਾਂ ਨੂੰ ਪ੍ਰਦਾਨ ਕਰਨ ਲਈ ਭਾਰਤ ਭਰ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਡੇਟਾ ਅਤੇ ਏਆਈ ਲੈਬਸ ਸਥਾਪਿਤ ਕੀਤੀਆਂ ਜਾਣਗੀਆਂ

6. ਇੰਡੀਆਏਆਈ (IndiaAI) ਸਟਾਰਟਅਪ ਫਾਇਨੈਂਸਿੰਗ – ਇੰਡੀਆਏਆਈ (IndiaAI) ਸਟਾਰਟਅੱਪ ਫਾਇਨੈਂਸਿੰਗ ਪਿੱਲਰ ਨੂੰ ਡੀਪਟੈੱਕ ਏਆਈ ਸਟਾਰਟਅੱਪਸ ਨੂੰ ਸਮਰਥਨ ਅਤੇ ਤੇਜ਼ ਕਰਨ ਅਤੇ ਭਵਿੱਖ ਦੇ ਏਆਈ ਪ੍ਰੋਜੈਕਟਾਂ ਨੂੰ ਸਮਰੱਥ ਬਣਾਉਣ ਲਈ ਫੰਡਿੰਗ ਤੱਕ ਸੁਚਾਰੂ ਪਹੁੰਚ ਪ੍ਰਦਾਨ ਕਰਨ ਲਈ ਸੰਕਲਪਿਤ ਕੀਤਾ ਗਿਆ ਹੈ

7. ਸੁਰੱਖਿਅਤ ਅਤੇ ਭਰੋਸੇਮੰਦ ਏਆਈ– ਜ਼ਿੰਮੇਵਾਰ ਵਿਕਾਸਤੈਨਾਤੀ ਅਤੇ ਏਆਈ ਨੂੰ ਅਪਣਾਉਣ ਨੂੰ ਅੱਗੇ ਵਧਾਉਣ ਲਈ ਢੁਕਵੇਂ ਨਿਗਰਾਨਾਂ ਦੀ ਜ਼ਰੂਰਤ ਨੂੰ ਪਹਿਚਾਣਦੇ ਹੋਏਸੁਰੱਖਿਅਤ ਅਤੇ ਭਰੋਸੇਮੰਦ ਏਆਈ ਪਿੱਲਰ ਸਵਦੇਸ਼ੀ ਟੂਲਸ ਅਤੇ ਫ੍ਰੇਮਵਰਕਇਨੋਵੇਟਰਾਂ ਲਈ ਸਵੈਮੁੱਲਾਂਕਣ ਜਾਂਚ ਸੂਚੀਆਂ ਅਤੇ ਹੋਰ ਦਿਸ਼ਾਨਿਰਦੇਸ਼ਾਂ ਅਤੇ ਗਵਰਨੈਂਸ ਫ੍ਰੇਮਵਰਕ ਦੇ ਵਿਕਾਸ ਸਮੇਤ ਜ਼ਿੰਮੇਵਾਰ ਏਆਈ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਯੋਗ ਬਣਾਏਗਾ

ਪ੍ਰਵਾਨਿਤ ਇੰਡੀਆਏਆਈ (IndiaAI) ਮਿਸ਼ਨ ਭਾਰਤ ਦੀ ਤਕਨੀਕੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਨਵਾਚਾਰ ਨੂੰ ਅੱਗੇ ਵਧਾਏਗਾ ਅਤੇ ਘਰੇਲੂ ਸਮਰੱਥਾ ਦਾ ਨਿਰਮਾਣ ਕਰੇਗਾ ਇਹ ਦੇਸ਼ ਦੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨ ਲਈ ਉੱਚ ਹੁਨਰਮੰਦ ਰੋਜ਼ਗਾਰ ਦੇ ਮੌਕੇ ਭੀ ਪੈਦਾ ਕਰੇਗਾ ਇੰਡੀਆਏਆਈ (IndiaAI) ਮਿਸ਼ਨ ਭਾਰਤ ਨੂੰ ਦੁਨੀਆ ਨੂੰ ਇਹ ਦਿਖਾਉਣ ਵਿੱਚ ਮਦਦ ਕਰੇਗਾ ਕਿ ਕਿਵੇਂ ਇਸ ਪਰਿਵਰਤਨਸ਼ੀਲ ਟੈਕਨੋਲੋਜੀ ਦੀ ਵਰਤੋਂ ਸਮਾਜਿਕ ਭਲਾਈ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਵਧਾਇਆ ਜਾ ਸਕਦਾ ਹੈ

 

 

 ************

ਡੀਐੱਸਸ /ਐੱਸਕੇਐੱਸ