Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਸਥਿਤ ਸ਼੍ਰੀ ਕਾਲਾਰਾਮ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਸਿਕ ਸਥਿਤ ਸ਼੍ਰੀ ਕਾਲਾਰਾਮ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਸ਼੍ਰੀ ਕਾਲਾਰਾਮ ਮੰਦਿਰ ਵਿੱਚ ਅੱਜ ਦਰਸ਼ਨ ਅਤੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਰਾਮ ਕੁੰਡ ‘ਤੇ ਵੀ ਦਰਸ਼ਨ ਅਤੇ ਪੂਜਾ ਕੀਤੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

ਨਾਸਿਕ ਵਿੱਚ ਅੱਜ ਪਰੰਪਰਾ ਅਤੇ ਤਕਨੀਕ ਦਾ ਅਦਭੁੱਤ ਸੰਗਮ ਹੋਇਆ। ਪ੍ਰਧਾਨ ਮੰਤਰੀ ਨੇ ਰਾਮਾਇਣ ਦਾ ਮਹਾਕਾਵਿ ਸੁਣਿਆ, ਵਿਸ਼ੇਸ਼ ਤੌਰ ‘ਤੇ ‘ਯੁੱਧ ਕਾਂਡ’ ਭਾਗ, ਜਿਸ ਵਿੱਚ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦਾ ਵਰਣਨ ਹੈ। ਇਸ ਨੂੰ ਮਰਾਠੀ ਵਿੱਚ ਪੇਸ਼ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨੇ ਏਆਈ ਅਨੁਵਾਦ ਦੇ ਜ਼ਰੀਏ ਹਿੰਦੀ ਸੰਸਕਰਣ ਸੁਣਿਆ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :

“ਨਾਸਿਕ ਵਿੱਚ ਸ਼੍ਰੀ ਕਾਲਾਰਾਮ ਮੰਦਿਰ ਵਿੱਚ ਪ੍ਰਾਰਥਨਾ ਕੀਤੀ। ਦਿਵਯ ਵਾਤਾਵਰਣ ਨਾਲ ਅਵਿਸ਼ਵਾਸ਼ਯੋਗ ਤੌਰ ‘ਤੇ ਧੰਨ-ਧੰਨ  ਮਹਿਸੂਸ ਕਰ ਰਿਹਾ ਹਾਂ। ਵਾਸਤਵ ਵਿੱਚ ਸਾਦਗੀਪੂਰਣ ਅਤੇ ਅਧਿਆਤਮਿਕ ਅਨੁਭਵ। ਮੈਂ ਆਪਣੇ ਸਾਥੀ ਭਾਰਤੀਆਂ ਦੀ ਸ਼ਾਂਤੀ ਅਤੇ ਭਲਾਈ ਦੇ ਲਈ ਪ੍ਰਾਰਥਨਾ ਕੀਤੀ।”

“ਨਾਸਿਕ ਦੇ ਰਾਮਕੁੰਡ ਵਿੱਚ ਇੱਕ ਪੂਜਾ ਵਿੱਚ ਹਿੱਸਾ ਲਿਆ।”

“ਸ਼੍ਰੀ ਕਾਲਾਰਾਮ ਮੰਦਿਰ ਵਿੱਚ, ਮੈਨੂੰ ਸੰਤ ਏਕਨਾਥ ਜੀ ਦੁਆਰਾ ਮਰਾਠੀ ਵਿੱਚ ਲਿਖੀ ਗਈ ਭਾਵਅਰਥ ਰਾਮਾਇਣ ਦੇ ਛੰਦਾਂ ਨੂੰ ਸੁਣਨ ਦਾ ਗਹਿਰਾ ਅਨੁਭਵ ਹੋਇਆ, ਜਿਸ ਵਿੱਚ ਪ੍ਰਭੂ ਸ਼੍ਰੀ ਰਾਮ ਦੀ ਅਯੁੱਧਿਆ ਵਿੱਚ ਵਿਜਯੀ ਵਾਪਸੀ ਦਾ ਵਰਣਨ ਕੀਤਾ ਗਿਆ ਹੈ। ਭਗਤੀ ਅਤੇ ਇਤਿਹਾਸ ਨਾਲ ਗੂੰਜਦਾ ਇਹ ਪਾਠ ਇੱਕ ਬਹੁਤ ਹੀ ਖਾਸ ਅਨੁਭਵ ਸੀ।”

“ਨਾਸਿਕ ਵਿੱਚ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਦੇ ਸ਼ਸ਼ਕਤ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਨੂੰ ਪ੍ਰੇਰਿਤ ਕਰਦੇ ਰਹੇ ਹਨ।”

 

 

***

ਡੀਐੱਸ/ਟੀਐੱਸ