ਲਕਸ਼ਦ੍ਵੀਪ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਜੀ, ਇੱਥੋਂ ਦੇ ਸਾਂਸਦ ਅਤੇ ਲਕਸ਼ਦ੍ਵੀਪ ਦੇ ਮੇਰੇ ਸਾਰੇ ਪਰਿਵਾਰਜਨੋਂ! ਨਮਸਕਾਰਮ!
ਏਲਾਵਰਕੁਮ ਸੁਖਮ ਆਣ ਐੱਨ ਵਿਸ਼ੁਸਿਕਿਨੂ
ਅੱਜ ਲਕਸ਼ਦ੍ਵੀਪ ਦੀ ਸਵੇਰ ਦੇਖ ਕੇ ਮਨ ਪ੍ਰਸੰਨ ਹੋ ਗਿਆ। ਲਕਸ਼ਦ੍ਵੀਪ ਦੀ ਸੁੰਦਰਤਾ ਨੂੰ ਸ਼ਬਦਾਂ ਵਿੱਚ ਸਮੇਟਨਾ ਬਹੁਤ ਮੁਸ਼ਕਿਲ ਹੈ। ਮੈਨੂੰ ਇਸ ਵਾਰ ਅਗਤੀ, ਬੰਗਾਰਮ ਅਤੇ ਕਾਵਰੱਤੀ ਵਿੱਚ ਆਪ ਸਭ ਪਰਿਵਾਰਜਨਾਂ ਨਾਲ ਮਿਲਣ ਦਾ ਅਵਸਰ ਮਿਲਿਆ ਹੈ। ਲਕਸ਼ਦ੍ਵੀਪ ਦਾ ਜ਼ਮੀਨੀ ਇਲਾਕਾ ਭਲੇ ਹੀ ਛੋਟਾ ਹੋਵੇ, ਲੇਕਿਨ ਲਕਸ਼ਦ੍ਵੀਪ ਦੇ ਲੋਕਾਂ ਦਾ ਦਿਲ, ਸਮੁੰਦਰ ਜਿਤਨਾ ਵਿਸ਼ਾਲ ਹੈ। ਤੁਹਾਡੇ ਸਨੇਹ, ਤੁਹਾਡੇ ਅਸ਼ੀਰਵਾਦ ਨਾਲ ਮੈਂ ਅਭਿਭੂਤ ਹਾਂ, ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।
ਏਂਡੇ ਕੁਡੁੰਬ-ਆਂਗੰਗਲੇ,
ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਕੇਂਦਰ ਵਿੱਚ ਜੋ ਸਰਕਾਰਾਂ ਰਹੀਆਂ, ਉਨ੍ਹਾਂ ਦੀ ਪ੍ਰਾਥਮਿਕਤਾ ਸਿਰਫ਼ ਆਪਣੇ ਰਾਜਨੀਤਕ ਦਲ ਦਾ ਵਿਕਾਸ ਸੀ। ਜੋ ਦੂਰ-ਦੁਰਾਡੇ ਦੇ ਰਾਜ ਹਨ, ਜੋ ਬਾਰਡਰ ‘ਤੇ ਹਨ ਜਾਂ ਜੋ ਸਮੁੰਦਰ ਦੇ ਵਿੱਚ ਹਨ, ਉਨ੍ਹਾਂ ਦੀ ਤਰਫ਼ ਧਿਆਨ ਨਹੀਂ ਦਿੱਤਾ ਜਾਂਦਾ ਸੀ। ਪਿਛਲੇ 10 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਜੋ ਬਾਰਡਰ ਦੇ ਇਲਾਕੇ ਹਨ, ਜੋ ਸਮੁੰਦਰ ਦੇ ਆਖਿਰੀ ਸਿਰੇ ਦੇ ਇਲਾਕੇ ਹਨ, ਉੱਥੇ ਅਸੀਂ ਉਨ੍ਹਾਂ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ ਹੈ।
ਭਾਰਤ ਦੇ ਹਰ ਖੇਤਰ, ਹਰ ਨਾਗਰਿਕ ਦਾ ਜੀਵਨ ਅਸਾਨ ਬਣਾਉਣਾ, ਉਸ ਨੂੰ ਸੁਵਿਧਾ ਨਾਲ ਜੋੜਨਾ ਹੀ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਹੈ। ਅੱਜ ਇੱਥੇ ਲਗਭਗ 1200 ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ । ਇਹ ਇੰਟਰਨੈੱਟ, ਬਿਜਲੀ, ਪਾਣੀ, ਸਿਹਤ ਅਤੇ ਬੱਚਿਆਂ ਦੀ ਦੇਖਭਾਲ ਨਾਲ ਜੁੜੇ ਪ੍ਰੋਜੈਕਟਸ ਹਨ. ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ।
ਏਂਡੇ ਕੁਡੁੰਬ- ਆਂਗੰਗਲੇ,
ਬੀਤੇ 10 ਸਾਲਾਂ ਵਿੱਚ ਲਕਸ਼ਦ੍ਵੀਪ ਦੇ ਲੋਕਾਂ ਦੀ Ease of Living ਵਧਾਉਣ ਲਈ ਕੇਂਦਰ ਸਰਕਾਰ ਨੇ ਕੋਈ ਕੋਰ-ਕਸਰ ਬਾਕੀ ਨਹੀਂ ਛੱਡੀ ਹੈ। ਇੱਥੇ ਪੀਐੱਮ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਨੂੰ ਕਵਰ ਕੀਤਾ ਜਾ ਚੁੱਕਿਆ ਹੈ। ਹਰ ਲਾਭਾਰਥੀ ਤੱਕ ਫ੍ਰੀ ਰਾਸ਼ਨ ਪਹੁੰਚ ਰਿਹਾ ਹੈ, ਕਿਸਾਨ ਕ੍ਰੈਡਿਟ ਕਾਰਡ ਅਤੇ ਆਯੁਸ਼ਮਾਨ ਕਾਰਡ ਦਿੱਤੇ ਗਏ ਹਨ। ਇੱਥੇ ਆਯੁਸ਼ਮਾਨ ਆਰੋਗਯ ਮੰਦਿਰ, ਹੈਲਥ ਐਂਡ ਵੈਲਨੈੱਸ ਸੈਂਟਰ ਬਣਾਏ ਗਏ ਹਨ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹਰ ਲਾਭਾਰਥੀ ਤੱਕ ਸਰਕਾਰੀ ਯੋਜਨਾਵਾਂ ਪਹੁੰਚਣ। DBT ਰਾਹੀਂ ਕੇਂਦਰ ਸਰਕਾਰ ਹਰ ਲਾਭਾਰਥੀ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜ ਰਹੀ ਹੈ। ਇਸ ਨਾਲ ਪਾਰਦਰਸ਼ਿਤਾ ਵੀ ਆਈ ਹੈ ਅਤੇ ਭ੍ਰਿਸ਼ਟਾਚਾਰ ਵੀ ਘੱਟ ਹੋਇਆ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਲਕਸ਼ਦ੍ਵੀਪ ਦੇ ਲੋਕਾਂ ਦਾ ਅਧਿਕਾਰ ਖੋਹਣ ਵਾਲੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਏਂਡੇ ਕੁਡੁੰਬ- ਆਂਗੰਗਲੇ,
ਸਾਲ 2020 ਵਿੱਚ, ਤੁਹਾਨੂੰ ਮੈਂ ਗਰੰਟੀ ਦਿੱਤੀ ਸੀ ਕਿ 1000 ਦਿਨ ਵਿੱਚ ਤੁਹਾਨੂੰ ਤੇਜ਼ ਇੰਟਨੈੱਟ ਦੀ ਸੁਵਿਧਾ ਪਹੁੰਚ ਜਾਵੇਗੀ। ਅੱਜ ਕੋਚੀ-ਲਕਸ਼ਦ੍ਵੀਪ Submarine Optical Fiber project ਦਾ ਲੋਕਅਰਪਣ ਹੋ ਗਿਆ ਹੈ। ਹੁਣ ਲਕਸ਼ਦ੍ਵੀਪ ਵਿੱਚ ਵੀ 100 ਗੁਣਾ ਅਧਿਕ ਸਪੀਡ ਨਾਲ ਇੰਟਰਨੈੱਟ ਚਲ ਪਾਵੇਗਾ। ਇਸ ਨਾਲ ਸਰਕਾਰ ਸੇਵਾਵਾਂ ਹੋਣ, ਇਲਾਜ ਹੋਵੇ, ਐਜੂਕੇਸ਼ਨ ਹੋਵੇ, ਡਿਜੀਟਲ ਬੈਂਕਿੰਗ ਹੋਵੇ, ਅਜਿਹੀਆਂ ਕਈ ਸੁਵਿਧਾਵਾਂ ਹੋਰ ਬਿਹਤਰ ਹੋਣਗੀਆਂ। ਲਕਸ਼ਦ੍ਵੀਪ ਵਿੱਚ logistics services ਦਾ ਹੱਬ ਬਣਨ ਦੀ ਜੋ ਸੰਭਾਵਨਾਵਾਂ ਹਨ, ਉਨ੍ਹਾਂ ਨੂੰ ਵੀ ਇਸ ਨਾਲ ਬਲ ਮਿਲੇਗਾ। ਲਕਸ਼ਦ੍ਵੀਪ ਵਿੱਚ ਵੀ ਹਰ ਘਰ ਤੱਕ ਪਾਈਪ ਨਾਲ ਪਾਣੀ ਪਹੁੰਚਾਉਣ ਦੇ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਖਾਰੇ ਪਾਣੀ ਨੂੰ ਮਿੱਠੇ ਪਾਣੀ ਵਿੱਚ ਬਦਲਣ ਵਾਲਾ ਨਵਾਂ ਪਲਾਂਟ ਇਸ ਮਿਸ਼ਨ ਨੂੰ ਹੋਰ ਅੱਗੇ ਵਧਾਏਗਾ। ਇਸ ਪਲਾਂਟ ਨਾਲ ਹਰ ਰੋਜ਼ ਡੇਢ ਲੱਖ ਲੀਟਰ ਪੀਣ ਦਾ ਪਾਣੀ ਮਿਲੇਗਾ। ਇਸ ਦੇ Pilot Plants ਅਜੇ ਕਵੱਰਤੀ, ਅਗਤੀ ਅਤੇ ਮਿਨਿਕਾਏ ਆਈਲੈਂਡ ਵਿੱਚ ਲਗਾਏ ਗਏ ਹਨ।
ਏਂਡੇ ਕੁਡੁੰਬ- ਆਂਗੰਗਲੇ,
ਸਾਥੀਓ, ਲਕਸ਼ਦ੍ਵੀਪ ਆਉਣ ‘ਤੇ ਮੇਰੀ ਮੁਲਾਕਾਤ ਅਲੀ ਮਾਨਿਕਫਾਨ ਜੀ ਨਾਲ ਵੀ ਹੋਈ। ਉਨ੍ਹਾਂ ਦੀ ਰਿਸਰਚ, ਉਨ੍ਹਾਂ ਦੇ ਇਨੋਵੇਸ਼ਨ ਨੇ ਇਸ ਪੂਰੇ ਖੇਤਰ ਦਾ ਬਹੁਤ ਕਲਿਆਣ ਕੀਤਾ ਹੈ। ਇਹ ਸਾਡੀ ਸਰਕਾਰ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਾਲ 2021 ਵਿੱਚ ਅਲੀ ਮਾਨਿਕਫਾਨ ਨੂੰ ਪਦਮਸ਼੍ਰੀ ਸਨਮਾਨ ਦੇਣ ਦਾ ਮੌਕਾ ਮਿਲਿਆ। ਭਾਰਤ ਸਰਕਾਰ, ਇੱਥੋਂ ਦੇ ਨੌਜਵਾਨਾਂ ਨੂੰ ਅੱਗੇ ਪੜ੍ਹਨ ਲਈ, ਇਨੋਵੇਸ਼ਨ ਲਈ ਨਵੇਂ ਮਾਰਗ ਬਣਾ ਰਹੀ ਹੈ। ਅੱਜ ਵੀ ਇੱਥੇ ਨੌਜਵਾਨਾਂ ਨੂੰ ਲੈਪਟਾਪ ਮਿਲੇ ਹਨ, ਬੇਟੀਆਂ ਨੂੰ ਸਾਈਕਲ ਮਿਲੇ ਹਨ।
ਹਾਲ ਹੀ ਦੇ ਵਰ੍ਹਿਆਂ ਤੱਕ ਲਕਸ਼ਦ੍ਵੀਪ ਵਿੱਚ ਕੋਈ ਉੱਚ ਸਿੱਖਿਆ ਸੰਸਥਾਨ ਨਹੀਂ ਸੀ। ਇਸ ਵਜ੍ਹਾ ਨਾਲ ਇੱਥੇ ਦੇ ਨੌਜਵਾਨਾਂ ਨੂੰ ਪੜ੍ਹਨ ਲਈ ਬਾਹਰ ਜਾਣਾ ਪੈਂਦਾ ਸੀ। ਸਾਡੀ ਸਰਕਾਰ ਨੇ ਹੁਣ ਲਕਸ਼ਦ੍ਵੀਪ ਵਿੱਚ ਹਾਇਰ ਐਜੂਕੇਸ਼ਨ ਦੇ ਲਈ ਨਵੇਂ ਸੰਸਥਾਨ ਖੁਲ੍ਹਵਾਏ ਹਨ। ਆਂਡਰੋਟ ਅਤੇ ਕਦਮਤ ਆਈਲੈਂਡਸ ਵਿੱਚ ਆਰਟਸ ਅਤੇ ਸਾਇੰਸ ਦੇ ਨਵੇਂ ਕਾਲਜ ਖੋਲ੍ਹੇ ਗਏ ਹਨ। ਮਿਨੀਕਾਏ ਵਿੱਚ ਨਵੀਂ polytechnic ਬਣਾਈ ਗਈ ਹੈ। ਇਸ ਨਾਲ ਇੱਥੇ ਦੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।
ਏਂਡੇ ਕੁਡੁੰਬ- ਆਂਗੰਗਲੇ,
ਸਾਥੀਓ, ਸਾਡੀ ਸਰਕਾਰ ਨੇ ਹਜ ਯਾਤਰੀਆਂ ਦੀ ਸਹੂਲਤ ਲਈ ਜੋ ਪ੍ਰਯਾਸ ਕੀਤਾ ਹੈ, ਉਸ ਦਾ ਵੀ ਲਾਭ ਲਕਸ਼ਦ੍ਵੀਪ ਦੇ ਲੋਕਾਂ ਨੂੰ ਮਿਲਿਆ ਹੈ। ਹਜ ਯਾਤਰੀਆਂ ਲਈ ਵੀਜ਼ਾ ਨਿਯਮਾਂ ਨੂੰ ਵੀ ਅਸਾਨ ਬਣਾਇਆ ਗਿਆ ਹੈ। ਹਜ ਨਾਲ ਜੁੜੀ ਜ਼ਿਆਦਾਤਰ ਕਾਰਵਾਈ ਹੁਣ ਡਿਜੀਟਲ ਹੁੰਦੀ ਹੈ। ਸਰਕਾਰ ਨੇ ਮਹਿਲਾਵਾਂ ਨੂੰ ਬਿਨਾ ਮਹਿਰਮ ਹਜ ਜਾਣ ਦੀ ਵੀ ਛੋਟ ਦਿੱਤੀ ਹੈ। ਇਨ੍ਹਾਂ ਸਭ ਪ੍ਰਯਾਸਾਂ ਦੀ ਵਜ੍ਹਾ ਨਾਲ ਉਮਰਾਹ ਲਈ ਜਾਣ ਵਾਲੇ ਭਾਰਤੀਆਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ।
ਏਂਡੇ ਕੁਡੁੰਬ- ਆਂਗੰਗਲੇ,
ਅੱਜ ਭਾਰਤ, ਸੀ-ਫੂਡ ਦੇ ਮਾਮਲੇ ਵਿੱਚ ਵੀ ਗਲੋਬਲ ਬਜ਼ਾਰ ਵਿੱਚ ਆਪਣਾ ਸ਼ੇਅਰ ਵਧਾਉਣ ‘ਤੇ ਬਲ ਦੇ ਰਿਹਾ ਹੈ। ਇਸ ਦਾ ਲਾਭ ਵੀ ਲਕਸ਼ਦ੍ਵੀਪ ਨੂੰ ਮਿਲ ਰਿਹਾ ਹੈ। ਇੱਥੇ ਦੀ ਟੂਨਾ ਮੱਛੀ ਦਾ ਐਕਸਪੋਰਟ ਹੁਣ ਜਪਾਨ ਨੂੰ ਹੋਣ ਲੱਗਿਆ ਹੈ। ਇੱਥੇ ਐਕਸਪੋਰਟ ਕੁਆਲਿਟੀ ਦੀ ਫਿਸ਼ ਦੇ ਲਈ ਬਹੁਤ ਸੰਭਾਵਨਾਵਾਂ ਹਨ, ਜੋ ਇੱਥੇ ਦੇ ਸਾਡੇ ਮਛੂਆਰੇ ਪਰਿਵਾਰਾਂ ਦਾ ਜੀਵਨ ਬਦਲ ਸਕਦੀ ਹੈ। ਇੱਥੇ ਸੀ-ਵੀਡ ਦੀ ਖੇਤੀ ਨਾਲ ਜੁੜੀਆਂ ਸੰਭਾਵਨਾਵਾਂ ਨੂੰ ਵੀ ਐਕਸਪਲੋਰ ਕੀਤਾ ਜਾ ਰਿਹਾ ਹੈ।
ਲਕਸ਼ਦ੍ਵੀਪ ਦਾ ਵਿਕਾਸ ਕਰਦੇ ਹੋਏ ਸਾਡੀ ਸਰਕਾਰ ਇਸ ਗੱਲ ‘ਤੇ ਵੀ ਪੂਰਾ ਧਿਆਨ ਦੇ ਰਹੀ ਹੈ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ। Battery Energy Storage System ਦੇ ਨਾਲ ਬਣਿਆ ਇਹ Solar Power Plant ਅਜਿਹੇ ਹੀ ਪ੍ਰਯਾਸ ਦਾ ਹਿੱਸਾ ਹੈ। ਇਹ ਲਕਸ਼ਦ੍ਵੀਪ ਦਾ ਪਹਿਲਾਂ Battery Backed Solar Power Project ਹੈ। ਇਸ ਨਾਲ ਡੀਜ਼ਲ ਤੋਂ ਬਿਜਲੀ ਪੈਦਾ ਕਰਨ ਦੀ ਮਜ਼ਬੂਰੀ ਘੱਟ ਹੋਵੇਗੀ। ਇਸ ਨਾਲ ਇੱਥੇ ਪ੍ਰਦੂਸ਼ਨ ਘੱਟ ਹੋਵੇਗਾ ਅਤੇ ਸਮੁੰਦਰੀ ਈਕੌਸਿਸਟਮ ‘ਤੇ ਵੀ ਘੱਟ ਤੋਂ ਘੱਟ ਪ੍ਰਭਾਵ ਪਵੇਗਾ।
ਏਂਡੇ ਕੁਡੁੰਬ- ਆਂਗੰਗਲੇ,
ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਵੀ ਲਕਸ਼ਦ੍ਵੀਪ ਦੀ ਬਹੁਤ ਵੱਡੀ ਭੂਮਿਕਾ ਹੈ। ਭਾਰਤ ਸਰਕਾਰ, ਲਕਸ਼ਦ੍ਵੀਪ ਨੂੰ ਇੰਟਰਨੈਸ਼ਨਲ ਟੂਰਿਜ਼ਮ ਮੈਪ ‘ਤੇ ਪ੍ਰਮੁੱਖਤਾ ਨਾਲ ਲਿਆਉਣ ਦਾ ਪ੍ਰਯਾਸ ਕਰ ਰਹੀ ਹੈ। ਹਾਲ ਹੀ ਵਿੱਚ ਜੋ G20 ਦੀ ਇੱਕ ਮੀਟਿੰਗ ਇੱਥੇ ਹੋਈ ਹੈ, ਉਸ ਨਾਲ ਲਕਸ਼ਦ੍ਵੀਪ ਨੂੰ ਅੰਤਰਰਾਸ਼ਟਰੀ ਪਹਿਚਾਣ ਮਿਲੀ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ, ਲਕਸ਼ਦ੍ਵੀਪ ਦੇ ਲਈ Destination Specific Master Plan ਬਣਾਇਆ ਜਾ ਰਿਹਾ ਹੈ। ਹੁਣ ਤਾਂ ਲਕਸ਼ਦ੍ਵੀਪ ਦੇ ਕੋਲ, ਦੋ Blue Flag Beaches ਹਨ। ਮੈਨੂੰ ਦੱਸਿਆ ਗਿਆ ਹੈ ਕਿ ਕਦਮਤ ਅਤੇ ਸੁਹੇਲੀ ਦ੍ਵੀਪ ‘ਤੇ ਦੇਸ਼ ਦਾ ਪਹਿਲਾਂ Water Villa project ਬਣਾਇਆ ਜਾ ਰਿਹਾ ਹੈ।
ਲਕਸ਼ਦ੍ਵੀਪ ਹੁਣ ਕ੍ਰੂਜ਼ ਟੂਰਿਜ਼ਮ ਦਾ ਵੀ ਇੱਕ ਬਹੁਤ ਬੜਾ ਡੈਸਟੀਨੇਸ਼ਨ ਬਣਦਾ ਜਾ ਰਿਹਾ ਹੈ। ਪੰਜ ਸਾਲ ਪਹਿਲੇ ਦੀ ਤੁਲਨਾ ਵਿੱਚ ਇੱਥੇ ਆਉਣ ਵਾਲੇ ਟੂਰਿਸਟਸ ਦੀ ਸੰਖਿਆ ਲਗਭਗ 5 ਗੁਣਾ ਵਧੀ ਹੈ। ਤੁਹਾਨੂੰ ਧਿਆਨ ਹੋਵੇਗਾ, ਮੈਂ ਦੇਸ਼ ਦੀ ਜਨਤਾ ਨੂੰ ਤਾਕੀਦ ਕੀਤੀ ਹੈ ਕਿ ਉਹ ਵਿਦੇਸ਼ ਘੁੰਮਣ ਤੋਂ ਪਹਿਲਾਂ ਦੇਸ਼ ਦੇ ਘੱਟ ਤੋਂ ਘੱਟ 15 ਸਥਾਨਾਂ ਨੂੰ ਦੇਖਣ ਜ਼ਰੂਰ ਜਾਣ। ਜੋ ਲੋਕ ਦੁਨੀਆ ਦੇ ਅਲਗ-ਅਲਗ ਦੇਸ਼ਾਂ ਦੇ ਦ੍ਵੀਪਾਂ ਨੂੰ ਦੇਖਣ ਜਾਣਾ ਚਾਹੁੰਦੇ ਹਨ, ਉੱਥੋਂ ਦੇ ਸਮੁੰਦਰ ਨਾਲ ਅਭਿਭੂਤ ਹਨ, ਉਨ੍ਹਾਂ ਨੂੰ ਮੇਰੀ ਤਾਕੀਦ ਹੈ ਕਿ ਉਹ ਪਹਿਲਾਂ ਲਕਸ਼ਦ੍ਵੀਪ ਆਕੇ ਜ਼ਰੂਰ ਦੇਖਣ। ਮੈਨੂੰ ਵਿਸ਼ਵਾਸ ਹੈ, ਜਿਸ ਨੇ ਇੱਕ ਵਾਰ ਇੱਥੇ ਦੇ ਸੁੰਦਰ Beaches ਨੂੰ ਦੇਖ ਲਿਆ, ਉਹ ਦੂਸਰੇ ਦੇਸ਼ ਜਾਣਾ ਭੁੱਲ ਜਾਵੇਗਾ।
ਏਂਡੇ ਕੁਡੁੰਬ-ਆਂਗੰਗਲੇ,
ਮੈਂ ਆਪ ਸਭ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ Ease of Living ਦੇ ਲਈ, Ease of Travel ਦੇ ਲਈ, Ease of Doing Business ਦੇ ਲਈ ਕੇਂਦਰ ਸਰਕਾਰ ਹਰ ਸੰਭਵ ਕਦਮ ਉਠਾਉਂਦੀ ਰਹੇਗੀ। ਲਕਸ਼ਦ੍ਵੀਪ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਇੱਕ ਸਸ਼ਕਤ ਭੂਮਿਕਾ ਨਿਭਾਏਗਾ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈਆਂ।
ਆਪ ਸਭ ਦਾ ਬਹੁਤ-ਬਹੁਤ ਧੰਨਵਾਦ!
****************
ਡੀਐੱਸ/ਐੱਸਟੀ/ਐੱਨਐੱਸ
Our Government stands committed to ensuring all-round progress of Lakshadweep. From Kavaratti, launching projects aimed at enhancing 'Ease of Living.' https://t.co/SnnhmPr0XH
— Narendra Modi (@narendramodi) January 3, 2024
Ensuring 'Ease of Living' for the people. pic.twitter.com/2hEt7ETWIP
— PMO India (@PMOIndia) January 3, 2024
Enabling seamless travel during Haj. pic.twitter.com/ZulE0FwXUQ
— PMO India (@PMOIndia) January 3, 2024
Today, India is focusing on increasing its share in the global seafood market. Lakshadweep is significantly benefitting from this. pic.twitter.com/UZvIKI16wU
— PMO India (@PMOIndia) January 3, 2024
Bringing Lakshadweep on global tourism map. pic.twitter.com/JC1PuUuqbN
— PMO India (@PMOIndia) January 3, 2024
I am grateful for the very special welcome in Kavaratti. pic.twitter.com/v8SnhVbb0Y
— Narendra Modi (@narendramodi) January 3, 2024
Those who ruled India for decades ignored remote areas, border areas, hill areas and our islands. The NDA Government has changed this approach. pic.twitter.com/wK1pqBcoHH
— Narendra Modi (@narendramodi) January 3, 2024
We will make Lakshadweep a hub for logistics. pic.twitter.com/Z8gDHcYmwb
— Narendra Modi (@narendramodi) January 3, 2024
Lakshadweep has a major role to play in fulfilling our dream of a Viksit Bharat. pic.twitter.com/4Fp8JDcZFT
— Narendra Modi (@narendramodi) January 3, 2024