Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਵਿਕਸਤ ਭਾਰਤ ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਤ ਭਾਰਤ ਵਿਕਸਤ ਮੱਧ ਪ੍ਰਦੇਸ਼’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਨੀਂਹ ਪੱਥਰ ਰੱਖਿਆ ਅਤੇ ਪੂਰੇ ਮੱਧ ਪ੍ਰਦੇਸ਼ ਵਿੱਚ ਲਗਭਗ 17,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਪ੍ਰੋਜੈਕਟ ਸਿੰਚਾਈ, ਬਿਜਲੀ, ਸੜਕ, ਰੇਲ, ਜਲ ਸਪਲਾਈ, ਕੋਲਾ ਅਤੇ ਉਦਯੋਗ ਸਮੇਤ ਕਈ ਅਹਿਮ ਖੇਤਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਡਿੰਡੋਰੀ ‘ਚ ਸੜਕ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟ ਕਰਦਿਆਂ ਕੀਤੀ ਅਤੇ ਕਿਹਾ ਕਿ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇਸ ਦੁੱਖ ਦੀ ਘੜੀ ਵਿੱਚ ਮੱਧ ਪ੍ਰਦੇਸ਼ ਦੇ ਲੋਕਾਂ ਨਾਲ ਖੜ੍ਹਾ ਹਾਂ।”

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਵਿਕਸਮ ਭਾਰਤ ਦੇ ਮਤੇ ਨਾਲ ਰਾਜ ਦੀਆਂ ਸਾਰੀਆਂ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਤੋਂ ਲੱਖਾਂ ਨਾਗਰਿਕਾਂ ਨੂੰ ਇਸ ਸਮਾਗਮ ਨਾਲ ਜੋੜਿਆ ਗਿਆ ਸੀ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਹੋਰ ਰਾਜਾਂ ਵੱਲੋਂ ਵੀ ਇਸੇ ਤਰ੍ਹਾਂ ਦੇ ਮਤਿਆਂ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਭਾਰਤ ਉਦੋਂ ਹੀ ਵਿਕਸਤ ਬਣੇਗਾ ਜਦੋਂ ਸੂਬੇ ਵਿਕਸਤ ਹੋਣਗੇ।

ਮੱਧ ਪ੍ਰਦੇਸ਼ ਵਿੱਚ ਭਲਕੇ 9-ਦਿਨਾ ਵਿਕਰਮੋਤਸਵ ਦੀ ਸ਼ੁਰੂਆਤ ਨੂੰ ਨੋਟ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੌਜੂਦਾ ਘਟਨਾਕ੍ਰਮ ਦੇ ਨਾਲ ਰਾਜ ਦੀ ਸ਼ਾਨਦਾਰ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਉਜੈਨ ਵਿੱਚ ਲਗਾਈ ਗਈ ਵੈਦਿਕ ਘੜੀ ਸਰਕਾਰ ਦੀ ਵਿਰਾਸਤ ਅਤੇ ਵਿਕਾਸ ਨੂੰ ਨਾਲ ਲੈ ਕੇ ਚੱਲਣ ਦਾ ਸਬੂਤ ਹੈ। ਪ੍ਰਧਾਨ ਮੰਤਰੀ ਨੇ ਅਫ਼ਸੋਸ ਜਤਾਇਆ, “ਬਾਬਾ ਮਹਾਕਾਲ ਦਾ ਸ਼ਹਿਰ ਕਦੇ ਦੁਨੀਆ ਲਈ ਸਮੇਂ ਦੀ ਗਣਨਾ ਦਾ ਕੇਂਦਰ ਸੀ ਪਰ ਇਸਦੀ ਮਹੱਤਤਾ ਨੂੰ ਭੁੱਲ ਗਿਆ”। ਇਸ ਅਣਗਹਿਲੀ ਨੂੰ ਦੂਰ ਕਰਨ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਉਜੈਨ ਵਿੱਚ ਵਿਸ਼ਵ ਦੀ ਪਹਿਲੀ ਵਿਕਰਮਾਦਿਤਯ ਵੈਦਿਕ ਘੜੀ ਦੀ ਮੁੜ ਸਥਾਪਨਾ ਕੀਤੀ ਹੈ ਅਤੇ ਇਹ ‘ਕਾਲ ਚੱਕਰ’ ਦਾ ਗਵਾਹ ਬਣੇਗਾ ਜਦੋਂ ਭਾਰਤ ਇੱਕ ਵਿਕਸਤ ਰਾਸ਼ਟਰ ਬਣਨ ਦੇ ਰਾਹ ‘ਤੇ ਹੋਵੇਗਾ।

ਅੱਜ ਦੇ ਸਮਾਗਮ ਵਿੱਚ ਪੀਣ ਵਾਲੇ ਪਾਣੀ, ਸਿੰਚਾਈ, ਬਿਜਲੀ, ਸੜਕਾਂ, ਖੇਡ ਕੰਪਲੈਕਸਾਂ ਅਤੇ ਕਮਿਊਨਿਟੀ ਹਾਲਾਂ ਨਾਲ ਸਬੰਧਤ 17,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ 30 ਸਟੇਸ਼ਨਾਂ ‘ਤੇ ਆਧੁਨਿਕੀਕਰਨ ਦੇ ਕੰਮ ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, ”ਡਬਲ ਇੰਜਣ ਵਾਲੀ ਸਰਕਾਰ ਵਿਕਾਸ ਕਾਰਜ ਦੁੱਗਣੀ ਰਫਤਾਰ ਨਾਲ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਮੋਦੀ ਦੀ ਗਾਰੰਟੀ ਵਿੱਚ ਦੇਸ਼ ਦੇ ਭਰੋਸੇ ਲਈ ਧੰਨਵਾਦ ਪ੍ਰਗਟਾਇਆ। ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦਾ ਆਪਣਾ ਸੰਕਲਪ ਰੱਖਿਆ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਉਦਯੋਗ ਅਤੇ ਸੈਰ-ਸਪਾਟਾ ‘ਤੇ ਦੋਹਰੇ ਇੰਜਣ ਵਾਲੀ ਸਰਕਾਰ ਦੇ ਜ਼ੋਰ ਨੂੰ ਉਜਾਗਰ ਕੀਤਾ ਅਤੇ ਮਾਂ ਨਰਮਦਾ ਨਦੀ ‘ਤੇ ਤਿੰਨ ਵੱਡੇ ਜਲ ਪ੍ਰੋਜੈਕਟਾਂ ਦੇ ਨੀਂਹ ਪੱਥਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਕਬਾਇਲੀ ਖੇਤਰਾਂ ਵਿੱਚ ਸਿੰਚਾਈ ਦੇ ਮੁੱਦਿਆਂ ਨੂੰ ਹੱਲ ਕਰੇਗਾ ਸਗੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮੁੱਦੇ ਨੂੰ ਵੀ ਹੱਲ ਕਰੇਗਾ। “ਅਸੀਂ ਮੱਧ ਪ੍ਰਦੇਸ਼ ਦੇ ਸਿੰਚਾਈ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦੇ ਗਵਾਹ ਹਾਂ”, ਪ੍ਰਧਾਨ ਮੰਤਰੀ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਨ-ਬੇਤਵਾ ਨਦੀ ਜੋੜਨ ਵਾਲਾ ਪ੍ਰੋਜੈਕਟ ਬੁੰਦੇਲਖੰਡ ਖੇਤਰ ਵਿੱਚ ਲੱਖਾਂ ਪਰਿਵਾਰਾਂ ਦੇ ਜੀਵਨ ਨੂੰ ਬਦਲ ਦੇਵੇਗਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਸੇਵਾ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਹੈ। ਸਿੰਚਾਈ ਖੇਤਰ ਵਿੱਚ ਅੱਜ 2014 ਤੋਂ 10 ਸਾਲ ਪਹਿਲਾਂ ਦੀ ਮਿਆਦ ਦੇ ਨਾਲ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਅੱਜ 90 ਲੱਖ ਹੈਕਟੇਅਰ ਦੇ ਮੁਕਾਬਲੇ 40 ਲੱਖ ਹੈਕਟੇਅਰ ਤੱਕ ਮਾਈਕ੍ਰੋ ਸਿੰਚਾਈ ਦਾ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ,”ਇਹ ਮੌਜੂਦਾ ਸਰਕਾਰ ਦੀਆਂ ਤਰਜੀਹਾਂ ਅਤੇ ਇਸਦੀ ਤਰੱਕੀ ਦੇ ਪੈਮਾਨੇ ਨੂੰ ਦਰਸਾਉਂਦਾ ਹੈ।”

ਛੋਟੇ ਕਿਸਾਨਾਂ ਦੀ ਇੱਕ ਹੋਰ ਗੰਭੀਰ ਸਮੱਸਿਆ ਅਰਥਾਤ ਭੰਡਾਰਨ ਦੀ ਘਾਟ ਨੂੰ ਛੋਹਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ‘ਦੁਨੀਆ ਦੇ ਸਭ ਤੋਂ ਵੱਡੇ ਸਟੋਰੇਜ ਪ੍ਰੋਜੈਕਟ’ ਬਾਰੇ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਵੱਡੇ ਗੋਦਾਮਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਦੇਸ਼ ਵਿੱਚ 700 ਲੱਖ ਮੀਟ੍ਰਿਕ ਟਨ ਦੀ ਨਵੀਂ ਸਟੋਰੇਜ ਸਮਰੱਥਾ ਹੋਵੇਗੀ। “ਸਰਕਾਰ ਇਸ ‘ਤੇ 1.25 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।”

ਪ੍ਰਧਾਨ ਮੰਤਰੀ ਨੇ ਸਹਿਕਾਰੀ ਸਭਾਵਾਂ ਰਾਹੀਂ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਹਿਕਾਰੀ ਲਾਭ ਦੁੱਧ ਅਤੇ ਗੰਨੇ ਦੇ ਸਾਬਤ ਖੇਤਰਾਂ ਤੋਂ ਅਨਾਜ, ਫਲ ਅਤੇ ਸਬਜ਼ੀਆਂ ਅਤੇ ਮੱਛੀ ਪਾਲਣ ਵਰਗੇ ਖੇਤਰਾਂ ਤੱਕ ਫੈਲ ਰਹੇ ਹਨ। ਪੇਂਡੂ ਆਮਦਨ ਵਧਾਉਣ ਦੇ ਉਦੇਸ਼ ਨਾਲ ਲੱਖਾਂ ਪਿੰਡਾਂ ਵਿੱਚ ਸਹਿਕਾਰੀ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਮਾਧਿਅਮ ਨਾਲ ਗ੍ਰਾਮੀਣ ਜਾਇਦਾਦ ਦੇ ਵਿਵਾਦਾਂ ਦਾ ਸਥਾਈ ਹੱਲ ਲੱਭਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਯੋਜਨਾ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਮੱਧ ਪ੍ਰਦੇਸ਼ ਦੀ ਸ਼ਲਾਘਾ ਕੀਤੀ ਕਿਉਂਕਿ ਡਰੋਨ ਦੁਆਰਾ 100 ਪ੍ਰਤੀਸ਼ਤ ਪਿੰਡਾਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਹੁਣ ਤੱਕ 20 ਲੱਖ ਤੋਂ ਵੱਧ ਸਵਾਮਿਤਵ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।

ਮੱਧ ਪ੍ਰਦੇਸ਼ ਦੇ 55 ਜ਼ਿਲ੍ਹਿਆਂ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਨਾਵਾਂ ਦੇ ਤਬਾਦਲੇ ਅਤੇ ਰਜਿਸਟਰੀ ਨਾਲ ਸਬੰਧਤ ਮੁੱਦਿਆਂ ਲਈ ਡਿਜੀਟਲ ਹੱਲ ਪ੍ਰਦਾਨ ਕਰੇਗਾ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਖਰਚਿਆਂ ਦੀ ਬਚਤ ਹੋਵੇਗੀ।

ਮੱਧ ਪ੍ਰਦੇਸ਼ ਨੂੰ ਉਦਯੋਗਾਂ ਵਿੱਚ ਮੋਹਰੀ ਰਾਜਾਂ ਵਿੱਚੋਂ ਇੱਕ ਬਣਾਉਣ ਦੀ ਨੌਜਵਾਨਾਂ ਦੀ ਇੱਛਾ ਨਾਲ ਸਹਿਮਤ ਹੁੰਦਿਆਂ ਪ੍ਰਧਾਨ ਮੰਤਰੀ ਨੇ ਸੂਬੇ ਵਿੱਚ ਪਹਿਲੀ ਵਾਰ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਮੌਜੂਦਾ ਸਰਕਾਰ ਨਵੇਂ ਮੌਕੇ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਨੌਜਵਾਨਾਂ ਦੇ ਸੁਪਨੇ ਮੋਦੀ ਦਾ ਸੰਕਲਪ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਮੱਧ ਪ੍ਰਦੇਸ਼ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਬਣੇਗਾ ਅਤੇ ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਲਈ ਚੁੱਕੇ ਗਏ ਕਦਮਾਂ ਵਜੋਂ ਸੀਤਾਪੁਰ, ਮੋਰੇਨਾ ਵਿੱਚ ਮੈਗਾ ਲੈਦਰ ਅਤੇ ਫੁੱਟਵੀਅਰ ਕਲੱਸਟਰ, ਇੰਦੌਰ ਦੇ ਰੈਡੀਮੇਡ ਗਾਰਮੈਂਟ ਉਦਯੋਗ ਲਈ ਟੈਕਸਟਾਈਲ ਪਾਰਕ, ਮੰਦਸੌਰ ਵਿੱਚ ਉਦਯੋਗਿਕ ਪਾਰਕ ਦੇ ਵਿਸਤਾਰ ਅਤੇ ਧਾਰ ਉਦਯੋਗਿਕ ਪਾਰਕ ਦੇ ਵਿਕਾਸ ਦਾ ਜ਼ਿਕਰ ਕੀਤਾ। ਭਾਰਤ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਦਬਾਅ ਨੂੰ ਉਜਾਗਰ ਕਰਦਿਆਂ, ਜਿਸ ਨਾਲ ਖਿਡੌਣਿਆਂ ਦੇ ਨਿਰਯਾਤ ਵਿੱਚ ਵਾਧਾ ਹੋਇਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤਰ ਵਿੱਚ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਕਾਰਨ ਬੁਧਨੀ ਵਿੱਚ ਖਿਡੌਣਾ ਬਣਾਉਣ ਵਾਲੇ ਭਾਈਚਾਰੇ ਲਈ ਕਈ ਮੌਕੇ ਪੈਦਾ ਹੋਣਗੇ।

ਸਮਾਜ ਦੇ ਅਣਗੌਲੇ ਤਬਕਿਆਂ ਦੀ ਦੇਖਭਾਲ ਕਰਨ ਦੀ ਆਪਣੀ ਵਚਨਬੱਧਤਾ ਅਨੁਸਾਰ ਪ੍ਰਧਾਨ ਮੰਤਰੀ ਨੇ ਰਵਾਇਤੀ ਕਾਰੀਗਰਾਂ ਨੂੰ ਪ੍ਰਚਾਰ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰ ਉਪਲਬਧ ਪਲੈਟਫਾਰਮ ਤੋਂ ਇਹਨਾਂ ਕਲਾਕਾਰਾਂ ਦੇ ਆਪਣੇ ਨਿਯਮਤ ਪ੍ਰਚਾਰ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਵਿਦੇਸ਼ੀ ਪਤਵੰਤਿਆਂ ਨੂੰ ਉਹਨਾਂ ਦੇ ਤੋਹਫ਼ੇ ਹਮੇਸ਼ਾ ਘਰੇਲੂ ਉਦਯੋਗ ਦੇ ਉਤਪਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਵੋਕਲ ਸੇ ਲੋਕਲ’ ਦਾ ਉਨ੍ਹਾਂ ਦਾ ਪ੍ਰਚਾਰ ਵੀ ਸਥਾਨਕ ਕਾਰੀਗਰਾਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਦਾ ਹੈ।

ਪਿਛਲੇ 10 ਸਾਲਾਂ ਵਿੱਚ ਭਾਰਤ ਦੇ ਵਧ ਰਹੇ ਪ੍ਰੋਫਾਈਲ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਨਿਵੇਸ਼ ਅਤੇ ਸੈਰ-ਸਪਾਟੇ ਦੇ ਸਿੱਧੇ ਲਾਭਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਸੈਰ-ਸਪਾਟੇ ਵਿੱਚ ਹਾਲ ਹੀ ਵਿੱਚ ਆਈਆਂ ਤਰੱਕੀਆਂ ਦਾ ਜ਼ਿਕਰ ਕੀਤਾ ਅਤੇ ਓਮਕਾਰੇਸ਼ਵਰ ਅਤੇ ਮਮਾਲੇਸ਼ਵਰ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਵੱਧ ਰਹੀ ਗਿਣਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 2028 ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਅਤੇ ਉਜੈਨ ਸਿੰਹਸਥ ਦੀ ਯਾਦ ਵਿੱਚ ਓਮਕਾਰੇਸ਼ਵਰ ਵਿੱਚ ਆਗਾਮੀ ਏਕਤਮ ਧਾਮ ਸੈਰ-ਸਪਾਟੇ ਦੇ ਵਾਧੇ ਦਾ ਉਤਪ੍ਰੇਰਕ ਹੈ। ਉਨ੍ਹਾਂ ਕਿਹਾ, “ਇੰਦੌਰ ਦੇ ਇਛਾਪੁਰ ਤੋਂ ਓਮਕਾਰੇਸ਼ਵਰ ਤੱਕ 4-ਲੇਨ ਸੜਕ ਦਾ ਨਿਰਮਾਣ ਸ਼ਰਧਾਲੂਆਂ ਨੂੰ ਹੋਰ ਸਹੂਲਤ ਪ੍ਰਦਾਨ ਕਰੇਗਾ। ਅੱਜ ਉਦਘਾਟਨ ਕੀਤੇ ਗਏ ਰੇਲਵੇ ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨਗੇ। ਜਦੋਂ ਕਨੈਕਟੀਵਿਟੀ ਵਿੱਚ ਸੁਧਾਰ ਹੁੰਦਾ ਹੈ, ਭਾਵੇਂ ਉਹ ਖੇਤੀਬਾੜੀ, ਸੈਰ-ਸਪਾਟਾ ਜਾਂ ਉਦਯੋਗ ਹੋਵੇ, ਤਿੰਨਾਂ ਨੂੰ ਫਾਇਦਾ ਹੁੰਦਾ ਹੈ। ”

ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਵਿੱਚ ਔਰਤਾਂ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਸਰਕਾਰ ਦੇ ਯਤਨਾਂ ਵੱਲ ਧਿਆਨ ਖਿੱਚਿਆ ਅਤੇ ਜ਼ੋਰ ਦਿੱਤਾ ਕਿ ਅਗਲੇ 5 ਸਾਲਾਂ ਵਿੱਚ ਸਾਡੀਆਂ ਭੈਣਾਂ ਅਤੇ ਧੀਆਂ ਦੇ ਬੇਮਿਸਾਲ ਸਸ਼ਕਤੀਕਰਨ ਦੇ ਗਵਾਹ ਹੋਣਗੇ। ਉਨ੍ਹਾਂ ਹਰ ਪਿੰਡ ਵਿੱਚ ਲਖਪਤੀ ਦੀਦੀ ਬਣਾਉਣ ਅਤੇ ਇੱਕ ਨਵੀਂ ਖੇਤੀਬਾੜੀ ਕ੍ਰਾਂਤੀ ਲਿਆਉਣ ਲਈ ਡਰੋਨ ਦੀਦੀ ਬਣਾਉਣ ਦੇ ਮਾਮਲੇ ਨੂੰ ਛੋਹਿਆ। ਉਨ੍ਹਾਂ ਨੇ ਅਗਲੇ 5 ਸਾਲਾਂ ਵਿੱਚ ਔਰਤਾਂ ਦੀ ਆਰਥਿਕ ਹਾਲਤ ਸੁਧਾਰਨ ਬਾਰੇ ਵੀ ਗੱਲ ਕੀਤੀ ਅਤੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ 10 ਸਾਲਾਂ ਵਿੱਚ ਪਿੰਡਾਂ ਦੇ ਪਰਿਵਾਰਾਂ ਦੀ ਆਮਦਨ ਵਿੱਚ ਉਨ੍ਹਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਕਾਰਨ ਵਾਧਾ ਹੋਇਆ ਹੈ। ਉਨ੍ਹਾਂ ਕਿਹਾ,“ਰਿਪੋਰਟ ਮੁਤਾਬਕ ਪਿੰਡਾਂ ਵਿੱਚ ਆਮਦਨ ਸ਼ਹਿਰਾਂ ਨਾਲੋਂ ਤੇਜ਼ੀ ਨਾਲ ਵੱਧ ਰਹੀ ਹੈ।” ਸੰਬੋਧਨ ਸਮਾਪਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਮੱਧ ਪ੍ਰਦੇਸ਼ ਇਸੇ ਤਰ੍ਹਾਂ ਨਵੇਂ ਸਿਖ਼ਰ ਹਾਸਲ ਕਰਦਾ ਰਹੇਗਾ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ 5500 ਕਰੋੜ ਰੁਪਏ ਤੋਂ ਵੱਧ ਦੇ ਸਿੰਚਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅੱਪਰ ਨਰਮਦਾ ਪ੍ਰੋਜੈਕਟ, ਰਾਘਵਪੁਰ ਬਹੁਮੰਤਵੀ ਪ੍ਰੋਜੈਕਟ, ਅਤੇ ਬਸਨੀਆ ਬਹੁਮੰਤਵੀ ਪ੍ਰੋਜੈਕਟ ਸ਼ਾਮਿਲ ਹਨ। ਇਹ ਪ੍ਰਾਜੈਕਟ ਡਿੰਡੋਰੀ, ਅਨੂਪਪੁਰ ਅਤੇ ਮੰਡਲਾ ਜ਼ਿਲ੍ਹਿਆਂ ਵਿੱਚ 75000 ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਕਰਨਗੇ ਅਤੇ ਖੇਤਰ ਵਿੱਚ ਬਿਜਲੀ ਸਪਲਾਈ ਅਤੇ ਪੀਣ ਵਾਲੇ ਪਾਣੀ ਵਿੱਚ ਵਾਧਾ ਕਰਨਗੇ। ਪ੍ਰਧਾਨ ਮੰਤਰੀ ਨੇ ਰਾਜ ਵਿੱਚ 800 ਕਰੋੜ ਤੋਂ ਵੱਧ ਦੇ ਦੋ ਸੂਖਮ ਸਿੰਚਾਈ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ ਪਰਸਦੋਹ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ ਅਤੇ ਔਲੀਆ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ ਸ਼ਾਮਲ ਹਨ। ਇਹ ਸੂਖਮ ਸਿੰਚਾਈ ਪ੍ਰੋਜੈਕਟ ਬੈਤੁਲ ਅਤੇ ਖੰਡਵਾ ਜ਼ਿਲ੍ਹਿਆਂ ਵਿੱਚ 26,000 ਹੈਕਟੇਅਰ ਤੋਂ ਵੱਧ ਜ਼ਮੀਨ ਦੀਆਂ ਲੋੜਾਂ ਨੂੰ ਪੂਰਾ ਕਰਨਗੇ।

ਪ੍ਰਧਾਨ ਮੰਤਰੀ ਨੇ 2200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਗਏ ਤਿੰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ ਵੀਰਾਂਗਾਨਾ ਲਕਸ਼ਮੀਬਾਈ ਝਾਂਸੀ-ਜਾਖਲੌਂ ਅਤੇ ਧੌਰਾ-ਅਗਾਸੋਦ ਰੂਟ ਵਿੱਚ ਤੀਜੀ ਲਾਈਨ ਲਈ ਪ੍ਰੋਜੈਕਟ; ਨਵੀਂ ਸੁਮੌਲੀ-ਜੋਰਾ ਅਲਾਪੁਰ ਰੇਲਵੇ ਲਾਈਨ ਵਿੱਚ ਗੇਜ ਪਰਿਵਰਤਨ ਪ੍ਰੋਜੈਕਟ; ਅਤੇ ਪੋਵਾਰਖੇੜਾ-ਜੁਝਾਰਪੁਰ ਰੇਲ ਲਾਈਨ ਫਲਾਈਓਵਰ ਲਈ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਰੇਲ ਸੰਪਰਕ ਵਿੱਚ ਸੁਧਾਰ ਕਰਨਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਗੇ।

ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਲਗਭਗ 1,000 ਕਰੋੜ ਰੁਪਏ ਦੇ ਕਈ ਉਦਯੋਗਿਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰੋਜੈਕਟਾਂ ਵਿੱਚ ਮੋਰੈਨਾ ਜ਼ਿਲੇ ਦੇ ਸੀਤਾਪੁਰ ਵਿਖੇ ਮੈਗਾ ਲੈਦਰ, ਫੁਟਵੀਅਰ ਅਤੇ ਐਕਸੈਸਰੀਜ਼ ਕਲੱਸਟਰ; ਇੰਦੌਰ ਵਿੱਚ ਕੱਪੜਾ ਉਦਯੋਗ ਲਈ ਪਲੱਗ ਅਤੇ ਪਲੇਅ ਪਾਰਕ; ਇੰਡਸਟਰੀਅਲ ਪਾਰਕ ਮੰਦਸੌਰ (ਜੱਗਾਖੇੜੀ ਫੇਜ਼-2); ਅਤੇ ਧਾਰ ਜ਼ਿਲ੍ਹੇ ਵਿੱਚ ਉਦਯੋਗਿਕ ਪਾਰਕ ਪੀਥਮਪੁਰ ਦਾ ਅਪਗ੍ਰੇਡੇਸ਼ਨ ਸ਼ਾਮਲ ਹਨ। 

ਪ੍ਰਧਾਨ ਮੰਤਰੀ ਨੇ ਜੈਅੰਤ ਓਸੀਪੀ ਸੀਐਚਪੀ ਸਾਇਲੋ, ਐਨਸੀਐਲ ਸਿੰਗਰੌਲੀ ਅਤੇ Dudhichua OCP CHP-Silo 1000 ਕਰੋੜ ਤੋਂ ਵੱਧ ਦੇ ਕੋਲਾ ਖੇਤਰ ਦੇ ਪ੍ਰਾਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ।

ਮੱਧ ਪ੍ਰਦੇਸ਼ ਵਿੱਚ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨੇ ਪੰਨਾ, ਰਾਏਸੇਨ, ਛਿੰਦਵਾੜਾ ਅਤੇ ਨਰਮਦਾਪੁਰਮ ਜ਼ਿਲ੍ਹਿਆਂ ਵਿੱਚ ਸਥਿਤ ਛੇ ਸਬ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ। ਇਹ ਸਬ ਸਟੇਸ਼ਨ ਰਾਜ ਦੇ 11 ਜ਼ਿਲ੍ਹਿਆਂ ਭੋਪਾਲ, ਪੰਨਾ, ਰਾਏਸੇਨ, ਛਿੰਦਵਾੜਾ, ਨਰਮਦਾਪੁਰਮ, ਵਿਦਿਸ਼ਾ, ਸਾਗਰ, ਦਮੋਹ, ਛਤਰਪੁਰ, ਹਰਦਾ ਅਤੇ ਸਿਹੋਰ ਦੇ ਖੇਤਰ ਦੇ ਲੋਕਾਂ ਨੂੰ ਲਾਭ ਪਹੁੰਚਾਉਣਗੇ। ਸਬ ਸਟੇਸ਼ਨਾਂ ਦਾ ਮੰਡੀਦੀਪ ਉਦਯੋਗਿਕ ਖੇਤਰ ਦੇ ਉਦਯੋਗਾਂ ਨੂੰ ਵੀ ਫਾਇਦਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਰਾਜ ਭਰ ਦੇ ਕਈ ਜ਼ਿਲ੍ਹਿਆਂ ਵਿੱਚ ਜਲ ਸਪਲਾਈ ਪ੍ਰਣਾਲੀਆਂ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਅਮਰੁਤ 2.0 ਅਤੇ ਹੋਰ ਯੋਜਨਾਵਾਂ ਦੇ ਤਹਿਤ ਲਗਭਗ 880 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਖਰਗੋਨ ਵਿੱਚ ਜਲ ਸਪਲਾਈ ਨੂੰ ਵਧਾਉਣ ਲਈ ਰਾਸ਼ਟਰ ਪ੍ਰੋਜੈਕਟ ਨੂੰ ਵੀ ਸਮਰਪਿਤ ਕੀਤਾ।

ਸਰਕਾਰੀ ਸੇਵਾਵਾਂ ਦੀ ਸਪੁਰਦਗੀ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ ਵਜੋਂ, ਮੱਧ ਪ੍ਰਦੇਸ਼ ਵਿੱਚ ਸਾਈਬਰ ਤਹਿਸੀਲ ਪ੍ਰੋਜੈਕਟ ਕਾਗਜ਼ ਰਹਿਤ, ਚਿਹਰੇ ਰਹਿਤ, ਮੁਕੰਮਲ ਖਸਰਾ ਦੀ ਵਿਕਰੀ-ਖਰੀਦ ਦੇ ਇੰਤਕਾਲ ਦੇ ਅੰਤ ਤੋਂ ਅੰਤ ਤੱਕ ਔਨਲਾਈਨ ਨਿਪਟਾਰੇ ਅਤੇ ਮਾਲ ਰਿਕਾਰਡ ਵਿੱਚ ਰਿਕਾਰਡ ਸੁਧਾਰ ਨੂੰ ਯਕੀਨੀ ਬਣਾਏਗਾ। ਇਹ ਪ੍ਰੋਜੈਕਟ, ਜੋ ਰਾਜ ਦੇ ਸਾਰੇ 55 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ, ਪੂਰੇ ਐਮਪੀ ਲਈ ਇੱਕ ਸਿੰਗਲ ਰੈਵੇਨਿਊ ਕੋਰਟ ਵੀ ਪ੍ਰਦਾਨ ਕਰੇਗਾ। ਇਹ ਬਿਨੈਕਾਰ ਨੂੰ ਅੰਤਿਮ ਆਰਡਰ ਦੀ ਪ੍ਰਮਾਣਿਤ ਕਾਪੀ ਨੂੰ ਸੰਚਾਰ ਕਰਨ ਲਈ ਈਮੇਲ/ਵਟਸਐਪ ਦੀ ਵਰਤੋਂ ਵੀ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਕਈ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਹਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਮੱਧ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ, ਸਮਾਜਿਕ-ਆਰਥਿਕ ਵਿਕਾਸ ਅਤੇ ਰਹਿਣ ਦੀ ਸੌਖ ਨੂੰ ਇੱਕ ਵੱਡਾ ਹੁਲਾਰਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

*******

ਡੀਐੱਸ/ਟੀਐੱਸ