Your Excellency, ਪ੍ਰਧਾਨ ਮੰਤਰੀ ਮਿਤਸੋ-ਤਾਕਿਸ,
ਦੋਹਾਂ ਦੇਸ਼ਾਂ ਦੇ delegates,
ਮੀਡੀਆ ਦੇ ਸਾਥੀਓ,
ਨਮਸਕਾਰ!
ਪ੍ਰਧਾਨ ਮੰਤਰੀ ਮਿਤਸੋ-ਤਾਕਿਸ ਅਤੇ ਉਨ੍ਹਾਂ ਦੇ ਡੈਲਿਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪਿਛਲੇ ਵਰ੍ਹੇ ਮੇਰੀ ਗ੍ਰੀਸ ਯਾਤਰਾ ਦੇ ਬਾਅਦ ਉਨ੍ਹਾਂ ਦੀ ਇਹ ਭਾਰਤ ਯਾਤਰਾ ਦੋਨਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਹੁੰਦੀ ਸਟ੍ਰੇਟੈਜਿਕ ਪਾਰਟਨਰਸ਼ਿਪ ਦਾ ਸੰਕੇਤ ਹੈ। ਅਤੇ ਸੋਲ੍ਹਾਂ ਵਰ੍ਹਿਆਂ ਦੇ ਬਾਅਦ, ਇੰਨੇ ਵੱਡੇ ਅੰਤਰਾਲ ਦੇ ਬਾਅਦ ਗ੍ਰੀਸ ਦੇ ਪ੍ਰਧਾਨ ਮੰਤਰੀ ਦਾ ਭਾਰਤ ਆਉਣਾ, ਆਪਣੇ ਆਪ ਵਿੱਚ ਇੱਕ ਇਤਿਹਾਸਕ ਮੌਕਾ ਹੈ।
Friends,
ਸਾਡੀਆਂ ਅੱਜ ਦੀਆਂ ਚਰਚਾਵਾਂ ਬਹੁਤ ਹੀ ਸਾਰਥਕ ਅਤੇ ਉਪਯੋਗੀ ਰਹੀਆਂ। ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਅਸੀਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਲਕਸ਼ ਦੇ ਵੱਲ ਤੇਜ਼ੀ ਨਾਲ ਅਗ੍ਰਸਰ ਹਾਂ। ਅਸੀਂ ਆਪਣੇ ਸਹਿਯੋਗ ਨੂੰ ਨਵੀਂ ਊਰਜਾ ਅਤੇ ਦਿਸ਼ਾ ਦੇਣ ਦੇ ਲਈ ਕਈ ਨਵੇਂ ਅਵਸਰਾਂ ਦੀ ਪਹਿਚਾਣ ਕੀਤੀ। ਖੇਤੀ ਦੇ ਖੇਤਰ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਕਰੀਬੀ ਸਹਿਯੋਗ ਦੀਆਂ ਸੰਭਾਵਨਾਵਾਂ ਕਈ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਪਿਛਲੇ ਇਸ ਖੇਤਰ ਵਿੱਚ ਕੀਤੇ ਗਏ ਸਮਝੌਤਿਆਂ ਦੇ ਲਾਗੂਕਰਨ ਲਈ ਦੋਵੇਂ ਪੱਖ ਕਦਮ ਉਠਾ ਰਹੇ ਹਨ। ਅਸੀਂ ਫਾਰਮਾ, Medical Devices, ਟੈਕਨੋਲੋਜੀ, ਈਨੋਵੇਸ਼ਨ, Skill Development, ਅਤੇ Space ਜਿਹੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ।
ਅਸੀਂ ਦੋਨੋਂ ਦੇਸ਼ਾ ਦੇ start-ups ਨੂੰ ਵੀ ਆਪਸ ਵਿੱਚ ਜੋੜਨ ਬਾਰੇ ਚਰਚਾ ਕੀਤੀ। Shipping ਅਤੇ Connectivity ਦੋਨਾਂ ਦੇਸ਼ਾਂ ਦੇ ਲਈ ਉੱਚ ਪ੍ਰਾਥਮਿਕਤਾ ਦੇ ਵਿਸ਼ੇ ਹਨ। ਅਸੀਂ ਇਨ੍ਹਾਂ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਵਧਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ।
Friends,
Defence ਅਤੇ Security ਵਿੱਚ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਸ ਖੇਤਰ ਵਿੱਚ Working Group ਦੇ ਗਠਨ ਨਾਲ ਅਸੀਂ defence, cyber security, counter-terrorism, maritime security ਜਿਹੀਆਂ ਸਾਂਝੀਆਂ ਚੁਣੌਤੀਆਂ ‘ਤੇ ਆਪਸੀ ਤਾਲਮੇਲ ਵਧਾ ਸਕਾਂਗੇ।
ਭਾਰਤ ਵਿੱਚ defence manufacturing ਵਿੱਚ co-production ਅਤੇ co-development ਦੇ ਨਵੇਂ ਅਵਸਰ ਬਣ ਰਹੇ ਹਨ, ਜੋ ਦੋਵਾਂ ਦੇਸ਼ਾਂ ਦੇ ਲਈ ਲਾਭਦਾਇਕ ਹੋ ਸਕਦੇ ਹਨ। ਅਸੀਂ ਦੋਨਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਨੂੰ ਆਪਸ ਵਿੱਚ ਜੋੜਨ ‘ਤੇ ਸਹਿਮਤੀ ਜਤਾਈ ਹੈ। ਆਤੰਕਵਾਦ ਦੇ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਗ੍ਰੀਸ ਦੀਆਂ ਚਿੰਤਾਵਾਂ ਅਤੇ ਪ੍ਰਾਥਮਿਕਤਾਵਾਂ ਬਰਾਬਰ ਹਨ। ਅਸੀਂ ਇਸ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ‘ਤੇ ਵਿਸਤਾਰ ਪੂਰਵਕ ਚਰਚਾ ਕੀਤੀ।
Friends,
ਦੋ ਪ੍ਰਾਚੀਨ ਅਤੇ ਮਹਾਨ ਸੱਭਿਅਤਾਵਾਂ ਦੇ ਰੂਪ ਵਿੱਚ ਭਾਰਤ ਅਤੇ ਗ੍ਰੀਸ ਦੇ ਦਰਮਿਆਨ ਗਹਿਰੇ ਸੱਭਿਆਚਾਰਕ ਅਤੇ people-to-people ਸਬੰਧਾਂ ਦਾ ਲੰਬਾ ਇਤਿਹਾਸ ਹੈ। ਲਗਭਗ ਢਾਈ ਹਜ਼ਾਰ ਵਰ੍ਹਿਆਂ ਤੋਂ ਦੋਨਾਂ ਦੇਸ਼ਾਂ ਦੇ ਲੋਕ ਵਪਾਰਕ ਅਤੇ ਸੱਭਿਆਚਾਰਕ ਸਬੰਧਾਂ ਦੇ ਨਾਲ-ਨਾਲ ਵਿਚਾਰਾਂ ਦਾ ਵੀ ਅਦਾਨ –ਪ੍ਰਦਾਨ ਕਰਦੇ ਰਹੇ ਹਨ।
ਅੱਜ ਅਸੀਂ ਇਨ੍ਹਾਂ ਸਬੰਧਾਂ ਨੂੰ ਇੱਕ ਆਧੁਨਿਕ ਸਰੂਪ ਦੇਣ ਲਈ ਕਈ ਨਵੇਂ initiatives ਦੀ ਪਹਿਚਾਣ ਕੀਤੀ। ਅਸੀਂ ਦੋਨਾਂ ਦੇਸ਼ਾਂ ਦੇ ਦਰਮਿਆਨ Migration and Mobility Partnership Agreement ਨੂੰ ਜਲਦੀ ਤੋਂ ਜਲਦੀ ਸੰਪੰਨ ਕਰਨ ਦੀ ਚਰਚਾ ਕੀਤੀ। ਇਸ ਨਾਲ ਸਾਡੇ people-to-people ਸਬੰਧ ਹੋਰ ਮਜ਼ਬੂਤ ਹੋਣਗੇ।
ਅਸੀਂ ਦੋਨਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਨਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਵੀ ਜ਼ੋਰ ਦਿੱਤਾ। ਅਗਲੇ ਵਰ੍ਹੇ ਭਾਰਤ ਅਤੇ ਗ੍ਰੀਸ ਦੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਲਈ ਅਸੀਂ ਇੱਕ Action Plan ਬਣਾਉਣ ਦਾ ਨਿਰਣਾ ਲਿਆ। ਇਸ ਨਾਲ ਅਸੀਂ ਦੋਨਾਂ ਦੇਸ਼ਾਂ ਦੀ ਸਾਂਝੀ ਵਿਰਾਸਤ, science and technology, innovation, sports ਅਤੇ ਹੋਰ ਖੇਤਰਾਂ ਵਿੱਚ ਉਪਲਬਧੀਆਂ ਨੂੰ ਆਲਮੀ ਮੰਚ ‘ਤੇ ਪੇਸ਼ ਕਰ ਸਕਾਂਗੇ।
Friends,
ਅੱਜ ਦੀ ਬੈਠਕ ਵਿੱਚ ਅਸੀਂ ਕਈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਅਸੀਂ ਸਹਿਮਤ ਹਾਂ ਕਿ ਸਾਰੇ ਵਿਵਾਦਾਂ (ਝਗੜਿਆਂ) ਅਤੇ ਤਣਾਅ ਦਾ ਸਮਾਧਾਨ dialogue ਅਤੇ diplomacy ਦੇ ਮਾਧਿਅਮ ਨਾਲ ਕੀਤਾ ਜਾਣਾ ਚਾਹੀਦਾ ਹੈ। ਅਸੀਂ Indo-Pacific ਵਿੱਚ ਗ੍ਰੀਸ ਦੀ ਸਰਗਰਮ ਭਾਗੀਦਾਰੀ ਅਤੇ ਸਕਾਰਾਤਮਕ ਭੂਮਿਕਾ ਦਾ ਸੁਆਗਤ ਕਰਦੇ ਹਾਂ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਗ੍ਰੀਸ ਨੇ Indo-Pacific Oceans Initiative ਨਾਲ ਜੁੜਨ ਦਾ ਨਿਰਣਾ ਲਿਆ ਹੈ। ਪੂਰਬੀ Mediterranean ਖੇਤਰ ਵਿੱਚ ਵੀ ਸਹਿਯੋਗ ਦੇ ਲਈ ਸਹਿਮਤੀ ਬਣੀ ਹੈ। ਭਾਰਤ ਦੀ G-20 ਪ੍ਰਧਾਨਗੀ ਦੇ ਦੌਰਾਨ Launch ਕੀਤਾ ਗਿਆ ਆਈ-ਮੈਕ ਕੌਰੀਡੋਰ ਲੰਬੇ ਸਮੇਂ ਤੱਕ ਮਨੁੱਖਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਇਸ ਪਹਿਲ ਵਿੱਚ ਗ੍ਰੀਸ ਵੀ ਇੱਕ ਅਹਿਮ ਭਾਗੀਦਾਰ ਬਣ ਸਕਦਾ ਹੈ। ਅਸੀਂ UN ਅਤੇ ਹੋਰ ਆਲਮੀ ਸੰਸਥਾਨਾਂ ਦੇ reform ਦੇ ਲਈ ਸਹਿਮਤ ਹਨ, ਤਾਕਿ ਇਨ੍ਹਾਂ ਨੂੰ ਸਮਕਾਲੀ ਬਣਾਇਆ ਜਾ ਸਕੇ। ਭਾਰਤ ਅਤੇ ਗ੍ਰੀਸ ਆਲਮੀ ਸ਼ਾਂਤੀ ਅਤੇ ਸਥਿਰਤਾ ਵਿੱਚ ਯੋਗਦਾਨ ਦੇਣ ਲਈ ਆਪਣੇ ਪ੍ਰਯਾਸ ਜਾਰੀ ਰੱਖਾਂਗੇ।
Excellency,
ਅੱਜ ਸ਼ਾਮ ਤੁਸੀਂ ਰਾਏਸੀਨਾ ਡਾਇਲਾਗ ਵਿੱਚ Chief Guest ਦੇ ਤੌਰ ‘ਤੇ ਸ਼ਾਮਲ ਹੋਣਗੇ। ਉੱਥੇ ਤੁਹਾਡਾ ਸੰਬੋਧਨ ਸੁਣਨ ਦੇ ਲਈ ਅਸੀਂ ਸਾਰੇ ਉਤਸੁਕ ਹਾਂ। ਤੁਹਾਡੀ ਭਾਰਤ ਯਾਤਰਾ ਅਤੇ ਸਾਡੀ ਉਪਯੋਗੀ ਚਰਚਾ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
************
ਡੀਐੱਸ/ਐੱਸਟੀ
Addressing the press meet with PM @kmitsotakis of Greece.https://t.co/Hhn8qZdzwq
— Narendra Modi (@narendramodi) February 21, 2024
प्रधानमंत्री @kmitsotakis और उनके delegation का भारत में स्वागत करते हुए मुझे बहुत ख़ुशी हो रही है।
— PMO India (@PMOIndia) February 21, 2024
पिछले वर्ष मेरी ग्रीस यात्रा के बाद उनकी यह भारत यात्रा दोनों देशों के बीच मजबूत होती strategic partnership का संकेत है: PM @narendramodi
आतंकवाद के खिलाफ लड़ाई में भारत और ग्रीस की चिंताएं और प्राथमिकताएं समान हैं।
— PMO India (@PMOIndia) February 21, 2024
हमने इस क्षेत्र में अपने सहयोग को और अधिक मज़बूत करने पर विस्तारपूर्वक चर्चा की: PM
Defence और Security में बढ़ता सहयोग हमारे गहरे आपसी विश्वास को दर्शाता है।
— PMO India (@PMOIndia) February 21, 2024
इस क्षेत्र में Working Group के गठन से हम defence, cyber security, counter-terrorism, maritime security जैसी साझा चुनौतियों पर आपसी समन्वय बढ़ा सकेंगे: PM
दो प्राचीन और महान सभ्यताओं के रूप में भारत और ग्रीस के बीच गहरे सांस्कृतिक और people-to-people संबंधों का लम्बा इतिहास है।
— PMO India (@PMOIndia) February 21, 2024
लगभग ढाई हज़ार वर्षों से दोनों देशों के लोग व्यापारिक और सांस्कृतिक संबंधों के साथ-साथ विचारों का भी आदान प्रदान करते रहे हैं: PM @narendramodi
हम सहमत हैं कि सभी विवादों और तनावों का समाधान dialogue और diplomacy के माध्यम से किया जाना चाहिए।
— PMO India (@PMOIndia) February 21, 2024
हम Indo-Pacific में ग्रीस की सक्रीय भागीदारी और सकारात्मक भूमिका का स्वागत करते हैं।
यह ख़ुशी का विषय है कि ग्रीस ने Indo-Pacific Oceans Initiative से जुड़ने का निर्णय लिया है: PM