Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਅਤੇ ਰਾਜਮਾਤਾ ਜੀਜਾਬਾਈ ਦੀ ਤਸਵੀਰ (ਪੋਰਟ੍ਰੇਟ) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਮਹਾਰਾਸ਼ਟਰ ਰਾਜ ਦੀ ਟੀਮ ਦੁਆਰਾ ਕੀਤੇ ਗਏ ਮਾਰਚ ਪਾਸਟ ਅਤੇ ‘ਵਿਕਸਿਤ ਭਾਰਤ@2047 – ਯੁਵਾ ਦੇ ਲਈ, ਯੁਵਾ ਦੇ ਦਵਾਰਾ’ ਥੀਮ ‘ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ, ਜਿਸ ਵਿੱਚ ਰਿਥਮਿਕ ਜਿਮਨਾਸਟਿਕ, ਮੱਲਖੰਬ, ਯੋਗਾਸਨ ਅਤੇ ਰਾਸ਼ਟਰੀ ਯੁਵਾ ਮਹੋਤਸਵ ਗੀਤ ਆਦਿ ਸ਼ਾਮਲ ਸਨ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਯੁਵਾ ਸ਼ਕਤੀ ਦਾ ਦਿਨ ਹੈ ਅਤੇ ਉਨ੍ਹਾਂ ਸਵਾਮੀ ਵਿਵੇਕਾਨੰਦ ਦੀ ਮਹਾਨ ਸਖਸ਼ੀਅਤ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਗ਼ੁਲਾਮੀ ਦੇ ਕਾਲਖੰਡ ਵਿੱਚ ਦੇਸ਼ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਦਿੱਤਾ ਸੀ। ਸ਼੍ਰੀ ਮੋਦੀ ਨੇ ਸਵਾਮੀ ਵਿਵੇਕਾਨੰਦ ਦੀ ਜਯੰਤੀ ‘ਤੇ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰੀ ਯੁਵਾ ਦਿਵਸ ਦੇ ਅਵਸਰ ‘ਤੇ ਸਾਰੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤ ਦੀ ਮਹਿਲਾ ਸ਼ਕਤੀ ਦੀ ਪ੍ਰਤੀਕ ਰਾਜਮਾਤਾ ਜੀਜਾਬਾਈ ਦੀ ਜਯੰਤੀ ਦਾ ਜ਼ਿਕਰ ਕਰਦੇ ਹੋਏ ਇਸ ਅਵਸਰ ‘ਤੇ ਮਹਾਰਾਸ਼ਟਰ ਵਿੱਚ ਉਪਸਥਿਤ ਰਹਿਣ ਦੇ ਲਈ ਆਪਣਾ ਆਭਾਰ ਵਿਅਕਤ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਕੇਵਲ ਸੰਯੋਗ ਨਹੀਂ ਹੈ ਕਿ ਮਹਾਰਾਸ਼ਟਰ ਦੀ ਭੂਮੀ ਨੇ ਇੰਨੇ ਮਹਾਨ ਸਖਸ਼ੀਅਤਾਂ ਨੂੰ ਜਨਮ ਦਿੱਤਾ ਹੈ ਬਲਕਿ ਉਹ ਪੁਣਯ ਅਤੇ ਵੀਰ ਭੂਮੀ ਦਾ ਪ੍ਰਭਾਵ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਭੂਮੀ ਨੇ ਰਾਜਮਾਤਾ ਜੀਜਾਬਾਈ ਜਿਹੀਆਂ ਮਹਾਨ ਹਸਤੀਆਂ ਦੇ ਮਾਧਿਅਮ ਨਾਲ ਛੱਤਰਪਤੀ ਸ਼ਿਵਾਜੀ ਨੂੰ ਜਨਮ ਦਿੱਤਾ ਅਤੇ ਇਸ ਨੇ ਦੇਵੀ ਅਹਿਲਯਾਬਾਈ ਹੋਲਕ ਅਤੇ ਰਮਾਬਾਈ ਅੰਬੇਡਕਰ ਜਿਹੀਆਂ ਮਹਾਨ ਮਹਿਲਾ ਨੇਤਾਵਾਂ ਅਤੇ ਲੋਕਮਾਨਯ ਤਿਲਕ, ਵੀਰ ਸਾਵਰਕਰ, ਅਨੰਤ ਕਾਂਹੇਰੇ, ਦਾਦਾਸਾਹੇਬ ਪੋਤਨਿਸ ਅਤੇ ਚਾਪੇਕਰ ਬੰਧੁ ਜਿਹੀਆਂ ਮਹਾਨ ਹਸਤੀਆਂ ਨੂੰ ਵੀ ਜਨਮ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਮਹਾਨ ਹਸਤੀਆਂ ਦੀ ਧਰਾ ਨੂੰ ਨਮਨ ਕਰਦੇ ਹੋਏ ਕਿਹਾ, “ਭਗਵਾਨ ਸ਼੍ਰੀ ਰਾਮ ਨੇ ਪੰਚਵਟੀ, ਨਾਸਿਕ ਦੀ ਭੂਮੀ ਵਿੱਚ ਬਹੁਤ ਸਮਾਂ ਬਿਤਾਇਆ ਸੀ।” ਇਸ ਵਰ੍ਹੇ 22 ਜਨਵਰੀ ਤੋਂ ਪਹਿਲਾਂ ਦੇਸ਼ ਦੇ ਸਵੱਛਤਾ ਅਭਿਯਾਨ ਚਲਾਉਣ ਅਤੇ ਸਾਰੇ ਪੂਜਾ ਸਥਲਾਂ ਦੀ ਸਾਫ-ਸਫਾਈ ਕਰਨ ਦੇ ਆਪਣੇ ਸੱਦੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਸਿਕ ਵਿੱਚ ਸ਼੍ਰੀ ਕਾਲਾਰਾਮ ਮੰਦਿਰ ਵਿੱਚ ਦਰਸਨ ਅਤੇ ਪੂਜਾ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ਨੂੰ ਦੋਹਰਾਇਆ ਕਿ ਦੇਸ਼ ਦੇ ਸਾਰੇ ਮੰਦਿਰਾਂ, ਧਾਰਮਿਕ ਸਥਲਾਂ ਅਤੇ ਤੀਰਥਸਥਲਾਂ ਵਿੱਚ ਸਵੱਛਤਾ ਅਭਿਯਾਨ ਚਲਾਉਣ ਅਤੇ ਜਲਦੀ ਹੀ ਹੋਣ ਵਾਲੇ ਸ਼੍ਰੀ ਰਾਮ ਮੰਦਿਰ ਦੇ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਇਸ ਕਾਰਜ ਵਿੱਚ ਯੋਗਦਾਨ ਕਰਨ ਦੀ ਜ਼ਰੂਰਤ ਹੈ।

 

ਯੁਵਾ ਸ਼ਕਤੀ ਦੀ ਸਰਵੋਪਰਿ ਰੱਖਣ ਦੀ ਪਰੰਪਰਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਔਰੋਬਿੰਦੋ ਅਤੇ ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦੇ ਹੋਏ ਦੁਨੀਆ ਦੀ ਟੋਪ 5 ਅਰਥਵਿਵਸਥਾਵਾਂ ਵਿੱਚ ਭਾਰਤ ਦੇ ਪ੍ਰਵੇਸ਼ ਦਾ ਕ੍ਰੈਡਿਟ ਯੁਵਾ ਸ਼ਕਤੀ ਨੂੰ ਦਿੱਤਾ। ਉਨ੍ਹਾਂ ਨੇ ਦੇਸ਼ ਦੀ ਯੁਵਾ ਸ਼ਕਤੀ ਦੀ ਅਭਿਵਿਅਕਤੀ ਦੇ ਰੂਪ ਵਿੱਚ ਭਾਰਤ ਦੇ ਟੋਪ ਤਿੰਨ ਸਟਾਰਟਅੱਪ ਈਕੋ-ਸਿਸਟਮ ਵਿੱਚ ਸ਼ਾਮਲ ਹੋਣ, ਰਿਕਾਰਡ ਸੰਖਿਆ ਵਿੱਚ ਪੇਟੈਂਟ ਹੋਣ ਤੇ ਇੱਕ ਪ੍ਰਮੁੱਖ ਮੁੜ-ਨਿਰਮਾਣ ਕੇਂਦਰ ਬਨਣ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ‘ਅੰਮ੍ਰਿਤ ਕਾਲ’ ਦਾ ਵਰਤਮਾਨ ਪਲ ਭਾਰਤ ਦੇ ਨੌਜਵਾਨਾਂ ਦੇ ਲਈ ਇੱਕ ਵਿਸ਼ਿਸ਼ਟ ਪਲ ਹੈ। ਐੱਮ ਵਿਸ਼ਵੇਸ਼ਵਰੈਯਾ, ਮੇਜਰ ਧਿਆਨਚੰਦ, ਭਗਤ ਸਿੰਘ, ਚੰਦਰਸ਼ੇਖਰ ਅਜ਼ਾਦ, ਬਟੁਕੇਸ਼ਵਰ ਦੱਤ, ਮਹਾਤਮਾ ਫੁਲੇ, ਸਾਵਿੱਤ੍ਰੀ ਬਾਈ ਫੁਲੇ ਜਿਹੀਆਂ ਹਸਤੀਆਂ ਦੇ ਯੁਗ-ਪਰਿਭਾਸ਼ਿਤ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ‘ਅੰਮ੍ਰਿਤ ਕਾਲ’ ਦੇ ਦੌਰਾਨ ਇਸੇ ਪ੍ਰਕਾਰ ਦੀਆਂ ਜ਼ਿੰਮੇਦਾਰੀਆਂ ਨਾਲ ਕੰਮ ਕਰਨ ਨੂੰ ਯਾਦ ਕਰਵਾਇਆ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣ ਦੇ ਲਈ ਕੰਮ ਕਰਨ ਦੀ ਤਾਕੀਦ ਕੀਤੀ। ਇਸ ਵਿਸ਼ੇਸ਼ ਅਵਸਰ ਦੇ ਅਲੋਕ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ “ਮੈਂ ਤੁਹਾਨੂੰ ਭਾਰਤ ਦੇ ਇਤਿਹਾਸ ਦੀ ਸਭ ਤੋਂ ਖੁਸ਼ਕਿਸਮਤ ਪੀੜ੍ਹੀ ਮੰਨਦਾ ਹਾਂ। ਮੈਂ ਇਹ ਜਾਣਦਾ ਹਾਂ ਕਿ ਭਾਰਤ ਦੇ ਯੁਵਾ ਇਸ ਲਕਸ਼ ਨੂੰ ਅਰਜਿਤ ਕਰ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ, ਜਿਸ ਗਤੀ ਨਾਲ ਯੁਵਾ ਮਾਈ-ਭਾਰਤ ਪੋਰਟਲ ਨਾਲ ਜੁੜ ਰਹੇ ਹਨ, ਉਸ ‘ਤੇ ਮੈਨੂੰ ਪੂਰਾ ਸੰਤੋਸ਼ ਹੈ। 75 ਦਿਨਾਂ ਦੀ ਘੱਟ ਮਿਆਦ ਵਿੱਚ ਹੀ 1.10 ਕਰੋੜ ਨੌਜਵਾਨਾਂ ਨੇ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਇਆ ਹੈ।

 

ਇਹ ਦੇਖਦੇ ਹੋਏ ਕਿ ਵਰਤਮਾਨ ਸਰਕਾਰ ਨੇ ਨੌਜਵਾਨਾਂ ਨੂੰ ਅਵਸਰ ਉਪਲਬਧ ਕਰਵਾਏ ਹਨ ਅਤੇ ਉਨ੍ਹਾਂ ਦੇ ਲਈ ਭਾਰਤ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ ਅਤੇ ਸਰਕਾਰ ਨੇ ਸੱਤਾ ਵਿੱਚ ਆਪਣੇ 10 ਸਾਲ ਪੂਰੇ ਕਰ ਲਏ ਹਨ, ਪ੍ਰਧਾਨ ਮੰਤਰੀ ਨੇ ਸਿੱਖਿਆ, ਰੋਜ਼ਗਾਰ, ਉੱਦਮਤਾ, ਉਭਰਦੇ ਹੋਏ ਖੇਤਰ, ਸਟਾਰਟਅੱਪ, ਕੌਸ਼ਲ ਅਤੇ ਖੇਡ ਜਿਹੇ ਖੇਤਰਾਂ ਵਿੱਚ ਇੱਕ ਆਧੁਨਿਕ ਅਤੇ ਗਤੀਸ਼ੀਲ ਈਕੋ-ਸਿਸਟਮ ਦੇ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਵੀਂ ਸਿੱਖਿਆ ਨੀਤੀ ਦੇ ਲਾਗੂਕਰਨ, ਆਧੁਨਿਕ ਕੌਸ਼ਲ ਈਕੋ-ਸਿਸਟਮ ਦੇ ਵਿਕਾਸ, ਕਲਾਕਾਰਾਂ ਅਤੇ ਹੈਂਡੀਕ੍ਰਾਫਟ ਖੇਤਰ ਦੇ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਲਾਗੂਕਰਨ, ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਨਾਲ ਕਰੋੜਾਂ ਨੌਜਵਾਨਾਂ ਦੇ ਕੌਸ਼ਲ ਵਿਕਾਸ ਅਤੇ ਦੇਸ਼ ਵਿੱਚ ਨਵਾਂ ਆਈਆਈਟੀ ਅਤੇ ਐੱਨਆਈਟੀ ਦੀ ਸਥਾਪਿਤ ਕਰਨ ਬਾਰੇ ਵੀ ਗੱਲ ਕੀਤੀ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ, “ਦੁਨੀਆ ਭਾਰਤ ਨੂੰ ਇੱਕ ਨਵੀਂ ਕੌਸ਼ਲ ਸ਼ਕਤੀ ਦੇ ਰੂਪ ਵਿੱਚ ਦੇਖ ਰਹੀ ਹੈ”, ਜੋ ਦੁਨੀਆ ਦੇ ਸਾਹਮਣੇ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਫਰਾਂਸ, ਜਰਮਨੀ, ਇੰਗਲੈਂਡ, ਔਸਟ੍ਰੇਲੀਆ, ਇਟਲੀ, ਔਸਟ੍ਰੀਆ ਆਦਿ ਦੇਸ਼ਾਂ ਦੇ ਨਾਲ ਕੀਤੇ ਗਏ ਮੋਬੀਲਿਟੀ ਸਮਝੌਤਿਆਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਕਿ, “ਅੱਜ ਨੌਜਵਾਨਾਂ ਦੇ ਲਈ ਅਵਸਰਾਂ ਦਾ ਨਵਾਂ ਹੋਰੀਜ਼ੋਨ ਖੁਲ੍ਹ ਰਿਹਾ ਹੈ ਅਤੇ ਸਰਕਾਰ ਉਸ ਦੇ ਲਈ ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਡ੍ਰੋਨ, ਐਨੀਮੇਸ਼ਨ, ਗੇਮਿੰਗ, ਕਮਿੰਗ, ਵਿਜ਼ੁਅਲ ਇਫੈਕਟਸ, ਪਰਮਾਣੂ, ਪੁਲਾੜ ਅਤੇ ਮੈਪਿੰਗ ਖੇਤਰਾਂ ਜਿਹੇ ਖੇਤਰਾਂ ਵਿੱਚ ਬਣਾਏ ਜਾ ਰਹੇ ਸਮਰੱਥ ਵਾਤਾਵਰਣ ਦਾ ਜ਼ਿਕਰ ਕੀਤਾ। ਮੌਜੂਦਾ ਸਰਕਾਰ ਦੇ ਤਹਿਤ ਹੋ ਰਹੀ ਤੇਜ਼ੀ ਨਾਲ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਰਗਾਂ, ਆਧੁਨਿਕ ਟ੍ਰੇਨਾਂ, ਵਿਸ਼ਵਪੱਧਰੀ ਹਵਾਈ ਅੱਡਿਆਂ, ਟੀਕਾਕਰਣ ਪ੍ਰਮਾਣ-ਪੱਤਰਾਂ ਜਿਹੀਆਂ ਡਿਜੀਟਲ ਸੇਵਾਵਾਂ ਅਤੇ ਕਿਫਾਇਤੀ ਡੇਟਾ ਵਿੱਚ ਹੋ ਰਹੇ ਵਾਧੇ, ਦੇਸ਼ ਦੇ ਨੌਜਵਾਨਾਂ ਦੇ ਲਈ ਨਵੇਂ ਰਸਤੇ ਖੋਲ੍ਹ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ “ਅੱਜ ਦੇਸ਼ ਦਾ ਮੂਡ ਅਤੇ ਸ਼ੈਲੀ ਯੁਵਾ ਹਨ।” ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁਵਾ ਪਿੱਛੇ ਨਹੀਂ ਹਟਦੇ ਬਲਕਿ ਅੱਗੇ ਵਧਦੇ ਹਨ। ਇਸ ਲਈ, ਭਾਰਤ ਟੈਕਨੋਲੋਜੀ ਦੇ ਖੇਤਰ ਵਿੱਚ ਮੋਹਰੀ ਦੇਸ਼ ਬਣ ਗਿਆ ਹੈ, ਇਸ ਬਾਰੇ ਉਨ੍ਹਾਂ ਨੇ ਸਫਲ ਚੰਦਰਯਾਨ 3 ਅਤੇ ਆਦਿਤਯ ਐੱਲ 1 ਮਿਸ਼ਨਾਂ ਦੇ ਉਦਾਹਰਣ ਦਿੱਤੇ। ਉਨ੍ਹਾਂ ਨੇ ‘ ਮੇਡ ਇਨ ਇੰਡੀਆ’ ਆਈਐੱਨਐੱਸ ਵਿਕ੍ਰਾਂਤ, ਸੁਤੰਤਰਤਾ ਦਿਵਸ ਦੇ ਦੌਰਾਨ ਰਸਮੀ ਬੰਦੂਕ ਸਲਾਮੀ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਵਦੇਸ਼ ਨਿਰਮਿਤ ਤੋਪ ਅਤੇ ਤੇਜਸ ਲੜਾਕੂ ਵਿਮਾਨਾਂ ਦਾ ਵੀ ਜ਼ਿਕਰ ਕੀਤਾ। ਹੋਰ ਪਹਿਲੂਆਂ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਛੋਟੀ ਦੁਕਾਨਾਂ ਤੋਂ ਲੈ ਕੇ ਵੱਡੇ ਤੋਂ ਵੱਡੇ ਸ਼ੌਪਿੰਗ ਮਾਲ ਵਿੱਚ ਯੂਪੀਆਈ ਜਾਂ ਡਿਜੀਟਲ ਭੁਗਤਾਨ ਦੇ ਵਿਆਪਕ ਉਪਯੋਗ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣ ਦੇ ਲਈ ਇਸ ਅੰਮ੍ਰਿਤ ਕਾਲ ਵਿੱਚ ਭਾਰਤ ਨੂੰ ਅੱਗੇ ਲੈ ਜਾਣ ਦੀ ਤਾਕੀਦ ਕਰਦੇ ਹੋਏ, “ਅੰਮ੍ਰਿਤ ਕਾਲ ਦਾ ਆਗਮਨ ਭਾਰਤ ਦੇ ਲਈ ਮਾਣ ਨਾਲ ਭਰਿਆ ਹੈ।”

 

ਪ੍ਰਧਾਨ ਮੰਤਰੀ ਨੇ ਯੁਵਾ ਪੀੜ੍ਹੀ ਨੂੰ ਕਿਹਾ ਕਿ ਇਹ ਸਮਾਂ ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਖੰਭ ਦੇਣ ਦਾ ਹੈ। “ਹੁਣ ਸਾਨੂੰ ਸਿਰਫ ਚੁਣੌਤੀਆਂ ਨੂੰ ਹੀ ਪਾਰ ਨਹੀਂ ਕਰਨਾ ਹੈ ਬਲਿਕ ਸਾਨੂੰ ਆਪਣੇ ਲਈ ਨਵੀਆਂ ਚੁਣੌਤੀਆਂ ਤੈਅ ਕਰਨੀਆਂ ਹੋਣਗੀਆਂ।” ਪ੍ਰਧਾਨ ਮੰਤਰੀ ਨੇ ਇਹ ਗੱਲ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਨਵੇਂ ਲਕਸ਼, ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਨਣਾ, ਮੁੜ-ਨਿਰਮਾਣ ਦਾ ਕੇਂਦਰ ਬਨਣਾ ਅਤੇ ਜਲਵਾਯੂ ਪਰਿਵਰਤਨ ਨੂੰ ਰੋਕਣ ਦੇ ਲਈ ਕੰਮ ਕਰਨਾ ਅਤੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਜਿਹੀਆਂ ਜ਼ਿੰਮੇਦਾਰੀਆਂ ਨੂੰ ਸੂਚੀਬੱਧ ਕਰਦੇ ਹੋਏ ਕਹੀ।

 

ਯੁਵਾ ਪੀੜ੍ਹੀ ‘ਤੇ ਆਪਣੇ ਵਿਸ਼ਵਾਸ ਦੇ ਅਧਾਰ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ “ਇਸ ਮਿਆਦ ਦੇ ਦੌਰਾਨ ਦੇਸ਼ ਵਿੱਚ, ਇੱਕ ਅਜਿਹੀ ਯੁਵਾ ਪੀੜ੍ਹੀ ਤਿਆਰ ਹੋ ਰਹੀਹੈ, ਜੋ ਗ਼ੁਲਾਮੀ ਦੇ ਦਬਾਵ ਅਤੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੈ। ਇਸ ਪੀੜ੍ਹੀ ਦੇ ਯੁਵਾ ਆਤਮਵਿਸ਼ਵਾਸ ਨਾਲ ਇਹ ਕਹਿ ਰਹੇ ਹਨ- ਵਿਕਾਸ ਵੀ ਹੈ ਅਤੇ ਵਿਰਾਸਤ ਵੀ।” ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਯੋਗ ਅਤੇ ਆਯੁਰਵੇਦ ਦਾ ਮਹੱਤਵ ਪਹਿਚਾਣ ਰਹੀ ਹੈ ਅਤੇ ਭਾਰਤ ਦੇ ਯੁਵਾ ਯੋਗ ਅਤੇ ਆਯੁਰਵੇਦ ਦੇ ਬ੍ਰਾਂਡ ਐਂਬੈਸਡਰ ਬਣ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੇ ਦਾਦਾ-ਦਾਦੀ ਨੂੰ ਉਨ੍ਹਾਂ ਦੇ ਸਮੇਂ ਵਿੱਚ ਬਾਜਰੇ ਦੀ ਰੋਟੀ, ਕੋਦੋ-ਕੁਟਕੀ, ਰਾਗੀ-ਜਵਾਰ ਦੀ ਖਪਤ ਬਾਰੇ ਪੁੱਛਤਾਛ ਕਰਨ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਇਹ ਗ਼ੁਲਾਮੀ ਦੀ ਮਾਨਸਿਕਤਾ ਸੀ ਜਿਸ ਦੇ ਕਾਰਨ ਇਸ ਭੋਜਨ ਨੂੰ ਗ਼ਰੀਬੀ ਨਾਲ ਜੋੜਿਆ ਗਿਆ ਅਤੇ ਇਹ ਭੋਜਨ ਭਾਰਤੀ ਰਸੋਈਆਂ ਤੱਕ ਪਹੁੰਚਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਨਾ ਬਾਜਰਾ ਅਤੇ ਮੋਟੇ ਅਨਾਜ ਨੂੰ ਸੁਪਰਫੂਡ ਦੇ ਰੂਪ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ ਹੈ, ਜਿਸ ਨਾਲ ਇਨ੍ਹਾਂ ਦੀ ਭਾਰਤੀ ਘਰਾਂ ਵਿੱਚ ਸ਼੍ਰੀ ਅੰਨ ਦੇ ਰੂਪ ਵਿੱਚ ਵਾਪਸੀ ਹੋਈ ਹੈ। “ਹੁਣ ਤੁਹਾਨੂੰ ਇਸ ਮੋਟੇ ਅਨਾਜਾਂ ਦਾ ਬ੍ਰਾਂਡ ਐਂਬੇਸਡਰ ਬਨਣਾ ਹੋਵੇਗਾ। ਇਸ ਖੁਰਾਕ ਨਾਲ ਤੁਹਾਡੀ ਸਿਹਤ ਵੀ ਬਿਹਤਰ ਹੋਵੇਗੀ ਅਤੇ ਦੇਸ ਦੇ ਛੋਟੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ।”

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਜਨੀਤੀ ਦੇ ਮਾਧਿਅਮ ਨਾਲ ਦੇਸ਼ ਦੀ ਸੇਵਾ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਇਸ ਆਸ਼ਾ ਦਾ ਜ਼ਿਕਰ ਕੀਤਾ ਜਿਸ ਨੂੰ ਵਿਸ਼ਵ ਨੇਤਾ ਅੱਜਕੱਲ੍ਹ ਭਾਰਤ ਤੋਂ ਰੱਖਦੇ ਹਨ। “ਇਸ ਆਸ਼ਾ ਦੇ ਕਈ ਕਾਰਨ ਹਨ- ਭਾਰਤ ਲੋਕਤੰਤਰ ਦੀ ਜਨਨੀ ਹੈ। ਲੋਕਤੰਤਰ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਜਿੰਨੀ ਅਧਿਕ ਹੋਵੇਗੀ, ਦੇਸ਼ ਦਾ ਭਵਿੱਖ ਓਨਾ ਹੀ ਬਿਹਤਰ ਹੋਵੇਗਾ।” ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਭਾਗੀਦਾਰੀ ਵੰਸ਼ਵਾਦ ਦੀ ਰਾਜਨੀਤੀ ਨੂੰ ਸਮਾਪਤ ਕਰ ਦੇਵੇਗੀ। ਉਨ੍ਹਾਂ ਨੇ ਨੌਜਵਾਨਾਂ ਨੂੰ ਵੋਟਿੰਗ ਦੇ ਜ਼ਰੀਏ ਆਪਣੀ ਵਿਚਾਰ ਵਿਅਕਤ ਕਰਨ ਦੇ ਲਈ ਵੀ ਕਿਹਾ। ਪਹਿਲਾ ਵਾਰ ਮਤਦਾਤਾ ਬਣੇ ਨੌਜਵਾਨਾਂ ਨੂੰ ਉਨ੍ਹਾਂ ਨੇ ਕਿਹਾ, “ਪਹਿਲੀ ਵਾਰ ਦੇ ਮਤਦਾਤਾ ਸਾਡੇ ਲੋਕਤੰਤਰ ਵਿੱਚ ਨਵੀਂ ਊਰਜਾ ਅਤੇ ਤਾਕਤ ਲਿਆ ਸਕਦੇ ਹਨ।”

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਤਾਕੀਦ ਕਰਦੇ ਹੋਏ ਕਿਹਾ, “ਅੰਮ੍ਰਿਤ ਕਾਲ ਦੇ ਆਉਣ ਵਾਲੇ 25 ਵਰ੍ਹੇ ਤੁਹਾਡੇ ਲਈ ਕਰਤਵ ਕਾਲ ਹਨ,” “ਜਦੋਂ ਤੁਸੀਂ ਆਪਣੇ ਕਰਤਵਾਂ ਨੂੰ ਸਰਵੋਪਰਿ ਰੱਖੋਗੇ, ਤਾਂ ਸਮਾਜ ਵੀ ਅੱਗੇ ਵਧੇਗਾ ਅਤੇ ਦੇਸ਼ ਵੀ ਅੱਗੇ ਵਧੇਗਾ।” ਲਾਲ ਕਿਲੇ ਤੋਂ ਕੀਤੀ ਗਈ ਤਾਕੀਦ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਥਾਨਕ ਉਤਪਾਦਾਂ ਦੇ ਉਪਯੋਗ ਨੂੰ ਹੁਲਾਰਾ ਦੇਣ, ਸਿਰਫ ਦੇਸ਼ ਵਿੱਚ ਨਿਰਮਿਤ ਉਤਪਾਦਾਂ ਦਾ ਉਪਯੋਗ ਕਰਨ, ਕਿਸੇ ਵੀ ਪ੍ਰਕਾਰ ਦੀ ਨਸ਼ੀਲੀ ਦਵਾਈਆਂ ਅਤੇ ਆਦਤ ਤੋਂ ਦੂਰ ਰਹਿਣ, ਮਾਤਾਵਾਂ, ਭੈਣਾਂ ਅਤੇ ਬੇਟੀਆਂ ਦੇ ਨਾਮ ‘ਤੇ ਅਪਮਾਨਜਨਕ ਸ਼ਬਦਾਂ ਦੇ ਉਪਯੋਗ ਦੇ ਖਿਲਾਫ ਆਵਾਜ਼ ਉਠਾਉਣ ਅਤੇ ਅਜਿਹੀਆਂ ਬੁਰਾਈਆਂ ਨੂੰ ਸਮਾਪਤ ਕਰਨ ਦੀ ਤਾਕੀਦ ਕੀਤੀ।

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਯੁਵਾ ਪੂਰੀ ਨਿਸ਼ਠਾ ਅਤੇ ਸਮਰੱਥਾ ਦੇ ਨਾਲ ਹਰ ਜ਼ਿੰਮੇਦਾਰੀ ਨੂੰ ਨਿਭਾਉਣਗੇ। ਅਸੀਂ “ਸਸ਼ਕਤ, ਕਾਬਲ ਅਤੇ ਸਮਰੱਥ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ, ਜੋ ਦੀਵਾ (ਦੀਪਕ) ਜਗਾਇਆ ਹੈ, ਉਹ ਅਮਰ ਜਯੋਤੀ ਬਣ ਕੇ ਇਸ ਅਮਰ ਯੁਗ ਵਿੱਚ ਦੁਨੀਆ ਨੂੰ ਰੋਸ਼ਨ ਕਰੇਗਾ।”

ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ, ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਕੇਂਦਰੀ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਤੇ ਹੋਰ ਪਤਵੰਤੇ ਵੀ ਇਸ ਅਵਸਰ ‘ਤੇ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਮੋਦੀ ਦਾ ਇਹ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਨੌਜਵਾਨਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਮਹੱਤਵਪੂਰਨ ਹਿੱਸਾ ਬਣਾਇਆ ਜਾਵੇ। ਇਸੇ ਪ੍ਰਯਤਨ ਦੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਨੇ ਨਾਸਿਕ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ (ਐੱਨਵਾਈਐੱਫ) ਦਾ ਉਦਘਾਟਨ ਕੀਤਾ।

ਰਾਸ਼ਟਰੀ ਯੁਵਾ ਮਹੋਤਸਵ ਹਰ ਵਰ੍ਹੇ 12 ਤੋਂ 16 ਜਨਵਰੀ  ਤੱਕ ਆਯੋਜਿਤ ਕੀਤਾ ਜਾਂਦਾ ਹੈ, 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ ਜਯੰਤੀ ਹੁੰਦੀ ਹੈ। ਇਸ ਵਰ੍ਹੇ ਇਸ ਮਹੋਤਸਵ ਦੀ ਮੇਜ਼ਬਾਨੀ ਮਹਾਰਾਸ਼ਟਰ ਕਰ ਰਿਹਾ ਹੈ। ਇਸ ਵਰ੍ਹੇ ਦੇ ਮਹੋਤਸਵ ਦਾ ਵਿਸ਼ਾ- ਵਿਕਸਿਤ ਭਾਰਤ@2047 ਹੈ: ਯੁਵਾ ਕੇ ਲਿਏ, ਯੁਵਾ ਕੇ ਦਵਾਰਾ। (युवा के लिए, युवा के द्वारा)

 

ਰਾਸ਼ਟਰੀ ਯੁਵਾ ਮਹੋਤਸਵ ਇੱਕ ਅਜਿਹੇ ਮੰਜ ਦਾ ਨਿਰਮਾਣ ਕਰਨਾ ਚਾਹੁੰਦਾ ਹੈ, ਜਿੱਥੇ ਭਾਰਤ ਦੇ ਵਿਭਿੰਨ ਖੇਤਰਾਂ ਦੇ ਯੁਵਾ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਵਿੱਚ ਆਪਣੇ ਅਨੁਭਵ ਸਾਂਝਾ ਕਰ ਸਕਣ ਅਤੇ ਇੱਕਜੁਟ ਹੋ ਕੇ ਰਾਸ਼ਟਰ ਦੀ ਨੀਂਹ ਮਜ਼ਬੂਤ ਕਰ ਸਕਣ। ਨਾਸਿਕ ਵਿੱਚ ਆਯੋਜਿਤ ਰਾਸ਼ਟਰੀ ਯੁਵਾ ਮਹੋਤਸਵ ਵਿੱਚ ਦੇਸ਼ ਭਰ ਤੋਂ ਲਗਭਗ 7500 ਯੁਵਾ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਇਸ ਮਹੋਤਸਵ ਵਿੱਚ ਸੱਭਿਆਚਾਰਕ ਪ੍ਰਦਰਸ਼ਨ, ਸਵਦੇਸ਼ੀ ਖੇਡ, ਭਾਸ਼ਣ ਅਤੇ ਵਿਸ਼ਾਗਤ ਅਧਾਰਿਤ ਪੇਸ਼ਕਾਰੀਆਂ, ਯੁਵਾ ਕਲਾਕਾਰ ਕੈਂਪ, ਪੋਸਟਰ ਮੇਕਿੰਗ, ਕਹਾਣੀ ਲੇਖਨ, ਯੁਵਾ ਸੰਮੇਲਨ, ਖੁਰਾਕ ਮਹੋਤਸਵ ਸਹਿਤ ਵਿਭਿੰਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

************

ਡੀਐੱਸ/ਟੀਐੱਸ