Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2023-24 ਤੋਂ 2027-28 ਤੱਕ ਪੰਜ ਵਰ੍ਹਿਆਂ ਦੀ ਅਵਧੀ ਲਈ 150 ਕਰੋੜ ਰੁਪਏ ਦੀ ਯਕਮੁਸ਼ਤ ਬਜਟ ਸਹਾਇਤਾ ਨਾਲ ਭਾਰਤ ਵਿੱਚ ਹੈੱਡਕੁਆਰਟਰ ਵਾਲੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

 ਬਾਘਾਂ, ਹੋਰ ਵੱਡੀਆਂ ਬਿੱਲੀਆਂ ਅਤੇ ਇਸ ਦੀਆਂ ਬਹੁਤ ਸਾਰੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਨੇ ਗਲੋਬਲ ਟਾਈਗਰ ਡੇ, 2019 ਦੇ ਮੌਕੇ ‘ਤੇ ਆਪਣੇ ਭਾਸ਼ਣ ਦੌਰਾਨ ਏਸ਼ੀਆ ਵਿੱਚ ਗੈਰ-ਕਾਨੂੰਨੀ ਸ਼ਿਕਾਰ ਨੂੰ ਰੋਕਣ ਲਈ ਗਲੋਬਲ ਲੀਡਰਾਂ ਦੇ ਗਠਜੋੜ ਦਾ ਸੱਦਾ ਦਿੱਤਾ। ਉਨ੍ਹਾਂ ਨੇ 9 ਅਪ੍ਰੈਲ, 2023 ਨੂੰ ਭਾਰਤ ਦੇ ਪ੍ਰੋਜੈਕਟ ਟਾਈਗਰ ਦੇ 50 ਵਰ੍ਹਿਆਂ ਦੀ ਯਾਦ ਵਿੱਚ ਇਸਨੂੰ ਦੁਹਰਾਇਆ ਅਤੇ ਰਸਮੀ ਤੌਰ ‘ਤੇ ਇੱਕ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸਦਾ ਉਦੇਸ਼ ਵੱਡੀਆਂ ਬਿੱਲੀਆਂ ਅਤੇ ਉਨ੍ਹਾਂ ਦੇ ਉੱਨਤ ਲੈਂਡਸਕੇਪ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਬਾਘਾਂ ਅਤੇ ਹੋਰ ਵੱਡੀਆਂ ਬਿੱਲੀਆਂ ਦੀ ਕੰਜ਼ਰਵੇਸ਼ਨ ਲਈ ਭਾਰਤ ਵਿੱਚ ਵਿਕਸਿਤ ਕੀਤੀਆਂ ਗਈਆਂ ਮੋਹਰੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਚੰਗੀਆਂ ਪ੍ਰਥਾਵਾਂ ਨੂੰ ਕਈ ਹੋਰ ਸ਼੍ਰੇਣੀਆਂ ਦੇ ਦੇਸ਼ਾਂ ਵਿੱਚ ਦੁਹਰਾਇਆ ਜਾ ਸਕਦਾ ਹੈ।

 ਇਨ੍ਹਾਂ ਸੱਤ ਵੱਡੀਆਂ ਬਿੱਲੀਆਂ ਟਾਈਗਰ, ਸ਼ੇਰ, ਤੇਂਦੁਆ, ਸਨੋ ਲੀਓਪਾਰਡ, ਪੁਮਾ, ਜੈਗੁਆਰ ਅਤੇ ਚੀਤਾ ਵਿੱਚੋਂ ਪੰਜ ਵੱਡੀਆਂ ਬਿੱਲੀਆਂ ਯਾਨੀ ਟਾਈਗਰ, ਸ਼ੇਰ, ਤੇਂਦੁਆ, ਸਨੋ ਲੀਓਪਾਰਡ ਅਤੇ ਚੀਤਾ ਭਾਰਤ ਵਿੱਚ ਪਾਏ ਜਾਂਦੇ ਹਨ।

 ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਦੀ ਕਲਪਨਾ 96 ਵੱਡੀ ਬਿੱਲੀ ਰੇਂਜ ਦੇਸ਼ਾਂ ਦੇ ਇੱਕ ਬਹੁ-ਦੇਸ਼ੀ, ਮਲਟੀ-ਏਜੰਸੀ ਗੱਠਜੋੜ ਦੇ ਰੂਪ ਵਿੱਚ ਕੀਤੀ ਗਈ ਹੈ, ਵੱਡੀ ਬਿੱਲੀ (ਬਿਗ ਕੈਟ) ਦੀ ਕੰਜ਼ਰਵੇਸ਼ਨ ਵਿੱਚ ਦਿਲਚਸਪੀ ਰੱਖਣ ਵਾਲੇ ਨਾਨ-ਰੇਂਜ ਦੇਸ਼, ਵੱਡੀ ਬਿੱਲੀ ਦੇ ਸੰਰਕਸ਼ਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕੰਜ਼ਰਵੇਸ਼ਨ ਪਾਰਟਨਰ ਅਤੇ ਵਿਗਿਆਨਕ ਸੰਗਠਨਾਂ ਤੋਂ ਇਲਾਵਾ ਵੱਡੀਆਂ ਬਿੱਲੀਆਂ ਦੀ ਕੰਜ਼ਰਵੇਸ਼ਨ ਵਿੱਚ ਯੋਗਦਾਨ ਪਾਉਣ ਲਈ ਤਿਆਰ ਵਪਾਰਕ ਸਮੂਹ ਅਤੇ ਕਾਰਪੋਰੇਟ, ਵਿੱਤੀ ਸਹਾਇਤਾ ਦੁਆਰਾ ਸਮਰਥਿਤ, ਇੱਕ ਫੋਕਸ ਤਰੀਕੇ ਨਾਲ ਨੈਟਵਰਕ ਸਥਾਪਿਤ ਕਰਨ ਅਤੇ ਤਾਲਮੇਲ ਵਿਕਸਿਤ ਕਰਨ ਲਈ ਤਿਆਰ ਹਨ ਤਾਂ ਜੋ ਇੱਕ ਸਾਂਝੇ ਪਲੇਟਫਾਰਮ ‘ਤੇ ਸਫਲ ਵਿਵਹਾਰਾਂ ਅਤੇ ਕਰਮਚਾਰੀਆਂ ਦਾ ਇੱਕ ਕੇਂਦਰੀਕ੍ਰਿਤ ਭੰਡਾਰ ਲਿਆਇਆ ਜਾ ਸਕੇ, ਜਿਸਦਾ ਫਾਇਦਾ ਵੱਡੀਆਂ ਬਿੱਲੀਆਂ ਦੀ ਆਬਾਦੀ ਵਿੱਚ ਗਿਰਾਵਟ ਨੂੰ ਰੋਕਣ ਅਤੇ ਰੁਝਾਨ ਨੂੰ ਉਲਟਾਉਣ ਲਈ ਖੇਤਰ ਵਿੱਚ ਕੰਜ਼ਰਵੇਸ਼ਨ ਏਜੰਡਾ ਨੂੰ ਮਜ਼ਬੂਤ ਕਰਨ ਲਈ ਲਿਆ ਜਾ ਸਕਦਾ ਹੈ। ਇਹ ਰੇਂਜ ਦੇਸ਼ਾਂ ਅਤੇ ਹੋਰ ਦੇਸ਼ਾਂ ਨੂੰ ਬਿਗ ਕੈਟ ਏਜੰਡੇ ‘ਤੇ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆਉਣ ਲਈ ਲੀਡਰਸ਼ਿਪ ਸਥਿਤੀ ਵਿੱਚ ਇੱਕ ਪ੍ਰਦਰਸ਼ਨਕਾਰੀ ਕਦਮ ਹੋਵੇਗਾ।

 ਆਈਬੀਸੀਏ ਦਾ ਉਦੇਸ਼ ਕੰਜ਼ਰਵੇਸ਼ਨ ਏਜੰਡਾ ਨੂੰ ਅੱਗੇ ਵਧਾਉਣ ਵਿੱਚ ਆਪਸੀ ਲਾਭ ਲਈ ਦੇਸ਼ਾਂ ਵਿੱਚ ਆਪਸੀ ਸਹਿਯੋਗ ਕਰਨਾ ਹੈ। ਆਈਬੀਸੀਏ ਕੋਲ ਕਈ ਖੇਤਰਾਂ ਵਿੱਚ ਕਈ ਗੁਣਾ ਸਬੰਧ ਸਥਾਪਿਤ ਕਰਨ ਅਤੇ ਗਿਆਨ ਸਾਂਝਾਕਰਨ, ਸਮਰੱਥਾ ਨਿਰਮਾਣ, ਨੈੱਟਵਰਕਿੰਗ, ਵਕਾਲਤ, ਵਿੱਤ ਅਤੇ ਸੰਸਾਧਨ ਸਹਾਇਤਾ, ਖੋਜ ਅਤੇ ਤਕਨੀਕੀ ਸਹਾਇਤਾ, ਸਿੱਖਿਆ ਅਤੇ ਜਾਗਰੂਕਤਾ ਵਿੱਚ ਮਦਦ ਕਰਨ ਲਈ ਇੱਕ ਵਿਆਪਕ ਅਧਾਰਿਤ ਅਤੇ ਬਹੁਪੱਖੀ ਪਹੁੰਚ ਹੋਵੇਗੀ। ਟਿਕਾਊ ਵਿਕਾਸ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਲਈ ਵੱਡੀਆਂ ਬਿੱਲੀਆਂ ਦੇ ਮਾਸਕੌਟਸ (mascots) ਦੇ ਨਾਲ, ਭਾਰਤ ਅਤੇ ਬਿਗ ਕੈਟ ਸ਼੍ਰੇਣੀ ਦੇ ਦੇਸ਼ ਵਾਤਾਵਰਣ ਦੇ ਲਚੀਲੇਪਣ ਅਤੇ ਜਲਵਾਯੂ ਪਰਿਵਰਤਨ ਨੂੰ ਘਟ ਕਰਨ ਲਈ ਵੱਡੇ ਯਤਨਾਂ ਦੀ ਸ਼ੁਰੂਆਤ ਕਰ ਸਕਦੇ ਹਨ, ਜਦੋਂ ਕਿ ਇੱਕ ਅਜਿਹਾ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ ਜਿੱਥੇ ਕੁਦਰਤੀ ਈਕੋਸਿਸਟਮ ਪ੍ਰਫੁੱਲਤ ਹੁੰਦਾ ਰਹੇ, ਅਤੇ ਆਰਥਿਕ ਅਤੇ ਵਿਕਾਸ ਨੀਤੀਆਂ ਵਿੱਚ ਕੇਂਦਰੀਤਾ ਹਾਸਲ ਕਰ ਸਕੇ।

 ਆਈਬੀਸੀਏ ਗੋਲਡ ਸਟੈਂਡਰਡ ਬਿਗ ਕੈਟ ਕੰਜ਼ਰਵੇਸ਼ਨ ਵਿਵਹਾਰਾਂ ਦੇ ਵਧੇ ਹੋਏ ਪ੍ਰਸਾਰ ਲਈ ਇੱਕ ਸਹਿਯੋਗੀ ਪਲੇਟਫਾਰਮ ਦੁਆਰਾ ਤਾਲਮੇਲ ਦੀ ਕਲਪਨਾ ਕਰਦਾ ਹੈ, ਤਕਨੀਕੀ ਜਾਣਕਾਰੀ ਅਤੇ ਫੰਡਿੰਗ ਦੇ ਕੇਂਦਰੀ ਸਾਂਝੇ ਭੰਡਾਰ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਮੌਜੂਦਾ ਸਪੀਸੀਜ਼-ਵਿਸ਼ੇਸ਼ ਅੰਤਰ-ਸਰਕਾਰੀ ਪਲੇਟਫਾਰਮਾਂ, ਨੈੱਟਵਰਕਾਂ ਅਤੇ ਸੰਰਕਸ਼ਣ ਅਤੇ ਸੁਰੱਖਿਆ ‘ਤੇ ਅੰਤਰ-ਰਾਸ਼ਟਰੀ ਪਹਿਲਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਸਾਡੇ ਵਾਤਾਵਰਣਕ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।

 ਆਈਬੀਸੀਏ ਦੇ ਫਰੇਮਵਰਕ ਵਿੱਚ ਵਿਆਪਕ ਅਧਾਰ ਅਤੇ ਕਈ ਖੇਤਰਾਂ ਵਿੱਚ ਕਈ ਗੁਣਾ ਸਬੰਧ ਸਥਾਪਿਤ ਕਰਨ ਵਿੱਚ ਇੱਕ ਬਹੁਪੱਖੀ ਪਹੁੰਚ ਹੋਵੇਗੀ ਅਤੇ ਗਿਆਨ ਸਾਂਝਾਕਰਨ, ਸਮਰੱਥਾ ਨਿਰਮਾਣ, ਨੈੱਟਵਰਕਿੰਗ, ਵਕਾਲਤ, ਵਿੱਤ ਅਤੇ ਸੰਸਾਧਨ ਸਹਾਇਤਾ, ਰਿਸਰਚ ਅਤੇ ਤਕਨੀਕੀ ਸਹਾਇਤਾ, ਅਸਫਲਤਾਵਾਂ ਵਿਰੁੱਧ ਬੀਮਾ, ਸਿੱਖਿਆ ਅਤੇ ਜਾਗਰੂਕਤਾ ਵਿੱਚ ਮਦਦ ਕਰੇਗਾ। 

ਰੇਂਜ ਦੇਸ਼ਾਂ ਵਿੱਚ ਬ੍ਰਾਂਡ ਅੰਬੈਸਡਰ ਇਸ ਸੰਕਲਪ ਨੂੰ ਅੱਗੇ ਵਧਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣਗੇ ਅਤੇ ਨੌਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਸਮੇਤ ਜਨਤਾ ਵਿੱਚ ਬਿਗ ਕੈਟ ਕੰਜ਼ਰਵੇਸ਼ਨ-ਮੁਹਿੰਮ ਨੂੰ ਯਕੀਨੀ ਬਣਾਉਣ ਲਈ ਉਤਸ਼ਾਹ ਵਧਾਉਣਗੇ ਜੋ ਪੂਰੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਹਿੱਸੇਦਾਰ ਹਨ। ਸਹਿਯੋਗੀ ਕਾਰਵਾਈ-ਅਧਾਰਿਤ ਪਹੁੰਚ ਅਤੇ ਪਹਿਲਾਂ ਦੁਆਰਾ ਦੇਸ਼ ਦੀ ਜਲਵਾਯੂ ਅਗਵਾਈ ਦੀ ਭੂਮਿਕਾ, ਗ੍ਰੀਨ ਅਰਥਵਿਵਸਥਾ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਆਈਬੀਸੀਏ ਪਲੇਟਫਾਰਮ ਜ਼ਰੀਏ ਸੰਭਵ ਹੈ। ਇਸ ਤਰ੍ਹਾਂ, ਬਿਗ ਕੈਟ ਅਲਾਇੰਸ ਦੇ ਮੈਂਬਰਾਂ ਦੀ ਪ੍ਰੇਰਣਾ ਸੰਭਾਵੀ ਭਾਈਵਾਲਾਂ ਲਈ ਸੰਭਾਲ਼ ਅਤੇ ਸਮ੍ਰਿੱਧੀ ਦੇ ਚਿਹਰੇ ਨੂੰ ਬਦਲ ਸਕਦੀ ਹੈ।

 ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਸੰਪੂਰਨ ਅਤੇ ਸੰਮਲਿਤ ਕੰਜ਼ਰਵੇਸ਼ਨ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ’ਸ) ਨਾਲ ਜੈਵਿਕ ਵਿਭਿੰਨਤਾ ਨੀਤੀਆਂ ਨੂੰ ਏਕੀਕ੍ਰਿਤ ਕਰਨ ਦੇ ਮਹੱਤਵ ਨੂੰ ਪਛਾਣਦਾ ਹੈ। ਉਪਰੋਕਤ ਨੀਤੀਗਤ ਪਹਿਲਾਂ ਲਈ ਵਕਾਲਤ ਕਰਦੇ ਹਨ ਜੋ ਜੈਵਿਕ ਵਿਵਿਧਤਾ ਸੰਰਕਸ਼ਣ ਦੇ ਯਤਨਾਂ ਨੂੰ ਸਥਾਨਕ ਲੋੜਾਂ ਨਾਲ ਜੋੜਦੇ ਹਨ ਅਤੇ ਆਈਬੀਸੀਏ ਮੈਂਬਰ ਦੇਸ਼ਾਂ ਦੇ ਅੰਦਰ ਸੰਯੁਕਤ ਰਾਸ਼ਟਰ ਐੱਸਡੀਜੀ’ਸ ਦੀ ਪ੍ਰਾਪਤੀ ਵਿੱਚ ਯੋਗਦਾਨ ਪਾਉਂਦੇ ਹਨ। ਸੈਕਟੋਰਲ ਨੀਤੀਆਂ ਅਤੇ ਵਿਕਾਸ ਯੋਜਨਾ ਪ੍ਰਕਿਰਿਆਵਾਂ ਵਿੱਚ ਜੈਵਿਕ ਵਿਵਿਧਤਾ ਦੇ ਵਿਚਾਰਾਂ ਨੂੰ ਜੋੜਨ ਲਈ ਸਾਰੇ ਸੈਕਟਰਾਂ ਵਿੱਚ ਜੈਵਿਕ ਵਿਵਿਧਤਾ ਨੂੰ ਮੁੱਖ ਧਾਰਾ ਵਿੱਚ ਲਿਆਉਣਾ; ਖੇਤੀਬਾੜੀ, ਜੰਗਲਾਤ, ਸੈਰ ਸਪਾਟਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ; ਟਿਕਾਊ ਭੂਮੀ-ਵਰਤੋਂ ਦੇ ਵਿਵਹਾਰਾਂ, ਹੈਬੀਟੈਟ ਬਹਾਲੀ ਦੀਆਂ ਪਹਿਲਾਂ, ਅਤੇ ਈਕੋਸਿਸਟਮ-ਅਧਾਰਿਤ ਪਹੁੰਚਾਂ ਨੂੰ ਉਤਸ਼ਾਹਿਤ ਕਰਨਾ ਜੋ ਜੈਵਿਕ ਵਿਵਿਧਤਾ ਦੀ ਕੰਜ਼ਰਵੇਸ਼ਨ ਦਾ ਸਮਰਥਨ ਕਰਦੇ ਹਨ ਅਤੇ ਜਲਵਾਯੂ ਤਬਦੀਲੀ, ਭੋਜਨ ਸੁਰੱਖਿਆ, ਸਵੱਛ ਜਲ, ਅਤੇ ਗਰੀਬੀ ਘਟਾਉਣ ਨਾਲ ਸਬੰਧਿਤ ਐੱਸਡੀਜੀ’ਸ ਵਿੱਚ ਯੋਗਦਾਨ ਪਾਉਂਦੇ ਹਨ। 

 

ਆਈਬੀਸੀਏ ਗਵਰਨੈਂਸ ਵਿੱਚ ਮੈਂਬਰਾਂ ਦੀ ਅਸੈਂਬਲੀ, ਸਥਾਈ ਕਮੇਟੀ ਅਤੇ ਭਾਰਤ ਵਿੱਚ ਇਸਦਾ ਮੁੱਖ ਦਫਤਰ ਵਾਲਾ ਸਕੱਤਰੇਤ ਸ਼ਾਮਲ ਹੈ। ਸਮਝੌਤੇ ਦਾ ਫਰੇਮਵਰਕ (ਕਾਨੂੰਨ) ਮੁੱਖ ਤੌਰ ‘ਤੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਦੀ ਤਰਜ਼ ‘ਤੇ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਅੰਤਰਰਾਸ਼ਟਰੀ ਸਟੀਅਰਿੰਗ ਕਮੇਟੀ (ਆਈਐੱਸਸੀ) ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ। ਆਈਐੱਸਏ ਅਤੇ ਭਾਰਤ ਸਰਕਾਰ ਦੀ ਤਰਜ਼ ‘ਤੇ ਮੇਜ਼ਬਾਨ ਦੇਸ਼ ਸਮਝੌਤਾ ਤਿਆਰ ਕੀਤਾ ਗਿਆ ਹੈ। ਸਟੀਅਰਿੰਗ ਕਮੇਟੀ ਦਾ ਗਠਨ ਸੰਸਥਾਪਕ ਮੈਂਬਰ ਦੇਸ਼ਾਂ ਦੇ ਨਾਮਜ਼ਦ ਰਾਸ਼ਟਰੀ ਫੋਕਲ ਪੁਆਇੰਟਾਂ ਨਾਲ ਕੀਤਾ ਜਾਵੇਗਾ। ਐੱਮਓਈਐੱਫਸੀਸੀ ਦੁਆਰਾ ਆਈਬੀਸੀਏ ਸਕੱਤਰੇਤ ਦੇ ਅੰਤਰਿਮ ਮੁਖੀ ਵਜੋਂ ਡੀਜੀ ਦੀ ਨਿਯੁਕਤੀ ਉਦੋਂ ਤੱਕ ਲਈ ਕੀਤੀ ਜਾਵੇਗੀ ਜਦੋਂ ਤੱਕ ਕਿ ਆਈਬੀਸੀਏ ਅਸੈਂਬਲੀ ਮੀਟਿੰਗ ਦੌਰਾਨ ਆਪਣਾ ਡੀਜੀ ਨਿਯੁਕਤ ਨਹੀਂ ਕਰਦਾ। ਮੰਤਰੀ ਪੱਧਰ ‘ਤੇ ਆਈਬੀਸੀਏ ਅਸੈਂਬਲੀ ਦੀ ਪ੍ਰਧਾਨਗੀ, ਚੇਅਰਮੈਨ, ਐੱਮਓਈਐੱਫਸੀਸੀ, ਭਾਰਤ ਸਰਕਾਰ,  ਦੁਆਰਾ ਕੀਤੀ ਜਾਵੇਗੀ। 

 

ਆਈਬੀਸੀਏ ਨੇ ਪੰਜ ਸਾਲਾਂ (2023-24 ਤੋਂ 2027-28) ਲਈ ਭਾਰਤ ਸਰਕਾਰ ਤੋਂ 150 ਕਰੋੜ ਰੁਪਏ ਦੀ ਸ਼ੁਰੂਆਤੀ ਸਹਾਇਤਾ ਪ੍ਰਾਪਤ ਕੀਤੀ ਹੈ। ਵਧੇ ਹੋਏ ਕਾਰਪਸ ਲਈ, ਦੁਵੱਲੀ ਅਤੇ ਬਹੁਪੱਖੀ ਏਜੰਸੀਆਂ ਤੋਂ ਯੋਗਦਾਨ; ਹੋਰ ਉਚਿਤ ਸੰਸਥਾਵਾਂ ਅਤੇ ਪਬਲਿਕ ਸੈਕਟਰ ਦੀਆਂ ਸੰਸਥਾਵਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਅਤੇ ਦਾਨੀ ਏਜੰਸੀਆਂ ਤੋਂ ਵਿੱਤੀ ਸਹਾਇਤਾ ਜੁਟਾਉਣ ਦੀ ਹੋਰ ਖੋਜ ਕੀਤੀ ਜਾਵੇਗੀ।

ਗਠਜੋੜ ਕੁਦਰਤੀ ਸੰਸਾਧਨਾਂ ਦੀ ਟਿਕਾਊ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ਅਤੇ ਜਲਵਾਯੂ ਤਬਦੀਲੀ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨੂੰ ਘੱਟ ਕਰਦਾ ਹੈ। ਬਿਗ ਕੈਟਸ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੁਰੱਖਿਆ ਕਰਕੇ, ਆਈਬੀਸੀਏ ਕੁਦਰਤੀ ਜਲਵਾਯੂ ਅਨੁਕੂਲਨ, ਪਾਣੀ ਅਤੇ ਭੋਜਨ ਸੁਰੱਖਿਆ ਅਤੇ ਇਨ੍ਹਾਂ ਵਾਤਾਵਰਣ ਪ੍ਰਣਾਲੀਆਂ ‘ਤੇ ਨਿਰਭਰ ਹਜ਼ਾਰਾਂ ਕਮਿਊਨਿਟੀਆਂ ਦੀ ਭਲਾਈ ਵਿੱਚ ਯੋਗਦਾਨ ਪਾਉਂਦਾ ਹੈ। ਆਈਬੀਸੀਏ ਆਪਸੀ ਲਾਭ ਲਈ ਦੇਸ਼ਾਂ ਦਰਮਿਆਨ ਸਹਿਯੋਗ ਸਥਾਪਿਤ ਕਰੇਗਾ ਅਤੇ ਲੰਬੇ ਸਮੇਂ ਦੇ ਕੰਜ਼ਰਵੇਸ਼ਨ ਏਜੰਡਾ ਨੂੰ ਅੱਗੇ ਵਧਾਉਣ ਵਿੱਚ ਬਹੁਤ ਯੋਗਦਾਨ ਪਾਏਗਾ। 

 

 *****

 

ਡੀਐੱਸ/ਐੱਸਕੇਐੱਸ