ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ, ਮਹਾਮਹਿਮ ਪ੍ਰਿੰਸ ਮੋਹਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਨੇਤਾਵਾਂ ਨੇ ਸਤੰਬਰ 2023 ਵਿੱਚ ਕ੍ਰਾਊਨ ਪ੍ਰਿੰਸ ਦੀ ਭਾਰਤ ਦੇ ਦੌਰੇ ਤੋਂ ਬਾਅਦ ਦੁਵੱਲੀ ਰਣਨੀਤਕ ਸਾਂਝੇਦਾਰੀ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਭਵਿੱਖ ਦੇ ਲਈ ਦੁਵੱਲੀ ਸਾਂਝੇਦਾਰੀ ਦੇ ਏਜੰਡੇ ‘ਤੇ ਵੀ ਚਰਚਾ ਕੀਤੀ।
ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਆਤੰਕਵਾਦ, ਹਿੰਸਾ ਅਤੇ ਨਾਗਰਿਕਾਂ ਦੇ ਜਾਨੀ ਨੁਕਸਾਨ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।
ਪ੍ਰਧਾਨ ਮੰਤਰੀ ਨੇ ਇਜ਼ਰਾਈਲ-ਫਿਲੀਸਤੀਨ ਮੁੱਦੇ ‘ਤੇ ਭਾਰਤ ਦੀ ਦੀਰਘਕਾਲੀ ਅਤੇ ਸੈਧਾਂਤਿਕ ਸਥਿਤੀ ਨੂੰ ਦੁਹਰਾਇਆ ਅਤੇ ਪ੍ਰਭਾਵਿਤ ਆਬਾਦੀ ਨੂੰ ਮਨੁੱਖੀ ਸਹਾਇਤਾ ਜਾਰੀ ਰੱਖਣ ਦਾ ਸੱਦਾ ਦਿਤਾ। ਦੋਵੇ ਨੇਤਾ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਸਮੁੰਦਰੀ ਸੁਰੱਖਿਆ ਅਤੇ ਨੇਵੀਗੇਸ਼ਨ ਦੀ ਸੁਤੰਤਰਤਾ ਬਣਾਏ ਰੱਖਣ ਦੀ ਜ਼ਰੂਰਤ ‘ਤੇ ਵੀ ਜੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਐਕਸਪੋ 2030 ਅਤੇ ਫੀਫਾ ਫੁਟਬਾਲ ਵਿਸ਼ਵ ਕੱਪ 2034 ਦੇ ਮੇਜ਼ਬਾਨ ਵਜੋਂ ਚੁਣੇ ਜਾਣ ‘ਤੇ ਸਊਦੀ ਅਰਬ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੋਵੇਂ ਨੇਤਾ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤ ਹੋਏ।
*************
ਡੀਐੱਸ/ਐੱਲਪੀ