ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਟਰ ਫਿਯਾਲਾ (Petr Fiala) ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ-2024 ਵਿੱਚ ਹਿੱਸਾ ਲੈਣ ਦੇ ਲਈ 9-11 ਜਨਵਰੀ, 2024 ਨੂੰ ਭਾਰਤ ਦੇ ਦੌਰੇ ‘ਤੇ ਹਨ ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਫਿਯਾਲਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਗਿਆਨ, ਟੈਕਨੋਲੋਜੀ ਅਤੇ ਵਿਗਿਆਨਿਕ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਚੈੱਕ ਕੰਪਨੀਆਂ ਨੇ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਰੱਖਿਆ, ਰੇਲਵੇ ਅਤੇ ਹਵਾਬਾਜ਼ੀ ਖੇਤਰਾਂ ਵਿੱਚ ਭਾਰਤੀ ਨਿਰਮਾਤਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਮਹੱਤਵ ਦਿੱਤਾ ਕਿ ਭਾਰਤ ਦੀ ਗ੍ਰੋਥ ਸਟੋਰੀ ਅਤੇ ਚੈੱਕ ਗਣਰਾਜ ਦਾ ਮਜ਼ਬੂਤ ਉਦਯੋਗਿਕ ਅਧਾਰ ਮਿਲ ਕੇ ਇਨ੍ਹਾਂ ਨੂੰ ਗਲੋਬਲ ਸਪਲਾਈ ਚੇਨ ਦੇ ਲਿਹਾਜ ਨਾਲ ਦੋ ਆਦਰਸ਼ ਭਾਗੀਦਾਰ ਬਣਾਉਂਦੇ ਹਨ।
ਦੋਵਾਂ ਨੇਤਾਵਾਂ ਨੇ ਭਾਰਤ-ਚੈੱਕ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਇਨੋਵੇਸ਼ਨ ਨੂੰ ਲੈ ਕੇ ਭਾਰਤ-ਚੈੱਕ ਰਣਨੀਤਕ ਸਾਂਝੇਦਾਰੀ ‘ਤੇ ਸੰਯੁਕਤ ਬਿਆਨ ਦਾ ਵੀ ਸੁਆਗਤ ਕੀਤਾ। ਇਸ ਸੰਯੁਕਤ ਬਿਆਨ ਦਾ ਉਦੇਸ਼ ਸਟਾਰਟ-ਅੱਪ ਅਤੇ ਇਨੋਵੇਸ਼ਨ, ਸਾਈਬਰ-ਸੁਰੱਖਿਆ, ਡਿਜੀਟਲ ਡੋਮੇਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੱਖਿਆ, ਪਰਮਾਣੂ ਊਰਜਾ ਅਤੇ ਸਰਕੂਲਰ ਅਰਥਵਿਵਸਥਾ ਜਿਹੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੀ ਸਹਿਯੋਗ ਭਰੀ ਮੁਹਾਰਤ ਦਾ ਲਾਭ ਉਠਾਉਣਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਫਿਯਾਲਾ ਦਾ ਜੈਪੁਰ ਜਾਣ ਦਾ ਪ੍ਰੋਗਰਾਮ ਹੈ ਜਿੱਥੇ ਨਿਮਸ ਯੂਨੀਵਰਸਿਟੀ ਉਨ੍ਹਾਂ ਨੂੰ Honoris Causa ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕਰੇਗੀ।
***
ਡੀਐੱਸ/ਐੱਸਟੀ
Had an excellent meeting with Prime Minister @P_Fiala of Czech Republic on the sidelines of the @VibrantGujarat Summit. We discussed deepening bilateral cooperation in sectors like trade, energy, science, innovation and defence. pic.twitter.com/Bh7pEMuLZ7
— Narendra Modi (@narendramodi) January 10, 2024
Měl jsem vynikající setkání s premiérem @P_Fiala České republiky na okraj summitu @VibrantGujarat. Diskutovali jsme o prohloubení bilaterální spolupráce v odvětvích, jako je obchod, energetika, věda, inovace a obrana. pic.twitter.com/Q8WoZO9LSb
— Narendra Modi (@narendramodi) January 10, 2024
PM @narendramodi and Prime Minister of the Czech Republic, H.E. @P_Fiala, held a bilateral meeting in Gandhinagar.
— PMO India (@PMOIndia) January 10, 2024
They discussed ways to advance ties in the knowledge, technology and scientific fields, especially through Czech companies partnering with Indian manufacturers in… pic.twitter.com/nmJ32jexok