Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗ੍ਰੈਮੀਜ਼ ਵਿੱਚ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਜਿੱਤਣ ‘ਤੇ ਉਸਤਾਦ ਜ਼ਾਕਿਰ ਹੁਸੈਨ ਅਤੇ ਹੋਰਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਬਿਹਤਰੀਨ ਆਲਮੀ ਸੰਗੀਤ’ ਪੁਰਸਕਾਰ ਲਈ ਗ੍ਰੈਮੀ ਪੁਰਸਕਾਰ (Grammy award) ਜਿੱਤਣ ‘ਤੇ ਸੰਗੀਤਕਾਰ ਉਸਤਾਦ ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਸੇਲਵਾਗਣੇਸ਼ ਵੀ ਅਤੇ ਗਣੇਸ਼ ਰਾਜਗੋਪਾਲਨ  ਨੂੰ ਵਧਾਈਆਂ ਦਿੱਤੀਆਂ।

ਉਨ੍ਹਾਂ ਦੇ ਬੈਂਡ ‘ਸ਼ਕਤੀ’ (band Skakti), ਜੋ ਇੱਕ ਫਿਊਜ਼ਨ ਸੰਗੀਤ ਸਮੂਹ ਹੈ, ਨੇ ‘ਦਿਸ ਮੋਮੈਂਟ’ (Moment) ਦੇ ਲਈ ਪ੍ਰਤਿਸ਼ਠਿਤ ਪੁਰਸਕਾਰ ਜਿੱਤਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਅਤੇ ਸੰਗੀਤ ਦੇ ਪ੍ਰਤੀ ਸਮਰਪਣ ਨੇ ਦੁਨੀਆ ਭਰ ਵਿੱਚ ਦਿਲ ਜਿੱਤਿਆ ਹੈ, ਜਿਸ ਨਾਲ ਭਾਰਤ ਨੂੰ ਮਾਣ ਮਹਿਸੂਸ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਜ਼ਾਕਿਰ ਹੁਸੈਨ, ਰਾਕੇਸ਼ ਚੌਰਸੀਆ, ਸ਼ੰਕਰ ਮਹਾਦੇਵਨ, ਸੇਲਵਗਣੇਸ਼ ਵੀ ਅਤੇ ਗਣੇਸ਼ ਰਾਜਗੋਪਾਲਨ  ਨੂੰ ਗ੍ਰੈਮੀਜ਼ ਵਿੱਚ ਮਿਲੀ ਅਭੂਤਪੂਰਵ ਸਫ਼ਲਤਾ ‘ਤੇ ਵਧਾਈਆਂ! ਤੁਹਾਡੀ ਅਸਾਧਾਰਣ ਪ੍ਰਤਿਭਾ ਅਤੇ ਸੰਗੀਤ ਦੇ ਪ੍ਰਤੀ ਸਮਰਪਣ ਨੇ ਦੁਨੀਆ ਭਰ ਵਿੱਚ ਦਿੱਲ ਜਿੱਤਿਆ ਹੈ। ਭਾਰਤ ਨੂੰ ਗਰਵ(ਮਾਣ) ਹੈ! ਇਹ ਉਪਲਬਧੀਆਂ, ਤੁਹਾਡੇ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਦਾ ਪ੍ਰਮਾਣ ਹਨ। ਇਹ ਉਪਲਬਧੀ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਬੜੇ ਸੁਪਨੇ ਦੇਖਣ ਅਤੇ ਸੰਗੀਤ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਭੀ ਪ੍ਰੇਰਿਤ ਕਰੇਗੀ।”

 

*********

ਡੀਐੱਸ/ਆਰਟੀ