Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਦੀ ਇੱਕ ਟ੍ਰਾਂਸਜੈਂਡਰ ਕਲਪਨਾ ਨੂੰ ਕਿਹਾ-ਤੁਸੀਂ ਆਪਣੇ ਕਾਰਜਾਂ ਨਾਲ ਦਿਖਾ ਰਹੇ ਹੋ ਕਿ ਕਿੰਨਰ ਸਭ ਕੁਝ ਕਰਨ ਦੇ ਸਮਰੱਥ ਹਨ, ਇਹ ਇੱਕ ਮਹਾਨ ਸੇਵਾ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਭੀ ਸ਼ਾਮਲ ਹੋਏ।

 

ਪ੍ਰਧਾਨ ਮੰਤਰੀ ਨੇ ਮੁੰਬਈ ਦੀ ਟ੍ਰਾਂਸਜੈਂਡਰ ਕਲਪਨਾ ਬਾਈ ਨਾਲ ਗੱਲਬਾਤ ਕੀਤੀ, ਜੋ ਸਾਈ ਕਿੰਨਰ ਬੱਚਤ ਸਵੈ ਸਹਾਇਤਾ ਸਮੂਹ ਚਲਾਉਂਦੀ ਹੈ। ਇਹ ਮਹਾਰਾਸ਼ਟਰ ਵਿੱਚ ਟ੍ਰਾਂਸਜੈਂਡਰਾਂ ਦੇ ਲਈ ਪਹਿਲਾ ਅਜਿਹਾ ਸਮੂਹ ਹੈ। ਆਪਣੇ ਚੁਣੌਤੀਪੂਰਨ ਜੀਵਨ ਦੀ ਕਹਾਣੀ ਦੱਸਦੇ ਹੋਏ ਕਲਪਨਾ ਜੀ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਸੰਵੇਦਨਸ਼ੀਲਤਾ ਲਈ ਧੰਨਵਾਦ ਕੀਤਾ। ਕਲਪਨਾ ਜੀ ਨੇ ਇੱਕ ਟ੍ਰਾਂਸਜੈਂਡਰ ਦੇ ਕਠਿਨ ਜੀਵਨ ਬਾਰੇ ਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੇ ਭੀਖ ਮੰਗਣ ਅਤੇ ਅਨਿਸ਼ਚਿਤਤਾ ਦੇ ਜੀਵਨ ਦੇ ਬਾਅਦ ਬੱਚਤ ਗੁੱਟ(Bachat Gut) ਦੀ ਸ਼ੁਰੂਆਤ ਕੀਤੀ।

 

ਕਲਪਨਾ ਜੀ  ਨੇ ਸਰਕਾਰ ਗ੍ਰਾਂਟ ਦੀ ਮਦਦ ਨਾਲ ਟੋਕਰੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸ ਵਿੱਚ ਉਨ੍ਹਾਂ ਨੂੰ ਸ਼ਹਿਰੀ ਆਜੀਵਿਕਾ ਮਿਸ਼ਨ (Urban Livelihood Mission) ਅਤੇ ਸਵਨਿਧੀ ਯੋਜਨਾ (SVANidhi scheme) ਦੀ ਮਦਦ ਮਿਲੀ। ਉਹ ਇਡਲੀ ਡੋਸਾ (idlidosa) ਵੇਚਣ ਅਤੇ ਫੁੱਲਾਂ ਦਾ ਕਾਰੋਬਾਰ (flower business) ਭੀ ਚਲਾ ਰਹੇ ਹਨ। ਪ੍ਰਧਾਨ ਮੰਤਰੀ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਮੁੰਬਈ ਵਿੱਚ ਪਾਵ-ਭਾਜੀ ਅਤੇ ਵੜਾਪਾਵ ਕਾਰੋਬਾਰ (pav-bhaji and Vadapav business) ਦੀ ਸੰਭਾਵਨਾ ਬਾਰੇ ਭੀ ਪੁੱਛਿਆ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਲਪਨਾ ਨੂੰ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉੱਦਮਤਾ ਆਮ ਲੋਕਾਂ ਨੂੰ ਟ੍ਰਾਂਸਜੈਂਡਰਾਂ ਦੀ ਸਮਰੱਥਾ ਨਾਲ ਰੂ-ਬ-ਰੂ ਕਰਾ ਰਹੀ ਹੈ ਅਤੇ ਸਮਾਜ ਵਿੱਚ ਕਿੰਨਰਾਂ ਦੇ ਬਣੇ ਗਲਤ ਅਕਸ ਨੂੰ ਠੀਕ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਲਪਨਾ ਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ-“ਤੁਸੀਂ ਆਪਣੇ ਕਾਰਜਾਂ ਨਾਲ ਦਿਖਾ ਰਹੇ ਹੋ ਕਿ ਕਿੰਨਰ (Kinnars) ਸਭ ਕੁਝ ਕਰਨ ਦੇ ਸਮਰੱਥ ਹਨ।”

 

ਟ੍ਰਾਂਸਜੈਂਡਰ ਕਲਪਨਾ ਦਾ ਸਮੂਹ ਟ੍ਰਾਂਸਜੈਂਡਰ ਆਈਡੀ ਕਾਰਡ (transgender ID cards) ਪ੍ਰਦਾਨ ਕਰ ਰਿਹਾ ਹੈ ਅਤੇ ਕਿੰਨਰ ਸਮੁਦਾਇ ਨੂੰ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਲਈ ਪੀਐੱਮ ਸਨਵਿਧੀ(PM SVANidhi) ਜਿਹੀਆਂ ਯੋਜਨਾਵਾਂ ਦਾ ਲਾਭ ਉਠਾਉਣ ਅਤੇ ਭੀਖ ਮੰਗਣਾ ਛੱਡਣ ਦੇ ਲਈ ਪ੍ਰੋਤਸਾਹਿਤ ਕਰ ਰਿਹਾ ਹੈ। ਕਲਪਨਾ ਨੇ ‘ਮੋਦੀ ਕੀ ਗਰੰਟੀ ਕੀ ਗਾੜੀ’ (Modi Ki Guarantee kiGadi) ਦੇ ਲਈ ਕਿੰਨਰ ਸਮੁਦਾਇ ਦਾ ਉਤਸ਼ਾਹ ਵਿਅਕਤ ਕੀਤਾ ਅਤੇ ਕਿਹਾ ਕਿ ਜਦੋਂ ਵਾਹਨ ਉਨ੍ਹਾਂ ਦੇ  ਖੇਤਰ ਵਿੱਚ ਆਇਆ ਤਾਂ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਦੋਸਤਾਂ ਨੇ ਕਈ ਲਾਭ ਉਠਾਏ। ਪ੍ਰਧਾਨ ਮੰਤਰੀ ਮੋਦੀ ਨੇ ਕਲਪਨਾ ਜੀ ਦੀ ਅਜਿੱਤ ਭਾਵਨਾ (indomitable spirit of Kalpanaji) ਨੂੰ ਸਲਾਮ ਕੀਤਾ ਅਤੇ ਬੇਹੱਦ ਚੁਣੌਤੀਪੂਰਨ ਜੀਵਨ ਦੇ ਬਾਵਜੂਦ ਨੌਕਰੀ ਪ੍ਰਦਾਤਾ ਬਣਨ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ-“ਸਾਡਾ ਉਦੇਸ਼ ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣਾ ਹੈ।”

*****

 

ਡੀਐੱਸ/ਐੱਸਕੇਐੱਸ