Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸਾਂਝੇ ਤੌਰ ‘ਤੇ ਅਗਾਲੇਗਾ ਆਈਲੈਂਡ (Agalega Island) ‘ਤੇ ਨਿਊ ਏਅਰਸਟ੍ਰਿਪ ਅਤੇ ਇੱਕ ਜੇੱਟੀ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸਾਂਝੇ ਤੌਰ ‘ਤੇ ਅਗਾਲੇਗਾ ਆਈਲੈਂਡ (Agalega Island) ‘ਤੇ ਨਿਊ ਏਅਰਸਟ੍ਰਿਪ ਅਤੇ ਇੱਕ ਜੇੱਟੀ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜੁਗਨੌਥ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਅਗਾਲੇਗਾ ਆਈਲੈਂਡ ਵਿੱਚ ਛੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ ਦੇ ਨਾਲ-ਨਾਲ ਨਵੀਂ ਏਅਰ ਸਟ੍ਰਿਪ ਅਤੇ ਸੇਂਟ ਜੇਮਜ਼ ਜੈੱਟੀ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਭਾਰਤ ਅਤੇ ਮੌਰੀਸ਼ਸ ਦਰਮਿਆਨ ਮਜ਼ਬੂਤ ਅਤੇ ਦਹਾਕਿਆਂ ਪੁਰਾਣੀ ਵਿਕਾਸ ਸਾਂਝੇਦਾਰੀ ਦਾ ਪ੍ਰਮਾਣ ਹੈ, ਜਿਸ ਨਾਲ ਮੇਨ ਲੈਂਡ ਮੌਰੀਸ਼ਸ ਅਤੇ ਅਗਾਲੇਗਾ ਦਰਮਿਆਨ ਬਿਹਤਰ ਕਨੈਕਟੀਵਿਟੀ ਦੀ ਮੰਗ ਪੂਰੀ ਹੋਵੇਗੀ, ਮੈਰੀਟਾਈਮ ਸਕਿਉਰਿਟੀ ਮਜ਼ਬੂਤ ਹੋਵੇਗੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਬਹੁਤ ਅਹਿਮ ਹੈ ਕਿਉਂਕਿ ਇਹ ਉਦਘਾਟਨ ਹੁਣੇ ਹਾਲ ਹੀ ਵਿੱਚ 12 ਫਰਵਰੀ 2024 ਨੂੰ ਦੋਵੇਂ ਨੇਤਾਵਾਂ ਦੁਆਰਾ ਮੌਰੀਸ਼ਸ ਵਿੱਚ ਯੂਪੀਆਈ ਅਤੇ ਰੁਪੇ ਕਾਰਡ ਸੇਵਾਵਾਂ ਦੇ ਲਾਂਚ ਤੋਂ ਬਾਅਦ ਹੋਇਆ ਹੈ।

ਮੌਰੀਸ਼ਸ ਦੇ ਪ੍ਰਧਾਨ ਮੰਤਰੀ, ਸ਼੍ਰੀ ਪ੍ਰਵਿੰਦ ਜੁਗਨੌਥ ਨੇ ਕਿਹਾ ਕਿ ਭਾਰਤ ਅਤੇ ਮੌਰੀਸ਼ਸ ਅੱਜ ਮੌਰੀਸ਼ਸ ਦੇ ਅਗਾਲੇਗਾ ਦਵੀਪ ਵਿੱਚ ਛੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ ਦੇ ਨਾਲ-ਨਾਲ ਏਅਰ ਸਟ੍ਰਿਪ ਅਤੇ ਸੇਂਟ ਜੇਮਜ਼ ਜੈੱਟੀ ਦੇ ਸਾਂਝੇ ਉਦਘਾਟਨ ਦੇ ਨਾਲ ਇਤਿਹਾਸ ਬਣਾ ਰਹੇ ਹਨ। ਇਸ ਪ੍ਰੋਗਰਾਮ ਨੂੰ ਦੋਵੇਂ ਦੇਸ਼ਾਂ ਦਰਮਿਆਨ ਨਵਾਂ ਆਯਾਮ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਅੱਜ ਇਸ ਮੌਕੇ ਮੌਜੂਦ ਰਹਿਣ ਲਈ ਵੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਜੁਗਨੌਥ ਨੇ ਕਿਹਾ, “ਅਗਾਲੇਗਾ ਵਿੱਚ ਨਿਊ ਏਅਰ ਸਟ੍ਰਿਪ ਅਤੇ ਜੈੱਟੀ ਸੁਵਿਧਾਵਾਂ ਸਥਾਪਿਤ ਕਰਨ ਨਾਲ ਮੌਰੀਸ਼ਸ ਦੇ ਲੋਕਾਂ ਦਾ ਇੱਕ ਹੋਰ ਸੁਪਨਾ ਪੂਰਾ ਹੋਇਆ ਹੈ।” ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਵਿੱਤ ਪੋਸ਼ਿਤ ਕਰਨ ਬਾਰੇ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਦੇ ਬਾਦ ਤੋਂ ਹੀ ਇਸ ਆਈਲੈਂਡ ਨੇਸ਼ਨ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਮੌਰੀਸ਼ਸ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਹਾਰਦਿਕ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਵਿਸ਼ਵ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਸਟੇਟਸਮੈਨਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਪ੍ਰਵਾਸੀਆਂ ਨੇ ਆਪਣੇ ਆਪ ਨੂੰ ਕਦਰਾਂ ਕੀਮਤਾਂ, ਗਿਆਨ ਅਤੇ ਸਫ਼ਲਤਾ ਦੀ ਗਲੋਬਲ ਪਾਵਰਹਾਊਸ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਰੀਸ਼ਸ ‘ਜਨ ਔਸ਼ਧੀ ਪਹਿਲ’ ਨੂੰ ਅਪਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜੋ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਇਸਿਸ ਬਿਊਰੋ ਆਫ਼ ਇੰਡੀਆ ਤੋਂ ਕਰੀਬ 250 ਹਾਈ ਕੁਆਲਟੀ ਮੈਡਿਸਨਸ ਦੀ ਸੋਰਸਿੰਗ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਮੌਰੀਸ਼ਸ ਦੇ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਫਾਇਦਾ ਹੋ ਰਿਹਾ ਹੈ, ਅਤੇ ਦੋਵੇਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਅੱਗੇ ਵਧਣ ਲਈ ਗਤੀ ਵੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਜੁਗਨੌਥ ਨੇ ਆਪਣੇ ਸੰਬੋਧਨ ਵਿੱਚ ਮੌਰੀਸ਼ਸ ਨੂੰ ਅਜਿਹੀ ਮੇਜਰ ਟ੍ਰਾਂਸਫੋਰਮੇਸ਼ਨਲ ਪ੍ਰੋਜੈਕਟਸ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਸੰਬੋਧਨ ਦੀ ਸਮਾਪਤੀ ਕੀਤੀ, ਜੋ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸਮੁੰਦਰੀ ਨਿਗਰਾਨੀ ਅਤੇ ਸੁਰੱਖਿਆ ਵਿੱਚ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਕਰੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜੁਗਨੌਥ ਦੇ ਨਾਲ ਪਿਛਲੇ 6 ਮਹੀਨਿਆਂ ਵਿੱਚ ਉਨ੍ਹਾਂ ਦੀ ਇਹ 5ਵੀਂ ਮੁਲਾਕਾਤ ਹੈ, ਜੋ ਭਾਰਤ ਤੇ ਮੌਰੀਸ਼ਸ ਦਰਮਿਆਨ ਇੱਕ ਜੀਵੰਤ, ਮਜ਼ਬੂਤ ਅਤੇ ਵਿੱਲਖਣ ਸਾਂਝੇਦਾਰੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਮੌਰੀਸ਼ਸ ਭਾਰਤ ਦੀ ‘ਨੇਬਰਹੁੱਡ ਫਸਟ ਪਾਲਿਸੀ’ ਦਾ ਇੱਕ ਪ੍ਰਮੁੱਖ ਪਾਰਟਨਰ ਅਤੇ ਵਿਜ਼ਨ ਸਾਗਰ ਤਹਿਤ ਇੱਕ ਸਪੈਸ਼ਲ ਪਾਰਟਨਰ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਗਲੋਬਲ ਸਾਊਥ ਦੇ ਮੈਂਬਰਾਂ ਵਜੋਂ, ਸਾਡੀਆਂ ਬਰਾਬਰ ਪ੍ਰਾਥਮਿਕਤਾਵਾਂ ਹਨ ਅਤੇ ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਦੋਵੇਂ ਦੇਸ਼ਾਂ ਦਰਮਿਆਨ ਸਬੰਧਾਂ ਵਿੱਚ ਬੇਮਿਸਾਲ ਗਤੀ ਦੇਖੀ ਹੈ। ਇਸ ਨਾਲ ਆਪਸੀ ਸਹਿਯੋਗ ਵਿੱਚ ਵੀ ਨਵੀਆਂ ਉਚਾਈਆਂ ਹਾਸਲ ਹੋਈਆਂ ਹਨ।” ਪੁਰਾਣੀ ਭਾਸ਼ਾ ਅਤੇ ਸੱਭਿਆਚਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਯੂਪੀਆਈ ਅਤੇ ਰੁਪੇ ਕਾਰਡ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਸਬੰਧਾਂ ਨੂੰ ਮਾਡਰਨ ਡਿਜੀਟਲ ਕਨੈਕਟੀਵਿਟੀ ਪ੍ਰਦਾਨ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਵਿਕਾਸ ਸਾਂਝੇਦਾਰੀ ਦੋਵੇਂ ਦੇਸ਼ਾਂ ਦਰਮਿਆਨ ਰਾਜਨੀਤਕ ਸਾਂਝੇਦਾਰੀ ਦਾ ਅਧਾਰ ਥੰਮ੍ਹ ਰਹੀ ਹੈ ਅਤੇ ਭਾਰਤ ਦੁਆਰਾ ਦਿੱਤਾ ਗਿਆ ਵਿਕਾਸਾਤਮਕ ਯੋਗਦਾਨ ਮੌਰੀਸ਼ਸ ਦੀਆਂ ਪ੍ਰਾਥਮਿਕਤਾਵਾਂ ‘ਤੇ ਅਧਾਰਿਤ ਹੈ, ਭਾਵੇਂ ਉਹ ਈਈਜ਼ੈੱਡ ਦੀ ਸਕਿਉਰਿਟੀ ਹੋਵੇ ਜਾ ਹੈਲਥ ਸਕਿਉਰਿਟੀ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਨੇ ਹਮੇਸ਼ਾ ਮੌਰੀਸ਼ਸ ਦੀਆਂ ਜ਼ਰੂਰਤਾਂ ਦਾ ਆਦਰ ਕੀਤਾ ਹੈ ਅਤੇ ਪਹਿਲੇ ਜਵਾਬਦੇਹੀ ਵਾਲੇ ਰਾਸ਼ਟਰ ਦੇ ਰੂਪ ਵਿੱਚ ਕੰਮ ਕੀਤਾ ਹੈ। ਇਸ ਆਈਲੈਂਡ ਨੇਸ਼ਨ ਨੂੰ ਭਾਰਤ ਦੇ ਲੰਬੇ ਸਮੇਂ ਤੋਂ ਦਿੱਤੇ ਜਾ ਰਹੇ ਸਮਰਥਨ ‘ਤੇ ਚਾਨਣਾਂ ਪਾਉਂਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਕੋਵਿਡ ਮਹਾਮਾਰੀ ਹੋਵੇ ਜਾ ਤੇਲ ਰਿਸਾਅ ਹੋਵੇ, ਸਾਰਿਆਂ ਵਿੱਚ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਰੀਸ਼ਸ ਦੇ ਲੋਕਾਂ ਲਈ ਭਾਰਤ ਦਾ ਮੁੱਖ ਉਦੇਸ਼ ਸਕਾਰਾਤਮਕ ਬਦਲਾਅ ਹੈ। ਪਿਛਲੇ 10 ਸਾਲਾਂ ਵਾਰੇ ਪ੍ਰਧਾਨਮੰਤਰੀ ਨੇ ਦੱਸਿਆ ਕਿ ਭਾਰਤ ਨੇ ਮੌਰੀਸ਼ਸ ਦੇ ਲੋਕਾਂ ਨੂੰ 1,000 ਮਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਇਨ ਦੇ ਨਾਲ-ਨਾਲ 400 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਮੌਰੀਸ਼ਸ ਵਿੱਚ ਮੈਟਰੋ ਰੇਲ ਲਾਈਨਾਂ, ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ, ਸੋਸ਼ਲ ਹਾਊਸਿੰਗ, ਈਐੱਨਟੀ ਹੌਸਪਿਟਲ, ਸਿਵਿਲ ਸਰਵਿਸ ਕਾਲਜ ਅਤੇ ਸਪੋਰਟਸ ਕੰਪਲੈਕਸਿਜ਼ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲਾ ਭਾਗਸ਼ਾਲੀ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ ਉਹ ਅਗਾਲੇਗਾ ਦੇ ਲੋਕਾਂ ਨਾਲ ਆਪਣਾ ਕੀਤਾ ਵਾਅਦਾ ਪੂਰਾ ਕਰ ਸਕੇ ਹਨ, ਜੋ ਉਨ੍ਹਾਂ ਨੇ 2015 ਵਿੱਚ ਕੀਤਾ ਸੀ। ‘ਇਨੀਂ ਦਿਨੀਂ, ਇਸ ਨੂੰ ਭਾਰਤ ਵਿੱਚ ਮੋਦੀ ਕੀ ਗਾਰੰਟੀ ਕਿਹਾ ਜਾ ਰਿਹਾ ਹੈ। ਅੱਜ ਸਾਂਝੇ ਤੌਰ ‘ਤੇ ਜਿਹੜੀਆਂ ਸੁਵਿਧਾਵਾਂ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ ਗਿਆ ਹੈ, ਉਹ ਈਜ਼ ਆਫ਼ ਲਿਵਿੰਗ ਨੂੰ ਵਧਾਉਣਗੀਆਂ,’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮੌਰੀਸ਼ਸ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦਰਮਿਆਨ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਮੇਨ ਲੈਂਡ ਦੇ ਨਾਲ ਐਡਮਿਨਿਸਟ੍ਰੇਟਿਵ ਕਨੈਕਸ਼ਨ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲੀ ਬੱਚਿਆਂ ਦੀ ਮੈਡੀਕਲ ਐਵਾਕੁਏਸ਼ਨ ਅਤੇ ਟ੍ਰਾਂਸਪੋਰਟੇਸ਼ਨ ਵਿੱਚ ਸੁਧਾਰ ਹੋਵੇਗਾ।

ਹਿੰਦ ਮਹਾਸਾਗਰ ਖੇਤਰ ਵਿੱਚ ਦੋਵੇਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਟ੍ਰੈਡਿਸ਼ਨਲ ਅਤੇ ਨੌਨ ਟ੍ਰੈਡਿਸ਼ਨਲ ਚੈਲੇਂਜ਼ਿਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਭਾਰਤ ਅਤੇ ਮੌਰੀਸ਼ਸ ਮੈਰੀਟਾਈਮ ਸਕਿਉਰਿਟੀ ਵਿੱਚ ਸੁਭਾਵਿਕ ਸਾਂਝੇਦਾਰ ਹਨ। ਅਸੀਂ ਹਿੰਦ ਮਹਾਸਾਗਰ ਖੇਤਰ ਵਿੱਚ ਸਕਿਉਰਿਟੀ, ਪਰੋਸਪੈਰਿਟੀ ਅਤੇ ਸਟੇਬਿਲੀਟੀ ਸੁਨਿਸ਼ਚਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਅਸੀਂ ਵਿਸ਼ੇਸ਼ ਇਕੌਨੋਮਿਕ ਜ਼ੋਨ, ਜੁਆਇੰਟ ਪੈਟਰੋਲਿੰਗ, ਹਾਈਡ੍ਰੋਗ੍ਰਾਫੀ ਅਤੇ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ ਦੀ ਨਿਗਰਾਨੀ ਵਰਗੇ ਸਾਰੇ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਾਂ। ਉਨ੍ਹਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਅਗਾਲੇਗਾ ਵਿੱਚ ਏਅਰ ਸਟ੍ਰਿਪ ਅਤੇ ਜੈੱਟੀ ਦਾ ਉਦਘਾਟਨ ਦੋਵੇਂ ਦੇਸ਼ਾਂ ਵਿੱਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਨਾਲ-ਨਾਲ ਮੌਰੀਸ਼ਸ ਦੀ ਬਲੂ ਇਕੌਨੋਮੀ ਨੂੰ ਵੀ ਮਜ਼ਬੂਤ ਕਰੇਗਾ।

ਮੌਰੀਸ਼ਸ ਵਿੱਚ ਜਨ ਔਸ਼ਧੀ ਕੇਂਦਰ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਜੁਗਨੌਥ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮੌਰੀਸ਼ਸ ਭਾਰਤ ਦੀ ਜਨ ਔਸ਼ਧੀ ਪਹਿਲ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨਾਲ ਬਿਹਤਰ ਗੁਣਵੱਤਾ ਵਾਲੀਆਂ ਮੇਡ ਇਨ ਇੰਡੀਆ ਜੈਨੇਰਿਕ ਮੈਡਿਸਨਸ ਉਪਬਲਧ ਹੋਣਗੀਆਂ ਅਤੇ ਮੌਰੀਸ਼ਸ ਦੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲੇਗਾ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮੌਰੀਸ਼ਸ ਦੇ ਆਪਣੇ ਹਮਰੁਤਬਾ ਨੂੰ ਉਨ੍ਹਾਂ ਦੀ ਦੂਰਅੰਦੇਸ਼ੀ ਦ੍ਰਿਸ਼ਟੀ ਅਤੇ ਡਾਇਨਾਮਿਕ ਲੀਡਰਸ਼ਿਪ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਹ ਭਰੋਸਾ ਦਿਲਾਇਆ ਕਿ ਭਾਰਤ ਅਤੇ ਮੌਰੀਸ਼ਸ ਦੇ ਸਬੰਧ ਆਉਣ ਵਾਲੇ ਸਮੇਂ ਵਿੱਚ ਹੋਰ ਨਵੀਂ ਉਚਾਈ ਤੱਕ ਪਹੁੰਚਣਗੇ।

***************

ਡੀਐੱਸ/ਟੀਐੱਸ