ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦ੍ਵੀਪ ਦੇ ਕਵਰੱਤੀ ਵਿੱਚ 1150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਵਿਕਾਸ ਪ੍ਰੋਜੈਕਟ ਟੈਕਨੋਲੋਜੀ, ਊਰਜਾ, ਜਲ ਸੰਸਾਧਨ, ਸਿਹਤ ਦੇਖਭਾਲ ਅਤੇ ਸਿੱਖਿਆ ਸਹਿਤ ਕਈ ਖੇਤਰਾਂ ਨੂੰ ਕਵਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਲੈਪਟੋਪ ਯੋਜਨਾ ਦੇ ਤਹਿਤ ਵਿਦਿਆਰਥੀਆਂ ਲੈਪਟੋਪ ਦਿੱਤੇ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਾਈਕਲਾਂ ਦਿੱਤੀਆਂ। ਉਨ੍ਹਾਂ ਨੇ ਕਿਸਾਨ ਅਤੇ ਮਛੇਰੇ ਲਾਭਾਰਥੀਆਂ ਨੂੰ ਪੀਐੱਮ ਕਿਸਾਨ ਕ੍ਰੈਡਿਟ ਕਾਰਡ ਵੀ ਸੌਂਪੇ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਕਸ਼ਦ੍ਵੀਪ ਦੀ ਸੁੰਦਰਤਾ ਸ਼ਬਦਾਂ ਤੋਂ ਪਰ੍ਹੇ ਹੈ ਅਤੇ ਨਾਗਰਿਕਾਂ ਨਾਲ ਮਿਲਣ ਦੇ ਲਈ ਅਗੱਤੀ, ਬੰਗਾਰਮ ਅਤੇ ਕਵਰੱਤੀ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ। ਅਭਿਭੂਤ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮੌਜੂਦਗੀ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ, “ਭਲੇ ਹੀ ਲਕਸ਼ਦ੍ਵੀਪ ਦਾ ਭੁਗੋਲਿਕ ਖੇਤਰ ਛੋਟਾ ਹੈ, ਲੇਕਿਨ ਲੋਕਾਂ ਦਾ ਦਿਲ, ਸਮੁੰਦਰ ਜਿੰਨਾ ਵਿਸ਼ਾਲ ਹੈ।”
ਪ੍ਰਧਾਨ ਮੰਤਰੀ ਨੇ ਦੂਰ-ਦੁਰਾਡੇ, ਸੀਮਾਵਰਤੀ ਜਾਂ ਤਟੀ ਅਤੇ ਦ੍ਵੀਪ ਖੇਤਰਾਂ ਦੀ ਲੰਬੇ ਸਮੇਂ ਤੋਂ ਉਮੀਦ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਨੇ ਅਜਿਹੇ ਖੇਤਰਾਂ ਨੂੰ ਸਾਡੀ ਪ੍ਰਾਥਮਿਕਤਾ ਦੱਸਿਆ ਹੈ।” ਉਨ੍ਹਾਂ ਨੇ ਬੁਨਿਆਦੀ ਢਾਂਚੇ, ਕਨੈਕਟੀਵਿਟੀ, ਪਾਣੀ, ਸਿਹਤ ਅਤੇ ਬਾਲ ਦੇਖਭਾਲ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਲਈ ਖੇਤਰ ਦੇ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਵਿਕਾਸ ਦੀ ਦਿਸ਼ਾ ਵਿੱਚ ਸਰਕਾਰ ਦੇ ਪ੍ਰਯਾਸਾਂ ‘ਤੇ ਚਾਨਣਾ ਪਾਇਆ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਨੂੰ ਅੰਤਿਮ ਛੋਰ ਤੱਕ ਪਹੁੰਚਾਉਣ, ਹਰੇਕ ਲਾਭਾਰਥੀ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਉਣ, ਪੀਐੱਮ ਕਿਸਾਨ ਕ੍ਰੈਡਿਟ ਕਾਰਡ ਅਤੇ ਆਯੁਸ਼ਮਾਨ ਕਾਰਡ ਦੀ ਵੰਡ ਤੇ ਵਿਕਾਸ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਸਿਹਤ ਤੇ ਕਲਿਆਣ ਕੇਂਦਰ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਕੇਂਦਰ ਸਰਕਾਰ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਹਰ ਲਾਭਾਰਥੀ ਤੱਕ ਪਹੁੰਚਾਉਣ ਦਾ ਪ੍ਰਯਾਸ ਕਰ ਰਹੀ ਹੈ।” ਪ੍ਰਤੱਖ ਲਾਭ ਟ੍ਰਾਂਸਫਰ ਦੇ ਮਾਧਿਅਮ ਨਾਲ ਲਾਭਾਰਥੀਆਂ ਨੂੰ ਧਨ ਵੰਡਦੇ ਸਮੇਂ ਵਰਤੀ ਜਾਣ ਵਾਲੀ ਪਾਰਦਰਸ਼ਿਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭ੍ਰਿਸ਼ਟਾਚਾਰ ‘ਤੇ ਬਹੁਤ ਹਦ ਤੱਕ ਅੰਕੁਸ਼ ਲਗਿਆ ਹੈ। ਉਨ੍ਹਾਂ ਨੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਪ੍ਰਧਾਨ ਮੰਤਰੀ ਨੇ 2020 ਵਿੱਚ 1000 ਦਿਨਾਂ ਦੇ ਅੰਦਰ ਤੇਜ਼ ਇੰਟਰਨੈੱਟ ਸੁਨਿਸ਼ਚਿਤ ਕਰਨ ਬਾਰੇ ਉਨ੍ਹਾਂ ਦੇ ਦੁਆਰਾ ਦਿੱਤੀ ਗਈ ਗਾਰੰਟੀ ਨੂੰ ਯਾਦ ਕੀਤਾ। ਕੋਚਿ-ਲਕਸ਼ਦ੍ਵੀਪ ਦ੍ਵੀਪ ਸਮੂਹ ਸਬਮਰੀਨ ਔਪਟੀਕਲ ਫਾਈਬਰ ਕਨੈਕਸ਼ਨ (ਕੇਐੱਲਆਈ-ਐੱਸਓਐੱਫਸੀ) ਪ੍ਰੋਜੈਕਟ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਅਤੇ ਇਹ ਲਕਸ਼ਦ੍ਵੀਪ ਦੇ ਲੋਕਾਂ ਦੇ ਲਈ 100 ਗੁਣਾ ਤੇਜ਼ ਇੰਟਰਨੈੱਟ ਸੁਨਿਸ਼ਚਿਤ ਕਰੇਗੀ। ਇਸ ਨਾਲ ਸਰਕਾਰੀ ਸੇਵਾਵਾਂ, ਮੈਡੀਕਲ ਟ੍ਰੀਟਮੈਂਟ, ਸਿੱਖਿਆ ਅਤੇ ਡਿਜੀਟਲ ਬੈਂਕਿੰਗ ਜਿਹੀਆਂ ਸੁਵਿਧਾਵਾਂ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲਕਸ਼ਦ੍ਵੀਪ ਨੂੰ ਲੌਜਿਸਟਿਕ ਹੱਬ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਸਮਰੱਥਾ ਨੂੰ ਇਸ ਨਾਲ ਤਾਕਤ ਮਿਲੇਗੀ। ਕਦਮਤ ਵਿੱਚ ਲੋ ਟੈਂਪਰੇਚਰ ਥਰਮਲ ਡਿਸੇਲਿਨੇਸ਼ਨ (ਐੱਲਟੀਟੀਡੀ) ਪਲਾਂਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਕਸ਼ਦ੍ਵੀਪ ਵਿੱਚ ਹਰ ਘਰ ਤੱਕ ਨਲ ਸੇ ਜਲ ਪਹੁੰਚਾਉਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਲਕਸ਼ਦ੍ਵੀਪ ਆਗਮਨ ‘ਤੇ ਪ੍ਰਸਿੱਧ ਈਕੋਲੋਜਿਸਟ ਵਿਗਿਆਨੀ ਸ਼੍ਰੀ ਅਲੀ ਮਾਨਿਕਫਾਨ ਦੇ ਨਾਲ ਆਪਣੀ ਗੱਲਬਾਤ ਬਾਰੇ ਦੱਸਿਆ ਅਤੇ ਲਕਸ਼ਦ੍ਵੀਪ ਦ੍ਵੀਪ ਸਮੂਹ ਦੀ ਸੰਭਾਲ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਰਿਸਰਚ ਤੇ ਇਨੋਵੇਸ਼ਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਰ੍ਹੇ 2021 ਵਿੱਚ ਸ਼੍ਰੀ ਅਲੀ ਮਾਨਿਕਫਾਨ ਨੂੰ ਪਦਮ ਸ਼੍ਰੀ ਨਾਲ ਸਨਮਾਨਤ ਕਰਨ ‘ਤੇ ਵਰਤਮਾਨ ਸਰਕਾਰ ਦੇ ਪ੍ਰਤੀ ਅਤਿਅਧਿਕ ਸੰਤੋਸ਼ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੇਂਦਰ ਸਰਕਾਰ ਲਕਸ਼ਦ੍ਵੀਪ ਦੇ ਨੌਜਵਾਨਾਂ ਦੇ ਇਨੋਵੇਸ਼ਨ ਅਤੇ ਸਿੱਖਿਆ ਦਾ ਮਾਰਗ ਪ੍ਰਸ਼ਸਤ ਕਰ ਰਹੀ ਹੈ। ਇਸ ਕ੍ਰਮ ਵਿੱਚ ਉਨ੍ਹਾਂ ਨੇ ਅੱਜ ਵਿਦਿਆਰਥੀਆਂ ਨੂੰ ਸਾਈਕਲਾਂ ਤੇ ਲੈਪਟੋਪ ਸੌਂਪਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹਿਆਂ ਵਿੱਚ ਲਕਸ਼ਦ੍ਵੀਪ ਵਿੱਚ ਕਿਸੇ ਵੀ ਟੌਪ ਸਿੱਖਿਆ ਸੰਸਥਾਨ ਦੀ ਘਾਟ ਦੇ ਵੱਲ ਇਸ਼ਾਰਾ ਕੀਤਾ, ਜਿਸ ਦੇ ਕਾਰਨ ਦ੍ਵੀਪਾਂ ਨਾਲ ਨੌਜਵਾਨਾਂ ਦੀ ਪਲਾਇਨ ਹੋਇਆ। ਉੱਚ ਸਿੱਖਿਆ ਸੰਸਥਾਨ ਖੋਲਣ ਦੀ ਦਿਸ਼ਾ ਵਿੱਚ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ, ਸ਼੍ਰੀ ਮੋਦੀ ਨੇ ਐਂਡ੍ਰੋਟ ਅਤੇ ਕਦਮਤ ਦ੍ਵੀਪਾਂ ਵਿੱਚ ਕਲਾ ਅਤੇ ਵਿਗਿਆਨ ਦੇ ਲਈ ਅਕਾਦਮਿਕ ਸੰਸਥਾਵਾਂ ਅਤੇ ਮਿਨੀਕੌਯ ਵਿੱਚ ਪੌਲਿਟੇਕ੍ਰਿਕ ਸੰਸਥਾਨ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਇਸ ਨਾਲ ਲਕਸ਼ਦ੍ਵੀਪ ਦੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।”
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹਜ ਯਾਤਰੀਆਂ ਦੇ ਲਈ ਉਠਾਏ ਗਏ ਕਦਮਾਂ ਦਾ ਜ਼ਿਕਰ ਕੀਤਾ, ਜਿਸ ਨਾਲ ਲਕਸ਼ਦ੍ਵੀਪ ਦੇ ਲੋਕਾਂ ਨੂੰ ਵੀ ਫਾਇਦਾ ਹੋਇਆ ਹੈ। ਉਨ੍ਹਾਂ ਨੇ ਹਜ ਵੀਜ਼ਾ ਦੇ ਲਈ ਅਸਾਨੀ ਅਤੇ ਮਹਿਲਾਵਾਂ ਦੇ ਲਈ ‘ਮੇਹਰਮ’ ਦੇ ਬਿਨਾ ਹਜ ‘ਤੇ ਜਾਣ ਦਾ ਵੀਜ਼ਾ ਅਤੇ ਇਜਾਜ਼ਤ ਦੀ ਪ੍ਰਕਿਰਿਆ ਦੇ ਡਿਜੀਟਲੀਕਰਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਇਨ੍ਹਾਂ ਪ੍ਰਯਾਸਾਂ ਨਾਲ ‘ਉਮਰਾਹ’ ਦੇ ਲਈ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਗਲੋਬਲ ਸੀ-ਫੂਡ ਬਜ਼ਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੇ ਲਈ ਭਾਰਤ ਦੇ ਪ੍ਰਯਾਸ ‘ਤੇ ਚਾਨਣਾ ਪਾਇਆ, ਜਿਸ ਨਾਲ ਲਕਸ਼ਦ੍ਵੀਪ ਨੂੰ ਲਾਭ ਹੋਇਆ ਕਿਉਂਕਿ ਸਥਾਨਕ ਟੂਨਾ ਮਛਲੀ ਜਪਾਨ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਿਰਯਾਤ ਗੁਣਵੱਤਾ ਵਾਲੀ ਸਥਾਨਕ ਮਛਲੀ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ, ਜੋ ਮਛੇਰਿਆਂ ਦੇ ਜੀਵਨ ਨੂੰ ਬਦਲ ਸਕਦੀ ਹੈ। ਉਨ੍ਹਾਂ ਨੇ ਸਮੁੰਦਰੀ ਸੀਵੀਡ ਫਾਰਮਿੰਗ ਦੀਆਂ ਸੰਭਾਵਨਾਵਾਂ ਦੀ ਖੋਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖੇਤਰ ਦੀ ਨਾਜ਼ੁਕ ਈਕੋਲੋਜੀ ਦੀ ਰੱਖਿਆ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਵਰੱਤੀ ਵਿੱਚ ਸੋਲਰ ਪਾਵਰ ਪਲਾਂਟ, ਜੋ ਲਕਸ਼ਦ੍ਵੀਪ ਦਾ ਪਹਿਲਾ ਬੈਟਰੀ ਸਮਰਥਿਤ ਸੋਲਰ ਪਾਵਰ ਪ੍ਰੋਜੈਕਟ ਹੈ, ਅਜਿਹੀ ਪਹਿਲ ਦਾ ਹਿੱਸਾ ਹੈ।
ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਲਕਸ਼ਦ੍ਵੀਪ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅੰਤਰਰਾਸ਼ਟਰੀ ਟੂਰਿਜ਼ਮ ਮੈਪ ‘ਤੇ ਲਿਆਉਣ ਦੇ ਸਰਕਾਰ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇੱਥੇ ਹਾਲ ਹੀ ਵਿੱਚ ਸੰਪੰਨ ਹੋਈ ਜੀ-20 ਮੀਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਕਸ਼ਦ੍ਵੀਪ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਕਸ਼ਦ੍ਵੀਪ ਦੇ ਲਈ ਇੱਕ ਡੈਸਟੀਨੇਸ਼ਨ-ਸਪੈਸੀਫਿਕ ਮਾਸਟਰ ਪਲਾਨ ਦਾ ਮਸੌਦਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲਕਸ਼ਦ੍ਵੀਪ ਦੋ ਬਲੂ-ਫਲੈਗ ਸਮੁੰਦਰ ਤਟਾਂ ਦਾ ਘਰ ਹੈ ਅਤੇ ਕਦਮਤ ਤੇ ਸੁਹੇਲੀ ਦ੍ਵੀਪਾਂ ‘ਤੇ ਵਾਟਰ-ਵਿਲਾ ਪ੍ਰੋਜੈਕਟਾਂ ਦੇ ਵਿਕਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਲਕਸ਼ਦ੍ਵੀਪ ਕਰੂਜ਼ ਟੂਰਿਜ਼ਮ ਦੇ ਲਈ ਇੱਕ ਪ੍ਰਮੁੱਖ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ।” ਉਨ੍ਹਾਂ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਦੀ ਤੁਲਨਾ ਵਿੱਚ ਟੂਰਿਸਟਾਂ ਦੀ ਆਮਦਨ ਪੰਜ ਗੁਣਾ ਵਧ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਦਾ ਫੈਸਲਾ ਲੈਣ ਤੋਂ ਪਹਿਲਾਂ ਦੇਸ਼ ਵਿੱਚ ਘੱਟ ਤੋਂ ਘੱਟ ਪੰਦਰਾਂ ਥਾਵਾਂ ਦੀ ਯਾਤਰਾ ਕਰਨ ਦੇ ਆਪਣੇ ਸੱਦੇ ਨੂੰ ਦੋਹਰਾਇਆ। ਉਨ੍ਹਾਂ ਨੇ ਵਿਦੇਸ਼ੀ ਭੂਮੀ ‘ਤੇ ਦ੍ਵੀਪ ਰਾਸ਼ਟਰਾਂ ਦੀ ਯਾਤਰਾ ਦੇ ਇਛੁੱਕ ਲੋਕਾਂ ਨੂੰ ਲਕਸ਼ਦ੍ਵੀਪ ਦੀ ਯਾਤਰਾ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਇੱਕ ਵਾਰ ਜਦੋਂ ਤੁਸੀਂ ਲਕਸ਼ਦ੍ਵੀਪ ਦੀ ਸੁੰਦਰਤਾ ਦੇਖੋਗੇ, ਤਾਂ ਦੁਨਿਆ ਦੇ ਹੋਰ ਡੈਸਟੀਨੇਸ਼ਨ ਫਿੱਕੇ ਨਜ਼ਰ ਆਉਣਗੇ।”
ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਜੀਵਨ ਵਿੱਚ ਅਸਾਨੀ, ਯਾਤਰਾ ਵਿੱਚ ਅਸਾਨੀ ਅਤੇ ਵਪਾਰ ਕਰਨ ਵਿੱਚ ਅਸਾਨੀ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਕਦਮ ਉਠਾਉਂਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਲਕਸ਼ਦ੍ਵੀਪ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਮਜ਼ਬੂਤ ਭੂਮਿਕਾ ਨਿਭਾਵੇਗਾ।”
ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਲਕਸ਼ਦ੍ਵੀਪ ਦੇ ਉਪਰਾਜਪਾਲ ਸ਼੍ਰੀ ਪ੍ਰਫੁਲ ਪਟੇਲ ਵੀ ਮੌਜੂਦ ਸਨ।
ਪਿਛੋਕੜ
ਇੱਕ ਪਰਿਵਰਤਨਗਾਮੀ ਕਦਮ ਦੇ ਤਹਿਤ ਪ੍ਰਧਾਨ ਮੰਤਰੀ ਨੇ ਕੋਚਿ-ਲਕਸ਼ਦ੍ਵੀਪ ਦ੍ਵੀਪ ਸਮੂਹ ਸਬਮਰੀਨ ਔਪਟੀਕਲ ਫਾਈਬਰ ਕਨੈਕਸ਼ਨ (ਕੇਐੱਲਆਈ-ਐੱਸਓਐੱਫਸੀ) ਪ੍ਰੋਜੈਕਟ ਦੀ ਸ਼ੁਰੂਆਤ ਕਰਕੇ ਲਕਸ਼ਦ੍ਵੀਪ ਵਿੱਚ ਹੌਲੀ ਇੰਟਰਨੈੱਟ ਗਤੀ ਵਾਲੀ ਕਮੀ ਨੂੰ ਦੂਰ ਕਰਨ ਦਾ ਸੰਕਲਪ ਲਿਆ ਸੀ, ਜਿਸ ਦਾ ਐਲਾਨ 2020 ਵਿੱਚ ਲਾਲ ਕਿਲੇ ਵਿੱਚ ਸੁਤੰਤਰਤਾ ਦਿਵਸ ਦੇ ਭਾਸ਼ਣ ਦੇ ਦੌਰਾਨ ਕੀਤਾ ਗਿਆ ਸੀ। ਇਹ ਪ੍ਰੋਜੈਕਟ ਹੁਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ ਸੀ। ਇਸ ਨਾਲ ਇੰਟਰਨੈੱਟ ਸਪੀਡ 100 ਗੁਣਾ ਤੋਂ ਜ਼ਿਆਦਾ (1.7 ਜੀਬੀਪੀਐੱਸ ਤੋਂ 2000 ਜੀਬੀਪੀਐੱਸ ਤੱਕ) ਵਧ ਜਾਵੇਗੀ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਲਕਸ਼ਦ੍ਵੀਪ ਨੂੰ ਸਬਮਰੀਨ ਔਪਟੀਕਲ ਫਾਈਬਰ ਕੇਬਲ ਨਾਲ ਜੋੜਿਆ ਜਾਵੇਗਾ। ਸਮਰਪਿਤ ਪਨਡੁੱਬੀ ਓਐੱਫਸੀ ਲਕਸ਼ਦ੍ਵੀਪ ਦ੍ਵੀਪਾਂ ਵਿੱਚ ਸੰਚਾਰ ਬੁਨਿਆਦੀ ਢਾਂਚੇ ਵਿੱਚ ਇੱਕ ਆਦਰਸ਼ ਬਦਲਾਅ ਸੁਨਿਸ਼ਚਿਤ ਕਰੇਗੀ, ਜਿਸ ਨਾਲ ਤੇਜ਼ ਅਤੇ ਅਧਿਕ ਵਿਸ਼ਵਾਸਯੋਗ ਇੰਟਰਨੈੱਟ ਸੇਵਾਵਾਂ, ਟੈਲੀਮੈਡੀਸਿਨ, ਈ-ਗਵਰਨੈੱਸ, ਸਿੱਖਿਅਕ ਪਹਿਲ, ਡਿਜੀਟਲ ਬੈਂਕਿੰਗ, ਡਿਜੀਟਲ ਮੁਦਰਾ ਉਪਯੋਗ, ਡਿਜੀਟਲ ਸਾਖਰਤਾ ਆਦਿ ਸਮਰੱਥ ਹੋਣਗੇ।
ਪ੍ਰਧਾਨ ਮੰਤਰੀ ਨੇ ਕਦਮਤ ਵਿੱਚ ਲੋ ਟੈਂਪਰੇਚਰ ਥਰਮਲ ਡਿਸੇਲਿਨੇਸ਼ਨ (ਐੱਲਟੀਟੀਡੀ) ਪਲਾਂਟ ਰਾਸ਼ਟਰ ਨੂੰ ਸਮਰਥਿਤ ਕੀਤਾ। ਇਸ ਨਾਲ ਪ੍ਰਤੀਦਿਨ 1.5 ਲੱਖ ਲੀਟਰ ਸਵੱਛ ਪੇਅਜਲ ਦਾ ਉਤਪਾਦਨ ਹੋਵੇਗਾ। ਪ੍ਰਧਾਨ ਮੰਤਰੀ ਨੇ ਅਗੱਤੀ ਅਤੇ ਮਿਨੀਕੌਯ ਦ੍ਵੀਪਾਂ ਦੇ ਸਾਰੇ ਘਰਾਂ ਵਿੱਚ ਕਾਰਜਾਤਮਕ ਘਰੇਲੂ ਨਲ ਕਨੈਕਸ਼ਨ (ਐੱਫਐੱਚਟੀਸੀ) ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਲਕਸ਼ਦ੍ਵੀਪ ਦੇ ਦ੍ਵੀਪਾਂ ਵਿੱਚ ਪੀਣ ਯੋਗ ਪਾਣੀ ਦੀ ਉਪਲਬਧਤਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ ਕਿਉਂਕਿ ਮੂੰਗਾ ਦ੍ਵੀਪ ਹੋਣ ਦੇ ਕਾਰਨ ਇੱਥੇ ਭੂਜਲ ਦੀ ਉਪਲਬਧਤਾ ਘੱਟ ਹੈ। ਇਹ ਪੇਅਜਲ ਪ੍ਰੋਜੈਕਟ ਦ੍ਵੀਪਾਂ ਦੀ ਟੂਰਿਜ਼ਮ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਨਗੇ, ਜਿਸ ਨਾਲ ਸਥਾਨਕ ਰੋਜ਼ਗਾਰ ਦੇ ਅਵਸਰ ਵਧਣਗੇ।
ਰਾਸ਼ਟਰ ਨੂੰ ਸਮਰਪਿਤ ਹੋਰ ਪ੍ਰੋਜੈਕਟਾਂ ਵਿੱਚ ਕਵਰੱਤੀ ਵਿੱਚ ਸੋਲਰ ਪਾਵਰ ਪਲਾਂਟ ਸ਼ਾਮਲ ਹੈ, ਜੋ ਲਕਸ਼ਦ੍ਵੀਪ ਦਾ ਪਹਿਲਾ ਬੈਟਰੀ ਸਮਰਥਿਤ ਸੋਲਰ ਪਾਵਰ ਪ੍ਰੋਜੈਕਟ ਹੈ। ਇਸ ਨਾਲ ਕਵਰੱਤੀ ਵਿੱਚ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀਐੱਨ) ਕੰਪਲੈਕਸ ਵਿੱਚ ਡੀਜ਼ਲ ਅਧਾਰਿਤ ਬਿਜਲੀ ਉਤਪਾਦਨ ਪਲਾਂਟ, ਨਵੇਂ ਪ੍ਰਸ਼ਾਸਨਿਕ ਬਲੌਕ ਅਤੇ 80 ਪੁਰਸ਼ ਬੈਰਕ ‘ਤੇ ਨਿਰਭਰਤਾ ਘੱਟ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਲਪੇਨੀ ਵਿੱਚ ਪ੍ਰਾਥਮਿਕ ਸਿਹਤ ਦੇਖਭਾਲ ਸੁਵਿਧਾ ਦੇ ਨਵੀਨੀਕਰਣ ਅਤੇ ਐਂਡ੍ਰੋਟ, ਚੇਟਲਟ, ਕਦਮਤ, ਅਗੱਤੀ ਅਤੇ ਮਿਨੀਕੌਯ ਦੇ ਪੰਜ ਦ੍ਵੀਪਾਂ ਵਿੱਚ ਪੰਜ ਮਾਡਲ ਆਂਗਨਵਾੜੀ ਕੇਂਦਰਾਂ (ਨੰਦ ਘਰਾਂ) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ।
Our Government stands committed to ensuring all-round progress of Lakshadweep. From Kavaratti, launching projects aimed at enhancing ‘Ease of Living.’ https://t.co/SnnhmPr0XH
— Narendra Modi (@narendramodi) January 3, 2024
Ensuring ‘Ease of Living’ for the people. pic.twitter.com/2hEt7ETWIP
— PMO India (@PMOIndia) January 3, 2024
Enabling seamless travel during Haj. pic.twitter.com/ZulE0FwXUQ
— PMO India (@PMOIndia) January 3, 2024
Today, India is focusing on increasing its share in the global seafood market. Lakshadweep is significantly benefitting from this. pic.twitter.com/UZvIKI16wU
— PMO India (@PMOIndia) January 3, 2024
Bringing Lakshadweep on global tourism map. pic.twitter.com/JC1PuUuqbN
— PMO India (@PMOIndia) January 3, 2024
*****
ਡੀਐੱਸ/ਟੀਐੱਸ
Our Government stands committed to ensuring all-round progress of Lakshadweep. From Kavaratti, launching projects aimed at enhancing 'Ease of Living.' https://t.co/SnnhmPr0XH
— Narendra Modi (@narendramodi) January 3, 2024
Ensuring 'Ease of Living' for the people. pic.twitter.com/2hEt7ETWIP
— PMO India (@PMOIndia) January 3, 2024
Enabling seamless travel during Haj. pic.twitter.com/ZulE0FwXUQ
— PMO India (@PMOIndia) January 3, 2024
Today, India is focusing on increasing its share in the global seafood market. Lakshadweep is significantly benefitting from this. pic.twitter.com/UZvIKI16wU
— PMO India (@PMOIndia) January 3, 2024
Bringing Lakshadweep on global tourism map. pic.twitter.com/JC1PuUuqbN
— PMO India (@PMOIndia) January 3, 2024
I am grateful for the very special welcome in Kavaratti. pic.twitter.com/v8SnhVbb0Y
— Narendra Modi (@narendramodi) January 3, 2024
Those who ruled India for decades ignored remote areas, border areas, hill areas and our islands. The NDA Government has changed this approach. pic.twitter.com/wK1pqBcoHH
— Narendra Modi (@narendramodi) January 3, 2024
We will make Lakshadweep a hub for logistics. pic.twitter.com/Z8gDHcYmwb
— Narendra Modi (@narendramodi) January 3, 2024
Lakshadweep has a major role to play in fulfilling our dream of a Viksit Bharat. pic.twitter.com/4Fp8JDcZFT
— Narendra Modi (@narendramodi) January 3, 2024