Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2024 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2024 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤ ਟੈਕਸ 2024 ਦਾ ਉਦਘਾਟਨ ਕੀਤਾ, ਜੋ ਦੇਸ਼ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਗਲੋਬਲ ਟੈਕਸਟਾਈਲ ਸਮਾਗਮਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਾਰਤ ਟੈਕਸ 2024 ਵਿੱਚ ਸਾਰਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਦਾ ਮੌਕਾ ਖਾਸ ਹੈ ਕਿਉਂਕਿ ਇਹ ਸਮਾਗਮ ਭਾਰਤ ਦੇ ਦੋ ਸਭ ਤੋਂ ਵੱਡੇ ਪ੍ਰਦਰਸ਼ਨੀ ਕੇਂਦਰਾਂ ਭਾਰਤ ਮੰਡਪਮ ਅਤੇ ਯਸ਼ੋ ਭੂਮੀ ਵਿੱਚ ਆਯੋਜਿਤ ਹੋ ਰਿਹਾ ਹੈ। ਉਨ੍ਹਾਂ ਨੇ ਲਗਭਗ 100 ਦੇਸ਼ਾਂ ਦੇ 3000 ਤੋਂ ਵੱਧ ਪ੍ਰਦਰਸ਼ਕਾਂ ਅਤੇ ਵਪਾਰੀਆਂ ਅਤੇ ਲਗਭਗ 40,000 ਸੈਲਾਨੀਆਂ ਦੀ ਸ਼ਮੂਲੀਅਤ ਦੇਖੀ ਅਤੇ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਟੈਕਸ ਉਨ੍ਹਾਂ ਸਾਰਿਆਂ ਨੂੰ ਇੱਕ ਮੰਚ ਪ੍ਰਦਾਨ ਕਰ ਰਿਹਾ ਹੈ।

ਕਪਾਹ, ਪਟਸਨ ਅਤੇ ਰੇਸ਼ਮ ਉਤਪਾਦਕ ਵਜੋਂ ਭਾਰਤ ਦੇ ਵਧ ਰਹੇ ਪ੍ਰੋਫਾਈਲ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਕਪਾਹ ਉਤਪਾਦਕ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ ਅਤੇ ਉਨ੍ਹਾਂ ਤੋਂ ਕਪਾਹ ਖਰੀਦ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕਸਤੂਰੀ ਕਪਾਹ ਵਿਸ਼ਵ ਪੱਧਰ ‘ਤੇ ਭਾਰਤ ਦੀ ਬ੍ਰਾਂਡ ਵੈਲਿਊ ਬਣਾਉਣ ਲਈ ਇੱਕ ਵੱਡਾ ਕਦਮ ਹੋਵੇਗਾ। ਪ੍ਰਧਾਨ ਮੰਤਰੀ ਨੇ ਪਟਸਨ ਅਤੇ ਰੇਸ਼ਮ ਖੇਤਰ ਲਈ ਵੀ ਉਪਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤਕਨੀਕੀ ਟੈਕਸਟਾਈਲ ਵਰਗੇ ਨਵੇਂ ਸੈਕਟਰਾਂ ਬਾਰੇ ਵੀ ਗੱਲ ਕੀਤੀ ਅਤੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਅਤੇ ਖੇਤਰ ਵਿੱਚ ਸਟਾਰਟਅੱਪਸ ਦੀ ਗੁੰਜਾਇਸ਼ ਬਾਰੇ ਵੀ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਇੱਕ ਪਾਸੇ ਟੈਕਨੋਲੋਜੀ ਅਤੇ ਮਸ਼ੀਨੀਕਰਨ ਦੀ ਲੋੜ ਅਤੇ ਦੂਜੇ ਪਾਸੇ ਵਿਲੱਖਣਤਾ ਅਤੇ ਪ੍ਰਮਾਣਿਕਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਭਾਰਤ ਕੋਲ ਇੱਕ ਅਜਿਹਾ ਸਥਾਨ ਹੈ ਜਿੱਥੇ ਇਹ ਦੋਵੇਂ ਮੰਗਾਂ ਸਹਿ-ਹੋਂਦ ਹੋ ਸਕਦੀਆਂ ਹਨ। ਭਾਰਤ ਦੇ ਕਾਰੀਗਰਾਂ ਵਲੋਂ ਨਿਰਮਿਤ ਉਤਪਾਦਾਂ ਦੀ ਹਮੇਸ਼ਾ ਇੱਕ ਵਿਲੱਖਣ ਵਿਸ਼ੇਸ਼ਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਲੱਖਣ ਫੈਸ਼ਨ ਦੀ ਮੰਗ ਦੇ ਨਾਲ ਅਜਿਹੀ ਪ੍ਰਤਿਭਾ ਦੀ ਮੰਗ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ, ਸਰਕਾਰ ਦੇਸ਼ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਸੰਸਥਾਨਾਂ ਦੀ ਗਿਣਤੀ ਵਧ ਕੇ 19 ਹੋ ਜਾਣ ਦੇ ਨਾਲ ਹੁਨਰ ਦੇ ਨਾਲ-ਨਾਲ ਪੈਮਾਨੇ ‘ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ  ਨੇ ਕਿਹਾ ਕਿ ਸਥਾਨਕ ਬੁਣਕਰਾਂ ਅਤੇ ਕਾਰੀਗਰਾਂ ਨੂੰ ਵੀ ਨਿਫਟ ਦੀ ਨਵੀਂ ਟੈਕਨੋਲੋਜੀ ਬਾਰੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਦੇ ਸੰਗਠਨ ਦੇ ਨਾਲ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਮਰੱਥ ਯੋਜਨਾ ਦਾ ਵੀ ਜ਼ਿਕਰ ਕੀਤਾ ਜਿਸ ਰਾਹੀਂ ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਨੇ ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ ਸਿਖਲਾਈ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ  ਦੱਸਿਆ ਕਿ ਇਸ ਸਕੀਮ ਵਿੱਚ ਜ਼ਿਆਦਾਤਰ ਮਹਿਲਾਵਾਂ ਨੇ ਹਿੱਸਾ ਲਿਆ ਹੈ, ਜਿੱਥੇ ਲਗਭਗ 1.75 ਲੱਖ ਲੋਕ ਪਹਿਲਾਂ ਹੀ ਉਦਯੋਗ ਵਿੱਚ ਪਲੇਸਮੈਂਟ ਪ੍ਰਾਪਤ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨੇ ਵੋਕਲ ਫਾਰ ਲੋਕਲ ਦੀ ਵਿਆਪਕਤਾ ‘ਤੇ ਵੀ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ, ”ਅੱਜ ਦੇਸ਼ ‘ਚ ‘ਵੋਕਲ ਫਾਰ ਲੋਕਲ ਅਤੇ ਲੋਕਲ ਟੂ ਗਲੋਬਲ’ ਲਈ ਜਨ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਛੋਟੇ ਕਾਰੀਗਰਾਂ ਲਈ ਪ੍ਰਦਰਸ਼ਨੀਆਂ ਅਤੇ ਮਾਲਜ਼ ਵਰਗੀਆਂ ਵਿਵਸਥਾਵਾਂ ਬਣਾ ਰਹੀ ਹੈ।

ਸਕਾਰਾਤਮਕ, ਸਥਿਰ ਅਤੇ ਦੂਰਦਰਸ਼ੀ ਸਰਕਾਰ ਦੀਆਂ ਨੀਤੀਆਂ ਦੇ ਪ੍ਰਭਾਵ ‘ਤੇ ਟਿੱਪਣੀ ਕਰਦੇ ਹੋਏ, ਪੀਐੱਮ ਮੋਦੀ ਨੇ ਕਿਹਾ ਕਿ ਭਾਰਤੀ ਕੱਪੜਾ ਬਾਜ਼ਾਰ ਦਾ ਮੁੱਲ 2014 ਦੇ 7 ਲੱਖ ਕਰੋੜ ਤੋਂ ਘੱਟ ਦੇ ਅੰਕੜੇ ਤੋਂ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ, ਧਾਗੇ, ਫੈਬਰਿਕ ਅਤੇ ਲਿਬਾਸ ਦੇ ਉਤਪਾਦਨ ਵਿੱਚ 25 ਪ੍ਰਤੀਸ਼ਤ ਵਾਧਾ ਹੋਇਆ ਹੈ। 380 ਨਵੇਂ ਬੀਆਈਐੱਸ ਮਾਪਦੰਡ ਸੈਕਟਰ ਵਿੱਚ ਗੁਣਵੱਤਾ ਨਿਯੰਤਰਣ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਪਿਛਲੇ 10 ਸਾਲਾਂ ਵਿੱਚ ਸੈਕਟਰ ਵਿੱਚ ਐੱਫਡੀਆਈ ਦੁੱਗਣਾ ਹੋ ਗਿਆ ਹੈ।

ਭਾਰਤ ਦੇ ਟੈਕਸਟਾਈਲ ਸੈਕਟਰ ਤੋਂ ਉੱਚ ਉਮੀਦਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਪੀਪੀਈ ਕਿੱਟਾਂ ਅਤੇ ਫੇਸ ਮਾਸਕ ਦੇ ਨਿਰਮਾਣ ਲਈ ਕੋਵਿਡ ਮਹਾਮਾਰੀ ਦੌਰਾਨ ਉਦਯੋਗ ਦੇ ਯਤਨਾਂ ਨੂੰ ਯਾਦ ਕੀਤਾ। ਉਨ੍ਹਾਂ  ਨੇ ਰੇਖਾਂਕਿਤ ਕੀਤਾ ਕਿ ਟੈਕਸਟਾਈਲ ਸੈਕਟਰ ਦੇ ਨਾਲ ਸਰਕਾਰ ਨੇ ਸਪਲਾਈ ਚੇਨ ਨੂੰ ਸੁਚਾਰੂ ਬਣਾਇਆ ਹੈ ਅਤੇ ਪੂਰੀ ਦੁਨੀਆ ਨੂੰ ਲੋੜੀਂਦੀ ਗਿਣਤੀ ਵਿੱਚ ਪੀਪੀਈ ਕਿੱਟਾਂ ਅਤੇ ਫੇਸ ਮਾਸਕ ਮੁਹੱਈਆ ਕਰਵਾਏ ਹਨ। ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਇੱਕ ਗਲੋਬਲ ਐਕਸਪੋਰਟ ਹੱਬ ਬਣਨ ਦਾ ਭਰੋਸਾ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਨੂੰ ਭਰੋਸਾ ਦਿਵਾਇਆ, “ਸਰਕਾਰ ਤੁਹਾਡੀ ਹਰ ਜ਼ਰੂਰਤ ਲਈ ਤੁਹਾਡੇ ਨਾਲ ਖੜ੍ਹੀ ਹੋਵੇਗੀ”। ਉਨ੍ਹਾਂ ਨੇ ਟੈਕਸਟਾਈਲ ਸੈਕਟਰ ਦੇ ਅੰਦਰ ਵੱਖ-ਵੱਖ ਹਿਤਧਾਰਕਾਂ ਵਿੱਚ ਸਹਿਯੋਗ ਵਧਾਉਣ ਦੀ ਵੀ ਸਿਫ਼ਾਰਿਸ਼ ਕੀਤੀ ਤਾਂ ਜੋ ਉਦਯੋਗ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਵਿਆਪਕ ਹੱਲ ਪ੍ਰਾਪਤ ਕੀਤਾ ਜਾ ਸਕੇ। ਭੋਜਨ, ਸਿਹਤ ਸੰਭਾਲ ਅਤੇ ਸੰਪੂਰਨ ਜੀਵਨ ਸ਼ੈਲੀ ਸਮੇਤ ਜੀਵਨ ਦੇ ਹਰ ਪਹਿਲੂ ਵਿੱਚ ਦੁਨੀਆ ਭਰ ਦੇ ਨਾਗਰਿਕਾਂ ਦੇ ‘ਬੁਨਿਆਦੀ ਸਿਧਾਂਤਾਂ ਵੱਲ ਵਾਪਸ ਜਾਣ’ ਦੀ ਪ੍ਰੇਰਣਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਟਾਈਲ ਵਿੱਚ ਵੀ ਅਜਿਹਾ ਹੁੰਦਾ ਹੈ ਅਤੇ ਕੱਪੜਿਆਂ ਦੇ ਉਤਪਾਦਨ ਲਈ ਕੈਮੀਕਲ ਮੁਕਤ ਰੰਗਦਾਰ ਧਾਗੇ ਦੀ ਮੰਗ ਵੱਲ ਧਿਆਨ ਦਿਵਾਇਆ। ਪ੍ਰਧਾਨ ਮੰਤਰੀ ਨੇ ਟੈਕਸਟਾਈਲ ਉਦਯੋਗ ਨੂੰ ਸਿਰਫ਼ ਭਾਰਤੀ ਬਾਜ਼ਾਰ ਨੂੰ ਪੂਰਾ ਕਰਨ ਦੀ ਮਾਨਸਿਕਤਾ ਤੋਂ ਦੂਰ ਹੋ ਕੇ ਨਿਰਯਾਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ  ਨੇ ਅਫ਼ਰੀਕੀ ਮੰਡੀ ਦੀਆਂ ਖਾਸ ਲੋੜਾਂ ਜਾਂ ਖ਼ਾਨਾਬਦੋਸ਼ ਭਾਈਚਾਰਿਆਂ ਦੀਆਂ ਲੋੜਾਂ ਦੀ ਉਦਾਹਰਣ ਦਿੱਤੀ ਜਿੱਥੇ ਅਥਾਹ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਨੇ ਮੁੱਲ ਲੜੀ ਵਿੱਚ ਰਸਾਇਣਕ ਭਾਗਾਂ ਨੂੰ ਸ਼ਾਮਲ ਕਰਨ ਅਤੇ ਕੁਦਰਤੀ ਰਸਾਇਣ ਪ੍ਰਦਾਤਾਵਾਂ ਨੂੰ ਲੱਭਣ ਦੀ ਲੋੜ ਬਾਰੇ ਕਿਹਾ।

ਉਨ੍ਹਾਂ ਨੇ ਖਾਦੀ ਨੂੰ ਇਸਦੇ ਰਵਾਇਤੀ ਅਕਸ ਤੋਂ ਤੋੜਨ ਅਤੇ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਲੇ ਇੱਕ ਫੈਸ਼ਨ ਸਟੇਟਮੈਂਟ ਵਿੱਚ ਬਦਲਣ ਦੇ ਆਪਣੇ ਯਤਨਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ  ਨੇ ਟੈਕਸਟਾਈਲ ਦੇ ਆਧੁਨਿਕ ਖੇਤਰਾਂ ਵਿੱਚ ਹੋਰ ਖੋਜ ਕਰਨ ਅਤੇ ਵਿਸ਼ੇਸ਼ ਟੈਕਸਟਾਈਲ ਦੀ ਸਾਖ ਨੂੰ ਮੁੜ ਹਾਸਲ ਕਰਨ ਲਈ ਵੀ ਕਿਹਾ। ਭਾਰਤ ਦੇ ਹੀਰਾ ਉਦਯੋਗ ਦੀ ਉਦਾਹਰਨ ਦਿੰਦੇ ਹੋਏ ਜੋ ਹੁਣ ਉਦਯੋਗ ਨਾਲ ਸਬੰਧਿਤ ਸਾਰੇ ਉਪਕਰਣਾਂ ਦਾ ਨਿਰਮਾਣ ਸਵਦੇਸ਼ੀ ਤੌਰ ‘ਤੇ ਕਰਦਾ ਹੈ, ਪ੍ਰਧਾਨ ਮੰਤਰੀ ਨੇ ਟੈਕਸਟਾਈਲ ਸੈਕਟਰ ਨੂੰ ਟੈਕਸਟਾਈਲ ਉਪਕਰਣ ਨਿਰਮਾਣ ਦੇ ਖੇਤਰ ਵਿੱਚ ਖੋਜ ਕਰਨ ਅਤੇ ਨਵੇਂ ਵਿਚਾਰਾਂ ਅਤੇ ਨਤੀਜਿਆਂ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹਿਤਧਾਰਕਾਂ ਨੂੰ ਮੈਡੀਕਲ ਖੇਤਰ ਵਿੱਚ ਵਰਤੇ ਜਾਂਦੇ ਟੈਕਸਟਾਈਲ ਵਰਗੇ ਨਵੇਂ ਖੇਤਰਾਂ ਦੀ ਖੋਜ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਲਮੀ ਫੈਸ਼ਨ ਰੁਝਾਨ ਦੀ ਅਗਵਾਈ ਕਰਨ ਅਤੇ ਨਾ ਅਪਣਾਉਣ ਲਈ ਆਖਿਆ।

ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਇੱਕ ਉਤਪ੍ਰੇਰਕ ਵਜੋਂ ਕੰਮ ਕਰਨ ਅਤੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਨ ਲਈ ਤਤਪਰ ਹੈ, ਉਨ੍ਹਾਂ ਨੇ ਉਦਯੋਗਾਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਆਉਣ ਦੀ ਅਪੀਲ ਕੀਤੀ ਜੋ ਵਿਸ਼ਵ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਬਾਜ਼ਾਰ ਨੂੰ ਵਿਭਿੰਨਤਾਵਾਂ ਭਰਪੂਰ ਬਣਾਉਂਦਾ ਹੈ।

ਇਸ ਮੌਕੇ ‘ਤੇ ਕੇਂਦਰੀ ਵਣਜ ਅਤੇ ਉਦਯੋਗ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਕਈ ਪਹਿਲੂਆਂ ਨੂੰ ਸ਼ਾਮਲ ਕੀਤਾ ਹੈ ਕਿਉਂਕਿ ‘ਭਾਰਤ ਟੈਕਸ ਦਾ ਸੂਤਰ ਭਾਰਤੀ ਪਰੰਪਰਾ ਦੇ ਸ਼ਾਨਦਾਰ ਇਤਿਹਾਸ ਨੂੰ ਅੱਜ ਦੀ ਪ੍ਰਤਿਭਾ ਨਾਲ; ਪਰੰਪਰਾਵਾਂ ਦੇ ਨਾਲ ਟੈਕਨੋਲੋਜੀ ਨੂੰ ਜੋੜਦਾ ਹੈ ਅਤੇ ਸ਼ੈਲੀ/ਸਥਿਰਤਾ/ਪੈਮਾਨੇ/ਮੁਹਾਰਤ ਨੂੰ ਇਕਜੁੱਟ ਕਰਨ ਲਈ ਇੱਕ ਸੂਤਰ ਹੈ। ਉਨ੍ਹਾਂ ਨੇ ਇਸ ਸਮਾਗਮ ਨੂੰ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਇੱਕ ਮਹਾਨ ਉਦਾਹਰਣ ਵਜੋਂ ਵੀ ਦੇਖਿਆ, ਜਿਸ ਵਿੱਚ ਪੂਰੇ ਭਾਰਤ ਦੀਆਂ ਅਣਗਿਣਤ ਟੈਕਸਟਾਈਲ ਪਰੰਪਰਾਵਾਂ ਸ਼ਾਮਲ ਹਨ। ਉਨ੍ਹਾਂ ਨੇ ਭਾਰਤ ਦੀ ਟੈਕਸਟਾਈਲ ਪਰੰਪਰਾ ਦੀ ਗਹਿਰਾਈ, ਲੰਬੀ ਮਿਆਦ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਸਥਾਨ ‘ਤੇ ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ।

ਟੈਕਸਟਾਈਲ ਮੁੱਲ ਲੜੀ ਵਿੱਚ ਵੱਖ-ਵੱਖ ਹਿਤਧਾਰਕਾਂ ਦੀ ਮੌਜੂਦਗੀ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਟੈਕਸਟਾਈਲ ਸੈਕਟਰ ਨੂੰ ਸਮਝਣ ਦੇ ਨਾਲ-ਨਾਲ ਚੁਣੌਤੀਆਂ ਅਤੇ ਅਕਾਂਖਿਆਵਾਂ ਤੋਂ ਜਾਣੂ ਹੋਣ ਪ੍ਰਤੀ ਉਨ੍ਹਾਂ ਦੀ ਸਮਝ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਬੁਣਕਰਾਂ ਦੀ ਮੌਜੂਦਗੀ ਅਤੇ ਜ਼ਮੀਨੀ ਪੱਧਰ ਤੋਂ ਉਨ੍ਹਾਂ ਦੀ ਪੀੜ੍ਹੀ ਦੇ ਤਜ਼ਰਬੇ ਨੂੰ ਵੀ ਨੋਟ ਕੀਤਾ, ਜੋ ਮੁੱਲ ਲੜੀ ਲਈ ਮਹੱਤਵਪੂਰਨ ਹਨ। ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਅਤੇ ਇਸਦੇ ਚਾਰ ਮੁੱਖ ਥੰਮ੍ਹਾਂ ਦੇ ਸੰਕਲਪ ‘ਤੇ ਜ਼ੋਰ ਦਿੱਤਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਦਾ ਟੈਕਸਟਾਈਲ ਸੈਕਟਰ ਗ਼ਰੀਬ, ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਲਈ, ਭਾਰਤ ਟੈਕਸ 2024 ਵਰਗੇ ਪ੍ਰੋਗਰਾਮ ਦੀ ਮਹੱਤਤਾ ਸਿਰਫ ਵਧ ਰਹੀ ਹੈ।”

ਪ੍ਰਧਾਨ ਮੰਤਰੀ ਨੇ ਉਸ ਦਾਇਰੇ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਵਿੱਚ ਸਰਕਾਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਟੈਕਸਟਾਈਲ ਸੈਕਟਰ ਦੀ ਭੂਮਿਕਾ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ  ਨੇ ਕਿਹਾ, “ਅਸੀਂ ਪਰੰਪਰਾ, ਟੈਕਨੋਲੋਜੀ, ਪ੍ਰਤਿਭਾ ਅਤੇ ਸਿਖਲਾਈ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।” ਉਨ੍ਹਾਂ ਨੇ ਧਿਆਨ ਦਿਵਾਇਆ ਕਿ ਸਮਕਾਲੀ ਵਿਸ਼ਵ ਦੀਆਂ ਮੰਗਾਂ ਲਈ ਰਵਾਇਤੀ ਡਿਜ਼ਾਈਨਾਂ ਨੂੰ ਅਪਡੇਟ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਫਾਈਵ ਐੱਫ ਦੇ ਸੰਕਲਪ ਨੂੰ ਦੁਹਰਾਇਆ – ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਕਟਰੀ, ਫੈਕਟਰੀ ਤੋਂ ਫੈਸ਼ਨ, ਫੈਸ਼ਨ ਤੋਂ ਫੌਰੇਨ, ਜੋ ਮੁੱਲ ਲੜੀ ਦੇ ਸਾਰੇ ਤੱਤਾਂ ਨੂੰ ਇੱਕ ਕਰਦਾ ਹੈ। ਐੱਮਐੱਸਐੱਮਈ ਸੈਕਟਰ ਦੀ ਮਦਦ ਕਰਨ ਲਈ, ਪ੍ਰਧਾਨ ਮੰਤਰੀ ਨੇ ਆਕਾਰ ਵਿੱਚ ਵਾਧੇ ਦੇ ਬਾਅਦ ਵੀ ਨਿਰੰਤਰ ਲਾਭਾਂ ਨੂੰ ਯਕੀਨੀ ਬਣਾਉਣ ਲਈ ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਬਦਲਾਅ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਿੱਧੀ ਵਿਕਰੀ, ਪ੍ਰਦਰਸ਼ਨੀਆਂ ਅਤੇ ਔਨਲਾਈਨ ਪੋਰਟਲ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਨੇ ਕਾਰੀਗਰਾਂ ਅਤੇ ਬਾਜ਼ਾਰ ਦਰਮਿਆਨ ਦੂਰੀ ਨੂੰ ਘਟਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਵੱਖ-ਵੱਖ ਰਾਜਾਂ ਵਿੱਚ ਸੱਤ ਪ੍ਰਧਾਨ ਮੰਤਰੀ ਮਿੱਤ੍ਰ ਪਾਰਕ ਬਣਾਉਣ ਲਈ ਸਰਕਾਰ ਦੀਆਂ ਵਿਸਤ੍ਰਿਤ ਯੋਜਨਾਵਾਂ ‘ਤੇ ਚਾਨਣਾ ਪਾਇਆ ਅਤੇ ਸਮੁੱਚੇ ਟੈਕਸਟਾਈਲ ਸੈਕਟਰ ਲਈ ਮੌਕੇ ਪੈਦਾ ਕਰਨ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਰਕਾਰ ਇੱਕ ਅਜਿਹੀ ਥਾਂ ‘ਤੇ ਸਮੁੱਚੀ ਮੁੱਲ ਲੜੀ ਦੇ ਈਕੋਸਿਸਟਮ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਪਲੱਗ ਅਤੇ ਪਲੇਅ ਸੁਵਿਧਾਵਾਂ ਵਾਲਾ ਆਧੁਨਿਕ ਬੁਨਿਆਦੀ ਢਾਂਚਾ ਉਪਲਬਧ ਹੋਵੇ।” ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਪੈਮਾਨੇ ਅਤੇ ਸੰਚਾਲਨ ਵਿੱਚ ਸੁਧਾਰ ਹੋਵੇਗਾ, ਸਗੋਂ ਲੌਜਿਸਟਿਕਸ ਲਾਗਤਾਂ ਵਿੱਚ ਵੀ ਕਮੀ ਆਵੇਗੀ।

ਕੱਪੜਾ ਖੇਤਰ ਵਿੱਚ ਪੇਂਡੂ ਆਬਾਦੀ ਅਤੇ ਮਹਿਲਾਵਾਂ ਦੀ ਰੋਜ਼ਗਾਰ ਦੀ ਸੰਭਾਵਨਾ ਅਤੇ ਭਾਗੀਦਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 10 ਵਿੱਚੋਂ 7 ਲਿਬਾਸ ਨਿਰਮਾਤਾ ਮਹਿਲਾਵਾਂ ਹਨ ਅਤੇ ਹੈਂਡਲੂਮ ਵਿੱਚ ਇਹ ਗਿਣਤੀ ਹੋਰ ਵੀ ਵੱਧ ਹੈ। ਉਨ੍ਹਾਂ  ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਚੁੱਕੇ ਗਏ ਕਦਮਾਂ ਨੇ ਖਾਦੀ ਨੂੰ ਵਿਕਾਸ ਅਤੇ ਰੋਜ਼ਗਾਰ ਦਾ ਇੱਕ ਮਜ਼ਬੂਤ ਮਾਧਿਅਮ ਬਣਾਇਆ ਹੈ। ਇਸੇ ਤਰ੍ਹਾਂ ਪਿਛਲੇ ਦਹਾਕੇ ਦੀਆਂ ਭਲਾਈ ਯੋਜਨਾਵਾਂ ਅਤੇ ਬੁਨਿਆਦੀ ਢਾਂਚੇ ਦੇ ਹੁਲਾਰੇ ਨੇ ਟੈਕਸਟਾਈਲ ਸੈਕਟਰ ਨੂੰ ਵੀ ਲਾਭ ਪਹੁੰਚਾਇਆ ਹੈ।

ਪਿਛੋਕੜ

ਭਾਰਤ ਟੈਕਸ 2024 ਦਾ ਆਯੋਜਨ 26-29 ਫਰਵਰੀ 2024 ਤੱਕ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ 5ਐੱਫ ਵਿਜ਼ਨ ਤੋਂ ਪ੍ਰੇਰਨਾ ਲੈਂਦੇ ਹੋਏ, ਇਹ ਇਵੈਂਟ ਫਾਈਬਰ, ਫੈਬਰਿਕ ਅਤੇ ਫੈਸ਼ਨ ਫੋਕਸ ਦੁਆਰਾ ਫਾਰਮ ਤੋਂ ਫਾਰੇਨ ਦਾ ਇੱਕ ਏਕੀਕਰਣ ਹੈ, ਜੋ ਸਮੁੱਚੀ ਟੈਕਸਟਾਈਲ ਵੈਲਿਊ ਚੇਨ ਨੂੰ ਕਵਰ ਕਰਦਾ ਹੈ। ਇਹ ਟੈਕਸਟਾਈਲ ਸੈਕਟਰ ਵਿੱਚ ਭਾਰਤ ਦੇ ਹੁਨਰ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਇੱਕ ਗਲੋਬਲ ਟੈਕਸਟਾਈਲ ਪਾਵਰ ਹਾਊਸ ਵਜੋਂ ਭਾਰਤ ਦੀ ਸਥਿਤੀ ਦੀ ਪੁਸ਼ਟੀ ਕਰੇਗਾ।

11 ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਦੇ ਇੱਕ ਸੰਘ ਦੁਆਰਾ ਸੰਗਠਿਤ ਅਤੇ ਸਰਕਾਰ ਦੁਆਰਾ ਸਮਰਥਨ ਪ੍ਰਾਪਤ, ਭਾਰਤ ਟੈਕਸ 2024 ਨੂੰ ਵਪਾਰ ਅਤੇ ਨਿਵੇਸ਼ ਦੇ ਦੋਹਰੇ ਥੰਮ੍ਹਾਂ ‘ਤੇ ਸਥਿਰਤਾ ‘ਤੇ ਵਧੇਰੇ ਫੋਕਸ ਦੇ ਨਾਲ ਨਿਰਮਿਤ ਕੀਤਾ ਗਿਆ ਹੈ। ਚਾਰ ਦਿਨਾਂ ਦੇ ਇਸ ਸਮਾਗਮ ਵਿੱਚ 100 ਤੋਂ ਵੱਧ ਆਲਮੀ ਪੈਨਲਿਸਟਾਂ ਦੇ ਨਾਲ 65 ਤੋਂ ਵੱਧ ਜਾਣਕਾਰੀ ਸੈਸ਼ਨ ਸ਼ਾਮਲ ਹਨ, ਜੋ ਸੈਕਟਰ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ। ਇਸ ਵਿੱਚ ਸਥਿਰਤਾ ਅਤੇ ਸਰਕੂਲਰਿਟੀ, ਇੱਕ ‘ਇੰਡੀ ਹਾਟ’, ਭਾਰਤੀ ਟੈਕਸਟਾਈਲ ਵਿਰਾਸਤ, ਟਿਕਾਊ ਸਥਿਤੀ ਅਤੇ ਗਲੋਬਲ ਡਿਜ਼ਾਈਨ ਵਰਗੇ ਵਿਭਿੰਨ ਵਿਸ਼ਿਆਂ ‘ਤੇ ਫੈਸ਼ਨ ਪੇਸ਼ਕਾਰੀਆਂ ਦੇ ਨਾਲ-ਨਾਲ ਇੰਟਰਐਕਟਿਵ ਫੈਬਰਿਕ ਟੈਸਟਿੰਗ ਜ਼ੋਨ ਅਤੇ ਉਤਪਾਦ ਪ੍ਰਦਰਸ਼ਨਾਂ ‘ਤੇ ਸਮਰਪਿਤ ਪਵੇਲੀਅਨ ਵੀ ਹਨ।

3,500 ਤੋਂ ਵੱਧ ਪ੍ਰਦਰਸ਼ਕ, 100 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਖਰੀਦਦਾਰ ਅਤੇ 40,000 ਤੋਂ ਵੱਧ ਵਪਾਰਕ ਵਿਜ਼ਿਟਰਾਂ ਤੋਂ ਇਲਾਵਾ, ਟੈਕਸਟਾਈਲ ਵਿਦਿਆਰਥੀਆਂ, ਬੁਣਕਰਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਦੇ ਨੀਤੀ ਨਿਰਮਾਤਾਵਾਂ ਅਤੇ ਆਲਮੀ ਸੀਈਓਜ਼ ਦੇ ਨਾਲ ਭਾਰਤ ਟੈਕਸ 2024 ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਇਸ ਇਵੈਂਟ ਦੌਰਾਨ 50 ਤੋਂ ਵੱਧ ਘੋਸ਼ਣਾਵਾਂ ਅਤੇ ਸਮਝੌਤਿਆਂ ‘ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ, ਜਿਸ ਨਾਲ ਟੈਕਸਟਾਈਲ ਸੈਕਟਰ ਵਿੱਚ ਨਿਵੇਸ਼ ਅਤੇ ਵਪਾਰ ਨੂੰ ਹੋਰ ਹੁਲਾਰਾ ਪ੍ਰਦਾਨ ਕਰਨ ਅਤੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰਨ ਦੀ ਕਲਪਨਾ ਕੀਤੀ ਗਈ ਹੈ। ਇਹ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਇਹ ਇਕ ਹੋਰ ਅਹਿਮ ਕਦਮ ਹੈ।

**** 

ਡੀਐੱਸ/ਟੀਐੱਸ