Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿਵਿਆ ਕੁਮਾਰ ਦੁਆਰਾ ਗਾਇਆ ਗਿਆ ਭਗਤੀਪੂਰਨ ਭਜਨ “ਹਰ ਘਰ ਮੰਦਿਰ ਹਰ ਘਰ ਉਤਸਵ” ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਵਿਆ ਕੁਮਾਰ ਦੁਆਰਾ ਗਾਇਆ ਗਿਆ ਭਗਤੀਪੂਰਨ ਭਜਨ “ਹਰ ਘਰ ਮੰਦਿਰ ਹਰ ਘਰ ਉਤਸਵ” ਸਾਂਝਾ ਕੀਤਾ, ਜਿਸ ਦਾ ਸੰਗੀਤ ਸਿਧਾਰਥ ਅਮਿਤ ਭਾਵਸਾਰ ਨੇ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਦੀਆਂ ਦੇ ਇੰਤਜ਼ਾਰ ਦੇ ਬਾਅਦ, ਅਯੁੱਧਿਆ ਧਾਮ ਵਿੱਚ ਸੁਮੰਗਲ ਦੀ ਘੜੀ ਨਜ਼ਦੀਕ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, ਇਸ ਸ਼ੁਭ ਅਵਸਰ ‘ਤੇ, ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਹਰ ਜਗ੍ਹਾ ਭਗਵਾਨ ਰਾਮ ਦੀ ਜੈਕਾਰ ਗੂੰਜ ਰਹੀ ਹੈ।

ਉਨ੍ਹਾਂ ਨੇ ਉਪਰੋਕਤ ਭਗਤੀ ਗੀਤ ਨੂੰ ਸਾਂਝਾ ਕਰਦੇ ਹਏ ਕਿਹਾ ਕਿ ਇਸ ਪ੍ਰਸਤੁਤੀ ਦੇ ਮਾਧਿਅਮ ਨਾਲ ਤੁਹਾਨੂੰ ਆਸਥਾ ਅਤੇ ਭਗਤੀ ਦੇ ਵਾਤਾਵਰਣ ਦਾ ਅਨੁਭਵ ਹੋਵੇਗਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਸਦੀਆਂ ਦੇ ਇੰਤਜ਼ਾਰ ਦੇ ਬਾਅਦ ਅਯੁੱਧਿਆ ਧਾਮ ਵਿੱਚ ਸੁਮੰਗਲ ਦੀ ਘੜੀ ਨਜ਼ਦੀਕ ਹੈ। ਇਸ ਪੁੰਨ ਅਵਸਰ ਨੂੰ ਲੈ ਕੇ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ, ਹਰ ਪਾਸੇ ਪ੍ਰਭੂ ਸ਼੍ਰੀ ਰਾਮ ਦਾ ਜੈਕਾਰਾ ਗੂੰਜ ਰਿਹਾ ਹੈ। ਆਸਥਾ ਅਤੇ ਭਗਤੀ ਦੇ ਇਸੇ ਵਾਤਾਵਰਣ ਦਾ ਅਨੁਭਵ ਤੁਹਾਨੂੰ ਇਸ ਪ੍ਰਸਤੁਤੀ ਨਾਲ ਹੋਵੇਗਾ। #ShriRamBhajan”

*********

ਡੀਐੱਸ/ਐੱਸਟੀ